Constitution – D5 News https://punjabi.newsd5.in Truth Seeking News Network. Sat, 07 May 2022 14:22:58 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Constitution – D5 News https://punjabi.newsd5.in 32 32 ਬਾਬਾ ਸਾਹਿਬ ਦੇ ਬਣਾਏ ਸੰਵਿਧਾਨ ਦੀਆਂ ਧੱਜੀਆਂ ਉਡਾ ਰਹੀ ਹੈ ਕੇਂਦਰ ਸਰਕਾਰ: ਮਾਲਵਿੰਦਰ ਸਿੰਘ ਕੰਗ https://punjabi.newsd5.in/%e0%a8%ac%e0%a8%be%e0%a8%ac%e0%a8%be-%e0%a8%b8%e0%a8%be%e0%a8%b9%e0%a8%bf%e0%a8%ac-%e0%a8%a6%e0%a9%87-%e0%a8%ac%e0%a8%a3%e0%a8%be%e0%a8%8f-%e0%a8%b8%e0%a9%b0%e0%a8%b5%e0%a8%bf%e0%a8%a7%e0%a8%be/ Sat, 07 May 2022 14:22:58 +0000 https://punjabi.newsd5.in/?p=156393 ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬਾ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਭਾਰਤੀ ਜਨਤਾ ਪਾਰਟੀ ਦੇ ਆਗੂ ਤਜਿੰਦਰਪਾਲ ਸਿੰਘ ਬੱਗਾ ਨੂੰ ਕਾਨੂੰਨ ਦੇ ਨਿਯਮਾਂ ਨੂੰ ਛਿੱਕੇ ਟੰਗ ਕੇ ਛੁਡਾਉਣ ਅਤੇ ਸੂਬੇ ‘ਚ ਹਿੰਸਾ ਭੜਕਾਉਣ ਲਈ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਜਿੰਮੇਵਾਰ ਠਹਿਰਾਇਆ ਹੈ। ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਭਾਜਪਾ ਦੀ ਕੇਂਦਰ ਸਰਕਾਰ ‘ਤੇ ਪੰਜਾਬ ‘ਚ ਸੰਪਰਦਾਇਕ ਹਿੰਸਾ ਫੈਲਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਭਾਜਪਾ ਬਾਬਾ ਸਾਹਿਬ ਡਾ. ਭੀਮਰਾਓ ਅੰਬੇਡਕਰ ਦੇ ਬਣਾਏ ਸੰਵਿਧਾਨ ਦੀਆਂ ਧੱਜੀਆਂ ਉਡਾ ਰਹੀ ਹੈ।

ਹੁਣੇ-ਹੁਣੇ CM ਮਾਨ ਨੇ ਹੁਕਮ ਕੀਤੇ ਜਾਰੀ ! ਬੱਗਾ ਦੀ ਗ੍ਰਿਫ਼ਤਾਰੀ ‘ਆਪ’ ਨੂੰ ਪਈ ਮਹਿੰਗੀ ! D5 Channel Punjabi

ਸ਼ਨੀਵਾਰ ਨੂੰ ਪਾਰਟੀ ਮੁੱਖ ਦਫ਼ਤਰ ‘ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਪੰਜਾਬ, ਹਰਿਆਣਾ ਅਤੇ ਦਿੱਲੀ ਪੁਲੀਸ ਵਿਚਕਾਰ ਹੋਈ ਤਣਾਤਨੀ ਨੇ ਨਫ਼ਰਤ ਫ਼ੈਲਾਉਣ ਵਾਲੇ ਤਜਿੰਦਰ ਪਾਲ ਸਿੰਘ ਬੱਗਾ ਜਿਹੇ ਅਸਮਾਜਿਕ ਤੱਤਾਂ ਨੂੰ ਸੁਰੱਖਿਆ ਦੇਣ ਵਾਲੀ ਭਾਜਪਾ ਦਾ ਅਸਲੀ ਚਿਹਰਾ ਦੇਸ਼ ਦੇ ਸਾਹਮਣੇ ਬੇਨਿਕਾਬ ਕਰ ਦਿੱਤਾ ਹੈ। ਭਾਜਪਾ ਵੱਲੋਂ ਅਜਿਹੇ ਅਪਰਾਧੀ ਦੀ ਮਦਦ ਕਰਨਾ ਬੇਹੱਦ ਸ਼ਰਮਨਾਕ ਹੈ। ਕੰਗ ਨੇ ਕਿਹਾ ਕਿ ਬੱਗਾ ਦੇ ਖਿਲਾਫ਼ ਪਹਿਲਾਂ ਤੋਂ ਹੀ ਦੇਸ਼ ਦੇ ਕਈ ਸੂਬਿਆਂ ਵਿੱਚ ਮਾੜੀ ਬੋਲੀ ਬੋਲਣ, ਦੰਗੇ ਭੜਕਾਉਣ ਅਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਜਿਹੇ ਕਈ ਕੇਸ ਦਰਜ ਹਨ।

