didwana – D5 News https://punjabi.newsd5.in Truth Seeking News Network. Tue, 10 Dec 2019 11:50:49 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png didwana – D5 News https://punjabi.newsd5.in 32 32 ਅਨੌਖਾ ਵਿਆਹ : ਲਾੜੀ ਨੂੰ ਲੈਣ 40 ਟਰੈਕਟਰਾਂ ਤੇ ਬਰਾਤ ਲੈ ਨਿਕਲਿਆ ਲਾੜਾ https://punjabi.newsd5.in/%e0%a8%85%e0%a8%a8%e0%a9%8c%e0%a8%96%e0%a8%be-%e0%a8%b5%e0%a8%bf%e0%a8%86%e0%a8%b9-%e0%a8%b2%e0%a8%be%e0%a9%9c%e0%a9%80-%e0%a8%a8%e0%a9%82%e0%a9%b0-%e0%a8%b2%e0%a9%88%e0%a8%a3-40-%e0%a8%9f%e0%a8%b0/ Tue, 10 Dec 2019 11:43:48 +0000 https://punjabi.newsd5.in/?p=57586 ਡੀਡਵਾਨਾ : ਜਿਲ੍ਹਾ ਉਤਰਾਖੰਡ ਦੇ ਨਜ਼ਦੀਕੀ ਪਿੰਡ ਲਾਡਾਬਾਸ ‘ਚ ਨਿਕਲੀ ਇੱਕ ਅਨੌਖੀ ਬਰਾਤ ਖੇਤਰ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਬਰਾਤ ਚਰਚਾ ‘ਚ ਇਸ ਲਈ ਬਣੀ ਹੋਈ ਹੈ ਕਿਉਂਕਿ ਇੱਥੇ ਲਾੜੀ ਨੂੰ ਲੈ ਕੇ ਜਾਣ ਲਈ 10 – 20 ਨਹੀਂ ਸਗੋਂ ਪੂਰੇ 40 ਟਰੈਕਟਰ ਰਵਾਨਾ ਹੋਏ।

ਜੀ ਹਾਂ ਜਿੱਥੇ ਅੱਜਕੱਲ੍ਹ ਬਾਰਾਤ ਵਿੱਚ ਦਿਖਾਵੇ ਲਈ ਲੋਕ ਮਹਿੰਗੀਆਂ ਅਤੇ ਲਗਜ਼ਰੀ ਗੱਡੀਆਂ ਦਿਖਾਵੇ ਦੇ ਲਈ ਲੈ ਕੇ ਜਾਂਦੇ ਹਨ, ਉਥੇ ਹੀ ਲਾਡਾਬਾਸ ਪਿੰਡ ਨਿਵਾਸੀ ਮੋਹੰਮਦ ਯੂਸੁਫ ਗਹਿਲੋਤ ਦੇ ਪੁੱਤਰ ਮੋਹੰਮਦ ਨੋਸ਼ਾਦ ਗਹਿਲੋਤ ਦੀ ਬਰਾਤ ਨੂੰ ਠੀਕ ਇਸਦੇ ਉਲਟ ਤਰੀਕੇ ਨਾਲ ਲਿਜਾਇਆ ਗਿਆ।

ਸੰਸਦ ‘ਚ ਭਗਵੰਤ ਮਾਨ ਨੇ ਠੋਕੇ ਵਿਰੋਧੀ, ਕਹਿੰਦਾ, ਬੋਲਣ ਲੱਗਿਆਂ, ਸੁੰਘਲੋ ਜਿੰਨ੍ਹੇ ਸੁੰਘਣਾ

ਨੋਸ਼ਾਦ ਗਹਿਲੋਤ ਨੇ ਇੱਕਦਮ ਪੇਂਡੂ ਵਾਤਾਵਰਣ ‘ਚ ਕਿਸਾਨ ਦੀ ਸਵਾਰੀ ਟਰੈਕਟਰ ‘ਤੇ ਬਰਾਤ ਲੈ ਕੇ ਜਾਣ ਦੀ ਠਾਨੀ ਅਤੇ 40 ਤੋਂ ਜ਼ਿਆਦਾ ਟਰੈਕਟਰਾਂ ‘ਚ ਬਰਾਤ ਕੱਢੀ ਗਈ।ਸਾਰੇ ਬਰਾਤੀ ਵੀ ਟਰੈਕਟਰਾਂ ‘ਤੇ ਬੈਠਕੇ ਲਾਡਾਬਾਸ ਤੋਂ ਰਾਮਸਾਬਾਸ ਲਾੜੀ ਲੈਣ ਲਈ ਰਵਾਨਾ ਹੋਏ। ਇਸ ਅਨੌਖੀ ਬਰਾਤ ਨੂੰ ਦੇਖਕੇ ਹਰ ਕੋਈ ਚਰਚਾ ਕਰਨ ਲੱਗਾ ਅਤੇ ਇਹ ਖਿੱਚ ਦਾ ਕੇਂਦਰ ਬਣ ਗਈ।

ਰਾਜੋਆਣਾ ਨੇ ਜੇਲ੍ਹ ‘ਚੋਂ ਭੇਜੀ ਚਿੱਠੀ, ਅਕਾਲ ਤਖਤ ਸਾਹਿਬ ਦੇ ਜਥੇਦਾਰ ‘ਤੇ ਚੁੱਕੇ ਸਵਾਲ!

ਇਸਨੂੰ ਦੇਖਣ ਲਈ ਲੋਕਾਂ ਦਾ ਲੱਗੀ ਹੋਈ ਸੀ। ਉੱਥੇ ਹੀ ਮੋਹੰਮਦ ਨੋਸ਼ਾਦ ਗਹਿਲੋਤ ਲਾੜੇ ਦੇ ਪਿਤਾ ਮੋਹੰਮਦ ਯੂਸੁਫ਼ ਗਹਿਲੋਤ ਨੇ ਦੱਸਿਆ ਕਿ ਅਸੀਂ ਕਿਸਾਨ ਪਰਿਵਾਰ ਤੋਂ ਹਾਂ ਅਤੇ ਸਾਡਾ ਸਭ ਤੋਂ ਪਿਆਰਾ ਸਾਧਨ ਟਰੈਕਟਰ ਹੈ। ਇਸ ਬਰਾਤ ਵਿੱਚ ਬਰਾਤੀਆਂ ਦਾ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਹਾਈਵੇਅ ਤੇ ਜਾਂਦੇ ਸਮੇਂ ਰਾਹਗੀਰਾਂ ਲਈ ਵੀ ਬਰਾਤ ਖਿੱਚ ਦਾ ਕੇਂਦਰ ਬਣੀ ਹੋਈ ਸੀ।

]]>