congress president – D5 News https://punjabi.newsd5.in Truth Seeking News Network. Wed, 05 Oct 2022 09:13:36 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png congress president – D5 News https://punjabi.newsd5.in 32 32 RSS ਦਾ ‘ਤੀਰ’ BJP ਦੀ ਧੁੰਨੀ ‘ਚ https://punjabi.newsd5.in/rss-%e0%a8%a6%e0%a8%be-%e0%a8%a4%e0%a9%80%e0%a8%b0-bjp-%e0%a8%a6%e0%a9%80-%e0%a8%a7%e0%a9%81%e0%a9%b0%e0%a8%a8%e0%a9%80-%e0%a8%9a/ Wed, 05 Oct 2022 09:13:36 +0000 https://punjabi.newsd5.in/?p=179052 ਅਮਰਜੀਤ ਸਿੰਘ ਵੜੈਚ (9417801988)

ਆਰਐੱਸਐੱਸ ਦੇ ਇਸੇ ਵਰ੍ਹੇ ਬਣੇ ਜਨਰਲ ਸਕੱਤਰ ਦੱਤਾਤ੍ਰੇਯ ਹੋਸਬਲੇ ਨੇ ਇਸ ‘ਤੇ ਅਫ਼ਸੋਸ ਪ੍ਰਗਟ ਕੀਤਾ ਹੈ ਕਿ ਦੇਸ਼ ‘ਚ 20 ਕਰੋੜ ਲੋਕ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਲਈ ਮਜਬੂਰ ਹਨ ਤੇ ਇਸ ਤੋਂ ਇਲਾਵਾ ਹੋਰ 23 ਕਰੋੜ ਲੋਕ 375 ਰੁ: ਪ੍ਰਤੀ ਦਿਨ ਤੋਂ ਵੀ ਘੱਟ ਕਮਾਈ ਕਰ ਪਾਉਂਦੇ ਹਨ। ਹੋਸਬਲੇ ਨੇ ਦੇਸ਼ ਦੀ ਬੇਰੁਜ਼ਗਾਰੀ ਦੀ ਮੌਜੂਦਾ 7.6 ਫ਼ੀਸਦ ਦਰ ‘ਤੇ ਵੀ ਚਿੰਤਾ ਪ੍ਰਗਟਾਈ ਹੈ। ਦੇਸ਼ ਵਿੱਚ ਵਧੀ ਸਮਾਜਿਕ ਨਾ ਬਰਾਬਰੀ ਦੇ ਅੰਕੜੇ ‘ਤੇ ਸੰਘ ਦੇ ਯੂਟਿਊਬ ਚੈਨਲ ‘ਤੇ ਇਕ ਵੈਬੀਨਾਰ ‘ਚ ਤਿੰਨ ਅਕਤੂਬਰ ਨੂੰ ਬੋਲਦਿਆਂ ਹੋਸਬਲੇ ਨੇ ਕਿਹਾ ਕਿ ਦੇਸ਼ ਦੀ ਸਿਰਫ਼ ਇਕ ਫ਼ੀਸਦ ਆਬਾਦੀ ਹੀ ਦੇਸ਼ ਦੀ 20 ਫ਼ੀਸਦ ਪੁੰਜੀ ‘ਤੇ ਕਾਬਜ਼ ਹੈ ਜਦੋਂ ਕਿ ਦੇਸ਼ ਦੀ 50 ਫ਼ੀਸਦ ਆਬਾਦੀ ਕੋਲ਼ ਦੇਸ਼ ਦੀ ਸਿਰਫ਼ 13 ਫ਼ੀਸਦ ਪੂੰਜੀ ਹੀ ਹੈ।

