Famers – D5 News https://punjabi.newsd5.in Truth Seeking News Network. Fri, 24 Jul 2020 07:41:59 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Famers – D5 News https://punjabi.newsd5.in 32 32 PM ਦੇ ਬਿਆਨ ਤੋਂ ਕਿਸਾਨ ਰੋਹ ਹੋਰ ਭੜਕਿਆ, ਚੌਥੇ ਦਿਨ 13 ਜ਼ਿਲ੍ਹਿਆਂ ‘ਚ 152 ਥਾਈਂ ਕੀਤੇ ਅਰਥੀ ਸਾੜ ਮੁਜ਼ਾਹਰੇ https://punjabi.newsd5.in/pm-%e0%a8%a6%e0%a9%87-%e0%a8%ac%e0%a8%bf%e0%a8%86%e0%a8%a8-%e0%a8%a4%e0%a9%8b%e0%a8%82-%e0%a8%95%e0%a8%bf%e0%a8%b8%e0%a8%be%e0%a8%a8-%e0%a8%b0%e0%a9%8b%e0%a8%b9-%e0%a8%b9%e0%a9%8b%e0%a8%b0-%e0%a8%ad/ Fri, 24 Jul 2020 07:41:59 +0000 https://punjabi.newsd5.in/?p=71743 ਚੰਡੀਗੜ੍ਹ : ਖੇਤੀ ਆਰਡੀਨੈਂਸਾਂ ਵਿਰੁੱਧ ਪੰਜਾਬ ਦੀਆਂ ਸੰਘਰਸ਼ਸ਼ੀਲ ਕਿਸਾਨ ਜੱਥੇਬੰਦੀਆਂ ਨਾਲ ਤਾਲਮੇਲਵੇਂ ਸੰਘਰਸ਼ ਦੀ ਤਿਆਰੀ ਵਜੋਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਰੋਸ ਹਫਤੇ ਦੇ ਚੌਥੇ ਦਿਨ ਅੱਜ 13 ਜ਼ਿਲ੍ਹਿਆਂ ਦੇ 152 ਪਿੰਡਾਂ ਵਿੱਚ ਔਰਤਾਂ ਸਮੇਤ ਹਜ਼ਾਰਾਂ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦੇ ਅਰਥੀ ਸਾੜ ਮੁਜ਼ਾਹਰੇ ਕੀਤੇ ਗਏ। ਜਥੇਬੰਦੀ ਦੇ ਕਾਰਜਕਾਰੀ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਅਤੇ ਜਨਰਲ ਸਕੱਤਰ ਹਰਿੰਦਰ ਕੌਰ ਬਿੰਦੂ ਨੇ ਲਿਖਤੀ ਸੂਬਾਈ ਪ੍ਰੈਸ ਰਿਲੀਜ਼ ਰਾਹੀਂ ਇਹ ਜਾਣਕਾਰੀ ਦਿੰਦੇ ਹੋਏ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖੇਤੀ ਖੇਤਰ ਸਮੇਤ ਸਨਅਤਾਂ, ਸਿਹਤ, ਵਿੱਦਿਆ, ਬਿਜਲੀ, ਆਵਾਜਾਈ ਆਦਿ ਹਰ ਆਰਥਿਕ ਖੇਤਰ ਵਿੱਚ ਦੇਸੀ ਵਿਦੇਸ਼ੀ ਕਾਰਪੋਰੇਟਾਂ ਲਈ ਨਿਵੇਸ਼ ਕਰਨ ਦਾ ਹੁਣ ਵਧੀਆ ਮੌਕਾ ਕਹਿਣ ਵਾਲਾ ਬਿਆਨ ਬਲਦੀ ਉੱਤੇ ਤੇਲ ਪਾਉਣ ਵਾਲਾ ਹੈ।

