Entrepreneurs Exhibit Significant Success – D5 News https://punjabi.newsd5.in Truth Seeking News Network. Thu, 18 Feb 2021 03:35:06 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Entrepreneurs Exhibit Significant Success – D5 News https://punjabi.newsd5.in 32 32 ਉਦਯੋਗਾਂ ਦੇ ਵਿਕਾਸ ਲਈ ਐਕਸੀਲੇਟਰ ਲੁਧਿਆਣਾ ਇੰਟਰਪ੍ਰੀਨਿਓਰਜ਼ ਨੂੰ ਮਿਲੀ ਵੱਡੀ ਸਫਲਤਾ https://punjabi.newsd5.in/%e0%a8%89%e0%a8%a6%e0%a8%af%e0%a9%8b%e0%a8%97%e0%a8%be%e0%a8%82-%e0%a8%a6%e0%a9%87-%e0%a8%b5%e0%a8%bf%e0%a8%95%e0%a8%be%e0%a8%b8-%e0%a8%b2%e0%a8%88-%e0%a8%90%e0%a8%95%e0%a8%b8%e0%a9%80%e0%a8%b2/ Thu, 18 Feb 2021 03:35:06 +0000 https://punjabi.newsd5.in/?p=91906 ਪ੍ਰੋਗਰਾਮ ਦੇ ਭਾਗੀਦਾਰਾਂ ਨੇ ਇੱਕ ਮਹੀਨੇ ਵਿੱਚ ਹੀ ਆਪਣੇ ਕਾਰੋਬਾਰਾਂ ‘ਚ ਕੀਤਾ ਬੇਮਿਸਾਲ ਵਾਧਾ

ਚੰਡੀਗੜ੍ਹ :  ਐਕਸੀਲੇਟਰ ਲੁਧਿਆਣਾ – ਸਾਡਾ ਕਰੋਬਾਰ, ਪੰਜਾਬ ਦੀ ਸ਼ਾਨ (ਪੰਜਾਬ ਸਰਕਾਰ ਦਾ ਪ੍ਰੋਗਰਾਮ, ਸੀਆਈਸੀਯੂ (ਚੈਂਬਰ ਆਫ ਇੰਡਸਟ੍ਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼) ਅਤੇ ਗੇਮ-ਗਲੋਬਲ ਅਲਾਇੰਸ ਫਾਰ ਮਾਸ ਐਂਟਰਪ੍ਰਨਯਰਸ਼ਿਪ), ਭਾਗੀਦਾਰਾਂ ਦੀ ਸਫਲਤਾ ਦਾ ਰਾਹ ਪੱਧਰਾ ਕਰ ਰਿਹਾ ਹੈ। ਲੁਧਿਆਣਾ ਵਿੱਚ ਕਾਰੋਬਾਰਾਂ ਦੇ ਵਾਧੇ ਨੂੰ ਉਤਸ਼ਾਹਤ ਕਰਨ ਲਈ 6 ਮਹੀਨਿਆਂ ਦੇ ਕਾਰੋਬਾਰੀ ਐਕਸੀਲੇਟਰ ਪ੍ਰੋਗਰਾਮ ਨੇ ਉਹਨਾਂ ਉੱਦਮੀਆਂ ਲਈ ਕਾਰੋਬਾਰ ਵਿੱਚ ਵਾਧਾ ਦਰਸਾਉਣਾ ਸ਼ੁਰੂ ਕਰ ਦਿੱਤਾ ਹੈ, ਜਿਨ੍ਹਾਂ ਨੇ ਇਸ ਪ੍ਰੋਗਰਾਮ ਲਈ ਹਿੱਸਾ ਲਿਆ ਸੀ। ਐਕਸੀਲੇਟਰ ਲੁਧਿਆਣਾ ਪ੍ਰੋਗਰਾਮ ਨਾਲ ਜੁੜੇ ਇੱਕ ਉੱਦਮੀ, ਸਿੱਧਾਂਤ ਪ੍ਰੂਥੀ, ਰੋਬਿਨ ਇੰਟਰਨੈਸ਼ਨਲ ਨੇ ਕਿਹਾ, “ਗ੍ਰਾਹਕਾਂ ਸਬੰਧੀ ਐਕਸੀਲੇਟਰ ਦੇ ਪਹਿਲੇ ਸੈਸ਼ਨ ਤੋਂ ਬਾਅਦ, ਮੈਂ ਆਪਣੇ ਵਲੋਂ ਪ੍ਰਚੂਨ ਗਾਹਕਾਂ ਨਾਲ ਬਿਹਤਰ ਗੱਲਬਾਤ ਕਰਨ ਵਿੱਚ ਸਮਰੱਥ ਹੋ ਗਿਆ ਅਤੇ ਆਪਣੇ ਉਤਪਾਦਾਂ ਅਤੇ ਵਪਾਰਕ ਮੁੱਲ ਬਾਰੇ ਗੱਲਬਾਤ ਕਰਕੇ ਨਵੇਂ ਆਰਡਰ ਪ੍ਰਾਪਤ ਕਰਨ ਦੇ ਯੋਗ ਹੋ ਗਿਆ। ਇਸ ਨੇ ਮੈਨੂੰ ਬਹੁਤ ਘੱਟ ਸਮੇਂ ਵਿੱਚ ਆਪਣਾ ਕਾਰੋਬਾਰ ਵਧਾਉਣ ਵਿੱਚ ਸਹਾਇਤਾ ਕੀਤੀ।”

