daily – D5 News https://punjabi.newsd5.in Truth Seeking News Network. Fri, 13 May 2022 06:52:31 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png daily – D5 News https://punjabi.newsd5.in 32 32 ਪੰਜਾਬ ‘ਚ ਰੋਜ਼ਾਨਾ ਦੋ ਕਤਲ https://punjabi.newsd5.in/%e0%a8%aa%e0%a9%b0%e0%a8%9c%e0%a8%be%e0%a8%ac-%e0%a8%9a-%e0%a8%b0%e0%a9%8b%e0%a9%9b%e0%a8%be%e0%a8%a8%e0%a8%be-%e0%a8%a6%e0%a9%8b-%e0%a8%95%e0%a8%a4%e0%a8%b2/ Fri, 13 May 2022 06:52:31 +0000 https://punjabi.newsd5.in/?p=157384 ਅਮਰਜੀਤ ਸਿੰਘ ਵੜੈਚ (94178-01988) 

ਨਸ਼ੇ ਦੀ ਓਵਰਡੋਜ਼ ਕਾਰਨ ਮੌਤ, ਕਿਸਾਨ ਖੁਦਕੁਸ਼ੀ, ਸੜਕ ਹਾਦਸੇ ਵਿੱਚ ਮੌਤ, ਗੈਂਗਸਟਰਾਂ ਦੀ ਖਹਿਬਾਜ਼ੀ ਵਿੱਚ ਕਤਲ, ਪ੍ਰੇਮੀ-ਪ੍ਰੇਮਿਕਾ ਦਾ ਕਤਲ, ਜ਼ਮੀਨ ਦੇ ਝਗੜੇ ਕਾਰਨ ਕਤਲ, ਘਰ ‘ਚ ਲੜਾਈ ਕਾਰਨ ਪਤੀ/ਪਤਨੀ ਦਾ ਕਤਲ, ਨਜਾਇਜ਼ ਸਬੰਧਾਂ ਕਾਰਨ ਕਤਲ, ਘਰ ਦੀ ਲੁੱਟਮਾਰ ‘ਚ ਕਤਲ, ਸੜਕ ‘ਤੇ ਝਗੜੇ ‘ਚ ਕਤਲ ….ਅੱਜ-ਕੱਲ੍ਹ ਪੰਜਾਬ ਦੇ ਟੀਵੀ, ਅਖ਼ਬਾਰਾਂ ਅਤੇ ਸੋਸ਼ਲ-ਮੀਡੀਆ ਉਪਰ ਸਾਨੂੰ ਇਹ ਸਭ ਕੁਝ ਵੇਖਣ ਨੂੰ ਮਿਲ ਰਿਹਾ ਹੈ।

ਜੇਕਰ ਸਰਕਾਰੀ ਅੰਕੜੇ ਵੀ ਮੰਨ ਲਈਏ ਤਾਂ ਪੰਜਾਬ ਦੇ ਡੀਜੀਪੀ ਵੀ ਕੇ ਭੰਵਰਾ ਨੇ ਇਸੇ ਸਾਲ ਅਪ੍ਰੈਲ ਮਹੀਨੇ ‘ਚ ਦੱਸਿਆ ਸੀ ਕਿ ਪੰਜਾਬ ਵਿੱਚ ਹਰ ਮਹੀਨੇ 50 ਕਤਲ ਹੋ ਜਾਂਦੇ ਹਨ। ਇਹ ਉਹ ਅੰਕੜੇ ਹਨ ਜੋ ਕਤਲ ਕੇਸ ਪੁਲਿਸ ਕੋਲ ਦਰਜ ਹੋ ਜਾਂਦੇ ਹਨ। ਇਹ ਬੜੇ ਅਫ਼ਸੋਸ ਅਤੇ ਗੰਭੀਰ ਚਿੰਤਾ ਵਾਲੀ ਸਥਿਤੀ ਹੈ। ਪਿਛਲੇ ਵਰ੍ਹੇ ਭਾਵ 2019 ਵਿੱਚ 724 ਕਤਲ ਹੋਏ ਸਨ ਜਿਸ ਦਾ ਮਤਲਬ ਹੈ ਕਿ ਹਰ ਮਹੀਨੇ 60 ਜਾਂ ਕਹਿ ਲਓ ਹਰ ਰੋਜ਼ ਦੋ ਕਤਲ ! ਇਸ ਤੋਂ ਇਲਾਵਾ ਘਰ ਵਿੱਚ ਕੁੱਟਮਾਰ, ਗੁਆਂਢੀ ਨਾਲ ਲੜਾਈ, ਵਿੱਦਿਅਕ ਅਦਾਰਿਆਂ ਵਿੱਚ ਲੜਾਈ, ਸੜਕਾਂ ‘ਤੇ ਹਾਦਸਿਆਂ ਕਾਰਨ ਲੜਾਈ, ਚੋਰੀਆਂ, ਲੁੱਟਾਂ-ਖੋਹਾਂ, ਦਫ਼ਤਰਾਂ  ਵਿੱਚ ਝਗੜੇ ਆਦਿ ਦੇ ਜੁਰਮ ਵੱਖਰੇ ਹਨ।