BIG BREAKING-ਨਵਜੋਤ ਸਿੱਧੂ ਦਾ ਵੱਡਾ ਸਿਆਸੀ ਧਮਾਕਾ,ਮੁੱਖ ਮੰਤਰੀ ਕੈਪਟਨ ਨੂੰ ਲਿਖਿਆ ਪੱਤਰ||

ਜਦੋਂ ਕਿ ਪੂਰਾ ਦੇਸ਼ ਕਰੋਨਾ ਸੰਕਟ ਦੀ ਮਾਰ ਹੇਠ ਤੜਪ ਰਿਹਾ ਹੈ, ਜਿਸ ਦੀ ਰੋਕਥਾਮ ਦੇ ਪੁਖਤਾ ਪ੍ਰਬੰਧਾਂ ਤੋਂ ਸਰਕਾਰ ਪੱਲਾ ਝਾੜੀ ਬੈਠੀ ਹੈ। ਪਹਿਲਾਂ ਹੀ ਅਜਿਹੇ ਕਾਰਪੋਰੇਟ ਨਿਵੇਸ਼ਾਂ ਨੇ ਅੰਤਾਂ ਦੀ ਬੇਰੁਜ਼ਗਾਰੀ, ਮਹਿੰਗਾਈ ਨਾਲ ਭੁੱਖਮਰੀ ਵਰਗੀ ਹਾਲਤ ਪੈਦਾ ਕਰ ਰੱਖੀ ਹੈ। ਅਰਥੀ ਸਾੜ ਇਕੱਠਾਂ ਵੱਲੋਂ ਮੋਦੀ ਸਰਕਾਰ ਮੁਰਦਾਬਾਦ ਦੇ ਰੋਹ ਭਰਪੂਰ ਨਾਹਰੇ ਮਾਰਦਿਆਂ 5 ਜੂਨ ਦੇ ਤਿੰਨੇ ਖੇਤੀ ਆਰਡੀਨੈਂਸ ਅਤੇ ਬਿਜਲੀ ਸੋਧ ਬਿੱਲ 2020 ਰੱਦ ਕਰਨ ਸਮੇਤ ਪੈਟ੍ਰੋਲ ਡੀਜ਼ਲ ਦਾ ਮੁਕੰਮਲ ਕੰਟਰੋਲ ਸਰਕਾਰੀ ਹੱਥਾਂ ਵਿੱਚ ਲੈਣ ਦੀ ਜ਼ੋਰਦਾਰ ਮੰਗ ਕੀਤੀ ਗਈ। ਥਾਂ-ਥਾਂ ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਕਾਰਜਕਾਰੀ ਸੂਬਾ ਆਗੂਆਂ ਅਮਰੀਕ ਸਿੰਘ ਗੰਢੂਆਂ, ਸੰਦੀਪ ਸਿੰਘ ਚੀਮਾ ਤੇ ਰਾਜਵਿੰਦਰ ਰਾਮ ਨਗਰ ਸਮੇਤ ਜ਼ਿਲਾ ਤੇ ਬਲਾਕ ਪੱਧਰੇ ਸਰਗਰਮ ਆਗੂ ਸ਼ਾਮਲ ਸਨ।

