fees – D5 News https://punjabi.newsd5.in Truth Seeking News Network. Thu, 24 Sep 2020 05:54:26 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png fees – D5 News https://punjabi.newsd5.in 32 32 ਮੰਤਰੀ ਮੰਡਲ ਵੱਲੋਂ ਮੈਡੀਕਲ ਸਿੱਖਿਆ ਅਤੇ ਬੁਨਿਆਦੀ ਸਹੂਲਤਾਂ ‘ਚ ਵਾਧਾ ਕਰਨ ਲਈ ਨਰਸਿੰਗ ਕਾਲਜਾਂ ਦੀਆਂ ਫੀਸਾਂ ‘ਚ ਸੋਧ ਨੂੰ ਪ੍ਰਵਾਨਗੀ https://punjabi.newsd5.in/%e0%a8%ae%e0%a9%b0%e0%a8%a4%e0%a8%b0%e0%a9%80-%e0%a8%ae%e0%a9%b0%e0%a8%a1%e0%a8%b2-%e0%a8%b5%e0%a9%b1%e0%a8%b2%e0%a9%8b%e0%a8%82-%e0%a8%ae%e0%a9%88%e0%a8%a1%e0%a9%80%e0%a8%95%e0%a8%b2-%e0%a8%b8/ Thu, 24 Sep 2020 05:54:26 +0000 https://punjabi.newsd5.in/?p=76031 ਚੰਡੀਗੜ੍ਹ : ਸਰਕਾਰੀ ਅਤੇ ਪ੍ਰਾਈਵੇਟ ਮੈਡੀਕਲ ਕਾਲਜਾਂ ਵਿਚ ਮੈਡੀਕਲ ਸਿੱਖਿਆ ਅਤੇ ਬੁਨਿਆਦੀ ਸਹੂਲਤਾਂ ਹੋਰ ਮਜ਼ਬੂਤ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਅਕਾਦਮਿਕ ਸੈਸ਼ਨ 2020-21 ਤੋਂ ਵੱਖ-ਵੱਖ ਨਰਸਿੰਗ ਕੋਰਸਾਂ ਲਈ ਫੀਸਾਂ ਵਿੱਚ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਹਾਲਾਂਕਿ, ਫੀਸ ਵਿਚ ਵਾਧਾ ਸਿਰਫ 2020-21 ਤੋਂ ਨਵੇਂ ਸੈਸ਼ਨ ਵਿੱਚ ਦਾਖਲ ਹੋਣ ਵਾਲੇ ਨਵੇਂ ਵਿਦਿਆਰਥੀਆਂ ‘ਤੇ ਲਾਗੂ ਹੋਵੇਗਾ। ਪਹਿਲਾਂ ਹੀ ਦਾਖਲ ਵਿਦਿਆਰਥੀ ਪੂਰੇ ਕੋਰਸ ਲਈ ਪੁਰਾਣੀ ਫੀਸ ਦਾ ਭੁਗਤਾਨ ਕਰਨਗੇ। ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸੂਬੇ ਦੇ ਸਰਕਾਰੀ/ਪ੍ਰਾਈਵੇਟ ਨਰਸਿੰਗ ਕਾਲਜਾਂ ਵਿੱਚ ਏ.ਐਨ.ਐਮ. ਨਰਸਿੰਗ ਕੋਰਸ ਅਤੇ ਪ੍ਰਾਇਵੇਟ ਕਾਲਜਾਂ ਵਿੱਚ ਬੀ.ਐਸ.ਸੀ. ਨਰਸਿੰਗ (ਬੇਸਿਕ) ਅਤੇ ਬੀ.ਐਸ.ਸੀ. ਨਰਸਿੰਗ (ਪੋਸਟ ਬੇਸਿਕ) ਸਬੰਧੀ ਸੋਧ ਪ੍ਰਸਤਾਵਿਤ ਕੀਤੀ ਗਈ ਹੈ।

🔴 LIVE 🔴 ਬੱਸਾਂ ਕਾਰਾ ਛੱਡ ਹੁਣ ਕਿਸਾਨਾਂ ਨੇ ਰੋਕਤੀਆਂ ਰੇਲਾਂ || ਹੁਣ ਹੋਵੇਗਾ ਬਿੱਲ ਰੱਦ?