ਪੰਜਾਬ ਵਿੱਚ ਲੱਖਾਂ ਦੀ ਗਿਣਤੀ ਵਿੱਚ ਮੰਦਿਰ, ਮਸਜਿਦ, ਗੁਰਦੁਆਰੇ, ਸ਼ਿਵਾਲੇ, ਖੇੜੇ ਅਤੇ ਸਮਾਧਾਂ ਹਨ। ਇਸ ਤੋਂ ਇਲਾਵਾ ਸਾਰੇ ਧਰਮਾਂ ਦੇ ਵੱਡੇ-ਵੱਡੇ ਹੈੱਡਕੁਅਰਟਰ ਹਨ, ਸਾਰੇ ਧਰਮਾਂ ਅਤੇ ਅੱਗੋਂ ਉਨ੍ਹਾਂ ਦੇ ਵੱਖ ਹੋਏ ਯੂਨਿਟਾਂ ਵੱਲੋਂ ਹਰ ਦਿਨ ਕੋਈ ਨਾ ਕੋਈ ਧਾਰਮਿਕ ਸਮਾਗਮ ਹੁੰਦਾ ਰਹਿੰਦਾ ਹੈ। ਇਥੇ ਹੀ ਬੱਸ ਨਹੀਂ ਲੋਕਾਂ ਨੇ ਆਪਣੇ ਘਰਾਂ ਵਿੱਚ ਵੀ ਆਪਣੇ ਆਪਣੇ ਧਰਮ ਦੇ ਸਥਾਨ ਬਣਾਏ ਹੋਏ ਹਨ। ਹਰ ਸਾਲ ਸਾਰੇ ਹੀ ਧਰਮਾਂ ਦੇ ਦਿਨ ਮਨਾਏ ਜਾਂਦੇ ਹਨ ਚਾਰ ਹਜ਼ਾਰ ਦੇ ਕਰੀਬ ਡੇਰੇ ਹਨ, ਸੈਂਕੜੇ ਹੀ ਸਮਾਜਿਕ ਸੰਸਥਾਵਾਂ, ਸਕੂਲ, ਕਾਲਜ਼ ਅਤੇ ਯੂਨੀਵਰਸਿਟੀਆਂ ਹਨ : ਇਸਦੇ ਬਾਵਜੂਦ ਹਰ ਮਹੀਨੇ 60 ਕਤਲ…।

