forced – D5 News https://punjabi.newsd5.in Truth Seeking News Network. Tue, 26 Jul 2022 11:10:35 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png forced – D5 News https://punjabi.newsd5.in 32 32 ਜੇ.ਈ. ਦੀ ਪ੍ਰੀਖਿਆ ਦੌਰਾਨ ਸਿੱਖ ਵਿਦਿਆਰਥੀਆਂ ਨੂੰ ਕੜੇ ਲਾਹੁਣ ਲਈ ਮਜ਼ਬੂਰ ਕਰਨ ਦਾ ਐਡਵੋਕੇਟ ਧਾਮੀ ਨੇ ਲਿਆ ਨੋਟਿਸ https://punjabi.newsd5.in/%e0%a8%9c%e0%a9%87-%e0%a8%88-%e0%a8%a6%e0%a9%80-%e0%a8%aa%e0%a9%8d%e0%a8%b0%e0%a9%80%e0%a8%96%e0%a8%bf%e0%a8%86-%e0%a8%a6%e0%a9%8c%e0%a8%b0%e0%a8%be%e0%a8%a8-%e0%a8%b8%e0%a8%bf%e0%a9%b1%e0%a8%96/ Tue, 26 Jul 2022 11:10:35 +0000 https://punjabi.newsd5.in/?p=169045 ਸਰਕਾਰ ਦੋਸ਼ੀ ਅਧਿਕਾਰੀਆਂ ਖਿਲਾਫ ਕਰੇ ਸਖ਼ਤ ਕਾਰਵਾਈ-ਐਡਵੋਕੇਟ ਧਾਮੀ
ਅੰਮ੍ਰਿਤਸਰ : ਪੰਜਾਬ ਦੀ ਧਰਤੀ ’ਤੇ ਹੁੰਦੀਆਂ ਸਰਕਾਰੀ ਪ੍ਰੀਖਿਆਵਾਂ ਦੌਰਾਨ ਪ੍ਰੀਖਿਆ ਕੇਂਦਰ ਵਿਚ ਦਾਖ਼ਲ ਹੋਣ ਲਈ ਸਿੱਖ ਵਿਦਿਆਰਥੀਆਂ ਨੂੰ ਕਕਾਰ ਉਤਾਰਨ ਲਈ ਮਜ਼ਬੂਰ ਕਰਨ ਦੇ ਮਾਮਲੇ ਸਰਕਾਰ ਦੀ ਸਿੱਖਾਂ ਪ੍ਰਤੀ ਬਦਨੀਤੀ ਨੂੰ ਦਰਸਾਉਣ ਵਾਲੇ ਹਨ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਹ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬਠਿੰਡਾ ਦੇ ਮਲੋਟ ਰੋਡ ਸਥਿਤ ਰੀਜਨਲ ਪੋਲੀਟੈਕਨਿਕ ਕਾਲਜ ’ਚ ਪ੍ਰਸ਼ਾਸਨ ਵੱਲੋਂ ਜੇ.ਈ. ਦੀ ਪ੍ਰੀਖਿਆ ਦੌਰਾਨ ਸਿੱਖ ਵਿਦਿਆਰਥੀਆਂ ਨੂੰ ਕੜੇ ਉਤਾਰਨ ਲਈ ਮਜਬੂਰ ਕਰਨ ’ਤੇ ਪ੍ਰਤੀਕਰਮ ਦਿੰਦਿਆਂ ਕੀਤਾ। ਐਡਵੋਕੇਟ ਧਾਮੀ ਨੇ ਕਿਹਾ ਕਿ ਕਕਾਰ ਸਿੱਖ ਰਹਿਣੀ ਦਾ ਅਹਿਮ ਅੰਗ ਹਨ, ਜਿਨ੍ਹਾਂ ਨੂੰ ਸਿੱਖ ਆਪਣੇ ਸਰੀਰ ਤੋਂ ਕਦੇ ਵੀ ਅਲੱਗ ਨਹੀਂ ਕਰਦਾ।
ਉਨ੍ਹਾਂ ਕਿਹਾ ਕਿ ਪਹਿਲਾਂ ਦੇਸ਼ ਦੇ ਦੂਜੇ ਸੂਬਿਆਂ ਤੋਂ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਸਨ, ਜਿਸ ਵਿਚ ਸਿੱਖ ਪ੍ਰੀਖਿਆਰਥੀਆਂ ਨੂੰ ਕਕਾਰ ਉਤਾਰਨ ਲਈ ਮਜਬੂਰ ਕੀਤਾ ਜਾਂਦਾ ਸੀ। ਪਰ ਹੁਣ ਪੰਜਾਬ ਵਿਚ ਅਜਿਹਾ ਵਾਪਰਨਾ ਦੁਖਦਾਈ ਤਾਂ ਹੈ ਹੀ ਨਾਲ ਹੀ ਪੰਜਾਬ ਸਰਕਾਰ ਦੀ ਕਾਰਜਸ਼ੈਲੀ ’ਤੇ ਵੀ ਵੱਡਾ ਸਵਾਲ ਹੈ। ਉਨ੍ਹਾਂ ਕਿਹਾ ਕਿ ਇਹ ਤਾਂ ਹੋ ਨਹੀਂ ਸਕਦਾ ਕਿ ਪੰਜਾਬ ਵਿਚ ਰਹਿਣ ਵਾਲਿਆਂ ਨੂੰ ਸਿੱਖ ਧਰਮ ਦੇ ਕਕਾਰਾਂ ਅਤੇ ਇਸ ਦੀ ਅਹਿਮੀਅਤ ਬਾਰੇ ਜਾਣਕਾਰੀ ਨਾ ਹੋਵੇ। ਇਨ੍ਹਾਂ ਘਟਨਾਵਾਂ ਨਾਲ ਇੰਝ ਲੱਗਦਾ ਹੈ ਕਿ ਜਿਵੇਂ ਸਿੱਖਾਂ ਨੂੰ ਚਿੜਾਉਣ ਦੇ ਯਤਨ ਹੋ ਰਹੇ ਹੋਣ। ਉਨ੍ਹਾਂ ਕਿਹਾ ਕਿ ਇਹ ਘਟਨਾ ਸਿੱਖ ਭਾਵਨਾਵਾਂ ਨੂੰ ਆਹਤ ਕਰਨ ਵਾਲੀ ਹੈ, ਜਿਸ ਪ੍ਰਤੀ ਸੰਗਤਾਂ ਵਿਚ ਵੱਡਾ ਰੋਸ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਸਖ਼ਤ ਸ਼ਬਦਾਂ ਵਿਚ ਕਿਹਾ ਕਿ ਇਸ ਘਟਨਾ ਦੇ ਦੋਸ਼ੀ ਅਧਿਕਾਰੀਆਂ ਖਿਲਾਫ ਸਿੱਖ ਭਾਵਨਾਵਾਂ ਨੂੰ ਸੱਟ ਮਾਰਨ ਦਾ ਮੁਕੱਦਮਾ ਦਰਜ ਕਰਕੇ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਅੱਗੇ ਤੋਂ ਯਕੀਨੀ ਬਣਾਇਆ ਜਾਵੇ ਕਿ ਪੰਜਾਬ ਵਿਚ ਅਜਿਹੀ ਘਟਨਾ ਨਾ ਵਾਪਰੇ।
]]>
ਸੰਗਰੂਰ ਦੀ ਸਾਇਕਲਿਸਟ ਬਲਜੀਤ ਕੌਰ ਘਰ ਦੀ ਗਰੀਬੀ ਦੇ ਚੱਲਦਿਆਂ ਖੇਤਾਂ ‘ਚ ਝੋਨਾ ਲਗਾਉਣ ਨੂੰ ਮਜ਼ਬੂਰ  https://punjabi.newsd5.in/%e0%a8%b8%e0%a9%b0%e0%a8%97%e0%a8%b0%e0%a9%82%e0%a8%b0-%e0%a8%a6%e0%a9%80-%e0%a8%b8%e0%a8%be%e0%a8%87%e0%a8%95%e0%a8%b2%e0%a8%bf%e0%a8%b8%e0%a8%9f-%e0%a8%ac%e0%a8%b2%e0%a8%9c%e0%a9%80%e0%a8%a4/ Wed, 16 Jun 2021 07:08:03 +0000 https://punjabi.newsd5.in/?p=108576 ਸੰਗਰੂਰ : ‘ਖੇਲੇਗਾ ਇੰਡੀਆ ਤੋਂ ਬੜੇਗਾ ਇੰਡੀਆ’ ਇਹ ਨਾਅਰਾ ਸਰਕਾਰ ਵਲੋਂ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਦਿੱਤਾ ਗਿਆ ਹੈ। ਖਿਡਾਰੀਆਂ ਨੂੰ ਹਰ ਸਹੂਲਤ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਨਾਂ ਦਾਅਵਿਆਂ ਦੀ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ। ਤਸਵੀਰਾਂ ‘ਚ ਅੱਤ ਦੀ ਗਰਮੀ ‘ਚ ਆਪਣੇ ਪਰਿਵਾਰ ਨਾਲ ਝੋਨਾ ਲਗਾ ਰਹੀ ਇਹ ਲੜਕੀ ਸਟੇਟ ਪੱਧਰ ਦੀ ਖਿਡਾਰੀ ਹੈ ਤੇ ਸਾਇਕਲਿੰਗ ‘ਚ ਕਈ ਮੈਡਲ ਜਿੱਤ ਚੁੱਕੀ ਹੈ। ਸਰਕਾਰਾਂ ਤੇ ਪ੍ਰਸ਼ਾਸਨ ਦੀ ਬੇਰੁਖੀ ਦਾ ਸ਼ਿਕਾਰ ਇਹ ਖਿਡਾਰਨ ਪਰਿਵਾਰ ਦੇ ਗੁਜ਼ਾਰੇ ਲਈ ਝੋਨਾ ਲਗਾਉਣ ਲਈ ਮਜ਼ਬੂਰ ਹੈ। ਸਾਇਕਲਿਸਟ ਬਲਜੀਤ ਕੌਰ ਦਾ ਕਹਿਣਾ ਕਿ ਉਹ ਸਿਆਸੀ ਆਗੂਆਂ ਅੱਗੇ ਮਦਦ ਦੀ ਗੁਹਾਰ ਲਗਾ ਚੁੱਕੀ ਹੈ ਪਰ ਹਰ ਵਾਰ ਭਰੋਸੇ ਤੋਂ ਇਲਾਵਾ ਕੁਝ ਵੀ ਨਹੀਂ ਮਿਲਿਆ।

