farm bill 2020 – D5 News https://punjabi.newsd5.in Truth Seeking News Network. Sat, 12 Feb 2022 05:41:41 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png farm bill 2020 – D5 News https://punjabi.newsd5.in 32 32 ਪੰਜਾਬ ‘ਚ PM ਮੋਦੀ ਨੂੰ ਫਿਰ ਕਿਸਾਨਾਂ ਦੇ ਵਿਰੋਧ ਦਾ ਕਰਨਾ ਪਵੇਗਾ ਸਾਹਮਣਾ https://punjabi.newsd5.in/punjab-pm-modi-will-have-to-face-the-protest-of-farmers/ Sat, 12 Feb 2022 05:35:48 +0000 https://punjabi.newsd5.in/?p=145241 ਪਟਿਆਲਾ/ਨਵੀਂ ਦਿੱਲੀ : ਪੰਜਾਬ ‘ਚ ਚੋਣ ਪ੍ਰਚਾਰ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਵਾਰ ਫਿਰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਐਮਐਸਪੀ ਦੀ ਗਾਰੰਟੀ ‘ਤੇ ਕਾਨੂੰਨ ਲਿਆਉਣ ਅਤੇ ਇਸਨੂੰ ਲੈ ਕੇ ਕਮੇਟੀ ਬਣਾਉਣ ਅਤੇ ਕਿਸਾਨਾਂ ‘ਤੇ ਦਰਜ ਮੁਕੱਦਮੇ ਵਾਪਸ ਲੈਣ ਦੇ ਜੋ ਵਾਅਦੇ ਕੀਤੇ ਸਨ ਉਹ ਪੂਰੇ ਨਹੀਂ ਕੀਤੇ। ਇਸ ਦੇ ਚੱਲਦਿਆਂ ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ਦਾ ਵਿਰੋਧ ਕੀਤਾ ਜਾਵੇਗਾ।

PM ਮੋਦੀ ਬੰਦੀ ਸਿੰਘਾਂ ਨੂੰ ਕਰੇਗਾ ਰਿਹਾਅ? ਕਿਸਾਨਾਂ ਨੇ ਕਰਤਾ ਵਿਰੋਧ ਦਾ ਐਲਾਨ

ਦੱਸ ਦਈਏ ਪੰਜਾਬ ‘ਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ 14,16 ਅਤੇ 17 ਫਰਵਰੀ ਨੂੰ ਪ੍ਰਸਤਾਵਿਤ ਰੈਲੀਆਂ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚਾ ‘ਚ ਸ਼ਾਮਿਲ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਵੱਡਾ ਐਲਾਨ ਕੀਤਾ ਹੈ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਪ੍ਰਧਾਨਮੰਤਰੀ ਦੇ ਪੰਜਾਬ ਦੌਰੇ ਦਾ ਵਿਰੋਧ ਕਰਨ ਦੀ ਗੱਲ ਕਹੀ ਹੈ।

 

 

 

]]>
ਆਸ਼ੀਸ਼ ਮਿਸ਼ਰਾ ਨੂੰ ਮਿਲੀ ਜ਼ਮਾਨਤ https://punjabi.newsd5.in/%e0%a8%86%e0%a8%b8%e0%a8%bc%e0%a9%80%e0%a8%b8%e0%a8%bc-%e0%a8%ae%e0%a8%bf%e0%a8%b8%e0%a8%bc%e0%a8%b0%e0%a8%be-%e0%a8%a8%e0%a9%82%e0%a9%b0-%e0%a8%ae%e0%a8%bf%e0%a8%b2%e0%a9%80-%e0%a9%9b%e0%a8%ae/ Thu, 10 Feb 2022 08:07:14 +0000 https://punjabi.newsd5.in/?p=144997 ਨਵੀਂ ਦਿੱਲੀ : ਲਖੀਮਪੁਰ ਹਿੰਸਾ ਮਾਮਲੇ ਦੇ ਮੁੱਖ ਦੋਸ਼ੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਇਲਾਹਾਬਾਦ ਹਾਈ ਕੋਰਟ ਤੋਂ ਅੱਜ ਯਾਨੀ ਵੀਰਵਾਰ ਨੂੰ ਜ਼ਮਾਨਤ ਮਿਲ ਗਈ ਹੈ।

PM MODI ਮੋਦੀ ਦਾ ਲਖੀਮਪੁਰ ਮਾਮਲੇ ’ਤੇ ਵੱਡਾ ਬਿਆਨ, ਅਕਾਲੀਆਂ ਨਾਲ ਟੁੱਟੀ ਯਾਰੀ ਦੇ ਕੀਤੇ ਖੁਲਾਸੇ!

ਦੱਸ ਦਈਏ ਕਿ 3 ਅਕਤੂਬਰ ਨੂੰ ਕਿਸਾਨਾਂ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦਾ ਵਿਰੋਧ ਕਰਦੇ ਹੋਏ ਕਾਲੇ ਝੰਡੇ ਦਿਖਾਏ ਸਨ। ਇਸ ਦੌਰਾਨ ਇਕ ਗੱਡੀ ਨੇ ਕਿਸਾਨਾਂ ਨੂੰ ਕੁਚਲ ਦਿੱਤਾ ਸੀ। ਇਸ ’ਚ 4 ਕਿਸਾਨਾਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਹਿੰਸਾ ਭੜਕ ਗਈ ਸੀ। ਭੜਕੀ ਹਿੰਸਾ ਦੌਰਾਨ ਇਕ ਪੱਤਰਕਾਰ ਸਮੇਤ 4 ਹੋਰ ਦੀ ਵੀ ਮੌਤ ਹੋਈ ਸੀ। ਇਸ ਮਾਮਲੇ ’ਚ ਉਨ੍ਹਾਂ ਦੇ ਪੁੱਤਰ ਆਸ਼ੀਸ਼ ਮਿਸ਼ਰਾ ਸਮੇਤ 14 ਲੋਕਾਂ ਵਿਰੁੱਧ ਕਤਲ ਅਤੇ ਅਪਰਾਧਕ ਸਾਜਿਸ਼ ਦਾ ਕੇਸ ਦਰਜ ਕੀਤਾ ਗਿਆ ਸੀ।

]]>
ਸੰਯੁਕਤ ਸਮਾਜ ਮੋਰਚੇ ਨੂੰ ਚੋਣ ਕਮਿਸ਼ਨ ਵੱਲੋਂ ਮਿਲੀ ਮਾਨਤਾ https://punjabi.newsd5.in/%e0%a8%b8%e0%a9%b0%e0%a8%af%e0%a9%81%e0%a8%95%e0%a8%a4-%e0%a8%b8%e0%a8%ae%e0%a8%be%e0%a8%9c-%e0%a8%ae%e0%a9%8b%e0%a8%b0%e0%a8%9a%e0%a9%87-%e0%a8%a8%e0%a9%82%e0%a9%b0-%e0%a8%9a%e0%a9%8b%e0%a8%a3/ Wed, 02 Feb 2022 04:51:58 +0000 https://punjabi.newsd5.in/?p=143821 ਚੰਡੀਗੜ੍ਹ : ਭਾਰਤੀ ਚੋਣ ਕਮਿਸ਼ਨ ਵੱਲੋਂ ਸੰਯੁਕਤ ਸਮਾਜ ਮੋਰਚਾ ਨੂੰ ਇਕ ਪਾਰਟੀ ਦੇ ਨਾਂ ਵਜੋਂ ਮਨਜ਼ੂਰੀ ਦੇ ਦਿੱਤੀ ਹੈ। ਸੰਯੁਕਤ ਸਮਾਜ ਮੋਰਚਾ ਦੇ ਬੁਲਾਰੇ ਰਵਨੀਤ ਸਿੰਘ ਬਰਾੜ ਨੇ ਟਵੀਟ ਜ਼ਰੀਏ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬੀਆਂ ਦੀ ਜਿੱਤ ਹੋਈ ਹੈ। ਰਵਨੀਤ ਬਰਾੜ ਨੇ ਲਿਖਿਆ, “ਪੰਜਾਬੀਆਂ ਦੀ ਜਿੱਤ ਹੋਈ। ਭਾਰਤੀ ਚੋਣ ਕਮਿਸ਼ਨ ਨੇ ‘ਸੰਯੁਕਤ ਸਮਾਜ ਮੋਰਚਾ’ ਨੂੰ ਪਾਰਟੀ ਦੇ ਨਾਂ ਵਜੋਂ ਮਨਜ਼ੂਰੀ ਦਿੱਤੀ, ਦੇਰ ਆਏ , ਦਰੁਸਤ ਆਏ॥”