ਬੱਗਾ ਮਾਮਲੇ ’ਚ ਵਕੀਲ ਨੇ ਕੀਤੇ ਖ਼ੁਲਾਸੇ, ਪੰਜਾਬ ਪੁਲਿਸ ’ਤੇ ਉੱਠੇ ਵੱਡੇ ਸਵਾਲ

ਪੰਜਾਬ ਵਿੱਚ ਵੀ ਉਸ ਖ਼ਿਲਾਫ਼ ਵਿਧਾਨ ਸਭਾ ਚੋਣਾ ਦੌਰਾਨ ਸੰਪਰਦਾਇਕ ਹਿੰਸਾ ਫੈਲਾਉਣ ਦੇ ਦੋਸ਼ ਵਿੱਚ ਐਫ਼.ਆਈ.ਆਰ ਦਰਜ ਕੀਤੀ ਗਈ ਸੀ। ‘ਆਪ’ ਆਗੂ ਨੇ ਅੱਗੇ ਕਿਹਾ ਕਿ ਬੱਗਾ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪੰਜਾਬ ਪੁਲੀਸ ਨੇ ਨਿਯਮਾਂ ਅਨੁਸਾਰ ਪੂਰੀ ਕਾਰਵਾਈ ਕੀਤੀ ਹੈ। ਪੰਜਾਬ ਪੁਲੀਸ ਨੇ ਬੱਗਾ ਦੇ ਘਰ 5 ਵਾਰ ਨੋਟਿਸ ਭੇਜਿਆ ਸੀ। ਜਦੋਂ ਬੱਗਾ ਵੱਲੋਂ ਪੰਜੇ ਨੋਟਿਸਾਂ ਵਿੱਚੋਂ ਕਿਸੇ ਵੀ ਨੋਟਿਸ ਦਾ ਜਵਾਬ ਨਹੀਂ ਦਿੱਤਾ ਗਿਆ ਤਾਂ ਪੰਜਾਬ ਪੁਲੀਸ ਨੇ ਬੱਗਾ ਨੂੰ ਗ੍ਰਿਫ਼ਤਾਰ ਕਰਨ ਦਾ ਕਦਮ ਚੁੱਕਿਆ। ਕੰਗ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਭਾਜਪਾ ਪੁਲੀਸ ਅਤੇ ਪ੍ਰਸ਼ਾਸਨ ਦੋਵਾਂ ਨੂੰ ਆਪਣੇ ਇਸ਼ਾਰੇ ‘ਤੇ ਨਚਾ ਰਹੀ ਹੈ।

ਲੋਕਾਂ ਨੇ ਵੱਖਰੇ ਤਰੀਕੇ ਨਾਲ ਘੇਰੀ ਸਰਕਾਰ, ਯਾਦ ਕਰਵਾਇਆ ਪੁਰਾਣੀਆਂ ਸਾਰੀਆਂ ਗੱਲਾਂ

ਗ੍ਰਹਿ ਮੰਤਰੀ ਦੇ ਕਹਿਣ ‘ਤੇ ਹੀ ਦਿੱਲੀ ਅਤੇ ਹਰਿਆਣਾ ਪੁਲੀਸ ਬੱਗਾ ਨੂੰ ਜਬਰਦਸਤੀ ਪੰਜਾਬ ਪੁਲੀਸ ਕੋਲੋਂ ਛੁਡਾ ਕੇ ਲੈ ਗਈ। ਐਨਾ ਹੀ ਨਹੀਂ ਸਥਾਨਕ ਦਿੱਲੀ ਪੁਲੀਸ ਨੂੰ ਸੂਚਨਾ ਦੇਣ ਗਏ ਪੰਜਾਬ ਪੁਲੀਸ ਦੇ ਇੱਕ ਅਧਿਕਾਰੀ ਨੂੰ ਵੀ ਦਿੱਲੀ ਦੇ ਜਨਕਪੁਰੀ ਪੁਲੀਸ ਥਾਣੇ ਵਿਚ ਹਿਰਾਸਤ ‘ਚ ਰੱਖਿਆ ਗਿਆ। ਇਸੇ ਤਰ੍ਹਾਂ ਖੱਟਰ ਸਰਕਾਰ ਅਤੇ ਹਰਿਆਣਾ ਪੁਲੀਸ ਨੇ ਵੀ ਪੰਜਾਬ ਪੁਲੀਸ ਦੇ ਕੰਮਕਾਜ ‘ਚ ਅਸੰਵਿਧਾਨਿਕ ਰੂਪ ਨਾਲ ਦਖ਼ਲਅੰਦਾਜ਼ੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਜਲਦੀ ਦਖ਼ਲਅੰਦਾਜ਼ੀ ਕਰਨ ਅਤੇ ਭਾਜਪਾ ਨੂੰ ਸਬਕ ਸਿਖਾਉਣ ਲਈ ਪੰਜਾਬ ਸਰਕਾਰ ਵੱਲੋਂ ਮਾਣਯੋਗ ਹਾਈਕੋਰਟ ‘ਚ ਅਪੀਲ ਦਾਖ਼ਲ ਕੀਤੀ ਗਈ ਹੈ, ਕਿਉਂਕਿ ਆਮ ਆਦਮੀ ਪਾਰਟੀ ਨੂੰ ਸੰਵਿਧਾਨ ਅਤੇ ਅਦਾਲਤ ‘ਤੇ ਪੂਰਾ ਭਰੋਸਾ ਹੈ।