BIG NEWS ਦਿੱਲੀ ਤੋਂ ਆਈ ਵੱਡੀ ਖ਼ਬਰ,ਕਾਂਗਰਸ ਹਾਈਕਮਾਨ ਦਾ ਆਇਆ ਫੈਸਲਾ ! ਪੰਜਾਬ ਕਾਂਗਰਸ ‘ਚ ਵੱਡਾ ਫੇਰਬਦਲ !

ਬਲਜੀਤ ਦੇ ਪਰਿਵਾਰਕ ਮੈਂਬਰ ਵੀ ਬੇਬਸ ਨਜ਼ਰ ਆਏ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਤੱਕ ਬੜੀ ਮਿਹਨਤ ਨਾਲ ਬਲਜੀਤ ਨੇ ਮੈਡਲ ਹਾਸਲ ਕੀਤੇ ਹਨ ਪਰ ਫਿਰ ਵੀ ਸਰਕਾਰ ਨੇ ਕੋਈ ਸਹੂਲਤ ਨਹੀਂ ਦਿੱਤੀ। ਦੱਸ ਦਈਏ ਕਿ ਹੋਰਨਾਂ ਖਿਡਾਰੀਆਂ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕਰਨ ਲਈ ਸੰਗਰੂਰ ‘ਚ ਬਲਜੀਤ ਕੌਰ ਦੀ ਕੰਧਾਂ ‘ਤੇ ਤਸਵੀਰ ਬਣਾਈ ਗਈ ਹੈ ਪਰ ਫਿਰ ਵੀ ਅਜੇ ਤੱਕ ਸਰਕਾਰ ਤੇ ਪ੍ਰਸ਼ਾਸਨ ਨੇ ਕੰਧ ‘ਤੇ ਫੋਟੋ ਬਣਾਉਣ ਤੋਂ ਬਿਨ੍ਹਾਂ ਇਸ ਖਿਡਾਰਨ ਲਈ ਕੁਝ ਨਹੀਂ ਸੋਚਿਆ। ਹੁਣ ਵੱਡਾ ਸਵਾਲ ਇਹ ਹੈ ਕਿ ਇਹਨਾਂ ਹਾਲਾਤਾਂ ‘ਚ ਕਿਵੇਂ ਖੇਡੇਗਾ ਇੰਡੀਆ ਤੇ ਕਿਵੇਂ ਵਧੇਗਾ ਇੰਡੀਆ। ਸਰਕਾਰਾਂ ਨੂੰ ਚਾਹੀਦਾ ਹੈ ਕਿ ਅਜਿਹੇ ਹੋਣਹਾਰ ਖਿਡਾਰੀਆਂ ਬਾਰੇ ਕੁਝ ਸੋਚੇ ਤੇ ਅੱਗੇ ਵਧਣ ‘ਚ ਸਹਿਯੋਗ ਕਰੇ।