ਪੁਰਾਣੇ ਜਥੇਦਾਰ ‘ਤੇ ਭੜਕਿਆ ਦਾਦੂਵਾਲ!ਸਲਾਬਤਪੁਰੇ ਡੇਰੇ ਤੋਂ ਚੱਕਿਆ ਪਰਦਾ

ਬੁਲਾਰਿਆਂ ਨੇ ਦਾਅਵਾ ਕੀਤਾ ਕਿ ਕਰੋਨਾ ਦੀ ਆੜ ਹੇਠ ਇਹ ਆਰਡੀਨੈਂਸ ਲਾਗੂ ਹੋਣ ਨਾਲ ਪੰਜਾਬ ਹਰਿਆਣੇ ਵਿੱਚ ਹੋ ਰਹੀ ਕਣਕ, ਝੋਨੇ, ਨਰਮੇ, ਗੰਨੇ ਦੀ ਸਰਕਾਰੀ ਖਰੀਦ ਵੀ ਠੱਪ ਹੋ ਜਾਣੀ ਹੈ ਅਤੇ ਐਮ.ਐਸ.ਪੀ. ਮਿਥੇ ਜਾਣ ਦੀ ਕੋਈ ਤੁਕ ਨਹੀਂ ਰਹਿਣੀ। ਕਿਉਂਕਿ ਪਹਿਲਾਂ ਹੀ ਪੂਰੇ ਦੇਸ਼ ਵਾਸਤੇ ਐਮ.ਐਸ.ਪੀ. ਮਿਥੇ ਜਾਣ ਦੇ ਬਾਵਜੂਦ ਸਰਕਾਰੀ ਖਰੀਦ ਤੋਂ ਵਾਂਝੇ ਸੂਬਿਆਂ ਦੇ ਕਿਸਾਨ ਖੇਤ ਮਜ਼ਦੂਰੀ ਲਈ ਪੰਜਾਬ ਹਰਿਆਣੇ ਹਜ਼ਾਰਾਂ ਕਿਲੋਮੀਟਰ ਚੱਲ ਕੇ ਆਉਂਦੇ ਹਨ। ਬਿਜਲੀ ਸੋਧ ਬਿੱਲ ਲਾਗੂ ਹੋਇਆ ਤਾਂ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦੀ ਬਿੱਲ ਸਬਸਿਡੀ ਖਤਮ ਹੋਣ ਨਾਲ ਖੇਤੀ ਘਾਟੇ ਹੋਰ ਵੀ ਜਿਆਦਾ ਵਧਣੇ ਹਨ। ਪਹਿਲਾਂ ਹੀ ਭਾਰੀ ਖੇਤੀ ਘਾਟਿਆਂ ਕਾਰਨ ਕਰਜ਼ੇ ਮੋੜਨੋਂ ਅਸਮਰੱਥ ਖੁਦਕੁਸ਼ੀਆਂ ਦਾ ਸ਼ਿਕਾਰ ਹੋ ਰਹੇ ਕਿਸਾਨਾਂ ਮਜ਼ਦੂੁਰਾਂ ਦੀ ਮੁਕੰਮਲ ਆਰਥਿਕ ਤਬਾਹੀ ਹੋਣੀ ਹੈ।

ਲਓ ਜੀ! ਨਵਜੋਤ ਸਿੱਧੂ ਮਿਲਾਉ ਢੀਂਡਸਾ ਨਾਲ ਹੱਥ!ਸੇਖਵਾਂ ਨੇ ਕਰਤਾ ਸਿੱਧੂ ਵੱਲ ਇਸਾਰਾਂ, 2022 ਚੋਣਾਂ ਦੀ ਖਿੱਚ ਲਈ ਤਿਆਰੀ

ਖੁਦਕੁਸ਼ੀਆਂ ਦਾ ਵਰਤਾਰਾ ਵੀ ਅਤੇ ਕਿਸਾਨਾਂ ਦੀਆਂ ਬਚੀਆਂ ਖੁਚੀਆਂ ਜ਼ਮੀਨਾਂ ਧਨਾਡ ਜਗੀਰਦਾਰਾਂ, ਸੂਦਖੋਰਾਂ ਤੇ ਕਾਰਪੋਰੇਟਾਂ ਦੇ ਕਬਜ਼ੇ ਹੇਠ ਜਾਣ ਦਾ ਅਮਲ ਵੀ ਹੋਰ ਤੇਜ਼ ਹੋਣਾ ਹੈ। ਬੁਲਾਰਿਆਂ ਨੇ ਦਾਅਵਾ ਕੀਤਾ ਕਿ ਇਸ ਭਿਆਨਕ ਆਰਥਿਕ ਤਬਾਹੀ ਤੋਂ ਬਚਣ ਲਈ ਸੰਘਰਸ਼ ਹੀ ਇੱਕੋ ਇੱਕ ਰਾਹ ਹੈ। ਪੰਜਾਬ ਦੀ ਕੈਪਟਨ ਸਰਕਾਰ ਦੁਆਰਾ ਵੀ ਕਰੋਨਾ ਦੀ ਆੜ ਵਿੱਚ ਇਕੱਠਾਂ ‘ਤੇ ਪਾਬੰਦੀ ਦੀ ਸਖਤ ਨਿਖੇਧੀ ਕੀਤੀ ਗਈ ਅਤੇ ਤਹਿਸ਼ੁਦਾ ਕਿਸਾਨ ਸੰਘਰਸ਼ ਕਰੋਨਾ ਸਾਵਧਾਨੀਆਂ ਦੀ ਪਾਲਣਾ ਸਹਿਤ ਹਰ ਹੀਲੇ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ।

🔴 LIVE 🔴 ਨਵਜੋਤ ਸਿੱਧੂ ਨੇ ਫੇਰ ਕੀਤਾ ਨਵਾਂ ਧਮਾਕਾ, ਦਿੱਲੀ ਤੱਕ ਖੜਕੀਆਂ ਤਾਰਾਂ | Call- 0175-5000156

