far – D5 News https://punjabi.newsd5.in Truth Seeking News Network. Sat, 06 Nov 2021 03:52:09 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png far – D5 News https://punjabi.newsd5.in 32 32 ਮੁੱਖ ਮੰਤਰੀ ਦੇ ਚੀਫ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਨੇ ਅਤੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਨੇ ਵੀ ਦਿੱਤਾ ਅਸਤੀਫ਼ਾ https://punjabi.newsd5.in/%e0%a8%ae%e0%a9%81%e0%a9%b1%e0%a8%96-%e0%a8%ae%e0%a9%b0%e0%a8%a4%e0%a8%b0%e0%a9%80-%e0%a8%a6%e0%a9%87-%e0%a8%9a%e0%a9%80%e0%a8%ab-%e0%a8%aa%e0%a9%8d%e0%a8%b0%e0%a8%bf%e0%a9%b0%e0%a8%b8%e0%a9%80/ Sat, 18 Sep 2021 13:02:03 +0000 https://punjabi.newsd5.in/?p=122414 ਚੰਡੀਗੜ੍ਹ-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫਾ ਦੇਣ ਤੋਂ ਬਾਅਦ ਹੁਣ ਮੁੱਖ ਮੰਤਰੀ ਦੇ ਚੀਫ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਨੇ ਅਤੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਨੇ ਵੀ ਅਸਤੀਫ਼ਾ ਦੇ ਦਿਤਾ ਹੈ।

ਕੈਪਟਨ ਤੋਂ ਹਾਈਕਮਾਨ ਨੇ ਮੰਗਿਆ ਅਸਤੀਫ਼ਾ? ਕੈਪਟਨ ਨੇ ਦਿੱਤਾ ਜਵਾਬ ! ਸਿਆਸਤ ‘ਚ ਵੱਡਾ ਫੇਰਬਦਲ! D5 Channel Punjabi

ਜਾਣਕਾਰੀ ਦੇ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਦੇ ਅਸਤਿਫੇ ਤੋਂ ਬਾਅਦ ਚੀਫ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਅਤੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਨੇ ਅਸਤੀਫੇ ਦਾ ਐਲਾਣ ਕੀਤਾ ਹੈ।

