event – D5 News https://punjabi.newsd5.in Truth Seeking News Network. Sat, 10 Sep 2022 09:57:34 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png event – D5 News https://punjabi.newsd5.in 32 32 ਸਾਰਾਗੜ੍ਹੀ ਜੰਗ ਦੀ 125ਵੀਂ ਵਰ੍ਹੇਗੰਢ ਮੌਕੇ ਸਾਰਾਗੜ੍ਹੀ ਮਾਰਚ ਅਤੇ ਸਮਾਗਮ ਦਾ ਆਯੋਜਨ https://punjabi.newsd5.in/%e0%a8%b8%e0%a8%be%e0%a8%b0%e0%a8%be%e0%a8%97%e0%a9%9c%e0%a9%8d%e0%a8%b9%e0%a9%80-%e0%a8%9c%e0%a9%b0%e0%a8%97-%e0%a8%a6%e0%a9%80-125%e0%a8%b5%e0%a9%80%e0%a8%82-%e0%a8%b5%e0%a8%b0%e0%a9%8d%e0%a8%b9/ Sat, 10 Sep 2022 09:57:34 +0000 https://punjabi.newsd5.in/?p=175280 ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਐਡਵੋਕੇਟ ਧਾਮੀ, ਡਾ. ਨਿੱਜਰ, ਜਨਰਲ ਜੇ.ਜੇ. ਸਿੰਘ ਤੇ ਹੋਰਾਂ ਨੇ ਕੀਤੀ ਸ਼ਿਰਕਤ
ਸਾਰਾਗੜ੍ਹੀ ਜੰਗ ਸਿੱਖ ਫ਼ੌਜੀਆਂ ਦੀ ਬਹਾਦਰੀ ਦੀ ਉੱਘੜਵੀਂ ਮਿਸਾਲ- ਐਡਵੋਕੇਟ ਧਾਮੀ
ਅੰਮ੍ਰਿਤਸਰ : 1897 ਵਿਚ ਹੋਈ ਸਾਰਾਗੜ੍ਹੀ ਜੰਗ ਦੀ 125ਵੀਂ ਵਰ੍ਹੇਗੰਢ ਮੌਕੇ ਸਾਰਾਗੜ੍ਹੀ ਫਾਊਂਡੇਸ਼ਨ ਵੱਲੋਂ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਇਥੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਤੱਕ ਸਾਰਾਗੜ੍ਹੀ ਮਾਰਚ ਅਤੇ ਸਮਾਗਮ ਦਾ ਆਯੋਜਨ ਕੀਤਾ ਗਿਆ। ਸਾਰਾਗੜ੍ਹੀ ਮਾਰਚ ਦੀ ਆਰੰਭਤਾ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ, ਜਦਕਿ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਸਮਾਗਮ ਦੌਰਾਨ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਰਹੀਆਂ। ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਾਰਾਗੜ੍ਹੀ ਦੀ ਜੰਗ ਸਿੱਖ ਫ਼ੌਜੀਆਂ ਦੀ ਬਹਾਦਰੀ ਦੀ ਉਘੜਵੀਂ ਮਿਸਾਲ ਹੈ, ਜਿਸ ਨੇ ਸਿੱਖ ਕੌਮ ਦੇ ਅਕਸ ਨੂੰ ਦੁਨੀਆਂ ਭਰ ਵਿਚ ਹੋਰ ਉਭਾਰਿਆ। ਉਨ੍ਹਾਂ ਕਿਹਾ ਕਿ ਆਪਣੇ ਇਤਿਹਾਸ ਤੋਂ ਪ੍ਰੇਰਣਾ ਲੈ ਕੇ ਘਟਗਿਣਤੀ ਸਿੱਖਾਂ ਨੇ ਹਮੇਸ਼ਾ ਹੀ ਵੱਡੀਆਂ ਕੁਰਬਾਨੀਆਂ ਦਿੱਤੀਆਂ, ਪਰ ਦੁੱਖ ਦੀ ਗੱਲ ਹੈ ਕਿ ਅੱਜ ਘਟਗਿਣਤੀਆਂ ਨੂੰ ਆਪਣੇ ਹੀ ਦੇਸ਼ ਅੰਦਰ ਦਬਾਇਆ ਜਾ ਰਿਹਾ ਹੈ।
ਉਨ੍ਹਾਂ ਵਿਸ਼ੇਸ਼ ਤੌਰ ’ਤੇ ਜ਼ਿਕਰ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਸਿੱਖਾਂ ਦਾ ਘੱਟਗਿਣਤੀ ਸਟੇਟਸ ਖੋਹਣ ਲਈ ਵੀ ਚਾਲਾਂ ਚਲੀਆਂ ਜਾ ਰਹੀਆਂ ਹਨ, ਪਰ ਸਿੱਖ ਕੌਮ ਅਜਿਹੀਆਂ ਕੋਝੀਆਂ ਹਰਕਤਾਂ ਕਾਮਯਾਬ ਨਹੀਂ ਹੋਣ ਦੇਵੇਗੀ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦਾ ਸ਼ਾਨਾਮੱਤਾ ਇਤਿਹਾਸ ਮੌਜੂਦਾ ਸਮੇਂ ਦੀਆਂ ਚੁਣੌਤੀਆਂ ਦਾ ਟਾਕਰਾ ਕਰਨ ਲਈ ਰਾਹ ਦਿਖਾਉਂਦਾ ਹੈ ਅਤੇ ਹਰ ਸਿੱਖ ਨੂੰ ਆਪਣੇ ਇਸ ਇਤਿਹਾਸ ਨੂੰ ਅਗਲੀ ਪੀੜ੍ਹੀ ਤੱਕ ਲੈ ਕੇ ਜਾਣਾ ਚਾਹੀਦਾ ਹੈ। ਐਡਵੋਕੇਟ ਧਾਮੀ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਆਪਣੇ ਤੌਰ ’ਤੇ ਸਿੱਖ ਇਤਿਹਾਸ ਨੂੰ ਨੌਜੁਆਨੀ ਤੱਕ ਪਹੁੰਚਾਉਣ ਲਈ ਵੱਡੇ ਯਤਨ ਕਰ ਰਹੀ ਹੈ।
ਇਸ ਮੌਕੇ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਇਤਿਹਾਸ ਨੌਜੁਆਨੀ ਲਈ ਰਾਹ-ਦਸੇਰਾ ਹੈ ਅਤੇ ਖਾਸਕਰ ਸਾਰਾਗੜ੍ਹੀ ਦੇ ਸ਼ਹੀਦਾਂ ਬਾਰੇ ਬੱਚਿਆਂ ਨੂੰ ਜਾਣਕਾਰੀ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਰਾਹੀਂ ਸਕੂਲ ਸਿਲੇਬਸ ਵਿਚ ਸਾਰਾਗੜ੍ਹੀ ਇਤਿਹਾਸ ਨੂੰ ਸ਼ਾਮਲ ਕਰਵਾਉਣ ਲਈ ਯਤਨ ਕੀਤਾ ਜਾਵੇਗਾ ਅਤੇ ਚੀਫ ਖਾਲਸਾ ਦੀਵਾਨ ਦੇ ਸਕੂਲਾਂ ਵਿਚ ਵੀ ਬੱਚਿਆਂ ਇਹ ਪੰਨੇ ਪੜ੍ਹਾਏ ਜਾਣਗੇ।ਭਾਰਤੀ ਫ਼ੌਜ ਦੇ ਸਾਬਕਾ ਮੁਖੀ ਜਨਰਲ ਜੇ.ਜੇ. ਸਿੰਘ ਨੇ ਕਿਹਾ ਕਿ ਸਾਰਾਗੜ੍ਹੀ ਦੀ ਜੰਗ ਦੁਨੀਆਂ ਦੀ 10 ਵੱਡੀਆਂ ਜੰਗਾਂ ਵਿਚ ਸ਼ਾਮਲ ਹੈ, ਕਿਉਂਕਿ ਇਸ ਜੰਗ ਦੌਰਾਨ ਕੇਵਲ 21 ਸਿੱਖ ਫ਼ੌਜੀਆਂ ਨੇ 10 ਹਜ਼ਾਰ ਕਬਾਇਲੀਆਂ ਦਾ ਮੁਕਾਬਲਾ ਕੀਤਾ ਸੀ।
ਇਸ ਜੰਗ ਦੇ ਸਿੱਖ ਫ਼ੌਜੀਆਂ ਦੀ ਬਹਾਦਰੀ ’ਤੇ ਸਿੱਖਾਂ ਨੂੰ ਸਦਾ ਮਾਣ ਰਹੇਗਾ। ਇਸ ਮੌਕੇ ਸਾਰਾਗੜ੍ਹੀ ਫਾਊਂਡੇਸ਼ਨ ਦੇ ਪ੍ਰਧਾਨ ਸ. ਗੁਰਿੰਦਰਪਾਲ ਸਿੰਘ ਜੋਸਨ ਨੇ ਪ੍ਰਮੁੱਖ ਸ਼ਖ਼ਸੀਅਤਾਂ ਤੇ ਸੰਗਤਾਂ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਸਾਰਾਗੜ੍ਹੀ ਜੰਗ ਬਾਰੇ ਇਕ ਵਿਸ਼ੇਸ਼ ਕਿਤਾਬਚਾ ਵੀ ਜਾਰੀ ਕੀਤਾ ਗਿਆ ਅਤੇ ਸ਼ਹੀਦ ਫ਼ੌਜੀਆਂ ਦੇ ਪੁੱਜੇ ਪਰਿਵਾਰਕ ਮੈਂਬਰਾਂ ਨੂੰ ਸਨਮਾਨ ਦਿੱਤੇ ਗਏ।ਸਟੇਜ ਦੀ ਸੇਵਾ ਸ. ਸੁਖਦੇਵ ਸਿੰਘ ਭੂਰਾਕੋਹਨਾ ਨੇ ਨਿਭਾਈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਮਨਜੀਤ ਸਿੰਘ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਭਾਈ ਅਜਾਇਬ ਸਿੰਘ ਅਭਿਆਸੀ, ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ, ਵਧੀਕ ਸਕੱਤਰ ਸ. ਪ੍ਰਤਾਪ ਸਿੰਘ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਬਲਵਿੰਦਰ ਸਿੰਘ ਕਾਹਲਵਾਂ, ਮੈਨੇਜਰ ਸ. ਸੁਲੱਖਣ ਸਿੰਘ ਭੰਗਾਲੀ, ਸਾਬਕਾ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ, ਡੀਸੀਪੀ ਸ. ਪਰਮਿੰਦਰ ਸਿੰਘ ਭੰਡਾਲ, ਫੈਡਰੇਸ਼ਨ ਦੇ ਪ੍ਰਧਾਨ ਸ. ਅਮਰਬੀਰ ਸਿੰਘ ਢੋਟ, ਸ. ਸੁਖਜਿੰਦਰ ਸਿੰਘ ਪ੍ਰਿੰਸ, ਬੀਬੀ ਰਮਨੀਤ ਕੌਰ ਬਾਵਾ, ਮੈਨੇਜਰ ਸ. ਬਘੇਲ ਸਿੰਘ, ਸ. ਸਤਨਾਮ ਸਿੰਘ ਰਿਆੜ, ਸ. ਇਕਬਾਲ ਸਿੰਘ ਮੁਖੀ, ਸ. ਨਿਸ਼ਾਨ ਸਿੰਘ ਆਦਿ ਮੌਜੂਦ ਸਨ।
]]>
ਬਾਬੇ ਨਾਨਕ ਦੇ ਵਿਆਹ ਦਾ ਲੋਕਧਾਰਾਈ ਪਰਿਪੇਖ https://punjabi.newsd5.in/%e0%a8%ac%e0%a8%be%e0%a8%ac%e0%a9%87-%e0%a8%a8%e0%a8%be%e0%a8%a8%e0%a8%95-%e0%a8%a6%e0%a9%87-%e0%a8%b5%e0%a8%bf%e0%a8%86%e0%a8%b9-%e0%a8%a6%e0%a8%be-%e0%a8%b2%e0%a9%8b%e0%a8%95%e0%a8%a7%e0%a8%be/ Sat, 03 Sep 2022 05:57:47 +0000 https://punjabi.newsd5.in/?p=174189 ਡਾ. ਆਤਮਾ ਸਿੰਘ ਗਿੱਲ

ਵਿਆਹ ਇਕ ਅਜਿਹਾ ਵਰਤਾਰਾ ਹੈ ਜਿਸ ਵਿਚ ਬਹੁਤ ਸਾਰੇ ਰੀਤੀ ਰਿਵਾਜਾਂ ਦੀ ਸ਼ਮੂਲੀਅਤ ਹੁੰਦੀ ਹੈ। ਗੁਰੂ ਨਾਨਕ ਦੇਵ ਜੀ ਦੇ ਵਿਆਹ ਨਾਲ ਸੰਬੰਧਿਤ ਬਹੁਤ ਸਾਰੇ ਰੀਤੀ ਰਿਵਾਜ ਲੋਕਧਾਰਾ ਵਿਚ ਮਿਲ ਜਾਂਦੇ ਹਨ ਜਿਨ੍ਹਾਂ ਵਿਚ ਕੁੜਮਾਈ, ਚੌਕੜ, ਮੇਲ, ਵਾਰਨਾ, ਲਗਣ, ਜੇਵਣਹਾਰ, ਖਾਰੇ ਬਿਠਾਉਣਾ, ਤੰਬੋਲ, ਜੰਞ ਦੀ ਤਿਆਰੀ, ਜੰਞ ਦਾ ਸਵਾਗਤ, ਪੇਸ਼ਕਾਰਾ, ਤਣੀ ਛੋਹਣਾ, ਖੱਟ ਧਰਨਾ ਆਦਿ ਪ੍ਰਮੁੱਖ ਹਨ। ਵਿਆਹ ਸੰਬੰਧੀ ਸਭ ਤੋਂ ਪਹਿਲੀ ਰਸਮ ਕੁੜਮਾਈ ਦੀ ਹੁੰਦੀ ਹੈ। ਭਾਈ ਬਾਲੇ ਵਾਲੀ ਜਨਮਸਾਖੀ ਵਿਚ ਗੁਰੂ ਨਾਨਕ ਦੇਵ ਜੀ ਦੀ ਕੁੜਮਾਈ ਦਾ ਵੇਰਵਾ ਇਸ ਪ੍ਰਕਾਰ ਦਿੱਤਾ ਗਿਆ ਹੈ :-