ਨਵੀਂ ਪਾਰਟੀ ਬਣਾਉਣ ‘ਤੇ ਸਿੱਧੂ ਦਾ ਧਮਾਕਾ! ਹਾਈਕਮਾਨ ਨੂੰ ਪਾਤੀ ਬਿਪਤਾ | D5 Channel Punjabi

ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਇਸ ਘਟਨਾ ਵਿੱਚ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਅੱਜ ਕਾਂਗਰਸ ਉਸੇ ਤਜਿੰਦਰਪਾਲ ਬੱਗਾ ਦਾ ਸਾਥ ਦੇ ਰਹੀ ਹੈ, ਜਿਸ ਨੇ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੂੰ ‘ਬਾਰ ਡਾਂਸਰ’ ਕਹਿ ਕੇ ਸੰਬੋਧਨ ਕੀਤਾ ਸੀ। ਇਸ ਤੋਂ ਸਾਬਤ ਹੁੰਦਾ ਹੈ ਕਿ ਕਾਂਗਰਸ ਅਤੇ ਭਾਜਪਾ ਦੋਵੇਂ ਇੱਕ ਹੀ ਸਿੱਕੇ ਦੇ ਦੋ ਪਹਿਲੂ ਹਨ।

]]>
‘ਸੰਵਿਧਾਨ ਅਲਮਾਰੀ ‘ਚ ਬੰਦ, ਬੁਲਡੋਜ਼ਰ ‘ਤੇ ਟਰੈਕਟਰ ਕਰਨਗੇ ਮੁਕਾਬਲਾ’ https://punjabi.newsd5.in/%e0%a8%b8%e0%a9%b0%e0%a8%b5%e0%a8%bf%e0%a8%a7%e0%a8%be%e0%a8%a8-%e0%a8%85%e0%a8%b2%e0%a8%ae%e0%a8%be%e0%a8%b0%e0%a9%80-%e0%a8%9a-%e0%a8%ac%e0%a9%b0%e0%a8%a6-%e0%a8%ac%e0%a9%81%e0%a8%b2%e0%a8%a1/ Sat, 23 Apr 2022 06:32:03 +0000 https://punjabi.newsd5.in/?p=154239 ਨਵੀਂ ਦਿੱਲੀ : ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਬੁਲਡੋਜ਼ਰ ਕਾਰਵਾਈ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਇਕ ਵਿਸ਼ੇਸ਼ ਧਰਮ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਉਸ ਨਾਲ ਕੌਮਾਂਤਰੀ ਪੱਧਰ ਤੇ ਗਲਤ ਸੰਦੇਸ਼ ਜਾ ਰਿਹਾ ਹੈ।ਇਸ ਦੇ ਨਾਲ ਹੀ ਟਿਕੈਤ ਨੇ ਕਿਸਾਨਾਂ ਦੇ 10 ਸਾਲ ਪੁਰਾਣੇ ਟਰੈਕਟਰਾਂ ਨੂੰ ਤਿੰਨ ਮਹੀਨਿਆਂ ਅੰਦਰ ਬੰਦ ਕਰਨ ਦੇ ਹੁਕਮਾਂ ਤੇ ਵੀ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ‘ਚ 10 ਸਾਲ ਪੁਰਾਣੇ ਲੋਕ ਹਨ, ਪਹਿਲਾਂ ਉਨ੍ਹਾਂ ਨੂੰ ਆਤਮ ਸਮਰਪਣ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਕਿਹਾ ਕਿ ਸਿਰਫ ਇੱਕ ਬੁਲਡੋਜ਼ਰ ਚਲਾ ਹੈ ਪਰ ਦਿੱਲੀ ਵਿੱਚ 4 ਲੱਖ ਟਰੈਕਟਰ ਚੱਲੇ ਹਨ ਅਤੇ ਲੋਕ ਘਬਰਾ ਗਏ ਹਨ।

ਲਓ ਜੀ! ਸਿੱਧੂ ਦੀ ਹੋ ਗਈ ਛੁੱਟੀ ? ਹਾਈਕਮਾਨ ਦਾ ਵੱਡਾ ਐਕਸ਼ਨ, ਭਾਜਪਾ ’ਚ ਹੋ ਸਕਦਾ ਹੈ ਸ਼ਾਮਿਲ?

ਇਸ ਦੇ ਨਾਲ ਹੀ ਟਿਕੈਤ ਨੇ ਕਿਹਾ ਕਿ ਸਰਕਾਰ 10 ਸਾਲ ਪੁਰਾਣੇ ਟਰੈਕਟਰਾਂ ਨੂੰ ਬੰਦ ਕਰਨ ਦੀ ਗੱਲ ਕਰ ਰਹੀ ਹੈ ਪਰ ਬਹੁਤ ਜਲਦੀ ਟਰੈਕਟਰ ਸੜਕਾਂ ਤੇ ਆ ਜਾਣਗੇ ਅਤੇ ਬੁਲਡੋਜ਼ਰਾਂ ਨਾਲ ਮੁਕਾਬਲਾ ਹੋਵੇਗਾ। ਦਰਅਸਲ ਸ਼ੁੱਕਰਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਮਿਲਣ ਲਈ ਜ਼ਿਲ੍ਹਾ ਕਲੈਕਟਰ ਦਫ਼ਤਰ ਪੁੱਜੇ ਸਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਬੈਂਕਾਂ ਵੱਲੋਂ ਕੁਝ ਕਿਸਾਨਾਂ ਨੂੰ ਬਕਾਇਆ ਕਰਜ਼ੀਆਂ ਵਜੋਂ ਡਿਫਾਲਟਰ ਕਰਾਰ ਦਿੰਦੀਆਂ ਉਨ੍ਹਾਂ ਦੀ ਜ਼ਮੀਨ ਦੀ ਨਿਲਾਮੀ ਲਈ ਨੋਟਿਸ ਭੇਜੇ ਗਏ ਹਨ। ਰਾਕੇਸ਼ ਟਿਕੈਤ ਨੇ ਡੀ . ਐਮ ਚੰਦਰਭੂਸ਼ਨ ਸਿੰਘ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦੀ ਸਮੱਸਿਆ ਨੂੰ ਸਮਝਦੇ ਹੋਏ ਬੈਂਕਾਂ ਨੂੰ ਕਾਰਵਾਈ ਰੋਕਣ ਅਤੇ ਸਮਝੌਤੇ ਦੇ ਆਧਾਰ ਤੇ ਮਾਮਲਾ ਨਿਪਟਾਉਣ ਦੇ ਆਦੇਸ਼ ਦੇਣ।

