examination – D5 News https://punjabi.newsd5.in Truth Seeking News Network. Sat, 17 Sep 2022 10:36:53 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png examination – D5 News https://punjabi.newsd5.in 32 32 CM ਦਫ਼ਤਰ ਦਾ ਘਿਰਾਓ ਕਰਨ ਜਾ ਰਹੇ NSUI ਵਰਕਰਾਂ ਦੀ ਪੁਲਿਸ ਨਾਲ ਝੜਪ https://punjabi.newsd5.in/cm-%e0%a8%a6%e0%a9%9e%e0%a8%a4%e0%a8%b0-%e0%a8%a6%e0%a8%be-%e0%a8%98%e0%a8%bf%e0%a8%b0%e0%a8%be%e0%a8%93-%e0%a8%95%e0%a8%b0%e0%a8%a8-%e0%a8%9c%e0%a8%be-%e0%a8%b0%e0%a8%b9%e0%a9%87-nsui-%e0%a8%b5/ Sat, 17 Sep 2022 10:36:53 +0000 https://punjabi.newsd5.in/?p=176317 ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ-15 ਸਥਿਤ ਪੰਜਾਬ ਕਾਂਗਰਸ ਭਵਨ ਵਿਖੇ NSUI ਵਰਕਰਾਂ ਨੇ ਪੰਜਾਬ ‘ਚ ਬੇਰੁਜ਼ਗਾਰੀ ਅਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ ਨਾਅਰੇਬਾਜ਼ੀ ਕੀਤੀ। ਇਹ ਸਾਰੇ ਵਰਕਰ ਮੁੱਖ ਮੰਤਰੀ ਦਫਤਰ ਦਾ ਘਿਰਾਓ ਕਰਨ ਜਾ ਰਹੇ ਸਨ। ਇਸ ਦੌਰਾਨ ਸਥਿਤੀ ਨੂੰ ਕਾਬੂ ਕਰਨ ਲਈ ਚੰਡੀਗੜ੍ਹ ਪੁਲਿਸ ਨੇ ਸੜਕ ’ਤੇ ਬੈਰੀਕੇਡ ਲਾ ਦਿੱਤੇ ਅਤੇ ਮੁੱਖ ਮਾਰਗ ‘ਤੇ ਵੀ ਜਾਮ ਲਾ ਦਿੱਤਾ, ਐਨਐਸਯੂਆਈ ਦੇ ਵਰਕਰਾਂ ਅੱਗੇ ਵਧਦੇ ਰਹੇ।

SGPC ਦਾ ਵੱਡਾ ਐਕਸ਼ਨ, Moosewala ਕਾਂਡ ’ਚ ਸਿਆਸੀ ਲੀਡਰ ਦਾ ਹੱਥ | D5 Channel Punjabi

ਇਸ ਦੌਰਾਨ ਜਦੋਂ NSUI ਵਰਕਰ ਬੈਰੀਕੇਡ ਪਾਰ ਕਰਕੇ ਅੱਗੇ ਵਧਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਪੁਲਿਸ ਨੇ ਪਾਣੀ ਦੀ ਬੁਛਾੜਾਂ ਮਾਰੀਆ, ਇਸਦੇ ਨਾਲ ਹੀ NSUI ਵਰਕਰਾਂ ਅਤੇ ਪੁਲਿਸ ਵਿਚਾਲੇ ਮਾਮੂਲੀ ਝੜਪ ਵੀ ਹੋਈ। ਇਸਦੇ ਨਾਲ ਹੀ ਧਰਨੇ ਦੌਰਾਨ ਐਨਐਸਯੂਆਈ ਵਰਕਰਾਂ ਦੀ ਗਿਣਤੀ ਘੱਟ ਹੋਣ ਕਾਰਨ ਪੁਲਿਸ ਨੇ ਸਥਿਤੀ ਨੂੰ ਜਲਦ ਹੀ ਕਾਬੂ ਹੇਠ ਕਰ ਲਿਆ।

Khanna News : ਪੇਟੀਆਂ ‘ਚੋਂ ਮਿਲੀ ਅਜੀਬ ਚੀਜ਼, ਮਚਿਆ ਹੜਕੰਪ, ਲੋਕ ਹੋਏ ਇਕੱਠੇ | D5 Channel Punjabi

ਐਨਐਸਯੂਆਈ ਦੇ ਵਰਕਰ ਸ਼ਰਨ ਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਬੇਰੁਜ਼ਗਾਰੀ ਅਤੇ ਸਿੱਧੂ ਮੂਸੇਵਾਲਾ ਕਤਲ ਕਾਂਡ ਪ੍ਰਮੁੱਖ ਹਨ। ਐਨਐਸਯੂਆਈ ਦੇ ਪ੍ਰਧਾਨ ਅਤੇ ਵਰਕਰਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਉਹ ਸਾਰੇ ਜ਼ਿਲ੍ਹਿਆਂ ਵਿੱਚ ਡੀ.ਸੀ. ਦਫ਼ਤਰਾਂ ਦੇ ਬਾਹਰ ਧਰਨੇ ਦੇਣਗੇ। ਚੰਡੀਗੜ੍ਹ ਪੁਲਿਸ ਨੇ ਐੱਨ.ਐੱਸ.ਯੂ.ਆਈ. ਦੇ ਮੁਖੀ ਸਮੇਤ ਕਈ ਕਾਰਕੁਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

 