ਥਾਂ-ਥਾਂ ਮਤੇ ਪਾਸ ਕਰਕੇ ਸ਼ਾਂਤਮਈ ਸੰਘਰਸ਼ ਕਰ ਰਹੇ ਖੇਤ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਸਿਰ ਝੂਠੇ ਕੇਸ ਮੜਨ ਤੇ ਬਾਦਲ ਪਿੰਡ ਵਿੱਚ ਕਿਸਾਨਾਂ ‘ਤੇ ਲਾਠੀਚਾਰਜ ਕਰਨ ਦੀ ਸਖਤ ਨਿਖੇਧੀ ਕੀਤੀ ਗਈ। ਝੂਠੇ ਕੇਸ ਵਾਪਸ ਲੈਣ ਦੀ ਮੰਗ ਕੀਤੀ ਗਈ। ਬੁਲਾਰਿਆਂ ਵੱਲੋਂ ਪੰਜਾਬ ਭਰ ਦੇ ਕਿਸਾਨਾਂ ਨੂੰ ਆਪਣੀ ਹੋਂਦ ਬਚਾਉਣ ਵਾਲੇ ਮੌਜੂਦਾ ਸੰਘਰਸ਼ ਵਿੱਚ 26 ਜੁਲਾਈ ਤੱਕ ਥਾਂ-ਥਾਂ ਅਰਥੀ ਸਾੜ ਮੁਜ਼ਾਹਰਿਆਂ ਵਿੱਚ ਅਤੇ 27 ਨੂੰ ਜ਼ਿਲਾ ਪੱਧਰ ‘ਤੇ ਭਾਜਪਾ ਅਕਾਲੀ ਕੇਂਦਰੀ ਮੰਤਰੀਆਂ, ਸੰਸਦ ਮੈਂਬਰਾਂ ਜਾਂ ਮੁੱਖ ਪਾਰਟੀ ਆਗੂਆਂ ਦੇ ਘਰਾਂ ਤੱਕ ਕੀਤੇ ਜਾਣ ਵਾਲੇ ਟਰੈਕਟਰ ਮਾਰਚਾਂ ਵਿੱਚ ਵਧ ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ।

]]>
ਨਿਤਿਨ ਗਡਕੜੀ ਦੇ ਬਿਆਨ ਤੋਂ ਬਾਅਦ ਭੜਕੇ ਪੰਜਾਬ ਦੇ ਕਿਸਾਨ https://punjabi.newsd5.in/%e0%a8%a8%e0%a8%bf%e0%a8%a4%e0%a8%bf%e0%a8%a8-%e0%a8%97%e0%a8%a1%e0%a8%95%e0%a9%9c%e0%a9%80-%e0%a8%a6%e0%a9%87-%e0%a8%ac%e0%a8%bf%e0%a8%86%e0%a8%a8-%e0%a8%a4%e0%a9%8b%e0%a8%82-%e0%a8%ac%e0%a8%be/ Fri, 12 Jun 2020 11:23:20 +0000 https://punjabi.newsd5.in/?p=68903 ਪਟਿਆਲਾ : ਅੱਜ ਕੇਂਦਰ ਸਰਕਾਰ ਦੇ ਸੜਕੀ ਆਵਾਜਾਈ ਅਤੇ ਹਾਈਵੇਜ਼ ਦੇ ਵਰਿਸ਼ਟ ਕੇਂਦਰੀ ਮੰਤਰੀ ਸ੍ਰੀ ਨਿਤਿਨ ਗਡਕੜੀ ਨੇ ਭਾਰਤ ਦੇ ਆਲ੍ਹਾ ਅਫ਼ਸਰਾਂ ਨਾਲ ਕੱਲ੍ਹ ਵੀਡੀਉ ਮੀਟਿੰਗਾਂ ਕਰਨ ਉਪਰੰਤ ਇਹ ਬਿਆਨ ਦਿੱਤਾ ਹੈ ਕਿ ਕਿਸਾਨਾਂ ਨੂੰ ਸਮਰਥਨ ਮੁੱਲ ਦੇ ਕੇ ਦੇਸ਼ ਦੀ ਆਰਥਿਕਤਾ ਨੂੰ ਖਤਰਾ ਖੜ੍ਹਾ ਹੋ ਰਿਹਾ ਹੈ। ਉਸਨੇ ਕਿਸਾਨਾਂ ਲਈ ਕੋਈ ਬਦਲਵਾਂ ਹੱਲ ਲੱਭਣ ਦੇ ਪਰਦੇ ਹੇਠਾਂ ਅਸਲ ਚ ਇਹ ਐਲਾਨ ਕੀਤਾ ਹੈ ਕਿ ਸਮਰਥਨ ਮੁੱਲ ਦੀ ਸਹੂਲਤ ਬੰਦ ਹੋਣੀ ਚਾਹੀਦੀ ਹੈ।”

