epidemic – D5 News https://punjabi.newsd5.in Truth Seeking News Network. Mon, 16 Aug 2021 08:13:55 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png epidemic – D5 News https://punjabi.newsd5.in 32 32 ਕੋਰੋਨਾ ਵਾਇਰਸ : ਪੰਜਾਬ ‘ਚ ਅੱਜ ਤੋਂ ਸਖਤੀ, ਇਨ੍ਹਾਂ ਸ਼ਰਤਾਂ ਤੋਂ ਬਿਨਾਂ ਨਹੀਂ ਮਿਲੇਗੀ ਐਂਟਰੀ https://punjabi.newsd5.in/%e0%a8%95%e0%a9%8b%e0%a8%b0%e0%a9%8b%e0%a8%a8%e0%a8%be-%e0%a8%b5%e0%a8%be%e0%a8%87%e0%a8%b0%e0%a8%b8-%e0%a8%aa%e0%a9%b0%e0%a8%9c%e0%a8%be%e0%a8%ac-%e0%a8%9a-%e0%a8%85%e0%a9%b1%e0%a8%9c-%e0%a8%a4/ Mon, 16 Aug 2021 08:13:55 +0000 https://punjabi.newsd5.in/?p=117064 ਚੰਡੀਗੜ੍ਹ: ਕੋਰੋਨਾ ਵਾਇਰਸ ਦੀ ਤੀਜੀ ਲਹਿਰ ਨੂੰ ਦੇਖਦਿਆਂ ਪੰਜਾਬ ‘ਚ ਅੱਜ ਤੋਂ ਸਖਤੀ ਹੋ ਗਈ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਨਵੇਂ ਦਿਸ਼ਾ-ਨਿਰਦੇਸ਼ ਅੱਜ ਤੋਂ ਲਾਗੂ ਹੋ ਗਏ ਹਨ। ਇਨ੍ਹਾਂ ਨਿਯਮਾਂ ਮੁਤਾਬਕ ਅੱਜ ਸੋਮਵਾਰ ਤੋਂ ਸੂਬੇ ‘ਚ ਦਾਖਲ ਹੋਣ ਵਾਲੇ ਸਾਰੇ ਵਿਅਕਤੀਆਂ ਲਈ ਮੁਕੰਮਲ ਕੋਵਿਡ ਟੀਕਾਕਰਨ ਦਾ ਸਰਟੀਫਿਕੇਟ ਜਾਂ ਆਰਟੀ-ਪੀਸੀਆਰ ਦੀ ਨੈਗੇਟਿਵ (RT-PCR) ਰਿਪੋਰਟ ਲਾਜ਼ਮੀ ਹੋ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਧਿਕਾਰੀਆਂ ਨੂੰ ਚੌਕਸ ਕੀਤਾ ਹੈ ਕਿ ਹਿਮਾਚਲ ਪ੍ਰਦੇਸ਼ ਤੇ ਜੰਮੂ ਤੋਂ ਆਉਣ ਵਾਲੇ ਲੋਕਾਂ ’ਤੇ ਨਿਗਰਾਨੀ ਦੀ ਜ਼ਰੂਰਤ ਹੈ ਕਿਉਂਕਿ ਪਹਾੜੀ ਸੂਬਿਆਂ ‘ਚ ਪਿਛਲੇ ਦਿਨਾਂ ਤੋਂ ਕੋਵਿਡ ਦੇ ਮਰੀਜ਼ਾਂ ਦੀ ਗਿਣਤੀ ’ਚ ਇੱਕਦਮ ਵਾਧਾ ਹੋਇਆ ਹੈ।

ਚੋਣਾਂ ਬਾਰੇ ਚੜੂਨੀ ਨੇ ਫਿਰ ਦਿੱਤਾ ਬਿਆਨ, ਸਿਆਸਤ ‘ਚ ਆਇਆ ਭੂਚਾਲ D5 Channel Punjabi

ਸਕੂਲਾਂ ‘ਚ ਕੋਵਿਡ ਦੇ ਮਾਮਲੇ ਮਿਲਣ ਦੀਆਂ ਰਿਪੋਰਟਾਂ ਵਿਚਾਲੇ ਮੁੱਖ ਮੰਤਰੀ ਨੇ ਇਹ ਵੀ ਨਿਰਦੇਸ਼ ਦਿੱਤੇ ਹਨ ਕਿ ਪੜ੍ਹਾਉਣ ਦੀ ਇਜਾਜ਼ਤ ਸਿਰਫ਼ ਮੁਕੰਮਲ ਟੀਕਾਕਰਨ ਵਾਲੇ ਅਧਿਆਪਕਾਂ ਤੇ ਨਾਨ-ਟੀਚਿੰਗ ਸਟਾਫ਼, ਜਾਂ ਜੋ ਹਾਲ ਹੀ ਵਿੱਚ ਕੋਵਿਡ ਤੋਂ ਸਿਹਤਯਾਬ ਹੋਏ ਹਨ ਨੂੰ ਹੋਵੇਗੀ। ਉਨ੍ਹਾਂ ਟੀਕਾਕਰਨ ਲਈ ਅਧਿਆਪਕਾਂ ਤੇ ਗੈਰ-ਅਧਿਆਪਨ ਅਮਲੇ ਨੂੰ ਤਰਜੀਹ ਦੇਣ ਦੇ ਆਦੇਸ਼ ਵੀ ਦਿੱਤੇ।ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ‘ਚ ਪਿਛਲੇ ਹਫ਼ਤੇ ਦੌਰਾਨ ਪੌਜ਼ੇਟੀਵਿਟੀ ਦਰ ਵੀ 0.2 ਫੀਸਦੀ ਤੱਕ ਦਾ ਮਾਮੂਲੀ ਵਾਧਾ ਹੋਣ ’ਤੇ ਚਿੰਤਾ ਜਤਾਈ ਹੈ। ਉਨ੍ਹਾਂ ਕਿਹਾ ਕਿ ਕੈਂਬਰਿਜ ਯੂਨੀਵਰਸਿਟੀ ਦੇ ਅਧਿਐਨ ’ਚ ਭਵਿੱਖਬਾਣੀ ਕੀਤੀ ਗਈ ਹੈ ਕਿ ਅਗਲੇ 64 ਦਿਨਾਂ ਵਿੱਚ ਕੇਸ ਦੁੱਗਣੇ ਹੋਣ ਦੀ ਸੰਭਾਵਨਾ ਹੈ, ਇਸ ਲਈ ਸਾਵਧਾਨੀ ਵਜੋਂ ਅਗਾਊਂ ਪਾਬੰਦੀਆਂ ਐਲਾਨੀਆਂ ਗਈਆਂ ਹਨ।

BIG NEWS ਜਨਰਲ ਸਕੱਤਰ ਬਣਨ ਤੋਂ ਬਾਅਦ ਪਰਗਟ ਸਿੰਘ ਦਾ ਪਹਿਲਾ ਬਿਆਨ D5 Channel Punjabi

ਮੁੱਖ ਮੰਤਰੀ ਨੇ ਵਿਦਿਆਰਥੀਆਂ ਤੇ ਸਟਾਫ਼ ਦੇ ਘੱਟੋ-ਘੱਟ 10,000 ਟੈਸਟ ਪ੍ਰਤੀ ਦਿਨ ਕਰਨ ਲਈ ਕਿਹਾ। ਉਨ੍ਹਾਂ 0.2 ਪ੍ਰਤੀਸ਼ਤ ਤੋਂ ਉੱਪਰ ਪੌਜ਼ੇਟੀਵਿਟੀ ਦਰ ਵਾਲੇ ਜ਼ਿਲ੍ਹਿਆਂ ’ਚ ਸੁਧਾਰ ਹੋਣ ਤੱਕ ਚੌਥੀ ਤੇ ਇਸ ਤੋਂ ਹੇਠਲੀਆਂ ਕਲਾਸਾਂ ਲਈ ਸਕੂਲ ਬੰਦ ਕਰਨ ਲਈ ਕਿਹਾ। ਮੁੱਖ ਮੰਤਰੀ ਨੇ ਕਿਹਾ ਕਿ ਮੁਕੰਮਲ ਟੀਕਾਕਰਨ ਤੇ ਆਰਟੀ-ਪੀਸੀਆਰ ਦੀ ਨੈਗੇਟਿਵ ਰਿਪੋਰਟ ਦਾ ਨਿਯਮ ਉਨ੍ਹਾਂ ਸਾਰਿਆਂ ’ਤੇ ਲਾਗੂ ਹੋਵੇਗਾ, ਜੋ ਪੰਜਾਬ ਵਿੱਚ ਸੜਕੀ, ਰੇਲ ਜਾਂ ਹਵਾਈ ਮਾਰਗ ਰਾਹੀਂ ਦਾਖਲ ਹੋਣਗੇ। ਮੁੱਖ ਮੰਤਰੀ ਨੇ ਜੀਐਮਸੀਐਚ ਪਟਿਆਲਾ ਦੀ ਜੀਨੋਮ ਸੀਕੁਐਂਸਿੰਗ ਲੈਬ ਵਿਖੇ ਪਾਥ ਦੇ ਸਹਿਯੋਗ ਨਾਲ ਕੰਮ ਸ਼ੁਰੂ ਹੋਣ ’ਤੇ ਸੰਤੁਸ਼ਟੀ ਜ਼ਾਹਿਰ ਕੀਤੀ। ਇੱਥੇ ਹੁਣ ਤੱਕ ਕੀਤੇ ਗਏ 8 ਟੈਸਟਾਂ ਵਿੱਚੋਂ ਕੋਈ ਵੀ ਡੈਲਟਾ ਰੂਪ ਨਹੀਂ ਮਿਲਿਆ।