]]>
ਪੇਡਾ ਵੱਲੋਂ ਪੰਜਾਬ ਵਿੱਚ ਇਲੈਕਟਿ੍ਰਕ ਵਾਹਨਾਂ ਲਈ ਪਬਲਿਕ ਚਾਰਜਿੰਗ ਸਟੇਸ਼ਨ ਸਥਾਪਤ ਕਰਨ ਵਾਸਤੇ ਕਨਵਰਜੈਂਸ ਐਨਰਜੀ ਸਰਵਿਸਸ ਲਿਮਟਡ ਨਾਲ  ਐਮਓਯੂ ਸਹੀਬੱਧ https://punjabi.newsd5.in/%e0%a8%aa%e0%a9%87%e0%a8%a1%e0%a8%be-%e0%a8%b5%e0%a9%b1%e0%a8%b2%e0%a9%8b%e0%a8%82-%e0%a8%aa%e0%a9%b0%e0%a8%9c%e0%a8%be%e0%a8%ac-%e0%a8%b5%e0%a8%bf%e0%a9%b1%e0%a8%9a-%e0%a8%87%e0%a8%b2%e0%a9%88/ Sat, 18 Sep 2021 12:40:27 +0000 https://punjabi.newsd5.in/?p=122411 ਚੰਡੀਗੜ੍ਹ:ਪੰਜਾਬ ਭਰ ਵਿੱਚ ਇਲੈਕਟਿ੍ਰਕ ਵਾਹਨਾਂ ਲਈ ਪਬਲਿਕ ਚਾਰਜਿੰਗ ਸਟੇਸ਼ਨਾਂ ਦੀ ਸਥਾਪਨਾ ਨੂੰ ਯਕੀਨੀ ਬਣਾਉਣ ਲਈ, ਪੇਡਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਨਵਜੋਤ ਪਾਲ ਸਿੰਘ ਰੰਧਾਵਾ ਨੇ ਬੀਤੀ ਸ਼ਾਮ ਪੇਡਾ ਦਫਤਰ, ਚੰਡੀਗੜ ਵਿਖੇ ਭਾਰਤ ਸਰਕਾਰ ਦੇ ਊਰਜਾ ਮੰਤਰਾਲੇ ਅਧੀਨ ਪੀਐਸਯੂਜ਼ ਦੇ ਸਾਂਝੇ ਉੱਦਮ ਐਨਰਜੀ ਐਫੀਸ਼ੀਐਂਸੀ ਸਰਵਿਸਸ ਲਿਮਟਿਡ (ਈ.ਈ.ਐਸ.ਐਲ.) ਦੀ ਸਹਿਯੋਗੀ ਕਨਵਰਜੈਂਸ ਐਨਰਜੀ ਸਰਵਿਸਿਜ ਲਿਮਟਿਡ (ਸੀ.ਈ.ਐਸ.ਐਲ.) ਨਾਲ ਇੱਕ  ਐਮਓਯੂ (ਸਮਝੌਤਾ ਪੱਤਰ) ‘ਤੇ ਹਸਤਾਖਰ ਕੀਤੇ।
ਸੂਬੇ ਵਿੱਚ ਈ-ਮੋਬਿਲਟੀ ਦੀ ਜਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਐਮਓਯੂ ‘ਤੇ ਹਸਤਾਖਰ ਕੀਤੇ ਗਏ ਹਨ। ਇਸ ਭਾਈਵਾਲੀ ਨਾਲ, ਸੀ.ਈ.ਐਸ.ਐਲ. ਆਪਣੇ ਈਵੀ ਟਰਾਂਜ਼ੀਸ਼ਨ ਪੋਰਟਫੋਲੀਓ ਦਾ ਵਿਸਤਾਰ ਕਰਨ ਅਤੇ ਰਾਜ ਵਿੱਚ ਸੁਖਾਲਾ ਅਤੇ ਕਿਫਾਇਤੀ ਚਾਰਜਿੰਗ ਬੁਨਿਆਦੀ ਢਾਂਚਾ ਮੁਹੱਈਆ ਕਰਨ ਦੀ ਯੋਜਨਾ ਬਣਾ ਰਹੀ ਹੈ। ਇਹ ਸਾਂਝੇਦਾਰੀ ਪੰਜਾਬ ਵਿੱਚ 2/3/4 ਪਹੀਆ ਇਲੈਕਟਿ੍ਰਕ ਵਾਹਨਾਂ ਸਮੇਤ ਈ-ਵਾਹਨਾਂ ਨੂੰ ਅਪਣਾਉਣ ਨੂੰ ਉਤਸ਼ਾਹਿਤ ਕਰਨ, ਵੱਖ-ਵੱਖ ਥਾਵਾਂ ‘ਤੇ ਜਨਤਕ ਚਾਰਜਿੰਗ ਸਟੇਸ਼ਨਾਂ ਦੀ ਸਥਾਪਨਾ ਲਈ ਰੂਪ ਰੇਖਾ ਤਿਆਰ ਕਰੇਗੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੇਡਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੇ ਦੱਸਿਆ ਕਿ “ਇਹ ਸਮਝੌਤਾ ਰਾਜ ਨੂੰ  ਈ-ਮੋਬਿਲਟੀ ਦੇ ਖੇਤਰ ਵਿੱਚ ਨਵੇਂ ਮੁਕਾਮ ਵੱਲ ਲੈ ਕੇ ਜਾਵੇਗਾ। ਪੰਜਾਬ ਹੌਲੀ-ਹੌਲੀ ਨਵੀਂ ਗਤੀਸ਼ੀਲਤਾ ਦੇ ਅਨੁਕੂਲ ਹੋ ਰਿਹਾ ਹੈ ਅਤੇ ਅਸੀਂ ਸੀ.ਈ.ਐਸ.ਐਲ. ਦੇ ਨਾਲ ਇਸ ਸਹਿਯੋਗ ਬਾਰੇ ਕਾਫੀ ਆਸਮੰਦ ਹਾਂ। ਸਾਡਾ ਮੰਨਣਾ ਹੈ ਕਿ ਇਹ ਇਲੈਕਟਿ੍ਰਕ ਵਾਹਨ ਵਰਤਣ ਦੇ ਵੱਡੇ ਏਜੰਡੇ ਨੂੰ ਪ੍ਰਾਪਤ ਕਰਨ ਵਿੱਚ ਸਾਡੀ ਮਦਦ ਕਰੇਗਾ ਅਤੇ ਕਾਰਬਨ ਦੇ ਮਾਰੂ ਪ੍ਰਭਾਵਾਂ ਨੂੰ ਹੋਰ ਘਟਾਏਗਾ।
ਪੇਡਾ ਦੇ ਡਾਇਰੈਕਟਰ ਸ੍ਰੀ ਐਮ.ਪੀ. ਸਿੰਘ ਨੇ ਅੱਗੇ ਦੱਸਿਆ ਕਿ ਇਲੈਕਟਿ੍ਰਕ ਵਾਹਨਾਂ ਦੀ ਵਿਸ਼ਾਲ ਸ੍ਰੇਣੀ ਦੇ ਅਨੁਕੂਲ ਚਾਰਜਿੰਗ ਯੂਨਿਟਾਂ ਦੀ ਉਪਲਬਧਤਾ ਦੇ ਨਾਲ, ਪੰਜਾਬ  ਵਿੱਚ ਈ-ਮੋਬਿਲਟੀ ਅਪਣਾਉਣ ਲਈ ਉਤਸ਼ਾਹਤ ਕਰੇਗੀ। ਜਿਸ ਨਾਲ ਈਵੀ ਚਾਰਜਿੰਗ ਨੂੰ ਨਿਰਵਿਘਨ ਅਤੇ ਖਪਤਕਾਰਾਂ ਲਈ ਸੁਵਿਧਾਜਨਕ ਬਣਾਉਣ ਵਿੱਚ ਰਾਹ ਪੱਧਰਾ ਹੋਵੇਗਾ ਅਤੇ ਸੂਬੇ ਵਿੱਚ ਈ-ਮੋਬਿਲਟੀ ਦਾ ਨਵਾਂ ਅਧਿਆਏ ਸ਼ੁਰੂ ਹੋਵੇਗਾ।ਇਸ ਮੌਕੇ ਸੀਈਐਸਐਲ ਦੇ ਕਲਸਟਰ ਹੈੱਡ (ਉੱਤਰੀ), ਰਜਨੀਸ਼ ਰਾਣਾ ਨੇ ਦੱਸਿਆ ਕਿ ਇਹ ਉਪਰਾਲਾ ਪੰਜਾਬ ਵਿੱਚ ਇਲੈਕਟਿ੍ਰਕ ਵਾਹਨਾਂ ਦੀ ਵਿਆਪਕ ਪ੍ਰਵਾਨਗੀ ਲਈ ਇੱਕ ਸੁਚੱਜਾ ਈ-ਚਾਰਜਿੰਗ ਬੁਨਿਆਦੀ ਢਾਂਚਾ ਵਿਕਸਤ ਕਰਨ ਲਈ ਇੱਕ ਪੁਲ ਵਜੋਂ ਕੰਮ ਕਰੇਗਾ।
ਉਨਾਂ ਅੱਗੇ ਕਿਹਾ “ਈ-ਮੋਬਿਲਟੀ ਵੱਲ ਮੁੜਨ ਲਈ  ਈਵੀ ਚਾਰਜਿੰਗ ਬੁਨਿਆਦੀ ਢਾਂਚੇ ਦਾ ਇੱਕ ਆਸਾਨ ਅਤੇ ਮਜਬੂਤ ਨੈਟਵਰਕ ਬਣਾਉਣਾ ਮਹੱਤਵਪੂਰਨ ਹੈ। ਇਹ ਨਾ ਸਿਰਫ ਸਾਨੂੰ ਨੈੱਟ-ਜੀਰੋ ਮਿਸ਼ਨ ਦੇ ਇੱਕ ਹੋਰ ਕਦਮ ਨੇੜੇ ਲੈ ਜਾਏਗਾ ਸਗੋਂ ਦੇਸ਼ ਦੇ ਆਵਾਜਾਈ ਖੇਤਰ ਵਿੱਚ ਨਵੀਨਤਾ ਲਿਆਉਣ ਵਿੱਚ ਵੀ ਮਦਦਗਾਰ ਸਾਬਿਤ ਹੋਵੇਗਾ। ਮੈਨੂੰ ਵਿਸਵਾਸ਼ ਹੈ ਕਿ ਪੇਡਾ ਦੇ ਸਹਿਯੋਗ ਨਾਲ, ਅਸੀਂ ਪੰਜਾਬ ਵਿੱਚ ਇੱਕ ਈਵੀ ਵਾਤਾਵਰਣ ਪ੍ਰਣਾਲੀ ਦੇ ਵਿਕਾਸ ਨੂੰ ਉਤਸ਼ਾਹਤ ਕਰਨ ਦੇ ਯੋਗ ਬਣ ਸਕਾਂਗੇ ।”
ਜ਼ਿਕਰਯੋਗ ਹੈ ਕਿ ਪੇਡਾ(ਪੰਜਾਬ ਊਰਜਾ ਵਿਕਾਸ ਏਜੰਸੀ) ਜੋ ਕਿ ਪੰਜਾਬ ਸਰਕਾਰ ਦੇ ਨਵੇਂ ਅਤੇ ਨਵਿਆਉਣਯੋਗ ਊਰਜਾ ਸਰੋਤਾਂ ਵਿਭਾਗ ਦੀ ਰਾਜ ਨਿਰਧਾਰਤ ਏਜੰਸੀ ਹੋਣ ਦੇ ਨਾਤੇ, ਐਨਰਜੀ ਕਨਜ਼ਰਵੇਸ਼ਨ ਐਕਟ, 2001 ਨੂੰ ਲਾਗੂ ਕਰਦੀ ਆ ਰਹੀ ਹੈ, ਨੇ ਵੱਖ -ਵੱਖ ਖੇਤਰਾਂ ਜਿਵੇਂ ਇਮਾਰਤਾਂ, ਉਦਯੋਗਾਂ , ਨਗਰ ਪਾਲਿਕਾਵਾਂ, ਖੇਤੀਬਾੜੀ ਅਤੇ ਟਰਾਂਸਪੋਰਟ ਆਦਿ ਵਿੱਚ ਐਨਰਜੀ ਐਫੀਸ਼ੀਐਂਸੀ ਨੂੰ ਉਤਸਾਹਤ ਕਰਨ ਦੇ ਯਤਨ ਕੀਤੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਮੈਨੇਜਰ ਪਰਮਜੀਤ ਸਿੰਘ, ਪੇਡਾ ਦੇ ਪ੍ਰਾਜੈਕਟ ਇੰਜੀਨੀਅਰ ਮਨੀ ਖੰਨਾ ਅਤੇ ਸੀਈਐਸਐਲ ਦੇ ਸਟੇਟ ਹੈੱਡ ਚੰਦਰਸ਼ੇਖਰ ਸ਼ਾਮਲ ਸਨ।
]]>
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵਾਪਰੀ ਘਟਨਾ ਦੇ ਦੋਸ਼ੀ ਦਾ ਨਾਰਕੋ ਟੈਸਟ ਅਤੇ ਬਰੇਨ ਮੈਪਿੰਗ ਹੋਵੇ- ਬੀਬੀ ਜਗੀਰ ਕੌਰ https://punjabi.newsd5.in/%e0%a8%a4%e0%a9%99%e0%a8%a4-%e0%a8%b8%e0%a9%8d%e0%a8%b0%e0%a9%80-%e0%a8%95%e0%a9%87%e0%a8%b8%e0%a8%97%e0%a9%9c%e0%a9%8d%e0%a8%b9-%e0%a8%b8%e0%a8%be%e0%a8%b9%e0%a8%bf%e0%a8%ac-%e0%a8%b5%e0%a8%bf-2/ Sat, 18 Sep 2021 12:14:23 +0000 https://punjabi.newsd5.in/?p=122405 ਕਿਹਾ, ਘਟਨਾ ਦੇ ਸਾਜ਼ਿਸ਼ ਕਰਤਾਵਾਂ ਨੂੰ ਸਾਹਮਣੇ ਲਿਆਉਣ ਵਿਚ ਪ੍ਰਸ਼ਾਸਨ ਵਰਤ ਰਿਹਾ ਲਾਪ੍ਰਵਾਹੀ