ਕਿਸਾਨਾਂ ਦਾ ਲੀਡਰ ਹੋਇਆ ਤੱਤਾ, ਸਿੱਧੂ ,ਚੰਨੀ ਕਰਤੇ ਠੰਡੇ! ਕੇਜਰੀਵਾਲ ਦੀ ਕਰਾਈ ਤੱਸਲੀ| D5 Channel Punjabi

ਕਿਸਾਨਾਂ ਨੂੰ ਇਹ ਮਾਨਤਾ ਉਦੋਂ ਮਿਲੀ ਹੈ ਜਦੋਂ ਨਾਮਜ਼ਦਗੀ ਦੇ ਆਖਰੀ ਦਿਨ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰਾਂ ਨੇ ਆਜ਼ਾਦ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਮਾਨਤਾ ਮਿਲਣ ਤੋਂ ਬਾਅਦ ਇਸ ਦੇ ਸਮੇਂ ਨੂੰ ਲੈ ਕੇ ਮੋਰਚੇ ਵਲੋਂ ਸਵਾਲ ਚੁੱਕੇ ਜਾ ਰਹੇ ਹਨ। ਹੁਣ ਸੰਯੁਕਤ ਸਮਾਜ ਮੋਰਚੇ ਵੱਲੋਂ ਜਿਸ ਨੂੰ ਵੀ ਮੰਗ ਪੱਤਰ ਦਿੱਤਾ ਜਾਵੇਗਾ, ਉਹਨਾਂ ਨੂੰ ਇਕੋ ਜਿਹਾ ਚੋਣ ਨਿਸ਼ਾਨ ਮਿਲੇਗਾ ਅਤੇ ਇਸ ਸਬੰਧੀ ਜਲਦੀ ਹੀ ਫੈਸਲਾ ਆਉਣ ਦੀ ਉਮੀਦ ਹੈ।

]]>
SSM : ਰਾਜੇਵਾਲ ਖਿਲਾਫ਼ ਹੋਏ ਕਿਸਾਨ, ਕਰਤੀ ਬਗਾਵਤ, ਟਿਕਟਾਂ ਦੇਣ ਬਾਰੇ ਹੋਇਆ ਵੱਡਾ ਖੁਲਾਸਾ | D5 Channel Punjabi https://punjabi.newsd5.in/ssm-%e0%a8%b0%e0%a8%be%e0%a8%9c%e0%a9%87%e0%a8%b5%e0%a8%be%e0%a8%b2-%e0%a8%96%e0%a8%bf%e0%a8%b2%e0%a8%be%e0%a8%ab%e0%a8%bc-%e0%a8%b9%e0%a9%8b%e0%a8%8f-%e0%a8%95%e0%a8%bf%e0%a8%b8%e0%a8%be%e0%a8%a8/ Tue, 25 Jan 2022 11:29:12 +0000 https://punjabi.newsd5.in/?p=142943

]]>
ਆਪਣੇ ਬਿਆਨ ਤੋਂ ਪਲਟੇ ਟਿਕੈਤ, ‘ਚੋਣਾਂ ‘ਚ ਨਹੀਂ ਕਰ ਰਹੇ ਕਿਸੇ ਦਾ ਸਮਰਥਨ’ https://punjabi.newsd5.in/%e0%a8%86%e0%a8%aa%e0%a8%a3%e0%a9%87-%e0%a8%ac%e0%a8%bf%e0%a8%86%e0%a8%a8-%e0%a8%a4%e0%a9%8b%e0%a8%82-%e0%a8%aa%e0%a8%b2%e0%a8%9f%e0%a9%87-%e0%a8%9f%e0%a8%bf%e0%a8%95%e0%a9%88%e0%a8%a4-%e0%a8%9a/ Tue, 18 Jan 2022 04:27:56 +0000 https://punjabi.newsd5.in/?p=141990 ਯੂ.ਪੀ : ਕਿਸਾਨ ਅੰਦੋਲਨ ਦਾ ਚਿਹਰਾ ਰਹੇ ਰਾਕੇਸ਼ ਟਿਕੈਤ ਅਤੇ ਉਨ੍ਹਾਂ ਦੇ ਵੱਡੇ ਭਰਾ ਨਰੇਸ਼ ਟਿਕੈਤ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 2022 ‘ਚ ਕਿਸਦਾ ਸਮਰਥਨ ਕਰਦੇ ਹਨ, ਇਸ ‘ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਸਨ। ਨਰੇਸ਼ ਟਿਕੈਤ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਅਤੇ ਬਾਲਿਆਨ ਖਾਪ ਦੇ ਚੌਧਰੀ ਹਨ। ਉਨ੍ਹਾਂ ਦੇ ਛੋਟੇ ਭਰਾ ਰਾਕੇਸ਼ ਟਿਕੈਤ ਬੀਕੇਊ ਦੇ ਰਾਸ਼ਟਰੀ ਬੁਲਾਰੇ ਨਰੇਸ਼ ਟਿਕੈਤ ਨੇ ਇੱਕ ਦਿਨ ਪਹਿਲਾ ਪੱਛਮੀ ਯੂਪੀ ‘ਚ ਸਪਾ – ਰਾਲੋਦ ਗਠਜੋੜ ਨੂੰ ਸਮਰਥਨ ਦੇਣ ਦੀ ਗੱਲ ਕਹੀ ਸੀ। ਹਾਲਾਂਕਿ ਇਸ ਅਪੀਲ ਤੋਂ ਬਾਅਦ ਨਿੰਦਾ ਹੋਣ ‘ਤੇ ਟਿਕੈਤ ਹੁਣ ਆਪਣੇ ਬਿਆਨ ਤੋਂ ਮੁਕਰ ਗਏ ਹਨ। ਉਨ੍ਹਾਂ ਕਿਹਾ ਕਿ ਅਸੀਂ ਕਿਸੇ ਸਿਆਸੀ ਪਾਰਟੀ ਨੂੰ ਸਮਰਥਨ ਨਹੀਂ ਕਰ ਰਹੇ ਹਨ।

Khabran Da Sira : ਮੈਦਾਨ ਛੱਡ ਭੱਜੇ ਰਾਜੇਵਾਲ ਦੇ ਉਮੀਦਵਾਰ, ‘ਆਪ’ ਦੇ 65 ਆਗੂਆਂ ਦਾ ਅਸਤੀਫ਼ਾ, ਕਾਂਗਰਸ ਦੋਫਾੜ !

ਯੂਪੀ ਚੋਣਾਂ ਵਿੱਚ ਸਪਾ ਅਤੇ ਆਰ.ਐਲ.ਡੀ. ਗਠਜੋੜ ਨੂੰ ਖੁੱਲ੍ਹਾ ਸਮਰਥਨ ਦੇਣ ਦੇ 24 ਘੰਟਿਆਂ ਦੇ ਅੰਦਰ ਹੀ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਨਰੇਸ਼ ਟਿਕੈਤ ਨੇ ਯੂ-ਟਰਨ ਲਿਆ ਹੈ। ਆਪਣੇ ਪਿਛਲੇ ਬਿਆਨ ਤੋਂ ਪਲਟਦੇ ਹੋਏ ਨਰੇਸ਼ ਟਿਕੈਤ ਨੇ ਕਿਹਾ ਕਿ “ਅਸੀਂ ਚੋਣਾਂ ਵਿੱਚ ਕਿਸੇ ਦਾ ਸਮਰਥਨ ਨਹੀਂ ਕਰ ਰਹੇ ਹਾਂ”। ਪਿਛਲੇ ਬਿਆਨ ਨੂੰ ਗਲਤ ਦੱਸਦੇ ਹੋਏ ਨਰੇਸ਼ ਟਿਕੈਤ ਨੇ ਕਿਹਾ, “ਉਹ ਕੁੱਝ ਜ਼ਿਆਦਾ ਬੋਲ ਗਏ ਸਨ, ਜੋ ਕਿ ਗਲਤ ਹੈ।” ਉਨ੍ਹਾਂ ਸਪੱਸ਼ਟ ਕੀਤਾ ਕਿ ਸੰਯੁਕਤ ਕਿਸਾਨ ਮੋਰਚਾ ਸਰਵਉੱਚ ਹੈ ਅਤੇ ਜੇਕਰ ਅਸੀਂ ਇਸ ਤੋਂ ਦੂਰ ਚਲੇ ਗਏ ਤਾਂ ਉਹ ਸਾਨੂੰ ਬਾਹਰ ਵੀ ਕੱਢ ਸਕਦੇ ਹਨ। ਦੱਸ ਦਈਏ ਕਿ ਸ਼ਨੀਵਾਰ ਨੂੰ ਕਿਸਾਨ ਭਵਨ ‘ਚ ਇਕੱਠੇ ਹੋਏ ਲੋਕਾਂ ਵਿਚਾਲੇ ਉਨ੍ਹਾਂ ਨੇ ਸਪਾ-ਆਰ.ਐੱਲ.ਡੀ. ਉਮੀਦਵਾਰ ਨੂੰ ਸਮਰਥਨ ਦੇਣ ਦੀ ਗੱਲ ਕਹੀ ਸੀ ਪਰ ਹੁਣ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮਿਲਣ ਆਉਣ ਵਾਲੇ ਹਰ ਪਾਰਟੀ ਦੇ ਲੋਕ ਉਨ੍ਹਾਂ ਦਾ ਸਵਾਗਤ ਕਰਦੇ ਹਨ ਪਰ ਉਹ ਕਿਸੇ ਦਾ ਸਮਰਥਨ ਨਹੀਂ ਕਰਨਗੇ।