ਸਾਡੇ ਦੇਸ਼ ਵਿੱਚ ਐੱਨ ਸੀ ਬੀ ਆਰ (NCRB-National Crime Records Bureau) ਅਨੁਸਾਰ ਯੂਪੀ ‘ਚ ਸਭ ਤੋਂ ਵੱਧ ਅਪਰਾਧ ਹੁੰਦੇ ਹਨ। ਦਿੱਲੀ ਪੰਜਵੇਂ ਅਤੇ ਹਰਿਆਣਾ ਨੌਂਵੇ ਨੰਬਰ ‘ਤੇ ਆਉਂਦਾ ਹੈ। ਭਾਵੇਂ ਅਪਰਾਧ ਦੇ ਮਾਮਲੇ ‘ਚ ਪੰਜਾਬ ਪਹਿਲੇ ਦਸਾਂ ਵਿੱਚ ਨਹੀਂ ਆਉਂਦਾ ਪਰ ਨਸ਼ਿਆਂ ਸਬੰਧੀ ਕੇਸਾਂ ਵਿੱਚ ਪੰਜਾਬ ਦਾ ਨੰਬਰ ਸਭ ਤੋਂ ਉਪਰ ਹੈ। ਬਿਊਰੋ ਵੱਲੋਂ ‘ਕਰਾਈਮ ਇਨ ਇੰਡੀਆ 2020’ ਦ‌ੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ  ਪੂਰੇ ਦੇਸ਼ ਵਿੱਚ 2019 ਦੇ ਮੁਕਾਬਲੇ 28 ਫ਼ੀਸਦ ਅਪਰਾਧ ਵਧੇ ਹਨ। 2019 ਵਿੱਚ ਦੇਸ਼ ਵਿੱਚ 51 ਲੱਖ 56 ਹਜ਼ਾਰ 158 ਕੇਸ ਹੋਏ ਸਨ ਜਦਕਿ 2020 ਵਿੱਚ 66 ਲੱਖ ਇਕ ਹਜ਼ਾਰ 258 ਕੇਸ ਹੋਏ ਸਨ।

ਇਹ ਵੀ ਬੜੀ ਚਿੰਤਾ ਵਾਲੀ ਸਥਿਤੀ ਹੈ ਕਿ ਪੰਜਾਬ ‘ਚ ਅਪਰਾਧ ਦਰ 2016 ਤੋਂ 2020 ਤੱਕ 34 ਫ਼ੀਸਦ ਵਧੀ ਹੈ। ਇਸ ਵਿੱਚੋਂ ਵੀ ਛੇ ਫ਼ੀਸਦ ਕੇਸ ਔਰਤਾਂ ਖ਼ਿਲਾਫ ਅਪਰਾਧ ਹਨ। 2020 ਵਿੱਚ ਅਪਰਾਧ ਦਰ ਘਟੀ ਹੈ ਕਿਉਂਕਿ ਲੌਕਡਾਊਨ ਕਰਕੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਕਾਫ਼ੀ ਦੇਰ ਬੰਦ ਰਿਹਾ। ਅਪਰਾਧ ਹੋਣ ਨਾਲ ਹਸਪਤਾਲਾ, ਪੁਲਿਸ ਅਤੇ ਬਾਕੀ ਏਜੰਸੀਆਂ ‘ਤੇ ਭਾਰ ਵਧਦਾ ਹੈ ਅਤੇ ਸਭ ਤੋਂ ਵੱਧ ਮਾੜਾ ਅਸਰ ਸਮਾਜ ਦੇ ਬੱਚਿਆਂ ‘ਤੇ ਪੈਦਾ ਹੈ। ਸਰਕਾਰਾਂ ਅਤੇ ਸਮਾਜ ਨੂੰ ਇਸ ਚਿੰਤਾਜਨਕ ਸਥਿਤੀ ‘ਤੇ ਪਹਿਲ ਦੇ ਅਧਾਰ ‘ਤੇ ਨਜਿੱਠਣ ਦ‌ੀ ਲੋੜ ਹੈ ਤਾਂ ਕਿ ਸਮਾਜ ਵਿੱਚੋਂ ਅਪਰਾਧ ਜੇ ਖਤਮ ਨਹੀਂ ਕੀਤੇ ਜਾ ਸਕਦੇ ਘੱਟ ਤਾਂ ਜ਼ਰੂਰ ਕੀਤੇ ਜਾ ਸਕਦੇ ਹਨ।

 

 

 