ਅੰਮ੍ਰਿਤਸਰ:ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਬੀਤੇ ਦਿਨੀਂ ਵਾਪਰੀ ਦੁਖਦਾਈ ਘਟਨਾ ਦੇ ਸਾਜ਼ਿਸ਼ ਕਰਤਾਵਾਂ ਤੱਕ ਪਹੁੰਚਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਵਰਤੀ ਜਾ ਰਹੀ ਲਾਪ੍ਰਵਾਹੀ ਨੂੰ ਸਵਾਲਾਂ ਦੇ ਘੇਰੇ ਵਿਚ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਸਰਕਾਰ ਦੀ ਮਨਸ਼ਾ ਸਾਫ਼ ਨਹੀਂ ਲਗਦੀ, ਤਾਂ ਹੀ ਫੜ੍ਹੇ ਗਏ ਦੋਸ਼ੀ ਵਿਅਕਤੀ ਦੇ ਸੌਦਾ ਸਾਧ ਨਾਲ ਸਬੰਧ ਉਜਾਗਰ ਹੋਣ ਦੇ ਬਾਵਜੂਦ ਵੀ ਸਾਜ਼ਿਸ਼ ਕਰਤਾਵਾਂ ਨੂੰ ਸਾਹਮਣੇ ਨਹੀਂ ਲਿਆਂਦਾ ਜਾ ਰਿਹਾ। ਬੀਬੀ ਜਗੀਰ ਕੌਰ ਨੇ ਮੰਗ ਕੀਤੀ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵਾਪਰੀ ਘਟਨਾ ਦੀ ਜੜ੍ਹ ਤੱਕ ਜਾਣ ਲਈ ਫ੍ਹੜੇ ਗਏ ਦੋਸ਼ੀ ਪਰਮਜੀਤ ਸਿੰਘ ਦਾ ਨਾਰਕੋ ਟੈਸਟ ਅਤੇ ਬਰੇਨ ਮੈਪਿੰਗ ਕਰਵਾਈ ਜਾਵੇ।

ਪਨੀਰ ਤੇ ਖੋਆ ਖਾਣ ਦੇ ਸ਼ੌਕੀਨ ਜਰੂਰ ਦੇਖਣ, ਪੈ ਸਕਦੀ ਹੈ ਬਿਪਤਾ, ਜਾਣੋ ਅਸਲੀ ਤੇ ਨਕਲੀ ਦਾ ਫਰਕ D5 Channel Punjabi

ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਭਾਵੇਂ ਸਾਡੀ ਮੰਗ ’ਤੇ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਵਿਅਕਤੀ ਵਿਰੁੱਧ ਲੱਗੀਆਂ ਧਰਾਵਾਂ ਵਿਚ ਵਾਧਾ ਕਰਦਿਆਂ ਯੂਏਪੀਏ ਧਾਰਾ ਲਗਾ ਦਿੱਤੀ ਗਈ ਹੈ, ਪਰੰਤੂ ਅਜੇ ਵੀ ਘਟਨਾ ਦੇ ਅਸਲ ਸਾਜ਼ਿਸ਼ ਕਰਤਾਵਾਂ ਦਾ ਪਤਾ ਨਹੀਂ ਲਗਾਇਆ ਜਾ ਰਿਹਾ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਪੰਜਾਬ ਦੇ ਮੁੱਖ ਮੰਤਰੀ ਅਤੇ ਡੀਜੀਪੀ ਨੂੰ ਪੱਤਰ ਵੀ ਲਿਖਿਆ ਗਿਆ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਸ ਮਾਮਲੇ ਵਿਚ ਹੁਣ ਤੱਕ ਦੀ ਪੁਲਿਸ ਕਾਰਵਾਈ ’ਤੇ ਅਸੰਤੁਸ਼ਟੀ ਪ੍ਰਗਟ ਕਰਦਿਆਂ ਕਿਹਾ ਕਿ ਕਈ ਦਿਨ ਬੀਤਣ ਬਾਅਦ ਵੀ ਘਟਨਾ ਪਿੱਛੇ ਦੀ ਸਾਜ਼ਿਸ਼ ਬਾਰੇ ਕੋਈ ਠੋਸ ਜਾਣਕਾਰੀ ਨਸ਼ਰ ਨਹੀਂ ਕੀਤੀ ਗਈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਜਦਕਿ ਚਾਹੀਦਾ ਤਾਂ ਇਹ ਸੀ ਕਿ ਹੁਣ ਤੱਕ ਸਾਰੇ ਦੋਸ਼ੀ ਸ਼ਲਾਖਾਂ ਪਿੱਛੇ ਹੁੰਦੇ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਬੇਅਦਬੀ ਦੀਆਂ ਘਟਨਾਵਾਂ ਨਿਰੰਤਰ ਵਾਪਰ ਰਹੀਆਂ ਹਨ ਅਤੇ ਸਰਕਾਰੀ ਤੰਤਰ ਸੁੱਤਾ ਹੋਇਆ ਹੈ। ਬੀਬੀ ਜਗੀਰ ਕੌਰ ਨੇ ਸਰਕਾਰ ਦੇ ਖੁਫੀਆਂ ਤੰਤਰ ’ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਏਜੰਸੀਆਂ ਦਾ ਵੱਡਾ ਤੰਤਰ ਹੋਣ ਦੇ ਬਾਵਜੂਦ ਵੀ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਵਾਲੀਆਂ ਘਟਨਾਵਾਂ ਸ਼ਰੇਆਮ ਵਾਪਰ ਰਹੀਆਂ ਹਨ ਅਤੇ ਫੜ੍ਹੇ ਗਏ ਦੋਸ਼ੀਆਂ ਦੇ ਪਿੱਛੇ ਕੰਮ ਕਰਦੀਆਂ ਸ਼ਕਤੀਆਂ ਤੱਕ ਪਹੁੰਚ ਨਹੀਂ ਕੀਤੀ ਜਾਂਦੀ।

ਕੁਝ ਹੀ ਸਮੇਂ ਬਾਅਦ ਕੈਪਟਨ ਦੇ ਸਕਦੇ ਨੇ ਅਸਤੀਫ਼ਾ! ਸਿੱਧੂ, ਜਾਖੜ, ਰੰਧਾਵਾ ਦੀ ਕੁਰਸੀ ‘ਤੇ ਅੱਖ

ਬੀਬੀ ਜਗੀਰ ਕੌਰ ਨੇ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਜੇਕਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਦੇ ਦੋਸ਼ੀ ਪਿੱਛੇ ਕੰਮ ਕਰਦੇ ਲੋਕਾਂ ਨੂੰ ਸਾਹਮਣੇ ਲਿਆ ਕੇ ਬਣਦੀ ਕਾਰਵਾਈ ਨਾ ਕੀਤੀ ਤਾਂ ਸ਼੍ਰੋਮਣੀ ਕਮੇਟੀ ਨੂੰ ਸਖ਼ਤ ਕਦਮ ਚੁੱਕਣ ਲਈ ਮਜ਼ਬੂਰ ਹੋਣਾ ਪਵੇਗਾ, ਜਿਸ ਦੀ ਜ਼ੁੰਮੇਵਾਰੀ ਸਰਕਾਰ ਦੀ ਹੋਵੇਗੀ। ਬੀਬੀ ਜਗੀਰ ਕੌਰ ਨੇ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਸ਼ਾਂਤੀ ਬਣਾ ਕੇ ਰੱਖਦਿਆਂ ਸਾਰੇ ਰਲ ਕੇ ਸਰਕਾਰ ’ਤੇ ਦਬਾਅ ਬਨਾਉਣ ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਬਲਵਿੰਦਰ ਸਿੰਘ ਕਾਹਲਵਾਂ, ਓਐਸਡੀ ਡਾ. ਅਮਰੀਕ ਸਿੰਘ ਲਤੀਫਪੁਰ ਤੇ ਡਾ. ਸੁਖਬੀਰ ਸਿੰਘ, ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਸ. ਹਰਭਜਨ ਸਿੰਘ ਵਕਤਾ ਹਾਜ਼ਰ ਸਨ।

 

 

]]>
PM ਮੋਦੀ ਅੱਜ ਗੋਆ ਦੇ ਮੰਤਰੀਆਂ, ਸਿਹਤ ਕਰਮਚਾਰੀਆਂ ਨਾਲ ਕਰਨਗੇ ਖਾਸ ਗੱਲਬਾਤ https://punjabi.newsd5.in/pm-%e0%a8%ae%e0%a9%8b%e0%a8%a6%e0%a9%80-%e0%a8%85%e0%a9%b1%e0%a8%9c-%e0%a8%97%e0%a9%8b%e0%a8%86-%e0%a8%a6%e0%a9%87-%e0%a8%ae%e0%a9%b0%e0%a8%a4%e0%a8%b0%e0%a9%80%e0%a8%86%e0%a8%82-%e0%a8%b8%e0%a8%bf/ Sat, 18 Sep 2021 05:36:36 +0000 https://punjabi.newsd5.in/?p=122278 ਪਣਜੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਗੋਆ ਦੇ ਸਿਹਤ ਕਰਮਚਾਰੀਆਂ, ਕੈਬਨਿਟ ਮੰਤਰੀਆਂ, ਨੌਕਰਸ਼ਾਹਾਂ ਅਤੇ ਵੱਖਰੇ ਵਰਗਾਂ ਦੇ ਲੋਕਾਂ ਨਾਲ ਵਰਚੂਅਲੀ ਗੱਲਬਾਤ ਕਰਨਗੇ ਅਤੇ ਪਹਿਲੀ ਖੁਰਾਕ ਦੇ 100 ਫ਼ੀਸਦੀ ਟੀਕਾਕਰਣ ਲਈ ਵਧਾਈ ਦੇਣਗੇ। ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਇਹ ਜਾਣਕਾਰੀ ਦਿੱਤੀ।

Khabran Da Sira🔴LIVE :ਮੋਦੀ ਦਾ ਕਾਲੇ ਝੰਡਿਆਂ ਨਾਲ ਵਿਰੋਧ, ਸੁਖਬੀਰ ਦਾ ਬਿਆਨ ! ਕਿਸਾਨ ਅੰਦੋਲਨ ’ਚ ਸ਼ਰਾਬ? ਅਸਲ ਸੱਚ