Singer Nirvair Pannu Exclusive | ਰਾਤੋ ਰਾਤ ਸਟਾਰ ਬਣੇ ਗਾਇਕ ਨਿਰਵੈਰ ਪੰਨੂ ਦੀ ਪਹਿਲੀ ਧਮਾਕੇਦਾਰ ਇੰਟਰਵਿਊ

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਆਗੂਆਂ, ਸੂਬਾ ਕਾਰਜਕਾਰੀ ਪ੍ਰਧਾਨ ਡਾ: ਦਰਸ਼ਨ ਪਾਲ, ਸੂਬਾ ਸੀਨੀਅਰ ਮੀਤ ਪ੍ਰਧਾਨ ਹਰਭਜਨ ਸਿੰਘ ਬੁੱਟਰ, ਜਨਰਲ ਸਕੱਤਰ ਗੁਰਮੀਤ ਸਿੰਘ ਮਹਿਮਾਂ, ਸੂਬਾ ਮੀਤ ਪ੍ਰਧਾਨ ਰੇਸ਼ਮ ਸਿੰਘ ਮਿੱਡਾ,ਸੂਬਾ ਪ੍ਰੈਸ ਸਕੱਤਰ,ਅਵਤਾਰ ਸਿੰਘ ਮਹਿੰਮਾਂ, ਪਟਿਆਲਾ ਜਿਲ੍ਹੇ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਕ੍ਰਮਵਾਰ ਜੰਗ ਸਿੰਘ ਭਟੇੜ੍ਹੀ ਕਲਾਂ ਅਤੇ ਗੁਰਮੀਤ ਸਿੰਘ ਦਿੱਤੂਪੁਰ ਨੇ ਕੇਂਦਰੀ ਮੰਤਰੀ ਨਿਤਿਨ ਗਡਕੜੀ ਦੇ ਬਿਆਨ ਦਾ ਗੰਭੀਰ ਨੋਟਿਸ ਲੈਂਦਿਆਂ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਹ ਕੇਵਲ ਪੰਜਾਬ, ਹਰਿਆਣਾ ਅਤੇ ਪੱਛਮੀ ਯੂ.ਪੀ ਦੇ ਕਿਸਾਨਾਂ ਦੀ ਸਮਰੱਥਨ ਮੁੱਲ ਦੀ ਸਹੂਲਤ ਨੂੰ ਹੀ ਬਰਕਾਰ ਨਹੀਂ ਰੱਖਣਗੇ ਸਗੋਂ ਸਾਰੇ ਦੇਸ਼ ਦੇ ਕਿਸਾਨਾਂ ਲਈ ਸਮੱਰਥਨ ਮੁੱਲ ਦੀ ਗਾਰੰਟੀ ਕਰਨ ਲਈ ਭਾਰਤ ਭਰ ਦੇ ਕਿਸਾਨਾਂ ਨਾਲ ਰਲ ਕੇ ਸੰਘਰਸ਼ ਕਰਨਗੇ।

ਬੇਅਦਬੀ ਮਾਮਲੇ ‘ਚ ਵੱਡਾ ਖ਼ੁਲਾਸਾ | ਮੁੱਖ ਗਵਾਹ ਨੇ ਸਰਕਾਰ ਦੀ ਖੋਲ੍ਹੀ ਪੋੋਲ | ਬਿਨਾਂ ਸਕਿਓਰਿਟੀ ਦੇ ਗਰਜ ਰਿਹੈ ਸਿੰਘ