ਸੰਮਤ 1545 ਮਿਤੀ ਮੱਘਰ ਸੁਦੀ ਪੰਚਮੀ ਗੁਰੂ ਜੀ ਦੀ ਕੁੜਮਾਈ ਹੋਈ ਮੂਲੇ ਦੇ ਘਰ ਪੱਖੋ ਕੇ ਰੰਧਾਵੈ। ਤਾਂ ਜੈ ਰਾਮ ਅਤੇ ਨਾਨਕੀ ਖਬਰਿ ਵਧਾਈ ਰਾਇ ਭੋਏ ਭੱਟੀ ਦੀ ਤਲਵੰਡੀ ਦੇ ਭੇਜੀ। ਕਾਲੂ ਤੇ ਅੰਮਾ ਬੀਬੀ ਨੂੰ ਸਦਾਇ ਭੇਜਿਆ ਜੋ, ਤੁਸੀ ਆਵਹੁ ਤਾਂ ਚਉਕੜ ਖਰਚੀਏ। ਤਾਂ ਕਾਲੂ ਸੁਣ ਕਰਿ ਬਹੁਤ ਖੁਸ਼ੀ ਹੋਇਆ ਅਤੇ ਅੰਮਾ ਬੀਬੀ ਭੀ ਬਹੁਤ ਰਾਜੀ ਹੋਈ, ਅਤੇ ਜਿਹੜਾ ਆਦਮੀ ਖਬਰਿ ਲੈ ਆਇਆ ਸੀ ਤਿਸ ਦਾ ਮੁਹੌ ਅੰਮਾ ਬੀਬੀ ਮਿਸਰੀ ਨਾਲ ਭਰਿਆ, ਆਖਣ ਲੱਗੀ ਮੈ ਵਾਰਿ ਵਾਰਿ ਘਤੀ ਤੇਰੇ ਮੁਹਿ ਤੋਂ ਜਿਸ ਮੈਨੂੰ ਨਾਨਕ ਦੀ ਵਧਾਈ ਆਣ ਦਿਤੀ ਹੈ। ਤਾਂ ਰਾਤੀਂ ਜਿਤਨਾ ਕਬੀਲਾ ਬੇਦੀਆਂ ਦਾ ਆਹਾ ਤਿਤਨੀਆਂ ਗਾਵਨ ਬੈਠੀਆਂ, ਆਖਣ ਲੱਗੀਆਂ ਜੋ ਨਾਨਕ ਕੋਈ ਅਸਾਡੀ ਕੁਲ ਵਿਚ ਭਲਾ ਜੀ ਉਪਜਿਆ ਹੈ, ਜਿਸਦੀ ਧਰਮ ਕੁੜਮਾਈ ਹੋਈ ਹੈ, ਅਸਾਡੀ ਕੁਲ ਨਿਰਮਲ ਕੀਤੀਉਸੁ। ਅਤੇ ਮਾਤਾ ਬੀਬੀ ਮਾਝੈ ਆਪਣੇ ਮੇਕੇ ਪੇਕੇ ਆਹੇ, ਰਾਮਾ ਝੰਗੜਿ ਅੰਮਾ ਬੀਬੀ ਦਾ ਪਿਉ ਸੀ ਅਤੇ ਭਿਰਾਈ ਮਾਇ ਸੀ, ਗੁਰੂ ਨਾਨਕ ਦੇ ਨਾਨੀ ਨਾਨੇ ਸੇ ਅਤੇ ਕਾਲੂ ਦੇ ਸਸੁ ਸਹੁਰਾ ਸੇ। ਅੰਮਾ ਬੀਬੀ ਉਹਨਾਂ ਨੂੰ ਵਧਾਈ ਦਵਾਇ ਭੇਜੀ ਅਤੇ ਸਦ ਭੇਜੇ ‘ਕੋਈ ਆਵਹੁ।’ ਤਾਂ ਉਥੋਂ ਭਿਰਾਈ ਨਾਨੀ ਅਤੇ ਰਾਮਾ ਨਾਨਾ ਅਤੇ ਕਿਸ਼ਨਾ ਮਾਮਾ, ਏਹੁ ਤ੍ਰਾਏ, ਸੁਣਦੇ ਹੀ ਖੁਸੀ ਹੋਏ ਤਲਵੰਡੀ ਨੂੰ ਆਏ।

ਆਂਵਦੇ ਹੀ ਛੇ ਆਦਮੀ ਤਿਆਰ ਹੋਏ : ਰਾਮਾ, ਕਿਸ਼ਨਾ, ਭਿਰਾਈ, ਕਾਲੂ, ਲਾਲੂ, ਅੰਮਾ ਬੀਬੀ ਅਤੇ ਤ੍ਰੈ ਨਫਰ, ਮਰਦਾਨਾ ਡੂਮ ਘਰ ਦਾ ਮਿਰਾਸੀ ਆਹਾ, ਸਭੋ ਬਾਰਾ ਆਦਮੀ ਕਾਲੂ ਨਾਲ ਹੋਏ। ਪਰ ਰਾਮੇ ਝੰਗੜਿ ਨਾਲ ਮਾਇਆ ਬਹੁਤ ਹੀ ਲੀਤੀ। ਜਾਂ ਚਲਣ ਲਗੇ ਤਾਂ ਰਾਇ ਬੁਲਾਰਿ ਪਾਸ ਵਿਦਾ ਹੋਵਣ ਗਏ, ਤਾਂ ਅਗੋਂ ਰਾਇ ਬੁਲਾਰ ਕਹਿਆ, ‘ਕਿਉਂ ਕਾਲੂ’ ਤਾਂ ਕਾਲੂ ਕਹਿਆ ਜੀ, ਜੀ ਨਾਨਕ ਤੁਸਾਡੇ ਗੁਲਾਮ ਦੀ ਕੁੜਮਾਈ ਹੋਈ ਹੈ, ਚਉਕੜ ਖਰਚਣ ਜਾਂਦੇ ਹਾਂ, ਪਖੋ ਕੇ ਰੰਧਾਵੈ ਅਸਾਂ ਨੂੰ ਰਜਾਇ ਹੋਵੈ। ਤਾਂ ਰਾਇ ਕਹਿਆ ਭਲਾ ਹੋਵੇ, ਪਰ ਕਾਲੂ! ਅੱਗੇ ਨਾਨਕ ਹਈ ਖਬਰਦਾਰ ਹੋਵੈ। ਤਾਂ ਕਾਲੂ ਕਹਿਆ ਜੀ ਮੈਨੂੰ ਖਤਰਾ ਘਤਿਓ ਤਾਂ ਰਾਇ ਕਹਿਆ, ਕਾਲੂ ਮੈ ਹੋਰੀ ਵਾਸਤੇ ਕਹਿਆ ਹੈ ਜੋ ਤੇਰੀ ਤਰ੍ਹਾਂ ਕਰੜੀ ਹੈ ਅਗੇ ਉਹ ਅਗੇ ਸਾਧੂ ਜਨ ਹੈ, ਮਤਿ ਕੋਈ ਵਿਗਾੜ ਕਰਦਾ ਹੋਵੇ। ਤਾਂ ਕਾਲੂ ਕਹਿਆ, ਰਾਇ ਜੀ ਏਹੁ ਤਾਂ ਮੇਰੀ ਮੁਰਾਦ ਹੈ ਅਤੇ ਰਾਇ ਜੀ! ਤੁਸੀਂ ਪਰਮੇਸਰ ਦੇ ਪੈਦਾ ਕੀਤੇ ਹੋ ਤੁਸੀਂ ਮਿਹਰਵਾਨਗੀ ਨਾਲ ਆਖੋ।

ਤਾਂ ਰਾਇ ਕਹਿਆ, ਜਾਹਿ ਕਾਲੂ! ਮੇਰਾ ਹੋਦਾ ਨਾਨਕ ਦਾ ਮਥਾ ਚੰੁਮੀ ਅਤੇ ਪੈਰਾਂ ਤੇ ਹੱਥ ਲਾਵੀਂ ਅਤੇ ਜੈਰਾਮ ਨੂੰ ਮੇਰੀ ਬੰਦਗੀ ਕਹੀਂ ਅਤੇ ਜਾਹ ਕਾਲੂ ਸਾਈਂ ਦੀ ਪਨਾਹ ਹੋਵੀ, ਤਾਂ ਕਾਲੂ ਆਇ ਕਰ ਛਕੜੇ ਉਤੇ ਸਵਾਰਿ ਹੋਇ ਚਲਿਆ, ਆਇਤਵਾਰ ਦੇ ਦਿਨ ਚਲਿਆ ਤਾਂ ਪੰਜਵੇਂ ਦਿਨ ਸੁਲਤਾਨਪੁਰ ਆਇ ਪਹੁਤੇ, ਵੀਰਵਾਰ ਕੇ ਦਿਨ ਪਰਮਾਨੰਦ ਪਲਤੇ ਘਰਿ ਆਇ ਵੜੇ, ਵਧਾਈਆਂ ਮਿਲਣ ਲੱਗੀਆਂ ਅਤੇ ਸਿੱਠਣੀਆਂ ਮਿਲਣ ਲੱਗੀਆਂ। ਤਾਂ ਗੁਰੂ ਨਾਨਕ ਜੀ ਨੂੰ ਖਬਰ ਹੋਈ ਜੋ ਮੇਰੇ ਮਾਂ, ਪਿਉ, ਚਾਚਾ, ਨਾਨਾ, ਨਾਨੀ, ਮਾਮਾ ਆਇ ਹੈਨ ਅਤੇ ਮਰਦਾਨਾ ਡੂਮ ਭੀ ਆਇਆ ਹੈ। ਤਾਂ ਗੁਰੂ ਨਾਨਕ ਜੀ ਸੁਣਦਾ ਹੈ ਉਠਿ ਚਲਿਆ, ਜਾਇ ਕਾਲੂ ਦੇ ਪੈਰਾਂ ਤੇ ਢਹਿ ਪਇਆ ਤਾਂ ਕਾਲੂ ਮੱਥਾ ਚੁੰਮਿਆ। ਤਾਂ ਗੁਰੂ ਨਾਨਕ ਕਹਿਆ, ਪਿਤਾ ਜੀ! ਰਾਇ ਜੀ ਤਾਜੇ ਆਹੇ? ਤਾਂ ਕਾਲੂ ਕਹਿਆ, ਪੁਤ! ਭਲਾ ਯਾਦ ਦਿਵਾਇਉ, ਰਾਇ ਜੀ ਤੇਰਾ ਮਥਾ ਚੰੁਮਣਾ ਕਹਿਆ ਸੀ ਅਸਾਂ ਨੂੰ ਵਿਸਰ ਗਇਆ ਸੀ। ਤਾਂ ਫੇਰ ਗੁਰੂ ਨਾਨਕ ਮਾਤਾ ਜੀ ਦੇ ਪੈਰੀਂ ਜਾਇ ਪਇਆ, ਤਾਂ ਮਾਤਾ ਮੂਹੋ ਮਥਾ ਚੁੰਮਿਆ, ਗਲ ਨਾਲ ਲਾਇਆ।

ਤਾਂ ਫੇਰ ਗੁਰੂ ਨਾਨਕ ਚਾਚੇ ਲਾਲੂ ਦੇ ਪੈਰੀਂ ਜਾਇ ਪਇਆ ਤਾਂ ਲਾਲੂ ਗਲ ਵਿਚ ਲੀਤਾ, ਲਗਾ ਆਖਣ, ਪੁਤ! ਤੈਂ ਅਸਾਡੀ ਕੁਲ ਏਥੇ ਤਾਂ ਨਿਰਮਲ ਕੀਤੀ ਅਗੇ ਦੀ ਖਬਰ ਨਾਹੀਂ। ਤਾਂ ਫੇਰ ਗੁਰੂ ਨਾਨਕ ਨਾਨੇ ਰਾਮੇ ਪੈਰੀਂ ਜਾਇ ਪਇਆ ਤਾਂ ਨਾਨੇ ਰਾਮੇ ਗਲ ਵਿਚ ਲੀਤਾ ਅਤੇ ਕਦੀ ਛਡੇ ਨਾਹੀਂ। ਨਾਨੀ ਭਿਰਾਈ ਆਖਿਆ, ਕਦੀ ਛਡ ਇਸਨੂੰ ਗਲ ਵਿਚੋਂ। ਤਾਂ ਰਾਮੇ ਕਹਿਆ ਮੇਰੀ ਸਿਕ ਪੂਰੀ ਹੋਵੇਗੀ ਤਾਂ ਮੈਂ ਛਡਾਂਗਾ। ਤਾਂ ਭਿਰਾਈ ਆਖਿਆ ਤੇਰੀ ਸਿਕ ਕਿਉਂ ਪੂਰੀ ਹੋਸੀ ? ਤਾਂ ਰਾਮੇ ਕਹਿਆ ਮੈਂ ਵੀਹਾਂ ਰੁਪਯਾਂ ਦੇ ਟਕੇ ਨਾਨਕ ਦੇ ਸਿਰ ਤੋਂ ਵਾਰ ਸੁਟਾਂਗਾ ਤਾਂ ਮੇਰੀ ਸਿਕ ਪੂਰੀ ਹੋਸੀ। ਤਾਂ ਭਿਰਾਈ ਆਖਿਆ ਵਾਰ ਸੁਟ। ਤਾਂ ਰਾਮੇ ਆਖਿਆ ਕੋਈ ਮੰਗਤਾ ਵੀ ਹੋਵੇ ਲੈਣ ਵਾਲਾ। ਤਾਂ ਬੇਬੇ ਨਾਨਕੀ ਆਖਿਆ ਜਾਹ ਨੀ ਤੁਲਸਾਂ! ਮੰਗਤੀਆਂ ਨੂੰ ਸੱਦ ਲੈ ਆਉ। ਤਾਂ ਤੁਲਸਾਂ ਮੰਗਤੀਆਂ ਨੂੰ ਸੱਦਣ ਗਈ ਤਾਂ ਨਾਨਕੀ ਆਖਿਆ ਨਾਨਾ ਜੀ! ਰੁਪਏ ਵਾਰੋਗੇ ਕੇ ਟਕੇ ਮੰਗਵਾਹੁਗੇ। ਤਾਂ ਰਾਮੇ ਕਹਿਆ ਬੇਟੀ ਜਿਉਂ ਤੂੰ ਆਖੇਂ ਸੋ ਕਰਾਂ ਤਾਂ ਨਾਨਕੀ ਆਖਿਆ ਨਾਨਾ ਜੀ ਟਕੇ ਮੰਗਵਾਹੁ। ਤਾਂ ਰਾਮੇ ਕਹਿਆ ਪੁਤ ਕਿਸ਼ਨਾ! ਤੂੰ ਵੀਹਾਂ ਰੁਪਯਾਂ ਦੇ ਟਕੇ ਲੈ ਆਉ। ਤਾਂ ਭਿਰਾਈ ਆਖਿਆ ਪੁਤ ਦਸਾਂ ਦੇ ਮੇਰੇ ਭੀ ਲੈ ਆਉ। ਅਤੇ ਪੰਜ ਰੁਪਏ ਕਿਸਨੇ ਆਪਣੇ ਪਾਏ। ਤਾਂ ਪੈਂਤ੍ਰੀਆਂ ਰੁਪਯਾਂ ਦੇ ਸਭੋ ਆਏ, ਵੀਹਾਂ ਦੇ ਰਾਮੇ ਵਾਰ ਸੁੱਟੇ, ਅਤੇ ਦਸਾਂ ਦੇ ਨਾਨੀ ਵਾਰ ਸੁੱਟੇ ਅਤੇ ਪੰਜਾਂ ਦੇ ਮਾਮੇ ਵਾਰ ਸੁੱਟੇ, ਸਭੇ ਪੈਂਤ੍ਰੀਆਂ ਰੁਪਯਾਂ ਦੇ ਵਾਰ ਸੁੱਟੇ।