ਸਵੇਰੇ- ਸਵੇਰੇ ਕਿਸਾਨਾਂ ਲਈ ਆਈ ਵੱਡੀ ਖ਼ੁਸ਼ਖ਼ਬਰੀ ਚਿਹਰੇ ‘ਤੇ ਆਈ ਰੌਣਕ ||

ਕਾਰੋਬਾਰ ਵਿਚ ਵਾਧੇ ਸਬੰਧੀ ਅਜਿਹੀਆਂ ਕਹਾਣੀਆਂ ਹੁਣ ਐਕਸੀਲੇਟਰ ਲੁਧਿਆਣਾ ਵਿਖੇ ਲਗਾਤਾਰ ਆ ਰਹੀਆਂ ਹਨ। ਵਈਪੇਅ ਫਾਈਨੈਂਸ ਦੇ ਡਾਇਰੈਕਟਰ, ਜਸਜੋਤ ਵਿਰਕ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਆਪਣੇ ਕਾਰੋਬਾਰ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਫੈਸਲਾ ਕੀਤਾ। ਜਸਜੋਤ ਨੇ ਕਿਹਾ, “ਸਾਡਾ ਉਦੇਸ਼ ਲੋਕਾਂ ਨੂੰ ਇਹ ਸਮਝਾਉਣ ਵਿਚ ਮਦਦ ਕਰਨਾ ਹੈ ਕਿ ਵਈਪੇਅ ਫਾਈਨੈਂਸ ਉਨ੍ਹਾਂ ਦੇ ਮਕਾਨ ਅਤੇ ਕਾਰ ਸਬੰਧੀ ਸੁਪਨਿਆਂ ਨੂੰ ਪੂਰਾ ਕਰਨ ਵਿਚ ਸਹਾਇਤਾ ਕਰ ਸਕਦਾ ਹੈ। ਐਕਸੀਲੇਟਰ ਲੁਧਿਆਣਾ ਦਾ ਹਿੱਸਾ ਬਣਨ ਦੇ ਇਕ ਹਫਤੇ ਵਿਚ ਹੀ ਅਸੀਂ ‘ਰੈਂਟ ਨੂੰ ਕਹੋ ਬਾਏ, ਆਪਣਾ ਘਰ ਬਨਾਏ’, ਅਤੇ ‘ਡਰਾਈਵ ਯੂਅਰ ਡਰੀਮ’ ਵਰਗੀਆਂ ਟੈਗਲਾਈਨਜ਼ ਨਾਲ ਹਫਤਾਵਾਰੀ ਲੀਡ 6 ਤੋਂ 60 ਤੱਕ ਵਧਾਉਣ ਦੇ ਯੋਗ ਹੋ ਗਏ ਅਤੇ ਜਲਦ ਹੀ ਸਾਡੀ ਲੀਡਸ ਵਿਚ 600 ਤੱਕ ਵਾਧਾ ਹੋਇਆ।”

🔴LIVE ਕੇਂਦਰ ਦਾ ਵੱਡਾ ਐਕਸ਼ਨ,ਬਾਰਡਰ ਟੱਪਣ ਤੇ ਲਗਾਈ ਪਾਬੰਦੀ ! ਰੇਲ ਰੋਕੋ ਅੰਦੋਲਨ ਤੋਂ ਪਹਿਲਾਂ ਧਮਾਕਾ,