ਇਹ ਪ੍ਰਵਾਨਗੀ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਵੱਲੋਂ 29 ਜਨਵਰੀ, 2020 ਨੂੰ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਪ੍ਰਮੁੱਖ ਸਕੱਤਰ ਦੀ ਪ੍ਰਧਾਨਗੀ ਹੇਠ ਗਠਿਤ ਕਮੇਟੀ ਦੀਆਂ ਸਿਫਾਰਸ਼ਾਂ ਅਨੁਸਾਰ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ 2 ਅਗਸਤ, 2017 ਨੂੰ ਸਿਵਲ ਰਿੱਟ ਪਟੀਸ਼ਨ ਨੰ. 24359 ਆਫ਼ 2016- ਨਰਸਿੰਗ ਸਿਖਲਾਈ ਸੰਸਥਾਵਾਂ ਐਸੋਸੀਏਸ਼ਨ, ਪੰਜਾਬ ਸਬੰਧੀ ਪਾਸ ਕੀਤੇ ਗਏ ਹੁਕਮਾਂ ਦੀ ਪਾਲਣਾ ਕਰਦਿਆਂ ਦਿੱਤੀ ਗਈ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਕਮੇਟੀ ਨੇ 23 ਮਾਰਚ, 2020 ਨੂੰ ਵਿਸਥਾਰ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਅਤੇ ਹੋਰ ਸੂਬਿਆਂ ਵਿੱਚ ਫੀਸਾਂ ਅਤੇ ਸਮੁੱਚੇ ਖਰਚਿਆਂ ਵਿੱਚ ਵਾਧੇ ਨੂੰ ਧਿਆਨ ਵਿੱਚ ਰੱਖਦਿਆਂ ਸਰਬਸੰਮਤੀ ਨਾਲ ਸਿਫਾਰਸ਼ ਕੀਤੀ ਹੈ ਕਿ ਸਰਕਾਰੀ ਅਦਾਰਿਆਂ ਲਈ ਫੀਸ ਪ੍ਰਾਇਵੇਟ ਅਦਾਰਿਆਂ ਨਾਲੋਂ ਘੱਟ ਨਿਰਧਾਰਤ ਕੀਤੀ ਜਾਵੇ। ਉਹਨਾਂ ਅੱਗੇ ਦੱਸਿਆ ਕਿ ਜੀ.ਐੱਨ.ਐੱਮ. ਕੋਰਸ ਦੀ ਫੀਸ ਵਿੱਚ ਸੋਧ ਨਹੀਂ ਕੀਤੀ ਜਾਣੀ ਚਾਹੀਦੀ, ਕਿਉਂਕਿ ਭਾਰਤੀ ਨਰਸਿੰਗ ਕੌਂਸਲ ਵਲੋਂ ਇਸ ਕੋਰਸ ਨੂੰ 2021 ਤੋਂ ਬੰਦ ਕੀਤੇ ਜਾਣ ਦੀ ਉਮੀਦ ਹੈ।

ਲਓ ਸਵੇਰੇ ਹੀ ਕਰਤਾ ਕਿਸਾਨਾਂ ਨੇ ਵੱਡਾ ਐਲਾਨ,ਸੋਚ ਸਮਝ ਕੇ ਨਿਕਲਿਓ ਘਰੋਂ ਬਾਹਰ!ਚੱਪੇ-ਚੱਪੇ ਨੂੰ ਕਰਨਗੇ ਜਾਮ?