ਸਾਵੰਤ ਨੇ ਕਿਹਾ, ‘‘ਮੇਰਾ ਮੰਤਰੀ ਮੰਡਲ ਸਕੱਤਰੇਤ ਸਿੱਧਾ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰੇਗਾ। ਉਹ ਉੱਤਰੀ ਗੋਆ ਅਤੇ ਦੱਖਣੀ ਗੋਆ ਕਲੈਕਟਰੇਟ ਦੇ ਸਿਹਤ ਵਿਭਾਗ ਦੇ ਕਰਮਚਾਰੀਆਂ ਨਾਲ ਗੱਲਬਾਤ ਕਰਨਗੇ। ਉਹ ਰਾਜ ਦੇ ਛੇ ਮੁੱਖ ਸਥਾਨਾਂ ਦੇ ਲਾਭਪਾਤਰੀਆਂ ਨਾਲ ਵੀ ਗੱਲ ਕਰਨਗੇ।’’ ਉਨ੍ਹਾਂ ਨੇ ਕਿਹਾ,‘‘ਪ੍ਰਧਾਨਮੰਤਰੀ ਪਹਿਲੀ ਖੁਰਾਕ ਦੇ 100 ਫ਼ੀਸਦੀ ਟੀਕਾਕਰਣ ਅਤੇ ਰਾਜ ‘ਚ ਵਿਕਾਸ ਲਈ ਗੋਆ ਨੂੰ ਵਧਾਈ ਦੇਣਗੇ।’’ ਮੁੱਖ ਮੰਤਰੀ ਨੇ ਕਿਹਾ, ‘‘ਸਾਰੇ ਸਾਰਵਜਨਿਕ ਸਿਹਤ ਕੇਂਦਰ, ਪੰਚਾਇਤ ਅਤੇ ਨਗਰ ਪਾਲਿਕਾਵਾਂ ਗੱਲਬਾਤ ਦਾ ਸਿੱਧਾ ਪ੍ਰਸਾਰਣ ਕਰਨਗੀਆਂ।’’

]]>
ਦੀਪ ਸਿੱਧੂ ਦੇ ਵਿਵਾਦਿਤ ਬਿਆਨ ਨੂੰ ਭੜਕੀਆਂ ਕਿਸਾਨ ਜਥੇਬੰਦੀਆਂ https://punjabi.newsd5.in/%e0%a8%a6%e0%a9%80%e0%a8%aa-%e0%a8%b8%e0%a8%bf%e0%a9%b1%e0%a8%a7%e0%a9%82-%e0%a8%a6%e0%a9%87-%e0%a8%b5%e0%a8%bf%e0%a8%b5%e0%a8%be%e0%a8%a6%e0%a8%bf%e0%a8%a4-%e0%a8%ac%e0%a8%bf%e0%a8%86%e0%a8%a8/ Sat, 18 Sep 2021 05:24:26 +0000 https://punjabi.newsd5.in/?p=122275 ਪਟਿਆਲਾ : ਦੀਪ ਸਿੱਧੂ ਵੱਲੋਂ ਕਿਸਾਨ ਅੰਦੋਲਨ ਦੇ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਕਿਸਾਨਾਂ ਬਾਰੇ ਦਿੱਤੇ ਗਏ ਬਿਆਨ ਦੀ ਕਿਸਾਨ ਜਥੇਬੰਦੀਆਂ ਵੱਲੋਂ ਨਿਖੇਧੀ ਕੀਤੀ ਜਾ ਰਹੀ ਹੈ। ਕਿਸਾਨ ਆਗੂਆਂ ਨੇ ਇਸ ਬਿਆਨ ਦੀ ਨਿਖੇਧੀ ਕਰਦਿਆਂ ਦੀਪ ਸਿੱਧੂ ਨੂੰ ਜਵਾਬ ਦਿੱਤਾ।

Khabran Da Sira🔴LIVE :ਮੋਦੀ ਦਾ ਕਾਲੇ ਝੰਡਿਆਂ ਨਾਲ ਵਿਰੋਧ, ਸੁਖਬੀਰ ਦਾ ਬਿਆਨ ! ਕਿਸਾਨ ਅੰਦੋਲਨ ’ਚ ਸ਼ਰਾਬ? ਅਸਲ ਸੱਚ

ਹੁਣ ਦੀਪ ਸਿੱਧੂ ਨੇ ਆਪਣੇ ਇਸ ਬਿਆਨ ਤੋਂ ਬਾਅਦ ਦੁਬਾਰਾ ਆਪਣਾ ਪੱਖ ਰੱਖਿਆ ਹੈ। ਸਿੱਧੂ ਦਾ ਕਹਿਣਾ ਕਿ ਜਿਹੜੀਆਂ ਜਾਨਾਂ ਅੰਦੋਲਨ ਦੇ ਦੌਰਾਨ ਗਈਆਂ ਨੇ ਅਸੀਂ ਉਹਨਾਂ ਨੂੰ ਸਿਜਦਾ ਕਰਦੇ ਹਾਂ ਪਰ ਸਹੀਦੀ ਦੀ ਪਰਿਭਾਸ਼ਾ ਤੇ ਸ਼ਾਹਦਤ ਦੇ ਅਰਥਾਂ ਨੂੰ ਸਮਝਣ ਦੀ ਲੋੜ ਹੈ।

]]>
ਕਿਸਾਨੀ ਅੰਦੋਲਨ ਦੇ ਸਮਰਥਨ ‘ਚ CM ਕੈਪਟਨ ਨੇ ਲਗਾਇਆ ‘No Farmers, No Food’ ਦਾ ਬੈਚ https://punjabi.newsd5.in/%e0%a8%95%e0%a8%bf%e0%a8%b8%e0%a8%be%e0%a8%a8%e0%a9%80-%e0%a8%85%e0%a9%b0%e0%a8%a6%e0%a9%8b%e0%a8%b2%e0%a8%a8-%e0%a8%a6%e0%a9%87-%e0%a8%b8%e0%a8%ae%e0%a8%b0%e0%a8%a5%e0%a8%a8-%e0%a8%9a-cm-%e0%a8%95/ Fri, 17 Sep 2021 07:04:48 +0000 https://punjabi.newsd5.in/?p=122084 ਚੰਡੀਗੜ੍ਹ  : ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨੀ ਅੰਦੋਲਨ ਦੇ ਸਮਰਥਨ ‘ਚ No Farmers, No Food ਦਾ ਬੈਚ ਲਗਾਇਆ। ਮੁੱਖਮੰਤਰੀ ਨੇ ਵਰਚੂਅਲ ਕਿਸਾਨ ਮੇਲੇ ਦੇ ਉਦਘਾਟਨ ਦੌਰਾਨ ਇਸ ਬੈਚ ਨੂੰ ਪਾਇਆ ਸੀ, ਜਿਸਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਦੱਸ ਦਈਏ ਕਿ ਮੁੱਖ ਮੰਤਰੀ ਨੇ ਹਾਲ ਹੀ ‘ਚ ਕਿਸਾਨ ਅੰਦੋਲਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਸੀ।