ਇਹ ਆਂਕੜੇ ਸੱਚਮੁੱਚ ਹੀ ਤਕਲੀਫ਼ ਦੇਹ ਹਨ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਨੇ ਇਸੇ ਵਰ੍ਹੇ ਆਜ਼ਾਦੀ ਦੀ 76ਵੀਂ ਵਰ੍ਹੇ ਗੰਢ ‘ਤੇ ਦਾਅਵਾ ਕੀਤਾ ਸੀ ਕਿ ਭਾਰਤ 2047 ਭਾਵ ਅਗਲੇ 25 ਸਾਲਾਂ ‘ਚ ਵਿਕਾਸਸ਼ੀਲ ਤੋਂ ਵਿਕਸਤ ਦੇਸ਼ ਬਣ ਜਾਵੇਗਾ । ਬਿਲਕੁਲ ਇਕ ਮਹੀਨਾ ਪਹਿਲਾਂ ਦੋ ਸਿਤੰਬਰ ਨੂੰ ਭਾਰਤ ਯੂਕੇ ਨੂੰ ਪਛਾੜ ਕੇ ਦੁਨੀਆਂ ਦੀ ਪੰਜਵੇਂ ਨੰਬਰ ਦੀ ਆਰਥਿਕ ਸ਼ਕਤੀ ਬਣਿਆ ਹੈ ਤੇ ਹੁਣ ਬੀਜੇਪੀ ਦੇ ‘ਪਾਵਰ ਹਾਊਸ’ ਆਰਐੱਸਐੱਸ ਯਾਨੀ ਜਨਸੰਘ ਨੇ ਦੇਸ਼ ਦੀ ਸੱਭ ਤੋਂ ਕਮਜ਼ੋਰ ਕੜੀ ਨੂੰ ਰਾਸ਼ਟਰ ਸਾਹਮਣੇ ਪੇਸ਼ ਕਰ ਦਿਤਾ ਹੈ । ਭਾਜਪਾ ਪਿਛਲੇ ਅੱਠ ਸਾਲਾਂ ਤੋਂ ਦੇਸ਼ ‘ਤੇ ਰਾਜ ਕਰ ਰਹੀ ਹੈ। ਕਰਨਾਟਕਾ ਦੇ ਜੰਮਪਲ ਤੇ ਐੱਮਏ ਇੰਗਲਿਸ਼, ਹੋਸਬਲੇ ਹੁਣ ਜੰਨਸੰਘ ‘ਚ ਦੂਜੇ ਨੰਬਰ ਤੇ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਦੇਸ਼ ‘ਚ ਪ੍ਰਤੀ ਜੀਅ ਮਹਾਂਵਾਰ ਆਮਦਨ 2020 ਦੀ 11250 ਦੇ ਮੁਕਾਬਲੇ 12500 ਰੁ: ਹੋ ਗਈ ਹੈ ਤੇ 2022 ‘ਚ ਗਰੀਬੀ 18 ਫ਼ੀਸਦ ਰਹਿ ਗਈ ਹੈ ਜੋ 2020 ‘ਚ 22 ਫ਼ੀਸਦ ਸੀ। ਇਹ ਅੰਕੜੇ ਵਿਸ਼ਲੇਸ਼ਣ ਕਰਨ ਨੂੰ ਤਾਂ ਠੀਕ ਲੱਗਦੇ ਹਨ ਪਰ ਜ਼ਮੀਨੀ ਸਥਿਤੀ ਇਸ ਤੋਂ ਬੱਦਤੱਰ ਹੈ।