 

 

]]>
ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਦੇਸ਼ਭਰ ‘ਚ 730 ਡਾਕਟਰਾਂ ਨੇ ਗਵਾਈ ਆਪਣੀ ਜਾਨ  https://punjabi.newsd5.in/%e0%a8%95%e0%a9%8b%e0%a8%b0%e0%a9%8b%e0%a8%a8%e0%a8%be-%e0%a8%ae%e0%a8%b9%e0%a8%be%e0%a8%ae%e0%a8%be%e0%a8%b0%e0%a9%80-%e0%a8%a6%e0%a9%80-%e0%a8%a6%e0%a9%82%e0%a8%9c%e0%a9%80-%e0%a8%b2%e0%a8%b9/ Thu, 17 Jun 2021 05:39:39 +0000 https://punjabi.newsd5.in/?p=108653 ਨਵੀਂ ਦਿਲੀ : ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਦੇਸ਼ਭਰ ‘ਚ 730 ਡਾਕਟਰ ਸ਼ਹੀਦ ਹੋਏ ਹਨ। ਇੰਡੀਅਨ ਮੈਡੀਕਲ ਐਸੋਸੀਏਸ਼ਨ (IMA) ਨੇ ਬੁੱਧਵਾਰ ਨੂੰ ਦੱਸਿਆ ਕਿ ਇਨ੍ਹਾਂ ‘ਚ ਸਭ ਤੋਂ ਜ਼ਿਆਦਾ 130 ਡਾਕਟਰ ਬਿਹਾਰ ਅਤੇ ਉਸ ਤੋਂ ਬਾਅਦ ਦਿੱਲੀ ‘ਚ 109 ਫਰੰਟਲਾਇਨ ਵਰਕਰ ਮਹਾਮਾਰੀ ਦੀ ਜੰਗ ‘ਚ ਸ਼ਹੀਦ ਹੋਏ ਹਨ। IMA ਮੁਤਾਬਕ ਬਿਹਾਰ ਅਤੇ ਦਿੱਲੀ ਤੋਂ ਬਾਅਦ ਸਭ ਤੋਂ ਜ਼ਿਆਦਾ ਉੱਤਰ ਪ੍ਰਦੇਸ਼ ‘ਚ 79 ਡਾਕਟਰਾਂ ਨੇ ਮਹਾਮਾਰੀ ਦੇ ਦੌਰਾਨ ਆਪਣੀ ਜਾਨ ਗਵਾਈ ਹੈ।

2022 ਦੀਆਂ ਚੋਣਾਂ ਤੋਂ ਪਹਿਲਾਂ ਅਕਾਲੀਆਂ ਨੂੰ ਝਟਕਾ! ਕੁਰਸੀ ਦੀ ਸਿਆਸਤ!ਅਨਮੋਲ ਗਗਨ ਮਾਨ ਦੇ ਖੁਲਾਸੇ

ਰਾਜਸਥਾਨ ‘ਚ 43, ਝਾਰਖੰਡ ‘ਚ 39, ਗੁਜਰਾਤ ‘ਚ 37, ਮਹਾਰਾਸ਼ਟਰ ‘ਚ 23 ਤਾਂ ਉਥੇ ਹੀ ਮੱਧਪ੍ਰਦੇਸ਼ ‘ਚ 16 ਅਤੇ ਛੱਤੀਸਗੜ੍ਹ ‘ਚ 5 ਡਾਕਟਰ ਸ਼ਹੀਦ ਹੋਏ। ਇਸਦੇ ਨਾਲ ਹੀ ਹਰਿਆਣਾ ਅਤੇ ਪੰਜਾਬ ‘ਚ 3 – 3 ਡਾਕਟਰ ਮਹਾਮਾਰੀ ਨਾਲ ਲੜਾਈ ‘ਚ ਕੁਰਬਾਨ ਹੋ ਗਏ। PM ਮੋਦੀ 18 ਜੂਨ ਨੂੰ ਕੋਰੋਨਾ ਫਰੰਟਲਾਇਨ ਵਰਕਰਾਂ ਲਈ ਕਸਟਮਾਈਜ਼ਡ ਕਰੈਸ਼ ਕੋਰਸ ਦੀ ਸ਼ੁਰੂਆਤ ਕਰਨਗੇ। ਕੋਰੋਨਾ ਦੀ ਵਜ੍ਹਾ ਨਾਲ ਵੀਡੀਓ ਕਾਨਫਰਸਿੰਗ ਦੇ ਜ਼ਰੀਏ ਇਸਨੂੰ ਲਾਂਚ ਕੀਤਾ ਜਾਵੇਗਾ। ਇਸਦੇ ਤਹਿਤ 26 ਰਾਜਾਂ ‘ਚ 111 ਕੇਂਦਰ ਖੋਲ੍ਹੇ ਜਾਣਗੇ। ਦੇਸ਼ ਭਰ ਦੇ ਇੱਕ ਲੱਖ ਕੋਵਿਡ ਯੋਧਿਆਂ ਦੀ ਪ੍ਰਤਿਭਾ ਅਤੇ ਹੁਨਰ ਨੂੰ ਵਧਾਉਣ ਲਈ ਇਸ ਕੋਰਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ।

]]>
ਦੇਸ਼ ਦੇ ਨਾਮ PM Modi ਦਾ ਸੰਬੋਧਨ, 21 ਜੂਨ ਤੋਂ ਦੇਸ਼ ‘ਚ 18 + ਦੇ ਲੋਕਾਂ ਨੂੰ ਮੁਫਤ ਲੱਗੇਗੀ ਵੈਕਸੀਨ https://punjabi.newsd5.in/%e0%a8%a6%e0%a9%87%e0%a8%b6-%e0%a8%a6%e0%a9%87-%e0%a8%a8%e0%a8%be%e0%a8%ae-pm-modi-%e0%a8%a6%e0%a8%be-%e0%a8%b8%e0%a9%b0%e0%a8%ac%e0%a9%8b%e0%a8%a7%e0%a8%a8-21-%e0%a8%9c%e0%a9%82%e0%a8%a8-%e0%a8%a4/ Mon, 07 Jun 2021 12:35:01 +0000 https://punjabi.newsd5.in/?p=107388 ਨਵੀਂ ਦਿੱਲੀ : ਕੋਰੋਨਾ ਸੰਕਟ ਦੇ ‘ਚ ਸੋਮਵਾਰ ਸ਼ਾਮ ਪੰਜ ਵਜੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸੰਬੋਧਨ ਕੀਤਾ। ਪੀਐਮ ਮੋਦੀ ਨੇ ਇਸ ਦੌਰਾਨ ਤਾਜ਼ਾ ਹਾਲਤ ਨੂੰ ਲੈ ਕੇ ਚਰਚਾ ਕੀਤੀ। ਆਪਣੇ ਸੰਬੋਧਨ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਨਾਲ ਦੇਸ਼ ਦੀ ਲੜਾਈ ਜਾਰੀ ਹੈ, ਦੁਨੀਆ ਦੇ ਕਈ ਦੇਸ਼ਾਂ ਦੀ ਤਰ੍ਹਾਂ ਭਾਰਤ ਵੀ ਬਹੁਤ ਵੱਡੀਆਂ ਮੁਸ਼ਕਿਲਾਂ ਤੋਂ ਗੁਜਰਿਆ ਹੈ। ਪੀਐਮ ਮੋਦੀ ਨੇ ਕਿਹਾ ਕਿ ਕਈ ਲੋਕਾਂ ਨੇ ਆਪਣੇ ਪਰਿਵਾਰਿਕ ਮੈਂਬਰਾ ਨੂੰ ਖੋਇਆ ਹੈ,ਅਜਿਹੇ ਸਾਰੇ ਪਰਿਵਾਰਾਂ ਦੇ ਨਾਲ ਮੇਰੀ ਸੰਵੇਦਨਾਵਾਂ ਹਨ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਕਿਹਾ ਕਿ ਕੋਰੋਨਾ ਤੋਂ ਬਚਾਅ ਲਈ ਮਾਸਕ ਪਹਿਨੋ, ਦੋ ਗਜ਼ ਦੀ ਦੂਰੀ ਵੀ ਬੇਹੱਦ ਜ਼ਰੂਰੀ ਹੈ।

ਹੁਣੇ ਹੀ ਕਿਸਾਨਾਂ ਲਈ ਆਈ ਵੱਡੀ ਖੁਸ਼ਖਬਰੀ,ਬੀਜੇਪੀ ਦੇ ਵੱਡੇ ਮੰਤਰੀ ਦੀ ਕਿਸਾਨਾਂ ਨੂੰ ਪੂਰੀ ਸਪੋਟ!

