dhoni farming – D5 News https://punjabi.newsd5.in Truth Seeking News Network. Thu, 12 Nov 2020 08:47:51 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png dhoni farming – D5 News https://punjabi.newsd5.in 32 32 ਧੋਨੀ ਕਰਨਗੇ ਮਸ਼ਹੂਰ ਕੜਕਨਾਥ ਮੁਰਗਿਆਂ ਦੀ ਫਾਰਮਿੰਗ, 2000 ਚੂਚਿਆਂ ਦਾ ਦਿੱਤਾ ਆਰਡਰ https://punjabi.newsd5.in/%e0%a8%a7%e0%a9%8b%e0%a8%a8%e0%a9%80-%e0%a8%95%e0%a8%b0%e0%a8%a8%e0%a8%97%e0%a9%87-%e0%a8%ae%e0%a8%b6%e0%a8%b9%e0%a9%82%e0%a8%b0-%e0%a8%95%e0%a9%9c%e0%a8%95%e0%a8%a8%e0%a8%be%e0%a8%a5-%e0%a8%ae/ Thu, 12 Nov 2020 08:47:51 +0000 https://punjabi.newsd5.in/?p=80182 ਨਵੀਂ ਦਿੱਲੀ : ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਕੜਕਨਾਥ ਮੁਰਗੇ ਦੀ ਫਾਰਮਿੰਗ ਕਰਨ ਜਾ ਰਹੇ ਹਨ। ਕੁਝ ਲੋਕ ਇਸਨੂੰ ਧੋਨੀ ਦੇ ਰਿਟਾਇਰਮੈਂਟ ਪਲੈਨ ਦੇ ਰੂਪ ‘ਚ ਦੇਖ ਰਹੇ ਹਨ। ਧੋਨੀ ਰਾਂਚੀ ਦੇ ਆਪਣੇ ਫ਼ਾਰਮ ਹਾਊਸ ‘ਚ ਇਸਦੀ ਫਾਰਮਿੰਗ ਕਰਨਗੇ। ਖ਼ਬਰ ਹੈ ਕਿ ਧੋਨੀ ਨੇ ਮੱਧ ਪ੍ਰਦੇਸ਼ ਦੇ ਝਾਬੂਆ ਜ਼ਿਲ੍ਹੇ ਦੇ ਪੋਲਟਰੀ ਫ਼ਾਰਮ ਤੋਂ 2000 ਕੜਕਨਾਥ ਚੂਚਿਆਂ ਦਾ ਆਰਡਰ ਦਿੱਤਾ ਹੈ।

ਮੱਧ ਪ੍ਰਦੇਸ਼ ਦੇ ਇੱਕ ਪੋਲਟਰੀ ਫ਼ਾਰਮ ਨੂੰ ਇਸਦਾ ਆਰਡਰ ਦਿੱਤਾ ਗਿਆ ਹੈ ਅਤੇ ਉਸਨੂੰ 15 ਦਸੰਬਰ ਤੱਕ 2000 ਕੜਕਨਾਥ ਚੂਚਿਆਂ ਦੇ ਇਹ ਆਰਡਰ ਪੂਰੇ ਕਰਨੇ ਹਨ। ਉਹ ਇਸਦੇ ਲਈ ਬਹੁਤ ਮਿਹਨਤ ਕਰ ਰਹੇ ਹਨ ਕਿ ਤੈਅ ਸਮੇਂ ਤੱਕ ਧੋਨੀ ਦੀ ਟੀਮ ਨੂੰ ਇਹ ਆਰਡਰ ਪੂਰਾ ਕਰਕੇ ਦੇ ਦਿੱਤਾ ਜਾਵੇ। ਮੀਡੀਆ ਰਿਪੋਰਟ ਮੁਤਾਬਕ ਝਾਬੂਆ ਜ਼ਿਲ੍ਹੇ ਦੇ ਹੇਠਲੇ ਬਲਾਕ ਦੇ ਰਹਿਣ ਵਾਲੇ ਵਿਨੋਦ ਮੇਧਾ ਨੂੰ ਇਸਦਾ ਆਰਡਰ ਮਿਲਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਤਿੰਨ ਮਹੀਨੇ ਪਹਿਲਾ ਧੋਨੀ ਦੇ ਫ਼ਾਰਮ ਮੈਨੇਜਰਸ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਸੀ ਅਤੇ ਪੰਜ ਦਿਨ ਪਹਿਲਾਂ ਉਨ੍ਹਾਂ ਨੂੰ 2000 ਚੂਚਿਆਂ ਦਾ ਆਰਡਰ ਮਿਲਿਆ ਹੈ। ਜਿਨ੍ਹਾਂ ਨੂੰ 15 ਦਸੰਬਰ ਤੱਕ ਰਾਂਚੀ ਪਹੁੰਚਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਮਾਣ ਹੈ ਕਿ ਮੈਂ ਭਾਰਤ ਦੇ ਸਭ ਤੋਂ ਮਸ਼ਹੂਰ ਕ੍ਰਿਕੇਟਰਸ ਵਿੱਚੋਂ ਇੱਕ ਨੂੰ ਕੜਕਨਾਥ ਚੂਚਿਆਂ ਦੀ ਸਪਲਾਈ ਕਰ ਰਿਹਾ ਹਾਂ।

ਜੁਲਾਈ 2020 ‘ਚ ਅਜਿਹੀਆਂ ਤਸਵੀਰਾਂ ਅਤੇ ਰਿਪੋਰਟਾਂ ਆਈਆਂ ਸਨ, ਜਿਨ੍ਹਾਂ ‘ਚ ਕਿਹਾ ਗਿਆ ਸੀ ਕਿ ਧੋਨੀ 43 ਏਕੜ ਦੇ ਆਪਣੇ ਫ਼ਾਰਮ ਹਾਊਸ ‘ਚ ਆਰਗੈਨਿਕ ਫਾਰਮਿੰਗ ਕਰਨ ਦੀ ਯੋਜਨਾ ਬਣਾ ਰਹੇ ਹਨ। ਧੋਨੀ ਦੀ ਟੀਮ ਨੇ ਡੇਅਰੀ ਫਾਰਮਿੰਗ ਲਈ ਸਾਹੀਵਾਲ ਨਸਲ ਦੀਆਂ ਗਾਵਾਂ ਰੱਖੀਆਂ ਸਨ। ਨਾਲ ਹੀ ਫਿਸ਼ ਫਾਰਮਿੰਗ ਵੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇਸ ਫ਼ਾਰਮ ‘ਚ ਬੱਤਖ ਅਤੇ ਪੋਲਟਰੀ ਫਾਰਮਿੰਗ ਵੀ ਕੀਤੀ ਜਾ ਰਹੀ ਹੈ।

]]>