ਦੇਸ਼ ਦੀ ਵੱਡੀ ਆਬਾਦੀ ‘ਚ ਪਰਿਵਾਰ ਦਾ ਸਿਰਫ਼ ਇਕ ਜੀਅ ਅੱਠ ਤੋਂ 12 ਹਜ਼ਾਰ ਰੁ: ਹੀ ਕਮਾਉਂਦਾ ਹੈ ਤੇ ਉਹ ਵੀ ਔਸਤਨ ਪੰਜ ਜੀਆਂ ਦੇ ਪਰਿਵਾਰ ਲਈ : ਇਸ ਆਮਦਨ ‘ਚ ਇਕ ਪਰਿਵਾਰ ਦਾ ਜੀਣਾ ਕਿਨਾ ਮੁਸ਼ਕਿਲ ਹੈ ਅੰਦਾਜ਼ਾ ਲਾਇਆ ਜਾ ਸਕਦਾ ਹੈ ਜਦੋਂ ਮਹਿੰਗਾਈ ਨੇ ਆਮ ਲੋਕਾਂ ਦਾ ਤੇ ਖਾਸਕਰ ਗਰੀਬਾਂ ਦਾ ਜੀਣਾ ਦੁੱਭਰ ਕੀਤਾ ਹੋਇਆ ਹੈ। ਸੈਂਟਰ ਫਾਰ ਮੌਨੀਟਰਿੰਗ ਇੰਡੀਅਨ ਈਕੌਨੋਮੀ (CMIE) ਦੇ ਕੱਲ੍ਹ ਚਾਰ ਅਕਤੂਬਰ ਦੇ ਅੰਕੜਿਆਂ ਅਨੁਸਾਰ ਦੇਸ਼ ਵਿੱਚ ਬੇਰੁਜ਼ਗਾਰੀ ਦਰ 6.5 ਫ਼ੀਸਦ ਹੈ ਜੋ ਸ਼ਹਿਰਾਂ ਵਿੱਚ 7.7 ਤੇ ਪਿੰਡਾਂ ‘ਚ 6.5 ਫ਼ੀਸਦ ਹੈ : ਦਰਅਸਲ ਬੇਰੁਜ਼ਗਾਰੀ ਦੇ ਸਹੀ ਅੰਕੜੇ ਇਸ ਤੋਂ ਕਿਤੇ ਵੱਧ ਹੋਣਗੇ।ਇਹ ਅੰਕੜੇ ਸਿਰਫ਼ ਮਜ਼ਦੂਰਾਂ ਦੇ ਹੀ ਹਨ ਜੇਕਰ ਇਸ ਵਿੱਚ ਪੜ੍ਹੇ ਲਿਖੇ ਬੇਰੁਜ਼ਗਾਰਾਂ ਤੇ ਅਰਧ-ਰੁਜ਼ਗਾਰ ਲੋਕਾਂ ਦੇ ਅੰਕੜੇ ਵੀ ਜੋੜ ਦਿਤੇ ਜਾਣ ਤਾਂ ਇਹ ਨੰਬਰ ਹੋਰ ਵੀ ਖਤਰਨਾਕ ਬਣ ਜਾਵੇਗਾ। ਹੁਣ ਇਕ ਸਵਾਲ ਉਠਦਾ ਹੈ ਕਿ ਜਨਸੰਘ ਭਾਜਪਾ ਦੀ ਕੇਂਦਰ ਸਰਕਾਰ ਦੀ ਹਮਾਇਤ ਕਰ ਰਿਹਾ ਹੈ ਜਾਂ ਵਿਰੋਧ, ਜਦੋਂ ਕਿ ਦੇਸ਼ ‘ਚ ਇਹ ਪ੍ਰਭਾਵ ਬਣ ਚੁੱਕਿਆ ਹੈ ਕਿ ਭਾਜਪਾ, ਸੰਘ ਦੀ ਇਕ ਰਾਜਨੀਤਿਕ ਇਕਾਈ ਹੈ ਤੇ ਸੰਘ ਦੇ ‘ਹਿੰਦੂ ਰਾਸ਼ਟਰਵਾਦ’ ਦੇ ਏਜੰਡੇ ਨੂੰ ਅਮਲੀ ਰੂਪ ਦੇਣ ਲਈ ਭਾਜਪਾ ਕੰਮ ਕਰ ਰਹੀ ਹੈ : ਤਾਂ ਫਿਰ ਇਹ ਵਿਰੋਧਾਭਾਸ ਕਿਉਂ ?