ਏ.ਐੱਨ.ਐੱਮ. ਕੋਰਸ ਦੀ ਫੀਸ ਸਰਕਾਰੀ ਅਦਾਰਿਆਂ ਲਈ ਪ੍ਰਤੀ ਸਾਲ 5000 ਰੁਪਏ ਤੋਂ ਵਧਾ ਕੇ 7000 ਰੁਪਏ ਅਤੇ ਪ੍ਰਾਈਵੇਟ ਅਦਾਰਿਆਂ ਲਈ ਪ੍ਰਤੀ ਸਾਲ 14375 ਰੁਪਏ ਤੋਂ ਵਧਾ ਕੇ 18000 ਰੁਪਏ ਕਰਨ ਨੂੰ ਪ੍ਰਸਤਾਵਿਤ ਕੀਤਾ ਗਿਆ। ਬੀ.ਐਸ.ਸੀ. ਨਰਸਿੰਗ (ਬੇਸਿਕ) ਅਤੇ ਬੀ.ਐਸ.ਸੀ. ਨਰਸਿੰਗ (ਪੋਸਟ ਬੇਸਿਕ) ਕੋਰਸ ਦੀ ਫੀਸ ਵਿੱਚ ਕੋਈ ਵਾਧਾ ਨਹੀਂ ਕੀਤਾ ਜਾਵੇਗਾ, ਜੋ ਕਿ ਸਰਕਾਰੀ ਅਦਾਰਿਆਂ ਵਿੱਚ 40000 ਰੁਪਏ ਪ੍ਰਤੀ ਸਾਲ ਹੈ। ਹਾਲਾਂਕਿ, ਪ੍ਰਾਇਵੇਟ ਅਦਾਰਿਆਂ ਵਿੱਚ ਇਸ ਨੂੰ 40250 ਰੁਪਏ ਪ੍ਰਤੀ ਸਾਲ ਤੋਂ ਵਧਾ ਕੇ 50000 ਰੁਪਏ ਪ੍ਰਤੀ ਸਾਲ ਕਰਨ ਤਜਵੀਜ਼ ਦਿੱਤੀ ਗਈ ਹੈ। ਕਮੇਟੀ ਨੇ ਸਰਕਾਰੀ ਅਦਾਰਿਆਂ ਵਿੱਚ ਐਮ.ਐਸ.ਸੀ. (ਨਰਸਿੰਗ) ਕੋਰਸ ਦੀ ਫੀਸ ਵਿੱਚ ਕੋਈ ਵਾਧਾ ਨਾ ਕਰਨ ਦਾ ਪ੍ਰਸਤਾਵ ਦਿੱਤਾ ਸੀ।

ਕੱਲ੍ਹ ਬਾਦਲਾਂ ਦੇ ਪਿੰਡ ਤੋਂ ਆ ਰਹੀ ਕਿਸਾਨਾਂ ਦੀ ਬੱਸ ਸੀ ਪਲਟੀ,ਅੱਜ ਉਨਾਂ ਲਈ ਸਰਕਾਰ ਨੇ ਕੀਤਾ ਵੱਡਾ ਐਲਾਨ !

ਸਰਕਾਰੀ ਅਦਾਰਿਆਂ ਵਿੱਚ ਇਸ ਕੋਰਸ ਦੀ ਫੀਸ 1,00,000 ਰੁਪਏ ਪ੍ਰਤੀ ਸਾਲ ਅਤੇ ਪ੍ਰਾਈਵੇਟ ਅਦਾਰਿਆਂ ਵਿਚ 1,75,000 ਰੁਪਏ ਪ੍ਰਤੀ ਸਾਲ ਹੈ। ਕਮੇਟੀ ਦੀਆਂ ਸਿਫਾਰਸ਼ਾਂ ਅਨੁਸਾਰ ਮੰਤਰੀ ਮੰਡਲ ਨੇ 5 ਸਾਲ ਲਈ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਵਿੱਚ ਅਗਾਮੀ ਬੈਚ ਲਈ ਫੀਸਾਂ ਵਿੱਚ ਹਰੇਕ ਸਾਲ 5 ਫੀਸਦੀ ਦਾ ਵਾਧਾ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਅਤੇ 5 ਸਾਲ ਬਾਅਦ ਸਮੀਖਿਆ ਕੀਤੀ ਜਾਵੇਗੀ। ਇਸੇ ਦੌਰਾਨ ਮੰਤਰੀ ਮੰਡਲ ਨੇ ਮੈਟਰਨ ਦੇ ਅਹੁਦੇ ਲਈ ਤਰੱਕੀ ਦੇਣ ਸਬੰਧੀ ਘੱਟੋ ਘੱਟ ਤਜਰਬੇ ਨੂੰ ਪੰਜ ਸਾਲ ਤੋਂ ਘਟਾ ਕੇ ਤਿੰਨ ਸਾਲ ਕਰਨ ਲਈ ਪੰਜਾਬ ਸਿਹਤ ਅਤੇ ਪਰਿਵਾਰ ਭਲਾਈ ਤਕਨੀਕੀ (ਗਰੁੱਪ ‘ਬੀ’) ਸਰਵਿਸ ਰੂਲਸ, 2018 ਵਿੱਚ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

