Departmental Examination – D5 News https://punjabi.newsd5.in Truth Seeking News Network. Thu, 15 Sep 2022 15:38:06 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Departmental Examination – D5 News https://punjabi.newsd5.in 32 32 ਅਗਲੀ ਵਿਭਾਗੀ ਪ੍ਰੀਖਿਆ ਲਈ ਅਰਜ਼ੀਆਂ ਭੇਜਣ ਦੀ ਆਖਰੀ ਮਿਤੀ ਸਤੰਬਰ 30 https://punjabi.newsd5.in/%e0%a8%85%e0%a8%97%e0%a8%b2%e0%a9%80-%e0%a8%b5%e0%a8%bf%e0%a8%ad%e0%a8%be%e0%a8%97%e0%a9%80-%e0%a8%aa%e0%a9%8d%e0%a8%b0%e0%a9%80%e0%a8%96%e0%a8%bf%e0%a8%86-%e0%a8%b2%e0%a8%88-%e0%a8%85%e0%a8%b0/ Thu, 15 Sep 2022 15:38:06 +0000 https://punjabi.newsd5.in/?p=176056 ਚੰਡੀਗੜ੍ਹ : ਸਹਾਇਕ ਕਮਿਸ਼ਨਰਾਂ, ਵਾਧੂ ਸਹਾਇਕ ਕਮਿਸ਼ਨਰਾਂ/ਤਹਿਸੀਲਦਾਰਾਂ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਦੀ ਅਗਲੀ ਵਿਭਾਗੀ ਪ੍ਰੀਖਿਆ 17-10-2022 ਤੋਂ 21-10-2022 ਤੱਕ ਹੋਵੇਗੀ।
ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜਿਹੜੇ ਅਧਿਕਾਰੀ ਉਕਤ ਪ੍ਰੀਖਿਆ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ, ਉਹ ਆਪਣੀਆਂ ਅਰਜ਼ੀਆਂ ਸਕੱਤਰ, ਪੰਜਾਬ ਸਰਕਾਰ, ਪ੍ਰਸੋਨਲ ਵਿਭਾਗ ਅਤੇ ਸਕੱਤਰ, ਵਿਭਾਗੀ ਪ੍ਰੀਖਿਆ ਕਮੇਟੀ (ਪੀ.ਸੀ.ਐਸ. ਸ਼ਾਖਾ), ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ ਨੂੰ 30.09.2022 ਤੱਕ ਪ੍ਰੋਫਾਰਮੇ ਜ਼ਰੀਏ ਵੱਖਰੇ ਤੌਰ ‘ਤੇ ਆਪਣੇ ਵਿਭਾਗਾਂ ਰਾਹੀਂ ਭੇਜਣ। ਕਿਸੇ ਵੀ ਸਥਿਤੀ ਵਿੱਚ ਸਿੱਧੇ ਤੌਰ ‘ਤੇ ਭੇਜੀ ਅਰਜ਼ੀ ‘ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਅਧੂਰੀਆਂ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਜਾਵੇਗਾ ਅਤੇ ਕੋਈ ਰੋਲ ਨੰਬਰ ਜਾਰੀ ਨਹੀਂ ਕੀਤਾ ਜਾਵੇਗਾ ਜਿਸ ਲਈ ਸਬੰਧਤ ਬਿਨੈਕਾਰ ਜ਼ਿੰਮੇਵਾਰ ਹੋਵੇਗਾ।