]]>
ਚੁੱਘ ਨੇ ਆਪਣੀ ਆਦਤ ਅਨੁਸਾਰ ਅਨਾਜ ਵੰਡ ਸਬੰਧੀ ਗਲਤ ਅੰਕੜੇ ਕੀਤੇ ਪੇਸ਼ : ਆਸ਼ੂ  https://punjabi.newsd5.in/%e0%a8%9a%e0%a9%81%e0%a9%b1%e0%a8%98-%e0%a8%a8%e0%a9%87-%e0%a8%86%e0%a8%aa%e0%a8%a3%e0%a9%80-%e0%a8%86%e0%a8%a6%e0%a8%a4-%e0%a8%85%e0%a8%a8%e0%a9%81%e0%a8%b8%e0%a8%be%e0%a8%b0-%e0%a8%85%e0%a8%a8/ Mon, 24 May 2021 11:10:31 +0000 https://punjabi.newsd5.in/?p=105721 ਕਣਕ ਦੀ ਖਰੀਦ ਕਾਰਜ ਮੁਕੰਮਲ ਹੋਣ ਉਪਰੰਤ 16 ਮਈ ਤੋਂ ਕੋਵਿਡ ਨਿਯਮਾਂ ਦੀ ਪਾਲਣਾ ਕਰਦਿਆਂ ਚੱਲ ਰਹੀ ਹੈ ਅਨਾਜ ਵੰਡ

ਭਾਰਤ ਸਰਕਾਰ ਵੱਲੋਂ ਤੈਅ ਅੰਤਿਮ ਮਿਤੀ ਤੋਂ ਪਹਿਲਾਂ ਮੁਕੰਮਲ ਕਰ ਲਿਆ ਜਾਵੇਗਾ ਅਨਾਜ ਵੰਡ ਦਾ ਕਾਰਜ

ਚੰਡੀਗੜ੍ਹ :ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਕੌਮੀ ਖੁਰਾਕ ਸੁਰੱਖਿਆ ਐਕਟ 2013 ਅਧੀਨ ਰਜਿਸਟਰ ਲਾਭਪਾਤਰੀਆਂ ਨੂੰ  ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਅਧੀਨ ਵਾਧੂ ਤੋਰ ਤੇ  ਅਨਾਜ ਵੰਡ ਦਾ ਕਾਰਜ ਰਾਜ ਵਿਚ ਕਣਕ ਦੇ ਖਰੀਦ ਸੀਜ਼ਨ ਮੁਕੰਮਲ ਹੋਣ ਉਪਰੰਤ 16 ਮਈ 2021 ਨੂੰ ਸ਼ੁਰੂ ਕਰ ਦਿੱਤਾ ਗਿਆ ਸੀ ਜਦਕਿ ਭਾਰਤੀ ਜਨਤਾ ਪਾਰਟੀ ਦੇ ਆਗੂ ਤਰੁਣ ਚੁੱਘ ਵਲੋਂ ਸਿਰਫ ਸਿਆਸੀ ਲਾਹਾ ਖੱਟਣ ਲਈ ਅਾਪਣੀ ਆਦਤ ਅਨੁਸਾਰ ਅਨਾਜ ਵੰਡ ਸਬੰਧੀ ਗਲਤ ਅੰਕੜੇ ਪੇਸ਼ ਕੀਤੇ ਗਏ ਹਨ। ਉਕਤ ਪ੍ਰਗਟਾਵਾ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਨੇ ਅੱਜ ਇਥੇ ਇਕ ਪ੍ਰੈਸ ਬਿਆਨ ਰਾਹੀਂ ਕੀਤਾ।