]]>
ਸਕੂਲ ਪ੍ਰਿੰਸੀਪਲ ਨੇ ਬੱਚੇ ਦੀ ਮਾਂ ਨਾਲ ਆਪਣੇ ਦਫਤਰ ‘ਚ ਕੀਤੀ ਮਾੜੀ ਹਰਕਤ, Video Viral https://punjabi.newsd5.in/%e0%a8%b8%e0%a8%95%e0%a9%82%e0%a8%b2-%e0%a8%aa%e0%a9%8d%e0%a8%b0%e0%a8%bf%e0%a9%b0%e0%a8%b8%e0%a9%80%e0%a8%aa%e0%a8%b2-%e0%a8%a8%e0%a9%87-%e0%a8%ac%e0%a9%b1%e0%a8%9a%e0%a9%87-%e0%a8%a6%e0%a9%80/ Thu, 25 Jun 2020 08:13:19 +0000 https://punjabi.newsd5.in/?p=69773 ਪਟਨਾ : ਮਾਮਲਾ ਪਟਨਾ ਬਿਹਾਰ ਦੇ ਬਿਸ਼ਪ ਸਕਾਟ ਗਰਲਸ ਸਕੂਲ ਨਾਲ ਜੁੜਿਆ ਹੋਇਆ ਹੈ। ਜਿੱਥੇ ਲਾਕਡਾਊਨ ਦੇ ਸਮੇਂ ਬੱਚਿਆਂ ਦੇ ਮਾਪਿਆਂ ਤੋਂ ਭਾਰੀ ਮਾਤਰਾ ‘ਚ ਫੀਸ ਵਸੂਲੀ ਦਾ ਮਾਮਲਾ ਸਾਹਮਣੇ ਆਇਆ ਹੈ। ਆਰੋਪਾਂ ਅਨੁਸਾਰ ਸਕੂਲ ਪ੍ਰਸ਼ਾਸਨ ਵਿਦਿਆਰਥੀਆਂ ‘ਤੇ ਸਖਤ ਮਾਨਸਿਕ ਦਬਾਅ ਬਣਾ ਰਿਹਾ ਹੈ ਅਤੇ ਸਰਕਾਰ ਦੁਆਰਾ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਦੀਆਂ ਧੱਜੀਆਂ ਉਡਾ ਕੇ ਬੱਚਿਆਂ ਤੋਂ ਫੀਸ ਵਸੂਲੀ ਕਰ ਰਿਹਾ ਹੈ। ਬੱਚਿਆਂ ਦੇ ਮਾਪਿਆਂ ਵੱਲੋਂ ਰਿਕਾਰਡ ਕੀਤੀ ਗਏ ਵੀਡੀਓਜ਼ ‘ਚ ਸਾਫ਼ – ਸਾਫ਼ ਨਜ਼ਰ ਆ ਰਿਹਾ ਹੈ ਕਿ ਸਕੂਲ ਪ੍ਰਸ਼ਾਸਨ ਹਰ ਹਾਲਤ ‘ਚ ਪੂਰੀ ਫੀਸ ਵਸੂਲ ਕਰਨਾ ਚਾਹੁੰਦਾ ਹੈ।

ਵੱਡੀ ਖ਼ਬਰ-ਕੋਟਕਪੂਰਾ ਗੋਲੀਕਾਂਡ ‘ਚ SIT ਨੇ ਵੱਡਾ ਪੁਲਿਸ ਅਫ਼ਸਰ ਕੀਤਾ ਗ੍ਰਿਫਤਾਰ

ਮਾਮਲੇ ਨੂੰ ਲੈ ਕੇ ਪਰਿਵਾਰ ਇਸ ਗੱਲ ‘ਤੇ ਅੜੇ ਹਨ ਕਿ ਜਦੋਂ ਸਕੂਲ ਖੁੱਲ੍ਹਿਆਂ ਹੀ ਨਹੀਂ ਅਤੇ ਬੱਚੇ ਸਕੂਲ ਨਹੀਂ ਗਏ ਤਾਂ ਵਸੂਲੀ ਜਾਣ ਵਾਲੀ ਫੀਸ ‘ਚ ਬੇਲੌੜੀ ਫੀਸ ਜਿਵੇਂ ਵਾਹਨ ਫੀਸ,ਲਾਇਬਰੇਰੀ ਫੀਸ, ਰਖਰਖਾਵ ਫੀਸ ਅਤੇ ਇਸਦੇ ਜਿਹੀਆਂ ਤਮਾਮ ਹੋਰ ਬੇਲੌੜੀਆਂ ਫੀਸਾਂ ਦੀ ਵਸੂਲੀ ਕਿਉਂ ਕੀਤੀ ਜਾ ਰਹੀ ਹੈ। ਇਸ ਮਾਮਲੇ ‘ਚ ਸਰਕਾਰ ਨੇ ਪਹਿਲਾਂ ਹੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸਨ ਕਿ ਕਿਸੇ ਵੀ ਹਾਲਤ ਵਿੱਚ ਲਾਕਡਾਊਨ ਦੇ ਸਮੇਂ ਸਕੂਲ ਦੇ ਵੱਲੋਂ ਵਿਦਿਆਰਥੀਆਂ ਅਤੇ ਪਰਿਵਾਰ ‘ਤੇ ਫੀਸ ਵਸੂਲੀ ਦਾ ਦਬਾਅ ਨਾ ਪਾਇਆ ਜਾਵੇ ਪਰ ਬੱਚਿਆਂ ਦੇ ਮਾਪਿਆਂ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਸਾਡੇ ਮੋਬਾਇਲ ‘ਤੇ ਲਗਾਤਾਰ ਸਕੂਲ ਦੇ ਮੈਸੇਜ ਆਉਂਦੇ ਰਹੇ ਜਿਸਦੇ ਜ਼ਰੀਏ ਸਭ ‘ਤੇ ਇਹ ਦਬਾਅ ਬਣਾਇਆ ਜਾਵੇ ਕਿ ਹਰ ਹਾਲਤ ਵਿੱਚ ਫੀਸ ਵਸੂਲੀ ਜਾ ਸਕੇ।