ਸੰਮਤ 1545 ਮਿਤੀ ਮਾਘ ਸੁਤੀ ਸਤਮੀ ਵੀਰਵਾਰ ਭਲਾ ਦਿਨ ਵੀਚਾਰ ਕੇ ਚਲੇ। ਕਉਣ ਕਉਣ ਚਲੇ ? ਕਾਲੂ, ਲਾਲੂ, ਰਾਮਾ, ਕਿਸਨਾ, ਪਰਮਾਨੰਦ, ਜੈਰਾਮ, ਹੋਰ ਨਫਰ ਚਾਰ ਅਤੇ ਅਗੇ ਨਿਧਾ ਬ੍ਰਾਹਮਣ ਭੇਜਿਆ ਜੈਰਾਮ ਮੂਲੇ ਚੋਣੇ ਨੂੰ, ਗਿਰਾਉ ਪੱਖੋ ਕੇ ਰੰਧਾਵੇ। ਤਿਸ ਕਾ ਪਟਵਾਰੀ ਮੂਲਾ ਚੋਣਾ ਹੀ। ਜਾਇ ਨਿਧੇ ਬ੍ਰਾਹਮਣ ਖਬਰ ਦਿਤੀ, ਕਹਿਉਸ ਮਹਤਾ ਮੂਲ ਚੰਦ! ਸੁਖੀ ਰਹੋ। ਤਾਂ ਮੂਲੇ ਚੋਣੇ ਕਹਿਆ- ਪਾਂਧਾ ਜੀ! ਨਿਮਸਕਾਰ ਹੈ। ਆਖ ਹੋ ਕਿਥੋਂ ਆਇਉ ? ਨਿਧੇ ਕਹਿਆ ਮਹਤਾ ਜੀ ਮੈਨੂੰ ਜੈਰਾਮ ਅਤੇ ਪਰਮਾਨੰਦ ਨੇ ਭੇਜਿਆ ਹੈ ਜੇ। ਮੂਲੇ ਕਹਿਆ ਕਿਸ ਵਾਸਤੇ ? ਨਿਧੇ ਕਹਿਆ ਜੀ ਮਹਤਾ ਕਾਲੂ ਤਿਲਵੰਡੀ ਅਹੁ ਆਇਆ ਹੈ ਚਉਕੜ ਕਰਨੇ ਨੂੰ, ਮੈਨੂੰ ਜੈਰਾਮ ਭੇਜਿਆ ਹੈ ਜੋ ਮਹਤੇ ਮੂਲੇ ਨੂੰ ਖਬਰਿਆਉ, ਮੈਂ ਇਤ ਵਾਸਤੇ ਆਇਆ ਹਾਂ। ਤਾਂ ਮੂਲੇ ਚੋਣੇ ਕਹਿਆ ਆਵਣ ਮੇਰੇ ਸਿਰ ਮਾਥੇ ਉਤੇ ਆਵਨਿ। ਤਾਂ ਆਇਤਵਾਰ ਦਸਮੀ ਕੇ ਦਿਨ ਪਹਿਰ ਦਿਨ ਚੜੇ ਆਇ ਵੜੇ, ਅਗੇ ਮੂਲੇ ਸਮਿਆਨ ਕਰ ਛਡਿਆ ਸੀ। ਤਾਂ ਜਾਇ ਪਰਮਾਨੰਦ ਆਪਣੇ ਹਥੇ ਚਉਕੜ ਖਰਚ ਕੀਤਾ। ਵਧਾਈ ਲੈਂਦਾ ਜੇ ਕੁਛ ਰਾਹ ਸੀ, ਸਭ ਭਲੀ ਹੋਈ ਦੁਹਾਂ ਵਲੋਂ। ਤਾਂ ਕਾਲੂ ਲਾਲੂ ਵੇਦੀ ਪਰਮਾਨੰਦ ਨੂੰ ਕਹਿਆ ਭਾਈਆ ਜੀ ਤੁਸੀਂ ਸਾਹਾ ਭੀ ਮੰਗੋ। ਤਾਂ ਪਰਮਾਨੰਦ ਕਹਿਆ ਭਲਾ ਮਹਤਾ ਜੀ।

ਤਾਂ ਪਰਮਾਨੰਦ ਸਿਆਣਾ ਸੀ, ਉਸ ਇਕੰਤ ਮੂਲੇ ਨੂੰ ਬੁਲਾਇਆ, ਪੁਛਿਆ, ਸਾਰੀ ਗੱਲ ਕੀਤੀ। ਦੇਖੋ ਮਹਤਾ ਜੀ! ਨੀਂਗਰ ਭੀ ਜੁਆਨ ਹੈ ਤੇ ਲੜਕੀ ਭੀ ਵਡੀ ਸੁਣੀਦੀ ਹੈ, ਸਾਹਾ ਭੀ ਦਿਤਾ ਲੋੜੀਏ। ਬੇਦੀ ਤਲਵੰਡੀਉਂ ਚਲ ਆਏ ਹੈਨ ਅਤੇ ਝੰਗੜਿ ਭੀ ਨੀਂਗਰ ਦੇ ਨਾਨਕੇ ਨਾਲ ਆਏ ਹੈਨ ਮਾਝਿਉਂ। ਤਾਂ ਮੂਲੇ ਅਗੋਂ ਜਵਾਬ ਦਿਤਾ ਸੁਣੋ ਭਾਈਆ ਜੀ! ਤੁਸੀਂ ਖਾਤਰ ਜਮ੍ਹਾਂ ਕਰੋ। ਇਕ ਬਰਸ ਅਸਾਂ ਨੂੰ ਮੁਹਲਤ ਦੇਹੋ, ਉਪਰੰਤ ਫਿਰ ਹਛਾ ਸਾਹਾ ਸੋਧਾਇ ਗਿਣਾਇ ਤੁਸਾਂ ਨੂੰ ਭੇਜਾਂਗੇ। ਤਾਂ ਪਰਮਾਨੰਦ ਕਹਿਆ, ਭਲਾ, ਮਹਤਾ ਜੀ! ਤਾਂ ਉਥੋਂ ਇਜਤ ਪਲ ਨਾਲ ਵਿਦਿਆ ਕੀਤੇ। ਬਹੁਤ ਅਨੰਦ ਨਾਲ ਸੁਲਤਾਨਪੁਰ ਆਇ ਵੜੇ। ਵਧਾਈਆਂ ਮਿਲਣ ਲਗੀਆਂ, ਨਾਨਕੀ ਸਭ ਸਰੀਕਣੀਆਂ ਗਾਵਣ ਲੈ ਬਹਾਲੀਆਂ।

ਲੋਕਧਾਰਾ ਦੇ ਅਸਲੀ ਮੁਹਾਂਦਰੇ ਨੂੰ ਵੇਖਣਾ ਹੋਵੇ ਤਾਂ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਇਹਨਾਂ ਰਸਮਾਂ ਰੀਤਾਂ ਵਿਚੋਂ ਵੇਖਿਆ ਜਾ ਸਕਦਾ ਹੈ। ਜਨਮ ਪੱਤਰੀ, ਗੁੜ੍ਹਤੀ, ਛਠੀ, ਨਾਮਕਰਨ, ਜਨੇਊ, ਕੁੜਮਾਈ, ਵਿਆਹ, ਮੇਲ, ਖਾਰਾ, ਸਿਹਰਾਬੰਦੀ, ਪਾਣੀ ਵਾਰਨਾ, ਖੱਟ ਧਰਨਾ ਆਦਿ ਮਹੱਤਵਪੂਰਨ ਰਸਮਾਂ ਹਨ ਜਿਨ੍ਹਾਂ ਵਿਚ ਗੁਰੂ ਜੀ ਨੂੰ ਚੌਂਕੀ ਉੱਤੇ ਬਿਠਾਇਆ ਜਾਂਦਾ ਹੈ, ਬ੍ਰਾਹਮਣ ਮੱਥੇ ‘ਤੇ ਤਿਲਕ ਲਗਾ ਕੇ ਅਸੀਸ ਦਿੰਦਾ ਹੈ ਅਤੇ ਚੌਲਾਂ ਨਾਲ ਮੂੰਹ ਮਿੱਠਾ ਕਰਵਾਇਆ ਜਾਂਦਾ ਹੈ। ਖ਼ਬਰ ਲਿਆਉਣ ਵਾਲੇ ਦਾ ਮੂੰਹ ਮਿਸ਼ਰੀ ਨਾਲ ਮਿੱਠਾ ਕਰਵਾਇਆ ਜਾਂਦਾ ਹੈ, ਸਾਰਾ ਪਰਿਵਾਰ ਗੱਡੇ ਉੱਤੇ ਬੈਠ ਕੇ ਸੁਲਤਾਨਪੁਰ ਜਾਂਦਾ ਹੈ, ਨਾਨਾ, ਨਾਨੀ ਤੇ ਮਾਮਾ ਗੁਰੂ ਜੀ ਤੋਂ ਟਕੇ ਵਾਰਦੇ ਹਨ, ਸ਼ਰੀਕਣੀਆਂ ਇਕੱਠੀਆਂ ਹੋ ਕੇ ਗੀਤ ਗਾਉਂਦੀਆਂ ਹਨ ਆਦਿ ਅਸਲੀ ਲੋਕਧਾਰਾ ਦੇ ਵਰਤਾਰੇ ਹਨ।

ਘੋੜੀਆਂ :- ਵਿਆਹ ਦੇ ਦਿਨਾਂ ਵਿਚ ਮੁੰਡੇ ਦੇ ਘਰ ਇਸਤਰੀਆਂ ਵੱਲੋਂ ਗਾਏ ਜਾਣ ਵਾਲੇ ਲੋਕ ਗੀਤ ਘੋੜੀਆਂ ਅਖਵਾਉਂਦੇ ਹਨ। ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਕੁਝ ਘੋੜੀਆਂ ਪ੍ਰਚਲਿਤ ਹਨ ਜਿਹਨਾਂ ਵਿਚ ਗੁਰੂ ਜੀ ਦੇ ਸ਼ਾਹੀ ਜਲੌ ਨੂੰ ਪ੍ਰਸਤੁਤ ਕੀਤਾ ਗਿਆ ਹੈ।
ਮਾਂ ਤ੍ਰਿਪਤਾ ਦੀ ਅੱਖ ਦਾ ਤਾਰਾ ਨੀ।
ਪਿਤਾ ਕਾਲੂ ਦਾ ਰਾਜ ਦੁਲਾਰਾ ਨੀ।
ਗੁਰੂ ਨਾਨਕ ਪਿਆਰਾ।
ਸਿਹਰਾ ਬੰਨ ਕੇ ਬਣ ਲਾੜਾ
ਲੱਗੇ ਜੱਗ ਤੋਂ ਨਿਆਰਾ।
ਨਾਨਕ ਵੀਰਾ ਮੈਂ ਤੈਨੂੰ ਘੋੜੀ ਚੜ੍ਹੇਨੀਆਂ।
ਸੋਹਣਿਆ ਵੀਰਾ ਮੈਂ ਤੈਨੂੰ ਘੋੜੀ ਚੜ੍ਹੇਨੀਆਂ।

ਸਿਹਰੇ ਦੀਆਂ ਚਮਕਣ ਲੜੀਆਂ ਨੀ।
ਭੈਣ ਨਾਨਕੀ ਵਾਗਾਂ ਫੜੀਆਂ ਨੀ।
ਨਾਨਕ ਨਿਰੰਕਾਰੀ।
ਭੈਣ ਨਾਨਕੀ ਵੀਰੇ ਤੋਂ ਜਾਵੇ ਬਲਿਹਾਰੀ।
ਨਾਨਕ ਵੀਰਾ ਮੈਂ ਤੈਨੂੰ ਘੋੜੀ ਚੜੇ੍ਹਨੀਆਂ।
ਸੋਹਣਿਆ ਵੀਰਾ ਮੈਂ ਤੈਨੂੰ ਘੋੜੀ ਚੜ੍ਹੇਨੀਆਂ।

ਜੀਜਾ ਫੁੱਲਿਆ ਨਾ ਸਮਾਵੇ ਨੀ।
ਰਾਏ ਬੁਲਾਰ ਵੀ ਖ਼ੁਸ਼ੀ ਮਨਾਵੇ ਨੀ।
ਜੰਞ ਫੱਬਦੀ ਸੋਹਣੀ।
ਲਾੜੇ ਨਾਨਕ ਦੀ ਸੂਰਤ ਹੈ ਡਾਹਢੀ ਮਨਮੋਹਣੀ।
ਨਾਨਕ ਵੀਰਾ ਮੈਂ ਤੈਨੂੰ ਘੋੜੀ ਚੜੇ੍ਹਨੀਆਂ।
ਸੋਹਣਿਆ ਵੀਰਾ ਮੈਂ ਤੈਨੂੰ ਘੋੜੀ ਚੜ੍ਹੇਨੀਆਂ।

ਜੰਞ ਸ਼ਹਿਰ ਬਟਾਲੇ ਆਈ ਨੀ।
ਸਾਰੇ ਸ਼ਹਿਰ ਨੇ ਖ਼ੁਸ਼ੀ ਮਨਾਈ ਨੀ।
ਨੂਰ ਅਰਸ਼ੋਂ ਬਰਸੇ।
ਹਰ ਕੋਈ ਲਾੜੇ ਨਾਨਕ ਦੇ ਦਰਸ਼ਨ ਨੂੰ ਤਰਸੇ।
ਨਾਨਕ ਵੀਰਾ ਮੈਂ ਤੈਨੂੰ ਘੋੜੀ ਚੜੇ੍ਹਨੀਆਂ।
ਸੋਹਣਿਆ ਵੀਰਾ ਮੈਂ ਤੈਨੂੰ ਘੋੜੀ ਚੜ੍ਹੇਨੀਆਂ।

ਘਰ ਰਾਜੇ ਦੇ ਵੱਜੀ ਸ਼ਹਿਨਾਈ ਨੀ।
ਧੀ ਸੁਲੱਖਣੀ ਗਈ ਪਰਨਾਈ ਨੀ।
ਗਏ ਸ਼ਗਨ ਮਨਾਏ।
ਤੇਤੀ ਕਰੋੜ ਦੇਵਤਿਆਂ ਅਰਸ਼ੋਂ ਫੁੱਲ ਬਰਸਾਏ।
ਨਾਨਕ ਵੀਰਾ ਮੈਂ ਤੈਨੂੰ ਘੋੜੀ ਚੜੇ੍ਹਨੀਆਂ।
ਸੋਹਣਿਆ ਵੀਰਾ ਮੈਂ ਤੈਨੂੰ ਘੋੜੀ ਚੜ੍ਹੇਨੀਆਂ।
ਨਾਨਕ ਵੀਰਾ ਮੈਂ ਤੈਨੂੰ ਘੋੜੀ ਚੜੇ੍ਹਨੀਆਂ।
ਸਿੱਠਣੀਆਂ :- ਸਿੱਠਣੀਆਂ ਵਿਆਹ ਦੀਆਂ ਰਸਮਾਂ ਨਾਲ ਸੰਬੰਧਤ ਲੋਕ ਕਾਵਿ ਰੂਪ ਹੈ। ਕੁੜੀ ਦੇ ਵਿਆਹ ਵਾਲੇ ਦਿਨ ਮੇਲਣਾਂ (ਔਰਤਾਂ) ਇਕੱਠੀਆਂ ਹੋ ਕੇ ਸਿੱਠਣੀਆਂ ਰਾਹੀਂ ਲਾੜੇ ਨੂੰ, ਉਸ ਦੇ ਮਾਪਿਆਂ, ਸੰਬੰਧੀਆਂ ਅਤੇ ਜਾਂਞੀਆਂ ਨੂੰ ਸੰਬੋਧਨ ਕਰਕੇ ਨੋਕ ਝੋਕ ਅਤੇ ਮਖੌਲ ਕਰਦੀਆਂ ਹਨ। ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਵੀ ਕੁਝ ਸਿੱਠਣੀਆਂ ਪ੍ਰਾਪਤ ਹੁੰਦੀਆਂ ਹਨ। ਇਹ ਸਿੱਠਣੀਆਂ ਸ਼ਾਇਦ ਗੁਰੂ ਜੀ ਦੇ ਵਿਆਹ ਤੇ ਗਾਈਆਂ ਗਈਆਂ ਹੋਣ ਪਰੰਤੂ ਵਰਤਮਾਨ ਸਮੇਂ ਵਿਚ ਜਦੋਂ ਬਾਬੇ ਨਾਨਕ ਦਾ ਵਿਆਹ ਪੁਰਬ ਮਨਾਇਆ ਜਾਂਦਾ ਹੈ ਤਾਂ ਉਦੋਂ ਸਿੱਠਣੀਆਂ ਗਾਉਣ ਦੀ ਪਰੰਪਰਾ ਹੈ। ਨਗਰ ਕੀਰਤਨ ਦੇ ਰੂਪ ਵਿਚ ਬਰਾਤ ਸੁਲਤਾਨਪੁਰ ਲੋਧੀ ਤੋਂ ਰਵਾਨਾ ਹੋ ਕੇ ਬਟਾਲੇ ਪਹੁੰਚਦੀ ਹੈ। ਰਸਤੇ ਵਿਚ ਸੰਗਤਾਂ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਸਿੱਠਣੀਆਂ ਗਾਉਂਦੀਆਂ ਹਨ। ਇਸਦਾ ਭਰਵਾਂ ਸਵਾਗਤ ਕੀਤਾ ਜਾਂਦਾ ਹੈ, ਸਥਾਨਕ ਲੋਕ ਬਰਾਤ ਦਾ ਸਵਾਗਤ ਮਿਲਨੀ ਦੇ ਰੂਪ ਵਿਚ ਫੁੱਲਾਂ ਦੇ ਹਾਰਾਂ ਨਾਲ ਕਰਦੇ ਹਨ। ਬਟਾਲੇ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਔਰਤਾਂ ਸਿੱਠਣੀਆਂ ਗਾਉਂਦੀਆਂ ਹਨ, ਸੁੱਖਣਾ ਵਜੋਂ ਸਿਹਰੇ ਤੇ ਕਲੀਰੇ ਚੜ੍ਹਾਏ ਜਾਂਦੇ ਹਨ ਤੇ ਸ਼ਗਨ ਵਜੋਂ ਠੂਠੀ, ਕਲੀਰੇ ਤੇ ਰੁਪਏ ਦਿੱਤੇ ਜਾਂਦੇ ਹਨ। ਔਰਤਾਂ ਸਿੱਠਣੀਆਂ ਗਾਉਂਦੀਆਂ ਹਨ :-
ਸਾਡੇ ਤਾਂ ਵਿਹੜੇ ਜੰਞ ਨਾਨਕ ਦੀ ਆਈ ਏ।
ਅਸਾਂ ਤਾਂ ਸੁਣਿਆ ਮੁੰਡਾ ਰੂਪ ਇਲਾਹੀ ਏ।
ਮੁੱਖ ਤਾਂ ਡਿੱਠਾ ਅਸਾਂ ਨਹੀਂ।
ਮੁੱਖ ਤਾਂ ਡਿੱਠਾ ਅਸਾਂ ਨਹੀਂ ਵੇ ਲਾੜਿਆ
ਸਿਹਰਾ ਹਟਾ ਕੇ ਸਦਾ ਬਹੀਂ।…