ਜਿਹੜੇ ਉਮੀਦਵਾਰਾਂ ਨੂੰ 17-10-2022 ਤੋਂ 21 10-2022 ਤੱਕ ਹੋਣ ਵਾਲੀਆਂ ਪ੍ਰੀਖਿਆਵਾਂ ਲਈ 10.10.2022 ਤੱਕ ਰੋਲ ਨੰਬਰ ਪ੍ਰਾਪਤ ਨਹੀਂ ਹੁੰਦਾ, ਉਹ ਪੀ.ਸੀ.ਐਸ. ਸ਼ਾਖਾ ਨਾਲ ਈ-ਮੇਲ (supdt.pcs@punjab.gov.in) ਜਾਂ ਟੈਲੀਫੋਨ 0172-2740553 (PBX -4648) ਰਾਹੀਂ  ਸੰਪਰਕ ਕਰ ਸਕਦੇ ਹਨ।
]]>
ਵਿਭਾਗੀ ਪ੍ਰੀਖਿਆ ਦੀਆਂ ਤਾਰੀਖਾਂ ’ਚ ਤਬਦੀਲੀ https://punjabi.newsd5.in/%e0%a8%b5%e0%a8%bf%e0%a8%ad%e0%a8%be%e0%a8%97%e0%a9%80-%e0%a8%aa%e0%a9%8d%e0%a8%b0%e0%a9%80%e0%a8%96%e0%a8%bf%e0%a8%86-%e0%a8%a6%e0%a9%80%e0%a8%86%e0%a8%82-%e0%a8%a4%e0%a8%be%e0%a8%b0%e0%a9%80/ Fri, 24 Dec 2021 15:02:21 +0000 https://punjabi.newsd5.in/?p=139290 ਚੰਡੀਗੜ: ਪੰਜਾਬ ਦੀ ਵਿਭਾਗੀ ਪ੍ਰੀਖਿਆ ਕਮੇਟੀ ਵੱਲੋਂ ਅਧਿਕਾਰੀਆਂ/ਕਰਮਚਾਰੀਆਂ ਦੀ ਵਿਸ਼ੇਸ਼ ਸ਼ੇ੍ਰਣੀਆਂ ਦੀ ਅਗਲੀ ਵਿਭਾਗੀ ਪ੍ਰੀਖਿਆ ਦੀਆਂ ਤਾਰੀਖਾਂ ’ਚ ਤਬਦੀਲੀ ਕੀਤੀ ਗਈ ਹੈ, ਹੁਣ ਇਹ ਪ੍ਰੀਖਿਆ 10 ਜਨਵਰੀ ਤੋਂ 14 ਜਨਵਰੀ, 2022 ਤੱਕ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ, ਪੰਜਾਬ (ਮੈਗਸਿਪਾ), ਸੈਕਟਰ 26, ਚੰਡੀਗੜ ਵਿਖੇ ਸਵੇਰੇ 9 ਤੋਂ ਦੁਪਹਿਰ 12 ਵਜੇ ਅਤੇ ਬਾਅਦ ਦੁਪਹਿਰ 2 ਵਜੇ ਤੋਂ 5 ਵਜੇ ਤੱਕ ਕਰਵਾਈ ਜਾਵੇਗੀ।

Breaking News : Bikram Majithia ਨੂੰ ਝਟਕਾ, Court ਨੇ ਸੁਣਾਇਆ ਫੈਸਲਾ, ਪਈ ਨਵੀਂ ਮੁਸੀਬਤ | D5 Channel Punjabi

ਪੰਜਾਬ ਸਰਕਾਰ ਦੇ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲਾਂ ਇਹ ਪ੍ਰੀਖਿਆ 27 ਦਸੰਬਰ, 2021 ਤੋਂ ਸ਼ੁਰੂ ਹੋ ਕੇ 31 ਦਸੰਬਰ, 2021 ਨੂੰ ਮੁਕੰਮਲ ਹੋਣੀ ਸੀ।

]]>
ਅਫ਼ਸਰ ਕਾਡਰ ਦੀਆਂ ਵੱਖ-ਵੱਖ ਵਿਭਾਗੀ ਪ੍ਰੀਖਿਆਵਾਂ 23 ਅਗਸਤ ਤੋਂ : ਪ੍ਰਮੁੱਖ ਸਕੱਤਰ ਪ੍ਰਸੋਨਲ https://punjabi.newsd5.in/%e0%a8%85%e0%a9%9e%e0%a8%b8%e0%a8%b0-%e0%a8%95%e0%a8%be%e0%a8%a1%e0%a8%b0-%e0%a8%a6%e0%a9%80%e0%a8%86%e0%a8%82-%e0%a8%b5%e0%a9%b1%e0%a8%96-%e0%a8%b5%e0%a9%b1%e0%a8%96-%e0%a8%b5%e0%a8%bf%e0%a8%ad/ Wed, 04 Aug 2021 04:23:46 +0000 https://punjabi.newsd5.in/?p=115405 ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਸਹਾਇਕ ਕਮਿਸ਼ਨਰਾਂ, ਵਧੀਕ ਸਹਾਇਕ ਕਮਿਸ਼ਨਰ /ਆਈ.ਪੀ.ਐਸ. ਅਧਿਕਾਰੀਆਂ, ਤਹਿਸੀਲਦਾਰ /ਮਾਲ ਅਧਿਕਾਰੀਆਂ ਅਤੇ ਹੋਰ ਵਿਭਾਗਾਂ ਦੀ ਅਗਲੀ ਵਿਭਾਗੀ ਪ੍ਰੀਖਿਆ 23 ਅਗਸਤ 2021 ਤੋਂ 27 ਅਗਸਤ, 2021 ਤੱਕ ਕਰਵਾਈ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਸੋਨਲ ਵਿਭਾਗ, ਪੰਜਾਬ  ਦੇ ਪ੍ਰਮੁੱਖ ਸਕੱਤਰ -ਕਮ- ਵਿਭਾਗੀ ਪ੍ਰੀਖਿਆ ਕਮੇਟੀ ਦੇ ਸਕੱਤਰ ਵਿਵੇਕ ਪ੍ਰਤਾਪ ਸਿੰਘ ਨੇ ਅੱਜ ਇੱਥੇ ਦੱਸਿਆ ਕਿ  ਉਕਤ ਪ੍ਰੀਖਿਆ ਵਿੱਚ ਸ਼ਾਮਲ ਹੋਣ ਦੇ ਚਾਹਵਾਨ ਅਧਿਕਾਰੀ ਸਬੰਧਤ ਵਿਭਾਗਾਂ ਰਾਹੀਂ ਆਪਣੀਆਂ ਅਰਜ਼ੀਆਂ ਪੰਜਾਬ ਸਰਕਾਰ ,ਪ੍ਰਸੋਨਲ ਵਿਭਾਗ ਦੇ ਪ੍ਰਮੁੱਖ ਸਕੱਤਰ ਅਤੇ ਵਿਭਾਗੀ ਪ੍ਰੀਖਿਆ ਕਮੇਟੀ (ਪੀ.ਸੀ.ਐਸ. ਬ੍ਰਾਂਚ) ਦੇ ਸਕੱਤਰ, ਪੰਜਾਬ ਸਿਵਲ ਸਕੱਤਰੇਤ, ਚੰਡੀਗੜ ਨੂੰ 10 ਅਗਸਤ, 2021 ਤੱਕ ਨਿਰਧਾਰਤ ਪ੍ਰੋਫਾਰਮਾ ਵਿੱਚ ਭੇਜ ਸਕਦੇ ਹਨ।
ਸ੍ਰੀ ਵਿਵੇਕ ਪ੍ਰਤਾਪ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਸਥਿਤੀ ਵਿੱਚ ਸਿੱਧੀ ਅਰਜ਼ੀ ਵਿਚਾਰੀ ਨਹੀਂ ਜਾਵੇਗੀ। ਉਨਾਂ ਅੱਗੇ ਦੱਸਿਆ ਕਿ ਅਧੂਰੀਆਂ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਜਾਵੇਗਾ ਅਤੇ ਰੋਲ ਨੰਬਰ ਜਾਰੀ ਨਹੀਂ ਕੀਤਾ ਜਾਵੇਗਾ ,ਇਸ ਲਈ  ਸਬੰਧਤ ਬਿਨੈਕਾਰ ਖੁਦ ਜ਼ਿੰਮੇਵਾਰ ਹੋਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਕਿਸੇ ਉਮੀਦਵਾਰ ਨੂੰ 23-08-2021 ਤੋਂ 27-08-2021 ਨੂੰ ਹੋਣ ਵਾਲੀਆਂ ਇਨਾਂ ਪ੍ਰੀਖਿਆਵਾਂ ਲਈ, 16 ਅਗਸਤ, 2021 ਤੱਕ ਆਪਣਾ ਰੋਲ ਨੰਬਰ ਪ੍ਰਾਪਤ ਨਹੀਂ ਹੁੰਦਾ ਤਾਂ ਉਹ ਈ-ਮੇਲ       (pcsbranch@gmail.com) ਜਾਂ ਟੈਲੀਫੋਨ (0172-2740553 (ਪੀ.ਬੀ.ਐਕਸ.-4648) ਰਾਹੀਂ ਪੀ.ਸੀ.ਐਸ. ਸ਼ਾਖਾ  ਨਾਲ  ਸੰਪਰਕ ਕਰ ਸਕਦਾ ਹੈ।
]]>