drug overdose – D5 News https://punjabi.newsd5.in Truth Seeking News Network. Sat, 13 Apr 2019 04:37:58 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png drug overdose – D5 News https://punjabi.newsd5.in 32 32 ਚਾਰ ਭੈਣਾਂ ਦੇ ਇਕਲੌਤੇ ਭਰਾ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ https://punjabi.newsd5.in/%e0%a8%9a%e0%a8%be%e0%a8%b0-%e0%a8%ad%e0%a9%88%e0%a8%a3%e0%a8%be%e0%a8%82-%e0%a8%a6%e0%a9%87-%e0%a8%87%e0%a8%95%e0%a8%b2%e0%a9%8c%e0%a8%a4%e0%a9%87-%e0%a8%ad%e0%a8%b0%e0%a8%be-%e0%a8%a6%e0%a9%80-2/ Fri, 12 Apr 2019 10:05:51 +0000 https://punjabi.newsd5.in/?p=47074 ਖੰਨਾ: ਸੂਬੇ ‘ਚ ਨਸ਼ਿਆਂ ਨਾਲ ਮੌਤਾਂ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ| ਤਾਜ਼ਾ ਮਾਮਲਾ ਖੰਨਾ ਨੇੜਲੇ ਪਿੰਡ ਲਿਬੜਾ ‘ਚ ਨਸ਼ੇ ਦੀ ਓਵਰਡੋਜ਼ ਨਾਲ ਚਾਰ ਭੈਣਾਂ ਦੇ ਇਕਲੌਤੇ ਭਰਾ ਦੀ ਜਾਨ ਚਲੀ ਗਈ। ਮ੍ਰਿਤਕ ਦੀ ਪਛਾਣ 21 ਸਾਲਾ ਨਿਰਭੈ ਸਿੰਘ ਵਜੋਂ ਹੋਈ ਹੈ। ਨਿਰਭੈ ਦੀ ਮਾਂ ਤੇਜ ਕੌਰ ਤੇ ਉਸ ਦੀਆਂ ਭੈਣਾਂ ਨੇ ਰੋਂਦਿਆਂ ਦੱਸਿਆ ਕਿ ਕੁਝ ਸਮੇਂ ਪਹਿਲਾਂ ਉਹ ਨਸ਼ੇ ਦੀ ਦਲਦਲ ‘ਚ ਫਸ ਗਿਆ। ਹੌਲੀ-ਹੌਲੀ ਉਸ ਦੀ ਆਦਤ ਵਧਦੀ ਗਈ।

Read Also ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਜਾਰੀ

ਬੀਤੀ ਰਾਤ ਉਹ ਆਪਣੇ ਦੋਸਤਾਂ ਦੇ ਨਾਲ ਘਰ ਆਇਆ ਸੀ ਤੇ ਕਿਹਾ ਕਿ ਅੱਜ ਉਸ ਨੇ ਕਿਸੇ ਗੱਡੀ ਵਾਲੇ ਨਾਲ ਗੇੜੇ ‘ਤੇ ਜਾਣਾ ਹੈ। ਉਹ ਸਕੂਟਰ ‘ਚ ਪੈਟਰੋਲ ਪਵਾਉਣ ਲਈ 50 ਰੁਪਏ ਲੈ ਕੇ ਗਿਆ ਸੀ। ਕੁਝ ਮਿੰਟਾਂ ਮਗਰੋਂ ਇਕੱਲਾ ਘਰ ਵਾਪਸ ਆਇਆ। ਤੇਜ ਕੌਰ ਨੇ ਦੱਸਿਆ ਕਿ ਆਉਂਦੇ ਹੀ ਉਹ ਚੁਬਾਰੇ ਚੜ੍ਹ ਗਿਆ ਤੇ ਕਰੀਬ ਨੌਂ ਵਜੇ ਜਦੋਂ ਉਹ ਰੋਟੀ ਦਾ ਪੁੱਛਣ ਗਈ ਤਾਂ ਨਿਰਭੈ ਫਰਸ਼ ‘ਤੇ ਡਿੱਗਿਆ ਪਿਆ ਸੀ। ਉਸ ਨੇ ਰੌਲਾ ਪਾ ਦਿੱਤਾ। ਲੋਕ ਉੱਥੇ ਇਕੱਠੇ ਹੋਏ ਤੇ ਨਿਰਭੈ ਨੂੰ ਹਸਪਤਾਲ ਲਿਆਂਦਾ ਗਿਆ। ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।

ਇਸ ਸਬੰਧੀ ਪੁਲਿਸ ਨੇ ਨਸ਼ੇ ਦੀ ਓਵਰਡੋਜ਼ ਦੀ ਪੁਸ਼ਟੀ ਨਹੀਂ ਕੀਤੀ। ਐਸਐਚਓ ਅਨਵਰ ਅਲੀ ਨੇ ਕਿਹਾ ਕਿ ਮ੍ਰਿਤਕ ਦੇ ਚਾਚਾ ਨੇ ਬਿਆਨ ਲਿਖਾਏ ਹਨ ਕਿ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਇਸ ਆਧਾਰ ‘ਤੇ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਮਗਰੋਂ ਲਾਸ਼ ਵਾਰਸਾਂ ਦੇ ਹਵਾਲੇ ਕੀਤੀ ਗਈ। ਉਨ੍ਹਾਂ ਕਿਹਾ ਕਿ ਹਾਲੇ ਨਸ਼ੇ ਵਾਲੀ ਕੋਈ ਗੱਲ ਸਾਹਮਣੇ ਨਹੀਂ ਆਈ, ਜੇ ਕੋਈ ਇਹੋ ਜਿਹਾ ਮਾਮਲਾ ਆਉਂਦਾ ਹੈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।

]]>