faridkot youth killed his father – D5 News https://punjabi.newsd5.in Truth Seeking News Network. Tue, 16 Apr 2019 10:16:39 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png faridkot youth killed his father – D5 News https://punjabi.newsd5.in 32 32 ਕਲਯੁਗੀ ਪੁੱਤ ਹੀ ਨਿਕਲਿਆ ਆਪਣੇ ਪਿਤਾ ਦਾ ਕਾਤਲ, ਧੀ ਨੂੰ ਵਿਦੇਸ਼ ਭੇਜਣ ਲਈ ਜਾਇਦਾਦ ਪਿੱਛੇ ਕਲੇਸ਼ https://punjabi.newsd5.in/%e0%a8%95%e0%a8%b2%e0%a8%af%e0%a9%81%e0%a8%97%e0%a9%80-%e0%a8%aa%e0%a9%81%e0%a9%b1%e0%a8%a4-%e0%a8%b9%e0%a9%80-%e0%a8%a8%e0%a8%bf%e0%a8%95%e0%a8%b2%e0%a8%bf%e0%a8%86-%e0%a8%86%e0%a8%aa%e0%a8%a3/ Tue, 16 Apr 2019 10:16:39 +0000 https://punjabi.newsd5.in/?p=47240 ਅਜੋਕੇ ਦੌਰ ਵਿੱਚ ਰਿਸ਼ਤੇ ਨਾਤਿਆ ਦਾ ਕੋਈ ਮੋਹ ਨਹੀਂ ਰਿਹਾ ਲੋਕਾਂ ਦਾ ਪੈਸੇ ਬਦਲੇ ਖੂਨ ਸਫੇਦ ਹੋ ਗਿਆ ਹੈ ਜ਼ਮੀਨ ਜਾਇਦਾਦ ਲਾਲਚ ਦੇ ਚਲਦੇ ਲੋਕ ਆਪਣਿਆਂ ਦੇ ਹੀ ਖੂਨ ਦੇ ਪਿਆਸੇ ਹੋ ਗਏ ਹਨ। ਭਰਾ ਨੂੰ ਭਰਾ ਮਾਰ ਰਿਹਾ ਹੈ ਪੁੱਤ ਬਾਪ ਨੂੰ ਤੇ ਬਾਪ ਪੁੱਤ ਨੂੰ ਮਾਰ ਰਿਹਾ। ਇਸ ਤਰਾਂ ਦੀਆਂ ਘਟਨਾ ਦੀਆਂ ਖਬਰਾਂ ਆਏ ਦਿਨ ਅਖਬਾਰਾਂ ਦੀਆਂ ਹੈਡਲਾਇਨਜ਼ ਬਣਦੀਆਂ ਹਨ। ਇਸੇ ਤਰਾਂ ਦਾ ਮਾਮਲਾ ਸਾਹਮਣੇ ਆਇਆ ਫਰੀਦਕੋਟ ਜ਼ਿਲ੍ਹੇ ਦੇ ਹਲਕਾ ਕੋਟਕਪੂਰਾ ਦੇ ਪਿੰਡ ਵਾੜਾਦਰਾਕਾ ਤੋਂ ਦਿਲ ਨੂੰ ਝੰਜੋੜਨ ਵਾਲਾ। ਇੱਥੇ ਇੱਕ ਕਲਯੁਗੀ ਪੁੱਤ ਨੇ ਆਪਣੇ ਹੀ ਪਿਤਾ ਦਾ ਕਤਲ ਕਰ ਕੇ ਖ਼ੁਦ ਲਾਸ਼ ਪੱਖੇ ਨਾਲ ਲਟਕਾ ਦਿੱਤੀ ਤੇ ਪਿਉ ਦੇ ਕਤਲ ਦਾ ਡਰਾਮਾ ਕੀਤਾ।