5 ਜਨਵਰੀ 2021 ਨੂੰ ਮਾਨਯੋਗ ਵਿੱਤ ਮੰਤਰੀ, ਪੰਜਾਬ ਮਨਪ੍ਰੀਤ ਸਿੰਘ ਬਾਦਲ, ਮੁੱਖ ਸਕੱਤਰ, ਪੰਜਾਬ ਸਰਕਾਰ ਸ੍ਰੀਮਤੀ ਵਿਨੀ ਮਹਾਜਨ ਅਤੇ ਐਮਐਸਐਮਈਜ਼, ਸੀਨੀਅਰ ਅਫਸਰਸ਼ਾਹ, ਗੇਮ ਸੰਸਥਾਪਕ, ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ, ਗੇਮ ਪੰਜਾਬ ਟਾਸਕਫੋਰਸ ਅਤੇ ਲੁਧਿਆਣਾ ਈਕੋਸਿਸਟਮ ਦੇ ਪ੍ਰਮੁੱਖ ਆਗੂ ਦੀ ਹਾਜ਼ਰੀ ਵਿੱਚ ਸਰਕਾਰੀ ਤੌਰ ‘ਤੇ ਆਰੰਭੇ ਇਸ ਪ੍ਰੋਗਰਾਮ ਨੇ ਪਹਿਲਾਂ ਹੀ ਆਪਣਾ ਇੱਕ ਤਿਹਾਈ ਉਦੇਸ਼ ਪੂਰਾ ਕਰ ਲਿਆ ਹੈ।
6 ਮਹੀਨਿਆਂ ਦੇ ਇਸ ਸੈਸ਼ਨਾਂ ਵਿੱਚ, ਇਹ ਪ੍ਰੋਗਰਾਮ ਭਾਰਤ ਦੇ ਬਿਹਤਰੀਨ ਸਿਖਲਾਈ ਦੇਣ ਵਾਲੇ ਅਤੇ ਅਭਿਆਸੀ, ਪੀਅਰ-ਟੂ-ਪੀਅਰ ਸਿਖਲਾਈ ਅਤੇ ‘3 ਸੀਜ਼’ – ਗ੍ਰਾਹਕ, ਸਮਰੱਥਾ, ਅਤੇ ਨਕਦ ‘ਤੇ ਕੇਂਦ੍ਰਤ ਮੈਂਟਰਸ਼ਿਪ ਸਬੰਧੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਹੁਣ ਤੱਕ ਮੈਂਟੋਰਿੰਗ ਸੈਸ਼ਨਾਂ ਦੀ ਮੇਜ਼ਬਾਨੀ ਵਰਧਮਾਨ ਸਪੈਸ਼ਲ ਸਟੀਲਜ਼ ਦੇ ਐਮਡੀ ਅਤੇ ਵਾਈਸ ਚੇਅਰਮੈਨ ਸਚਿਤ ਜੈਨ ਅਤੇ ਗੇਮ ਪੰਜਾਬ ਟਾਸਕਫੋਰਸ ਚੇਅਰ, ਸੀਆਈਸੀਯੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਅਤੇ ਡੈਲ ਇੰਡੀਆ ਦੇ ਸਾਬਕਾ ਐਮਡੀ ਅਤੇ ਡੀਐਕਸਸੀ ਭਾਰਤ ਰੋਮੀ ਮਲਹੋਤਰਾ ਨੇ ਕੀਤੀ।

ਰਾਸਟਰਪਤੀ ਦੀ ਚਿੱਠੀ ਲੈ ਕਿਸਾਨੀ ਅੰਦੋਲਨ ‘ਚ ਪਹੁੰਚਿਆ RSS ਦਾ ਖਾਸ ਬੰਦਾ! ਬਾਰਡਰ ‘ਤੇ ਕਿਸਾਨਾਂ ਨੂੰ ਦਿੱਤੀ ਸਪੋਟ!

