corona peak – D5 News https://punjabi.newsd5.in Truth Seeking News Network. Wed, 10 Jun 2020 07:48:15 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png corona peak – D5 News https://punjabi.newsd5.in 32 32 ”ਪਾਕਿਸਤਾਨ ‘ਚ ਜੁਲਾਈ-ਅਗਸਤ ‘ਚ ਹੋਰ ਵਧੇਗਾ ਕੋਰੋਨਾ” https://punjabi.newsd5.in/%e0%a8%aa%e0%a8%be%e0%a8%95%e0%a8%bf%e0%a8%b8%e0%a8%a4%e0%a8%be%e0%a8%a8-%e0%a8%9a-%e0%a8%9c%e0%a9%81%e0%a8%b2%e0%a8%be%e0%a8%88-%e0%a8%85%e0%a8%97%e0%a8%b8%e0%a8%a4-%e0%a8%9a-%e0%a8%b9/ Wed, 10 Jun 2020 07:48:15 +0000 https://punjabi.newsd5.in/?p=68690 ਇਸਲਾਮਾਬਾਦ : ਪਾਕਿਸਤਾਨ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਅਤੇ ਇਸ ‘ਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕਿਹਾ ਕਿ – ਜੁਲਾਈ ਦੇ ਅੰਤ ਜਾਂ ਅਗਸਤ ਤੱਕ ਕੋਰੋਨਾ ਵਾਇਰਸ ਦੇ ਮਾਮਲੇ ਵਧਣ ਦੀ ਉਮੀਦ ਹੈ ਅਤੇ ਉਸ ਤੋਂ ਬਾਅਦ ਸੰਕਰਮਣ ਘੱਟ ਹੋ ਜਾਵੇਗਾ। ਦੇਸ਼ ਨੂੰ ਸੰਬੋਧਿਤ ਕਰਦੇ ਹੋਏ ਪਾਕਿਸਤਾਨ ਦੇ ਪ੍ਰਧਾਨਮੰਤਰੀ ਨੇ ਕਿਹਾ – ਅਸੀ ਪਹਿਲਾਂ ਤੋਂ ਹੀ ਜਾਣਦੇ ਹਾਂ ਕਿ ਵਾਇਰਸ ਫੈਲੇਗਾ। ਸਾਡੇ ਮਾਹਿਰਾਂ ਨੇ ਵਾਇਰਸ ਦੀ ਜੋ ਪ੍ਰਵਿਰਤੀ ਦੇਖੀ ਹੈ ਉਸ ਮੁਤਾਬਿਕ ਇਹ ਵਾਇਰਸ ਸਿਖ਼ਰ ‘ਤੇ ਪਹੁੰਚੇਗਾ ਅਤੇ ਫਿਰ ਗ੍ਰਾਫ਼ ਸਮਤਲ ਹੋ ਜਾਵੇਗਾ।

🔴 LIVE | ਕਾਂਗਰਸੀ ਮੰਤਰੀ ਦੇ ਘਰ ਗਿਆ ਡੇਰਾਮੁਖੀ | ਚਾਰੇ ਪਾਸੇ ਹੋ ਗਈ ਚਰਚਾ |

ਉਨ੍ਹਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੋਰੋਨਾ ਨੂੰ ਲੈ ਕੇ ਜਾਰੀ ਮਿਆਰੀ ਓਪਰੇਟਿੰਗ ਪ੍ਰਕਿਰਿਆ ਦੀ ਉਲੰਘਣਾ ਜਾਰੀ ਰਹੀ ਤਾਂ ਬਹੁਤ ਸਾਰੇ ਸੰਵੇਦਨਸ਼ੀਲ ਲੋਕਾਂ ਦੀ ਜ਼ਿੰਦਗੀ ਲਈ ਖ਼ਤਰਾ ਪੈਦਾ ਹੋ ਜਾਵੇਗਾ। ਉਧਰ ਪਾਕਿਸਤਾਨ ‘ਚ ਕੋਰੋਨਾ ਨਾਲ ਹੋਈਆਂ ਮੌਤਾਂ ਦੀ ਗਿਣਤੀ ਵਧ ਕੇ 2172 ਅਤੇ ਪੀੜਤਾਂ ਦੀ ਗਿਣਤੀ 108317 ਤੱਕ ਪਹੁੰਚ ਗਈ ਹੈ, ਜਦਕਿ 35018 ਲੋਕ ਇਸ ਘਾਤਕ ਲਾਗ ਤੋਂ ਠੀਕ ਵੀ ਹੋ ਚੁੱਕੇ ਹਨ। ਦੱਸ ਦਈਏ ਕਿ ਪਾਕਿਸਤਾਨ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1 ਲੱਖ 10 ਹਜ਼ਾਰ ਦੇ ਨੇੜੇ ਪਹੁੰਚਣ ਕਾਰਨ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ।

]]>