former ssp charanjit singh sharma – D5 News https://punjabi.newsd5.in Truth Seeking News Network. Tue, 29 Jan 2019 08:30:53 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png former ssp charanjit singh sharma – D5 News https://punjabi.newsd5.in 32 32 Breaking : ਬਹਿਬਲ ਕਲਾਂ ਗੋਲੀ ਕਾਂਡ ‘ਚ ਐੱਸ.ਪੀ. ਅਤੇ ਇੰਸਪੈਕਟਰ ਦੀ ਪੇਸ਼ੀ (ਵੀਡੀਓ) https://punjabi.newsd5.in/breaking-%e0%a8%ac%e0%a8%b9%e0%a8%bf%e0%a8%ac%e0%a8%b2-%e0%a8%95%e0%a8%b2%e0%a8%be%e0%a8%82-%e0%a8%97%e0%a9%8b%e0%a8%b2%e0%a9%80-%e0%a8%95%e0%a8%be%e0%a8%82%e0%a8%a1-%e0%a8%9a-%e0%a8%90%e0%a9%b1/ Tue, 29 Jan 2019 08:30:53 +0000 https://punjabi.newsd5.in/?p=42307 ਬਰਗਾੜੀ ਤੇ ਬਹਿਬਲ ਕਲਾਂ ਗੋਲੀ ਕਾਂਡ ‘ਚ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸਾਬਕਾ ਐੱਸਐੱਸਪੀ ਚਰਨਜੀਤ ਸਿੰਘ ਸ਼ਰਮਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਅੱਜ ਐਸਪੀ ਬਿਕਰਮਜੀਤ ਸਿੰਘ ਤੇ ਇੰਸਪੈਕਟਰ ਅਮਰਜੀਤ ਸਿੰਘ ਦੀ ਪੇਸ਼ੀ ਹੈ। ਸੂਤਰਾਂ ਮੁਤਾਬਕ ਦੋਹਾਂ ਪੁਲਿਸ ਅਧਿਕਾਰੀਆਂ ਨੂੰ ਗ੍ਰਿਫ਼ਤਾਰੀ ਦਾ ਡਰ ਸਤਾ ਰਿਹਾ ਹੈ। ਇਕ ਪਾਸੇ ਐਸਆਈਟੀ ਵੱਲੋਂ ਡੀਐੱਸਪੀ ਵਿਭੋਰ ਕੁਮਾਰ 82 ਬਟਾਲੀਅਨ ਦੀ ਜੀਓ ਮੈੱਸ ‘ਚ ਇੰਤਜ਼ਾਰ ਕਰਦੇ ਨਜ਼ਰ ਆਏ। ਦੂਜੇ ਪਾਸੇ ਐਸਪੀ ਤੇ ਇੰਸਪੈਕਟਰ ਗ਼ੈਰ-ਹਾਜ਼ਰ ਰਹੇ, ਪੇਸ਼ੀ ਦਾ ਸਮਾਂ ਸਵੇਰੇ 11 ਵਜੇ ਦਾ ਰੱਖਿਆ ਗਿਆ ਸੀ। ਸੰਮਨ ਕਰਨ ਦੇ ਬਾਵਜੂਦ ਦੋਹਾਂ ਅਧਿਕਾਰੀਆਂ ਨੇ ਪੇਸ਼ ਹੋਣ ਤੋਂ ਪਾਸਾ ਵੱਟਿਆ।

Read Also ਬਹਿਬਲ ਕਲਾਂ ਤੇ ਬਰਗਾੜੀ ਘਟਨਾਵਾਂ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ

ਅਦਾਲਤ ‘ਚ ਅਗਾਊਂ ਜ਼ਮਾਨਤ ਦੀ ਅਰਜ਼ੀ ਵੀ ਲਾਈ ਹੋਈ ਹੈ, ਅਦਾਲਤ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਹੈ। ਲਿਹਾਜ਼ਾ ਫ਼ੈਸਲਾ ਆਉਣਾ ਬਾਕੀ ਹੈ। ਜ਼ਿਕਰ ਏ ਖ਼ਾਸ ਹੈ ਕਿ ਚਰਨਜੀਤ ਸ਼ਰਮਾ ਦੇ ਵਿਦੇਸ਼ ਭੱਜਣ ਦਾ ਖ਼ਦਸ਼ਾ ਸੀ ਇਸ ਲਈ ਗ੍ਰਿਫ਼ਤਾਰ ਕੀਤਾ ਗਿਆ ਪਰ ਉਸ ਦਾ ਪਰਿਵਾਰ ਪੁਲਿਸ ਦੀ ਕਾਰਵਾਈ ਦਾ ਵਿਰੋਧ ਕਰ ਰਿਹਾ ਹੈ ਤੇ ਵਿਦੇਸ਼ ਜਾਣ ਦੀ ਖ਼ਬਰ ਨੂੰ ਮਨਘੜਤ ਕਰਾਰ ਦੇ ਰਿਹਾ ਹੈ। ਐਸਆਈਟੀ ਐਸਪੀ ਬਿਕਰਮਜੀਤ ਸਿੰਘ ਅਤੇ ਇੰਸਪੈਕਟਰ ਅਮਰਜੀਤ ਸਿੰਘ ਨੂੰ ਸੰਮਨ ਕਰਨ ਦੇ ਨਾਲ ਦੋਹਾਂ ਦੀ ਪੈੜ ਨੱਪਣ ਦੀ ਕੋਸ਼ਿਸ਼ ਵਿੱਚ ਜੁਟੀ ਹੋਈ ਹੈ। ਹੁਣ ਇਹ ਪੈੜ ਕਦੋਂ ਤੱਕ ਨੱਪੀ ਜਾਂਦੀ ਹੈ, ਇਸ ‘ਤੇ ਨਜ਼ਰ ਰਹੇਗੀ।

]]>