]]>
ਕੇਂਦਰ ਦਾ ਵੱਡਾ ਫੈਸਲਾ –  ਅਪ੍ਰੈਲ ਮਹੀਨੇ ‘ਚ ਰੋਜ਼ਾਨਾ ਲੱਗੇਗੀ ਕੋਰੋਨਾ ਵੈਕਸੀਨ https://punjabi.newsd5.in/%e0%a8%95%e0%a9%87%e0%a8%82%e0%a8%a6%e0%a8%b0-%e0%a8%a6%e0%a8%be-%e0%a8%b5%e0%a9%b1%e0%a8%a1%e0%a8%be-%e0%a8%ab%e0%a9%88%e0%a8%b8%e0%a8%b2%e0%a8%be-%e0%a8%85%e0%a8%aa%e0%a9%8d%e0%a8%b0/ Thu, 01 Apr 2021 09:24:20 +0000 https://punjabi.newsd5.in/?p=98090 ਨਵੀਂ ਦਿੱਲੀ : ਦੇਸ਼ ‘ਚ ਕੋਰੋਨਾ ਮਰੀਜਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸਦੇ ਚੱਲਦਿਆਂ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਦਰਅਸਲ ਹੁਣ ਅਪ੍ਰੈਲ ਮਹੀਨੇ ‘ਚ ਰੋਜ਼ਾਨਾ ਕੋਰੋਨਾ ਵੈਕਸੀਨ ਲੱਗੇਗੀ। ਜੇਕਰ ਆਨਲਾਇਨ ਰਜਿਸਟ੍ਰੇਸ਼ਨ ਨਹੀਂ ਕਰਵਾਈ ਤਾਂ ਵੀ ਵੈਕਸੀਨ ਲਗਾਈ ਜਾਵੇਗੀ।

ਹੁਣੇ ਹੀ ਆਈ ਦਿੱਲੀ ਤੋਂ ਵੱਡੀ ਖ਼ਬਰ !ਚੋਣਾਂ ਤੋਂ ਪਹਿਲਾਂ ਹੀ ਹੋਈ ਆਹ ਪਾਰਟੀ ਦੀ ਵੱਡੀ ਜਿੱਤ !ਸਿਆਸਤ ‘ਚ ਆਇਆ ਭੁਚਾਲ !

ਇਸਦੇ ਨਾਲ ਹੀ ਸਰਕਾਰੀ ਛੁੱਟੀ ਦੇ ਦਿਨ ਵੀ ਕੋਰੋਨਾ ਵੈਕਸੀਨ ਲੱਗੇਗੀ ਅਤੇ ਨਾ ਕੋਈ ਹਫ਼ਤਾਵਾਰੀ ਛੁੱਟੀ ਹੋਵੇਗੀ ਅਤੇ ਨਾ ਹੀ ਕੋਈ ਛੁੱਟੀ ਮਿਲੇਗੀ। ਦੱਸ ਦਈਏ ਕਿ ਦੁਪਹਿਰ 3 ਵਜੇ  ਤੋਂ ਬਾਅਦ ਉਨ੍ਹਾਂ ਲੋਕਾਂ ਨੂੰ ਵੈਕਸੀਨ ਦਿੱਤੀ ਜਾਵੇਗੀ, ਜਿਨ੍ਹਾਂ ਨੇ ਪਹਿਲਾਂ ਤੋਂ ਰਜਿਸਟ੍ਰੇਸ਼ਨ ਨਹੀਂ ਕਰਵਾਈ।