 

]]>
ਨਿਊਯਾਰਕ ਦੀ ਗਵਰਨਰ ਕੈਥੀ ਨੇ ਕੀਤੀ ਭਾਰਤ ਦੀ ਤਾਰੀਫ਼ https://punjabi.newsd5.in/%e0%a8%a8%e0%a8%bf%e0%a8%8a%e0%a8%af%e0%a8%be%e0%a8%b0%e0%a8%95-%e0%a8%a6%e0%a9%80-%e0%a8%97%e0%a8%b5%e0%a8%b0%e0%a8%a8%e0%a8%b0-%e0%a8%95%e0%a9%88%e0%a8%a5%e0%a9%80-%e0%a8%a8%e0%a9%87-%e0%a8%95/ Fri, 28 Jan 2022 07:39:49 +0000 https://punjabi.newsd5.in/?p=143271 ਨਿਊਯਾਰਕ : ਭਾਰਤ ਨੇ ਬੁੱਧਵਾਰ ਨੂੰ ਆਪਣਾ 73ਵਾਂ ਗਣਤੰਤਰ ਦਿਵਸ ਮਨਾਇਆ, ਇਸ ਦਿਨ ਭਾਰਤ ‘ਚ ਸੰਵਿਧਾਨ ਲਾਗੂ ਹੋਇਆ ਸੀ। ਇਸ ਮੌਕੇ ‘ਤੇ ਨਿਊਯਾਰਕ ਦੀ ਪਹਿਲੀ ਮਹਿਲਾ ਗਵਰਨਰ ਕੈਥੀ ਹੋਚੁਲ ਨੇ ਭਾਰਤ ਦੀ ਤਾਰੀਫ ਕੀਤੀ। ਗਵਰਨਰ ਕੈਥੀ ਹੋਚੁਲ ਨੇ ਕਿਹਾ ਕਿ 26 ਜਨਵਰੀ 1950 ਨੂੰ ਦੁਨੀਆ ਬਿਹਤਰੀ ਲਈ ਬਦਲ ਗਈ ਸੀ, ਜਦੋਂ ਭਾਰਤ ਇਕ ਸਮਾਵੇਸ਼ੀ, ਧਰਮ ਨਿਰਪੱਖ ਅਤੇ ਬਹੁਲਵਾਦੀ ਗਣਰਾਜ ਬਣਿਆ ਸੀ। ਉਨ੍ਹਾਂ ਕਿਹਾ ਕਿ ਨਿਊਯਾਰਕ ‘ਚ ਲਗਭਗ 4,00,000 ਭਾਰਤੀ – ਅਮਰੀਕੀ ਹਨ, ਜਿਨ੍ਹਾਂ ਦਾ ਦੇਸ਼ ਲਈ ਯੋਗਦਾਨ ਅੱਗੇ ਵੀ ਜਾਰੀ ਰਹੇਗਾ। ਭਾਰਤ ਨੇ ਬੁੱਧਵਾਰ ਨੂੰ ਆਪਣਾ 73ਵਾਂ ਗਣਤੰਤਰ ਦਿਵਸ ਮਨਾਇਆ। ਗਣਤੰਤਰ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਹੋਚੁਲ ਨੇ ਇਕ ਵੀਡੀਓ ਵਿਚ ਕਿਹਾ ਕਿ 26 ਜਨਵਰੀ, 1950 ਨੂੰ ‘ਦੁਨੀਆ ਬਿਹਤਰੀ ਲਈ ਬਦਲ ਗਈ, ਕਿਉਂਕਿ ਭਾਰਤ ਨੇ ਆਪਣਾ ਸੰਵਿਧਾਨ ਅਪਣਾਇਆ ਸੀ ਅਤੇ ਬ੍ਰਿਟਿਸ਼ ਸ਼ਾਸਨ ਤੋਂ ਆਜ਼ਾਦੀ ਪ੍ਰਾਪਤ ਕਰਨ ਦੇ ਤਿੰਨ ਸਾਲ ਬਾਅਦ ਅਧਿਕਾਰਤ ਤੌਰ ’ਤੇ ਇਕ ਸਮਾਵੇਸ਼ੀ, ਧਰਮ ਨਿਰਪੱਖ ਅਤੇ ਬਹੁਲਵਾਦੀ ਗਣਰਾਜ ਬਣ ਗਿਆ ਸੀ।’

ਪੰਜਾਬ ਪਹੁੰਚਦੇ ਸਾਰ ਹੀ ਕੇਜਰੀਵਾਲ ਨੇ ਕਰਤਾ ਵੱਡਾ ਐਲਾਨ! ਹੱਥ ਮਲਦੇ ਰਹਿ ਗਏ ਸਿੱਧੂ-ਚੰਨੀ ! ||D5 Channel Punjabi