ਕੇਂਦਰ ਦੀ ਵੱਡੀ ਸਾਜਿਸ਼, ਅੰਦੋਲਨ ਫੇਲ ਕਰਨ ਦੀ ਤਿਆਰੀ || D5 Channel Punjabi

ਉਨ੍ਹਾਂ ਨੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਸੀ ਕਿ ਉਹ ਖੇਤੀਬਾੜੀ ਕਾਨੂੰਨਾਂ ਦੀ ਲੜਾਈ ਹਰਿਆਣਾ ਅਤੇ ਦਿੱਲੀ ‘ਚ ਜਾ ਕੇ ਲੜਨ। ਪੰਜਾਬ ‘ਚ ਕਿਸਾਨੀ ਅੰਦੋਲਨ ਨਾਲ ਸੂਬੇ ਨੂੰ ਨੁਕਸਾਨ ਪਹੁੰਚ ਰਿਹਾ ਹੈ। ਉਨ੍ਹਾਂ ਦੇ ਇਸ ਬਿਆਨ ਦੀ ਕਿਸਾਨ ਜਥੇਬੰਦੀਆਂ ਅਤੇ ਵਿਰੋਧੀ ਰਾਜਨੀਤਿਕ ਪਾਰਟੀਆਂ ਨੇ ਆਲੋਚਨਾ ਕੀਤੀ ਸੀ। ਉਥੇ ਹੀ ਹੁਣ ਇਸ ਬੈਚ ਦੇ ਜ਼ਰੀਏ ਸੀਐਮ ਕੈਪਟਨ ਨੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਕਿਸਾਨਾਂ ਦੇ ਨਾਲ ਖੜੇ ਹਨ।

ਮੁੱਖ ਮੰਤਰੀ ਨੇ ਸੱਦੀ ਵੱਡੀ ਮੀਟਿੰਗ, ਜਥੇਬੰਦੀਆਂ ਦੀ ਪੂਰੀਆਂ ਕਰੂ ਮੰਗਾਂ?

ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਤਿੰਨੋਂ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਦੇਸ਼ ਭਰ ‘ਚ ਵਿਰੋਧ ਪ੍ਰਦਰਸ਼ਨ ਜਾਰੀ ਹੈ। ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਨਵੰਬਰ 2020 ਤੋਂ ਕਿਸਾਨੀ ਅੰਦੋਲਨ ਚੱਲ ਰਿਹਾ ਹੈ। ਦਿੱਲੀ ਦੀਆਂ ਸਰਹੱਦਾਂ ‘ਤੇ ਹਜ਼ਾਰਾਂ ਦੀ ਗਿਣਤੀ ‘ਚ ਕਿਸਾਨ ਅਜੇ ਵੀ ਡਟੇ ਹੋਏ ਹਨ।

]]>
ਵਿਰਾਟ ਕੋਹਲੀ ਨੇ ਕਪਤਾਨੀ ਛੱਡਣ ਦਾ ਕੀਤਾ ਐਲਾਨ https://punjabi.newsd5.in/%e0%a8%b5%e0%a8%bf%e0%a8%b0%e0%a8%be%e0%a8%9f-%e0%a8%95%e0%a9%8b%e0%a8%b9%e0%a8%b2%e0%a9%80-%e0%a8%a8%e0%a9%87-%e0%a8%95%e0%a8%aa%e0%a8%a4%e0%a8%be%e0%a8%a8%e0%a9%80-%e0%a8%9b%e0%a9%b1%e0%a8%a1/ Fri, 17 Sep 2021 06:22:46 +0000 https://punjabi.newsd5.in/?p=122080 ਦੁਬਈ : ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਵੀਰਵਾਰ ਨੂੰ ਘੋਸ਼ਣਾ ਕੀਤੀ ਕਿ ਉਹ ਟੀ20 ਵਿਸ਼ਵ ਕੱਪ ਤੋਂ ਬਾਅਦ ਟੀ20 ਫਾਰਮੈਟ ਦੀ ਕਪਤਾਨੀ ਛੱਡਣਗੇ। ਕਈ ਦਿਨਾਂ ਤੋਂ ਚੱਲ ਰਹੇ ਸ਼ੰਕੇ ‘ਤੇ ਵਿਰਾਮ ਲਗਾਉਂਦੇ ਹੋਏ ਕੋਹਲੀ ਨੇ ਅੱਜ ਟਵਿਟਰ ਦੇ ਜ਼ਰੀਏ ਇੱਕ ਬਿਆਨ ‘ਚ ਇਸਦੀ ਘੋਸ਼ਣਾ ਕੀਤੀ।

ਕੇਂਦਰ ਦੀ ਵੱਡੀ ਸਾਜਿਸ਼, ਅੰਦੋਲਨ ਫੇਲ ਕਰਨ ਦੀ ਤਿਆਰੀ || D5 Channel Punjabi

ਕੋਹਲੀ ਨੇ ਦੱਸਿਆ ਕਿ ਉਹ ਇਸ ਸਾਲ ਅਕਤੂਬਰ – ਨਵੰਬਰ ‘ਚ ਹੋਣ ਵਾਲੇ ਟੀ20 ਵਿਸ਼ਵ ਕੱਪ ਤੋਂ ਬਾਅਦ ਟੀ20 ਦੇ ਕਪਤਾਨੀ ਅਹੁਦੇ ਨੂੰ ਛੱਡ ਦੇਣਗੇ। ਟਵੀਟ ਦੇ ਜ਼ਰੀਏ ਉਨ੍ਹਾਂ ਨੇ ਇਸ ਯਾਤਰਾ ਦੌਰਾਨ ਉਨ੍ਹਾਂ ਦਾ ਸਾਥ ਦੇਣ ਲਈ ਸਾਰਿਆਂ ਦਾ ਧੰਨਵਾਦ ਕੀਤਾ।