]]>
ਹਰ ਦਿਨ 6000 ਬੱਚਿਆਂ ਦੀ ਹੋ ਸਕਦੀ ਹੈ ਮੌਤ, ਕੋਰੋਨਾ ਸੰਕਟ ‘ਚ ਭਾਰਤ ਨੂੰ Unicef ਦੀ ਚੇਤਾਵਨੀ https://punjabi.newsd5.in/%e0%a8%b9%e0%a8%b0-%e0%a8%a6%e0%a8%bf%e0%a8%a8-6000-%e0%a8%ac%e0%a9%b1%e0%a8%9a%e0%a8%bf%e0%a8%86%e0%a8%82-%e0%a8%a6%e0%a9%80-%e0%a8%b9%e0%a9%8b-%e0%a8%b8%e0%a8%95%e0%a8%a6%e0%a9%80-%e0%a8%b9%e0%a9%88/ Thu, 14 May 2020 10:21:23 +0000 https://punjabi.newsd5.in/?p=66882 ਸਿਡਨੀ : ਕੋਰੋਨਾ ਵਾਇਰਸ ਮਹਾਂਮਾਰੀ ਦੇ ਚੱਲਦਿਆਂ ਵਿਗਿਆਨੀਆਂ ਨੇ ਬੱਚਿਆਂ ‘ਤੇ ਮੰਡਰਾ ਰਹੇ ਵੱਡੇ ਖਤਰੇ ਨੂੰ ਲੈ ਕੇ ਸਾਵਧਾਨ ਕੀਤਾ ਹੈ। ਸੰਯੁਕਤ ਦੇ ਰਾਸ਼ਟਰ ਬਾਲ ਕੋਸ਼ (Unicef) ਤੋਂ ਇਲਾਵਾ ਅਮਰੀਕਾ ਦੇ ਜਾਨ ਹਾਪਕਿਨਸ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਜ਼ਲਦ ਤੋਂ ਜ਼ਲਦ ਕੋਰੋਨਾ ਸੰਕਰਮਣ ‘ਤੇ ਕਾਬੂ ਨਾ ਪਾਇਆ ਗਿਆ ਤਾਂ ਵਿਸ਼ਵ ਦੇ ਸਾਰੇ ਦੇਸ਼ਾਂ ਦੀ ਸਿਹਤ ਪ੍ਰਣਾਲੀ ਕਮਜ਼ੋਰ ਹੋ ਜਾਵੇਗੀ ਅਤੇ ਸਿਹਤ ਸੇਵਾਵਾਂ ‘ਚ ਰੁਕਾਵਟ ਨਾਲ ਸਭ ਤੋਂ ਜ਼ਿਆਦਾ ਅਸਰ ਬੱਚਿਆਂ ‘ਤੇ ਹੋਵੇਗਾ ਜਿਸਦੇ ਚੱਲਦਿਆਂ ਹਰ ਰੋਜ 6000 ਤੋਂ ਜ਼ਿਆਦਾ ਬੱਚਿਆਂ ਦੀ ਮੌਤ ਹੋ ਸਕਦੀ ਹੈ।

Chief Secretary | ਮੁੱਖ ਸਕੱਤਰ ਦੀ ਖੁੱਲ੍ਹ ਗਈ ਪੋਲ, ਕਿੱਧਰ ਗਿਆ 600 ਕਰੋੜ? Sukhpal Khaira ਦੀ ਸਿੱਧੀ ਚੁਣੌਤੀ

ਯੂਨੀਸੈੱਫ ਮੁਤਾਬਕ ਨਿਯਮਿਤ ਸਿਹਤ ਸੇਵਾਵਾਂ ਰੁਕ ਜਾਣ ਨਾਲ ਮਰਨ ਵਾਲੇ ਬੱਚਿਆਂ ਵਿੱਚ ਵੱਡੀ ਗਿਣਤੀ 5 ਸਾਲ ਤੋਂ ਘੱਟ ਉਮਰ ਵਾਲਿਆਂ ਦੀ ਹੋਵੇਗੀ। ਦੁਨੀਆ ਦੇ ਕਈ ਦੇਸ਼ਾਂ ‘ਚ ਲਾਕਡਾਊਨ ਦੇ ਚੱਲਦਿਆਂ ਲੋਕਾਂ ਦੇ ਖਾਣੇ ਦੀ ਉਪਲਬਧਤਾ ਵੀ ਘਟੀ ਹੈ। ਇਸਦੇ ਚੱਲਦਿਆਂ ਮਾਂ ਅਤੇ ਬੱਚਿਆਂ ਦੀ ਸਿਹਤ ‘ਤੇ ਅਸਰ ਪੈਣ ਦੀ ਸ਼ੰਕਾ ਜ਼ਾਹਿਰ ਕੀਤੀ ਗਈ ਹੈ। ਉੱਧਰ ਅਮਰੀਕਾ ਦੀ ਜਾਨ ਹਾਪਕਿਨਸ ਯੂਨੀਵਰਸਿਟੀ ਦੀ ਜਾਂਚ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅਗਲੇ ਛੇ ਮਹੀਨਿਆਂ ‘ਚ ਪੰਜ ਸਾਲ ਤੱਕ ਦੀ ਉਮਰ ਦੇ 2.53 ਲੱਖ ਬੱਚਿਆਂ ਦੀ ਮੌਤ ਹੋ ਸਕਦੀ ਹੈ।