ਹੋਚੁਲ ਨੇ ਕਿਹਾ ਕਿ ਇਹ ਨਾ ਸਿਰਫ਼ ਉਸ ਦਿਨ ਦੀ ਇਤਿਹਾਸਕ ਪ੍ਰਾਪਤੀ ਦਰਸਾਉਣ ਦਾ ਸਮਾਂ ਹੈ, ਸਗੋਂ ਉਨ੍ਹਾਂ ਯੋਗਦਾਨਾਂ ਨੂੰ ਉਜਾਗਰ ਕਰਨ ਦਾ ਸਮਾਂ ਵੀ ਹੈ , ਜੋ ਭਾਰਤੀ ਭਾਈਚਾਰੇ ਨੇ ਹਰ ਦਿਨ ਦੁਨੀਆ ਭਰ ਵਿਚ ਦਿੱਤਾ ਹੈ। ਉਨ੍ਹਾਂ ਕਿਹਾ ‘ਅੱਜ, ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਜੋ ਆਜ਼ਾਦੀ, ਸਮਾਵੇਸ਼, ਸਮਾਨਤਾ ਅਤੇ ਖੁਸ਼ਹਾਲੀ ਨਾਲ ਜੁੜੇ ਮੁੱਲਾਂ ’ਤੇ ਬਣਿਆ ਹੈ। ਇਹ ਸਾਂਝੇ ਆਦਰਸ਼ ਹਨ ਅਤੇ ਅਸੀਂ ਮਿਲ ਕੇ ਇਨ੍ਹਾਂ ਨੂੰ ਅੱਗੇ ਵਧਾਉਂਦੇ ਹਾਂ। ’ ਉਨ੍ਹਾਂ ਕਿਹਾ, ‘ਨਿਊਯਾਰਕ ਨੂੰ ਲਗਭਗ 400 , 000 ਭਾਰਤੀ – ਅਮਰੀਕੀਆਂ ਦਾ ਘਰ ਹੋਣ ’ਤੇ ‘ਮਾਣ’ ਹੈ, ਜਿਨ੍ਹਾਂ ਨੇ ਸਾਡੇ ਮਹਾਨ ਰਾਜ ਲਈ ਬਹੁਤ ਯੋਗਦਾਨ ਪਾਇਆ ਹੈ ਅਤੇ ਮੈਨੂੰ ਪਤਾ ਹੈ ਕਿ ਰਾਜ ਲਈ ਇਹ ਯੋਗਦਾਨ ਅੱਗੇ ਵੀ ਜਾਰੀ ਰਹੇਗਾ।

ਬੇਅਦਬੀ ਮਾਮਲੇ ‘ਚ SIT ਦੀ ਕਾਰਵਾਈ, ਡੇਰੇ ‘ਚ ਪਹੁੰਚਿਆ ਚੰਨੀ,ਕਾਂਗਰਸ ‘ਚ ਪਿਆ ਹੋਰ ਖਿਲਾਰਾ! ||D5 Channel Punjabi

ਨਿਊਯਾਰਕ ਵਿਚ ਭਾਰਤ ਦੇ ਕੌਂਸਲ ਜਨਰਲ ਰਣਧੀਰ ਜਾਇਸਵਾਲ ਨੇ ਹੋਚੁਲ ਨੂੰ ਉਨ੍ਹਾਂ ਦੀਆਂ‘ਹਾਰਦਿਕ ਸ਼ੁਭਕਾਮਨਾਵਾਂ’ ਲਈ ਧੰਨਵਾਦ ਕੀਤਾ। ਨਿਊਯਾਰਕ ਵਿਚ ਭਾਰਤ ਦੇ ਵਣਜ ਦੂਤਘਰ ਨੂੰ ਨਿਊਯਾਰਕ ਰਾਜ ਵਿਚ 26 ਜਨਵਰੀ ਨੂੰ ਭਾਰਤ ਦੇ ਗਣਤੰਤਰ ਦਿਵਸ ਵਜੋਂ ਮਨਾਉਣ ਅਤੇ ਘੋਸ਼ਿਤ ਕਰਨ ਲਈ ਨਿਊਯਾਰਕ ਸੈਨੇਟ ਵੱਲੋਂ ਪਾਸ ਕੀਤਾ ਗਿਆ ਇਕ ਵਿਧਾਨਕ ਮਤਾ ਪ੍ਰਾਪਤ ਹੋਇਆ। ਨਿਊਯਾਰਕ ਵਿਚ ਭਾਰਤ ਦੇ ਵਣਜ ਦੂਤਘਰ ਅਤੇ ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਮਿਸ਼ਨ ਨੇ 73ਵੇਂ ਗਣਤੰਤਰ ਦਿਵਸ ਨੂੰ ਵਿਸ਼ੇਸ਼ ਸਮਾਗਮਾਂ ਦਾ ਆਯੋਜਨ ਕਰਕੇ ਮਨਾਇਆ।

 

 