ਪਾਂਧੇ ਨੂੰ ਸੁਣਿਆ ਮੁੰਡਾ ਅਇਆ ਪੜ੍ਹਾ ਕੇ
ਬਣ ਗਿਆ ਗੁੰਗਾ ਅੱਜ ਸਾਡੇ ਕੋਲ ਆ ਕੇ
ਗੱਲ ਕੋਈ ਆਉਂਦੀ ਨਹੀਂ
ਗੱਲ ਕੋਈ ਆਉਂਦੀ ਨਹੀਂ ਵੇ ਲਾੜਿਆ
ਸਿਹਰਾ ਹਟਾ ਕੇ ਜ਼ਰਾ ਬਹੀਂ…

ਲੋਕੀਂ ਤਾਂ ਆਖਣ ਮੁੰਡਾ ਰੂਪ ਅਵਤਾਰ ਦਾ
ਅਸਾਂ ਤਾਂ ਸੁਣਿਆ ਮੁੰਡਾ ਮੱਝੀਆਂ ਚਾਰਦਾ
ਕਾਲੀਆਂ ਬੂਰੀਆਂ ਮਹੀਂ
ਕਾਲੀਆਂ ਬੂਰੀਆਂ ਮਹੀਂ ਵੇ ਲਾੜਿਆ
ਸਿਹਰਾ ਹਟਾ ਕੇ ਜ਼ਰਾ ਬਹੀਂ…
ਇਥੇ ਗੁਰੂ ਨਾਨਕ ਦੇਵ ਜੀ ਦਾ ਇਲਾਹੀ ਰੂਪ ਹੋਣਾ, ਪਾਂਧੇ ਨੂੰ ਪੜ੍ਹਾਉਣਾ, ਅਵਤਾਰ ਹੋਣਾ ਤਾਂ ਭਾਵੇਂ ਸਿੱਧ ਹੁੰਦਾ ਹੀ ਹੈ ਪਰ ਨਾਲ ਹੀ ਨਾਲ ਪਾਂਧੇ ਨੂੰ ਪੜ੍ਹਾਉਣ ਵਾਲਾ ਨਾਨਕ ਉਥੇ ਜਾ ਕੇ ਗੁੰਗਾ ਹੋ ਜਾਂਦਾ ਹੈ, ਤੇ ਅਵਤਾਰ ਹੋਣ ਦੇ
ਬਾਵਜੂਦ ਮੱਝੀਆਂ ਚਾਰਦਾ ਹੈ ਕੁਝ ਅਜਿਹੇ ਪੱਖ ਹਨ ਜੋ ਮਖੌਲ ਦੇ ਰੂਪ ਵਿਚ ਜਾਣੇ ਗਏ ਹਨ।
ਕੰਧ :- ਬਟਾਲਾ ਵਿਖੇ ਗੁਰੂ ਨਾਨਕ ਦੇਵ ਜੀ ਦੀ ਛੋਹ ਪ੍ਰਾਪਤ ਕੰਧ ਅੱਜ ਤੱਕ ਸੁਰੱਖਿਅਤ ਹੈ। ਜਦੋਂ ਗੁਰੂ ਜੀ ਜੰਞ ਲੈ ਕੇ ਬਟਾਲੇ ਆਏ ਤਾਂ ਉਹ ਇਸ ਕੰਧ ਨੇੜੇ ਬੈਠ ਗਏ। ਇਕ ਬਜ਼ੁਰਗ ਔਰਤ ਨੇ ਗੁਰੂ ਜੀ ਨੂੰ ਆਖਿਆ ਕਿ ਇਹ ਕੰਧ ਢਹਿਣ ਵਾਲੀ ਹੈ ਤਾਂ ਗੁਰੂ ਜੀ ਨੇ ਉੱਤਰ ਦਿੱਤਾ ਕਿ ਮਾਈ ਇਹ ਕੰਧ ਚਾਰ ਜੁਗ ਇਸੇ ਤਰ੍ਹਾਂ ਰਹੇਗੀ। ਗੁਰਦੁਆਰਾ ਕੰਧ ਸਾਹਿਬ ਵਿਖੇ ਇਹ ਕੰਧ ਅੱਜ ਤੱਕ ਸੁਰੱਖਿਅਤ ਹੈ।
ਵਿਆਹ ਸੰਬੰਧੀ ਸੁਖਣਾ :- ਬਟਾਲੇ ਵਿਚ ਗੁਰਦੁਆਰਾ ਕੰਧ ਸਾਹਿਬ ਦੇ ਨੇੜੇ ਗੁਰਦੁਆਰਾ ਡੇਹਰਾ ਸਾਹਿਬ ਹੈ। ਇਸ ਅਸਥਾਨ ਤੇ ਗੁਰੂ ਨਾਨਕ ਦੇਵ ਜੀ ਦਾ ਵਿਆਹ ਹੋਇਆ ਸੀ। ਇਸ ਅਸਥਾਨ ਤੇ ਸਿਹਰੇ ਤੇ ਕਲੀਰੇ ਚੜ੍ਹਾਏ ਜਾਂਦੇ ਹਨ। ਜਿਹੜੇ ਲੜਕੇ ਜਾਂ ਲੜਕੀ ਦੇ ਵਿਆਹ ਵਿਚ ਕੋਈ ਵਿਘਨ ਪੈਂਦਾ ਹੈ ਉਹ ਸਿਹਰਾ ਜਾਂ ਕਲੀਰੇ ਚੜ੍ਹਾਉਂਦੇ ਹਨ ਤੇ ਗੁਰੂ ਜੀ ਦੀ ਬਖ਼ਸ਼ਿਸ਼ ਨਾਲ ਉਹਨਾਂ ਦਾ ਵਿਆਹ ਨਿਰਵਿਘਨ ਸੰਪੂਰਨ ਹੋ ਜਾਂਦਾ ਹੈ।
ਇਹ ਰਸਮਾਂ ਰੀਤਾਂ ਜਿਥੇ ਲੋਕਧਾਰਾ ਦੀਆਂ ਅਮੀਰ ਪਰੰਪਰਾਵਾਂ ਦੀ ਪੇਸ਼ਕਾਰੀ ਕਰਦੀਆਂ ਹਨ ਉਥੇ ਉਸ ਵੇਲੇ ਦੇ ਸਮਾਜ ਸਭਿਆਚਾਰ ਦਾ ਚਿੱਤਰ ਵੀ ਪੇਸ਼ ਕਰਦੀਆਂ ਹਨ।

ਵਿਆਹ ਇਕ ਅਜਿਹਾ ਵਰਤਾਰਾ ਹੈ ਜਿਸ ਵਿਚ ਬਹੁਤ ਸਾਰੇ ਰੀਤੀ ਰਿਵਾਜਾਂ ਦੀ ਸ਼ਮੂਲੀਅਤ ਹੁੰਦੀ ਹੈ। ਗੁਰੂ ਨਾਨਕ ਦੇਵ ਜੀ ਦੇ ਵਿਆਹ ਨਾਲ ਸੰਬੰਧਿਤ ਬਹੁਤ ਸਾਰੇ ਰੀਤੀ ਰਿਵਾਜ ਲੋਕਧਾਰਾ ਵਿਚ ਮਿਲ ਜਾਂਦੇ ਹਨ ਜਿਨ੍ਹਾਂ ਵਿਚ ਕੁੜਮਾਈ, ਚੌਕੜ, ਮੇਲ, ਵਾਰਨਾ, ਲਗਣ, ਜੇਵਣਹਾਰ, ਖਾਰੇ ਬਿਠਾਉਣਾ, ਤੰਬੋਲ, ਜੰਞ ਦੀ ਤਿਆਰੀ, ਜੰਞ ਦਾ ਸਵਾਗਤ, ਪੇਸ਼ਕਾਰਾ, ਤਣੀ ਛੋਹਣਾ, ਖੱਟ ਧਰਨਾ ਆਦਿ ਪ੍ਰਮੁੱਖ ਹਨ। ਵਿਆਹ ਸੰਬੰਧੀ ਸਭ ਤੋਂ ਪਹਿਲੀ ਰਸਮ ਕੁੜਮਾਈ ਦੀ ਹੁੰਦੀ ਹੈ। ਭਾਈ ਬਾਲੇ ਵਾਲੀ ਜਨਮਸਾਖੀ ਵਿਚ ਗੁਰੂ ਨਾਨਕ ਦੇਵ ਜੀ ਦੀ ਕੁੜਮਾਈ ਦਾ ਵੇਰਵਾ ਇਸ ਪ੍ਰਕਾਰ ਦਿੱਤਾ ਗਿਆ ਹੈ :-

ਸੰਮਤ 1545 ਮਿਤੀ ਮਘਰ ਸੁਦੀ ਪੰਚਮੀ ਗੁਰੂ ਜੀ ਦੀ ਕੁੜਮਾਈ ਹੋਈ ਮੂਲੇ ਦੇ ਘਰ ਪੱਖੋ ਕੇ ਰੰਧਾਵੈ। ਤਾਂ ਜੈ ਰਾਮ ਅਤੇ ਨਾਨਕੀ ਖਬਰਿ ਵਧਾਈ ਰਾਇ ਭੋਏ ਭੱਟੀ ਦੀ ਤਲਵੰਡੀ ਦੇ ਭੇਜੀ। ਕਾਲੂ ਤੇ ਅੰਮਾ ਬੀਬੀ ਨੂੰ ਸਦਾਇ ਭੇਜਿਆ ਜੋ, ਤੁਸੀ ਆਵਹੁ ਤਾਂ ਚਉਕੜ ਖਰਚੀਏ। ਤਾਂ ਕਾਲੂ ਸੁਣ ਕਰਿ ਬਹੁਤ ਖੁਸ਼ੀ ਹੋਇਆ ਅਤੇ ਅੰਮਾ ਬੀਬੀ ਭੀ ਬਹੁਤ ਰਾਜੀ ਹੋਈ, ਅਤੇ ਜਿਹੜਾ ਆਦਮੀ ਖਬਰਿ ਲੈ ਆਇਆ ਸੀ ਤਿਸ ਦਾ ਮੁਹੌ ਅੰਮਾ ਬੀਬੀ ਮਿਸਰੀ ਨਾਲ ਭਰਿਆ, ਆਖਣ ਲੱਗੀ ਮੈ ਵਾਰਿ ਵਾਰਿ ਘਤੀ ਤੇਰੇ ਮੁਹਿ ਤੋਂ ਜਿਸ ਮੈਨੂੰ ਨਾਨਕ ਦੀ ਵਧਾਈ ਆਣ ਦਿਤੀ ਹੈ। ਤਾਂ ਰਾਤੀਂ ਜਿਤਨਾ ਕਬੀਲਾ ਬੇਦੀਆਂ ਦਾ ਆਹਾ ਤਿਤਨੀਆਂ ਗਾਵਨ ਬੈਠੀਆਂ, ਆਖਣ ਲੱਗੀਆਂ ਜੋ ਨਾਨਕ ਕੋਈ ਅਸਾਡੀ ਕੁਲ ਵਿਚ ਭਲਾ ਜੀ ਉਪਜਿਆ ਹੈ, ਜਿਸਦੀ ਧਰਮ ਕੁੜਮਾਈ ਹੋਈ ਹੈ, ਅਸਾਡੀ ਕੁਲ ਨਿਰਮਲ ਕੀਤੀਉਸੁ। ਅਤੇ ਮਾਤਾ ਬੀਬੀ ਮਾਝੈ ਆਪਣੇ ਮੇਕੇ ਪੇਕੇ ਆਹੇ, ਰਾਮਾ ਝੰਗੜਿ ਅੰਮਾ ਬੀਬੀ ਦਾ ਪਿਉ ਸੀ ਅਤੇ ਭਿਰਾਈ ਮਾਇ ਸੀ, ਗੁਰੂ ਨਾਨਕ ਦੇ ਨਾਨੀ ਨਾਨੇ ਸੇ ਅਤੇ ਕਾਲੂ ਦੇ ਸਸੁ ਸਹੁਰਾ ਸੇ। ਅੰਮਾ ਬੀਬੀ ਉਹਨਾਂ ਨੂੰ ਵਧਾਈ ਦਵਾਇ ਭੇਜੀ ਅਤੇ ਸਦ ਭੇਜੇ ‘ਕੋਈ ਆਵਹੁ।’ ਤਾਂ ਉਥੋਂ ਭਿਰਾਈ ਨਾਨੀ ਅਤੇ ਰਾਮਾ ਨਾਨਾ ਅਤੇ ਕਿਸ਼ਨਾ ਮਾਮਾ, ਏਹੁ ਤ੍ਰਾਏ, ਸੁਣਦੇ ਹੀ ਖੁਸੀ ਹੋਏ ਤਲਵੰਡੀ ਨੂੰ ਆਏ। ਆਂਵਦੇ ਹੀ ਛੇ ਆਦਮੀ ਤਿਆਰ ਹੋਏ : ਰਾਮਾ, ਕਿਸ਼ਨਾ, ਭਿਰਾਈ, ਕਾਲੂ, ਲਾਲੂ, ਅੰਮਾ ਬੀਬੀ ਅਤੇ ਤ੍ਰੈ ਨਫਰ, ਮਰਦਾਨਾ ਡੂਮ ਘਰ ਦਾ ਮਿਰਾਸੀ ਆਹਾ, ਸਭੋ ਬਾਰਾ ਆਦਮੀ ਕਾਲੂ ਨਾਲ ਹੋਏ। ਪਰ ਰਾਮੇ ਝੰਗੜਿ ਨਾਲ ਮਾਇਆ ਬਹੁਤ ਹੀ ਲੀਤੀ।