ਮੋਦੀ ਨੇ ਕਿਹਾ ਕਿ ਇਸ ਨਾ ਦਿੱਸਣ ਵਾਲੇ ਦੁਸ਼ਮਣ ਨਾਲ ਸਾਡੀ ਲੜਾਈ ਜਾਰੀ ਰਹੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਤੋਂ ਲੜਨ ਲਈ ਵੈਕਸੀਨ ਹੀ ਸੁਰੱਖਿਆ ਕਵਚ ਹੈ। ਸੋਚੋ, ਜੇਕਰ ਸਾਡੇ ਕੋਲ ਵੈਕਸੀਨ ਨਾ ਹੁੰਦੀ ਤਾਂ ਅੱਜ ਭਾਰਤ ਵਰਗੇ ਵੱਡੇ ਦੇਸ਼ ’ਚ ਕੀ ਹੁੰਦਾ? ਅੱਜ ਪੂਰੇ ਦੇਸ਼ ਵਿਚ ਵੈਕਸੀਨ ਲਈ ਜੋ ਮੰਗ ਹੈ, ਉਸ ਦੀ ਤੁਲਨਾ ’ਚ ਉਤਪਾਦਨ ਕਰਨ ਵਾਲੇ ਦੇਸ਼ ਅਤੇ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਬਹੁਤ ਘੱਟ ਹਨ। ਦੇਸ਼ ਦੇ ਵਿਗਿਆਨੀਆਂ ਨੇ ਇਹ ਸਾਬਤ ਕਰ ਦਿੱਤਾ ਕਿ ਭਾਰਤ ਵੱਡੇ-ਵੱਡੇ ਦੇਸ਼ਾਂ ਤੋਂ ਪਿੱਛੇ ਨਹੀਂ ਹੈ। ਅੱਜ 23 ਕਰੋੜ ਤੋਂ ਜ਼ਿਆਦਾ ਵੈਕਸੀਨ ਦੀ ਡੋਜ਼ ਲੋਕਾਂ ਨੂੰ ਦਿੱਤੀ ਜਾ ਚੁੱਕੀ ਹੈ।

🔴LIVE| 2022 ਦੀਆਂ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਨੇ ਦਿੱਤੀ ਵੱਡੀ ਖੁਸ਼ਖਬਰੀ || D5 Channel Punjabi

ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰ ਖ਼ਦਸ਼ੇ ਨੂੰ ਦਰਕਿਨਾਰ ਕਰ ਕੇ ਭਾਰਤ ਨੇ ਇਕ ਸਾਲ ਦੇ ਅੰਦਰ ਹੀ ਇਕ ਨਹੀਂ ਸਗੋਂ ਦੋ ਮੇਡ ਇਨ ਇੰਡੀਆ ਵੈਕਸੀਨ ਲਾਂਚ ਕਰ ਦਿੱਤੀਆਂ। ਤਿੰਨ ਹੋਰ ਵੈਕਸੀਨ ਦਾ ਟਰਾਇਲ ਵੀ ਐਡਵਾਂਸ ਸਟੇਜ ’ਤੇ ਚੱਲ ਰਿਹਾ ਹੈ। ਅੱਜ ਦੇਸ਼ ’ਚ 7 ਕੰਪਨੀਆਂ, ਵੱਖ-ਵੱਖ ਪ੍ਰਕਾਰ ਦੀਆਂ ਵੈਕਸੀਨ ਦਾ ਪ੍ਰੋਡਕਸ਼ਨ ਕਰ ਰਹੀਆਂ ਹਨ। ਪਿਛਲੇ ਕਾਫੀ ਸਮੇਂ ਤੋਂ ਦੇਸ਼ ਲਗਾਤਾਰ ਜੋ ਕੋਸ਼ਿਸ਼ ਅਤੇ ਮਿਹਨਤ ਕਰ ਰਿਹਾ ਹੈ, ਉਸ ਤੋਂ ਆਉਣ ਵਾਲੇ ਦਿਨਾਂ ਵਿਚ ਵੈਕਸੀਨ ਦੀ ਸਪਲਾਈ ਹੋਰ ਵੀ ਜ਼ਿਆਦਾ ਵੱਧਣ ਵਾਲੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ’ਚ ਘੱਟ ਹੁੰਦੇ ਕੋਰੋਨਾ ਦੇ ਮਾਮਲਿਆਂ ਦਰਮਿਆਨ ਕੇਂਦਰ ਸਰਕਾਰ ਦੇ ਸਾਹਮਣੇ ਵੱਖ-ਵੱਖ ਸੁਝਾਅ ਵੀ ਆਉਣ ਲੱਗੇ, ਵੱਖ-ਵੱਖ ਮੰਗਾਂ ਵੀ ਹੋਣ ਲੱਗੀਆਂ।

ਸ਼ਿਵ ਸੈਨਾ ਦੇ ਪ੍ਰੋਗਰਾਮ ‘ਚ ਵੜ੍ਹਗੇ ਗੁਰੂ ਦੇ ਸਿੰਘ,ਮਾਹੌਲ ਗਰਮ,ਚਾਰੇ ਪਾਸੇ ਲੱਗੀ ਪੁਲਿਸ!

ਇਸ ਸਾਲ 16 ਜਨਵਰੀ ਤੋਂ ਸ਼ੁਰੂ ਹੋ ਕੇ ਅਪ੍ਰੈਲ ਮਹੀਨੇ ਦੇ ਅੰਤ ਤੱਕ, ਭਾਰਤ ਦਾ ਵੈਕਸੀਨੇਸ਼ਨ ਪ੍ਰੋਗਰਾਮ ਕੇਂਦਰ ਸਰਕਾਰ ਦੀ ਦੇਖ-ਰੇਖ ਵਿਚ ਹੀ ਚੱਲਿਆ। ਸੂਬਿਆਂ ਨੂੰ ਵੀ ਮੁਫ਼ਤ ਵੈਕਸੀਨ ਮੁਹੱਈਆ ਕਰਵਾਵਾਂਗੇ। ਸੂਬਿਆਂ ਨੂੰ ਇਸ ’ਤੇ ਕੁਝ ਵੀ ਖਰਚ ਨਹੀਂ ਕਰਨਾ ਹੋਵੇਗਾ। 18 ਸਾਲ ਤੋਂ ਉਪਰ ਦੇ ਸਾਰੇ ਲੋਕਾਂ ਨੂੰ ਮੁਫ਼ਤ ਵੈਕਸੀਨ ਲੱਗੇਗੀ। ਪ੍ਰਾਈਵੇਟ ਹਸਪਤਾਲ, ਵੈਕਸੀਨ ਦੀ ਤੈਅ ਕੀਮਤ ਮੁਤਾਬਕ ਇਕ ਡੋਜ਼ ’ਤੇ 150 ਰੁਪਏ ਹੀ ਸਰਵਿਸ ਚਾਰਜ ਲੈ ਸਕਣਗੇ। ਇਸ ਦੀ ਨਿਗਰਾਨੀ ਕਰਨ ਦਾ ਕੰਮ ਸੂਬਾ ਸਰਕਾਰਾਂ ਦੇ ਕੋਲ ਹੀ ਰਹੇਗਾ। ਅੱਜ ਸਰਕਾਰ ਨੇ ਫ਼ੈਸਲਾ ਲਿਆ ਹੈ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਨੂੰ ਹੁਣ ਦੀਵਾਲੀ ਤੱਕ ਅੱਗੇ ਵਧਾਇਆ ਜਾਵੇਗਾ। ਨਵੰਬਰ ਤੱਕ ਫ80 ਕਰੋੜ ਤੋਂ ਵੱਧ ਦੇਸ਼ ਵਾਸੀਆਂ ਨੂੰ ਹਰ ਮਹੀਨੇ ਤੈਅ ਮਾਤਰਾ ਵਿਚ ਮੁਫ਼ਤ ਅਨਾਜ ਉਪਲੱਬਧ ਹੋਵੇਗਾ।