]]>
ਸ਼੍ਰੀਲੰਕਾ ‘ਚ ਕੋਵਿਡ ਰੋਕਥਾਮ ਮੰਤਰਾਲੇ ਦਾ ਗਠਨ https://punjabi.newsd5.in/%e0%a8%b6%e0%a9%8d%e0%a8%b0%e0%a9%80%e0%a8%b2%e0%a9%b0%e0%a8%95%e0%a8%be-%e0%a8%9a-%e0%a8%95%e0%a9%8b%e0%a8%b5%e0%a8%bf%e0%a8%a1-%e0%a8%b0%e0%a9%8b%e0%a8%95%e0%a8%a5%e0%a8%be%e0%a8%ae-%e0%a8%ae/ Wed, 02 Dec 2020 09:51:59 +0000 https://punjabi.newsd5.in/?p=81364 ਸ਼੍ਰੀਲੰਕਾ : ਸ਼੍ਰੀਲੰਕਾ ਸਰਕਾਰ ਨੇ ਮੁੱਢਲੀਆਂ ਸਿਹਤ ਸੇਵਾਵਾਂ, ਮਹਾਂਮਾਰੀ ਅਤੇ ਕੋਵਿਡ ਰੋਕਥਾਮ ਮੰਤਰਾਲੇ ਦਾ ਗਠਨ ਕੀਤਾ ਹੈ। ਕੋਲੰਬੋ ਪੇਜ ਨੇ ਆਪਣੀ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ। ਸਾਂਸਦ ਡਾ ਸੁਦਰਸ਼ਿਨੀ ਫਰਨਾਂਡੋਪੁਲੇ ਨਵੇਂ ਮੰਤਰਾਲੇ ਦੇ ਇੰਚਾਰਜ ਹੋਣਗੇ।

ਕਿਸਾਨਾਂ ਦੇ ਹੱਕ ‘ਚ ਨਿਹੰਗ ਸਿੰਘਾਂ ਦਾ ਵੱਡਾ ਐਲਾਨ,ਹਿੱਲੀ ਦਿੱਲੀ!ਮੋਦੀ ਸਰਕਾਰ ਨੂੰ ਆਈਆਂ ਤਰੇਲੀਆਂ!

ਤਾਜ਼ਾ ਅੰਕੜਿਆਂ ਮੁਤਾਬਕ ਸ਼੍ਰੀਲੰਕਾ ‘ਚ ਕੋਰੋਨਾ ਵਾਇਰਸ ਦੇ ਹੁਣ ਤੱਕ 23,987 ਮਾਮਲੇ ਸਾਹਮਣੇ ਆਏ ਹਨ ਅਤੇ 17,500 ਮਰੀਜ਼ ਸਿਹਤਯਾਬ ਹੋਏ ਹਨ ਜਦੋਂ ਕਿ ਕਰੀਬ 6300 ਲੋਕਾਂ ਦਾ ਇਲਾਜ਼ ਚੱਲ ਰਿਹਾ ਹੈ। ਉਥੇ ਹੀ 118 ਲੋਕ ਇਸ ਬਿਮਾਰੀ ਨਾਲ ਆਪਣੀ ਜਾਨ ਗਵਾ ਚੁੱਕੇ ਹਨ।

]]>
ਮੁੱਖ ਮੰਤਰੀ ਵੱਲੋਂ ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਸਰਕਾਰ ਦੀਆਂ ਜਬਰੀ ਕੋਸ਼ਿਸ਼ਾਂ ਦੀ ਸਖਤ ਆਲੋਚਨਾ https://punjabi.newsd5.in/%e0%a8%ae%e0%a9%81%e0%a9%b1%e0%a8%96-%e0%a8%ae%e0%a9%b0%e0%a8%a4%e0%a8%b0%e0%a9%80-%e0%a8%b5%e0%a9%b1%e0%a8%b2%e0%a9%8b%e0%a8%82-%e0%a8%a6%e0%a8%bf%e0%a9%b1%e0%a8%b2%e0%a9%80-%e0%a8%b5%e0%a9%b1/ Thu, 26 Nov 2020 14:53:04 +0000 https://punjabi.newsd5.in/?p=81087 ਚੰਡੀਗੜ੍ਹ, 26 ਨਵੰਬਰ
ਖੇਤੀ ਕਾਨੂੰਨਾਂ ਵਿਰੁੱਧ ਰੋਸ ਪ੍ਰਗਟਾਉਣ ਲਈ ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਨੂੰ ਹਰਿਆਣਾ ਵੱਲੋਂ ਰੋਕਣ ਦੀਆਂ ਜਬਰੀ ਕੋਸ਼ਿਸ਼ਾਂ ਕਰਨ ਦੀ ਸਖ਼ਤ ਆਲੋਚਨਾ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਹਾਸ਼ੀਏ ‘ਤੇ ਧੱਕਣ ਲਈ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੂੰ ਚਿਤਾਵਨੀ ਦਿੱਤੀ।