ਜਾਂ ਚਲਣ ਲਗੇ ਤਾਂ ਰਾਇ ਬੁਲਾਰਿ ਪਾਸ ਵਿਦਾ ਹੋਵਣ ਗਏ, ਤਾਂ ਅਗੋਂ ਰਾਇ ਬੁਲਾਰ ਕਹਿਆ, ‘ਕਿਉਂ ਕਾਲੂ’ ਤਾਂ ਕਾਲੂ ਕਹਿਆ ਜੀ, ਜੀ ਨਾਨਕ ਤੁਸਾਡੇ ਗੁਲਾਮ ਦੀ ਕੁੜਮਾਈ ਹੋਈ ਹੈ, ਚਉਕੜ ਖਰਚਣ ਜਾਂਦੇ ਹਾਂ, ਪਖੋ ਕੇ ਰੰਧਾਵੈ ਅਸਾਂ ਨੂੰ ਰਜਾਇ ਹੋਵੈ। ਤਾਂ ਰਾਇ ਕਹਿਆ ਭਲਾ ਹੋਵੇ, ਪਰ ਕਾਲੂ! ਅੱਗੇ ਨਾਨਕ ਹਈ ਖਬਰਦਾਰ ਹੋਵੈ। ਤਾਂ ਕਾਲੂ ਕਹਿਆ ਜੀ ਮੈਨੂੰ ਖਤਰਾ ਘਤਿਓ ਤਾਂ ਰਾਇ ਕਹਿਆ, ਕਾਲੂ ਮੈ ਹੋਰੀ ਵਾਸਤੇ ਕਹਿਆ ਹੈ ਜੋ ਤੇਰੀ ਤਰ੍ਹਾਂ ਕਰੜੀ ਹੈ ਅਗੇ ਉਹ ਅਗੇ ਸਾਧੂ ਜਨ ਹੈ, ਮਤਿ ਕੋਈ ਵਿਗਾੜ ਕਰਦਾ ਹੋਵੇ। ਤਾਂ ਕਾਲੂ ਕਹਿਆ, ਰਾਇ ਜੀ ਏਹੁ ਤਾਂ ਮੇਰੀ ਮੁਰਾਦ ਹੈ ਅਤੇ ਰਾਇ ਜੀ! ਤੁਸੀਂ ਪਰਮੇਸਰ ਦੇ ਪੈਦਾ ਕੀਤੇ ਹੋ ਤੁਸੀਂ ਮਿਹਰਵਾਨਗੀ ਨਾਲ ਆਖੋ। ਤਾਂ ਰਾਇ ਕਹਿਆ, ਜਾਹਿ ਕਾਲੂ! ਮੇਰਾ ਹੋਦਾ ਨਾਨਕ ਦਾ ਮਥਾ ਚੰੁਮੀ ਅਤੇ ਪੈਰਾਂ ਤੇ ਹੱਥ ਲਾਵੀਂ ਅਤੇ ਜੈਰਾਮ ਨੂੰ ਮੇਰੀ ਬੰਦਗੀ ਕਹੀਂ ਅਤੇ ਜਾਹ ਕਾਲੂ ਸਾਈਂ ਦੀ ਪਨਾਹ ਹੋਵੀ, ਤਾਂ ਕਾਲੂ ਆਇ ਕਰ ਛਕੜੇ ਉਤੇ ਸਵਾਰਿ ਹੋਇ ਚਲਿਆ, ਆਇਤਵਾਰ ਦੇ ਦਿਨ ਚਲਿਆ ਤਾਂ ਪੰਜਵੇਂ ਦਿਨ ਸੁਲਤਾਨਪੁਰ ਆਇ ਪਹੁਤੇ, ਵੀਰਵਾਰ ਕੇ ਦਿਨ ਪਰਮਾਨੰਦ ਪਲਤੇ ਘਰਿ ਆਇ ਵੜੇ, ਵਧਾਈਆਂ ਮਿਲਣ ਲੱਗੀਆਂ ਅਤੇ ਸਿੱਠਣੀਆਂ ਮਿਲਣ ਲੱਗੀਆਂ। ਤਾਂ ਗੁਰੂ ਨਾਨਕ ਜੀ ਨੂੰ ਖਬਰ ਹੋਈ ਜੋ ਮੇਰੇ ਮਾਂ, ਪਿਉ, ਚਾਚਾ, ਨਾਨਾ, ਨਾਨੀ, ਮਾਮਾ ਆਇ ਹੈਨ ਅਤੇ ਮਰਦਾਨਾ ਡੂਮ ਭੀ ਆਇਆ ਹੈ। ਤਾਂ ਗੁਰੂ ਨਾਨਕ ਜੀ ਸੁਣਦਾ ਹੈ ਉਠਿ ਚਲਿਆ, ਜਾਇ ਕਾਲੂ ਦੇ ਪੈਰਾਂ ਤੇ ਢਹਿ ਪਇਆ ਤਾਂ ਕਾਲੂ ਮੱਥਾ ਚੁੰਮਿਆ। ਤਾਂ ਗੁਰੂ ਨਾਨਕ ਕਹਿਆ, ਪਿਤਾ ਜੀ! ਰਾਇ ਜੀ ਤਾਜੇ ਆਹੇ? ਤਾਂ ਕਾਲੂ ਕਹਿਆ, ਪੁਤ! ਭਲਾ ਯਾਦ ਦਿਵਾਇਉ, ਰਾਇ ਜੀ ਤੇਰਾ ਮਥਾ ਚੰੁਮਣਾ ਕਹਿਆ ਸੀ ਅਸਾਂ ਨੂੰ ਵਿਸਰ ਗਇਆ ਸੀ।

ਤਾਂ ਫੇਰ ਗੁਰੂ ਨਾਨਕ ਮਾਤਾ ਜੀ ਦੇ ਪੈਰੀਂ ਜਾਇ ਪਇਆ, ਤਾਂ ਮਾਤਾ ਮੂਹੋ ਮਥਾ ਚੁੰਮਿਆ, ਗਲ ਨਾਲ ਲਾਇਆ। ਤਾਂ ਫੇਰ ਗੁਰੂ ਨਾਨਕ ਚਾਚੇ ਲਾਲੂ ਦੇ ਪੈਰੀਂ ਜਾਇ ਪਇਆ ਤਾਂ ਲਾਲੂ ਗਲ ਵਿਚ ਲੀਤਾ, ਲਗਾ ਆਖਣ, ਪੁਤ! ਤੈਂ ਅਸਾਡੀ ਕੁਲ ਏਥੇ ਤਾਂ ਨਿਰਮਲ ਕੀਤੀ ਅਗੇ ਦੀ ਖਬਰ ਨਾਹੀਂ। ਤਾਂ ਫੇਰ ਗੁਰੂ ਨਾਨਕ ਨਾਨੇ ਰਾਮੇ ਪੈਰੀਂ ਜਾਇ ਪਇਆ ਤਾਂ ਨਾਨੇ ਰਾਮੇ ਗਲ ਵਿਚ ਲੀਤਾ ਅਤੇ ਕਦੀ ਛਡੇ ਨਾਹੀਂ। ਨਾਨੀ ਭਿਰਾਈ ਆਖਿਆ, ਕਦੀ ਛਡ ਇਸਨੂੰ ਗਲ ਵਿਚੋਂ। ਤਾਂ ਰਾਮੇ ਕਹਿਆ ਮੇਰੀ ਸਿਕ ਪੂਰੀ ਹੋਵੇਗੀ ਤਾਂ ਮੈਂ ਛਡਾਂਗਾ। ਤਾਂ ਭਿਰਾਈ ਆਖਿਆ ਤੇਰੀ ਸਿਕ ਕਿਉਂ ਪੂਰੀ ਹੋਸੀ ? ਤਾਂ ਰਾਮੇ ਕਹਿਆ ਮੈਂ ਵੀਹਾਂ ਰੁਪਯਾਂ ਦੇ ਟਕੇ ਨਾਨਕ ਦੇ ਸਿਰ ਤੋਂ ਵਾਰ ਸੁਟਾਂਗਾ ਤਾਂ ਮੇਰੀ ਸਿਕ ਪੂਰੀ ਹੋਸੀ। ਤਾਂ ਭਿਰਾਈ ਆਖਿਆ ਵਾਰ ਸੁਟ। ਤਾਂ ਰਾਮੇ ਆਖਿਆ ਕੋਈ ਮੰਗਤਾ ਵੀ ਹੋਵੇ ਲੈਣ ਵਾਲਾ। ਤਾਂ ਬੇਬੇ ਨਾਨਕੀ ਆਖਿਆ ਜਾਹ ਨੀ ਤੁਲਸਾਂ! ਮੰਗਤੀਆਂ ਨੂੰ ਸੱਦ ਲੈ ਆਉ। ਤਾਂ ਤੁਲਸਾਂ ਮੰਗਤੀਆਂ ਨੂੰ ਸੱਦਣ ਗਈ ਤਾਂ ਨਾਨਕੀ ਆਖਿਆ ਨਾਨਾ ਜੀ! ਰੁਪਏ ਵਾਰੋਗੇ ਕੇ ਟਕੇ ਮੰਗਵਾਹੁਗੇ। ਤਾਂ ਰਾਮੇ ਕਹਿਆ ਬੇਟੀ ਜਿਉਂ ਤੂੰ ਆਖੇਂ ਸੋ ਕਰਾਂ ਤਾਂ ਨਾਨਕੀ ਆਖਿਆ ਨਾਨਾ ਜੀ ਟਕੇ ਮੰਗਵਾਹੁ। ਤਾਂ ਰਾਮੇ ਕਹਿਆ ਪੁਤ ਕਿਸ਼ਨਾ! ਤੂੰ ਵੀਹਾਂ ਰੁਪਯਾਂ ਦੇ ਟਕੇ ਲੈ ਆਉ। ਤਾਂ ਭਿਰਾਈ ਆਖਿਆ ਪੁਤ ਦਸਾਂ ਦੇ ਮੇਰੇ ਭੀ ਲੈ ਆਉ। ਅਤੇ ਪੰਜ ਰੁਪਏ ਕਿਸਨੇ ਆਪਣੇ ਪਾਏ। ਤਾਂ ਪੈਂਤ੍ਰੀਆਂ ਰੁਪਯਾਂ ਦੇ ਸਭੋ ਆਏ, ਵੀਹਾਂ ਦੇ ਰਾਮੇ ਵਾਰ ਸੁੱਟੇ, ਅਤੇ ਦਸਾਂ ਦੇ ਨਾਨੀ ਵਾਰ ਸੁੱਟੇ ਅਤੇ ਪੰਜਾਂ ਦੇ ਮਾਮੇ ਵਾਰ ਸੁੱਟੇ, ਸਭੇ ਪੈਂਤ੍ਰੀਆਂ ਰੁਪਯਾਂ ਦੇ ਵਾਰ ਸੁੱਟੇ।
ਸੰਮਤ 1545 ਮਿਤੀ ਮਾਘ ਸੁਤੀ ਸਤਮੀ ਵੀਰਵਾਰ ਭਲਾ ਦਿਨ ਵੀਚਾਰ ਕੇ ਚਲੇ। ਕਉਣ ਕਉਣ ਚਲੇ ? ਕਾਲੂ, ਲਾਲੂ, ਰਾਮਾ, ਕਿਸਨਾ, ਪਰਮਾਨੰਦ, ਜੈਰਾਮ, ਹੋਰ ਨਫਰ ਚਾਰ ਅਤੇ ਅਗੇ ਨਿਧਾ ਬ੍ਰਾਹਮਣ ਭੇਜਿਆ ਜੈਰਾਮ ਮੂਲੇ ਚੋਣੇ ਨੂੰ, ਗਿਰਾਉ ਪੱਖੋ ਕੇ ਰੰਧਾਵੇ। ਤਿਸ ਕਾ ਪਟਵਾਰੀ ਮੂਲਾ ਚੋਣਾ ਹੀ।

ਜਾਇ ਨਿਧੇ ਬ੍ਰਾਹਮਣ ਖਬਰ ਦਿਤੀ, ਕਹਿਉਸ ਮਹਤਾ ਮੂਲ ਚੰਦ! ਸੁਖੀ ਰਹੋ। ਤਾਂ ਮੂਲੇ ਚੋਣੇ ਕਹਿਆ- ਪਾਂਧਾ ਜੀ! ਨਿਮਸਕਾਰ ਹੈ। ਆਖ ਹੋ ਕਿਥੋਂ ਆਇਉ ? ਨਿਧੇ ਕਹਿਆ ਮਹਤਾ ਜੀ ਮੈਨੂੰ ਜੈਰਾਮ ਅਤੇ ਪਰਮਾਨੰਦ ਨੇ ਭੇਜਿਆ ਹੈ ਜੇ। ਮੂਲੇ ਕਹਿਆ ਕਿਸ ਵਾਸਤੇ ? ਨਿਧੇ ਕਹਿਆ ਜੀ ਮਹਤਾ ਕਾਲੂ ਤਿਲਵੰਡੀ ਅਹੁ ਆਇਆ ਹੈ ਚਉਕੜ ਕਰਨੇ ਨੂੰ, ਮੈਨੂੰ ਜੈਰਾਮ ਭੇਜਿਆ ਹੈ ਜੋ ਮਹਤੇ ਮੂਲੇ ਨੂੰ ਖਬਰਿਆਉ, ਮੈਂ ਇਤ ਵਾਸਤੇ ਆਇਆ ਹਾਂ। ਤਾਂ ਮੂਲੇ ਚੋਣੇ ਕਹਿਆ ਆਵਣ ਮੇਰੇ ਸਿਰ ਮਾਥੇ ਉਤੇ ਆਵਨਿ। ਤਾਂ ਆਇਤਵਾਰ ਦਸਮੀ ਕੇ ਦਿਨ ਪਹਿਰ ਦਿਨ ਚੜੇ ਆਇ ਵੜੇ, ਅਗੇ ਮੂਲੇ ਸਮਿਆਨ ਕਰ ਛਡਿਆ ਸੀ। ਤਾਂ ਜਾਇ ਪਰਮਾਨੰਦ ਆਪਣੇ ਹਥੇ ਚਉਕੜ ਖਰਚ ਕੀਤਾ। ਵਧਾਈ ਲੈਂਦਾ ਜੇ ਕੁਛ ਰਾਹ ਸੀ, ਸਭ ਭਲੀ ਹੋਈ ਦੁਹਾਂ ਵਲੋਂ। ਤਾਂ ਕਾਲੂ ਲਾਲੂ ਵੇਦੀ ਪਰਮਾਨੰਦ ਨੂੰ ਕਹਿਆ ਭਾਈਆ ਜੀ ਤੁਸੀਂ ਸਾਹਾ ਭੀ ਮੰਗੋ। ਤਾਂ ਪਰਮਾਨੰਦ ਕਹਿਆ ਭਲਾ ਮਹਤਾ ਜੀ। ਤਾਂ ਪਰਮਾਨੰਦ ਸਿਆਣਾ ਸੀ, ਉਸ ਇਕੰਤ ਮੂਲੇ ਨੂੰ ਬੁਲਾਇਆ, ਪੁਛਿਆ, ਸਾਰੀ ਗੱਲ ਕੀਤੀ। ਦੇਖੋ ਮਹਤਾ ਜੀ! ਨੀਂਗਰ ਭੀ ਜੁਆਨ ਹੈ ਤੇ ਲੜਕੀ ਭੀ ਵਡੀ ਸੁਣੀਦੀ ਹੈ, ਸਾਹਾ ਭੀ ਦਿਤਾ ਲੋੜੀਏ। ਬੇਦੀ ਤਲਵੰਡੀਉਂ ਚਲ ਆਏ ਹੈਨ ਅਤੇ ਝੰਗੜਿ ਭੀ ਨੀਂਗਰ ਦੇ ਨਾਨਕੇ ਨਾਲ ਆਏ ਹੈਨ ਮਾਝਿਉਂ। ਤਾਂ ਮੂਲੇ ਅਗੋਂ ਜਵਾਬ ਦਿਤਾ ਸੁਣੋ ਭਾਈਆ ਜੀ! ਤੁਸੀਂ ਖਾਤਰ ਜਮ੍ਹਾਂ ਕਰੋ। ਇਕ ਬਰਸ ਅਸਾਂ ਨੂੰ ਮੁਹਲਤ ਦੇਹੋ, ਉਪਰੰਤ ਫਿਰ ਹਛਾ ਸਾਹਾ ਸੋਧਾਇ ਗਿਣਾਇ ਤੁਸਾਂ ਨੂੰ ਭੇਜਾਂਗੇ। ਤਾਂ ਪਰਮਾਨੰਦ ਕਹਿਆ, ਭਲਾ, ਮਹਤਾ ਜੀ! ਤਾਂ ਉਥੋਂ ਇਜਤ ਪਲ ਨਾਲ ਵਿਦਿਆ ਕੀਤੇ। ਬਹੁਤ ਅਨੰਦ ਨਾਲ ਸੁਲਤਾਨਪੁਰ ਆਇ ਵੜੇ। ਵਧਾਈਆਂ ਮਿਲਣ ਲਗੀਆਂ, ਨਾਨਕੀ ਸਭ ਸਰੀਕਣੀਆਂ ਗਾਵਣ ਲੈ ਬਹਾਲੀਆਂ।

