Durgapur – D5 News https://punjabi.newsd5.in Truth Seeking News Network. Mon, 02 May 2022 05:46:57 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Durgapur – D5 News https://punjabi.newsd5.in 32 32 ਏਅਰਪੋਰਟ ‘ਤੇ ਲੈਂਡਿੰਗ ਤੋਂ ਠੀਕ ਪਹਿਲਾਂ ਤੂਫਾਨ ‘ਚ ਫਸਿਆ SpiceJet ਦਾ ਜਹਾਜ਼, 40 ਯਾਤਰੀ ਜ਼ਖਮੀ https://punjabi.newsd5.in/%e0%a8%8f%e0%a8%85%e0%a8%b0%e0%a8%aa%e0%a9%8b%e0%a8%b0%e0%a8%9f-%e0%a8%a4%e0%a9%87-%e0%a8%b2%e0%a9%88%e0%a8%82%e0%a8%a1%e0%a8%bf%e0%a9%b0%e0%a8%97-%e0%a8%a4%e0%a9%8b%e0%a8%82-%e0%a8%a0%e0%a9%80/ Mon, 02 May 2022 05:46:57 +0000 https://punjabi.newsd5.in/?p=155552 ਨਵੀਂ ਦਿੱਲੀ : ਸਪਾਈਸ ਜੈੱਟ ਦੀ ਮੁੰਬਈ-ਦੁਰਗਾਪੁਰ ਉਡਾਣ ਐਤਵਾਰ ਨੂੰ ਹਵਾਈ ਅੱਡੇ ‘ਤੇ ਉਤਰਦੇ ਸਮੇਂ ਵਾਯੂਮੰਡਲ ਵਿਚ ਗੰਭੀਰ ਹਾਦਸੇ ਦਾ ਸ਼ਿਕਾਰ ਹੋ ਗਈ। ਖ਼ਰਾਬ ਮੌਸਮ ਕਾਰਨ ਜਹਾਜ ਤੂਫ਼ਾਨ ਦੀ ਲਪੇਟ ਵਿਚ ਆ ਗਿਆ ਅਤੇ ਕੈਬਿਨ ਵਿਚ ਪਿਆ ਸਮਾਨ ਯਾਤਰੀਆਂ ਦੇ ਉੱਪਰ ਡਿੱਗ ਗਿਆ। ਇਸ ਕਾਰਨ ਜਹਾਜ ਵਿਚ ਸਵਾਰ 40 ਯਾਤਰੀ ਜ਼ਖ਼ਮੀ ਹੋ ਗਏ। ਸੂਤਰਾਂ ਨੇ ਦੱਸਿਆ ਕਿ ਜ਼ਖ਼ਮੀ ਯਾਤਰੀਆਂ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।

ਕਿਸਾਨਾਂ ਦੇ ਹੱਕ ‘ਚ ਆਈ ਬੀਜੇਪੀ | D5 Channel Punjabi

ਸਪਾਈਸਜੈੱਟ ਦੇ ਬੁਲਾਰੇ ਨੇ ਕਿਹਾ, ”1 ਮਈ ਨੂੰ ਸਪਾਈਸਜੈੱਟ ਦਾ ਬੋਇੰਗ ਬੀ737 ਜਹਾਜ਼ ਮੁੰਬਈ ਤੋਂ ਦੁਰਗਾਪੁਰ ਲਈ ਉਡਾਣ SG-945 ਦਾ ਸੰਚਾਲਨ ਕਰਦੇ ਸਮੇਂ ਹਵਾਈ ਅੱਡੇ ‘ਤੇ ਲੈਂਡ ਕਰ ਰਿਹਾ ਸੀ ਕਿ ਉਸ ਸਮੇਂ ਇਸ ਵਿਚ ਗੰਭੀਰ ਖ਼ਰਾਬੀ ਆ ਗਈ, ਜਿਸ ਕਾਰਨ ਕੁਝ ਯਾਤਰੀ ਜ਼ਖਮੀ ਹੋ ਗਏ। ” ਬੁਲਾਰੇ ਨੇ ਦੱਸਿਆ ਕਿ ਦੁਰਗਾਪੁਰ ਵਿਖੇ ਜਹਾਜ਼ ਦੇ ਉਤਰਨ ਤੋਂ ਬਾਅਦ ਯਾਤਰੀਆਂ ਨੂੰ ਤੁਰੰਤ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਗਈ। ਬੁਲਾਰੇ ਨੇ ਕਿਹਾ “ਸਪਾਈਸਜੈੱਟ ਇਸ ਮੰਦਭਾਗੀ ਘਟਨਾ ‘ਤੇ ਅਫ਼ਸੋਸ ਪ੍ਰਗਟ ਕਰਦਾ ਹੈ ਅਤੇ ਜ਼ਖ਼ਮੀਆਂ ਨੂੰ ਹਰ ਸੰਭਵ ਡਾਕਟਰੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ”।

 