ਆਗੂਆਂ ਨੇ ਮੋਦੀ, ਉਸਦੀ ਸਰਕਾਰ ਅਤੇ ਮੰਤਰੀਆ ਦੇ ਦੋਗਲੇ ਬਿਆਨਾਂ ਦਾ ਜਿਕਰ ਕਰਦਿਆਂ ਕਿਹਾ ਕਿ ਅਜੇ 4-5 ਦਿਨ ਪਹਿਲਾਂ ਭਾਰਤ ਦੇ ਖੇਤੀ ਮੰਤਰੀ ਸ੍ਰੀ ਨਰਿੰਦਰ ਤੋਮਰ ਨੇ ਬਿਆਨ ਦਿੱਤਾ ਸੀ ਕਿ ਭਾਰਤ ਦੇ ਕਿਸਾਨਾਂ ਨੂੰ ਫ਼ਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਮਿਲਦਾ ਰਹੇਗਾ, ਪਰ ਯੂਨੀਅਨ ਸਮਝਦੀ ਹੈ ਕਿ ਖੇਤੀ ਮੰਤਰੀ ਦਾ ਬਿਆਨ ਕਿਸਾਨਾਂ ਦੇ ਗੁੱਸੇ ਨੂੰ ਖਾਰਜ ਕਰਨ ਲਈ ਸੀ। ਕੱਲ੍ਹ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਗਾਲ ਦੇ ਸਨ੍ਹਅਤਕਾਰਾਂ ਅਤੇ ਵਪਾਰੀਆਂ ਨਾਲ ਮੀਟਿੰਗ ਕਰਦੇ ਹੋਏ ਇਹ ਕਿਹਾ ਕਿ ਸਾਡੀ ਸਰਕਾਰ ਨੇ ਕਿਸਾਨਾਂ ਨੂੰ ਮੰਡੀਆਂ ਦੇ ਗੁਲਾਮੀ ਵਾਲੇ ਢਾਂਚੇ ਚੋਂ ਮੁਕਤ ਕਰ ਦਿੱਤਾ ਹੈ।

ਕਰੋਨਾ ਨੇ ਮਚਾਈ ਹਾਹਾਕਾਰ, ਆਹ ਵੇਖੋ ਲਾਸ਼ਾਂ ਦੇ ਢੇਰ, ਸਿਫਾਰਿਸ਼ ਬਿਨਾਂ ਸਸਕਾਰ ਨਹੀਂ ਹੁੰਦਾ

ਇਸੇ ਤਰਾਂ ਉੱਤਰੀ ਖੇਤਰ ਦੇ ਕਨਫੈਡਰੇਸ਼ਨ ਆਫ ਇੰਡਸਟਰੀਜ਼ ਆਫ ਇੰਡੀਆ (CII) ਦੇ ਚੇਅਰਮੈਨ ਨਿਖਿਲ ਸਾਹਨੀ ਨੇ ਖੇਤੀ ਖੇਤਰ ਵਿੱਚ ਲਿਆਂਦੇ ਤਿੰਨ ਆਰਡੀਨੈਂਸਾਂ ਨਾਲ ਖੇਤੀ ਵਿੱਚ ਪੂੰਜੀਪਤੀਆਂ, ਵਪਾਰੀਆਂ ਅਤੇ ਕਾਰਪੋਰੇਟਾਂ ਦੇ ਦਖ਼ਲ ਦਾ ਰਾਹ ਪੱਧਰਾ ਕਰਨ ਲਈ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਨੂੰ ਸ਼ਲਾਘਾਯੋਗ ਦਸਦਿਆਂ, ਧੰਨਵਾਦ ਕੀਤਾ ਹੈ। ਅਸਲ ‘ਚ ਹੁਣ ਕਿਸਾਨਾਂ ਦੀ ਲੁੱਟ ਵਧੇਗੀ ਅਤੇ ਧੱਕੇ ਮਿਲਣਗੇ ਅਤੇ ਪੂੰਜੀਪਤੀਆਂ, ਵਪਾਰੀਆਂ ਅਤੇ ਕਾਰਪੋਰੇਟਾਂ ਨੂੰ ਗਫ਼ੇ ਮਿਲਣਗੇ। ਆਗੂਆਂ ਨੇ ਅੱਗੇ ਕਿਹਾ ਕਿ ਪਿਛਲੇ ਥੋੜੇ ਸਮੇਂ ਵਿੱਚ ਭਾਜਪਾ ਦੀ ਸਰਕਾਰ ਨੇ ਕਿਸਾਨਾਂ ਨਾਲ ਲਗਾਤਾਰ ਉਪਰੋਥਲੀ ਕਈ ਧੋਖੇ ਕੀਤੇ ਹਨ। ਕਣਕ ਦੀ ਖਰੀਦ ਵੇਲੇ ਮਾਜੂ ਅਤੇ ਬਦਰੰਗ ਦਾਣੇ ਦੇ ਬਹਾਨੇ, ਫ਼ਸਲਾਂ ਦਾ ਸਮਰਥਨ ਮੁੱਲ ਘੱਟ ਐਲਾਨ ਕਰਕੇ, ਕਿਸਾਨ ਵਿਰੋਧੀ ਤਿੰਨ ਆਰਡੀਨੈਂਸ ਜਾਰੀ ਕਰਕੇ, ਬਿਜਲੀ ਬਿੱਲ-2020 ਦਾ ਖਰੜਾ ਲਿਆਕੇ। ਇਹ ਫੈਸਲੇ ਭਾਰਤ ਦੇ ਖੇਤੀ ਅਰਥਚਾਰੇ ਨੂੰ ਤਬਾਹ ਕਰ ਦੇਣਗੇ, ਕਿਸਾਨ ਹੋਰ ਉੱਜੜਨਗੇ, ਖੁਦਕੁਸ਼ੀਆਂ ਹੋਰ ਵਧਣਗੀਆਂ ਅਤੇ ਕੁੱਲ ਮਿਲਾ ਕੇ ਦੇਸ਼ ਵਿੱਚ ਅਫਰਾ ਤਫਰੀ ਦਾ ਮਹੌਲ ਬਣੇਗਾ।