ਲੋਕਧਾਰਾ ਦੇ ਅਸਲੀ ਮੁਹਾਂਦਰੇ ਨੂੰ ਵੇਖਣਾ ਹੋਵੇ ਤਾਂ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਇਹਨਾਂ ਰਸਮਾਂ ਰੀਤਾਂ ਵਿਚੋਂ ਵੇਖਿਆ ਜਾ ਸਕਦਾ ਹੈ। ਜਨਮ ਪੱਤਰੀ, ਗੁੜ੍ਹਤੀ, ਛਠੀ, ਨਾਮਕਰਨ, ਜਨੇਊ, ਕੁੜਮਾਈ, ਵਿਆਹ, ਮੇਲ, ਖਾਰਾ, ਸਿਹਰਾਬੰਦੀ, ਪਾਣੀ ਵਾਰਨਾ, ਖੱਟ ਧਰਨਾ ਆਦਿ ਮਹੱਤਵਪੂਰਨ ਰਸਮਾਂ ਹਨ ਜਿਨ੍ਹਾਂ ਵਿਚ ਗੁਰੂ ਜੀ ਨੂੰ ਚੌਂਕੀ ਉੱਤੇ ਬਿਠਾਇਆ ਜਾਂਦਾ ਹੈ, ਬ੍ਰਾਹਮਣ ਮੱਥੇ ‘ਤੇ ਤਿਲਕ ਲਗਾ ਕੇ ਅਸੀਸ ਦਿੰਦਾ ਹੈ ਅਤੇ ਚੌਲਾਂ ਨਾਲ ਮੂੰਹ ਮਿੱਠਾ ਕਰਵਾਇਆ ਜਾਂਦਾ ਹੈ। ਖ਼ਬਰ ਲਿਆਉਣ ਵਾਲੇ ਦਾ ਮੂੰਹ ਮਿਸ਼ਰੀ ਨਾਲ ਮਿੱਠਾ ਕਰਵਾਇਆ ਜਾਂਦਾ ਹੈ, ਸਾਰਾ ਪਰਿਵਾਰ ਗੱਡੇ ਉੱਤੇ ਬੈਠ ਕੇ ਸੁਲਤਾਨਪੁਰ ਜਾਂਦਾ ਹੈ, ਨਾਨਾ, ਨਾਨੀ ਤੇ ਮਾਮਾ ਗੁਰੂ ਜੀ ਤੋਂ ਟਕੇ ਵਾਰਦੇ ਹਨ, ਸ਼ਰੀਕਣੀਆਂ ਇਕੱਠੀਆਂ ਹੋ ਕੇ ਗੀਤ ਗਾਉਂਦੀਆਂ ਹਨ ਆਦਿ ਅਸਲੀ ਲੋਕਧਾਰਾ ਦੇ ਵਰਤਾਰੇ ਹਨ।

ਘੋੜੀਆਂ :- ਵਿਆਹ ਦੇ ਦਿਨਾਂ ਵਿਚ ਮੁੰਡੇ ਦੇ ਘਰ ਇਸਤਰੀਆਂ ਵੱਲੋਂ ਗਾਏ ਜਾਣ ਵਾਲੇ ਲੋਕ ਗੀਤ ਘੋੜੀਆਂ ਅਖਵਾਉਂਦੇ ਹਨ। ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਕੁਝ ਘੋੜੀਆਂ ਪ੍ਰਚਲਿਤ ਹਨ ਜਿਹਨਾਂ ਵਿਚ ਗੁਰੂ ਜੀ ਦੇ ਸ਼ਾਹੀ ਜਲੌ ਨੂੰ ਪ੍ਰਸਤੁਤ ਕੀਤਾ ਗਿਆ ਹੈ।
ਮਾਂ ਤ੍ਰਿਪਤਾ ਦੀ ਅੱਖ ਦਾ ਤਾਰਾ ਨੀ।
ਪਿਤਾ ਕਾਲੂ ਦਾ ਰਾਜ ਦੁਲਾਰਾ ਨੀ।
ਗੁਰੂ ਨਾਨਕ ਪਿਆਰਾ।
ਸਿਹਰਾ ਬੰਨ ਕੇ ਬਣ ਲਾੜਾ
ਲੱਗੇ ਜੱਗ ਤੋਂ ਨਿਆਰਾ।
ਨਾਨਕ ਵੀਰਾ ਮੈਂ ਤੈਨੂੰ ਘੋੜੀ ਚੜ੍ਹੇਨੀਆਂ।
ਸੋਹਣਿਆ ਵੀਰਾ ਮੈਂ ਤੈਨੂੰ ਘੋੜੀ ਚੜ੍ਹੇਨੀਆਂ।

ਸਿਹਰੇ ਦੀਆਂ ਚਮਕਣ ਲੜੀਆਂ ਨੀ।
ਭੈਣ ਨਾਨਕੀ ਵਾਗਾਂ ਫੜੀਆਂ ਨੀ।
ਨਾਨਕ ਨਿਰੰਕਾਰੀ।
ਭੈਣ ਨਾਨਕੀ ਵੀਰੇ ਤੋਂ ਜਾਵੇ ਬਲਿਹਾਰੀ।
ਨਾਨਕ ਵੀਰਾ ਮੈਂ ਤੈਨੂੰ ਘੋੜੀ ਚੜੇ੍ਹਨੀਆਂ।
ਸੋਹਣਿਆ ਵੀਰਾ ਮੈਂ ਤੈਨੂੰ ਘੋੜੀ ਚੜ੍ਹੇਨੀਆਂ।

ਜੀਜਾ ਫੁੱਲਿਆ ਨਾ ਸਮਾਵੇ ਨੀ।
ਰਾਏ ਬੁਲਾਰ ਵੀ ਖ਼ੁਸ਼ੀ ਮਨਾਵੇ ਨੀ।
ਜੰਞ ਫੱਬਦੀ ਸੋਹਣੀ।
ਲਾੜੇ ਨਾਨਕ ਦੀ ਸੂਰਤ ਹੈ ਡਾਹਢੀ ਮਨਮੋਹਣੀ।
ਨਾਨਕ ਵੀਰਾ ਮੈਂ ਤੈਨੂੰ ਘੋੜੀ ਚੜੇ੍ਹਨੀਆਂ।
ਸੋਹਣਿਆ ਵੀਰਾ ਮੈਂ ਤੈਨੂੰ ਘੋੜੀ ਚੜ੍ਹੇਨੀਆਂ।

ਜੰਞ ਸ਼ਹਿਰ ਬਟਾਲੇ ਆਈ ਨੀ।
ਸਾਰੇ ਸ਼ਹਿਰ ਨੇ ਖ਼ੁਸ਼ੀ ਮਨਾਈ ਨੀ।
ਨੂਰ ਅਰਸ਼ੋਂ ਬਰਸੇ।
ਹਰ ਕੋਈ ਲਾੜੇ ਨਾਨਕ ਦੇ ਦਰਸ਼ਨ ਨੂੰ ਤਰਸੇ।
ਨਾਨਕ ਵੀਰਾ ਮੈਂ ਤੈਨੂੰ ਘੋੜੀ ਚੜੇ੍ਹਨੀਆਂ।
ਸੋਹਣਿਆ ਵੀਰਾ ਮੈਂ ਤੈਨੂੰ ਘੋੜੀ ਚੜ੍ਹੇਨੀਆਂ।

ਘਰ ਰਾਜੇ ਦੇ ਵੱਜੀ ਸ਼ਹਿਨਾਈ ਨੀ।
ਧੀ ਸੁਲੱਖਣੀ ਗਈ ਪਰਨਾਈ ਨੀ।
ਗਏ ਸ਼ਗਨ ਮਨਾਏ।
ਤੇਤੀ ਕਰੋੜ ਦੇਵਤਿਆਂ ਅਰਸ਼ੋਂ ਫੁੱਲ ਬਰਸਾਏ।
ਨਾਨਕ ਵੀਰਾ ਮੈਂ ਤੈਨੂੰ ਘੋੜੀ ਚੜੇ੍ਹਨੀਆਂ।
ਸੋਹਣਿਆ ਵੀਰਾ ਮੈਂ ਤੈਨੂੰ ਘੋੜੀ ਚੜ੍ਹੇਨੀਆਂ।
ਨਾਨਕ ਵੀਰਾ ਮੈਂ ਤੈਨੂੰ ਘੋੜੀ ਚੜੇ੍ਹਨੀਆਂ।

ਸਿੱਠਣੀਆਂ :- ਸਿੱਠਣੀਆਂ ਵਿਆਹ ਦੀਆਂ ਰਸਮਾਂ ਨਾਲ ਸੰਬੰਧਤ ਲੋਕ ਕਾਵਿ ਰੂਪ ਹੈ। ਕੁੜੀ ਦੇ ਵਿਆਹ ਵਾਲੇ ਦਿਨ ਮੇਲਣਾਂ (ਔਰਤਾਂ) ਇਕੱਠੀਆਂ ਹੋ ਕੇ ਸਿੱਠਣੀਆਂ ਰਾਹੀਂ ਲਾੜੇ ਨੂੰ, ਉਸ ਦੇ ਮਾਪਿਆਂ, ਸੰਬੰਧੀਆਂ ਅਤੇ ਜਾਂਞੀਆਂ ਨੂੰ ਸੰਬੋਧਨ ਕਰਕੇ ਨੋਕ ਝੋਕ ਅਤੇ ਮਖੌਲ ਕਰਦੀਆਂ ਹਨ। ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਵੀ ਕੁਝ ਸਿੱਠਣੀਆਂ ਪ੍ਰਾਪਤ ਹੁੰਦੀਆਂ ਹਨ। ਇਹ ਸਿੱਠਣੀਆਂ ਸ਼ਾਇਦ ਗੁਰੂ ਜੀ ਦੇ ਵਿਆਹ ਤੇ ਗਾਈਆਂ ਗਈਆਂ ਹੋਣ ਪਰੰਤੂ ਵਰਤਮਾਨ ਸਮੇਂ ਵਿਚ ਜਦੋਂ ਬਾਬੇ ਨਾਨਕ ਦਾ ਵਿਆਹ ਪੁਰਬ ਮਨਾਇਆ ਜਾਂਦਾ ਹੈ ਤਾਂ ਉਦੋਂ ਸਿੱਠਣੀਆਂ ਗਾਉਣ ਦੀ ਪਰੰਪਰਾ ਹੈ। ਨਗਰ ਕੀਰਤਨ ਦੇ ਰੂਪ ਵਿਚ ਬਰਾਤ ਸੁਲਤਾਨਪੁਰ ਲੋਧੀ ਤੋਂ ਰਵਾਨਾ ਹੋ ਕੇ ਬਟਾਲੇ ਪਹੁੰਚਦੀ ਹੈ। ਰਸਤੇ ਵਿਚ ਸੰਗਤਾਂ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਸਿੱਠਣੀਆਂ ਗਾਉਂਦੀਆਂ ਹਨ। ਇਸਦਾ ਭਰਵਾਂ ਸਵਾਗਤ ਕੀਤਾ ਜਾਂਦਾ ਹੈ, ਸਥਾਨਕ ਲੋਕ ਬਰਾਤ ਦਾ ਸਵਾਗਤ ਮਿਲਨੀ ਦੇ ਰੂਪ ਵਿਚ ਫੁੱਲਾਂ ਦੇ ਹਾਰਾਂ ਨਾਲ ਕਰਦੇ ਹਨ। ਬਟਾਲੇ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਔਰਤਾਂ ਸਿੱਠਣੀਆਂ ਗਾਉਂਦੀਆਂ ਹਨ, ਸੁੱਖਣਾ ਵਜੋਂ ਸਿਹਰੇ ਤੇ ਕਲੀਰੇ ਚੜ੍ਹਾਏ ਜਾਂਦੇ ਹਨ ਤੇ ਸ਼ਗਨ ਵਜੋਂ ਠੂਠੀ, ਕਲੀਰੇ ਤੇ ਰੁਪਏ ਦਿੱਤੇ ਜਾਂਦੇ ਹਨ। ਔਰਤਾਂ ਸਿੱਠਣੀਆਂ ਗਾਉਂਦੀਆਂ ਹਨ :-
ਸਾਡੇ ਤਾਂ ਵਿਹੜੇ ਜੰਞ ਨਾਨਕ ਦੀ ਆਈ ਏ।
ਅਸਾਂ ਤਾਂ ਸੁਣਿਆ ਮੁੰਡਾ ਰੂਪ ਇਲਾਹੀ ਏ।
ਮੁੱਖ ਤਾਂ ਡਿੱਠਾ ਅਸਾਂ ਨਹੀਂ।
ਮੁੱਖ ਤਾਂ ਡਿੱਠਾ ਅਸਾਂ ਨਹੀਂ ਵੇ ਲਾੜਿਆ
ਸਿਹਰਾ ਹਟਾ ਕੇ ਸਦਾ ਬਹੀਂ।…

ਪਾਂਧੇ ਨੂੰ ਸੁਣਿਆ ਮੁੰਡਾ ਅਇਆ ਪੜ੍ਹਾ ਕੇ
ਬਣ ਗਿਆ ਗੁੰਗਾ ਅੱਜ ਸਾਡੇ ਕੋਲ ਆ ਕੇ
ਗੱਲ ਕੋਈ ਆਉਂਦੀ ਨਹੀਂ
ਗੱਲ ਕੋਈ ਆਉਂਦੀ ਨਹੀਂ ਵੇ ਲਾੜਿਆ
ਸਿਹਰਾ ਹਟਾ ਕੇ ਜ਼ਰਾ ਬਹੀਂ…