]]>
ਜੰਮੂ -ਕਸ਼ਮੀਰ ‘ਚ Black Fungus ਮਹਾਮਾਰੀ ਘੋਸ਼ਿਤ  https://punjabi.newsd5.in/%e0%a8%9c%e0%a9%b0%e0%a8%ae%e0%a9%82-%e0%a8%95%e0%a8%b6%e0%a8%ae%e0%a9%80%e0%a8%b0-%e0%a8%9a-black-fungus-%e0%a8%ae%e0%a8%b9%e0%a8%be%e0%a8%ae%e0%a8%be%e0%a8%b0%e0%a9%80-%e0%a8%98%e0%a9%8b%e0%a8%b6/ Mon, 24 May 2021 10:48:11 +0000 https://punjabi.newsd5.in/?p=105712 ਸ਼੍ਰੀਨਗਰ : ਜੰਮੂ – ਕਸ਼ਮੀਰ ਪ੍ਰਸ਼ਾਸਨ ਨੇ ਸੋਮਵਾਰ ਨੂੰ ਬਲੈਕ ਫੰਗਸ ਨੂੰ ਮਹਾਮਾਰੀ ਘੋਸ਼ਿਤ ਕਰ ਦਿੱਤਾ ਹੈ। ਇਸ ਸਬੰਧ ‘ਚ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗ ਨੇ ਮਹਾਮਾਰੀ ਬਿਮਾਰੀ ਐਕਟ,1897 ਦੀ ਧਾਰਾ – 2 ਦੇ ਤਹਿਤ ਅਧਿਸੂਚਨਾ ਜਾਰੀ ਕੀਤੀ। ਇਸ ਤੋਂ ਕੁਝ ਦਿਨ ਪਹਿਲਾਂ ਹੀ ਕੇਂਦਰ ਸਰਕਾਰ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਬਲੈਕ ਫੰਗਸ ਨੂੰ ਅਧਿਸੂਚਿਤ ਬਿਮਾਰੀ ਘੋਸ਼ਿਤ ਕਰਨ ਦਾ ਨਿਰਦੇਸ਼ ਦਿੱਤਾ ਸੀ।

26 ਮਈ ਦੇ ਐਲਾਨ ਤੋਂ ਪਹਿਲਾਂ ਕਿਸਾਨਾਂ ਨੇ ਕਰਲੀ ਵੱਡੀ ਮੀਟਿੰਗ,ਸਰਕਾਰ ਨੂੰ ਪਾਤੀ ਬਿਪਤਾ

ਅਧਿਸੂਚਨਾ ਦੇ ਅਨੁਸਾਰ ਸਾਰੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਨੂੰ ਇਸ ਬਿਮਾਰੀ ਦੀ ਜਾਂਚ,ਪਹਿਚਾਣ ਅਤੇ ਇਲਾਜ਼ ਦੇ ਸਬੰਧ ‘ਚ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ, ਭਾਰਤੀ ਕੌਂਸਲ ਆਫ ਮੈਡੀਕਲ ਰਿਸਰਚ ਅਤੇ ਜੰਮੂ – ਕਸ਼ਮੀਰ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਨਾ ਹੋਵੇਗਾ।

]]>
ਯੂਪੀ ‘ਚ ਬਲੈਕ ਫੰਗਸ ਮਹਾਮਾਰੀ ਘੋਸ਼ਿਤ, ਮੁੱਖ ਮੰਤਰੀ ਯੋਗੀ ਨੇ ਦਿੱਤੇ ਨਿਰਦੇਸ਼ https://punjabi.newsd5.in/%e0%a8%af%e0%a9%82%e0%a8%aa%e0%a9%80-%e0%a8%9a-%e0%a8%ac%e0%a8%b2%e0%a9%88%e0%a8%95-%e0%a8%ab%e0%a9%b0%e0%a8%97%e0%a8%b8-%e0%a8%ae%e0%a8%b9%e0%a8%be%e0%a8%ae%e0%a8%be%e0%a8%b0%e0%a9%80-%e0%a8%98/ Fri, 21 May 2021 11:45:26 +0000 https://punjabi.newsd5.in/?p=105478 ਲਖਨਊ : ਯੂਪੀ ‘ਚ ਬਲੈਕ ਫੰਗਸ ਮਹਾਮਾਰੀ ਘੋਸ਼ਿਤ ਹੋ ਗਈ ਹੈ। ਉੱਤਰ ਪ੍ਰਦੇਸ਼ ਦੇ ਮੁੱਖਮੰਤਰੀ ਯੋਗੀ ਆਦਿੱਤਿਅਨਾਥ ਨੇ ਸ਼ੁੱਕਰਵਾਰ ਨੂੰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕੋਰੋਨਾ ਤੋਂ ਉਭਰੇ ਮਰੀਜ਼ਾਂ ਨੂੰ ਨਿਸ਼ਾਨਾ ਬਣਾ ਰਹੇ ਬਲੈਕ ਫੰਗਸ ਨੂੰ ‘ਨੋਟੀਫਾਈਡ ਬੀਮਾਰੀ’ ਐਲਾਨ ਕੀਤਾ ਜਾਵੇ। ਐਡੀਸ਼ਨਲ ਮੁੱਖ ਸਕੱਤਰ ਨਵਨੀਤ ਸਹਿਗਲ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ‘ਚ ਹੁਣ ਤੱਕ ਬਲੈਕ ਫੰਗਸ ਨਾਲ ਕਰੀਬ 300 ਕੋਵਿਡ ਰੋਗੀ ਵੱਖ-ਵੱਖ ਹਸਪਤਾਲਾਂ ‘ਚ ਦਾਖ਼ਲ ਹੋ ਚੁਕੇ ਹਨ। ਦੂਜੇ ਪਾਸੇ ਲਖਨਊ ਦੇ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ ਬਲੈਕ ਫੰਗਸ ਦੇ ਇੱਥੇ 73 ਰੋਗੀ ਦਾਖ਼ਲ ਹੋਏ ਹਨ, ਜਿਨ੍ਹਾਂ ‘ਚੋਂ 23 ਰੋਗੀ ਪਿਛਲੇ 24 ਘੰਟਿਆਂ ‘ਚ ਦਾਖ਼ਲ ਹੋਏ।

ਲੱਖਾ ਸਿਧਾਣਾ ਨੇ ਉਡਾਈ ਸਰਕਾਰਾਂ ਦੀ ਨੀਂਦ !ਕੱਢ ਲਿਆਂਦਾ ਅਜਿਹਾ ਸੱਚ, ਦੇਖ ਉੱਡ ਗਏ ਹੋਸ਼ !

ਕੋਰੋਨਾ ਪ੍ਰਬੰਧਨ ਲਈ ਗਠਿਤ ਅਧਿਕਾਰੀਆਂ ਦੀ ਟੀਮ 9 ਦੀ ਬੈਠਕ ‘ਚ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਕਿਹਾ ਕਿ ਪੋਸਟ ਕੋਵਿਡ ਅਵਸਥਾ ‘ਚ ਬਲੈਕ ਫੰਗਸ ਦੇ ਸੰਕਰਮਣ ਦੀ ਸਮੱਸਿਆ ਤੇਜ਼ੀ ਨਾਲ ਵੱਧ ਰਹੀ ਹੈ। ਸਿਹਤ ਮਾਹਿਰਾਂ ਦੀ ਸਲਾਹ ਦੇ ਅਨੁਰੂਪ ਪ੍ਰਦੇਸ਼ ਸਰਕਾਰ ਸਾਰੇ ਮਰੀਜ਼ਾਂ ਦੇ ਸਮੁਚਿਤ ਮੈਡੀਕਲ ਇਲਾਜ ਦੀ ਵਿਵਸਥਾ ਕਰ ਰਹੀ ਹੈ। ਕੇਂਦਰ ਸਰਕਾਰ ਦੇ ਨਿਰਦੇਸ਼ਾਂ ਦੇ ਕ੍ਰਮ ‘ਚ ਕੋਰੋਨਾ ਦੀ ਤਰਜ ‘ਤੇ ਬਲੈਕ ਫੰਗਸ ਨੂੰ ਵੀ ਨੋਟੀਫਾਈਡ ਬੀਮਾਰੀ ਐਲਾਨ ਕੀਤਾ ਜਾਵੇ।

ਲਓ ਕਿਸਾਨਾਂ ਨੇ ਰੁਕਵਾ ਦਿੱਤੀਆਂ ਚਲਦੀਆਂ ਮਸ਼ੀਨਾਂ !ਚਲਦੀ ਮਸ਼ੀਨ ‘ਤੇ ਚੜ੍ਹ ਗਏ ਕਿਸਾਨ !