 

 

]]>
ਲੋਕਾਂ ਨੇ ਭਜਾਇਆ ਕਾਂਗਰਸੀ ਵਿਧਾਇਕ https://punjabi.newsd5.in/%e0%a8%b2%e0%a9%8b%e0%a8%95%e0%a8%be%e0%a8%82-%e0%a8%a8%e0%a9%87-%e0%a8%ad%e0%a8%9c%e0%a8%be%e0%a8%87%e0%a8%86-%e0%a8%95%e0%a8%be%e0%a8%82%e0%a8%97%e0%a8%b0%e0%a8%b8%e0%a9%80-%e0%a8%b5%e0%a8%bf/ Sat, 15 Jan 2022 10:21:47 +0000 https://punjabi.newsd5.in/?p=141799

]]>
Khabran Da Sira : ਮਜੀਠੀਆ ਤੋਂ ਬਾਅਦ ਫਸੇ ਵੱਡੇ ਅਕਾਲੀ ਆਗੂ, ਕਿਸਾਨ ਮੋਰਚੇ ਦੀ ਮੀਟਿੰਗ, ਕਾਂਗਰਸ ਤੇ BJP ਨੂੰ ਝਟਕਾ https://punjabi.newsd5.in/khabran-da-sira-%e0%a8%ae%e0%a8%9c%e0%a9%80%e0%a8%a0%e0%a9%80%e0%a8%86-%e0%a8%a4%e0%a9%8b%e0%a8%82-%e0%a8%ac%e0%a8%be%e0%a8%85%e0%a8%a6-%e0%a8%ab%e0%a8%b8%e0%a9%87-%e0%a8%b5%e0%a9%b1%e0%a8%a1/ Sat, 15 Jan 2022 10:18:32 +0000 https://punjabi.newsd5.in/?p=141794

]]>
ਬਲਵੀਰ ਸਿੰਘ ਰਾਜੇਵਾਲ ਤੇ ਗੁਰਨਾਮ ਚੜੂਨੀ ਦੀ ਟੁੱਟੀ ਜੋੜੀ? https://punjabi.newsd5.in/%e0%a8%ac%e0%a8%b2%e0%a8%b5%e0%a9%80%e0%a8%b0-%e0%a8%b8%e0%a8%bf%e0%a9%b0%e0%a8%98-%e0%a8%b0%e0%a8%be%e0%a8%9c%e0%a9%87%e0%a8%b5%e0%a8%be%e0%a8%b2-%e0%a8%a4%e0%a9%87-%e0%a8%97%e0%a9%81%e0%a8%b0/ Thu, 13 Jan 2022 04:53:00 +0000 https://punjabi.newsd5.in/?p=141605 ਚੰਡੀਗੜ੍ਹ : ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੂੰ ਅਤੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਵਿਚਾਲੇ ਸਮਝੌਤਾ ਬਣਨ ਤੋਂ ਪਹਿਲਾਂ ਹੀ ਵਿਗੜ ਦਾ ਮਾਮਲਾ ਸਾਹਮਣੇ ਆਇਆ ਹੈ। ਚੜੂਨੀ ਨੇ ਕਿਹਾ ਕਿ ਰਾਜੇਵਾਲ ਮੈਨੂੰ ਨਜ਼ਰ ਅੰਦਾਜ਼ ਕਰ ਰਹੇ ਹਨ। ‘ਸੰਯੁਕਤ ਸਮਾਜ ਮੋਰਚਾ’ ਵਿੱਚ 25 ਸੀਟਾਂ ਮੰਗੀਆਂ ਤੇ ਉਹ ਸਿਰਫ਼ 9 ਹੀ ਦੇ ਰਹੇ ਹਨ। ਚੜੂਨੀ ਨੇ ਰਾਜੇਵਾਲ ਨੂੰ ਅੱਜ ਸ਼ਾਮ ਤੱਕ ਦਾ ਵਕਤ ਦਿੱਤਾ ਹੈ, ਨਹੀਂ ਤਾਂ ਇਕੱਲੇ ਹੀ ਮੈਦਾਨ ‘ਚ ਉੱਤਰਨ ਨੂੰ ਤਿਆਰ ਹਨ। ਇਸ ਦੇ ਨਾਲ ਹੀ ਚੜੂਨੀ ਨੇ ਕਿਹਾ ਕਿ ਰਾਜੇਵਾਲ ਆਮ ਆਦਮੀ ਪਾਰਟੀ ਤੋਂ ਚੋਣ ਲੜਨਾ ਚਾਹੁੰਦੇ ਸਨ ਅਤੇ ਜਦੋਂ ਗੱਲ ਨਹੀਂ ਬਣੀ ਤਾਂ ਉਨ੍ਹਾਂ ਨੇ ਫਿਰ ਆਪਣਾ ਰੁਖ ਬਦਲ ਲਿਆ।

ਅਕਾਲੀਆਂ ਦੇ Head Office ਤੋਂ ਆਇਆ ਵੱਡਾ ਬਿਆਨ, ਕੇਜਰੀਵਾਲ ਨੂੰ ਪਈ ਬਿਪਤਾ, ਸਾਹਮਣੇ ਰੱਖੇ ਪਰਚੇ, ਦਿੱਤੇ ਵੱਡੇ ਸਬੂਤ!

ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਅਸੀਂ ਅੰਦੋਲਨ ‘ਚ ਆਪਣਾ ਪੂਰਾ ਹਿੱਸਾ ਪਾਇਆ ਤਾਂ ਮੇਰੇ ਅੱਗੇ ਵੱਧ ਕੇ ਅੰਦੋਲਨ ਲੜਣ ਤੋਂ ਰਾਜੇਵਾਲ ਨਾਰਾਜ਼ ਸਨ। ਕਈ ਵਾਰ ਪਿੱਛੇ ਹਟਾਉਣ ਦੀ ਕੋਸ਼ਿਸ਼ ਕੀਤੀ। ਅੰਦੋਲਨ ਦੇ ਦੌਰਾਨ ਕਈ ਵਾਰ ਨਜ਼ਰ ਅੰਦਾਜ਼ ਕੀਤਾ ਗਿਆ। ਮਿਸ਼ਨ ਪੰਜਾਬ ਦੀ ਗੱਲ ਕਰਨ ‘ਤੇ ਮੈਨੂੰ ਸੰਯੁਕਤ ਕਿਸਾਨ ਮੋਰਚੇ ਤੋਂ ਬਾਹਰ ਕੱਢਿਆ ਗਿਆ। ਉਨ੍ਹਾਂ ਕਿਹਾ ਕਿ ਅੰਦੋਲਨ ਖ਼ਤਮ ਹੋਣ ਤੋਂ ਬਾਅਦ ਰਾਜੇਵਾਲ ਚੋਣ ਲੜਨ ਲਈ ਤਿਆਰ ਹੋਏ ਪਰ ਚੋਣਾਂ ‘ਚ ਵੀ ਸਾਡੇ ਨਾਲ ਇਕੱਠੇ ਹੋ ਕੇ ਚੱਲਣਾ ਚਾਹੀਦਾ ਸੀ। ਅਸੀਂ ਸਮਝੌਤੇ ਲਈ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ। 9 ਜਨਵਰੀ ਨੂੰ ਅਸੀਂ ਸੰਯੁਕਤ ਸਮਾਜ ਮੋਰਚੇ ਕੋਲ ਸਮਝੌਤੇ ਲਈ ਗਏ ਸੀ ਤੇ ਸਾਨੂੰ 9 ਸੀਟਾਂ ਦੇ ਰਹੇ ਹਨ ਜਦਕਿ ਸਾਡੇ ਨਾਲ ਕਈ ਕਿਸਾਨ ਦਲ ਤੇ ਹੋਰ ਯੂਨੀਅਨਾਂ ਹਨ।

