edelman trust barometer 2020 – D5 News https://punjabi.newsd5.in Truth Seeking News Network. Wed, 22 Jan 2020 11:25:07 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png edelman trust barometer 2020 – D5 News https://punjabi.newsd5.in 32 32 ਦੁਨੀਆਭਰ ‘ਚ ਸਰਕਾਰ- ਮੀਡੀਆ ਤੋਂ ਘਟਿਆ ਭਰੋਸਾ, ਸਭ ਨੂੰ ਨੌਕਰੀ ਗੁਆਉਣ ਦਾ ਡਰ : ਸਰਵੇ https://punjabi.newsd5.in/%e0%a8%a6%e0%a9%81%e0%a8%a8%e0%a9%80%e0%a8%86%e0%a8%ad%e0%a8%b0-%e0%a8%9a-%e0%a8%b8%e0%a8%b0%e0%a8%95%e0%a8%be%e0%a8%b0-%e0%a8%ae%e0%a9%80%e0%a8%a1%e0%a9%80%e0%a8%86-%e0%a8%a4%e0%a9%8b%e0%a8%82/ Wed, 22 Jan 2020 11:25:07 +0000 https://punjabi.newsd5.in/?p=59537 ਨਵੀਂ ਦਿੱਲੀ : ਦੁਨੀਆ ਭਰ ‘ਚ ਕਈ ਸੰਸਥਾਵਾਂ ਨੂੰ ਲੈ ਕੇ ਲੋਕਾਂ ਦਾ ਭਰੋਸਾ ਟੁੱਟ ਰਿਹਾ ਹੈ। ਇਹ ਖੁਲਾਸਾ ਇੱਕ ਸਰਵੇਖਣ ਵਿੱਚ ਹੋਇਆ ਹੈ। ਸਰਵੇ ‘ਚ ਕਿਹਾ ਗਿਆ ਹੈ ਕਿ ਖਾਸ ਕਰ ਸਰਕਾਰਾਂ ਅਤੇ ਮੀਡੀਆ ਤੋਂ ਲੋਕਾਂ ਦਾ ਭਰੋਸਾ ਘੱਟਦਾਜਾ ਰਿਹਾ ਹੈ। ਇਸ ਸਰਵੇ ਵਿੱਚ ਭਾਰਤ ਅਤੇ ਚੀਨ ਨੂੰ ਲੈ ਕੇ ਲੋਕਾਂ ਦੀ ਸਾਕਾਰਾਤਮਕ ਰਾਏ ਸਾਹਮਣੇ ਆਈ ਹੈ। ਮੰਗਲਵਾਰ ਨੂੰ ਜਾਰੀ ‘ਐਡਲਮੇਨ ਟਰੱਸਟ ਬੈਰੋਮੀਟਰ’ ਵਿੱਚ ਕਿਹਾ ਗਿਆ ਹੈ ਕਿ ਚੀਨ ਅਤੇ ਭਾਰਤ ਦੋ ਅਜਿਹੇ ਦੇਸ਼ ਹਨ।

ਜਿੱਥੇ ਸਰਕਾਰ ਅਤੇ ਦੂਜੀਆਂ ਸੰਸਥਾਵਾਂ ਦੇ ਪ੍ਰਤੀ ਵਿਸ਼ਵਾਸ ਦਾ ਪੱਧਰ ਹੋਰ ਦੇਸ਼ਾਂ ਦੇ ਮੁਕਾਬਲੇ ਜ਼ਿਆਦਾ ਹੈ ਤਾਂ ਉਥੇ ਹੀ ਦੂਜੇ ਪਾਸੇ ਭਾਰਤ ਦੀ ਗਿਣਤੀ ਉਨ੍ਹਾਂ ਦੇਸ਼ਾਂ ‘ਚ ਮੁੱਖ ਹੈ ਜਿੱਥੇ ਰੁਜਗਾਰ ਖੋਹਣ ਨੂੰ ਲੈ ਕੇ ਚਿੰਤਾ ਸਭ ਤੋਂ ਜਿਆਦਾ ਹੈ। ਚੀਨ ਉਸਦੀ ਆਬਾਦੀ ਦੇ ਵੱਡੇ ਹਿੱਸੇ ਦੇ ਭਰੋਸੇ ਦੇ ਮਾਮਲੇ ਵਿੱਚ ਇਸ ਸੂਚੀ ‘ਚ ਟਾਪ ਉੱਤੇ ਹੈ, ਜਦੋਂ ਕਿ ਇਸ ਮਾਮਲੇ ਵਿੱਚ ਭਾਰਤ ਦੂਜੇ ਸਥਾਨ ‘ਤੇ ਹੈ ਤਾਂ ਰੂਸ ਦੋਵੇਂ ਮਾਮਲਿਆਂ ਵਿੱਚ ਹੇਠਲੇ ਸਥਾਨ ‘ਤੇ ਰਿਹਾ ਹੈ।