ਸੰਘ ਦੇ ਇਸ ਨਵੇਂ ਪੈਂਤੜੇ ਦੀ ਕਈ ਪੱਖਾਂ ਤੋਂ ਸਮੀਖਿਆ ਹੋ ਰਹੀ ਹੈ : ਕੋਈ ਇਸ ਨੂੰ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਤੋਂ ਸੁਚੇਤ ਹੋਕੇ ਲਿਆ ਪੈਂਤੜਾ ਆਖ ਰਹੇ ਹਨ ਤੇ ਕੋਈ ਇਸ ਨੂੰ ਗੁਜਰਾਤ ਤੇ ਹਿਮਾਚਲ ਵਿੱਚ ਆ ਰਹੀਆਂ ਚੋਣਾਂ ਦੌਰਾਨ ‘ਆਪ’ ਵੱਲੋਂ ਦਿਤੇ ਚੈਲਿੰਜ ਨੂੰ ਖੁੰਡਾ ਕਰਨ ਦੀ ਚਾਲ ਦੱਸ ਰਿਹਾ ਹੈ। ਕੁਝ ਵੀ ਹੋਵੇ ਜਨਸੰਘ ਵੱਲੋਂ ਰਾਸ਼ਟਰੀ ਪੱਧਰ ‘ਤੇ ਇਹ ਮੰਨਣਾ ਕਿ ਦੇਸ਼ ਦੇ ਗਰੀਬੀ ਤੇ ਸਮਾਜਿਕ ਅਸਮਾਨਤਾ ਦੇ ਅੰਕੜੇ ਤਕਲੀਫ਼ ਦੇਹ ਹਨ, ਹੀ ਇਕ ਵੱਡੀ ਗੱਲ ਹੈ ਤੇ ਇਸ ਬਿਆਨ ਨਾਲ ਮੋਦੀ ਸਰਕਾਰ ਵੀ ਸੋਚਣ ਲਈ ਮਜਬੂਰ ਹੋਵੇਗੀ ਜਾਂ ਮਜਬੂਰ ਹੋਣਾ ਚਾਹੀਦਾ ਹੈ। ਹੋਸਬਲੇ ਦੇ ਬਿਆਨ ਕਿ ਦੇਸ਼ ਦੀ 20ਫ਼ੀਸਦ ਪੂੰਜੀ ਸਿਰਫ਼ ਇਕ ਫ਼ੀਸਦ ਲੋਕਾਂ ਕੋਲ਼ ਹੀ ਹੈ ਸਿਧਾ ਕਾਰਪੋਰੇਟ ਘਰਾਣਿਆਂ ‘ਤੇ ਨਿਸ਼ਾਨਾ ਹੈ ਤੇ ਜਿਸ ਬਾਰੇ ਦੇਸ਼ ਦਾ ‘ਕਿਸਾਨ-ਅੰਦੋਲਨ’ ਲਗਾਤਾਰ ਚੀਖ-ਚੀਖ ਕੇ ਕਹਿ ਰਿਹਾ ਹੈ ਕਿ ਦੇਸ਼ , ਕਾਰਪੋਰੇਟ ਘਰਾਣਿਆਂ ਦੇ ਹੱਥਾਂ ‘ਚ ਵੇਚਿਆ ਜਾ ਰਿਹਾ ਹੈ। ਇੰਜ ਹੋਸਬਲੇ ਦਾ ਬਿਆਨ, ਕਿਸਾਨਾਂ ਵੱਲੋਂ ਚੁੱਕੇ ਕਾਰਪੋਰੇਟ ਦੁਆਰਾ ਦੇਸ਼ ਦੀ ਲੁੱਟ ਦੇ ਮੁੱਦੇ ਦੀ ਹਮਾਇਤ ਹੀ ਕਰਦਾ ਹੈ।