ਕੇਜਰੀਵਾਲ ਦਾ ਰਾਜੇਵਾਲ ਨੂੰ ਚੈਲੰਜ, ਭਾਜਪਾ ਨਾਲ ਸਮਝੌਤਾ ਕਰਨਗੇ ਬੈਂਸ ਭਰਾ? ਫਿਰੋਜ਼ਪੁਰ ਮਾਮਲੇ ਚ ਨਵਾਂ ਮੋੜ!

ਕਿਸਾਨ ਆਗੂ ਨੇ ਕਿਹਾ ਕਿ ਰਾਜੇਵਾਲ ਸਾਨੂੰ ਅਗਲੇ ਕਦਮ ਚੁੱਕਣ ਲਈ ਮਜ਼ਬੂਰ ਕਰ ਰਹੇ ਹਨ। ਮੈਂ ਕੱਲ ਵੀ ਰਾਜੇਵਾਲ ਨਾਲ ਗੱਲਬਾਤ ਕੀਤੀ ਸੀ ਕਿ ਸਾਨੂੰ 25 ਸੀਟਾਂ ਚਾਹੀਦੀਆਂ ਹਨ। ਜੇਕਰ ਇਹ ਸੀਟਾਂ ਨਹੀਂ ਮਿਲੀਆਂ ਤਾਂ ਸਾਨੂੰ ਅਲੱਗ ਤੋਂ ਉਮੀਦਵਾਰ ਉਤਾਰਨੇ ਪੈਣਗੇ।ਉਧਰ ਕੱਲ੍ਹ ਆਪ ਦੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸੰਯੁਕਤ ਸਮਾਜ ਮੋਰਚੇ ਨਾਲ ਗਠਜੋੜ ਨਾ ਹੋਣ ਤੇ ਖੁੱਲ੍ਹ ਕੇ ਗੱਲ ਕੀਤੀ। ਕੇਜਰੀਵਾਲ ਮੁਤਾਬਕ ਰਾਜੇਵਾਲ ਜ਼ਿਆਦਾ ਸੀਟਾਂ ਮੰਗ ਰਹੇ ਸਨ, ਜਿਸ ਕਰਕੇ ਗੱਲ ਨਹੀਂ ਬਣੀ। ਹਾਲਾਂਕਿ ਉਨ੍ਹਾਂ ਨੇ ਮੰਨਿਆ ਕਿ ਕਿਸਾਨਾਂ ਦੇ ਵੱਖ ਲੜਨ ਨਾਲ ਪਾਰਟੀ ਨੂੰ ਨੁਕਸਾਨ ਹੋਵੇਗਾ।

ਚੜੂਨੀ ਤੇ ਰਾਜੇਵਾਲ ਦਾ ਟੁੱਟੇਗਾ ਸਮਝੌਤਾ?ਜਥੇਬੰਦੀਆਂ ਹੋਣਗੀਆਂ ਵੱਖ ਸੀਟਾਂ ‘ਤੇ ਅੜ ਗਏ ਪੇਚ! || D5 Channel Punjabi

ਸੰਯੁਕਤ ਸਮਾਜ ਮੋਰਚੇ ਵੱਲੋਂ 10 ਉਮੀਦਵਾਰਾਂ ਦੀ ਪਹਿਲੀ ਸੂਚੀ
ਪੰਜਾਬ ਵਿਧਾਨ ਸਭਾ ਚੋਣਾਂ ਲੜਨ ਲਈ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਗਠਿਤ ਸਿਆਸੀ ‘ਸੰਯੁਕਤ ਸਮਾਜ ਮੋਰਚੇ’ ਨੇ ਬੁੱਧਵਾਰ ਨੂੰ ਆਪਣੇ 10 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੂੰ ਸਮਰਾਲਾ ਵਿਧਾਨ ਸਭਾ ਸੀਟ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਰਾਜੇਵਾਲ ਸੰਯੁਕਤ ਸਮਾਜ ਮੋਰਚਾ (SSM) ਦੀ ਅਗਵਾਈ ਕਰ ਰਹੇ ਹਨ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ 14 ਫਰਵਰੀ ਨੂੰ ਹੋਣੀਆਂ ਹਨ। ਸੂਚੀ ਅਨੁਸਾਰ ਕਿਸਾਨ ਆਗੂ ਪ੍ਰੇਮ ਸਿੰਘ ਭੰਗੂ ਘਨੌਰ ਤੋਂ, ਹਰਜਿੰਦਰ ਸਿੰਘ ਟਾਂਡਾ ਖਡੂਰ ਸਾਹਿਬ ਤੋਂ, ਰਵਨੀਤ ਸਿੰਘ ਬਰਾੜ ਮੋਹਾਲੀ ਅਤੇ ਡਾ: ਸੁਖਮਨਦੀਪ ਸਿੰਘ ਤਰਨਤਾਰਨ ਤੋਂ ਚੋਣ ਲੜਨਗੇ। ਇਸ ਤੋਂ ਇਲਾਵਾ ਕਰਤਾਰਪੁਰ ਤੋਂ ਰਾਜੇਸ਼ ਕੁਮਾਰ, ਫਿਲੌਰ ਤੋਂ ਅਜੈ ਕੁਮਾਰ, ਜੈਤੋਂ ਤੋਂ ਰਮਨਦੀਪ ਸਿੰਘ, ਕਾਦੀਆਂ ਤੋਂ ਬਲਰਾਜ ਸਿੰਘ ਅਤੇ ਮੋਗਾ ਵਿਧਾਨ ਸਭਾ ਸੀਟ ਤੋਂ ਡਾਕਟਰ ਨਵਦੀਪ ਸਿੰਘ ਨੂੰ ਮੋਰਚਾ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ।

]]>
ਵਿਧਾਨ ਸਭਾ ਚੋਣਾਂ : ਰੁਲਦੂ ਸਿੰਘ ਮਾਨਸਾ ਹੋਣਗੇ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ, ਮਾਨਸਾ ਤੋਂ ਲੜਨਗੇ ਚੋਣ https://punjabi.newsd5.in/%e0%a8%b5%e0%a8%bf%e0%a8%a7%e0%a8%be%e0%a8%a8-%e0%a8%b8%e0%a8%ad%e0%a8%be-%e0%a8%9a%e0%a9%8b%e0%a8%a3%e0%a8%be%e0%a8%82-%e0%a8%b0%e0%a9%81%e0%a8%b2%e0%a8%a6%e0%a9%82-%e0%a8%b8%e0%a8%bf%e0%a9%b0/ Mon, 10 Jan 2022 08:27:00 +0000 https://punjabi.newsd5.in/?p=141408 ਪਟਿਆਲਾ : ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ‘ਚ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਪੰਜਾਬ ਦੀਆਂ ਸਾਰੀਆਂ 117 ਸੀਟਾਂ ‘ਤੇ 14 ਫਰਵਰੀ ਨੂੰ ਵੋਟਿੰਗ ਹੋਵੇਗੀ, ਜਦੋਂ ਕਿ ਨਤੀਜੇ 10 ਮਾਰਚ ਨੂੰ ਆਉਣਗੇ। ਤਾਰੀਕਾਂ ਦੇ ਐਲਾਨ ਤੋਂ ਬਾਅਦ ਸੰਯੁਕਤ ਸਮਾਜ ਮੋਰਚੇ ‘ਚ ਹਲਚਲ ਤੇਜ਼ ਹੋ ਗਈ ਹੈ।