ਚਲਦੀ ਕਾਰ ‘ਚੋਂ ਪੁਲਿਸ ਦੇਖ ਕਿਸਾਨ ਨੇ ਮਾਰੀ ਬਾਹਰ ਨੂੰ ਛਾਲ?ਫੇਰ ਮਾਰੀ ਅਜਿਹੀ ਬੜ੍ਹਕ
ਐਮ.ਐਲ. ਖੱਟੜ ਸਰਕਾਰ ਨੂੰ ਦਿੱਲੀ ਵਿੱਚ ਸ਼ਾਂਤਮਈ ਢੰਗ ਨਾਲ ਆਪਣੀ ਆਵਾਜ਼ ਉਠਾਉਣ ਲਈ ਮੁਜ਼ਾਹਾਕਾਰੀ ਕਿਸਾਨਾਂ ਨੂੰ ਕੌਮੀ ਮਾਰਗ ਰਾਹੀਂ ਲੰਘਣ ਦੀ ਇਜਾਜ਼ਤ ਦੇਣ ਦੀ ਅਪੀਲ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਦੀ ਲੋੜ ‘ਤੇ ਸਵਾਲ ਉਠਾਇਆ। ਮੁੱਖ ਮੰਤਰੀ ਨੇ ਕਿਹਾ,”ਐਮ.ਐਲ. ਖੱਟੜ ਸਰਕਾਰ ਕਿਸਾਨਾਂ ਨੂੰ ਦਿੱਲੀ ਵੱਲ ਜਾਣ ਤੋਂ ਕਿਉਂ ਰੋਕ ਰਹੀ ਹੈ?” ਉਨ੍ਹਾਂ ਕਿਹਾ,”ਸ਼ਾਂਤਮਈ ਢੰਗ ਨਾਲ ਰੋਸ ਜ਼ਾਹਰ ਕਰ ਰਹੇ ਕਿਸਾਨਾਂ ਉਪਰ ਨਿਰਦਈ ਤਾਕਤ ਦੀ ਦਮਨਕਾਰੀ ਵਰਤੋਂ ਕਰਨਾ ਪੂਰੀ ਤਰ੍ਹਾਂ ਗੈਰ-ਜਮਹੂਰੀ ਅਤੇ ਗੈਰ-ਸੰਵਿਧਾਨਕ ਹੈ। ਮੁਲਕ ਦਾ ਢਿੱਡ ਵਾਲੇ ਹੱਥ ਫੜਨ ਦੀ ਲੋੜ ਹੈ ਨਾ ਕਿ ਪਾਸੇ ਧੱਕਣ ਦੀ।”

ਕਿਸਾਨਾਂ ਦੀ ਪੁਲਿਸ ਨਾਲ ਹੋਈ ਸਿੱਧੀ ਲੜਾਈ,ਤੋੜੇ ਸਾਰੇ ਬੈਰੀਗੇਟ ,ਮਾਰੇ ਲਲਕਾਰੇ,ਦਿੱਲੀ ਵੱਲ ਕਰਤਾ ਕੂਚ?
ਮੁੱਖ ਮੰਤਰੀ ਨੇ ਸੰਵਿਧਾਨਕ ਦਿਵਸ ਮੌਕੇ ਇਸ ਕਾਰਵਾਈ ਨੂੰ ਦੁਖਦਾਇਕ ਕਦਮ ਕਰਾਰ ਦਿੰਦਿਆਂ ਕਿਹਾ ਕਿ ਕਿਸਾਨਾਂ ਦੇ ਰੋਸ ਪ੍ਰਗਟਾਉਣ ਦੇ ਸੰਵਿਧਾਨਕ ਹੱਕ ਨੂੰ ਦਬਾਇਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਹਰਿਆਣਾ ਪੁਲੀਸ ਵੱਲੋਂ ਤਾਕਤ ਦੀ ਬੇਰਹਿਮ ਵਰਤੋਂ ਕੀਤੇ ਜਾਣ ਦੀ ਸਖ਼ਤ ਆਲੋਚਨਾ ਕੀਤੀ ਜਿਸ ਨੇ ਸੂਬੇ ਰਾਹੀਂ ਦਿੱਲੀ ਵੱਲ ਕੂਚ ਕਰ ਰਹੇ ਪੰਜਾਬ ਦੇ ਕਿਸਾਨਾਂ ਨੂੰ ਰੋਕਣ ਲਈ ਪਾਣੀ ਦੀਆਂ ਤੋਪਾਂ ਅਤੇ ਅੱਥਰੂ ਗੈਸ ਦੀ ਵਰਤੋਂ ਕੀਤੀ ਅਤੇ ਬਹੁਤ ਥਾਵਾਂ ‘ਤੇ ਹਰਿਆਣਾ ਦੇ ਕਿਸਾਨਾਂ ਨੂੰ ਉਨ੍ਹਾਂ ਦੇ ਪਿੰਡਾਂ ਤੋਂ ਬਾਹਰ ਨਿਕਲਣ ਦੀ ਆਗਿਆ ਨਹੀਂ ਦਿੱਤੀ ਗਈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਿੰਸਾ ਦੀ ਕੀ ਲੋੜ ਸੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਿਸਾਨ ਬਿਨਾਂ ਕਿਸੇ ਦਿੱਕਤ ਤੋਂ ਪਿਛਲੇ ਦੋ ਮਹੀਨਿਆਂ ਤੋਂ ਅੰਦੋਲਨ ਕਰ ਰਹੇ ਹਨ, ਇੱਥੋਂ ਤੱਕ ਸੂਬੇ ਨੂੰ ਇਸ ਨਾਲ ਕਰੋੜਾਂ ਰੁਪਏ ਦਾ ਘਾਟਾ ਵੀ ਸਹਿਣਾ ਪਿਆ। ਹਰਿਆਣਾ ਸਰਕਾਰ ਦੀਆਂ ਕਾਰਵਾਈਆਂ ਨੂੰ ਭੜਕਾਊ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹਿੰਸਾ ਅਤੇ ਅਮਨ-ਕਾਨੂੰਨ ਦੀ ਕੋਈ ਸਮੱਸਿਆ ਪੈਦਾ ਨਹੀਂ ਹੋਈ। ਮੁੱਖ ਮੰਤਰੀ ਨੇ ਕਿਹਾ,”ਲਗਪਗ ਦੋ ਮਹੀਨਿਆਂ ਤੋਂ ਕਿਸਾਨ ਬਿਨਾਂ ਕਿਸੇ ਮੁਸ਼ਕਲ ਤੋਂ ਪੰਜਾਬ ਵਿੱਚ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਹਨ। ਹਰਿਆਣਾ ਸਰਕਾਰ ਤਾਕਤ ਦੀ ਵਰਤੋਂ ਕਰਕੇ ਕਿਸਾਨਾਂ ਨੂੰ ਕਿਉਂ ਭੜਕਾ ਰਹੀ ਹੈ? ਕੀ ਜਨਤਕ ਮਾਰਗ ਤੋਂ ਸ਼ਾਂਤਮਈ ਤਰੀਕੇ ਨਾਲ ਲੰਘਣਾ ਦਾ ਕਿਸਾਨਾਂ ਨੂੰ ਕੋਈ ਹੱਕ ਨਹੀਂ ਹੈ?”