Read Also ਕਲਯੁਗੀ ਪਤੀ ਦਾ ਸ਼ਰਮਨਾਕ ਕਾਰਾ, ਹੱਥ ਬਾਂਹ ਨਾਲੋਂ ਕੀਤਾ ਵੱਖ

ਬਾਅਦ ਵਿੱਚ ਸੰਸਕਾਰ ਵੀ ਕਰ ਦਿੱਤਾ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਮ੍ਰਿਤਕ ਸਿਕੰਦਰ ਸਿੰਘ ਦਾ ਕਤਲ ਹੋਇਆ ਸੀ। ਇਸ ਪਿੱਛੋਂ ਪੁਲਿਸ ਨੇ ਜਾਂਚ ਕਰਦਿਆਂ ਮ੍ਰਿਤਕ ਸਿਕੰਦਰ ਸਿੰਘ ਦੇ ਪੁੱਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਾਸਲ ਜਾਣਕਾਰੀ ਮੁਤਾਬਕ ਲਖਵਿੰਦਰ ਸਿੰਘ ਨੇ ਆਪਣੇ ਪਿਤਾ ਸਿਕੰਦਰ ਸਿੰਘ ਦੇ ਗਲ ਵਿੱਚ ਸਾਫ਼ਾ ਪਾ ਉਸ ਦਾ ਕਤਲ ਕਰ ਦਿੱਤਾ ਤੇ ਲਾਸ਼ ਦਾ ਸਸਕਾਰ ਕਰ ਅਸਥੀਆਂ ਜਲ ਪਰਵਾਹ ਕਰ ਦਿੱਤੀਆ। ਇਸ ਮਾਮਲੇ ਵਿੱਚ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਤੇ ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਮੁਕੱਦਮਾ ਦਰਜ ਕਰ ਲਖਵਿੰਦਰ ਸਿੰਘ ਲੱਖੀ ਨੂੰ ਕਾਬੂ ਕਰ ਲਿਆ। ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਮ੍ਰਿਤਕ ਸਿਕੰਦਰ ਸਿੰਘ ਨੇ ਆਪਣੀ ਧੀ ਨੂੰ ਬਹਾਰ ਭੇਜਣ ਲਈ 17 ਲੱਖ ਰੁਪਏ ਦੇਣੇ ਸੀ। ਇਸ ਕਰਕੇ ਪੁੱਤਰ ਨੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ।

ਇਸ ਮੌਕੇ ਡੀਐਸਪੀ ਕੋਟਕਪੂਰਾ ਬਲਕਾਰ ਸਿੰਘ ਸੰਧੂ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਲਖਵਿੰਦਰ ਸਿੰਘ ਪੁੱਤ ਸਿਕੰਦਰ ਸਿੰਘ ਵਾਸੀ ਪਿੰਡ ਵਾੜਾਦਰਾਕਾ ਨੇ ਆਪਣੇ ਪਿਤਾ ਸਿਕੰਦਰ ਸਿੰਘ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਤੇ ਲਾਸ਼ ਪੱਖੇ ਨਾਲ ਟੰਗ ਦਿੱਤੀ। ਲਖਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਪੁੱਛਗਿੱਛ ਕੀਤੀ ਗਈ। ਉਸ ਨੇ ਦੱਸਿਆ ਕਿ ਕਤਲ ਕਰਨ ਦੀ ਵਜ੍ਹਾ ਮ੍ਰਿਤਕ ਸਿਕੰਦਰ ਸਿੰਘ ਦਾ ਆਪਣੀ ਧੀ ਅਮਨਦੀਪ ਕੋਰ ਨੂੰ ਵਿਦੇਸ਼ ਭੇਜਣ ਲਈ 17 ਲੱਖ ਰੁਪਏ ਦੇਣਾ ਸੀ। ਲਖਵਿੰਦਰ ਇਸ ਦਾ ਵਿਰੋਧ ਕਰਦਾ ਸੀ।

]]>