ਸੰਘ ਨੇ ਸਮਾਜਿਕ ਅਸਮਾਨਤਾ ਤੇ ਗਰੀਬੀ ਦੀ ਅਤਿ-ਗੰਭੀਰ ਸਥਿਤੀ ਨੂੰ ਦੇਸ਼ ਸਾਹਮਣੇ ਰੱਖਕੇ ਆਪਣੇ ਲਈ ਰਾਹ ਸੌਖਾ ਕਰਨ ਦਾ ਕੰਮ ਕੀਤਾ ਹੈ ਕਿਉਂਕਿ ਸੰਘ ਬਾਰੇ ਇਹ ਹੀ ਕਿਹਾ ਜਾਂਦਾ ਹੈ ਕਿ ਇਹ ਸਿਰਫ਼ ਹਿੰਦੂ ਧਰਮ ਦਾ ਪਾਸਾਰ ਹੀ ਕਰਨਾ ਚਾਹੁੰਦਾ ਹੈ ਤੇ ਇਸ ਨੀਤੀ ਕਾਰਨ ਦੂਸਰੇ ਧਰਮ ਖ਼ਤਰਾ ਮਹਿਸੂਸ ਕਰਦੇ ਹਨ। ਪਿਛਲੇ 20 ਸਾਲਾਂ ਤੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਵੀ ਹੋਈਆਂ ਹਨ ਜਿਨ੍ਹਾਂ ਕਰਕੇ ਇਹ ਪ੍ਰਭਾਵ ਬਣਿਆ। ਖ਼ੈਰ ! ਇਕ ਚੰਗੀ ਸ਼ੁਰੂਆਤ ਹੈ। ਹੋਰ ਵੀ ਚੰਗਾ ਹੋਵੇ ਜੇਕਰ ਸੰਘ ਇਸ ਦੇਸ਼ ਦੇ ਲੋਕਾਂ ਨੂੰ ਇਹ ਵਿਸ਼ਵਾਸ ਵੀ ਦਵਾ ਸਕੇ ਕਿ ਇਹ ਦੇਸ਼ ਹਰ ਧਰਮ ਤੇ ਹਰ ਕੌਮ ਲਈ ਓਨਾ ਹੀ ਸੁਰੱਖਿਅਤ ਹੈ ਜਿਨਾ ਹਿੰਦੂ ਧਰਮ ਲਈ ਤੇ ਇਹ ਦੇਸ਼ ਸਭ ਦਾ ਹੈ।

]]>
ਕਾਂਗਰਸ ਪ੍ਰਧਾਨ ਲਈ ਸ਼ਸ਼ੀ ਥਰੂਰ ਨੇ ਭਰੀ ਨਾਮਜ਼ਦਗੀ https://punjabi.newsd5.in/%e0%a8%95%e0%a8%be%e0%a8%82%e0%a8%97%e0%a8%b0%e0%a8%b8-%e0%a8%aa%e0%a9%8d%e0%a8%b0%e0%a8%a7%e0%a8%be%e0%a8%a8-%e0%a8%b2%e0%a8%88-%e0%a8%b6%e0%a8%b6%e0%a9%80-%e0%a8%a5%e0%a8%b0%e0%a9%82%e0%a8%b0/ Fri, 30 Sep 2022 10:25:30 +0000 https://punjabi.newsd5.in/?p=178142 ਨਵੀਂ ਦਿੱਲੀ : ਕਾਂਗਰਸ ਦੇ ਸੀਨੀਅਰ ਨੇਤਾ ਅਤੇ ਤਿਰੂਵਨੰਤਪੁਰਮ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਦਾਖ਼ਲ ਕਰਨ ਲਈ ਪਾਰਟੀ ਦਫ਼ਤਰ ਪਹੁੰਚੇ। ਉਨ੍ਹਾਂ ਨੇ ਆਲ ਇੰਡੀਆ ਕਾਂਗਰਸ ਕਮੇਟੀ (ਏ.ਆਈ.ਸੀ.ਸੀ.) ਹੈੱਡਕੁਆਰਟਰ ਵਿਖੇ ਕਾਂਗਰਸ ਪਾਰਟੀ ਦੀ ਕੇਂਦਰੀ ਚੋਣ ਅਥਾਰਿਟੀ ਦੇ ਚੇਅਰਮੈਨ ਮਧੂਸੂਦਨ ਮਿਸਤਰੀ ਨੂੰ ਆਪਣੇ ਕਾਗਜ਼ ਸੌਂਪੇ। ਸ਼ਸ਼ੀ ਥਰੂਰ ਆਪਣੇ ਸਮਰਥਕਾਂ ਨਾਲ ਏ.ਆਈ.ਸੀ.ਸੀ ਹੈੱਡਕੁਆਰਟਰ ਪਹੁੰਚੇ। ਇਸ ਦੇ ਨਾਲ ਹੀ ਸ਼ਸ਼ੀ ਥਰੂਰ ਨੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਪਹਿਲਾਂ ਰਾਜਘਾਟ ਵਿਖੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ ਤੇ ਨਾਮਜ਼ਦਗੀ ਪੱਤਰ ਭਰੇ।