]]>
ਜੇ.ਈ. ਦੀ ਪ੍ਰੀਖਿਆ ਦੌਰਾਨ ਸਿੱਖ ਵਿਦਿਆਰਥੀਆਂ ਨੂੰ ਕੜੇ ਲਾਹੁਣ ਲਈ ਮਜ਼ਬੂਰ ਕਰਨ ਦਾ ਐਡਵੋਕੇਟ ਧਾਮੀ ਨੇ ਲਿਆ ਨੋਟਿਸ https://punjabi.newsd5.in/%e0%a8%9c%e0%a9%87-%e0%a8%88-%e0%a8%a6%e0%a9%80-%e0%a8%aa%e0%a9%8d%e0%a8%b0%e0%a9%80%e0%a8%96%e0%a8%bf%e0%a8%86-%e0%a8%a6%e0%a9%8c%e0%a8%b0%e0%a8%be%e0%a8%a8-%e0%a8%b8%e0%a8%bf%e0%a9%b1%e0%a8%96/ Tue, 26 Jul 2022 11:10:35 +0000 https://punjabi.newsd5.in/?p=169045 ਸਰਕਾਰ ਦੋਸ਼ੀ ਅਧਿਕਾਰੀਆਂ ਖਿਲਾਫ ਕਰੇ ਸਖ਼ਤ ਕਾਰਵਾਈ-ਐਡਵੋਕੇਟ ਧਾਮੀ
ਅੰਮ੍ਰਿਤਸਰ : ਪੰਜਾਬ ਦੀ ਧਰਤੀ ’ਤੇ ਹੁੰਦੀਆਂ ਸਰਕਾਰੀ ਪ੍ਰੀਖਿਆਵਾਂ ਦੌਰਾਨ ਪ੍ਰੀਖਿਆ ਕੇਂਦਰ ਵਿਚ ਦਾਖ਼ਲ ਹੋਣ ਲਈ ਸਿੱਖ ਵਿਦਿਆਰਥੀਆਂ ਨੂੰ ਕਕਾਰ ਉਤਾਰਨ ਲਈ ਮਜ਼ਬੂਰ ਕਰਨ ਦੇ ਮਾਮਲੇ ਸਰਕਾਰ ਦੀ ਸਿੱਖਾਂ ਪ੍ਰਤੀ ਬਦਨੀਤੀ ਨੂੰ ਦਰਸਾਉਣ ਵਾਲੇ ਹਨ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਹ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬਠਿੰਡਾ ਦੇ ਮਲੋਟ ਰੋਡ ਸਥਿਤ ਰੀਜਨਲ ਪੋਲੀਟੈਕਨਿਕ ਕਾਲਜ ’ਚ ਪ੍ਰਸ਼ਾਸਨ ਵੱਲੋਂ ਜੇ.ਈ. ਦੀ ਪ੍ਰੀਖਿਆ ਦੌਰਾਨ ਸਿੱਖ ਵਿਦਿਆਰਥੀਆਂ ਨੂੰ ਕੜੇ ਉਤਾਰਨ ਲਈ ਮਜਬੂਰ ਕਰਨ ’ਤੇ ਪ੍ਰਤੀਕਰਮ ਦਿੰਦਿਆਂ ਕੀਤਾ। ਐਡਵੋਕੇਟ ਧਾਮੀ ਨੇ ਕਿਹਾ ਕਿ ਕਕਾਰ ਸਿੱਖ ਰਹਿਣੀ ਦਾ ਅਹਿਮ ਅੰਗ ਹਨ, ਜਿਨ੍ਹਾਂ ਨੂੰ ਸਿੱਖ ਆਪਣੇ ਸਰੀਰ ਤੋਂ ਕਦੇ ਵੀ ਅਲੱਗ ਨਹੀਂ ਕਰਦਾ।
ਉਨ੍ਹਾਂ ਕਿਹਾ ਕਿ ਪਹਿਲਾਂ ਦੇਸ਼ ਦੇ ਦੂਜੇ ਸੂਬਿਆਂ ਤੋਂ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਸਨ, ਜਿਸ ਵਿਚ ਸਿੱਖ ਪ੍ਰੀਖਿਆਰਥੀਆਂ ਨੂੰ ਕਕਾਰ ਉਤਾਰਨ ਲਈ ਮਜਬੂਰ ਕੀਤਾ ਜਾਂਦਾ ਸੀ। ਪਰ ਹੁਣ ਪੰਜਾਬ ਵਿਚ ਅਜਿਹਾ ਵਾਪਰਨਾ ਦੁਖਦਾਈ ਤਾਂ ਹੈ ਹੀ ਨਾਲ ਹੀ ਪੰਜਾਬ ਸਰਕਾਰ ਦੀ ਕਾਰਜਸ਼ੈਲੀ ’ਤੇ ਵੀ ਵੱਡਾ ਸਵਾਲ ਹੈ। ਉਨ੍ਹਾਂ ਕਿਹਾ ਕਿ ਇਹ ਤਾਂ ਹੋ ਨਹੀਂ ਸਕਦਾ ਕਿ ਪੰਜਾਬ ਵਿਚ ਰਹਿਣ ਵਾਲਿਆਂ ਨੂੰ ਸਿੱਖ ਧਰਮ ਦੇ ਕਕਾਰਾਂ ਅਤੇ ਇਸ ਦੀ ਅਹਿਮੀਅਤ ਬਾਰੇ ਜਾਣਕਾਰੀ ਨਾ ਹੋਵੇ। ਇਨ੍ਹਾਂ ਘਟਨਾਵਾਂ ਨਾਲ ਇੰਝ ਲੱਗਦਾ ਹੈ ਕਿ ਜਿਵੇਂ ਸਿੱਖਾਂ ਨੂੰ ਚਿੜਾਉਣ ਦੇ ਯਤਨ ਹੋ ਰਹੇ ਹੋਣ। ਉਨ੍ਹਾਂ ਕਿਹਾ ਕਿ ਇਹ ਘਟਨਾ ਸਿੱਖ ਭਾਵਨਾਵਾਂ ਨੂੰ ਆਹਤ ਕਰਨ ਵਾਲੀ ਹੈ, ਜਿਸ ਪ੍ਰਤੀ ਸੰਗਤਾਂ ਵਿਚ ਵੱਡਾ ਰੋਸ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਸਖ਼ਤ ਸ਼ਬਦਾਂ ਵਿਚ ਕਿਹਾ ਕਿ ਇਸ ਘਟਨਾ ਦੇ ਦੋਸ਼ੀ ਅਧਿਕਾਰੀਆਂ ਖਿਲਾਫ ਸਿੱਖ ਭਾਵਨਾਵਾਂ ਨੂੰ ਸੱਟ ਮਾਰਨ ਦਾ ਮੁਕੱਦਮਾ ਦਰਜ ਕਰਕੇ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਅੱਗੇ ਤੋਂ ਯਕੀਨੀ ਬਣਾਇਆ ਜਾਵੇ ਕਿ ਪੰਜਾਬ ਵਿਚ ਅਜਿਹੀ ਘਟਨਾ ਨਾ ਵਾਪਰੇ।
]]>
CBSE ਦੁਆਰਾ 10ਵੀਂ ਜਮਾਤ ਦੀ ਟਰਮ 1 ਪ੍ਰੀਖਿਆ ਦੇ ਵਿਦਿਆਰਥੀਆਂ ਦੇ ਨਤੀਜਿਆਂ ਬਾਰੇ ਸਕੂਲਾਂ ਨੂੰ ਕੀਤਾ ਸੂਚਿਤ https://punjabi.newsd5.in/cbse-%e0%a8%a6%e0%a9%81%e0%a8%86%e0%a8%b0%e0%a8%be-10%e0%a8%b5%e0%a9%80%e0%a8%82-%e0%a8%9c%e0%a8%ae%e0%a8%be%e0%a8%a4-%e0%a8%a6%e0%a9%80-%e0%a8%9f%e0%a8%b0%e0%a8%ae-1-%e0%a8%aa%e0%a9%8d%e0%a8%b0/ Sat, 12 Mar 2022 09:47:25 +0000 https://punjabi.newsd5.in/?p=148924 ਨਵੀਂ ਦਿੱਲੀ : CBSE ਦੁਆਰਾ 10ਵੀਂ ਜਮਾਤ ਦੀ ਟਰਮ 1 ਪ੍ਰੀਖਿਆ ਦੇ ਵਿਦਿਆਰਥੀਆਂ ਦੇ ਨਤੀਜਿਆਂ ਬਾਰੇ ਸਕੂਲਾਂ ਨੂੰ ਸੂਚਿਤ ਕੀਤਾ ਗਿਆ ਹੈ। ਸਿਰਫ਼ ਸਿਧਾਂਤਕ ਅੰਕਾਂ ਦਾ ਹੀ ਸੰਚਾਰ ਕੀਤਾ ਗਿਆ ਹੈ। ਕਿਉਂਕਿ ਅੰਦਰੂਨੀ ਮੁਲਾਂਕਣ/ਪ੍ਰੈਕਟੀਕਲ ਸਕੋਰ ਪਹਿਲਾਂ ਹੀ ਸਕੂਲਾਂ ਕੋਲ ਉਪਲਬਧ ਹਨ।

 

 