ਐਕਸੀਲੇਟਰ ਲੁਧਿਆਣਾ ਦੇ ਇਕ ਉਦਮੀ ਟੈਕਨੋਕਰੇਟ ਹੋਰੀਜੋਨਜ਼ ਦੇ ਸੰਸਥਾਪਕ ਤਰਵਿੰਦਰ ਸਿੰਘ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ, “ਸੈਸ਼ਨਾਂ ਨੇ ਮੇਰੀ ਸੇਲਜ਼ ਟੀਮ ਨੂੰ ਨਵੀਂਆਂ ਸੰਭਾਵਨਾਵਾਂ ਦੇ ਨਾਲ ਮੁੱਲ ਦੀ ਪਛਾਣ ਅਤੇ ਮਾਤਰਾ ਨਿਰਧਾਰਤ ਸਬੰਧੀ ਸਿਖਲਾਈ ਦੇਣ ਵਿੱਚ ਮੇਰੀ ਸਹਾਇਤਾ ਕੀਤੀ। ਇਸ ਨਾਲ ਸਾਨੂੰ ਇਕ ਕਾਰੋਬਾਰ ਵਿਚ ਪ੍ਰਗਤੀ ਹਾਸਲ ਕਰਨ ਵਿਚ ਮਦਦ ਮਿਲੀ ਜੋ ਕਾਫ਼ੀ ਸਮੇਂ ਤੋਂ ਰੁਕਿਆ ਹੋਇਆ ਸੀ।” ਵੈਲਬੌਂਡ ਇੰਡਸਟਰੀਜ਼ ਦੇ ਸੰਸਥਾਪਕ ਦੀਪਜਯੋਤ ਸਿੰਘ ਸੇਠੀ ਨੇ ਆਪਣੇ ਕਾਰੋਬਾਰ ‘ਤੇ ਮੈਂਟੋਰਿੰਗ ਸੈਸ਼ਨਾਂ ਦੇ ਪ੍ਰਭਾਵਾਂ ਬਾਰੇ ਚਾਨਣਾ ਪਾਉਂਦਿਆਂ ਕਿਹਾ, “ਮੈਂਟੋਰਿੰਗ ਸੈਸ਼ਨਾਂ ਦੇ ਅਧਾਰ ‘ਤੇ, ਅਸੀਂ ਸੇਲਜ਼ ਅਤੇ ਪ੍ਰੋਡੱਕਸ਼ਨ ਵਿਭਾਗ ਨੂੰ ਵੱਖ ਕਰ ਦਿੱਤਾ ਜਿਸ ਨਾਲ ਸੇਲਜ਼ ਅਤੇ ਆਉਟਪੁੱਟ ਵਿਚ ਵਾਧਾ ਹੋਇਆ। ਅਸੀਂ ਡੀਲਰਾਂ ਨੂੰ ਉਨ੍ਹਾਂ ਨੂੰ ਵਿਕਰੀ ਵਧਾਉਣ ਲਈ ਪ੍ਰੇਰਿਤ ਕਰਨ ਲਈ ਇੱਕ ਨਵੀਂ ਪ੍ਰੋਤਸਾਹਨ ਸਕੀਮ ਵੀ ਸ਼ੁਰੂ ਕੀਤੀ ਜਿਸ ਵਿਚ ਦੇਰ ਨਾਲ ਅਦਾਇਗੀ ਕਰਨ ‘ਤੇ ਜ਼ੁਰਮਾਨੇ ਦੀ ਬਜਾਏ ਸਮੇਂ ਸਿਰ ਅਦਾਇਗੀ ਕਰਨ ‘ਤੇ ਪ੍ਰੋਤਸਾਹਨ ਦੇਣਾ ਸ਼ਾਮਲ ਹੈ।

ਸਵੇਰੇ-ਸਵੇਰੇ ਆਈ ਵੱਡੀ ਖ਼ਬਰ,ਕੇਂਦਰ ਸਰਕਾਰ ਨੇ ਅੱਧੀ ਰਾਤ ਨੂੰ ਲਿਆ ਵੱਡਾ ਐਕਸ਼ਨ!