]]>
ਕਾਂਗਰਸ ਪ੍ਰਧਾਨ ਦੀ ਚੋਣ ਲੜਨ ਨੂੰ ਲੈ ਕੇ ਅਸ਼ੋਕ ਗਹਿਲੋਤ ਦਾ ਵੱਡਾ ਬਿਆਨ https://punjabi.newsd5.in/%e0%a8%95%e0%a8%be%e0%a8%82%e0%a8%97%e0%a8%b0%e0%a8%b8-%e0%a8%aa%e0%a9%8d%e0%a8%b0%e0%a8%a7%e0%a8%be%e0%a8%a8-%e0%a8%a6%e0%a9%80-%e0%a8%9a%e0%a9%8b%e0%a8%a3-%e0%a8%b2%e0%a9%9c%e0%a8%a8-%e0%a8%a8/ Thu, 29 Sep 2022 10:40:52 +0000 https://punjabi.newsd5.in/?p=178022 ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਦੀ ਚੋਣ ਨੂੰ ਲੈ ਕੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦਾ ਕਹਿਣਾ ਹੈ ਕਿ ਉਹ ਕਾਂਗਰਸ ਪ੍ਰਧਾਨ ਦੀ ਚੋਣ ਨਹੀਂ ਲੜਨਗੇ।

]]>
Sonia Gandhi ਮੈਡੀਕਲ ਜਾਂਚ ਲਈ ਜਾਣਗੇ ਵਿਦੇਸ਼  https://punjabi.newsd5.in/sonia-gandhi-%e0%a8%ae%e0%a9%88%e0%a8%a1%e0%a9%80%e0%a8%95%e0%a8%b2-%e0%a8%9c%e0%a8%be%e0%a8%82%e0%a8%9a-%e0%a8%b2%e0%a8%88-%e0%a8%9c%e0%a8%be%e0%a8%a3%e0%a8%97%e0%a9%87-%e0%a8%b5%e0%a8%bf%e0%a8%a6/ Wed, 24 Aug 2022 05:14:57 +0000 https://punjabi.newsd5.in/?p=172856 ਨਵੀਂ ਦਿੱਲੀ : ਆਲ ਇੰਡੀਆ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਮੈਡੀਕਲ ਜਾਂਚ ਲਈ ਵਿਦੇਸ਼ ਜਾਣਗੇ। ਉਨ੍ਹਾਂ ਦੇ ਨਾਲ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵੀ ਜਾਣਗੇ। ਨਵੀਂ ਦਿੱਲੀ ਆਉਣ ਤੋਂ ਪਹਿਲਾਂ ਸੋਨੀਆ ਗਾਂਧੀ ਆਪਣੀ ਬੀਮਾਰ ਮਾਂ ਨੂੰ ਵੀ ਦੇਖਣ ਜਾਣਗੇ।

ਨਸ਼ੇੜੀ ਕਰੂ ਨਸ਼ੇ ਤੋਂ ਤੌਬਾ, ਲੋਹੇ ਵਰਗਾ ਬਣੂ ਸਰੀਰ, ਲੰਬੀ ਖੋਜ ਤੋਂ ਬਾਅਦ ਤਿਆਰ ਦੇਸੀ ਨੁਸਖ਼ਾ | D5 Channel Punjabi

ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਦੱਸਿਆ ਕਿ ਰਾਹੁਲ ਗਾਂਧੀ 4 ਸਤੰਬਰ ਨੂੰ ਨਵੀਂ ਦਿੱਲੀ ਵਿਚ ਕਾਂਗਰਸ ਪਾਰਟੀ ਵਲੋਂ ਹੋਣ ਵਾਲੀ ਮਹਿੰਗਾਈ ‘ਤੇ ਹੱਲਾ ਬੋਲ ਰੈਲੀ ਨੂੰ ਸੰਬੋਧਨ ਕਰਨਗੇ।