]]>
10ਵੀਂ ਅਤੇ 12ਵੀਂ ਦੇ ਵਿਦਿਆਰਥੀ ਘਰ ਬੈਠੇ ਹੀ ਦੇਣਗੇ ਸਲਾਨਾ ਪ੍ਰੀਖਿਆ https://punjabi.newsd5.in/10%e0%a8%b5%e0%a9%80%e0%a8%82-%e0%a8%85%e0%a8%a4%e0%a9%87-12%e0%a8%b5%e0%a9%80%e0%a8%82-%e0%a8%a6%e0%a9%87-%e0%a8%b5%e0%a8%bf%e0%a8%a6%e0%a8%bf%e0%a8%86%e0%a8%b0%e0%a8%a5%e0%a9%80-%e0%a8%98%e0%a8%b0/ Wed, 23 Feb 2022 09:24:00 +0000 https://punjabi.newsd5.in/?p=146856 ਨਵੀਂ ਦਿੱਲੀ : ਭਾਰਤ ਦੀ ਸੁਪਰੀਮ ਕੋਰਟ ਨੇ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐੱਸ.ਈ.), ਭਾਰਤੀ ਸਕੂਲ ਸਰਟੀਫਿਕੇਟ ਪ੍ਰੀਖਿਆਵਾਂ (ਸੀ.ਆਈ.ਐੱਸ.ਸੀ.ਈ.), ਨੈਸ਼ਨਲ ਇੰਸਟੀਚਿਊਟ ਅਤੇ ਹੋਰ ਬੋਰਡ ਦੁਆਰਾ ਆਯੋਜਿਤ 10ਵੀਂ ਅਤੇ 12ਵੀਂ ਜਮਾਤ ਦੀਆਂ ਆਫ਼ਲਾਈਨ ਪ੍ਰੀਖਿਆਵਾਂ ਨੂੰ ਰੱਦ ਕਰਨ ਬਾਰੇ ਪਾਈ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਇਸ ਨੂੰ ਰੱਦ ਕਰ ਦਿੱਤਾ ਹੈ ਤੇ ਹੁਣ ਆਫ਼ਲਾਈਨ ਹੀ ਪ੍ਰੀਖਿਆਵਾਂ ਹੋਣਗੀਆਂ।

 

 

 

]]>
Punjab School Education Board : First Term ਪ੍ਰੀਖਿਆ ਲਈ ਜਾਰੀ ਹੋਈਆਂ ਹਦਾਇਤਾਂ  https://punjabi.newsd5.in/punjab-school-education-board-first-term-%e0%a8%aa%e0%a9%8d%e0%a8%b0%e0%a9%80%e0%a8%96%e0%a8%bf%e0%a8%86-%e0%a8%b2%e0%a8%88-%e0%a8%9c%e0%a8%be%e0%a8%b0%e0%a9%80-%e0%a8%b9%e0%a9%8b%e0%a8%88%e0%a8%86/ Sat, 30 Oct 2021 07:42:01 +0000 https://punjabi.newsd5.in/?p=129512 ਪਟਿਆਲਾ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨਵੰਬਰ ਦੇ ਦੂਜੇ ਹਫਤੇ ਤੋਂ 5ਵੀਂ, 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਸਲਾਨਾ ਪ੍ਰੀਖਿਆਵਾਂ ਟਰਮ – 1 ਕਰਵਾਈਆਂ ਜਾਣਗੀਆਂ। ਇਸ ਸਬੰਧ ‘ਚ ਬੋਰਡ ਨੇ ਵਿਸ਼ੇਸ਼ ਦਿਸ਼ਾ – ਨਿਰਦੇਸ਼ ਜਾਰੀ ਕੀਤੇ ਹਨ, ਜਿਸਦੇ ਅਨੁਸਾਰ ਜਮਾਤ 5ਵੀਂ ਲਈ ਟਰਮ ਇੱਕ ‘ਚ ਮੁੱਖ 5 ਵਿਸ਼ਿਆਂ ਦੀ ਲਿਖਤੀ ਪ੍ਰੀਖਿਆ 3 ਦਿਨਾਂ ‘ਚ ਲਈ ਜਾਵੇਗੀ। ਪਹਿਲੇ ਦਿਨ ਪਹਿਲੀ ਭਾਸ਼ਾ (ਪੰਜਾਬੀ/ਹਿੰਦੀ/ਉਰਦੂ) ਅਤੇ ਵਾਤਾਵਰਣ ਸਿੱਖਿਆ ਵਿਸ਼ਿਆਂ ਦੀ ਇਕੱਠੀ ਹੋਵੇਗੀ। ਪ੍ਰੀਖਿਆ ਦਾ ਸਮਾਂ ਡੇਢ ਘੰਟਾ ਰਹੇਗਾ। ਦੂਜੇ ਦਿਨ ਦੂਜੀ ਭਾਸ਼ਾ (ਪੰਜਾਬੀ/ਹਿੰਦੀ/ਉਰਦੂ) ਅਤੇ ਅੰਗਰੇਜ਼ੀ ਭਾਸ਼ਾ ਦੇ ਵਿਸ਼ਿਆਂ ਦੀ ਪ੍ਰੀਖਿਆ ਇਕੱਠੀ ਹੋਵੇਗੀ। ਪ੍ਰੀਖਿਆ ਦਾ ਸਮਾਂ ਡੇਢ ਘੰਟਾ ਰਹੇਗਾ।

ਖੇਤੀਬਾੜੀ ਮੰਤਰੀ ਦਾ ਚੰਡੀਗੜ੍ਹ ਤੋਂ ਵੱਡਾ ਐਲਾਨ! ਖੁਸ਼ ਕਰਤੇ ਕਿਸਾਨ || D5 Channel Punjabi

ਤੀਜੇ ਦਿਨ ਗਣਿਤ ਵਿਸ਼ੇ ਦੀ ਪ੍ਰੀਖਿਆ ਹੋਵੇਗੀ ਅਤੇ ਪ੍ਰੀਖਿਆ ਦਾ ਸਮਾਂ 45 ਮਿੰਟ ਰਹੇਗਾ। ਹਰ ਵਿਸ਼ੇ ਲਈ ਪ੍ਰਸ਼ਨ-ਪੱਤਰ ਲਈ 20 ਪ੍ਰਸ਼ਨ ਬਹੁ-ਬਦਲ ਉੱਤਰ ਵਾਲੇ ਹੋਣਗੇ, ਜਿਨ੍ਹਾਂ ਦਾ ਉੱਤਰ ਵਿਦਿਆਰਥੀਆਂ ਨੂੰ ਓ. ਐੱਮ. ਆਰ. ਸ਼ੀਟ ’ਤੇ ਦੇਣਾ ਹੋਵੇਗਾ। ਹਰ ਇਕ ਪ੍ਰਸ਼ਨ 2 ਅੰਕਾਂ ਦਾ ਹੋਵੇਗਾ। ਇਹ ਪ੍ਰੀਖਿਆ ਹਰ ਵਿਸ਼ੇ ਦੇ 50 ਫੀਸਦੀ ਪਾਠਕ੍ਰਮ ਮੁਤਾਬਕ ਲਈ ਜਾਵੇਗੀ। ਕਲਾਸ 8ਵੀਂ ਲਈ ਪਹਿਲੀ ਟਰਮ ’ਚ ਮੁੱਖ 6 ਵਿਸ਼ਿਆਂ ਦੀ ਪ੍ਰੀਖਿਆ ਲਈ ਜਾਵੇਗੀ। ਪਹਿਲੇ ਦਿਨ ਪਹਿਲੀ ਭਾਸ਼ਾ (ਪੰਜਾਬੀ/ਹਿੰਦੀ/ਉਰਦੂ) ਅਤੇ ਗਣਿਤ ਵਿਸ਼ਿਆਂ ਦੀ ਇਕੱਠੀ ਹੋਵੇਗੀ। ਪ੍ਰੀਖਿਆ ਦਾ ਸਮਾਂ 3 ਘੰਟੇ ਰਹੇਗਾ। ਦੂਜੇ ਦਿਨ ਦੂਜੀ ਭਾਸ਼ਾ (ਪੰਜਾਬੀ/ਹਿੰਦੀ/ਉਰਦੂ) ਅਤੇ ਸਮਾਜਿਕ ਵਿਗਿਆਨ ਵਿਸ਼ਿਆਂ ਦੀ ਪ੍ਰੀਖਿਆ ਇਕੱਠੀ ਹੋਵੇਗੀ।ਪ੍ਰੀਖਿਆ ਦਾ ਸਮਾਂ ਤਿੰਨ ਘੰਟੇ ਰਹੇਗਾ। ਤੀਜੇ ਦਿਨ ਅੰਗਰੇਜ਼ੀ ਅਤੇ ਵਿਗਿਆਨ ਵਿਸ਼ੇ ਦੀ ਪ੍ਰੀਖਿਆ ਹੋਵੇਗੀ ਅਤੇ ਪ੍ਰੀਖਿਆ ਦਾ ਸਮਾਂ 3 ਘੰਟੇ ਰਹੇਗਾ।