ਇਸ ਸੰਬੰਧ ‘ਚ ਆਦੇਸ਼ ਅੱਜ ਹੀ ਜਾਰੀ ਕਰ ਕੇ ਪ੍ਰਭਾਵੀ ਕਰਵਾ ਦਿੱਤਾ ਜਾਵੇ। ਸਰਕਾਰ ਵਲੋਂ ਜਾਰੀ ਇਕ ਬਿਆਨ ਅਨੁਸਾਰ ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਇਸ ਦੀ ਦਵਾਈ ਦੀ ਪੂਰੀ ਉਪਲੱਬਧਤਾ ਯਕੀਨੀ ਕਰਵਾਈ ਜਾਵੇ। ਬਿਆਨ ਅਨੁਸਾਰ, ”ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ ਕਿ ਬਲੈਕ ਫੰਗਸ ਦੇ ਇਲਾਜ ਦੀਆਂ ਦਵਾਈਆਂ ਹਰ ਜ਼ਿਲ੍ਹੇ ‘ਚ ਉਪਲੱਬਧ ਕਰਵਾ ਦਿੱਤੀ ਗਈ ਹੈ। ਨਿੱਜੀ ਹਸਪਤਾਲਾਂ ‘ਚ ਬਲੈਕ ਫੰਗਸ ਇਲਾਜ ਕਰਵਾ ਰਹੇ ਰੋਗੀਆਂ ਦੀ ਪੂਰੀ ਕੇਸ ਹਿਸਟਰੀ ਅਤੇ ਲਾਈਨ ਆਫ਼ ਟ੍ਰੀਟਮੈਂਟ ਦੀ ਜਾਣਕਾਰੀ ਪ੍ਰਾਪਤ ਕਰ ਕੇ ਮਾਹਿਰਾਂ ਨੂੰ ਉਪਲੱਬਧ ਕਰਵਾਈ ਜਾ ਰਹੀ ਹੈ।”

]]>
ਕੋਵਿਡ ਮਹਾਮਾਰੀ ਦੀ ਰੋਕਥਾਮ ਲਈ ਸ਼੍ਰੀਲੰਕਾ ਨੇ ਦੇਸ਼ ਆਉਣ ਵਾਲੀਆਂ ਅੰਤਰਰਾਸ਼ਟਰੀ ਉਡਾਣਾਂ ‘ਤੇ ਲਗਾਈ ਰੋਕ  https://punjabi.newsd5.in/%e0%a8%95%e0%a9%8b%e0%a8%b5%e0%a8%bf%e0%a8%a1-%e0%a8%ae%e0%a8%b9%e0%a8%be%e0%a8%ae%e0%a8%be%e0%a8%b0%e0%a9%80-%e0%a8%a6%e0%a9%80-%e0%a8%b0%e0%a9%8b%e0%a8%95%e0%a8%a5%e0%a8%be%e0%a8%ae-%e0%a8%b2/ Fri, 21 May 2021 06:03:21 +0000 https://punjabi.newsd5.in/?p=105432 ਕੋਲੰਬੋ : ਸ਼੍ਰੀਲੰਕਾ ਸਰਕਾਰ ਨੇ ਦੇਸ਼ ‘ਚ ਸੰਸਾਰਿਕ ਮਹਾਮਾਰੀ ਦੇ ਪ੍ਰਸਾਰ ਨੂੰ ਰੋਕਣ ਲਈ ਆਪਣੀਆਂ ਕੋਸ਼ਿਸ਼ਾਂ ਦੇ ਤਹਿਤ ਸ਼ੁੱਕਰਵਾਰ ਤੋਂ ਅਗਲੇ 10 ਦਿਨਾਂ ਲਈ ਅੰਤਰਰਾਸ਼ਟਰੀ ਯਾਤਰੀ ਜਹਾਜ਼ਾਂ ਦੀਆਂ ਦੇਸ਼ ‘ਚ ਆਉਣ ਵਾਲੀਆਂ ਉਡਾਣਾਂ ‘ਤੇ ਰੋਕ ਲਗਾ ਦਿੱਤੀ ਹੈ। ਟਾਪੂ ਦੇਸ਼ ‘ਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਸੰਕਰਮਣ ਦੇ ਸਭ ਤੋਂ ਜਿਆਦਾ ਮਾਮਲੇ ਸਾਹਮਣੇ ਆਏ ਸਨ ਅਤੇ ਮੌਤਾਂ ਹੋਈਆਂ ਸਨ। ਸ਼੍ਰੀਲੰਕਾ ਦੇ ਸ਼ਹਿਰੀ ਹਵਾਬਾਜ਼ੀ ਅਥਾਰਿਟੀ ਨੇ ਬੁੱਧਵਾਰ ਨੂੰ ਕਿਹਾ ਕਿ ਉਡਾਣਾਂ ‘ਤੇ ਰੋਕ 21 ਮਈ ਦੀ ਅੱਧੀ ਰਾਤ ਤੋਂ ਲੈ ਕੇ 31 ਮਈ ਦੀ ਅੱਧੀ ਰਾਤ ਤੱਕ ਪ੍ਰਭਾਵੀ ਰਹੇਗੀ।

ਲੱਖਾ ਸਿਧਾਣਾ ਨੇ ਉਡਾਈ ਸਰਕਾਰਾਂ ਦੀ ਨੀਂਦ !ਕੱਢ ਲਿਆਂਦਾ ਅਜਿਹਾ ਸੱਚ, ਦੇਖ ਉੱਡ ਗਏ ਹੋਸ਼ !

ਅਥਾਰਿਟੀ ਨੇ ਕਿਹਾ ਕਿ ਜਿਹੜੇ ਯਾਤਰੀਆਂ ਨੇ ਦੇਸ਼ ਤੋਂ ਬਾਹਰ ਜਾਣਾ ਹੈ ਉਨ੍ਹਾਂ ਨੂੰ ਹੋਰ ਅੰਤਰਰਾਸ਼ਟਰੀ ਟ੍ਰਾਂਸਿਟ ਜਹਾਜ਼ਾਂ (12 ਘੰਟੇ ਤੋਂ ਘੱਟ ਦੇ ਠਹਿਰਾਅ ਸਮੇਂ ਦੇ ਨਾਲ) ਜ਼ਰੀਏ ਅਤੇ ਦੇਸ਼ ਤੋਂ ਉਡਾਣ ਭਰਨ ਵਾਲੇ ਜਹਾਜ਼ਾਂ ਤੋਂ ਇਸ ਮਿਆਦ ਦੌਰਾਨ ਬਾਹਰ ਜਾਣ ਦੀ ਇਜਾਜ਼ਤ ਹੋਵੇਗੀ। ਸਥਾਨਕ ਮੀਡੀਆ ਅਨੁਸਾਰ ਹਵਾਬਾਜ਼ੀ ਅਥਾਰਿਟੀ ਨੇ ਇਨ੍ਹਾਂ ਪਾਬੰਦੀਆਂ ਵਿਚ ਚਾਰ ਰਿਆਇਤਾਂ ਦੀ ਸੂਚੀ ਜਾਰੀ ਕੀਤੀ ਹੈ। ਮਤਲਾ ਰਾਜਪਕਸ਼ੇ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਭੰਡਾਰਨਾਇਕੇ ਅੰਤਰਰਾਸ਼ਟਰੀ ਹਵਾਈ ਅੱਡੇ ਵੱਲ ਐਮਰਜੈਂਸੀ ਜਹਾਜ਼ਾਂ ਦਾ ਰਸਤਾ ਤਬਦੀਲੀ, ਕਾਰਗੋ ਸੰਚਾਲਨ ਅਤੇ ਮਨੁੱਖੀ ਉਡਾਣਾਂ, ਤਕਨੀਕੀ ਕਾਰਨਾਂ ਤੋਂ ਜਹਾਜ਼ਾਂ ਦਾ ਉਤਰਨਾ ਅਤੇ ਯਾਤਰੀ ਰਹਿਤ ਜਹਾਜ਼ਾਂ ਨੂੰ ਦੇਸ਼ ਵਿਚ ਆਉਣ ਦੀ ਇਜਾਜ਼ਤ ਹੋਵੇਗੀ।

ਲਓ ਕਿਸਾਨਾਂ ਨੇ ਰੁਕਵਾ ਦਿੱਤੀਆਂ ਚਲਦੀਆਂ ਮਸ਼ੀਨਾਂ !ਚਲਦੀ ਮਸ਼ੀਨ ‘ਤੇ ਚੜ੍ਹ ਗਏ ਕਿਸਾਨ !