ਬਿਜਲੀ ਨੇ ਪੰਜਾਬੀਆਂ ਨੂੰ ਸੁਰਤ ਨੀ ਆਉਣ ਦੇਣੀ, Captain ਦਾ ਮੰਤਰੀ ਕੱਢ ਲਿਆਇਆ ਸਬੂਤ, 9 MLA ਹੋਏ ਇਕੱਠੇ

ਇਸ ਸਰਵੇ ਦੇ ਮੁਤਾਬਿਕ ਮਜ਼ਬੂਤ ਗਲੋਬਲ ਆਰਥਿਕਤਾ ਹਾਲਤ ਅਤੇ ਲੱਗਭਗ ਸਾਰੇ ਰੁਜ਼ਗਾਰ ਦੀ ਹਾਲਤ ਦੇ ਬਾਵਜੂਦ ਹਰ ਵਿਕਸਿਤ ਬਾਜ਼ਾਰ ‘ਚ ਬਹੁਗਿਣਤੀ ਭਾਗੀਦਾਰ ਨੂੰ ਇਸ ਬਾਰੇ ਵਿੱਚ ਭਰੋਸਾ ਨਹੀਂ ਹੈ ਕਿ ਉਨ੍ਹਾਂ ਦੀ ਹਾਲਤ ਪੰਜ ਸਾਲ ਵਿੱਚ ਬੇਤਹਰ ਹੋਵੇਗੀ ਅਤੇ 56 ਫ਼ੀਸਦੀ ਦਾ ਮੰਨਣਾ ਹੈ ਕਿ ਮੌਜੂਦਾ ਰੂਪ ਵਿੱਚ ਪੂੰਜੀਵਾਦ ਭਲਾਈ ਕਰਨ ਦੇ ਮੁਕਾਬਲੇ ਨੁਕਸਾਨ ਜ਼ਿਆਦਾ ਕਰ ਰਿਹਾ ਹੈ।

ਐਡਲਮੈਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਿਚਰਡ ਐਡਲਮੈਨ ਨੇ ਦੱਸਿਆ ਕਿ ਅਸੀ ਭਰੋਸੇ ਦੀ ਕਮੀ ਦੀ ਹਾਲਤ ਵਿੱਚ ਜੀ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਅਸੀਂ 20 ਸਾਲ ਪਹਿਲਾਂ ਭਰੋਸੇ ਦਾ ਮੁਲਾਂਕਣ ਸ਼ੁਰੂ ਕੀਤਾ ਸੀ। ਆਰਥਿਕ ਵਾਧੇ ਨੇ ਵਿਸ਼ਵਾਸ ਨੂੰ ਵਧਾਇਆ ਹੈ।
ਉਨ੍ਹਾਂ ਨੇ ਕਿਹਾ ਕਿ ਵਿਕਸਿਤ ਦੇਸ਼ਾਂ ‘ਚ ਰਾਸ਼ਟਰੀ ਕਮਾਈ ਵਿੱਚ ਅਸਮਾਨਤਾ ਹੁਣ ਮਹੱਤਵਪੂਰਣ ਕਾਰਕ ਬਣ ਗਈ ਹੈ। ਸ਼ੰਕਾ ਉਮੀਦਾਂ ਦਾ ਗਲਾ ਘੋਂਟ ਰਹੀ ਹੈ।

Big Breaking | Navjot Sidhu ਦੀ ਵਾਪਸੀ | ਹੁਣੇ ਹੁਣੇ ਕੀਤਾ ਵੱਡਾ ਐਲਾਨ

ਲੰਬੇ ਸਮੇਂ ਤੋਂ ਜੋ ਇਹ ਧਾਰਨਾ ਰਹੀ ਹੈ ਕਿ ਔਖੀ ਮਿਹਨਤ ਨਾਲ ਅਸੀ ਉੱਤੇ ਜਾਵਾਂਗੇ, ਉਹ ਹੁਣ ਮਹੱਤਵਹੀਣ ਹੋ ਰਿਹਾ ਹੈ। ਸਰਵੇ ਵਿੱਚ ਸ਼ਾਮਿਲ ਲੋਕਾਂ ‘ਚੋਂ 57 ਫ਼ੀਸਦੀ ਦਾ ਮੰਨਣਾ ਹੈ ਕਿ ਮੀਡੀਆ ਆਪਣਾ ਕੰਮ ਠੀਕ ਤਰੀਕੇ ਨਾਲ ਨਹੀਂ ਕਰ ਰਿਹਾ। ਹਾਲਾਂਕਿ ਸਰਵੇ ਵਿੱਚ ਮੰਨਿਆ ਗਿਆ ਹੈ ਕਿ ਕੰਪਨੀਆਂ ਅਤੇ ਸਰਕਾਰਾਂ ਭਰੋਸਾ ਹਾਸਲ ਕਰਨ ਲਈ ਕਦਮ ਉਠਾ ਸਕਦੀਆਂ ਹਨ।

]]>