ਲਓ ਨਿਹੰਗ ਸਿੰਘਾਂ ਨੇ ਕਰਤਾ ਹੋਰ ਕਾਰਾ! ਹੋਈ BSF ਲਵਾਉਣ ਦੀ ਮੰਗ || D5 Channel Punjabi

ਹਰ ਵਿਸ਼ੇ ਲਈ ਪ੍ਰਸ਼ਨ ਪੱਤਰ ਲਈ 40 ਪ੍ਰਸ਼ਨ ਬਹੁਬਦਲ ਉੱਤਰ ਵਾਲੇ ਹੋਣਗੇ, ਜਿਨ੍ਹਾਂ ਦਾ ਉੱਤਰ ਵਿਦਿਆਰਥੀਆਂ ਨੂੰ ਓ. ਐੱਮ. ਆਰ. ਸ਼ੀਟ ’ਤੇ ਦੇਣਾ ਹੋਵੇਗਾ। ਹਰ ਇਕ ਪ੍ਰਸ਼ਨ 1 ਅੰਕ ਦਾ ਹੋਵੇਗਾ। ਇਹ ਪ੍ਰੀਖਿਆ ਹਰ ਵਿਸ਼ੇ ਦੇ 50 ਫ਼ੀਸਦੀ ਪਾਠਕ੍ਰਮ ਮੁਤਾਬਕ ਲਈ ਜਾਵੇਗੀ। 10ਵੀਂ ਜਮਾਤ ਲਈ ਇਕ ਮੁੱਖ ਵਿਸ਼ੇ ਪੰਜਾਬੀ ਏ. ਅਤੇ ਬੀ./ਪੰਜਾਬੀ ਪੰਜਾਬ ਹਿਸਟਰੀ ਅਤੇ ਕਲਚਰ ਏ ਅਤੇ ਬੀ., ਅੰਗਰੇਜ਼ੀ, ਪੰਜਾਬੀ/ਹਿੰਦੀ/ਉਰਦੂ , ਗਣਿਤ, ਵਿਗਿਆਨ ਅਤੇ ਸਮਾਜਿਕ ਸਿੱਖਿਆ ਦੀ ਲਿਖ਼ਤੀ ਪ੍ਰੀਖਿਆ 6 ਦਿਨਾਂ ਵਿਚ ਲਈ ਜਾਵੇਗੀ। ਹਰ ਇਕ ਵਿਸ਼ੇ (ਪੰਜਾਬ ਹਿਸਟਰੀ ਅਤੇ ਕਲਚਰ ਨੂੰ ਛੱਡ ਕੇ) ਪ੍ਰੀਖਿਆ ਦਾ ਸਮਾਂ 1.30 ਘੰਟੇ ਦਾ ਹੋਵੇਗਾ। ਹਰ ਇਕ ਵਿਸ਼ੇ (ਪੰਜਾਬੀ/ਪੰਜਾਬ ਹਿਸਟਰੀ ਅਤੇ ਕਲਚਰ ਨੂੰ ਛੱਡ ਕੇ) ਪ੍ਰਸ਼ਨ ਪੱਤਰ ਲਈ 40 ਪ੍ਰਸ਼ਨ ਬਹੁ ਬਦਲ ਉੱਤਰ ਵਾਲੇ ਹੋਣਗੇ, ਜਿਨ੍ਹਾਂ ਦਾ ਉੱਤਰ ਵਿਦਿਆਰਥੀਆਂ ਨੂੰ ਓ. ਐੱਮ. ਆਰ. ਸ਼ੀਟ ’ਤੇ ਦੇਣਾ ਹੋਵੇਗਾ।

ਦਿੱਲੀ ਪੁਲਿਸ ਨੂੰ ਕਿਸਾਨਾਂ ‘ਤੇ ਐਕਸ਼ਨ ਪਿਆ ਮਹਿੰਗਾ, ਰਾਜੇਵਾਲ ਨੇ ਲਿਆਤੀ ਹਨੇਰੀ || D5 Channel Punjabi

ਹਰ ਇਕ ਪ੍ਰਸ਼ਨ 1 ਅੰਕ ਦਾ ਹੋਵੇਗਾ। ਪੰਜਾਬੀ ਏ. ਅਤੇ ਬੀ. ਪੰਜਾਬ ਹਿਸਟਰੀ ਐਂਡ ਕਲਚਰ ਏ. ਅਤੇ ਬੀ. ਦੀ ਲਿਖ਼ਤੀ ਪ੍ਰੀਖਿਆ ਇਕ ਹੀ ਦਿਨ ਹੋਵੇਗੀ। ਪ੍ਰੀਖਿਆ ਦਾ ਸਮਾਂ 2 ਘੰਟੇ ਦਾ ਹੋਵੇਗਾ। ਕੁੱਲ 60 (30 ਪ੍ਰਸ਼ਨ ਪੇਪਰ-ਏ ਲਈ ਅਤੇ 30 ਪ੍ਰਸ਼ਨ ਪੇਪਰ-ਬੀ ਲਈ) ਬਹੁਬਦਲ ਉੱਤਰ ਵਾਲੇ ਹੋਣਗੇ ਜਿਨ੍ਹਾਂ ਦਾ ਉੱਤਰ ਵਿਦਿਆਰਥੀਆਂ ਨੂੰ ਓ. ਐੱਮ. ਆਰ. ਸ਼ੀਟ ’ਤੇ ਦੇਣਾ ਹੋਵੇਗਾ। ਹਰ ਇਕ ਪ੍ਰਸ਼ਨ ਦਾ ਇਕ ਅੰਕ ਹੋਵੇਗਾ। ਇਹ ਪ੍ਰੀਖਿਆ 50 ਫ਼ੀਸਦੀ ਪਾਠਕ੍ਰਮ ਦੇ ਮੁਤਾਬਕ ਲਈ ਜਾਵੇਗੀ।