ਪਹਿਲਾਂ ਜਿਹੜੀ ਘੋਸ਼ਣਾ ਹੋਈ ਸੀ ਉਸ ਮੁਤਾਬਕ ਸ਼੍ਰੀਲੰਕਾ ਸ਼ੁੱਕਰਵਾਰ (21 ਮਈ) ਤੋਂ ਯਾਤਰਾ ਪਾਬੰਦੀਆਂ ਦੇ ਮਾਧਿਅਮ ਤੋਂ ਲਗਾਤਾਰ ਤਾਲਾਬੰਦੀ ਵੱਲ ਪਰਤੇਗਾ।ਆਵਾਜਾਈ ‘ਤੇ ਪਾਬੰਦੀਆਂ 21 ਮਈ ਨੂੰ ਰਾਤ 11 ਵਜੇ ਤੋਂ 25 ਮਈ ਨੂੰ ਸਵੇਰੇ 4 ਵਜੇ ਤੱਕ ਜਾਰੀ ਰਹਿਣਗੀਆਂ। ਇਹ 25 ਮਈ ਨੂੰ ਰਾਤ 11 ਵਜੇ ਤੋਂ ਮੜ ਲਾਗੂ ਹੋ ਕੇ 29 ਮਈ ਤੱਕ ਜਾਰੀ ਰਹਿਣਗੀਆਂ। ਸ਼੍ਰੀਲੰਕਾ ਵਿਚਬੁੱਧਵਾਰ ਨੂੰ ਕੋਵਿਡ-19 ਦੇ ਇਕ ਦਿਨ ਵਿਚ ਸਭ ਤੋਂ ਵੱਧ 3623 ਮਾਮਲੇ ਦਰਜ ਕੀਤੇ ਗਏ ਸਨ। ਉੱਥੇ 36 ਲੋਕਾਂ ਦੀ ਮੌਤ ਦੇ ਨਾਲ ਮ੍ਰਿਤਕਾਂ ਦੀ ਗਿਣਤੀ ਸਭ ਤੋਂ ਵੱਧ ਦਰਜ ਕੀਤੀ ਗਈ ਸੀ।

]]>
ਨਰੇਂਦਰ ਮੋਦੀ ਕੋਵਿਡ ਮਹਾਂਮਾਰੀ ਦੇ ਦੌਰਾਨ ਵੀ ਸੂਬਿਆਂ ਨਾਲ ਪੱਖਪਾਤੀ ਵਰਤਾਓ ਕਰ ਰਹੇ ਨੇ : ਭਗਵੰਤ ਮਾਨ https://punjabi.newsd5.in/%e0%a8%a8%e0%a8%b0%e0%a9%87%e0%a8%82%e0%a8%a6%e0%a8%b0-%e0%a8%ae%e0%a9%8b%e0%a8%a6%e0%a9%80-%e0%a8%95%e0%a9%8b%e0%a8%b5%e0%a8%bf%e0%a8%a1-%e0%a8%ae%e0%a8%b9%e0%a8%be%e0%a8%82%e0%a8%ae%e0%a8%be/ Thu, 22 Apr 2021 11:53:22 +0000 https://punjabi.newsd5.in/?p=101401 ਕੇਂਦਰ ਨੇ ਸੂਬਾ ਸਰਕਾਰਾਂ ਨੂੰ ਕੋਰੋਨਾ ਨਾਲ ਲੜਨ ਲਈ ਇਕੱਲੇ ਛੱਡਿਆ

ਸੂਬਿਆਂ ਦੇ ਆਮਦਨ ਸਰੋਤਾਂ ‘ਤੇ ਕੇਂਦਰ ਨੇ ਕੀਤਾ ਕਬਜ਼ਾ

ਮੋਦੀ ਸਰਕਾਰ ਨੇ ਕਿਸਾਨਾਂ ਨੂੰ ਬਰਬਾਦ ਕਰਨ ਲਈ ਅੰਬਾਨੀ ਅਡਾਨੀ ਨੇ ਕੀਤਾ ਗਠਜੋੜ, ਹੁਣ ਦਵਾਈ …ਕੰਪਨੀਆਂ ਨਾਲ ਮਿਲੀਭੁਗਤ ਕਰਕੇ ਆਮ ਲੋਕਾਂ ਦੇ ਜੀਵਨ ਨਾਲ ਖੇਡ ਰਹੀ ਏ

ਕੋਰੋਨਾ ਦੇ ਟੀਕੇ ਕੇਂਦਰ ਸਰਕਾਰ ਨੂੰ 150 ਰੁਪਏ ਵਿੱਚ ਮਿਲਦਾ ਤਾਂ ਰਾਜ ਸਰਕਾਰਾਂ ਨੂੰ 400 ਰੁਪਏ ‘ਚ ਕਿਉਂ?

ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਕੇਂਦਰ ਸਰਕਾਰ ‘ਤੇ ਕਈ ਸੂਬਿਆਂ ਨੂੰ ਕੋਵਿਡ 19 ਤੋਂ ਬਚਾਅ ਲਈ ਟੀਕੇ ਅਤੇ ਹੋਰ ਜ਼ਰੂਰੀ ਦਵਾਈਆਂ ਤੇ ਸਮੱਗਰੀ ਦੇਣ ਵਿੱਚ ਪੱਖਪਾਤ ਕਰਨ ਦੇ ਦੋਸ਼ ਲਾਉਂਦਿਆਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸਖ਼ਤ ਅਲੋਚਨਾ ਕੀਤੀ ਹੈ। ਪਾਰਟੀ ਦੇ ਸੂਬਾ ਪ੍ਰਧਾਨ ਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਅੱਜ ਪਾਰਟੀ ਦੇ ਮੁੱਖ ਦਫ਼ਤਰ ਤੋਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੋਰੋਨਾ ਮਹਾਂਮਾਰੀ ਦੇ ਸਮੇਂ ਵਿੱਚ ਵੀ ਕਈ ਸੂਬਿਆਂ ਨਾਲ ਪੱਖਪਤੀ ਵਰਤਾਓ ਕਰ ਰਹੇ ਹਨ। ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਬੰਗਾਲ ਚੋਣਾਂ ਤੋਂ ਇਲਾਵਾ ਕੁੱਝ ਨਹੀਂਂ ਦਿਖ ਰਿਹਾ। ਦੇਸ਼ ਵਿੱਚ ਕੋਰੋਨਾ ਦੇ ਮਾਮਲੇ ਅਤੇ ਮੌਤ ਦਰ ਬਹੁਤ ਜ਼ਿਆਦਾ ਹੋ ਗਈ, ਪਰ ਭਾਜਪਾ ਦੇ ਸਾਰੇ ਆਗੂ ਤੇ ਮੰਤਰੀ ਬੰਗਾਲ ਚੋਣਾ ਵਿਚ ਮਸਤ ਹਨ।

🔴LIVE |ਕਿਸਾਨਾਂ ਦਾ ਦਿੱਲੀ ‘ਤੇ ਹੱਲਾ ਬੋਲ!ਵੱਡਾ ਐਕਸ਼ਨ! ਦਿੱਲੀ ਪਹੁੰਚੇ ਲੱਖਾਂ ਕਿਸਾਨ!ਭਾਜਪਾ ਸਰਕਾਰ ਲਈ ਨਵੀਂ ਬਿਪਤਾ!

ਪ੍ਰਧਾਨ ਮੰਤਰੀ ਮੋਦੀ ਨੇ ਕੋਰੋਨਾ ਨਾਲ ਲੜਾਈ ਲੜਨ ਲਈ ਸੂਬਿਆਂ ਨੂੰ ਇੱਕਲੇ ਛੱਡ ਦਿੱਤਾ ਹੈ ਅਤੇ ਕੋਰੋਨਾ ਵੈਕਸੀਨ ਦੇ ਨਾਂ ‘ਤੇ ਝੂਠਾ ਦਾਅਵਾ ਕਰ ਰਹੇ ਹਨ। ਉਨਾਂ ਕਿਹਾ ਕਿ ਕੇਂਦਰ ਸਰਕਾਰ ਸੂਬਿਆਂ ਨੂੰ ਕੋਰੋਨਾ ਦੇ ਟੀਕੇ ਅਤੇ ਹੋਰ ਜ਼ਰੂਰੀ ਦਵਾਈਆਂ ਤੇ ਸਾਧਨ ਦੇਣ ਵਿੱਚ ਵੀ ਭੇਦਭਾਵ ਕਰ ਰਹੀ ਹੈ। ਮੋਦੀ ਭਾਜਪਾ ਦੀ ਸੱਤਾ ਵਾਲੇ ਸੂਬਿਆਂ ਨੂੰ ਜ਼ਿਆਦਾ ਤਰਜ਼ੀਹ ਦੇ ਰਹੇ ਹਨ, ਜਦੋਂ ਕਿ ਹੋਰਨਾਂ ਸੂਬਿਆਂ ਦੀਆਂ ਸਰਕਾਰਾਂ ਨੂੰ ਬਦਨਾਮ ਕਰਨ ਦੀ ਨੀਅਤ ਨਾਲ ਘੱਟ ਗਿਣਤੀ ਵਿੱਚ ਵੈਕਸੀਨ ਅਤੇ ਹੋਰ ਡਾਕਟਰੀ ਸਮੱਗਰੀ ਪ੍ਰਦਾਨ ਕਰਵਾਈ ਜਾ ਰਹੀ ਹੈ। ਉਨਾਂ ਮੋਦੀ ਸਰਕਾਰ ‘ਤੇ ਸੂਬਿਆਂ ਨੂੰ ਆਰਥਿਕ ਤੌਰ ‘ਤੇ ਕਮਜ਼ੋਰ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਸੂਬਿਆਂ ਦੇ ਆਰਥਿਕ ਸਾਧਨਾਂ ‘ਤੇ ਅਸਿੱਧੇ ਤੌਰ ‘ਤੇ ਕਬਜ਼ਾ ਕਰ ਲਿਆ ਹੈ, ਜਿਸ ਕਾਰਨ ਕਈ ਸੂਬਿਆਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਨ ਨੇ ਕਿਹਾ ਕਿ ਕੋਰੋਨਾ ਨਾਲ ਲੜਨ ਲਈ ਸੂਬਾ ਸਰਕਾਰਾਂ ਨੂੰ ਹੁਣ ਜ਼ਿਆਦਾ ਤੋਂ ਜ਼ਿਆਦਾ ਫੰਡ ਦੀ ਜ਼ਰੂਰਤ ਹੈ, ਪਰ ਮੋਦੀ ਸਰਕਾਰ ਸੂਬਿਆਂ ਨੂੰ ਫੰਡ ਦੇਣ ਦੀ ਥਾਂ ਰਾਜਨੀਤੀ ਕਰ ਰਹੀ ਹੈ। ਇਸ ਮਹਾਂਮਾਰੀ ਦੇ ਸਮੇਂ ਰਾਜਨੀਤੀ ਕਰਨਾ ਬੇਹੱਦ ਸ਼ਰਮਨਾਕ ਹੈ।

🔴LIVE |ਲਓ ਕਿਸਾਨਾਂ ਲਈ ਆਈ ਵੱਡੀ ਖੁਸ਼ਖਬਰੀ ! !ਹੋ ਗਈ ਕਿਸਾਨਾਂ ਦੀ ਬੱਲੇ-ਬੱਲੇ !