ਕਾਂਗਰਸੀ ਪ੍ਰਧਾਨ ਦੀ ਬਿੱਟੂ ਨੂੰ ਕੋਰੀ ਨਾਂਹ! ਅਸੀਂ ਨਹੀਂ ਕਰਾਉਣੇ ਪਰਚੇ, ਦਿਲਜੀਤ ਬੋਲਿਆ ਸੱਚ,ਇਕੱਲੇ ਪਏ ਰਵਨੀਤ ਬਿੱਟੂ!

ਬੱਚਿਆਂ ਦੇ ਮਾਪੇ ਜਦੋਂ ਇਸ ਗ਼ੈਰਕਾਨੂੰਨੀ ਫੀਸ ਵਸੂਲੀ ਨੂੰ ਲੈ ਕੇ ਸਕੂਲ ਪ੍ਰਸਾਸ਼ਨ ਨਾਲ ਗੱਲ ਕਰਨ ਗਏ ਅਤੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਵੀਡੀਓ ਬਣਾਉਣ ਲੱਗੇ ਤਾਂ ਸਕੂਲ ਦੀ ਪ੍ਰਿੰਸੀਪਲ ਸਾਹਿਬਾ ਦਾ ਪਾਰਾ ਹਾਈ ਹੋ ਗਿਆ ਅਤੇ ਸਕੂਲ ਦੇ ਇੱਕ ਕਰਮਚਾਰੀ ਨੂੰ ਬੁਲਾ ਕੇ ਬੱਚੀ ਨੂੰ ਸਕੂਲ ‘ਚ ਪੜਾਉਣ ਨੂੰ ਲੈ ਕੇ ਧਮਕੀ ਦਿੱਤੀ ਜਾਣ ਲੱਗੀ ਅਤੇ ਪ੍ਰਿੰਸੀਪਲ ਨੇ ਝਪਟ ਕੇ ਬੱਚੀ ਦੇ ਮਾਪਿਆਂ ਦਾ ਮੋਬਾਇਲ ਖੌਹ ਲਿਆ। ਜੇਕਰ ਸਕੂਲ ਪ੍ਰਿੰਸੀਪਲ ਦੇ ਹਾਵ – ਭਾਵ ਨੂੰ ਦੇਖੋ ਤਾਂ ਕਿਤੇ ਇਹ ਨਜ਼ਰ ‘ਚ ਨਹੀ ਆਉਂਦਾ ਕਿ ਪ੍ਰਿੰਸੀਪਲ ਦੇ ਮਨ ‘ਚ ਕਾਨੂੰਨ ਅਤੇ ਸਰਕਾਰੀ ਆਦੇਸ਼ਾਂ ਦੀ ਉਲੰਘਣਾ ਦਾ ਡਰ ਹੈ। ਉਂਝ ਵੀ ਬਿਹਾਰ ਸਿੱਖਿਆ ‘ਚ ਤਮਾਮ ਪ੍ਰਕਾਰ ਦੇ ਇਲਜ਼ਾਮ ਲੱਗਦੇ ਰਹੇ ਹਨ। ਉਸ ‘ਤੇ ਪੈਸੇ ਲੈ ਕੇ ਟਾਪਰ ਬਣਾਉਣ ਨੂੰ ਲੈ ਕੇ ਕਈ ਵਾਰ ਮਾਮਲੇ ਖੜੇ ਹੋਏ ਹਨ।

]]>