ਸ੍ਰੀ ਸਚਿਤ ਜੈਨ ਨਾਲ ਗੱਲਬਾਤ ਤੋਂ ਪ੍ਰੇਰਿਤ ਹੋ ਕੇ, ਉਨ੍ਹਾਂ ਨੇ ਵੈਲਬੌਂਡ ਇੰਡਸਟਰੀਜ਼ ਵਿਖੇ ਸਵੈਚਲਿਤ ਪ੍ਰਕਿਰਿਆਵਾਂ ਵੀ ਸ਼ੁਰੂ ਕੀਤੀਆਂ ਤਾਂ ਜੋ ਉਨ੍ਹਾਂ ਦੇ ਉਤਪਾਦਨ ਨੂੰ ਵਧਾਇਆ ਜਾ ਸਕੇ। ਉੱਦਮੀਆਂ ਦੀ ਸਫਲਤਾ ਬਾਰੇ ਬੋਲਦਿਆਂ ਉਦਯੋਗ ਅਤੇ ਵਣਜ ਅਤੇ ਸੂਚਨਾ ਤਕਨਾਲੋਜੀ ਵਿਭਾਗ ਦੇ ਪ੍ਰਮੁੱਖ ਸਕੱਤਰ ਆਲੋਕ ਸੇਖਰ (ਆਈ.ਏ.ਐੱਸ.) ਨੇ ਕਿਹਾ “ਪ੍ਰੋਗਰਾਮ ਨੇ ਪੂਰੇ ਲੁਧਿਆਣਾ ਵਿਚ ਵਧ ਰਹੇ ਕਾਰੋਬਾਰਾਂ ਤੋਂ 450+ ਅਰਜ਼ੀਆਂ ਪ੍ਰਾਪਤ ਕੀਤੀਆਂ ਸਨ ਅਤੇ ਸਖ਼ਤ ਚੋਣ ਪ੍ਰਕਿਰਿਆ ਤੋਂ ਬਾਅਦ ਐਕਸੀਲੇਟਰ ਲੁਧਿਆਣਾ ਪ੍ਰੋਗਰਾਮ ਦੇ ਪਹਿਲੇ ਸਮੂਹ ਵਿੱਚ ਹਿੱਸਾ ਲੈਣ ਲਈ 27 ਉੱਦਮੀਆਂ ਨੂੰ ਸੱਦਾ ਦਿੱਤਾ ਗਿਆ ਸੀ। ਇਹ ਦੇਖ ਕੇ ਖੁਸ਼ੀ ਹੁੰਦੀ ਹੈ ਕਿ ਉੱਦਮੀਆਂ ਨੇ ਇੰਨੇ ਥੋੜੇ ਸਮੇਂ ਵਿਚ ਆਪਣੇ ਕਾਰੋਬਾਰ ਵਿਚ ਹੋਏ ਵਾਧੇ ਨੂੰ ਵੇਖਣਾ ਸ਼ੁਰੂ ਕਰ ਦਿੱਤਾ ਹੈ।

ਲੱਖਾ ਸਿਧਾਣਾ ਤੇ ਦੀਪ ਸਿੱਧੂ ਦੇ ਹੱਕ ‘ਚ ਪੰਜਾਬ ਚੋਂ ਉੁੱਠਿਆ ਵੱਡਾ ਅੰਦੋਲਨ

ਪ੍ਰੋਗਰਾਮ 70% ਹਾਲੇ ਮੁਕੰਮਲ ਹੋਣਾ ਬਾਕੀ ਹੈ,ਸਾਰੇ ਭਾਗੀਦਾਰ ਉੱਦਮੀਆਂ ਦੇ ਵਾਧੇ ਦੀ ਬਹੁਤ ਸੰਭਾਵਨਾ ਹੈ ਅਤੇ ਲੁਧਿਆਣਾ ਨੂੰ ਪੰਜਾਬ ਦੀ ਉੱਦਮੀ ਰਾਜਧਾਨੀ ਵਿੱਚ ਬਦਲਣ ਲਈ ਕਾਫੀ ਥਾਂ ਹੈ। ” ਐਕਸੀਲੇਟਰ ਲੁਧਿਆਣਾ ਵਿੱਚ ਗਾਹਕਾਂ ਲਈ ਵਰਕਸ਼ਾਪ, ਵੱਡੇ ਗਾਹਕਾਂ ਨਾਲ ਕੰਮ ਕਰਨ ਸਬੰਧੀ ਤਕਨੀਕਾਂ, ਇੱਕ ਸਰਗਰਮ ਟੀਮ ਬਣਾਉਣ ਅਤੇ ਕਾਰੋਬਾਰਾਂ ਲਈ ਅੰਤਰਰਾਸ਼ਟਰੀ ਸਹਿਯੋਗੀ ਸ਼ਾਮਲ ਹਨ। ਵਪਾਰ ਵਿਸਥਾਰ ‘ਤੇ ਜ਼ੋਰ ਦੇਣ ਨਾਲ ਨਾਲ ਉੱਦਮੀਆਂ ਨੂੰ ਆਪਣੀ ਮੌਜੂਦਾ ਕਾਰੋਬਾਰੀ ਹਕੀਕਤ ਨੂੰ ਸਮਝਣ ਲਈ 2-3 ਸਾਲ ਦੀ ਕਾਰੋਬਾਰੀ ਯੋਜਨਾ ਬਣਾਉਣ, ਹਾਇਰਿੰਗ ਪ੍ਰਕਿਰਿਆਵਾਂ ਰਾਹੀਂ ਸਿਖਲਾਈ ਅਤੇ ਸੰਸਥਾਵਾਂ ਵਿੱਚ ਨਵੇਂ ਲੋਕਾਂ ਨੂੰ ਸ਼ਾਮਲ ਕਰਨ ਦੀ ਲੋੜ ਹੈ।

]]>