ਕੁੰਵਰ ਵਿਜੇ ਪ੍ਰਤਾਪ ਬਾਰੇ ਵੱਡੇ ਖੁਲਾਸੇ, ਚੋਣਾਂ ਤੋਂ ਪਹਿਲਾਂ ਸਿਆਸੀ ਧਮਾਕਾ D5 Channel Punjabi

ਉਥੇ ਹੀ ਇਸ ‘ਚ ਖ਼ਬਰ ਸਾਹਮਣੇ ਆ ਰਹੀ ਹੈ ਕਿ ਸੰਯੁਕਤ ਸਮਾਜ ਮੋਰਚੇ ਦੇ ਵੱਲੋਂ ਰੁਲਦੂ ਸਿੰਘ ਮਾਨਸਾ ਉਮੀਦਵਾਰ ਹੋਣਗੇ, ਜੋ ਮਾਨਸਾ ਤੋਂ ਚੋਣ ਲੜਨਗੇ। ਸੰਯੁਕਤ ਸਮਾਜ ਮੋਰਚਾ ਕੁਝ ਮਜ਼ਦੂਰ ਸੰਗਠਨਾਂ ਦੇ ਨਾਲ ਚੁਣਾਵੀ ਗੱਠਜੋੜ ਕਰਨ ਲਈ ਗੱਲ ਕਰ ਰਿਹਾ ਹੈ। ਇਸ ਦੇ ਚੱਲਦਿਆਂ ਕਿਸਾਨਾਂ ਦੇ ਨਾਲ ਮਜ਼ਦੂਰ ਸੰਗਠਨ ਵੀ ਚੋਣਾਂ ਲੜ ਸਕਦੇ ਹਨ।

 

]]>
‘ਦਰਦ ਕਿਸਾਨੀ ਦਾ’ ਪੁਸਤਕ ਡਾ.ਮੇਘਾ ਸਿੰਘ ਦੀ ਕਿਸਾਨੀ ਦੇ ਦਰਦ ਦੀ ਦਾਸਤਾਨ https://punjabi.newsd5.in/%e0%a8%a6%e0%a8%b0%e0%a8%a6-%e0%a8%95%e0%a8%bf%e0%a8%b8%e0%a8%be%e0%a8%a8%e0%a9%80-%e0%a8%a6%e0%a8%be-%e0%a8%aa%e0%a9%81%e0%a8%b8%e0%a8%a4%e0%a8%95-%e0%a8%a1%e0%a8%be-%e0%a8%ae/ Tue, 04 Jan 2022 10:00:19 +0000 https://punjabi.newsd5.in/?p=140784 ਉਜਾਗਰ ਸਿੰਘ

ਬਲਵੰਤ ਸਿੰਘ ਸਿੱਧੂ ਵੱਲੋਂ ‘ਦਰਦ ਕਿਸਾਨੀ ਦਾ’ ਸੰਪਾਦਤ ਪੁਸਤਕ ਭਾਰਤ ਦੇ ਕਿਸਾਨਾ ਦੀ ਆਪਣੇ ਅਸਤਿਤਵ ਨੂੰ ਬਚਾਉਣ ਲਈ ਕੀਤੀ ਜਦੋਜਹਿਦ ਦੀ ਕਹਾਣੀ ਬਾਖ਼ੂਬੀ ਬਿਆਨ ਕਰਦੀ ਹੈ। ਅਜਿਹੀ ਪੁਸਤਕ ਪ੍ਰਕਾਸ਼ਤ ਕਰਨਾ ਅਜੋਕੇ ਸਮੇਂ ਦੀ ਲੋੜ ਸੀ, ਜਦੋਂ ਭਾਰਤ ਦੇ ਕਿਸਾਨ ਦਿੱਲੀ ਦੀਆਂ ਬਰੂਹਾਂ ‘ਤੇ ਆਪਣੇ ਹੱਕਾਂ ਦੀ ਰਾਖੀ ਲਈ ਸ਼ਾਂਤਮਈ ਅੰਦੋਲਨ ਕਰ ਰਹੇ ਹਨ। ਇਸ ਪੁਸਤਕ ਵਿਚ ਡਾ ਮੇਘਾ ਸਿੰਘ ਦੇ ਪੰਜਾਬੀ ਟ੍ਰਬਿਊਨ ਵਿੱਚ ਸਹਾਇਕ ਸੰਪਾਦਕ ਹੁੰਦਿਆਂ ਕਿਸਾਨਾ ਦੇ ਹਿੱਤਾਂ ਲਈ ਲਿਖੇ ਗਏ 40 ਸੰਪਾਦਕੀ ਅਤੇ ਤਿੰਨ ਹੋਰ ਲੇਖ ਹਨ, ਜਿਹੜੇ  ਪੰਜਾਬੀ ਟ੍ਰਬਿਊਨ ਅਖ਼ਬਾਰ ਵਿਚ ਪ੍ਰਕਾਸ਼ਤ ਹੋਏ ਹਨ। ਪੁਸਤਕ ਦੇ ਸੰਪਾਦਕ ਬਲਵੰਤ ਸਿੰਘ ਸਿੱਧੂ ਨੇ ਡਾ ਮੇਘਾ ਸਿੰਘ ਵੱਲੋਂ ਕਿਸਾਨੀ ਅਤੇ ਖੇਤੀਬਾੜੀ ਨਾਲ ਸੰਬੰਧਤ ਲਿਖੀਆਂ ਗਈਆਂ 100 ਸੰਪਾਦਕੀਆਂ ਵਿਚੋਂ ਬੜੀ ਮਿਹਨਤ ਅਤੇ ਸੂਝ ਬੂਝ ਨਾਲ  ਚੁਣਕੇ ਪੁਸਤਕ ਦਾ ਰੂਪ ਦਿੱਤਾ ਹੈ। ਸੰਪਾਦਕ ਦੀ ਕਿਸਾਨੀ ਨਾਲ ਹਮਦਰਦੀ ਦਾ ਇਸ ਤੋਂ ਵੱਡਾ ਸਬੂਤ ਹੋਰ ਕੋਈ ਨਹੀਂ ਹੋ ਸਕਦਾ, ਜਿਨ੍ਹਾਂ ਦਿ੍ਰੜ੍ਹਤਾ ਅਤੇ ਆਪਣੀ ਬਚਨਵੱਧਤਾ ਨਾਲ ਇਸ ਪੁਸਤਕ ਦੀ ਸੰਪਾਦਨਾ ਕੀਤੀ ਹੈ। ਕਿਸੇ ਵੀ ਵਿਸ਼ੇ ਤੇ ਜਦੋਂ ਖੋਜ ਭਰਪੂਰ ਲੇਖ ਰੂਹ ਨਾਲ ਲਿਖੇ ਜਾਂਦੇ ਹਨ, ਉਹ ਉਦੋਂ ਹੀ ਸੰਭਵ ਹੋ ਸਕਦੇ ਹਨ, ਜੇਕਰ ਲੇਖਕ ਦਾ ਵਿਸ਼ੇ ਨਾਲ ਮੋਹ ਅਤੇ ਪ੍ਰਤੀਬੱਧਤਾ ਹੋਵੇ। ਡਾ ਮੇਘਾ ਸਿੰਘ ਦੀ ਕਿਸਾਨੀ ਨਾਲ ਬਚਨ ਵੱਧਤਾ ਕਰਕੇ ਇਹ ਪੁਸਤਕ ਇਤਿਹਾਸਕ ਦਸਤਾਵੇਜ਼ ਬਣ ਗਈ ਹੈ। ਕਿਸਾਨੀ ਸੰਕਟ ਬਾਰੇ ਬਹੁਤ ਹੀ ਸੁਚੱਜੇ ਢੰਗ ਨਾਲ ਪੁਸਤਕ ਨੂੰ 6 ਭਾਗਾਂ ਵਿਚ ਵੰਡਿਆ ਗਿਆ ਹੈ ਤਾਂ ਜੋ ਪਾਠਕ ਸੌਖਿਆਂ ਹੀ ਕਿਸਾਨੀ ਦਰਦ ਨੂੰ ਸਮਝ ਸਕੇ।