]]>
’25 ਜੁਲਾਈ ਨੂੰ ਹੋਵੇਗੀ ਮੱਛੀ ਪਾਲਣ ਅਫਸਰ ਦੀਆਂ ਅਸਾਮੀਆਂ ਲਈ ਪ੍ਰੀਖਿਆ’ https://punjabi.newsd5.in/25-%e0%a8%9c%e0%a9%81%e0%a8%b2%e0%a8%be%e0%a8%88-%e0%a8%a8%e0%a9%82%e0%a9%b0-%e0%a8%b9%e0%a9%8b%e0%a8%b5%e0%a9%87%e0%a8%97%e0%a9%80-%e0%a8%ae%e0%a9%b1%e0%a8%9b%e0%a9%80-%e0%a8%aa%e0%a8%be%e0%a8%b2/ Fri, 02 Jul 2021 04:26:32 +0000 https://punjabi.newsd5.in/?p=110460 ਚੰਡੀਗੜ੍ਹ : ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਨੇ ਪੰਜਾਬ ਸਰਕਾਰ ਦੇ ਵਿਭਾਗਾਂ ਵਿੱਚ ਵੱਖ-ਵੱਖ ਪੋਸਟਾਂ ਦੀ ਭਰਤੀ ਲਈ ਕਾਰਵਾਈਆਂ ਤੇਜ਼ ਕਰ ਦਿੱਤੀਆਂ ਹਨ।  ਮੱਛੀ ਪਾਲਣ ਵਿਭਾਗ ਪੰਜਾਬ ਵਿੱਚ ਮੱਛੀ ਪਾਲਣ ਅਫਸਰ (ਗਰੁੱਪ-ਸੀ) ਦੀਆਂ 27 ਅਸਾਮੀਆਂ ਲਈ ਪ੍ਰੀਖਿਆ 25 ਜੁਲਾਈ ਨੂੰ ਲਈ ਜਾਵੇਗੀ। ਇਹ ਜਾਣਕਾਰੀ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਦੇ ਚੇਅਰਮੈਨ ਸ੍ਰੀ ਰਮਨ ਬਹਿਲ  ਨੇ ਅੱਜ ਇੱਥੇ ਦਿੱਤੀ।

ਸਵੇਰੇ-ਸਵੇਰੇ ਤੱਤਾ ਹੋਇਆ ਕਿਸਾਨਾਂ ਦਾ ਪ੍ਰਧਾਨ !ਕਰਤਾ ਸਿੱਧਾ ਚੈਲੰਜ, ਹਰ ਕੋਈ ਹੈਰਾਨ !ਕਸੂਤਾ ਫਸਿਆ ਮੁੱਖ ਮੰਤਰੀ !

ਸ੍ਰੀ ਬਹਿਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਨਿਰਪੱਖਤਾ, ਪਾਰਦਰਸ਼ਤਾ ਅਤੇ ਘਰ-ਘਰ ਰੋਜਗਾਰ ਦੀ ਨੀਤੀ ਤੇ ਪਹਿਰਾ ਦਿੰਦੇ ਹੋਏ ਬੋਰਡ ਵਲੋਂ ਪ੍ਰੀਖਿਆ ਵਿੱਚ ਆਧੁਨਿਕ ਤਕਨੀਕ ਜਿਵੇਂ ਜੈਮਰ, ਬਾਇਓਮੈਟਰਿਕ, ਵੀਡੀਓਗ੍ਰਾਫੀ ਆਦਿ ਦੀ ਮੱਦਦ ਲਈ ਜਾਵੇਗੀ ਅਤੇ ਭਰਤੀ ਨਿਰੋਲ ਮੈਰਿਟ ਤੇ ਹੀ ਕੀਤੀ ਜਾਵੇਗੀ ਅਤੇ ਇੰਟਰਵਿਊ ਆਦਿ ਦੇ ਕੋਈ ਅੰਕ ਨਹੀਂ ਰੱਖੇ ਜਾਣਗੇ।

]]>
ਐੱਨ.ਟੀ.ਐੱਸ.ਈ. ਦੀ ਮੁੱਢਲੀ ਪ੍ਰੀਖਿਆ ’ਚ 1.40 ਲੱਖ ਵਿਦਿਆਰਥੀਆਂ ਨੇ ਹਿੱਸਾ ਲਿਆ https://punjabi.newsd5.in/%e0%a8%90%e0%a9%b1%e0%a8%a8-%e0%a8%9f%e0%a9%80-%e0%a8%90%e0%a9%b1%e0%a8%b8-%e0%a8%88-%e0%a8%a6%e0%a9%80-%e0%a8%ae%e0%a9%81%e0%a9%b1%e0%a8%a2%e0%a8%b2%e0%a9%80-%e0%a8%aa%e0%a9%8d%e0%a8%b0%e0%a9%80/ Fri, 04 Jun 2021 11:21:52 +0000 https://punjabi.newsd5.in/?p=107046 ਪ੍ਰੀਖਿਆ ਨਾਲ ਵਿਦਿਆਰਥੀਆਂ ਦਾ ਮਨੋਬਲ ਵਧਿਆ-ਸਿੱਖਿਆ ਸਕੱਤਰ

ਚੰਡੀਗੜ੍ਹ  : ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਦੇਖ-ਰੇਖ ਹੇਠ ਸਰਕਾਰੀ ਸਕੂਲਾਂ ’ਚ ਵਿੱਚ ਪੜਦੇ 1,40,392 ਵਿਦਿਆਰਥੀਆਂ ਨੇ ਰਾਸ਼ਟਰੀ ਪ੍ਰਤੀਭਾ ਖੋਜ ਇਮਤਹਿਾਨ (ਐੱਨ.ਟੀ.ਐੱਸ.ਈ.) ਬੇਸ ਲਾਈਨ ਪ੍ਰੀਖਿਆ ਹਿੱਸਾ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਐੱਨ.ਟੀ.ਐੱਸ.ਈ. ਆਨਲਾਈਨ ਬੇਸਲਾਈਨ ਇਮਤਿਹਾਨ ਮੁਕਾਬਲਿਆਂ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਦੇ ਮੱਦੇਨਜ਼ਰ ਬੀਤੇ ਦਿਨੀਂ ਕਰਵਾਇਆ ਗਿਆ। ਇਸ ਵਿੱਚ ਦਸਵੀਂ ਵਿੱਚ ਪੜਦੇ ਕੁੱਲ 1,40,392 ਵਿਦਿਆਰਥੀਆਂ ਨੇ ਭਾਗ ਲਿਆ ਜਿਸ ਵਿੱਚੋਂ 10,046 ਵਿਦਿਆਰਥੀਆਂ ਨੇ 80 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ। ਉਹਨਾਂ ਦੱਸਿਆ ਕਿ 104 ਵਿਦਿਆਰਥੀਆਂ ਨੇ ਉੱਤਮ ਪ੍ਰਦਰਸ਼ਨ ਕਰਦਿਆਂ 100 ਫੀਸਦੀ ਅੰਕ ਲਏ। ਇਸ ਨਾਲ ਵਿਦਿਆਰਥੀਆਂ ਦੇ ਮਨੋਬਲ ਵਿੱਚ ਭਾਰੀ ਵਾਧਾ ਹੋਇਆ ਹੈ।

BIG BREAKING ਕੈਪਟਨ ਨੇ ਕਮੇਟੀ ਅੱਗੇ ਰੱਖਿਆ ਆਪਣਾ ਪੱਖ ! ਹੁਣ ਮਿੰਟਾਂ ‘ਚ ਹੱਲ ਹੋਊ ਮਸਲਾ !