]]>
ਸਾਬਕਾ DGP ਸੈਣੀ ਦੀ ਮਾਣਹਾਨੀ ਪਟੀਸ਼ਨ ‘ਤੇ ਸੁਣਵਾਈ ਫਿਰ ਮੁਲਤਵੀ https://punjabi.newsd5.in/%e0%a8%b8%e0%a8%be%e0%a8%ac%e0%a8%95%e0%a8%be-dgp-%e0%a8%b8%e0%a9%88%e0%a8%a3%e0%a9%80-%e0%a8%a6%e0%a9%80-%e0%a8%ae%e0%a8%be%e0%a8%a3%e0%a8%b9%e0%a8%be%e0%a8%a8%e0%a9%80-%e0%a8%aa%e0%a8%9f%e0%a9%80/ Fri, 17 Sep 2021 06:10:36 +0000 https://punjabi.newsd5.in/?p=122076 ਚੰਡੀਗੜ੍ਹ : ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੇ ਚੀਫ਼ ਵਿਜੀਲੈਂਸ ਅਫਸਰ ਬੀਕੇ ਉੱਪਲ ਸਮੇਤ ਹੋਰ ਦੇ ਖਿਲਾਫ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਲਈ ਦਾਇਰ ਪਟੀਸ਼ਨ ‘ਤੇ ਸੁਣਵਾਈ 20 ਸਤੰਬਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਸੈਣੀ ਨੇ ਪਟੀਸ਼ਨ ਵਿੱਚ ਕਿਹਾ ਹੈ ਕਿ ਜਦੋਂ ਉਹ 18 ਅਗਸਤ ਨੂੰ ਆਪਣੇ ਦਫ਼ਤਰ ਗਿਆ ਤਾਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਕੇਂਦਰ ਦੀ ਵੱਡੀ ਸਾਜਿਸ਼, ਅੰਦੋਲਨ ਫੇਲ ਕਰਨ ਦੀ ਤਿਆਰੀ || D5 Channel Punjabi

ਇਹ ਗ੍ਰਿਫ਼ਤਾਰੀ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਸੀ। ਇਸ ਲਈ ਸੈਣੀ ਨੇ ਮੁੱਖ ਵਿਜੀਲੈਂਸ ਅਫਸਰ ਬੀਕੇ ਉੱਪਲ, ਵਿਜੀਲੈਂਸ ਜੁਆਇੰਟ ਡਾਇਰੈਕਟਰ ਵਰਿੰਦਰ ਸਿੰਘ ਬਰਾੜ ਅਤੇ ਡੀਐਸਪੀ ਵਰਿੰਦਰ ਸਿੰਘ (ਜੋ ਕਿ ਇਸ ਕੇਸ ਦੇ ਜਾਂਚ ਅਧਿਕਾਰੀ ਹਨ) ਦੇ ਖਿਲਾਫ ਮਾਣਹਾਨੀ ਦੀ ਕਾਰਵਾਈ ਦੀ ਮੰਗ ਕੀਤੀ ਹੈ।

]]>
ਇਸ ਵਾਰ ਆਈਪੀਐਲ ਵਿੱਚ, ਦਰਸ਼ਕਾਂ ਦੀ ਸਟੇਡਿਅਮ ‘ਚ ਹੋਵੇਗੀ ਵਾਪਸੀ https://punjabi.newsd5.in/%e0%a8%87%e0%a8%b8-%e0%a8%b5%e0%a8%be%e0%a8%b0-%e0%a8%86%e0%a8%88%e0%a8%aa%e0%a9%80%e0%a8%90%e0%a8%b2-%e0%a8%b5%e0%a8%bf%e0%a9%b1%e0%a8%9a-%e0%a8%a6%e0%a8%b0%e0%a8%b8%e0%a8%bc%e0%a8%95%e0%a8%be/ Thu, 16 Sep 2021 09:55:10 +0000 https://punjabi.newsd5.in/?p=121928 ਦੁਬਈ: ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 2019 ਐਡੀਸ਼ਨ ਤੋਂ ਬਾਅਦ, ਇੱਕ ਵਾਰ ਫਿਰ ਦਰਸ਼ਕਾਂ ਨੂੰ ਸਟੇਡੀਅਮ ਵਿੱਚ ਬੈਠ ਕੇ ਮੈਚ ਦੇਖਣ ਦਾ ਮੌਕਾ ਮਿਲਣ ਜਾ ਰਿਹਾ ਹੈ। ESPN Cricinfo ਨੂੰ ਪਤਾ ਲੱਗਾ ਹੈ ਕਿ ਆਈਪੀਐਲ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਹੇਮਾਂਗ ਅਮੀਨ ਨੇ ਸਾਰੀਆਂ ਫਰੈਂਚਾਇਜ਼ੀਆਂ ਨੂੰ ਸੂਚਿਤ ਕੀਤਾ ਹੈ ਕਿ ਆਈਪੀਐਲ ਦੇ ਇਸ ਦੂਜੇ ਅੱਧ ਵਿੱਚ ਸਟੇਡੀਅਮ ਵਿੱਚ ਸੀਮਤ ਗਿਣਤੀ ਵਿੱਚ ਪ੍ਰਸ਼ੰਸਕ ਮੌਜੂਦ ਰਹਿਣਗੇ।

ਬਾਦਲਾਂ ਨੂੰ ਦਿੱਲੀ ਤੋਂ ਮਿਲਿਆ ਜਵਾਬ! ਕੇਂਦਰ ਦਾ ਐਕਸ਼ਨ || D5 Channel Punjabi

ਇਸ ਤੋਂ ਪਹਿਲਾਂ, ਆਈਪੀਐਲ 2021 ਦੇ ਪਹਿਲੇ ਅੱਧ ਨੂੰ ਮਈ ਵਿੱਚ ਮੁਅੱਤਲ ਕਰ ਦਿੱਤਾ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ ਦੂਜਾ ਅੱਧ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਦੁਬਈ, ਅਬੂ ਧਾਬੀ ਅਤੇ ਸ਼ਾਰਜਾਹ ਦੇ ਤਿੰਨ ਵੱਖੋ ਵੱਖਰੇ ਸਥਾਨਾਂ ਵਿੱਚ ਆਯੋਜਿਤ ਕੀਤਾ ਜਾਵੇਗਾ। ਕੋਵਿਡ -19 ਮਹਾਂਮਾਰੀ ਦੇ ਦੌਰਾਨ ਇਹ ਦੂਜੀ ਵਾਰ ਹੈ ਜਦੋਂ ਯੂਏਈ ਨੇ ਆਈਪੀਐਲ ਦੀ ਮੇਜ਼ਬਾਨੀ ਕੀਤੀ ਹੈ।