ਕਿਸਾਨਾਂ ਤੋਂ ਡਰੀ ਸਰਕਾਰ, ਕੀਤੀ ਅਪੀਲ !26 ਤੋਂ ਪਹਿਲਾਂ ਰਾਕੇਸ਼ ਟਿਕੈਤ ਦਾ ਵੱਡਾ ਐਲਾਨ!ਬਾਬਾ ਰਾਮਦੇਵ ਨੂੰ ਲੱਗਿਆ ਝਟਕਾ!

ਆਸ਼ੂ ਨੇ ਕਿਹਾ ਕਿ ਕਰੋਨਾ ਦੀ ਦੂਜੀ ਲਹਿਰ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਲੋਂ ਸੂਬੇ ਵਿਚ ਬੀਮਾਰੀ ਦੇ ਫੈਲਾਅ ਨੂੰ ਰੋਕਣ ਲਈ  3500 ਦੇ ਕਰੀਬ ਖਰੀਦ ਕੇਂਦਰ ਸਥਾਪਤ ਕੀਤੇ ਸਨ ਅਤੇ ਸਾਰੇ ਮੁਲਾਜ਼ਮ ਅਤੇ ਅਧਿਕਾਰੀਆਂ ਨੂੰ ਕਣਕ ਦੀ ਖਰੀਦ ਨੂੰ ਨਿਰਵਿਘਨ ਢੰਗ ਨਾਲ ਨੇਪਰੇ ਚਾੜ੍ਹਨ ਲਈ ਲਗਾਇਆ ਗਿਆ ਸੀ ਅਤੇ ਜਿਵੇਂ ਹੀ 13 ਮਈ 2021 ਨੂੰ ਕਣਕ ਦੀ ਖਰੀਦ ਮੁਕੰਮਲ ਹੋਈ ਉਸ ਤੋਂ ਬਾਅਦ 16 ਮਈ 2021 ਨੂੰ ਲਾਭਪਾਤਰੀਆਂ ਨੂੰ ਅਨਾਜ ਦੀ ਵੰਡ ਸ਼ੁਰੂ ਕਰ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਬੀਤੇ 8 ਦਿਨਾਂ ਵਿਚ  ਪੰਜਾਬ ਸਰਕਾਰ ਨੂੰ ਅਲਾਟ ਹੋਏ ਅਨਾਜ ਵਿਚੋ 98224 ਮੀਟ੍ਰਿਕ ਟਨ ਕਣਕ ਦੀ ਚੁਕਾਈ ਐਫ.ਸੀ.ਆਈ.ਦੇ ਗੁਦਾਮਾਂ ਤੋਂ ਕਰ ਲਈ ਗਈ ਹੈ ਜ਼ੋ ਕਿ ਕੁਲ ਜਾਰੀ ਅਨਾਜ ਦਾ 69 ਫ਼ੀਸਦ ਬਣਦਾ ਹੈ। ਆਸ਼ੂ ਨੇ ਦੱਸਿਆ ਕਿ ਅੱਜ ਮਿਤੀ 24 ਮਈ 2021 ਨੂੰ ਸਵੇਰੇ 10:00 ਤੱਕ 15705 ਐਮ.ਟੀ.ਕਣਕ ਦੀ ਵੰਡ ਲਾਭਪਾਤਰੀਆਂ ਨੂੰ ਕਰ ਦਿੱਤੀ ਗਈ ਹੈ।  ਉਨ੍ਹਾਂ ਕਿਹਾ ਕਿ ਅਨਾਜ ਵੰਡ ਦੌਰਾਨ ਕੋਵਿਡ 19 ਦੇ ਫੈਲਾਅ ਨੂੰ ਰੋਕਣ ਲਈ ਥੋੜੇ ਥੋੜੇ ਲਾਭਪਾਤਰੀਆਂ ਨੂੰ ਬੁਲਾ ਕੇ ਵੰਡ ਕੀਤੀ ਜਾ ਰਹੀ ਹੈ।