ਉਨਾਂ ਇਹ ਵੀ ਦੱਸਿਆ ਕਿ ਐੱਨ.ਟੀ.ਐੱਸ.ਈ. ਦੀ ਮੁੱਢਲੀ ਪ੍ਰੀਖਿਆ ਵਿੱਚ ਜ਼ਿਲਾ ਪਠਾਨਕੋਟ ਅਤੇ ਗੁਰਦਾਸਪੁਰ ਦੇ ਸਰਕਾਰੀ ਸਕੂਲਾਂ ਵਿੱਚ ਪੜਦੇ ਦਸਵੀਂ ਦੇ 90 ਫੀਸਦੀ ਤੋਂ ਵੱਧ ਅਤੇ ਫਤਿਹਗੜ ਸਾਹਿਬ, ਅੰਮਿ੍ਰਤਸਰ, ਹੁਸ਼ਿਆਰਪੁਰ ਤੇ ਤਰਨਤਾਰਨ ਦੇ ਸਰਕਾਰੀ ਸਕੂਲਾਂ ’ਚ ਦਸਵੀਂ ਵਿੱਚ ਪੜਦੇ 75 ਫੀਸਦੀ ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਬੇਸਲਾਈਨ ਪ੍ਰੀਖਿਆ ਵਿੱਚ ਮੈਂਟਲ ਐਬਿਲਿਟੀ, ਗਣਿਤ, ਸਾਇੰਸ ਅਤੇ ਸਮਾਜਿਕ ਸਿੱਖਿਆ ਸਬੰਧੀ 30 ਸਵਾਲ ਵਿਦਿਆਰਥੀਆਂ ਨੂੰ ਹੱਲ ਕਰਨ ਲਈ ਦਿੱਤੇ ਗਏ ਸਨ। ਇਮਤਿਹਾਨ ਵਿੱਚ ਬੈਠੇ 1,40,392 ਵਿਦਿਆਰਥੀਆਂ ਨੇ ਬਣਦੇ ਸਵਾਲਾਂ ਦੇ ਵਿੱਚੋਂ 17,89,089 ਸਹੀ ਜਵਾਬ ਦਿੱਤੇ ਹਨ। ਇਸ ਨਾਲ ਵਿਦਿਆਰਥੀਆਂ ਦੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਵਿਸ਼ਲੇਸ਼ਣ ਕਰਨਾ ਅਧਿਆਪਕਾਂ ਅਤੇ ਸਕੂਲ ਮੁਖੀਆਂ ਲਈ ਬਹੁਤ ਲਾਹੇਵੰਦ ਰਹੇਗਾ।

BIG NEWS ਦਿੱਲੀ ਤੋਂ ਆਈ ਵੱਡੀ ਖ਼ਬਰ, ਕੈਪਟਨ ਤੋਂ ਪਹਿਲਾਂ ਹਾਈਕਮਾਨ ਕੋਲ ਪਹੁੰਚੇ ਦੂਲੋਂ ਤੇ ਬਾਜਵਾ !

ਸਿੱਖਿਆ ਸਕੱਤਰ ਨੇ ਵਿਦਿਆਰਥੀਆਂ ਕਮਜ਼ੋਰ ਪੱਖਾਂ ’ਤੇ ਵਿਸ਼ੇਸ਼ ਧਿਆਨ ਦੇਣ ਲਈ ਜ਼ਿਲਾ ਅਤੇ ਬਲਾਕ ਮੈਂਟਰ ਨੂੰ ਨਿਰਦੇਸ਼ ਦਿੱਤੇ ਹਨ। ਉਨਾਂ ਨੇ ਵਿਦਿਆਰਥੀਆਂ ਦੇ ਬੱਡੀ ਗਰੁੱਪ ਬਣਾ ਕੇ ਉਹਨਾਂ  ਨੂੰ ਹੋਰ ਵਧੀਆ ਤਿਆਰੀ ਲਈ ਉਤਸ਼ਾਹਿਤ ਕਰਨ ਲਈ ਆਖਿਆ ਹੈ। ਉਨਾਂ ਨੇ 80 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ’ਤੇ ਵਿਸ਼ੇਸ਼ ਧਿਆਨ ਕੇਂਦਰਤ ਕਰਨ ਦੇ ਸਮੂਹ ਜ਼ਿਲਾ ਸਿੱਖਿਆ ਅਫ਼ਸਰਾਂ ਨੂੰ ਹਦਾਇਤ ਕੀਤੀ ਤਾਂ ਜੋ ਵਿਦਿਆਰਥੀਆਂ ਦੀ ਲੋੜੀਂਦੀ ਅਗਵਾਈ ਕੀਤੀ ਜਾ ਸਕੇ ਅਤੇ ਉਹ ਭਵਿੱਖ ਵਿੱਚ ਵਧੀਆ ਨਤੀਜੇ ਕੱਢ ਸਕਣ। ਉਨਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੜਦੇ ਮੈਰੀਟੋਰੀਅਸ ਵਿਦਿਆਰਥੀਆਂ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਉਹ ਭਵਿੱਖ ਵਿੱਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਉੱਤਮ ਪ੍ਰਦਰਸ਼ਨ ਕਰ ਸਕਣ।

]]>
ਸਾਰੀਆਂ ਸਕੂਲੀ ਕਲਾਸਾਂ ਦੇ ਪੇਪਰ ਵੀ 31 ਮਾਰਚ ਤੱਕ ਕੀਤੇ ਮੁਲਤਵੀ : ਵਿਜੈ ਇੰਦਰ ਸਿੰਗਲਾ https://punjabi.newsd5.in/%e0%a8%b8%e0%a8%be%e0%a8%b0%e0%a9%80%e0%a8%86%e0%a8%82-%e0%a8%b8%e0%a8%95%e0%a9%82%e0%a8%b2%e0%a9%80-%e0%a8%95%e0%a8%b2%e0%a8%be%e0%a8%b8%e0%a8%be%e0%a8%82-%e0%a8%a6%e0%a9%87-%e0%a8%aa%e0%a9%87/ Sat, 20 Mar 2021 06:03:48 +0000 https://punjabi.newsd5.in/?p=96363 ਚੰਡੀਗੜ੍ਹ : ਸਕੂਲ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 31 ਮਾਰਚ 2021 ਤੱਕ ਸਿੱਖਿਆ ਸੰਸਥਾਵਾਂ ਨੂੰ ਬੰਦ ਰੱਖਣ ਦੇ ਕੀਤੇ ਗਏ ਐਲਾਨ ਤੋਂ ਬਾਅਦ ਸਕੂਲ ਸਿੱਖਿਆ ਵਿਭਾਗ ਵੱਲੋਂ ਸਾਰੀਆਂ ਸਕੂਲੀ ਕਲਾਸਾਂ ਦੇ ਪੇਪਰ ਵੀ 31 ਮਾਰਚ ਤੱਕ ਮੁਲਤਵੀ ਕਰਨ ਦਾ ਫੈਸਲਾ ਲਿਆ ਗਿਆ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਕਾਂਗਰਸ ਸਰਕਾਰ ਸਕੂਲੀ ਵਿਦਿਆਰਥੀਆਂ ਦੀ ਸੁਰੱਖਿਆ ਲਈ ਪੂਰੀ ਤਰਾਂ ਸੰਜੀਦਾ ਹੈ ਅਤੇ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਜੇਕਰ ਹਾਲਾਤ ਸੁਖਾਵੇਂ ਰਹੇ ਤਾਂ ਸਿੱਖਿਆ ਵਿਭਾਗ ਵੱਲੋਂ 31 ਮਾਰਚ ਤੋਂ ਪਹਿਲਾਂ ਪੇਪਰਾਂ ਦੀ ਡੇਟਸ਼ੀਟ ਅਤੇ ਪੇਪਰ ਲੈਣ ਦਾ ਤਰੀਕਾ (ਮੋਡ) ਮੁੜ ਜਾਰੀ ਕਰ ਦਿੱਤਾ ਜਾਵੇਗਾ।
]]>
ਪੰਜਾਬ ਸਰਕਾਰ ਵਲੋਂ ਜੇ.ਈ ਅਤੇ ਇਸ ਤੋਂ ਉਪਰਲੇ ਪੱਧਰ ਦੇ ਇੰਜਨੀਅਰਾਂ ਦੀਆਂ ਅਸਾਮੀਆਂ ਸਾਂਝੇ ਇਮਤਿਹਾਨ ਰਾਹੀਂ ਭਰਨ ਦਾ ਫੈਸਲਾ https://punjabi.newsd5.in/%e0%a8%aa%e0%a9%b0%e0%a8%9c%e0%a8%be%e0%a8%ac-%e0%a8%b8%e0%a8%b0%e0%a8%95%e0%a8%be%e0%a8%b0-%e0%a8%b5%e0%a8%b2%e0%a9%8b%e0%a8%82-%e0%a8%9c%e0%a9%87-%e0%a8%88-%e0%a8%85%e0%a8%a4%e0%a9%87-%e0%a8%87/ Thu, 15 Oct 2020 16:57:18 +0000 https://punjabi.newsd5.in/?p=78144 ਚੰਡੀਗੜ੍ਹ, 15 ਅਕਤੂਬਰ:

ਪੰਜਾਬ ਸਰਕਾਰ ਵਲੋਂ ਸਾਰੇ ਵਿਭਾਗਾਂ/ ਬੋਰਡਾਂ/ ਕਾਰਪੋਰੇਸ਼ਨਾਂ/ ਅਥਾਰਟੀਆਂ ਆਦਿ ਵਿਚ ਜੂਨੀਅਰ ਇੰਜੀਨੀਅਰ (ਜੇ.ਈ.) ਅਤੇ ਇਸ ਤੋਂ ਉਪਰਲੇ ਪੱਧਰ ਦੀਆਂ ਸਾਰੀਆਂ ਇੰਜੀਨੀਅਰਿੰਗ ਅਸਾਮੀਆਂ ਲਈ ਭਰਤੀ ਪੰਜਾਬ ਲੋਕ ਸੇਵਾ ਕਮਿਸ਼ਨ (ਪੀ.ਪੀ.ਐਸ.ਸੀ) ਰਾਹੀਂ ਇਕ ਸਾਂਝੇ ਇਮਤਿਹਾਨ ਨਾਲ ਕੀਤੀ ਜਾਵੇਗੀਪੰਜਾਬ ਰੋਜ਼ਗਾਰ ਉਤਪਤੀ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਫੈਸਲਾ ਹਾਲ ਹੀ ਵਿੱਚ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਲਿਆ ਗਿਆ ਸੀ, ਜਿਸ ਨਾਲ ਇਨ੍ਹਾਂ ਅਸਾਮੀਆਂ ਦੀ ਭਰਤੀ ਪ੍ਰਕਿਰਿਆ ਵਿੱਚ ਇਕਸਾਰਤਾ ਆਵੇਗੀ।

ਦਿੱਲੀ ‘ਚ ਗਰਜਿਆ ਅਕਾਲੀਆਂ ਦਾ ਪ੍ਰਧਾਨ,ਕਹਿੰਦਾ ਮੋਦੀ ਨੂੰ ਝਾਜਰਾਂ ਪਵਾਕੇ ਨਚਾਊ?

ਰੋਜ਼ਗਾਰ ਉਤਪਤੀ ਮੰਤਰੀ ਨੇ ਕਿਹਾ ਕਿ ਇਹ ਫੈਸਲਾ ਨੌਕਰੀ ਦੇ ਚਾਹਵਾਨ ਯੋਗ ਨੌਜਵਾਨਾਂ ਲਈ ਵਧੇਰੇ ਲਾਭਕਾਰੀ ਸਿੱਧ ਹੋਵੇਗਾ ਅਤੇ ਮੌਜੂਦਾ ਸਮੇਂ ਵੱਖ-ਵੱਖ ਏਜੰਸੀਆਂ ਦੇ  ਪੱਧਰਾਂ `ਤੇ ਚਲਾਈ ਜਾ ਰਹੀ ਭਰਤੀ ਪ੍ਰਕਿਰਿਆ ਨੂੰ ਸੁਖਾਲਾ ਬਣਾਏਗਾ। ਇਕੋ ਚੈਨਲ ਅਤੇ ਸਾਂਝੇ ਇਮਤਿਹਾਨ ਰਾਹੀਂ ਭਰਤੀ ਪ੍ਰਕ੍ਰਿਆ ਵਿਚ ਇਕਸਾਰਤਾ ਆਵੇਗੀ ਅਤੇ ਭਰਤੀ ਪ੍ਰਕਿਰਿਆ ਨੂੰ ਹੋਰ ਤੇਜ਼ ਕਰੇਗੀ।

ਸ੍ਰੀ ਚੰਨੀ ਨੇ ਅੱਗੇ ਕਿਹਾ ਕਿ ਨੌਕਰੀ ਤਲਾਸ਼ ਰਹੇ ਯੋਗ ਨੌਜਵਾਨ ਹੁਣ ਆਪਣੀ ਤਿਆਰੀ ਲਈ ਇੱਕੋ ਸਿਲੇਬਸ ‘ਤੇ ਧਿਆਨ ਕੇਂਦਰਤ ਕਰ ਸਕਣਗੇ। ਉਹਨਾਂ ਅੱਗੇ ਕਿਹਾ ਕਿ ਇਸ ਨਾਲ ਬਿਨੈਕਾਰਾਂ ਅਤੇ ਸੂਬੇ `ਤੇ ਵਿੱਤੀ ਬੋਝ ਘਟੇਗਾ ਜਿਸ ਨੂੰ ਵੱਖ-ਵੱਖ ਟੈਸਟ ਕਰਵਾਉਣ ਲਈ ਵਾਧੂ ਵਿੱਤੀ ਬੋਝ ਝੱਲਣਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਮੰਤਰੀ ਮੰਡਲ ਨੇ ਪੜਾਅਵਾਰ ਅਤੇ ਸਮਾਂਬੱਧ ਢੰਗ ਨਾਲ ਸਰਕਾਰੀ ਵਿਭਾਗਾਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਏਜੰਸੀਆਂ ਵਿੱਚ ਖਾਲੀ ਅਸਾਮੀਆਂ ਭਰਨ ਲਈ ਸੂਬਾ ਰੋਜ਼ਗਾਰ ਯੋਜਨਾ 2020-22 ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ।