ਲੋਕੀਂ ਤਾਂ ਆਖਣ ਮੁੰਡਾ ਰੂਪ ਅਵਤਾਰ ਦਾ
ਅਸਾਂ ਤਾਂ ਸੁਣਿਆ ਮੁੰਡਾ ਮੱਝੀਆਂ ਚਾਰਦਾ
ਕਾਲੀਆਂ ਬੂਰੀਆਂ ਮਹੀਂ
ਕਾਲੀਆਂ ਬੂਰੀਆਂ ਮਹੀਂ ਵੇ ਲਾੜਿਆ
ਸਿਹਰਾ ਹਟਾ ਕੇ ਜ਼ਰਾ ਬਹੀਂ…
ਇਥੇ ਗੁਰੂ ਨਾਨਕ ਦੇਵ ਜੀ ਦਾ ਇਲਾਹੀ ਰੂਪ ਹੋਣਾ, ਪਾਂਧੇ ਨੂੰ ਪੜ੍ਹਾਉਣਾ, ਅਵਤਾਰ ਹੋਣਾ ਤਾਂ ਭਾਵੇਂ ਸਿੱਧ ਹੁੰਦਾ ਹੀ ਹੈ ਪਰ ਨਾਲ ਹੀ ਨਾਲ ਪਾਂਧੇ ਨੂੰ ਪੜ੍ਹਾਉਣ ਵਾਲਾ ਨਾਨਕ ਉਥੇ ਜਾ ਕੇ ਗੁੰਗਾ ਹੋ ਜਾਂਦਾ ਹੈ, ਤੇ ਅਵਤਾਰ ਹੋਣ ਦੇ
ਬਾਵਜੂਦ ਮੱਝੀਆਂ ਚਾਰਦਾ ਹੈ ਕੁਝ ਅਜਿਹੇ ਪੱਖ ਹਨ ਜੋ ਮਖੌਲ ਦੇ ਰੂਪ ਵਿਚ ਜਾਣੇ ਗਏ ਹਨ।
ਕੰਧ :- ਬਟਾਲਾ ਵਿਖੇ ਗੁਰੂ ਨਾਨਕ ਦੇਵ ਜੀ ਦੀ ਛੋਹ ਪ੍ਰਾਪਤ ਕੰਧ ਅੱਜ ਤੱਕ ਸੁਰੱਖਿਅਤ ਹੈ। ਜਦੋਂ ਗੁਰੂ ਜੀ ਜੰਞ ਲੈ ਕੇ ਬਟਾਲੇ ਆਏ ਤਾਂ ਉਹ ਇਸ ਕੰਧ ਨੇੜੇ ਬੈਠ ਗਏ। ਇਕ ਬਜ਼ੁਰਗ ਔਰਤ ਨੇ ਗੁਰੂ ਜੀ ਨੂੰ ਆਖਿਆ ਕਿ ਇਹ ਕੰਧ ਢਹਿਣ ਵਾਲੀ ਹੈ ਤਾਂ ਗੁਰੂ ਜੀ ਨੇ ਉੱਤਰ ਦਿੱਤਾ ਕਿ ਮਾਈ ਇਹ ਕੰਧ ਚਾਰ ਜੁਗ ਇਸੇ ਤਰ੍ਹਾਂ ਰਹੇਗੀ। ਗੁਰਦੁਆਰਾ ਕੰਧ ਸਾਹਿਬ ਵਿਖੇ ਇਹ ਕੰਧ ਅੱਜ ਤੱਕ ਸੁਰੱਖਿਅਤ ਹੈ।
ਵਿਆਹ ਸੰਬੰਧੀ ਸੁਖਣਾ :- ਬਟਾਲੇ ਵਿਚ ਗੁਰਦੁਆਰਾ ਕੰਧ ਸਾਹਿਬ ਦੇ ਨੇੜੇ ਗੁਰਦੁਆਰਾ ਡੇਹਰਾ ਸਾਹਿਬ ਹੈ। ਇਸ ਅਸਥਾਨ ਤੇ ਗੁਰੂ ਨਾਨਕ ਦੇਵ ਜੀ ਦਾ ਵਿਆਹ ਹੋਇਆ ਸੀ। ਇਸ ਅਸਥਾਨ ਤੇ ਸਿਹਰੇ ਤੇ ਕਲੀਰੇ ਚੜ੍ਹਾਏ ਜਾਂਦੇ ਹਨ। ਜਿਹੜੇ ਲੜਕੇ ਜਾਂ ਲੜਕੀ ਦੇ ਵਿਆਹ ਵਿਚ ਕੋਈ ਵਿਘਨ ਪੈਂਦਾ ਹੈ ਉਹ ਸਿਹਰਾ ਜਾਂ ਕਲੀਰੇ ਚੜ੍ਹਾਉਂਦੇ ਹਨ ਤੇ ਗੁਰੂ ਜੀ ਦੀ ਬਖ਼ਸ਼ਿਸ਼ ਨਾਲ ਉਹਨਾਂ ਦਾ ਵਿਆਹ ਨਿਰਵਿਘਨ ਸੰਪੂਰਨ ਹੋ ਜਾਂਦਾ ਹੈ। ਇਹ ਰਸਮਾਂ ਰੀਤਾਂ ਜਿਥੇ ਲੋਕਧਾਰਾ ਦੀਆਂ ਅਮੀਰ ਪਰੰਪਰਾਵਾਂ ਦੀ ਪੇਸ਼ਕਾਰੀ ਕਰਦੀਆਂ ਹਨ ਉਥੇ ਉਸ ਵੇਲੇ ਦੇ ਸਮਾਜ ਸਭਿਆਚਾਰ ਦਾ ਚਿੱਤਰ ਵੀ ਪੇਸ਼ ਕਰਦੀਆਂ ਹਨ।

]]>
ਮੋਰਚਾ ਗੁਰੂ ਕਾ ਬਾਗ ਦੇ ਤਿੰਨ ਦਿਨਾਂ ਸ਼ਤਾਬਦੀ ਸਮਾਗਮ ਪੰਥਕ ਰਵਾਇਤਾਂ ਨਾਲ ਸ਼ੁਰੂ https://punjabi.newsd5.in/%e0%a8%ae%e0%a9%8b%e0%a8%b0%e0%a8%9a%e0%a8%be-%e0%a8%97%e0%a9%81%e0%a8%b0%e0%a9%82-%e0%a8%95%e0%a8%be-%e0%a8%ac%e0%a8%be%e0%a8%97-%e0%a8%a6%e0%a9%87-%e0%a8%a4%e0%a8%bf%e0%a9%b0%e0%a8%a8-%e0%a8%a6/ Sat, 06 Aug 2022 09:55:48 +0000 https://punjabi.newsd5.in/?p=170561 ਸਿੱਖ ਮਿਸ਼ਨਰੀ ਕਾਲਜਾਂ ਦੇ 100 ਵਿਦਿਆਰਥੀਆਂ ਨੇ ਤੰਤੀ ਸਾਜ਼ਾਂ ਨਾਲ ਇੱਕੋ ਸਮੇਂ ਕੀਤਾ ਕੀਰਤਨ

ਪੁਰਖਿਆਂ ਵੱਲੋਂ ਸਿਰਜੇ ਇਤਿਹਾਸ ਤੋਂ ਪ੍ਰੇਰਣਾ ਲੈ ਕੇ ਨਵੀਂ ਪੀੜ੍ਹੀ ਨਿਰਧਾਰਤ ਕਰੇ ਜੀਵਨ ਸੇਧਾਂ- ਐਡਵੋਕੇਟ ਧਾਮੀ

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਇਤਿਹਾਸ ਦੇ ਅਹਿਮ ਦਿਹਾੜੇ ਮੋਰਚਾ ਗੁਰੂ ਕਾ ਬਾਗ ਦੀ 100 ਸਾਲਾ ਸ਼ਤਾਬਦੀ ਸਬੰਧੀ ਸਮਾਗਮਾਂ ਦੀ ਸ਼ੁਰੂਆਤ ਅੱਜ ਪੰਥਕ ਰਵਾਇਤਾਂ ਨਾਲ ਹੋਈ। ਅੰਮ੍ਰਿਤਸਰ ਦੇ ਕਸਬਾ ਘੁੱਕੇਵਾਲੀ ਵਿਖੇ ਸਥਿਤ ਗੁਰਦੁਆਰਾ ਗੁਰੂ ਕਾ ਬਾਗ ਵਿਖੇ ਸ਼ਤਾਬਦੀ ਸਮਾਗਮਾਂ ਦੇ ਪਹਿਲੇ ਦਿਨ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਚੱਲਦੇ ਵੱਖ-ਵੱਖ ਸਿੱਖ ਮਿਸ਼ਨਰੀ ਕਾਲਜਾਂ ਦੇ 100 ਵਿਦਿਆਰਥੀਆਂ ਨੇ ਇੱਕੋ ਸਮੇਂ ਤੰਤੀ ਸਾਜ਼ਾਂ ਨਾਲ ਕੀਰਤਨ ਕਰਕੇ ਅਲੌਕਿਕ ਦ੍ਰਿਸ਼ ਸਿਰਜਿਆ ਅਤੇ ਇਸੇ ਦੌਰਾਨ ਵੱਖ-ਵੱਖ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਦੇ ਧਾਰਮਿਕ ਮੁਕਾਬਲਿਆਂ ਦਾ ਵੀ ਆਯੋਜਨ ਕੀਤਾ ਗਿਆ। ਇਸ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਈ।

Political Battle : CM Mann ਦੀ ਅਦਾਲਤ ‘ਚ ਪਈ ਪੇਸ਼ੀ, ਆਇਆ ਵੱਡਾ ਫ਼ੈਸਲਾ? Sadhu Singh Dharamsot ‘ਤੇ ਕਾਰਵਾਈ

ਸ਼ਤਾਬਦੀ ਸਮਾਗਮਾਂ ਦੀ ਆਰੰਭਤਾ ਮੌਕੇ ਪੁੱਜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਪਣੇ ਸੰਬੋਧਨ ਦੌਰਾਨ ਮੋਰਚਾ ਗੁਰੂ ਕਾ ਬਾਗ ਦੇ ਇਤਿਹਾਸ ਨੂੰ ਸਾਂਝਾ ਕਰਦਿਆਂ ਵਰਤਮਾਨ ਪੀੜ੍ਹੀ ਨੂੰ ਇਸ ਤੋਂ ਪ੍ਰੇਰਣਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਆਖਿਆ ਕਿ ਸਿੱਖ ਕੌਮ ਦੇ ਇਤਿਹਾਸ ਅੰਦਰ ਸਾਕੇ ਅਤੇ ਮੋਰਚੇ ਖਾਸ ਮਹੱਤਵ ਰੱਖਦੇ ਹਨ, ਕਿਉਂਕਿ ਇਹ ਬਿਖੜੇ ਸਮਿਆਂ ਵਿਚ ਕੀਤੇ ਗਏ ਸਿੱਖ ਸੰਘਰਸ਼ ਦੀ ਕਹਾਣੀ ਬਿਆਨਦੇ ਹਨ। ਉਨ੍ਹਾਂ ਕਿਹਾ ਕਿ ਪੁਰਖਿਆਂ ਵੱਲੋਂ ਸਿਰਜੇ ਗਏ ਸਿੱਖ ਇਤਿਹਾਸ ਤੋਂ ਨਵੀਂ ਪੀੜ੍ਹੀ ਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ, ਤਾਂ ਜੋ ਸਿੱਖ ਕੌਮ ਮੌਜੂਦਾ ਤੇ ਭਵਿੱਖੀ ਚੁਣੌਤੀਆਂ ਦਾ ਮੁਕਾਬਲਾ ਇਤਿਹਾਸ ਦੀ ਰੌਸ਼ਨੀ ਵਿਚ ਕਰ ਸਕੇ। ਐਡਵੋਕੇਟ ਧਾਮੀ ਨੇ ਸਿੱਖ ਧਰਮ ਇਤਿਹਾਸ ਦੀਆਂ ਸ਼ਤਾਬਦੀਆਂ ਦੀ ਗੱਲ ਕਰਦਿਆਂ ਕਿਹਾ ਕਿ ਸ਼ਤਾਬਦੀ ਦਿਹਾੜੇ ਸਿੱਖ ਕੌਮ ਨੂੰ ਆਪਣਾ ਮੰਥਨ ਕਰਨ ਲਈ ਅਤਿ ਅਹਿਮ ਹੁੰਦੇ ਹਨ, ਕਿਉਂਕਿ ਇਨ੍ਹਾਂ ਸਮਾਗਮਾਂ ਦੌਰਾਨ ਵੱਡੀ ਗਿਣਤੀ ਵਿਚ ਸਿੱਖ ਕੌਮ ਮਿਲ ਬੈਠ ਕੇ ਆਪਣੇ ਇਤਿਹਾਸ ਦੇ ਪੰਨੇ ਫਰੋਲਦੀ ਹੈ।

Supreme Court ਆਇਆ ਵੱਡਾ ਫ਼ੈਸਲਾ, ਸਿੱਖਾਂ ਨੂੰ ਝਟਕਾ, ਕਾਂਗਰਸ ਦਾ ਪ੍ਰਧਾਨ ਪੁਲਿਸ ਨੇ ਚੱਕਿਆ | D5 Channel Punjabi

ਉਨ੍ਹਾਂ ਕਿਹਾ ਕਿ ਮੋਰਚਾ ਗੁਰੂ ਕਾ ਬਾਗ ਦੀ ਸ਼ਤਾਬਦੀ ਮੌਕੇ ਪਹਿਲਾਂ ਦਿਨ ਬੱਚਿਆਂ ਅਤੇ ਨੌਜੁਆਨਾਂ ਦੇ ਨਾਂ ਕਰਨ ਦਾ ਮੰਤਵ ਨਵੀਂ ਪੀੜ੍ਹੀ ਨੂੰ ਧਰਮ ਇਤਿਹਾਸ ਦੀ ਸੇਧ ਵਿਚ ਅੱਗੇ ਵਧਣ ਦੀ ਪ੍ਰੇਰਣਾ ਦੇਣਾ ਹੈ ਅਤੇ ਹਰ ਮਾਂ-ਬਾਪ ਦਾ ਵੀ ਫ਼ਰਜ਼ ਹੈ ਕਿ ਉਹ ਆਪਣੇ ਬੱਚਿਆਂ ਨੂੰ ਚੰਗੀ ਵਿਦਿਆ ਦੇ ਨਾਲ-ਨਾਲ ਸਿੱਖੀ ਬਾਰੇ ਵੀ ਜਾਗਰੂਕ ਜਰੂਰ ਕਰਨ। ਇਸ ਮੌਕੇ ਐਡਵੋਕੇਟ ਧਾਮੀ ਨੇ ਸਿੱਖ ਬੰਦੀਆਂ ਨਾਲ ਸਰਕਾਰਾਂ ਵੱਲੋਂ ਕੀਤੇ ਜਾ ਰਹੇ ਧੱਕੇ ਦੀ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਤਿੰਨ ਦਹਾਕਿਆਂ ਤੋਂ ਵੱਧ ਸਮਾਂ ਜੇਲ੍ਹਾਂ ਵਿਚ ਬਿਤਾਉਣ ਵਾਲੇ ਸਿੱਖਾਂ ਨਾਲ ਵਿਤਕਰਾ ਕਰਨਾ ਸਰਕਾਰਾਂ ਲਈ ਚੰਗਾ ਨਹੀਂ ਹੈ, ਕਿਉਂਕਿ ਸਿੱਖਾਂ ਨੇ ਹਮੇਸ਼ਾ ਹੀ ਦੇਸ਼ ਲਈ ਸੋਚਿਆ ਹੈ ਅਤੇ ਦੇਸ਼ ਖਾਤਰ ਕੁਰਬਾਨੀਆਂ ਦੇਣ ਤੋਂ ਸਿੱਖ ਕਦੇ ਪਿੱਛੇ ਨਹੀਂ ਹਟੇ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਬਿਨਾਂ ਦੇਰੀ ਸਿੱਖ ਬੰਦੀਆਂ ਨੂੰ ਰਿਹਾਅ ਕਰਨ ਦਾ ਐਲਾਨ ਕਰਨਾ ਚਾਹੀਦਾ ਹੈ।

MSP ਨੂੰ ਲੈ ਆਇਆ ਵੱਡਾ ਫ਼ੈਸਲਾ, Tomar ਦਾ ਆਇਅ ਬਿਆਨ | D5 Channel Punjabi

ਐਡਵੋਕੇਟ ਧਾਮੀ ਨੇ ਸੰਗਤ ਨੂੰ ਅਪੀਲ ਕੀਤੀ ਕਿ ਮੋਰਚਾ ਗੁਰੂ ਕਾ ਬਾਗ ਦੀ ਸ਼ਤਾਬਦੀ ਸਬੰਧੀ 8 ਅਗਸਤ ਨੂੰ ਹੋਣ ਵਾਲੇ ਮੁੱਖ ਸਮਾਗਮ ਵਿਚ ਉਤਸ਼ਾਹ ਨਾਲ ਪਹੁੰਚਣ, ਤਾਂ ਜੋ ਮੋਰਚੇ ਦੇ ਸੰਘਰਸ਼ੀ ਸਿੱਖਾਂ ਨੂੰ ਭਰਵੀਂ ਹਾਜ਼ਰੀ ਨਾਲ ਸ਼ਰਧਾ ਤੇ ਸਤਿਕਾਰ ਭੇਟ ਕੀਤਾ ਜਾ ਸਕੇ।
ਇਸੇ ਦੌਰਾਨ ਮੋਰਚਾ ਗੁਰੂ ਕਾ ਬਾਗ ਨਾਲ ਸਬੰਧਤ ਇਤਿਹਾਸ ਨੂੰ ਦਰਸਾਉਂਦੇ ਵੱਖ-ਵੱਖ ਚਿੱਤਰਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਪ੍ਰਤੀ ਸੰਗਤ ਨੇ ਖ਼ਾਸ ਰੁਚੀ ਦਿਖਾਈ। ਇਸ ਚਿੱਤਰ ਪ੍ਰਦਰਸ਼ਨੀ ਵਿਚ 65 ਤਸਵੀਰਾਂ ਪ੍ਰਦਰਸ਼ਤ ਕੀਤੀਆਂ ਗਈਆਂ, ਜੋ ਸ਼੍ਰੋਮਣੀ ਕਮੇਟੀ ਵੱਲੋਂ ਚਿੱਤਰਕਲਾ ਵਰਕਸ਼ਾਪ ਲਗਾ ਕੇ ਤਿਆਰ ਕਰਵਾਈਆਂ ਗਈਆਂ ਹਨ।

Bhagwant Mann ਨੇ ਦਿੱਤੀ ਵੱਡੀ ਖੁਸ਼ਖਬਰੀ, Modi ਵੀ ਰਹਿ ਗਿਆ ਹੈਰਾਨ! | D5 Channel Punjabi