ਲੱਗ ਗਿਆ ਆਕਸੀਜਨ ਪਲਾਂਟ , ਕੋਰੋਨਾ ਮਰੀਜਾਂ ਲਈ ਨਵੀਂ ਉਮੀਦ ,ਸਰਕਾਰ ਦੀ ਹੋਈ ਬੱਲੇ-ਬੱਲੇ !

ਖੁਰਾਕ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਨੇ ਆਪਣੇ ਬਿਆਨ ਵਿੱਚ  ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਵਿਚ 75 ਫੀਸਦੀ ਅਨਾਜ ਵੰਡਣ ਦੀ ਗੱਲ ਕਹੀ ਹੈ ਅਤੇ ਉਨ੍ਹਾਂ ਨੂੰ ਇਹ ਗੱਲ ਕਹਿਣ ਤੋਂ ਪਹਿਲਾਂ ਇਹ ਦੇਖਣਾ ਚਾਹੀਦਾ ਸੀ ਕਿ ਇਨ੍ਹਾਂ ਰਾਜਾਂ ਵਿਚ ਕਿਸੇ ਫ਼ਸਲ ਦੀ ਖਰੀਦ ਨਹੀਂ ਚੱਲ ਰਹੀ ਸੀ ਜਦਕਿ ਪੰਜਾਬ ਰਾਜ ਵਿਚ ਇਸ ਸਮੇਂ ਦੌਰਾਨ ਰਿਕਾਰਡ 132 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਦਾ ਕਾਰਜ ਨੇਪਰੇ ਚਾੜ੍ਹਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤੋਂ ਇਲਾਵਾ  ਪੰਜਾਬ ਸਰਕਾਰ ਵਲੋਂ ਸਟੇਟ ਸਪੋਂਸਡ ਸਕੀਮ  ਅਧੀਨ ਰਜਿਸਟਰਡ 8,78,184 ਲਾਭਪਾਤਰੀਆਂ ਨੂੰ ਵੀ ਅਨਾਜ ਦੀ ਵੰਡ ਕੀਤੀ ਜਾ ਰਹੀਂ ਹੈ। ਅਖੀਰ ਵਿਚ ਸ਼੍ਰੀ ਆਸ਼ੂ ਨੇ ਕਿਹਾ ਕਿ ਪੰਜਾਬ ਸਰਕਾਰ  ਇਸ ਅਨਾਜ ਵੰਡ ਲਈ ਕੇਂਦਰ ਸਰਕਾਰ ਵੱਲੋਂ ਕਾਰਜ ਮੁਕੰਮਲ ਕਰਨ ਲਈ   ਤੈਅ ਮਿਤੀ 30 ਜੂਨ 2021  ਤੋਂ ਪਹਿਲਾਂ ਅਨਾਜ ਵੰਡ ਦਾ ਕਾਰਜ ਨੇਪਰੇ ਚਾੜ ਦੇਵੇਗੀ।

]]>
70 ਸਾਲ ਦੀ ਆਜ਼ਾਦੀ ਤੋਂ ਬਾਅਦ ਵੀ ਜੰਗਲ ‘ਚ ਰੁਲਣ ਲਈ ਮਜਬੂਰ ਇਹ ਔਰਤ https://punjabi.newsd5.in/70-%e0%a8%b8%e0%a8%be%e0%a8%b2-%e0%a8%a6%e0%a9%80-%e0%a8%86%e0%a8%9c%e0%a8%bc%e0%a8%be%e0%a8%a6%e0%a9%80-%e0%a8%a4%e0%a9%8b%e0%a8%82-%e0%a8%ac%e0%a8%be%e0%a8%85%e0%a8%a6-%e0%a8%b5%e0%a9%80-%e0%a8%9c-2/ Sun, 05 May 2019 07:33:07 +0000 https://punjabi.newsd5.in/?p=48526

]]>