🔴LIVE |ਕਿਸਾਨਾਂ ਨੇ ਭਜਾ ਭਜਾ ਕੁੱਟੀ ਹਰਿਆਣਾ ਪੁਲਿਸ, ਫੇਰ ਮਾਰੀ ਸਿੱਧੀ ਦਿੱਲੀ ‘ਚ ਐਂਟਰੀ?
ਮੁੱਖ ਮੰਤਰੀ ਨੇ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੂੰ ਕਿਸਾਨਾਂ ਵਿਰੁੱਧ ਅਜਿਹੇ ਧੱਕੇਸ਼ਾਹੀ ਵਾਲੇ ਹੱਥਕੰਡੇ ਨਾ ਵਰਤਣ ਲਈ ਆਪੋ-ਆਪਣੀਆਂ ਸੂਬਾ ਸਰਕਾਰਾਂ ਨੂੰ ਨਿਰਦੇਸ਼ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਗੱਲ ਸੁਣੀ ਜਾਵੇ ਅਤੇ ਉਨ੍ਹਾਂ ਦੀਆਂ ਚਿੰਤਾਵਾਂ ਦੂਰ ਕੀਤੀਆਂ ਜਾਣ। ਉਨ੍ਹਾਂ ਨੇ ਦੇਸ਼ ਹਿੱਤ ਵਿੱਚ ਕਿਸਾਨਾਂ ਦੇ ਸਰੋਕਾਰਾਂ ਦਾ ਸ਼ਾਂਤਮਈ ਹੱਲ ਕੱਢਣ ਲਈ ਆਖਿਆ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਹਰਿਆਣਾ ਵਿੱਚ ਕਿਸਾਨਾਂ ਵਿਰੁੱਧ ਪੁਲੀਸ ਬਲ ਦੀ ਵਰਤੋਂ ਦੀ ਆਲੋਚਨਾ ਕਰਨ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਦੇ ਮੁੱਦੇ ਪ੍ਰਤੀ ਆਮ ਆਦਮੀ ਪਾਰਟੀ ਦੇ ਲੀਡਰ ਦੀ ਸੰਜੀਦਗੀ ‘ਤੇ ਸੰਦੇਹ ਜ਼ਾਹਰ ਕੀਤਾ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਕੇਂਦਰੀ ਖੇਤੀ ਕਾਨੂੰਨਾਂ ਦੇ ਖਤਰਿਆਂ ਦਾ ਟਾਕਰਾ ਕਰਨ ਲਈ ਸੂਬੇ ਦੀ ਵਿਧਾਨ ਸਭਾ ਵਿੱਚ ਆਪਣੇ ਪੱਧਰ ‘ਤੇ ਕਾਨੂੰਨ ਲਿਆਉਣ ਵਿੱਚ ਨਾਕਾਮ ਕਿਉਂ ਰਹੀ। ਮੁੱਖ ਮੰਤਰੀ ਨੇ ਕਿਹਾ,”ਕੇਜਰੀਵਾਲ ਸਿਰਫ ਢਕਵੰਜ ਕਰ ਰਿਹਾ ਹੈ। ਅਸਲ ਵਿੱਚ ਨਾ ਤਾਂ ਉਸ ਨੂੰ ਕਿਸਾਨਾਂ ਦੀ ਪ੍ਰਵਾਹ ਹੈ ਅਤੇ ਨਾ ਹੀ ਉਨ੍ਹਾਂ ਦੀ ਰਾਖੀ ਕਰਨ ਵਿੱਚ ਕੋਈ ਦਿਲਚਸਪੀ ਹੈ।” ਉਨ੍ਹਾਂ ਨੇ ਦਿੱਲੀ ਦੇ ਆਪਣੇ ਹਮਰੁਤਬਾ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੂੰ ਸੱਚਮੁੱਚ ਹੀ ਕਿਸਾਨਾਂ ਦੀ ਚਿੰਤਾ ਹੈ ਤਾਂ ਦੋਗਲਾਪਣ ਦਿਖਾਉਣ ਦੀ ਬਜਾਏ ਉਹ ਕਿਸਾਨਾਂ ਨਾਲ ਡਟ ਕੇ ਖੜ੍ਹਨ।

-NAV GILL

]]>