ਪ੍ਰਧਾਨ ਮੰਤਰੀ ਮੋਦੀ ‘ਤੇ ਦਵਾਈ ਕੰਪਨੀਆਂ ਨਾਲ ਮਿਲੀਭੁਗਤ ਦਾ ਦੋਸ਼ ਲਾਉਂਦਿਆਂ ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਅੰਬਾਨੀ ਤੇ ਅਡਾਨੀ ਦੇ ਨਾਲ ਮਿਲੀਭੁਗਤ ਕਰਕੇ ਕਿਸਾਨਾਂ ਦਾ ਜੀਵਨ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਹੁਣ ਦਵਾਈ ਕੰਪਨੀਆਂ ਦੇ ਨਾਲ ਗੱਠਜੋੜ ਕਰਕੇ ਆਮ ਲੋਕਾਂ ਦੇ ਜੀਵਨ ਦੇ ਨਾਲ ਖਿਲਵਾੜ ਕਰ ਰਹੇ ਹਨ। ਉਨਾਂ ਕੇਂਦਰ ਸਰਕਾਰ ‘ਤੇ ਸੂਬਿਆਂ ਤੋਂ ਵੈਕਸੀਨ ਦੇਣ ਲਈ ਆਮ ਮੁੱਲ ਤੋਂ ਤਿੰਨ ਗੁਣਾ ਜ਼ਿਆਦਾ ਪੈਸੇ ਵਸੂਲਣ ਦਾ ਵੀ ਦੋਸ਼ ਲਾਇਆ। ਮਾਨ ਨੇ ਕਿਹਾ ਕਿ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਕੇਂਦਰ ਸਰਕਾਰ ਕੋਰੋਨਾ ਵੈਕਸੀਨ ਦੀ ਇੱਕ ਡੋਜ 150 ਰੁਪਏ ‘ਚ ਖ਼ਰੀਦ ਕਰਦੀ ਹੈ, ਪਰ ਸੂਬਿਆਂ ਨੂੰ 400 ਰੁਪਏ ਵਿੱਚ ਦੇ ਰਹੀ ਹੈ। ਉਨਾਂ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਸੂਬਿਆਂ ਨੂੰ ਸਸਤੀ ਕੀਮਤ ‘ਤੇ ਵੈਕਸੀਨ ਦਿੱਤੀ ਜਾਵੇ, ਤਾਂ ਜੋ ਸੂਬਾ ਸਰਕਾਰਾਂ ਜ਼ਿਆਦਾ ਤੋਂ ਜ਼ਿਆਦਾ ਸੰਖਿਆਂ ਵਿੱਚ ਆਪਣੇ ਲੋਕਾਂ ਨੂੰ ਟੀਕੇ ਲਾ ਸਕਣ ਅਤੇ ਇਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

]]>
Asia Cup ‘ਤੇ ਪਿਆ ਕੋਰੋਨਾ ਮਹਾਮਾਰੀ ਦਾ ਅਸਰ, 2022 ਤੱਕ ਟਲਿਆ : Report https://punjabi.newsd5.in/asia-cup-%e0%a8%a4%e0%a9%87-%e0%a8%aa%e0%a8%bf%e0%a8%86-%e0%a8%95%e0%a9%8b%e0%a8%b0%e0%a9%8b%e0%a8%a8%e0%a8%be-%e0%a8%ae%e0%a8%b9%e0%a8%be%e0%a8%ae%e0%a8%be%e0%a8%b0%e0%a9%80-%e0%a8%a6/ Tue, 13 Apr 2021 09:53:18 +0000 https://punjabi.newsd5.in/?p=99865 ਨਵੀਂ ਦਿੱਲੀ : ਕੋਰੋਨਾ ਵਾਇਰਸ ਮਹਾਮਾਰੀ ਦਾ ਅਸਰ ਇਸ ਸਾਲ ਹੋਣ ਵਾਲੇ ਏਸ਼ੀਆ ਕੱਪ 2021 ‘ਤੇ ਵੀ ਪਿਆ ਹੈ। ਪਾਕਿਸਤਾਨ ਕ੍ਰਿਕੇਟ ਬੋਰਡ ਨੇ ਟੂਰਨਾਮੈਂਟ ਦੇ ਅਗਲੇ ਸਾਲ ਤੱਕ ਲਈ ਟਲਣ ਦੀ ਪੁਸ਼ਟੀ ਕੀਤੀ ਹੈ। ਏਸ਼ੀਆ ਕੱਪ ਦਾ 15ਵਾਂ ਐਡੀਸ਼ਨ ਪਿਛਲੇ ਸਾਲ ਪਾਕਿਸਤਾਨ ਵਿੱਚ ਹੋਣਾ ਸੀ ਪਰ ਬਾਅਦ ‘ਚ ਇਸਦਾ ਵੈਨਿਊ ਬਦਲ ਕੇ ਸ਼੍ਰੀਲੰਕਾ ਕੀਤਾ ਗਿਆ। ਪਿਛਲੇ ਸਾਲ ਆਸਟ੍ਰੇਲੀਆ ‘ਚ ਹੋਣ ਵਾਲੇ ਟੀ20 ਵਰਲਡ ਕੱਪ ਤੋਂ ਪਹਿਲਾਂ ਇਸਦਾ ਪ੍ਰਬੰਧ ਹੋਣਾ ਸੀ। ਕੋਰੋਨਾ ਦੇ ਕਾਰਨ ਟੀ20 ਵਰਲਡ ਕੱਪ ਅਤੇ ਏਸ਼ੀਆ ਕੱਪ ਦੋਵਾਂ ਨੂੰ ਟਾਲਣਾ ਪਿਆ। ਇਸ ਸਾਲ ਏਸ਼ੀਆ ਕੱਪ ਜੂਨ – ਜੁਲਾਈ ‘ਚ ਹੋਣਾ ਸੀ ਪਰ ਇੱਕ ਵਾਰ ਫਿਰ ਇਸ ‘ਤੇ ਕੋਰੋਨਾ ਦਾ ਸਾਇਆ ਪਿਆ ਅਤੇ ਟੂਰਨਾਮੈਂਟ 2022 ਤੱਕ ਲਈ ਟਾਲ ਦਿੱਤਾ ਗਿਆ।

ਕੇਂਦਰ ਨੇ ਹੁਣੇ ਲਿਆ ਬਹੁਤ ਵੱਡਾ ਫੈਸਲਾ,ਵਿਸਾਖੀ ‘ਤੇ ਦਿੱਤਾ ਕਿਸਾਨਾਂ ਨੂੰ ਤੋਹਫਾ,ਖੁਸ਼ ਕਰਤੇ ਕਿਸਾਨ

ਮੀਡੀਆ ਰਿਪੋਰਟਸ  ਮੁਤਾਬਕ ਪੀਸੀਬੀ ਨੇ ਬੀਤੇ ਐਤਵਾਰ ਨੂੰ ਇਸ ਸਬੰਧ ‘ਚ ਇੱਕ ਬਿਆਨ ਵੀ ਜਾਰੀ ਕੀਤਾ ਸੀ। ਬੋਰਡ ਚੇਅਰਮੈਨ ਅਹਿਸਾਨ ਮਨੀ ਨੇ ICC , ਆਈਸੀਸੀ ਟੀ20 ਵਰਲਡ ਕੱਪ ਅਤੇ ਏਸੀਸੀ ਏਸ਼ੀਆ ਕੱਪ ਨਾਲ ਜੁੜੇ ਮਸਲਿਆਂ ‘ਤੇ ਬੀਓਜੀ ਨੂੰ ਜਾਣਕਾਰੀ ਦਿੱਤੀ। ਇਸ ਦੌਰਾਨ ਉਨ੍ਹਾਂ ਨੇ ਇਹ ਦੱਸਿਆ ਕਿ ਏਸ਼ੀਆ ਕੱਪ ਨੂੰ ਇੱਕ ਸਾਲ ਲਈ ਟਾਲ ਦਿੱਤਾ ਗਿਆ ਹੈ। ਪਿਛਲੀ ਵਾਰ 2018 ‘ਚ ਏਸ਼ੀਆ ਕੱਪ ਦੁਬਈ ‘ਚ ਹੋਇਆ ਸੀ। ਹਾਲਾਂਕਿ ਇਹ ਟੂਰਨਾਮੈਂਟ ਭਾਰਤ ‘ਚ ਹੋਣਾ ਸੀ ਪਰ ਪਾਕਿਸਤਾਨ ਨੇ ਆਪਣੇ ਖਿਡਾਰੀਆਂ ਨੂੰ ਭਾਰਤ ਦਾ ਵੀਜਾ ਨਾ ਮਿਲਣ ਦਾ ਹਵਾਲਾ ਦਿੰਦੇ ਹੋਏ ਵੈਨਿਊ ਬਦਲਣ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਦੁਬਈ ‘ਚ ਇਸਦਾ ਪ੍ਰਬੰਧ ਹੋਇਆ ਸੀ।