ਕਿਸਾਨਾਂ ਦੀ ਮੀਟਿੰਗ ਤੋਂ ਬਾਅਦ ਗਰਮ ਹੋਇਆ ਸਿਮਰਜੀਤ ਬੈਂਸ|| #Simarjit_Singh_Bains

ਰੋਜ਼ਗਾਰ ਉਤਪਤੀ ਅਤੇ ਸਿਖਲਾਈ ਵਿਭਾਗ ਦੇ ਸਕੱਤਰ ਸ੍ਰੀ ਰਾਹੁਲ ਤਿਵਾੜੀ ਨੇ ਕਿਹਾ ਕਿ ਇਹ ਭਰਤੀ ਪ੍ਰਕਿਰਿਆ ਨੂੰ ਘਰ ਘਰ ਰੋਜ਼ਗਾਰ ਮਿਸ਼ਨ ਹੇਠ ਲਿਆ ਕੇ ਸੁਖਾਲਾ ਬਣਾਉਣ ਸਬੰਧੀ ਪੰਜਾਬ ਸਰਕਾਰ ਦੇ ਨਿਰੰਤਰ ਯਤਨਾਂ ਦਾ ਨਤੀਜਾ ਹੈ। ਉਨ੍ਹਾਂ ਅੱਗੇ  ਕਿਹਾ ਕਿ ਸਰਕਾਰੀ ਅਸਾਮੀਆਂ ਲਈ ਭਰਤੀ ਵਿਚ ਕੁਸ਼ਲਤਾ ਅਤੇ ਪਾਰਦਰਸ਼ਤਾ ਲਿਆਉਣ ਲਈ ਅਜਿਹੇ ਹੋਰ ਕਦਮ ਚੁੱਕੇ ਜਾਣਗੇ। ਇਕੋ ਪ੍ਰੀਖਿਆ ਦਾ ਲਾਭ ਇਹ ਵੀ ਹੋਵੇਗਾ ਕਿ ਇਕੋ ਸਮੇਂ ਵੱਡੀ ਗਿਣਤੀ ਵਿਚ ਖਾਲੀ ਅਸਾਮੀਆਂ ਲਈ ਭਰਤੀ ਕੀਤੀ ਜਾ ਸਕੇਗੀ, ਜਿਸ ਨਾਲ ਸਰਕਾਰੀ ਅਮਲੇ ਦੇ ਯਤਨਾਂ ਅਤੇ ਸਮੇਂ ਦੀ ਬਚਤ ਹੋਵੇਗੀ। ਉਨ੍ਹਾਂ ਅੱਗੇ  ਕਿਹਾ ਕਿ ਇਸ ਨਾਲ ਅਜਿਹੀ ਸਥਿਤੀ ਵੀ ਨਹੀਂ ਬਣੇਗੀ ਜਿੱਥੇ ਇਕੋ ਬਿਨੇਕਾਰ ਕਈ ਅਸਾਮੀਆਂ ਲਈ ਚੁਣਿਆ ਜਾਂਦਾ ਹੈ ਜਿਸ ਨਾਲ ਅਸਾਮੀਆਂ ਨੂੰ ਭਰਨ ਦੀ ਪ੍ਰਕਿਰਿਆ ਵਿਚ ਬੇਲੋੜੀ ਦੇਰੀ ਹੁੰਦੀ ਹੈ।

NAV GILL

]]>
ਪੰਜਾਬ ਸਰਕਾਰ ਵੱਲੋਂ ਕੋਵਿਡ-19 ਕਾਰਨ ਆਈ.ਏ.ਐੱਸ. / ਪੀ.ਸੀ.ਐੱਸ. ਅਤੇ ਹੋਰ ਵਿਭਾਗਾਂ ਦੀ ਵਿਭਾਗੀ ਪ੍ਰੀਖਿਆ ਮੁਲਤਵੀ https://punjabi.newsd5.in/%e0%a8%aa%e0%a9%b0%e0%a8%9c%e0%a8%be%e0%a8%ac-%e0%a8%b8%e0%a8%b0%e0%a8%95%e0%a8%be%e0%a8%b0-%e0%a8%b5%e0%a9%b1%e0%a8%b2%e0%a9%8b%e0%a8%82-%e0%a8%95%e0%a9%8b%e0%a8%b5%e0%a8%bf%e0%a8%a1-19-%e0%a8%95/ Wed, 30 Sep 2020 08:18:19 +0000 https://punjabi.newsd5.in/?p=76562 ਚੰਡੀਗੜ੍ਹ :  ਪੰਜਾਬ ਸਰਕਾਰ ਨੇ ਕੋਵਿਡ-19 ਕਰਕੇ ਸੂਬੇ ਵਿੱਚ ਆਈ.ਏ.ਐੱਸ./ਪੀ.ਸੀ.ਐੱਸ. ਅਤੇ ਹੋਰ ਵਿਭਾਗਾਂ ਦੀ ਵਿਭਾਗੀ ਪ੍ਰੀਖਿਆ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਇਹ ਪ੍ਰੀਖਿਆ ਹੁਣ 23.11.2020 ਤੋਂ 27.11.2020 ਤੱਕ ਹੋਵੇਗੀ। ਡੇਟਸ਼ੀਟ ਦਾ ਸ਼ਡਿਊਲ ਅਤੇ ਪੈਟਰਨ ਬਿਨਾਂ ਕਿਸੇ ਤਬਦੀਲੀ ਦੇ ਇਸ਼ਤਿਹਾਰ ਨੰ. ਪੀ.ਈ.ਆਰ.ਐੱਸ-ਪੀ.ਸੀ.ਐਸ.ਓ.ਡੀ/ਈ/2/2019-2ਪੀ.ਸੀ.ਐਸ/440 ਮਿਤੀ 21.8.2020 ਵਿੱਚ ਦਰਸਾਇਆ ਅਨੁਸਾਰ ਹੀ ਰਹੇਗਾ।

ਆਹ ਦੇਖੋ ਕਿਸਾਨਾਂ ਨੇ ਦਿਖਾਤੀ ਆਪਣੀ ਤਾਕਤ,ਕਰਤਾ ਅੰਬਾਨੀਆਂ ਦਾ ਪੈਟਰੋਲ ਪੰਪ ਬੰਦ?ਫੇਰ ਕਹਿੰਦੇ ਅਜੇ ਤਾਂ ਸ਼ੁਰੂਆਤ ਐ!

ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਪ੍ਰਸੋਨਲ ਵਿਭਾਗ (ਪੀ.ਸੀ.ਐੱਸ. ਸ਼ਾਖਾ) ਨੇ ਇਸ ਸਬੰਧ ਵਿਚ ਇਕ ਪੱਤਰ ਜਾਰੀ ਕੀਤਾ ਹੈ ਜਿਸ ਵਿਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਜਿਨਾਂ ਉਮੀਦਵਾਰਾਂ ਨੇ ਪਹਿਲਾਂ ਅਪਲਾਈ ਕਰ ਦਿੱਤਾ ਸੀ, ਉਨਾਂ ਨੂੰ ਦੁਬਾਰਾ ਅਪਲਾਈ ਕਰਨ ਦੀ ਜ਼ਰੂਰਤ ਨਹੀਂ ਹੈ। ਹਾਲਾਂਕਿ, ਜਿਨਾਂ ਨੇ ਅਜੇ ਤੱਕ ਅਪਲਾਈ ਨਹੀਂ ਕੀਤਾ ਹੈ, ਉਹ ਯੋਗ ਪ੍ਰਣਾਲੀ ਰਾਹੀਂ 20.10.2020 ਤੱਕ ਅਪਲਾਈ ਕਰ ਸਕਦੇ ਹਨ।

🔴 LIVE 🔴 ਕਿਸਾਨਾਂ ਨੇ ਅੰਬਾਨੀ ਤੇ ਅਡਾਨੀ ਦੇ ਰਿਲਾਇੰਸ,ਜੀਓ ਦਾ ਕਰਤਾ ਬਾਈਕਾਟ! ਸਿੰਘਾਂ ਨੇ ਘੇਰ ਲਏ ਬਾਦਲ!

ਹੋਰ ਨਿਯਮ ਅਤੇ ਸ਼ਰਤਾਂ ਇਸ਼ਤਿਹਾਰ ਵਿਚ ਦਰਸਾਏ ਅਨੁਸਾਰ ਹੀ ਰਹਿਣਗੀਆਂ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਵਿਭਾਗੀ ਪ੍ਰੀਖਿਆ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟ੍ਰੇਸ਼ਨ, ਪੰਜਾਬ, ਸੈਕਟਰ -26, ਚੰਡੀਗੜ ਵਿਖੇ 05.10.2020 ਤੋਂ 09.10.2020 ਤੱਕ ਹੋਣੀ ਸੀ।

]]>