ਗੁਰਦੁਆਰੇ ‘ਚ ਨੰਗਾ ਹੋ ਕੇ ਕੀਤਾ ਹੰਗਾਮਾ,ਸਿੱਧਾ ਗੁਰੂ ਗ੍ਰੰਥ ਸਾਹਿਬ ‘ਤੇ ਮਾਰੀ ਛਾਲ

ਪਿਛਲੇ 5 ਦਿਨਾਂ ਵਿੱਚ ਕੇਂਦਰ ਸਰਕਾਰ ਵੱਲੋਂ ਲਗਾਤਾਰ ਡੀਜ਼ਲ ਅਤੇ ਪੈਟਰੋਲ ਦੀਆਂ ਵਧਾਈਆਂ ਜਾ ਰਹੀਆਂ ਕੀਮਤਾਂ ਜੋ ਕਿ ਕ੍ਰਮਵਾਰ 2 ਰੁਪਏ 83 ਪੈਸੇ ਅਤੇ 2 ਰੁਪਏ 74 ਪੈਸੇ ਪ੍ਰਤੀ ਲਿਟਰ ਵਧਾਈਆਂ ਗਈਆਂ ਹਨ, ਦਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਪੰਜਾਬ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ ਅਤੇ ਪਹਿਲੋਂ ਹੀ ਬੋਝ ਥੱਲੇ ਦੱਬੇ ਹੋਏ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਨੂੰ ਸੱਦਾ ਦਿੰਦੀ ਹੈ ਕਿ ਆਉ ਇਸ ਵਾਧੇ ਦੇ ਖ਼ਿਲਾਫ਼ ਸੰਘਰਸ਼ ਤੇਜ਼ ਕਰੀਏ। ਉਪਰੋਕਤ ਕਿਸਾਨ ਵਿਰੋਧੀ, ਲੋਕ ਵਿਰੋਧੀ ਅਤੇ ਦੇਸ਼ ਵਿਰੋਧੀ ਫੈਸਲਿਆਂ ਦੇ ਖਿਲਾਫ ਸੰਘਰਸ਼ ਤੇਜ਼ ਕਰਨ ਲਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਪੰਜਾਬ ਨੇ 17 ਜੂਨ ਦੀ ਵਿਸ਼ੇਸ਼, ਹੰਗਾਮੀ ਅਤੇ ਵੱਧਵੀਂ ਮੀਟਿੰਗ ਸੱਦ ਲਈ ਹੈ।