(ੳ) ਭਾਗ ਵਿਚ ਸਰਕਾਰਾਂ ਵੱਲੋਂ ਵਿਓਪਾਰ ਨੂੰ ਪ੍ਰਫੁਲਤ ਕਰਨ ਦੀ ਆੜ ਵਿਚ ਕਿਸਾਨਾ ਦੀਆਂ ਖੇਤੀਯੋਗ ਜ਼ਮੀਨਾ ਕਾਰਪੋਰੇਟ ਅਦਾਰਿਆਂ ਨੂੰ ਕੌਡੀਆਂ ਦੇ ਭਾਅ ਦੇਣ ਨਾਲ ਸੰਬੰਧਤ ਲੇਖ ਹਨ।

(ਅ) ਭਾਗ ਵਿਚ ਕਿਸਾਨਾ ਦੀਆਂ ਫ਼ਸਲਾਂ ਦੇ ਘੱਟੋ ਘੱਟ ਖ੍ਰੀਦ ਸਮਰਥਨ ਮੁੱਲ ਨਿਸਚਤ ਕਰਨ ਸਮੇਂ ਸਰਕਾਰਾਂ ਦੀ ਕਿਸਾਨ ਵਿਰੋਧੀ ਨੀਤੀਆਂ ਬਾਰੇ ਲੇਖ ਹਨ।

(ੲ) ਭਾਗ ਵਿਚ ਕਿਸਾਨੀ ਕਰਜ਼ੇ, ਖ਼ੁਦਕਸ਼ੀਆਂ ਅਤੇ ਰਾਹਤ ਨੀਤੀਆਂ ਬਾਰੇ ਸੰਪਾਦਕੀ ਲੇਖ ਹਨ।

(ਸ) ਭਾਗ ਵਿਚ ਕਿਸਾਨੀ ਅਤੇ ਖੇਤੀ ਨਾਲ ਸੰਬੰਧਤ ਸਮੱਸਿਆਵਾਂ ਜਿਵੇਂ ਖੇਤੀ ਵਿਭਿੰਨਤਾ, ਪਰਾਲੀ ਦੀ ਸਮੱਸਿਆ ਅਤੇ ਰਸਾਇਣਕ ਖ਼ਾਦਾਂ ਦੇ ਨੁਕਸਾਨ ਅਤੇ ਫ਼ਸਲੀ ਬੀਮਾ ਆਦਿ ਬਾਰੇ ਲੇਖ ਹਨ।

(ਹ) ਭਾਗ ਵਿਚ  ਕਿਸਾਨਾ ਦੇ ਸੰਘਰਸ਼ਾਂ ਅਤੇ ਸਰਕਾਰਾਂ ਦੀ ਸੰਘਰਸ਼ਾਂ ਬਾਰੇ ਪਹੁੰਚ ਸੰਬੰਧੀ ਲੇਖ ਹਨ।

(ਕ) ਭਾਗ ਵਿਚ ਡਾ ਮੇਘਾ ਸਿੰਘ ਵੱਲੋਂ 2016 ਵਿੱਚ ਲਿਖੀਆਂ ਦੋ ਸੰਪਾਦਕੀਆਂ ਹਨ, ਜਿਨ੍ਹਾਂ ਤੋਂ ਨਰਿੰਦਰ ਮੋਦੀ ਸਰਕਾਰ ਦੀਆਂ ਖੇਤੀ ਸੈਕਟਰ ਨੂੰ ਕਾਰਪੋਰੇਟ ਘਰਾਣਿਆਂ ਨੂੰ ਦੇਣ ਦੀਆਂ ਯੋਜਨਾਵਾਂ ਬਾਰੇ ਦੱਸਿਆ ਗਿਆ ਹੈ।

ਇਸੇ ਤਰ੍ਹਾਂ ਅਖ਼ੀਰ ਵਿਚ 4 ਅੰਤਿਕਾਵਾਂ ਜਿਨ੍ਹਾਂ ਵਿਚੋਂ ਪਹਿਲੀ ਅੰਤਿਕਾ ਵਿਚ ਮੌਜੂਦਾ ਕਿਸਾਨ ਅੰਦੋਲਨ ਨਾਲ ਸੰਬੰਧ ਪੰਜਾਬੀ ਟ੍ਰਿਬਿਊਨ ਅਖ਼ਬਾਰ ਵਿਚ ਪ੍ਰਕਾਸ਼ਤ ਹੋਏ ਤਿੰਨ ਲੇਖ ਹਨ। ਦੂਜੀ ਅੰਤਿਕਾ ਵਿਚ ਡਾ ਮੇਘਾ ਸਿੰਘ ਦੀਆਂ ਕਿਸਾਨ ਅੰਦੋਲਨ ਸੰਬੰਧੀ 4 ਕਵਿਤਾਵਾਂ, ਤੀਜੀ ਅੰਤਿਕਾ ਵਿਚ ਕਿਸਾਨੀ ਸੰਘਰਸ਼ਾਂ ਨਾਲ ਸੰਬੰਧਤ ਪੜ੍ਹਨਯੋਗ ਸਮਗਰੀ ਦੀ ਸੂਚੀ  ਅਤੇ ਚੌਥੀ ਅੰਤਿਕਾ ਵਿਚ ਵਰਤਮਾਨ ਕਿਸਾਨ ਅੰਦੋਲਨ ਚਲਾ ਰਹੀਆਂ ਜਥੇਬੰਦੀਆਂ ਅਤੇ ਉਨ੍ਹਾਂ ਦੇ ਆਗੂਆਂ ਦੀ ਸੂਚੀ ਹੈ। ਡਾ ਮੇਘਾ ਸਿੰਘ ਬਜਾਤੇ ਖ਼ੁਦ ਬਹੁਤ ਹੀ ਖ਼ੂਬਸੂਰਤ ਇਨਸਾਨ ਹਨ। ਉਹ ਇਨਸਾਨੀਅਤ ਨੂੰ ਪ੍ਰਣਾਏ ਹੋਏ ਹਨ, ਜਿਸ ਕਰਕੇ ਉਨ੍ਹਾਂ ਨੇ ਕਿਸਾਨੀ ਦੇ ਦਰਦ ਨੂੰ ਮਹਿਸੂਸ ਕਰਦਿਆਂ ਇਹ ਸੰਪਾਦਕੀਆਂ ਅਤੇ ਲੇਖ ਲਿਖੇ ਹਨ। ਡਾ ਮੇਘਾ ਸਿੰਘ ਪਿੰਡਾਂ ਦਾ ਰਹਿਣ ਵਾਲਾ ਹੈ, ਭਾਰਤ ਦੀ 65 ਫ਼ੀ ਸਦੀ ਆਬਾਦੀ ਖੇਤੀਬਾੜੀ ਉਪਰ ਨਿਰਭਰ ਹੈ।

ਇਕੱਲੇ ਕਿਸਾਨ ਹੀ ਨਹੀਂ ਸਗੋਂ ਖੇਤ ਮਜ਼ਦੂਰ ਅਤੇ ਉਨ੍ਹਾਂ ਦੇ ਪਰਿਵਾਰ ਵੀ ਖੇਤੀਬਾੜੀ ਦੇ ਪ੍ਰਭਾਵਤ ਹੋਣ ਨਾਲ ਸਾਰੇ ਹੀ ਆਰਥਿਕ ਮੁਸ਼ਕਲਾਂ ਵਿਚ ਫਸ ਜਾਣਗੇ। ਲੇਖਕ ਦੇ ਸਾਰੇ ਹੀ ਖੋਜ ਭਰਪੂਰ ਹਨ। ਇਸੇ ਦਰਦ ਨੂੰ ਮਹਿਸੂਸ ਕਰਦਿਆਂ ਡਾ ਮੇਘਾ ਸਿੰਘ ਨੇ ਪਹਿਲੇ ਭਾਗ ਵਿਚ ਕਿਸਾਨਾ ਦੀਆਂ ਜ਼ਮੀਨਾਂ ਦੇ ਗ੍ਰਹਿਣ ਵਾਲੇ ਕਾਨੂੰਨਾ ਅਤੇ ਸਰਕਾਰਾਂ ਵਲੋਂ ਗਾਹੇ ਬਗਾਹੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਉਨ੍ਹਾਂ ਵਿਚ ਕੀਤੀਆਂ ਸੋਧਾਂ ਬਾਰੇ ਜਾਣਕਾਰੀ ਦਿੱਤੀ ਹੈ ਤਾਂ ਜੋ ਕਿਸਾਨਾ ਨੂੰ ਉਨ੍ਹਾਂ ਨਾਲ ਹੋ ਰਹੀਆਂ ਜ਼ਿਆਦਤੀਆਂ ਬਾਰੇ ਜਾਣਕਾਰੀ ਮਿਲ ਸਕੇ। ਡਾ ਮੇਘਾ ਸਿੰਘ ਨੇ ਇਹ ਸਾਰੇ ਲੇਖ ਤੱਥਾਂ ‘ਤੇ ਅਧਾਰਤ ਲਿਖੇ ਹਨ ਤਾਂ ਜੋ ਕਿਸਾਨ ਮੁਕੰਮਲ ਜਾਣਕਾਰੀ ਲੈ ਕੇ ਆਪਣੇ ਹੱਕਾਂ ਦੀ ਰਾਖੀ ਕਰ ਸਕਣ।