ਸਮਾਗਮ ’ਚ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਸ. ਜੋਧ ਸਿੰਘ ਸਮਰਾ, ਸ਼੍ਰੋਮਣੀ ਕਮੇਟੀ ਮੈਂਬਰ ਸ. ਸੁਰਜੀਤ ਸਿੰਘ ਭਿੱਟੇਵੱਡ, ਭਾਈ ਮਨਜੀਤ ਸਿੰਘ, ਸ. ਮੰਗਵਿੰਦਰ ਸਿੰਘ ਖਾਪੜਖੇੜੀ, ਸ. ਕੁਲਦੀਪ ਸਿੰਘ ਤੇੜਾ, ਭਾਈ ਅਜਾਇਬ ਸਿੰਘ ਅਭਿਆਸੀ, ਸ. ਸੁਖਵਰਸ਼ ਸਿੰਘ ਪੰਨੂ, ਬੀਬੀ ਸਰਵਨ ਕੌਰ ਤੇੜਾ, ਬਾਬਾ ਸਤਨਾਮ ਸਿੰਘ ਕਿਲ੍ਹਾ ਅਨੰਦਗੜ੍ਹ ਸਾਹਿਬ, ਬਾਬਾ ਚਰਨ ਸਿੰਘ, ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਪ੍ਰਤਾਪ ਸਿੰਘ, ਸ. ਸੁਖਮਿੰਦਰ ਸਿੰਘ, ਓਐਸਡੀ ਸ. ਸਤਬੀਰ ਸਿੰਘ ਧਾਮੀ, ਮੀਤ ਸਕੱਤਰ ਮੀਡੀਆ ਸ. ਕੁਲਵਿੰਦਰ ਸਿੰਘ ਰਮਦਾਸ, ਮੀਤ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਗੁਰਮੀਤ ਸਿੰਘ ਬੁੱਟਰ, ਸ. ਸਿਮਰਜੀਤ ਸਿੰਘ, ਸ. ਪਰਮਜੀਤ ਸਿੰਘ ਦੁਨੀਆਮਾਜਰਾ, ਸ. ਕੁਲਦੀਪ ਸਿੰਘ ਰੋਡੇ, ਇੰਚਾਰਜ ਸ. ਸ਼ਾਹਬਾਜ਼ ਸਿੰਘ, ਸ. ਹਰਭਜਨ ਸਿੰਘ ਵਕਤਾ, ਬੀਬੀ ਸਤਵੰਤ ਕੌਰ ਡਿਪਟੀ ਡਾਇਰੈਕਟਰ, ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਬੀਬੀ ਮਨਜੀਤ ਕੌਰ, ਮੈਨੇਜਰ ਸ. ਜਗਜੀਤ ਸਿੰਘ ਆਦਿ ਮੌਜੂਦ ਸਨ।

]]>
ਉੱਤਰ ਕੋਰੀਆਈ ਨੇਤਾ ਕਿਮ ਨੇ ਪਤਨੀ ਸਮੇਤ ਪ੍ਰੋਗਰਾਮ ‘ਚ ਲਿਆ ਹਿੱਸਾ, ਦਰਸ਼ਕਾਂ ਨੇ ਕੀਤਾ ਸਵਾਗਤ https://punjabi.newsd5.in/%e0%a8%89%e0%a9%b1%e0%a8%a4%e0%a8%b0-%e0%a8%95%e0%a9%8b%e0%a8%b0%e0%a9%80%e0%a8%86%e0%a8%88-%e0%a8%a8%e0%a9%87%e0%a8%a4%e0%a8%be-%e0%a8%95%e0%a8%bf%e0%a8%ae-%e0%a8%a8%e0%a9%87-%e0%a8%aa%e0%a8%a4/ Wed, 02 Feb 2022 08:18:13 +0000 https://punjabi.newsd5.in/?p=143854 ਸਿਓਲ : ਉੱਤਰ ਕੋਰੀਆਈ ਨੇਤਾ ਕਿਮ ਜੋਂਗ ਆਪਣੀ ਪਤਨੀ ਦੇ ਨਾਲ ਰਾਜਧਾਨੀ ਪਯੋਂਗਯਾਂਗ ‘ਚ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ, ਜਿੱਥੇ ਦਰਸ਼ਕਾਂ ਅਤੇ ਕਲਾਕਾਰਾਂ ਨੇ ਰਾਸ਼ਟਰੀ ਸ਼ਕਤੀ ਦੇ ‘‘ਨਵੇਂ ਯੁੱਗ’’ ਦੀ ਸ਼ੁਰੁਆਤ ਕਰਨ ਲਈ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।ਉੱਤਰੀ ਕੋਰੀਆ ਦੀ ਅਧਿਕਾਰਤ ਮੀਡੀਆ ਜਨਵਰੀ ‘ਚ ਕੁਝ ਮਿਜ਼ਾਈਲ ਪਰੀਖਣਾਂ ਤੋਂ ਬਾਅਦ ਕਿਮ ਦੀ ਤਾਨਾਸ਼ਾਹ ਅਗਵਾਈ ਨੂੰ ਦਿਖਾਉਂਦੀ ਰਹੀ ਹੈ। ਕੁਝ ਮਾਹਰ ਇਹਨਾਂ ਮਿਜ਼ਾਈਲ ਪਰੀਖਣਾਂ ਨੂੰ ਪ੍ਰਮਾਣੂ ਗੱਲਬਾਤ ਵਿੱਚ ਗਤੀਰੋਧ ਨੂੰ ਲੈਕੇ ਅਮਰੀਕਾ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਦੇ ਤੌਰ ਤੇ ਦੇਖਦੇ ਹਨ।

SSM : Rajewal ਦਾ ਨਵਾਂ ਸਿਆਸੀ ਦਾਅ, ਸਿਆਸੀ ਧਿਰਾਂ ਨੂੰ ਛੇੜੀ ਕੰਬਣੀ, ਚੋਣਾਂ ਤੋਂ ਪਹਿਲਾਂ ਵੱਡਾ ਫੈਸਲਾ

ਮੀਡੀਆ ਰਿਪੋਰਟ ਅਨੁਸਾਰ ਕਿਮ ਅਤੇ ਉਨ੍ਹਾਂ ਦੀ ਪਤਨੀ ਦਾ ਮੰਗਲਵਾਰ ਨੂੰ ਸਮਾਗਮ ਲਈ ਪਯੋਂਗਯਾਂਗ ਦੇ ਵਿਸ਼ਾਲ ਮੈਨਸੂਡੇ ਆਰਟ ਖੀਏਟਰ ਵਿੱਚ ਪਹੁੰਚਣ ਤੋਂ ਬਾਅਦ ਜ਼ੋਰਦਾਰ ਸਵਾਗਤ ਕੀਤਾ ਗਿਆ। ਕੇਸੀਐਨ ਨੇ ਦੱਸਿਆ ਕਿ ਦਰਸ਼ਕਾਂ ਨੇ ਇਸ ਗੱਲ ਦੀ ਪ੍ਰਸ਼ੰਸਾ ਕੀਤੀ ਕਿ ਕਿਮ ਲੋਕਾਂ ਦੇ ਆਦਰਸ਼ਾਂ ਅਤੇ ਖੁਸ਼ਹਾਲੀ ਅਤੇ ਸ਼ਕਤੀਸ਼ਾਲੀ ਰਾਸ਼ਟਰ ਦੇ ਨਿਰਮਾਣ ਦੀ ਇੱਛਾ ਨੂੰ ਅਸਲੀਅਤ ਵਿੱਚ ਬਦਲ ਕੇ ਦੇਸ਼ ਵਿੱਚ ਇੱਕ ਨਵੀਂ ਦੁਨੀਆ ਅਤੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰ ਰਹੇ ਹਨ ।

ਕਿਸਾਨਾਂ ਨੂੰ ਸਰਕਾਰ ਦਾ ਤੋਹਫ਼ਾ, ਕਾਂਗਰਸ ਨੂੰ ਝਟਕਾ, ਕਸੂਤਾ ਫਸਿਆ ਕੈਪਟਨ ! ਰੁਲਦੂ ਸਿੰਘ ਮਾਨਸਾ ਦਾ ਵੱਡਾ ਬਿਆਨ

ਉੱਤਰੀ ਕੋਰੀਆਈ ਟੀਵੀ ਨੇ ਮੰਗਲਵਾਰ ਨੂੰ ਇੱਕ ਨਵੇਂ ਡਾਕਊਮੈਂਟਰੀ ਵਿਚ ਦਿਖਾਇਆ ਕਿ ਕਿਮ ਇੱਕ ਸਫੈਦ ਘੋੜੇ ਤੇ ਸਵਾਰ ਹੋਕੇ ਇੱਕ ਜੰਗਲ ਵਿਚੋਂ ਲੰਘ ਰਹੇ ਹਨ , ਜੋ ਦੇਸ਼ ਵਿੱਚ ਉਨ੍ਹਾਂ ਦੇ ਪਰਿਵਾਰ ਦੇ ਰਾਸ਼ਟਰਵਾਦੀ ਰਾਜ ਸੱਤੇ ਦੇ ਸੰਕੇਤ ਹਾਂ । ਇਹ ਡਾਕਊਮੈਂਟਰੀ 2021 ਵਿੱਚ ਵਾਇਰਸ ਵਿਰੋਧੀ ਮੁਹਿੰਮਾਂ , ਨਿਰਮਾਣ ਪ੍ਰਾਜੈਕਟਾਂ ਅਤੇ ਹਥਿਆਰ ਵਿਕਸਿਤ ਕਰਨ ਸਮੇਤ ਹਾਸਲ ਕੀਤੀਆਂ ਗਈਆਂ ਉਹਾਂਾਂ ਦੀਆਂ ਕਥਿਤ ਉਪਲਬਧੀਆਂ ਤੇ ਬਣਾਈ ਗਈ ਹੈ ।

 

]]>
ਚੋਰਾਂ ਨੇ ਗੁਰਦੁਆਰੇ ਨੂੰ ਬਣਾਇਆ ਨਿਸ਼ਾਨਾ, ਸ਼ਰੇਆਮ ਦਿੱਤਾ ਵਾਰਦਾਤ ਨੂੰ ਅੰਜਾਮ https://punjabi.newsd5.in/%e0%a8%9a%e0%a9%8b%e0%a8%b0%e0%a8%be%e0%a8%82-%e0%a8%a8%e0%a9%87-%e0%a8%97%e0%a9%81%e0%a8%b0%e0%a8%a6%e0%a9%81%e0%a8%86%e0%a8%b0%e0%a9%87-%e0%a8%a8%e0%a9%82%e0%a9%b0-%e0%a8%ac%e0%a8%a3%e0%a8%be-2/ Wed, 06 Feb 2019 14:01:44 +0000 https://punjabi.newsd5.in/?p=42949

]]>
ਫੌਜ ਨੂੰ ਅੱਜ ਮਿਲਣਗੀਆਂ ਨਵੀਂਆਂ ਤੋਪਾਂ https://punjabi.newsd5.in/%e0%a8%ab%e0%a9%8c%e0%a8%9c-%e0%a8%a8%e0%a9%82%e0%a9%b0-%e0%a8%85%e0%a9%b1%e0%a8%9c-%e0%a8%ae%e0%a8%bf%e0%a8%b2%e0%a8%a3%e0%a8%97%e0%a9%80%e0%a8%86%e0%a8%82-%e0%a8%a8%e0%a8%b5%e0%a9%80%e0%a8%82/ Fri, 09 Nov 2018 05:57:34 +0000 https://punjabi.newsd5.in/?p=34524 ਨਵੀਂ ਦਿੱਲੀ : ਸਰਹੱਦ ‘ਤੇ ਵੱਧ ਰਹੀਆਂ ਚੁਣੌਤੀਆਂ ਵਿਚਕਾਰ ਭਾਰਤੀ ਫੌਜ ਆਪਣਾ ਕਿਲ੍ਹਾ ਮਜ਼ਬੂਤ ਕਰਨ ਦੀ ਦਿਸ਼ਾ ‘ਚ ਅੱਜ ਸ਼ੁੱਕਰਵਾਰ ਨੂੰ ਫ਼ੌਜ ਦੇ ਬੇੜੇ ‘ਚ ਕੇ. 9 ਵਜਰ (ਕੋਰੀਅਨ) ਤੇ ਐਮ 777 ਹੋਵੀਤਜਰ (ਅਮਰੀਕਨ) ਤੋਪਾਂ ਸ਼ਾਮਲ ਹੋਣ ਜਾ ਰਹੀਆਂ ਹਨ। ਇਸ ਨਾਲ ਭਾਰਤੀ ਫ਼ੌਜ ਦੇ ਤੋਪਖ਼ਾਨੇ (ਆਰਟੀਲਰੀ) ਦੀ ਤਾਕਤ ‘ਚ ਵਾਧਾ ਹੋਵੇਗਾ। ਇਸ ਸਬੰਧੀ ਨਾਸਿਕ ਦੇ ਦੇਵਲਾਲੀ ਤੋਪਖ਼ਾਨਾ ਕੇਂਦਰ ‘ਚ ਅੱਜ ਇਕ ਸਮਾਰੋਹ ਹੋ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਤੇ ਫ਼ੌਜ ਮੁਖੀ ਬਿਪਿਨ ਰਾਵਤ ਵੀ ਸ਼ਾਮਲ ਹੋਣਗੇ।

Read Also ਕਾਂਗਰਸੀ ਮੰਤਰੀਆਂ ‘ਤੇ ਜਲ ਤੋਪਾਂ ਨਾਲ ਹਮਲਾ

ਰੱਖਿਆ ਮੰਤਰਾਲੇ ਮੁਤਾਬਕ, ‘‘ਕੇ. 9 ਵਜਰ’’ ਨੂੰ 4 , 366 ਕਰੋੜ ਦੀ ਲਾਗਤ ਨਾਲ ਸ਼ਾਮਲ ਕੀਤਾ ਜਾ ਰਿਹਾ ਹੈ, ਇਹ ਕਾਰਜ ਨਵੰਬਰ 2020 ਤੱਕ ਪੂਰਾ ਹੋਵੇਗਾ। ਕੁੱਲ 100 ਤੋਪਾਂ ‘ਚੋਂ 10 ਤੋਪਾਂ ਪਹਿਲਾਂ ਖੇਪ ਦੇ ਤਹਿਤ ਇਸ ਮਹੀਨੇ ਸਪਲਾਈ ਕੀਤੀ ਜਾਵੇਗੀ। ਅਗਲੀ 40 ਤੋਪਾਂ ਨਵੰਬਰ 2019 ਵਿੱਚ ਤੇ ਫਿਰ 50 ਤੋਪਾਂ ਦੀ ਸਪਲਾਈ ਨਵੰਬਰ 2020 ਵਿੱਚ ਕੀਤੀ ਜਾਵੇਗੀ। ਕੇ. 9 ਵਜਰ ਦੀ ਪਹਿਲੀ ਰੈਜੀਮੈਂਟ ਜੁਲਾਈ 2019 ਤੱਕ ਪੂਰੀ ਹੋਣ ਦੀ ਉਮੀਦ ਹੈ।

ਇਹ ਅਜਿਹੀ ਪਹਿਲੀ ਤੋਪ ਹੈ ਜਿਸਨੂੰ ਭਾਰਤੀ ਨਿਜੀ ਖੇਤਰ ਨੇ ਬਣਾਇਆ ਹੈ। ਇਸ ਤੋਪ ਦੀ ਜ਼ਿਆਦਾ ਤੋਂ ਜ਼ਿਆਦਾ ਰੇਂਜ 28 -38 ਕਿ.ਮੀ ਹੈ। ਇਹ 30 ਸਕਿੰਟ ਵਿੱਚ ਤਿੰਨ ਗੋਲੇ ਦਾਗਣ ‘ਚ ਸਮਰਥਾ ਰੱਖਦਾ ਹੈ ਤੇ ਇਹ ਤਿੰਨ ਮਿੰਟ ਵਿੱਚ 15 ਗੋਲੇ ਦਾਗ ਸਕਦੀ ਹੈ।

]]>