Deadly – D5 News https://punjabi.newsd5.in Truth Seeking News Network. Sun, 02 May 2021 10:20:46 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Deadly – D5 News https://punjabi.newsd5.in 32 32 Israel ‘ਚ ਜਾਨਲੇਵਾ ਭੱਜਦੌੜ ‘ਚ 45 ਲੋਕਾਂ ਸਮੇਤ 5 ਬੱਚਿਆਂ ਦੀ ਮੌਤ https://punjabi.newsd5.in/israel-%e0%a8%9a-%e0%a8%9c%e0%a8%be%e0%a8%a8%e0%a8%b2%e0%a9%87%e0%a8%b5%e0%a8%be-%e0%a8%ad%e0%a9%b1%e0%a8%9c%e0%a8%a6%e0%a9%8c%e0%a9%9c-%e0%a8%9a-45-%e0%a8%b2%e0%a9%8b%e0%a8%95%e0%a8%be%e0%a8%82/ Sun, 02 May 2021 10:20:46 +0000 https://punjabi.newsd5.in/?p=102928 ਇਜ਼ਰਾਇਲ : ਦੇਸ਼ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਵੀਰਵਾਰ ਦੀ ਰਾਤ ਉੱਤਰੀ ਇਜ਼ਰਾਇਲ ਦੇ ਮਾਊਂਟ ਮੈਰੋਨ ‘ਚ ਮਚੀ ਭੱਜਦੌੜ ਵਿੱਚ 45 ਲੋਕ ਮਾਰੇ ਗਏ,ਜਿਨ੍ਹਾਂ ਵਿੱਚ 5 ਬੱਚੇ ਵੀ ਸ਼ਾਮਿਲ ਹਨ, ਜਿਨ੍ਹਾਂ ਦੀ ਉਮਰ 9 ਤੋਂ 14 ਸਾਲ ਹੈ। ਮੰਤਰਾਲੇ ਨੇ ਸ਼ਨੀਵਾਰ ਨੂੰ ਇੱਕ ਬਿਆਨ ‘ਚ ਕਿਹਾ ਕਿ ਤ੍ਰਾਸਦੀ ‘ਚ ਮਾਰੇ ਗਏ 45 ਲੋਕਾਂ ਵਿੱਚੋਂ 42 ਦੀ ਹੁਣ ਤੱਕ ਪਹਿਚਾਣ ਕੀਤੀ ਗਈ ਹੈ।

🔴LIVE | ਬੀਜੇਪੀ ਦਾ ਹੋਵੇਗਾ ਸਫਾਇਆ? ਕੀ ਹੋਵੇਗਾ ਕਿਸਾਨ ਅੰਦੋਲਨ ਦਾ ਅਸਰ, ਦੇਖੋ ਚੋਣਾਂ ਦੀ ਮਹਾ ਕਵਰੇਜ

ਇਸ ਵਿੱਚ ਕਿਹਾ ਗਿਆ ਹੈ ਕਿ ਪੀੜਿਤਾਂ ਦੀ ਪਹਿਚਾਣ ਕਰਨ ਦੀ ਪ੍ਰਕਿਰਿਆ ਸ਼ਨੀਵਾਰ ਸ਼ਾਮ ਨੂੰ ਫਿਰ ਤੋਂ ਸ਼ੁਰੂ ਕਰ ਦਿੱਤੀ ਗਈ, ਕਿਉਂਕਿ ਸ਼ੁੱਕਰਵਾਰ ਦੁਪਹਿਰ ਨੂੰ ਧਾਰਮਿਕ ਕਾਰਨਾਂ ਕਰਕੇ ਇਸਨੂੰ ਰੋਕ ਦਿੱਤੀ ਗਿਆ ਸੀ। ਮੀਡੀਆ ਰਿਪੋਰਟ ਅਨੁਸਾਰ ਇਜ਼ਰਾਇਲ ਇਹ ਹਾਦਸਾ ਇਕ ਉਤਸਵ ਦੌਰਾਨ ਵਾਪਰਿਆ, ਜਿਸ ਚ 45 ਲੋਕਾਂ ਦੀ ਮੌਤ ਹੋ ਗਈ ਅਤੇ ਘੱਟ ਤੋਂ ਘੱਟ 150 ਵਿਅਕਤੀ ਜਖਮੀ ਹੋ ਗਏ।

]]>
DhadrianWala Sacramento ਢੱਡਰੀਆਂ ਵਾਲੇ ‘ਤੇ ਰਾਡਾਂ ਨਾਲ ਜਾਨਲੇਵਾ ਹਮਲਾ https://punjabi.newsd5.in/dhadrianwala-sacramento-%e0%a8%a2%e0%a9%b1%e0%a8%a1%e0%a8%b0%e0%a9%80%e0%a8%86%e0%a8%82-%e0%a8%b5%e0%a8%be%e0%a8%b2%e0%a9%87-%e0%a8%a4%e0%a9%87-%e0%a8%b0%e0%a8%be%e0%a8%a1%e0%a8%be%e0%a8%82/ Sun, 21 Oct 2018 17:18:08 +0000 https://punjabi.newsd5.in/?p=32676 https://www.youtube.com/watch?v=lSXHlkN-M-I