ਡਾ ਮੇਘਾ ਸਿੰਘ ਪੱਤਰਕਾਰਤਾ ਨਾਲ ਜੁੜੇ ਹੋਣ ਕਰਕੇ ਜਦੋਂ ਵੀ ਉਨ੍ਹਾਂ ਨੂੰ ਖੇਤੀਬਾੜੀ ਨਾਲ ਸੰਬੰਧਤ ਦੇਸ਼ ਵਿਚ ਹੋ ਰਹੇ ਅੰਦੋਲਨਾ ਦੀ ਜਾਣਕਾਰੀ ਮਿਲਦੀ ਰਹੀ ਤਾਂ ਉਹ ਹਮੇਸ਼ਾ ਆਪਣੀ ਕਲਮ ਰਾਹੀਂ ਕਿਸਾਨਾ ਦੇ ਹੱਕ ਵਿਚ ਆਵਾਜ਼ ਆਪਣੀ ਕਲਮ ਰਾਹੀਂ ਲੇਖ ਲਿਖਕੇ ਸਰਕਾਰ ਦੀਆਂ ਜ਼ਿਆਦਤੀਆਂ ਦਾ ਪਰਦਾ ਫ਼ਾਸ਼ ਕਰਦੇ ਰਹੇ ਹਨ। ਉਨ੍ਹਾਂ ਨੇ ਆਪਣੀਆਂ ਸੰਪਾਦਕੀਆਂ ਵਿਚ 1894 ਵਾਲੇ ਖੇਤੀਬਾੜੀ ਕਾਨੂੰਨ  ਵਿਚ ਕਿਸ ਮੰਤਵ ਲਈ ਜ਼ਮੀਨ ਅਕੁਅਇਰ ਕੀਤੀ ਜਾ ਸਕਦੀ ਹੈ, ਉਸਦੀ ਜਾਣਕਾਰੀ ਦਿੱਤੀ। ਬਾਅਦ ਵਿਚ ਪ੍ਰਾਈਵੇਟ ਅਦਾਰਿਆਂ ਨੂੰ ਸੋਧਾ ਕਰਕੇ ਜ਼ਮੀਨ ਦੇਣ ਦੇਣ ਦਾ ਫ਼ੈਸਲਾ ਹੋਇਆ ਪ੍ਰੰਤੂ ਡਾ ਮੇਘਾ ਸਿੰਘ ਨੇ ਹਰ ਮੌਕੇ ਤੇ ਕਿਸਾਨਾ ਦੀ ਬਾਂਹ ਫੜੀ। ਉਹੀ ਲੇਖ ਇਸ ਪੁਸਤਕ ਵਿਚ ਦਿੱਤੇ ਗਏ ਹਨ।

ਪੰਜਾਬ, ਹਰਿਆਣਾ, ਉਤਰ ਪ੍ਰਦੇਸ਼, ਕਰਨਾਟਕ ਅਤੇ ਗੁਜਰਾਤ ਵਿਚ ਹੋਏ ਕਿਸਾਨ ਅੰਦੋਲਨਾ ਦੀ ਭਰਪੂਰ ਪ੍ਰਸੰਸਾ ਅਤੇ ਪ੍ਰੋੜ੍ਹਤਾ ਕੀਤੀ, ਜਿਸਦੇ ਸਿੱਟੇ ਵਜੋਂ ਕਈ ਥਾਵਾਂ ਤੇ ਸਰਕਾਰ ਨੂੰ ਆਪਣੇ ਫ਼ੈਸਲੇ ਬਦਲਣੇ ਪਏ। ਅਖ਼ੀਰ ਵਿਚ ਯੂ ਪੀ ਏ ਸਰਕਾਰ ਨੇ ਡਾ ਮਨਮੋਹਨ ਸਿੰਘ ਦੀ ਅਗਵਾਈ ਵਿਚ ‘‘ਰਾਈਟ ਟੂ  ਫੇਅਰ ਕੰਪਨਸ਼ੇਸ਼ਨ ਐਂਡ ਟਰਾਂਸਪੇਰੈਂਸੀ ਇਨ ਲੈਂਡ ਐਕੂਜੇਸ਼ਨ ਬਿਲ-2013 ਨਵਾਂ ਕਾਨੂੰਨ ਬਣਾਕੇ ਕਿਸਾਨਾ ਦੇ ਹਿਤਾਂ ਦੀ ਰਾਖੀ ਕੀਤੀ। ਪ੍ਰੰਤੂ ਜਦੋਂ ਨਰਿੰਦਰ ਮੋਦੀ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਡਾ ਮੇਘਾ ਸਿੰਘ ਨੇ ਕਿਸਾਨਾ ਦੇ ਹੱਕਾਂ ਦੀ ਰਾਖੀ ਲਈ ਲੇਖ ਲਿਖੇ।

(ਅ) ਭਾਗ ਵਿਚ ਤਿੰਨ ਲੇਖਾਂ ਵਿਚ ਲੇਖਕ ਨੇ ਸਰਕਾਰਾਂ ਵੱਲੋਂ ਫ਼ਸਲਾਂ ਦੇ ਸਮਰਥਨ ਮੁੱਲ ਵਿਚ ਕੀਤੇ ਜਾਂਦੇ ਮਾਮੂਲੀ ਵਾਧੇ ਦੀ ਨੁਕਤਾਚੀਨੀ ਕਰਦਿਆਂ ਫ਼ਸਲਾਂ ‘ਤੇ ਹੋ ਰਹੇ ਖ਼ਰਚੇ ਵਿਚ ਵਾਧੇ ਬਾਰੇ ਤੱਥਾਂ ਦੇ ਅਧਾਰਤ ਦਲੀਲ ਨਾਲ ਲੇਖ ਲਿਖੇ ਹਨ।

(ੲ) ਭਾਗ ਵਿਚਲੇ 9 ਲੇਖਾਂ ਵਿਚ ਕਿਸਾਨਾਂ ਉਪਰ ਚੜ੍ਹੇ ਕਰਜ਼ੇ, ਖ਼ੁਦਕਸ਼ੀਆਂ ਦੇ ਕਾਰਨ ਅਤੇ ਸਰਕਾਰ ਦੀਆਂ ਨਿਗੂਣੀਆਂ ਰਾਹਤਾਂ ਦੀ ਆਲੋਚਨਾਤਮਕ ਪੜਚੋਲ ਕਰਦਿਆਂ ਸਰਕਾਰਾਂ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਹੈ।