]]>
ਰਾਜ ਕੁੰਦਰਾ ਕੇਸ ‘ਚ ਵੱਡਾ ਖੁਲਾਸਾ, ਪੁਲਿਸ ਦੀ ਚਾਰਜਸ਼ੀਟ ‘ਚ 2 ਹੋਰ ਆਰੋਪੀਆਂ ਦੇ ਨਾਂ ਹੋਏ ਸ਼ਾਮਿਲ https://punjabi.newsd5.in/%e0%a8%b0%e0%a8%be%e0%a8%9c-%e0%a8%95%e0%a9%81%e0%a9%b0%e0%a8%a6%e0%a8%b0%e0%a8%be-%e0%a8%95%e0%a9%87%e0%a8%b8-%e0%a8%9a-%e0%a8%b5%e0%a9%b1%e0%a8%a1%e0%a8%be-%e0%a8%96%e0%a9%81%e0%a8%b2%e0%a8%be/ Thu, 16 Sep 2021 09:50:45 +0000 https://punjabi.newsd5.in/?p=121926 ਮੁੰਬਈ : ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਅਤੇ ਬਿਜਨਸਮੈਨ ਰਾਜ ਕੁੰਦਰਾ ਜ਼ੇਲ੍ਹ ‘ਚ ਸਜ਼ਾ ਕੱਟ ਰਹੇ ਹਨ। ਯਾਦ ਹੋਵੇ ਕਿ ਰਾਜ ਕੁੰਦਰਾ ਨੂੰ ਪੁਲਿਸ ਨੇ 19 ਜੁਲਾਈ ਨੂੰ ਅਸ਼ਲੀਲ ਫਿਲਮਾਂ ਬਣਾਉਣ ਦੇ ਇਲਜ਼ਾਮ ‘ਚ ਗ੍ਰਿਫ਼ਤਾਰ ਕੀਤਾ ਸੀ। ਇਸ ਦੇ ਨਾਲ ਹੀ ਪੁਲਿਸ ਨੇ ਬਿਜਨਸਮੈਨ ਦੇ ਸਾਥੀ ਰਾਇਨ ਥੋਰਪ ਨੂੰ ਵੀ ਹਿਰਾਸਤ ‘ਚ ਲਿਆ। ਦੱਸ ਦਈਏ ਕਿ ਮੁੰਬਈ ਦੀ ਕ੍ਰਾਈਮ ਬ੍ਰਾਂਚ ਟੀਮ ਨੇ ਰਾਜ ਕੁੰਦਰਾ ਅਤੇ ਉਨ੍ਹਾਂ ਦੇ ਸਾਥੀ ਦੇ ਖਿਲਾਫ 1500 ਪੰਨਿਆਂ ਦੀ ਚਾਰਜਸ਼ੀਟ ਦਾਖਲ ਕੀਤੀ ਹੈ।

ਕਿਸਾਨਾਂ ਦਾ ਵੱਡਾ ਉਪਰਾਲਾ, ਕੀਤਾ ਅਜਿਹਾ ਕੰਮ, ਵਿਦੇਸ਼ਾਂ ਤੋਂ ਵੀ ਆਈ ਮਦਦ D5 Channel Punjabi

ਚਾਰਜਸ਼ੀਟ ‘ਚ ਦੂਜੇ ਆਰੋਪੀਆਂ ਦੇ ਨਾਂ
ਇਸ ਤੋਂ ਇਲਾਵਾ ਕ੍ਰਾਈਮ ਬ੍ਰਾਂਚ ਨੇ ਇਸ ਕੇਸ ‘ਚ ਅਪ੍ਰੈਲ ਮਹੀਨੇ ‘ਚ 9 ਹੋਰ ਲੋਕਾਂ ਦੇ ਖਿਲਾਫ ਚਾਰਜਸ਼ੀਟ ਦਰਜ ਕੀਤੀ ਸੀ। ਦੱਸ ਦਈਏ ਕਿ ਹੁਣ ਇਸ ਵਿੱਚ ਦੋ ਹੋਰ ਲੋਕਾਂ ਦੇ ਨਾਂ ਜੁੜ ਚੁੱਕੇ ਹਨ। ਰਿਪੋਰਟਾਂ ਮੁਤਾਬਕ ਇਸ ‘ਚ ਪਹਿਲਾ ਨਾਂ ਯਸ਼ ਠਾਕੁਰ ਉਰਫ ਅਰਵਿੰਦ ਸ਼੍ਰੀਵਾਸਤਵ ਦਾ ਹੈ, ਜੋ ਕਿ ਸਿੰਗਾਪੁਰ ‘ਚ ਰਹਿ ਰਿਹਾ ਹੈ। ਉਥੇ ਹੀ ਦੂਜਾ ਨਾਂ ਰਾਜ ਕੁੰਦਰਾ ਦੇ ਜੀਜਾ ਜੀ ਪ੍ਰਦੀਪ ਬਖਸ਼ੀ ਦਾ ਹੈ  ਜੋ ਕਿ ਅਜੇ ਲੰਦਨ ‘ਚ ਹਨ।

ਬਾਦਲਾਂ ਨੂੰ ਦਿੱਲੀ ਤੋਂ ਮਿਲਿਆ ਜਵਾਬ! ਕੇਂਦਰ ਦਾ ਐਕਸ਼ਨ || D5 Channel Punjabi

ਦੱਸਣਯੋਗ ਹੈ ਕਿ ਯਸ਼ ਠਾਕੁਰ ਦਾ ਨਾਂ ਇੱਕ ਹੋਰ ਆਰੋਪੀ ਤਨਵੀਰ ਹਾਸ਼ਮੀ ਤੋਂ ਹੋਈ ਪੁੱਛਗਿਛ ਦੇ ਦੌਰਾਨ ਸਾਹਮਣੇ ਆਇਆ। ਯਸ਼ ‘ਤੇ ਅਸ਼ਲੀਲ ਸਮੱਗਰੀ ਉਪਲੱਬਧ ਕਰਵਾਉਣ ਦਾ ਇਲਜ਼ਾਮ ਹੈ। ਪੁਲਿਸ ਨੂੰ ਠਾਕੁਰ ਅਤੇ ਹਾਸ਼ਮੀ ਦੇ ਵਿੱਚ ਬੈਂਕ ਟਰਾਂਜੈਕਸ਼ਨ ਦੀ ਜਾਣਕਾਰੀ ਵੀ ਮਿਲੀ ਹੈ। ਪੁਲਿਸ ਦੇ ਹੱਥ ਜਾਂਚ ਪੜਤਾਲ ਤੋਂ ਬਾਅਦ ਵੱਡੀ ਜਾਣਕਾਰੀ ਲੱਗੀ ਹੈ। ਪੁਲਿਸ ਦੇ ਸਾਹਮਣੇ ਆਇਆ ਹੈ ਕਿ ਇਨ੍ਹਾਂ ਫਿਲਮਾਂ ਦੇ ਜ਼ਰੀਏ ਗ੍ਰਾਹਕਾਂ ਤੋਂ ਕਥਿਤ ਤੌਰ ‘ਤੇ 1.17 ਕਰੋੜ ਰੁਪਏ ਦੀ ਕਮਾਈ ਕੀਤੀ ਜਾ ਰਹੀ ਸੀ। ਇਨ੍ਹਾਂ ਅਸ਼ਲੀਲ ਫਿਲਮਾਂ ਨੂੰ ਹਾਟਸ਼ਾਟਸ ਐਪ ਦੇ ਜ਼ਰੀਏ ਲੋਕਾਂ ਤੱਕ ਪਹੁੰਚਾਇਆ ਜਾਂਦਾ ਸੀ। ਇਹ ਕਮਾਈ ਅਗਸਤ 2020 ਤੋਂ ਲੈ ਕੇ ਦਸੰਬਰ 2020 ਤੱਕ ਦੀ ਦੱਸੀ ਜਾ ਰਹੀ ਹੈ।

]]>