]]>
ਜਦੋਂ ਓਵਰਬ੍ਰਿਜ਼ ਦੇ ਹੇਠਾਂ ਫਸਿਆ ਜਹਾਜ਼, ਵੀਡੀਓ ਵਾਇਰਲ https://punjabi.newsd5.in/%e0%a8%9c%e0%a8%a6%e0%a9%8b%e0%a8%82-%e0%a8%93%e0%a8%b5%e0%a8%b0%e0%a8%ac%e0%a9%8d%e0%a8%b0%e0%a8%bf%e0%a9%9b-%e0%a8%a6%e0%a9%87-%e0%a8%b9%e0%a9%87%e0%a8%a0%e0%a8%be%e0%a8%82-%e0%a8%ab%e0%a8%b8/ Wed, 25 Dec 2019 08:05:57 +0000 https://punjabi.newsd5.in/?p=58322 ਨਵੀਂ ਦਿੱਲੀ : ਤੁਸੀਂ ਜਹਾਜ਼ ਅਸਮਾਨ ‘ਚ ਉੱਡਦੇ ਤਾਂ ਜ਼ਰੂਰ ਦੇਖੇ ਹੋਣਗੇ ਪਰ ਕੀ ਤੁਸੀਂ ਕਦੇ ਸੁਣਿਆ ਕੀ ਕੋਈ ਜਹਾਜ਼ ਪੁੱਲ ਦੇ ਹੇਠਾਂ ਫਸ ਗਿਆ ਹੋਵੇ। ਤੁਹਾਡਾ ਜਵਾਬ ਹੋਵੇਗਾ ਨਹੀਂ, ਪਰ ਅਜਿਹਾ ਹੋਇਆ ਹੈ। ਜੀ ਹਾਂ ਅਜਿਹਾ ਹੋਇਆ ਪੱਛਮੀ ਬੰਗਾਲ ਦੇ ਦੁਰਗਾਪੁਰ ਵਿੱਚ ਜਿੱਥੇ ਇੱਕ ਜ਼ਹਾਜ ਪੁਲ ਦੇ ਹੇਠਾਂ ਫਸ ਗਿਆ ਹੈ।

Media ਨਾਲ Bhagwant Maan ਦੀ ਲੜਾਈ ‘ਤੇ Simarjit Bains ਦਾ ਵੱਡਾ ਬਿਆਨ

ਦਰਅਸਲ ਪੱਛਮੀ ਬੰਗਾਲ ਦੇ ਦੁਰਗਾਪੁਰ ਵਿੱਚ ਇੱਕ ਟਰੱਕ ਭਾਰਤੀ ਡਾਕ ਸੇਵਾ ਤੋਂ ਮੁਕਤ ਹੋ ਚੁੱਕੇ ਪੁਰਾਣੇ ਜਹਾਜ਼ ਨੂੰ ਲੈਕੇ ਜਾ ਰਹੇ ਸਨ ਪਰ ਹਾਈਵੇਅ ਤੇ ਇੱਕ ਓਵਰਬ੍ਰਿਜ਼ ਨੇ ਹੇਠੋਂ ਲੰਘਦਾ ਹੋਇਆ ਜ਼ਿਆਦਾ ਉਚਾਈ ਹੋਣ ਦੀ ਵਜ੍ਹਾ ਨਾਲ ਜਹਾਜ਼ ਉੱਥੇ ਫਸ ਗਿਆ।ਜਹਾਜ਼ ਨੂੰ ਉੱਥੇ ਪੁੱਲ ਦੇ ਹੇਠਾਂ ਫਸਿਆ ਦੇਖ ਲੋਕ ਉਸ ਨੂੰ ਦੇਖਣ ਪਹੁੰਚ ਗਏ ਅਤੇ ਦੇਖਣ ਵਾਲੇ ਲੋਕਾਂ ਦੀ ਭੀੜ ਲੱਗ ਗਈ, ਜਿਸਦਾ ਅਸਰ ਟ੍ਰੈਫਿਕ ਪੁਲਿਸ ਤੇ ਪਿਆ।

ਬਿੱਟੂ ਦੇ ਦੁਆਲੇ ਹੋਇਆ ਕਾਂਗਰਸੀ ਮੰਤਰੀ, ਕਹਿੰਦਾ, ਗ਼ਲਤ ਚੱਲ ਰਿਹੈ Ravneet Bittu

ਦੱਸ ਦਈਏ ਕਿ ਇਸ ਜਹਾਜ਼ ਨੂੰ ਭਾਰਤੀ ਡਾਕ ਵਿਭਾਗ ਨੇ ਪੁਰਾਣਾ ਹੋ ਜਾਣ ਦੀ ਵਜ੍ਹਾ ਨਾਲ ਸੇਵਾ ਤੋਂ ਮੁਕਤ ਕਰ ਦਿੱਤਾ ਅਤੇ ਇਸਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਲਿਜਾਇਆ ਜਾ ਰਿਹਾ ਸੀ ਜਿਸ ਦੌਰਾਨ ਇਹ ਨਜ਼ਾਰਾ ਦੇਖਣ ਨੂੰ ਮਿਲਿਆ। ਹੁਣ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਲੋਕ ਇਸ ਤੇ ਮਜ਼ੇ ਲੈ ਕੇ ਕੰਮੈਂਟ ਕਰ ਰਹੇ ਹਨ।

]]>