]]>
ਕੋਰੋਨਾ ਮਹਾਂਮਾਰੀ ਕਾਰਨ 2021 French Open ਇਕ ਹਫ਼ਤੇ ਲਈ ਰੱਦ https://punjabi.newsd5.in/%e0%a8%95%e0%a9%8b%e0%a8%b0%e0%a9%8b%e0%a8%a8%e0%a8%be-%e0%a8%ae%e0%a8%b9%e0%a8%be%e0%a8%82%e0%a8%ae%e0%a8%be%e0%a8%b0%e0%a9%80-%e0%a8%95%e0%a8%be%e0%a8%b0%e0%a8%a8-2021-french-open-%e0%a8%87%e0%a8%95/ Fri, 09 Apr 2021 06:36:19 +0000 https://punjabi.newsd5.in/?p=99226 ਪੈਰਿਸ : ਫ੍ਰੈਂਚ ਓਪਨ ਦੇ ਪ੍ਰਬੰਧਕਾਂ ਨੇ ਵੀਰਵਾਰ ਨੂੰ ਜਾਣਕਾਰੀ ਦਿੱਤੀ ਕਿ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਇਹ ਟੈਨਿਸ ਟੂਰਨਾਮੈਂਟ ਇਕ ਹਫਤੇ ਦੀ ਦੇਰੀ ਨਾਲ ਸ਼ੁਰੂ ਹੋਵੇਗਾ। ਇਸ ਕਲੇ ਕੋਰਟ ਗ੍ਰੈਂਡ ਸਲੈਮ ਟੂਰਨਾਮੈਂਟ ਨੂੰ 23 ਮਈ ਤੋਂ ਸ਼ੁਰੂ ਹੋਣਾ ਸੀ ਪਰ ਪਹਿਲੇ ਦੌਰ ਦੇ ਮੈਚ ਹੁਣ 30 ਮਈ ਤੋਂ ਸ਼ੁਰੂ ਹੋਣਗੇ।

ਲਓ ਜੀ ! ਹੋ ਗਿਆ ਵੱਡਾ ਐਲਾਨ ! ਕਾਨੂੰਨ ਰੱਦ ਨਾ ਹੋਣ ‘ਤੇ ਹੋਊ ਆਹ ਕੰਮ ! ਕਿਸਾਨਾਂ ਨੇ ਕੇਂਦਰ ਦੀ ਵਧਾਈ ਚਿੰਤਾ !

ਫ੍ਰੈਂਚ ਟੈਨਿਸ ਮਹਾਸੰਘ ਨੇ ਕਿਹਾ ਕਿ ਇਹ ਫੈਸਲਾ ਟੂਰਨਾਮੈਂਟ ਦੇ ਸੁਰੱਖਿਅਤ ਮਾਹੌਲ ‘ਚ ਜ਼ਿਆਦਾ ਤੋਂ ਜ਼ਿਆਦਾ ਦਰਸ਼ਕਾਂ ਦੇ ਸਾਹਮਣੇ ਖੇਡੇ ਜਾਣ ਦੇ ਮੌਕੇ ਨੂੰ ਵਧਾਉਣ ਲਈ ਲਿਆ ਗਿਆ ਹੈ। ਪਿਛਲੇ ਸਾਲ ਟੂਰਨਾਮੈਂਟ ਨੂੰ ਇਸ ਸਿਹਤ ਸੰਕਟ ਦੇ ਕਾਰਨ ਸਤੰਬਰ ਤੱਕ ਤਬਦੀਲ ਕੀਤਾ ਗਿਆ ਸੀ, ਜਿਸ ‘ਚ ਦਰਸ਼ਕਾਂ ਦੀ ਗਿਣਤੀ 1,000 ਹਰ ਦਿਨ ਸੀਮਿਤ ਕਰ ਦਿੱਤੀ ਗਈ ਸੀ।

]]>
ਮਹਾਂਮਾਰੀ ਦੇ ਵਿੱਚ ਛੁੱਟੀਆਂ ਲਈ ਬਹੁਤ ਸ਼ੁਕਰਗੁਜ਼ਾਰ ਹਾਂ : ਅਕਸ਼ੈ ਕੁਮਾਰ https://punjabi.newsd5.in/%e0%a8%ae%e0%a8%b9%e0%a8%be%e0%a8%82%e0%a8%ae%e0%a8%be%e0%a8%b0%e0%a9%80-%e0%a8%a6%e0%a9%87-%e0%a8%b5%e0%a8%bf%e0%a9%b1%e0%a8%9a-%e0%a8%9b%e0%a9%81%e0%a9%b1%e0%a8%9f%e0%a9%80%e0%a8%86%e0%a8%82/ Fri, 12 Mar 2021 04:44:51 +0000 https://punjabi.newsd5.in/?p=95021 ਮੁੰਬਈ : ਅਦਾਕਾਰ ਅਕਸ਼ੈ ਕੁਮਾਰ ਨੇ ਪਤਨੀ ਟਵਿੰਕਲ ਖੰਨਾ ਦੇ ਨਾਲ ਇੱਕ ਤਾਜ਼ਾ ਤਸਵੀਰ ਪੋਸਟ ਕੀਤੀ। ਵੀਰਵਾਰ ਨੂੰ ਪੋਸਟ ਕੀਤੀ ਗਈ ਇੰਸਟਾਗ੍ਰਾਮ ਦੀ ਤਸਵੀਰ ‘ਚ ਅਕਸ਼ੈ ਕੁੱਝ ਸਮੇਂ ਲਈ ਕੰਮ ਦਾ ਆਨੰਦ ਲੈਂਦੇ ਹੋਏ ਦਿਖਾਈ ਦੇ ਰਹੇ ਹਨ।

ਬਲਦੇਵ ਸਿਰਸਾ ਨੇ ਸੁਣਾਈ ਕਿਸਾਨਾਂ ਨੂੰ ਖੁਸ਼ਖਬਰੀ!ਤੋੜਤਾ ਮੋਦੀ ਦਾ ਹੰਕਾਰ!ਬਾਗੋ-ਬਾਗ ਕਿਸਾਨ

ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਕਸ਼ੈ ਨੇ ਕੈਪਸ਼ਨ ਵਿੱਚ ਲਿਖਿਆ, ‘‘ਮਹਾਂਮਾਰੀ ਦੇ ਵਿੱਚ ਇਸ ਛੁੱਟੀਆਂ ਲਈ ਬਹੁਤ ਸ਼ੁਕਰਗੁਜ਼ਾਰ ਹਾਂ। ਹੈਸ਼ਟੈਗ ਭਾਰ ਜਤਾਉਣਾ ਸਭ ਤੋਂ ਵੱਡੀ ਗੱਲ ਹੈ। ਹੈਸ਼ਟੈਗ ਬੀਚ ਟਾਈਮ।’’ ਅਕਸ਼ੈ ਅਤੇ ਟਵਿੰਕਲ ਇੱਕ ਅਣਜਾਣ ਸਥਾਨ ‘ਤੇ ਛੁੱਟੀਆਂ ਮਨਾ ਰਹੇ ਹਨ। ਉਨ੍ਹਾਂ ਨੇ ਹਾਲ ਹੀ ਵਿੱਚ 17 ਜਨਵਰੀ ਨੂੰ ਆਪਣੀ 20ਵੀਂ ਵਿਆਹ ਦੀ ਵਰ੍ਹੇ ਗੰਢ ਮਨਾਈ, ਅਤੇ ਇਸ ਮੌਕੇ ‘ਤੇ ਅਕਸ਼ੈ ਨੇ ਟਵਿੰਕਲ ਲਈ ਇੱਕ ਸੁੰਦਰ ਸੁਨੇਹਾ ਲਿਖਿਆ ਸੀ।

 

View this post on Instagram

 

A post shared by Akshay Kumar (@akshaykumar)

]]>