NEWS BULLETIN || ਹੋਰ ਭਖਿਆ Chief Secretary ਦਾ ਮਾਮਲਾ, POLICE ਮੁਲਾਜ਼ਮਾਂ ‘ਤੇ ਕਿਉਂ ਹੋਈ ਵੱਡੀ ਕਾਰਵਾਈ ?

ਜਾਨ ਹਾਪਕਿਨਸ ਯੂਨੀਵਰਸਿਟੀ ਦੀ ਜਾਂਚ ਨੂੰ ਲਾਸੇਂਟ ਜਰਨਲ ਦੇ ਤਾਜ਼ਾ ਅੰਕੜਿਆਂ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ ਜਿਸ ਵਿੱਚ ਕਿਹਾ ਗਿਆ ਹੈ 118 ਨਿਮਨ ਅਤੇ ਮੱਧ ਕਮਾਈ ਵਾਲੇ ਦੇਸ਼ਾਂ ਵਿੱਚ ਸਿਹਤ ਸੇਵਾਵਾਂ ਕੋਰੋਨਾ ਵਾਇਰਸ ਦੇ ਸੰਕਰਮਣ ਦੇ ਇਲਾਜ਼ ‘ਤੇ ਕੇਂਦਰਿਤ ਹੋਣ ਨਾਲ ਮਾਤਾ ਅਤੇ ਬੱਚਿਆਂ ਨਾਲ ਜੁੜਿਆਂ ਇਲਾਜ਼ ਸੇਵਾਵਾਂ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈਆਂ ਹਨ। ਖੋਜਕਾਰਾਂ ਦਾ ਕਹਿਣਾ ਹੈ ਕਿ ਜੇਕਰ ਇਨ੍ਹਾਂ ਹਲਾਤਾਂ ਦੇ ਹੇਠਲੇ ਪ੍ਰਭਾਵ ਨਾਲ ਆਕਲਨ ਕਰਦੇ ਹਨ ਤਾਂ 9.8 ਤੋਂ 18. ਫੀਸਦੀ ਤੱਕ ਮੌਤ ਦਰ ‘ਚ ਵਾਧਾ ਹੋਣ ਦੀ ਸ਼ੰਕਾ ਹੈ। ਇਸ ਨਾਲ ਛੇ ਮਹੀਨਿਆਂ ‘ਚ ਪੰਜ ਸਾਲ ਤੱਕ ਦੇ 2,53,500 ਇਲਾਵਾ ਬੱਚਿਆਂ ਦੀਆਂ ਮੌਤਾਂ ਹੋਣਗੀਆਂ।

]]>
ਬਾਦਲਾਂ ਦੇ ਨਿੱਤ ਨਵੇਂ ਖ਼ੁਲਾਸੇ, ਪੱਤਰਕਾਰ ਨੇ ਮੂੰਹੋਂ ਸੱਚ ਕਢਾਇਆ | Taksali Akali Rattan Singh Ajnala https://punjabi.newsd5.in/%e0%a8%ac%e0%a8%be%e0%a8%a6%e0%a8%b2%e0%a8%be%e0%a8%82-%e0%a8%a6%e0%a9%87-%e0%a8%a8%e0%a8%bf%e0%a9%b1%e0%a8%a4-%e0%a8%a8%e0%a8%b5%e0%a9%87%e0%a8%82-%e0%a8%96%e0%a8%bc%e0%a9%81%e0%a8%b2%e0%a8%be/ Wed, 16 Jan 2019 14:44:32 +0000 https://punjabi.newsd5.in/?p=41242

]]>