]]>
ਆਹ ਵੇਖੋ ਕਿਸਾਨਾਂ ਦੀ ਜੱਟ ਬੁੱਧੀ, ਪੁਲਿਸ ਨਾਲ ਹੋਏ ਹੱਥੋਪਾਈ https://punjabi.newsd5.in/%e0%a8%86%e0%a8%b9-%e0%a8%b5%e0%a9%87%e0%a8%96%e0%a9%8b-%e0%a8%95%e0%a8%bf%e0%a8%b8%e0%a8%be%e0%a8%a8%e0%a8%be%e0%a8%82-%e0%a8%a6%e0%a9%80-%e0%a8%9c%e0%a9%b1%e0%a8%9f-%e0%a8%ac%e0%a9%81%e0%a9%b1/ Wed, 18 Mar 2020 13:50:54 +0000 https://punjabi.newsd5.in/?p=63342 ਹੁਸ਼ਿਆਰਪੁਰ : ਇਕ ਪਾਸੇ ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੀ ਦਹਿਸ਼ਤ ਦੇ ਚੱਲਦਿਆਂ 50 ਤੋਂ ਵੱਧ ਲੋਕਾਂ ਦੇ ਇਕੱਠ `ਤੇ ਪਾਬੰਦੀ ਲਗਾਈ ਗਈ ਹੈ ਤਾਂ ਦੂਜੇ ਪਾਸੇ ਸੂਬੇ `ਚ ਵੱਖ ਵੱਖ ਜਥੇਬੰਦੀਆਂ ਆਏ ਦਿਨ ਧਰਨੇ ਦੇ ਰਹੀਆਂ ਹਨ। ਇਹ ਤਸਵੀਰਾਂ ਹੁਸ਼ਿਆਰਪੁਰ ਦੇ ਟਾਂਡਾ ਤੋਂ ਹਨ।

ਆਹ ਵੇਖੋ ਕਿਸਾਨਾਂ ਦੀ ਜੱਟ ਬੁੱਧੀ, ਪੁਲਿਸ ਨਾਲ ਹੋਏ ਹੱਥੋਪਾਈ | Punjab | Kisan

ਜਿਥੇ ਕਿਸਾਨ ਸੰਘਰਸ਼ ਕਮੇਟੀ ਵੱਲੋਂ ਸਰਕਾਰ ਤੇ ਪੁਲਿਸ ਖ਼ਿਲਾਫ਼ ਧਰਨਾ ਦਿੱਤਾ ਗਿਆ। ਕਿਸਾਨਾਂ ਨੇ ਮੰਗ ਕੀਤੀ ਕਿ ਝੂਠੇ ਪਰਚੇ ਰੱਦ ਕੀਤੇ ਜਾਣ ਨਹੀਂ ਤਾਂ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ। ਜਦੋਂ ਸਵਾਲ ਕੋਰੋਨਾ ਵਾਇਰਸ ਦੀ ਐਡਵਾਇਜ਼ਰੀ ਬਾਰੇ ਹੋਇਆ ਤਾਂ ਕਿਸਾਨਾਂ ਨੇ ਕਿਹਾ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ।

ਹਿੰਦੂ ਲੀਡਰ ਤੇ ਮਾਨ ਦਲ ਦੇ ਸਿੱਖ ਆਗੂ ‘ਚ ਹੋਈ ਲੜਾਈ, ਅਵਾਰਾ ਗਾਵਾਂ ਤੁਹਾਡੀਆਂ ਮਾਵਾਂ ਸੰਭਾਲੋ | Awara Pashu

ਉਧਰ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉੱਚ ਅਧਿਕਾਰੀਆਂ ਦੇ ਧਿਆਨ ‘ਚ ਮਾਮਲਾ ਲਿਆਂਦਾ ਜਾਵੇਗਾ। ਜਿਸ ਤੋਂ ਬਾਅਦ ਕਾਰਵਾਈ ਯਕੀਨਨ ਹੋਵੇਗੀ। ਆਪਣੇ ਪਰਿਵਾਰਾਂ ਨਾਲ ਧਰਨਾ ਦੇਣ ਆਏ ਕਿਸਾਨਾਂ ਨੂੰ ਰੋਕਣ ਲਈ ਪੁਲਿਸ ਨੂੰ ਭਾਰੀ ਜੱਦੋ ਜਹਿਦ ਕਰਨੀ ਪਈ। ਹਾਲਾਂਕਿ ਕੋਰੋਨਾ ਵਾਇਰਸ ਦੀਆਂ ਖ਼ਬਰਾਂ ਵਿਚਾਲੇ ਇਹ ਸਰਕਾਰੀ ਹੁਕਮਾਂ ਦੀ ਉਲੰਘਣਾ ਹੈ।

 

]]>