]]>
ਵਿਵਾਦਤ ‘ਕਵਿਤਾ ਲਿਖਣ ਵਾਲੇ ਕਵੀ ਸੁਰਜੀਤ ਗੱਗ ‘ਤੇ ਫਿਰ ਜਾਨਲੇਵਾ ਹਮਲਾ https://punjabi.newsd5.in/%e0%a8%b5%e0%a8%bf%e0%a8%b5%e0%a8%be%e0%a8%a6%e0%a8%a4-%e0%a8%95%e0%a8%b5%e0%a8%bf%e0%a8%a4%e0%a8%be-%e0%a8%b2%e0%a8%bf%e0%a8%96%e0%a8%a3-%e0%a8%b5%e0%a8%be%e0%a8%b2%e0%a9%87-%e0%a8%95%e0%a8%b5/ Mon, 01 Oct 2018 09:21:44 +0000 https://punjabi.newsd5.in/?p=31355 ਅੰਨਦਪੁਰ ਸਾਹਿਬ: ਪੰਜਾਬ ਦੇ ਪ੍ਰਸਿੱਧ ਅਤੇ ਵਿਵਾਦਤ ਕਵੀ ਸੁਰਜੀਤ ਗੱਗ ‘ਤੇ ਬੀਤੇ ਦਿਨ ਅਨੰਦਪੁਰ ਸਾਹਿਬ ਵਿੱਚ ਦੋ ਨੌਜਵਾਨਾਂ ਨੇ ਜਾਨਲੇਵਾ ਹਮਲਾ ਕਰ ਦਿੱਤਾ। ਨੌਜਵਾਨਾਂ ਵੱਲੋਂ ਸੁਰਜੀਤ ਗੱਗ ਨਾਲ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ ਗਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਸਥਾਨਕ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਮਿਲੀ ਜਾਣਕਾਰੀ ਮੁਤਾਬਕ ਸੁਰਜੀਤ ਗੱਗ ਉਸ ਵੇਲੇ ਸ੍ਰੀ ਅਨੰਦਪੁਰ ਸਾਹਿਬ ਜਾ ਰਹੇ ਸਨ ਜਦੋਂ ਚਰਨ ਗੰਗਾ ਪੁਲ ਕੋਲ ਮੋਟਰ ਸਾਈਕਲ ਸਵਾਰ 2 ਨੌਜਵਾਨਾਂ ਵੱਲੋਂ ਉਸ ‘ਤੇ ਹਮਲਾ ਕੀਤਾ ਗਿਆ। ਸਭਾ ਦੇ ਬੁਲਾਰੇ ਨੇ ਇਸ ਬਾਰੇ ਦੱਸਿਆ ਕਿ ਗੱਗ ‘ਤੇ ਇਹ ਹਮਲਾ ਉਸ ਵੱਲੋਂ ਕੀਤੀਆਂ ਗਈਆਂ ਧਾਰਮਿਕ ਟਿੱਪਣੀਆਂ ਕਾਰਨ ਹੋਇਆ ਹੈ ਅਤੇ ਇਹ ਲੇਖਕ ਦੇ ਵਿਚਾਰਾਂ ਦੀ ਆਜ਼ਾਦੀ ਉੱਪਰ ਹਮਲਾ ਹੈ ਜਿਸ ਦਾ ਸਮੂਹ ਲੋਕਪੱਖੀ ਤਾਕਤਾਂ ਨੂੰ ਵਿਰੋਧ ਕਰਨਾ ਚਾਹੀਦਾ ਹੈ।

Read Also ਦੇਖੋ Sharukh Khan ਨੇ ਕੀ ਲਿਖਿਆ ਆਪਣੀ ਕਵਿਤਾ ਵਿੱਚ | Bollywood NonStop

ਉਨ੍ਹਾਂ ਇਸ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਇਹ ਹਮਲਾ ਉਨ੍ਹਾਂ ਵਿਅਕਤੀਆਂ ਵੱਲੋਂ ਕੀਤਾ ਗਿਆ ਸੀ ਜਿਨ੍ਹਾਂ ਨੇ ਪਿਛਲੇ ਸਾਲ ਜੁਲਾਈ ਮਹੀਨੇ ਜੇਲ੍ਹ ਵਿੱਚ ਗੱਗ ‘ਤੇ ਦੋ ਵਾਰ ਹਮਲਾ ਕੀਤਾ ਸੀ। ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਗੱਗ ਵਿਰੁੱਧ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿੱਚ ਜੇਲ੍ਹ ਭੇਜਿਆ ਗਿਆ ਸੀ। ਆਪਣੀਆਂ ਵਿਵਾਦਤ ਧਾਰਮਿਕ ਟਿੱਪਣੀਆਂ ਕਾਰਨ ਗੱਗ ਨੂੰ ਹਿੰਦੂ ਤੇ ਸਿੱਖਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਗੁਰੂ ਨਾਨਕ ਦੇਵ ਜੀ ਬਾਰੇ ਵਿਵਾਦਤ ਟਿੱਪਣੀ ਕਰਨ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੋਸ਼ ਲਗਾਏ ਜਾਣ ਤੋਂ ਬਾਅਦ 9 ਜੁਲਾਈ 2017 ਨੂੰ ਗੱਗ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਪਰ ਬਾਅਦ ਵਿੱਚ ਉਸ ਨੂੰ ਜ਼ਮਾਨਤ ਮਿਲ ਗਈ ਸੀ ਅਤੇ ਦੁਸਹਿਰੇ ਸਬੰਧੀ ਵਿਵਾਦਤ ਲੇਖ ਲਿਖਣ ਕਾਰਨ ਇਸ ਸਾਲ ਜਨਵਰੀ ਮਹੀਨੇ ਵਿੱਚ ਉਸ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ।

]]>