(ਸ) ਵਿਚ ਡਾ ਮੇਘਾ ਸਿੰਘ ਨੇ ਕਿਸਾਨਾ ਨੂੰ ਖੇਤੀ ਵਿਚ ਵਿਭਿੰਨਤਾ, ਆੜ੍ਹਤੀਆਂ ਵੱਲੋਂ ਲੁੱਟ, ਮੰਡੀਆਂ ਵਿਚ ਝੋਨੇ ਦੀ ਬੇਕਦਰੀ, ਰਸਾਇਣਕ ਖਾਦਾਂ ਦੀ ਦੁਰਵਰਤੋਂ, ਗੰਨਾ ਉਤਪਾਦਕਾਂ ਦੀਆਂ ਮੁਸੀਬਤਾਂ, ਫ਼ਸਲ ਬੀਮਾ ਯੋਜਨਾ, ਮੱਕੀ ਦੀ ਬੇਕਦਰੀ, ਝੋਨੇ ਦੀ ਪਰਾਲੀ ਦੀ ਸਮੱਸਿਆ, ਕਿਸਾਨਾ ਅਤੇ ਦਲਿਤਾਂ ਦਾ ਟਕਰਾਅ, ਆਲੂ ਦੀ ਫ਼ਸਲ ਦੀ ਪੁਛ ਪੜਤਾਲ ਨਾ ਹੋਣਾ, ਜੀ ਐਮ ਸਰੋਂ ਦਾ ਮਸਲਾ, ਕਿਸਾਨਾ ਦੀ ਆਰਥਿਕ ਹਾਲਤ ਦਾ ਡਾਵਾਂ ਡੋਲ ਹੋਣਾ ਅਤੇ ਸਰਕਾਰਾਂ ਦੇ ਵਿਵਹਾਰ ਭਾਰੇ ਖੋਜ ਭਰਪੂਰ ਲੇਖ ਹਨ, ਜਿਹੜੇ ਕਿਸਾਨੀ ਦੀ ਹਮਦਰਦੀ ਦਾ ਪ੍ਰਤੀਕ ਹਨ। ਵੈਸੇ ਤਾਂ ਇਸ ਪੁਸਤਕ ਦੇ ਲੇਖਾਂ ਦਾ ਇਕ –ਇਕ ਸ਼ਬਦ ਕਿਸਾਨੀ ਦੀ ਤ੍ਰਾਸਦੀ ਨੂੰ ਬਿਆਨ ਕਰਦਾ ਹੈ।

(ਹ) ਭਾਗ ਬਹੁਤ ਹੀ ਮਹੱਤਵਪੂਰਨ ਹੈ। ਇਸ ਭਾਗ ਵਿਚ 3 ਲੇਖ ਹਨ, ਜਿਨ੍ਹਾਂ ਵਿਚ ਕਿਸਾਨਾ ਦੇ ਆਪਣੇ ਹੱਕਾਂ ਲਈ ਕੀਤੇ ਜਾਂਦੇ ਸੰਘਰਸ਼ਾਂ ਬਾਰੇ ਵਿਸਤਾਰ ਪੂਰਬਕ ਜਾਣਕਾਰੀ ਦਿੱਤੀ ਗਈ ਹੈ।

(ਕ) ਭਾਗ ਵਿਚ ਕਾਲੇ ਕਾਨੂੰਨਾ ਦੀ ਸ਼ੁਰੂਆਤ ਸੰਬੰਧੀ ਦੋ ਲੇਖ ਹਨ, ਜਿਨ੍ਹਾਂ ਵਿਚ ਕੌਮੀ ਖੇਤੀ ਮੰਡੀਕਰਨ ਦੇ ਖ਼ਦਸ਼ੇ ਅਤੇ ਕੌਮੀ ਖੇਤੀ ਮੰਡੀ ਇਕ ਛਲਾਵਾ ਵਿਚ ਇਸ ਨੀਤੀ ਦੀਆਂ ਖਾਮੀਆਂ, ਜਿਨ੍ਹਾਂ ਤੋਂ ਕਿਸਾਨੀ ਨੂੰ ਹੋਣ ਬਾਰੇ ਨੁਕਸਾਨ ਤੋਂ ਆਗਾਹ ਕਰਵਾਇਆ ਗਿਆ ਹੈ। ਅਖ਼ੀਰ ਵਿਚ 4 ਅੰਤਿਕਾਵਾਂ ਹਨ।

ਅੰਤਿਕਾ (1) ਵਿਚ 3 ਲੇਖ ਹਨ, ਜਿਨ੍ਹਾਂ ਵਿਚ ਖੇਤੀ ਕਾਨੂੰਨ ਰੱਦ ਹੋਣੇ ਕਿਉਂ ਜ਼ਰੂਰੀ ਹਨ? ਖੇਤੀ ਕਾਨੂੰਨਾ ਦਾ ਮਾਮਲਾ ਅਤੇ  ਸੁਪਰੀਮ ਕੋਰਟ ਦੀ ਭੂਮਿਕਾ ਅਤੇ ਵਰਤਮਾਨ ਕਿਸਾਨ ਅੰਦੋਲਨ ਦੇ ਸਿਆਸੀ ਹਾਸਲ ਆਦਿ ਬਾਰੇ ਲਿਖਿਆ ਹੋਇਆ ਹੈ।

ਅੰਤਿਕਾ (2) ਵਿਚ ਡਾ ਮੇਘਾ ਸਿੰਘ ਦੀਆਂ ਖੇਤੀ ਅਤੇ ਕਿਸਾਨਾ ਨਾਲ ਸੰਬਧਤ 4 ਕਵਿਤਾਵਾਂ ਹਨ।

ਅੰਤਿਕਾ (3) ਵਿਚ ਕਿਸਾਨੀ ਅਤੇ ਖੇਤੀ ਮਾਮਲਿਆਂ ਸੰਬੰਧੀ ਪੜ੍ਹਨਯੋਗ ਸਮੱਗਰੀ ਦੀ ਅਤੇ ਅੰਤਿਕਾ (4) ਵਿਚ ਵਰਤਮਾਨ ਕਿਸਾਨ ਅੰਦੋਲਨ ਚਲਾ ਰਹੀਆਂ ਪ੍ਰਮੁੱਖ ਜਥੇਬੰਦੀਆਂ ਅਤੇ ਕਿਸਾਨ ਆਗੂਆਂ ਦੀ ਸੂਚੀ ਹੈ।

‘ਦਰਦ ਕਿਸਾਨੀ ਦਾ’ ਕੋਈ ਰਵਾਇਤੀ ਪੁਸਤਕ ਨਹੀਂ। ਭਾਰਤ ਖੇਤੀ ਪ੍ਰਧਾਨ ਦੇਸ਼ ਹੈ ਅਤੇ ਇਸਦੀ ਬਹੁਤੀ ਵੱਸੋਂ ਪਿੰਡਾਂ ਵਿਚ ਰਹਿੰਦੀ ਹੋਈ ਖੇਤੀਬਾੜੀ ‘ਤੇ ਨਿਰਭਰ ਹੈ। ਇਸ ਲਈ ਇਸ ਪੁਸਤਕ ਦੀ ਅਹਿਮੀਅਤ ਹੋਰ ਵੱਧ ਜਾਂਦੀ ਹੈ ਕਿਉਂਕਿ ਸਰਕਾਰਾਂ ਦਾ ਫਰਜ਼ ਬਣਦਾ ਹੁੰਦਾ ਹੈ ਕਿ ਉਹ ਆਪਣੀ ਪਰਜਾ ਦੇ ਹਿੱਤਾਂ ‘ਤੇ ਪਹਿਰਾ ਦੇਵੇ। ਇਹ ਪੁਸਤਕ ਜਿਥੇ ਕਿਸਾਨੀ ਦੀਆਂ ਮੁਸ਼ਕਲਾਂ ਅਤੇ ਕਿਸਾਨਾ ਵਲੋਂ ਆਪਣੇ ਹੱਕਾਂ ਲਈ ਕੀਤੇ ਗਏ ਅੰਦੋਲਨਾ ਬਾਰੇ ਵਿਸਤਰਿਤ ਜਾਣਕਾਰੀ ਦਿੰਦੀ ਹੈ, ਉਥੇ ਹੀ ਸਰਕਾਰਾਂ ਦੀਆਂ ਕਿਸਾਨ ਮਾਰੂ ਨੀਤੀਆਂ ਦਾ ਬਾਕਾਇਦਾ ਪਰਦਾ ਫਾਸ਼ ਕਰਦੀ ਹੈ।  ਆਉਣ ਵਾਲੀ ਪੀੜ੍ਹੀ ਲਈ ਇਹ ਪੁਸਤਕ ਮਾਰਗ ਦਰਸ਼ਕ ਬਣੇਗੀ ਕਿਉਂਕਿ ਉਨ੍ਹਾਂ ਨੂੰ ਆਪਣੇ ਮਨੁੱਖੀ ਹੱਕਾਂ ਦੀ ਰਾਖੀ ਲਈ ਜਦੋਜਹਿਦ ਕਰਨ ਦੀ ਪ੍ਰੇਰਨਾ ਵੀ ਦੇਵੇਗੀ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

ਮੋਬਾਈਲ-94178 13072

ujagarsingh48@yahoo.com

]]>