]]>
ਅੱਜ ਸਿੱਧੂ ਨਾਲ ਮੁਲਾਕਾਤ ਕਰ ਸਕਦੇ ਨੇ ਕਾਂਗਰਸ ਪ੍ਰਧਾਨ ਵੜਿੰਗ https://punjabi.newsd5.in/%e0%a8%85%e0%a9%b1%e0%a8%9c-%e0%a8%b8%e0%a8%bf%e0%a9%b1%e0%a8%a7%e0%a9%82-%e0%a8%a8%e0%a8%be%e0%a8%b2-%e0%a8%ae%e0%a9%81%e0%a8%b2%e0%a8%be%e0%a8%95%e0%a8%be%e0%a8%a4-%e0%a8%95%e0%a8%b0-%e0%a8%b8/ Tue, 24 May 2022 06:25:07 +0000 https://punjabi.newsd5.in/?p=159536 ਪਟਿਆਲਾ : ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਅੱਜ ਪਟਿਆਲਾ ਜੇਲ੍ਹ ਵਿੱਚ ਬੰਦ ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੂੰ ਮਿਲਣ ਲਈ ਜਾ ਸਕਦੇ ਹਨ। ਜਾਣਕਾਰੀ ਅਨੁਸਾਰ ਸਿੱਧੂ ਨੂੰ ਜੇਲ੍ਹ ਮੈਨੁਅਲ ਦੇ ਅਨੁਸਾਰ ਮੰਗਲਵਾਰ ਅਤੇ ਸ਼ੁੱਕਰਵਾਰ ਦੇ ਦਿਨ ਹੀ ਮਿਲਿਆ ਜਾ ਸਕਦਾ ਹੈ। ਜਿਸ ਦੇ ਚੱਲਦਿਆਂ ਅੱਜ ਇਹ ਮੁਲਾਕਾਤ ਹੋ ਸਕਦੀ ਹੈ।

DSGMC News : Sukhbir Badal ਖਿਲ਼ਾਫ ਹੋਈ ਕਮੇਟੀ, ਹੱਥੋਂ ਜਾਊ ਕੁਰਸੀ? | D5 Channel Punjabi

ਇਸ ਦੇ ਨਾਲ ਹੀ ਦੱਸ ਦਈਏ ਕਿ ਜੇਲ੍ਹ ਜਾਣ ਤੋਂ ਬਾਅਦ ਬੀਤੇ ਕੱਲ੍ਹ ਸਿੱਧੂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਚੈਕਅੱਪ ਲਈ ਵੀ ਲਿਆਂਦਾ ਗਿਆ ਸੀ। ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਸਿੱਧੂ ਨੂੰ ਮਿਲਣ ਲਈ ਕਾਂਗਰਸ ਦੀ ਸੀਨੀਅਰ ਆਗੂ ਪ੍ਰਿਅੰਕਾ ਗਾਂਧੀ ਵੀ ਮਿਲਣ ਲਈ ਆ ਸਕਦੇ ਹਨ। ਇਹ ਵੀ ਦੱਸਣਾ ਬਣਦਾ ਹੈ ਕਿ ਪ੍ਰਿਅੰਕਾ ਨੇ ਸਿੱਧੂ ਨੂੰ ਜੇਲ੍ਹ ਜਾਣ ਤੋਂ ਪਹਿਲਾਂ ਫੋਨ ਵੀ ਕੀਤਾ ਸੀ।

]]>
ਨਵਜੋਤ ਸਿੱਧੂ ਦੀ ਕਾਂਗਰਸ ਪ੍ਰਧਾਨ ਨਾਲ ਖੜ੍ਹਕੀ, ਛੱਡੂ ਪਾਰਟੀ? https://punjabi.newsd5.in/%e0%a8%a8%e0%a8%b5%e0%a8%9c%e0%a9%8b%e0%a8%a4-%e0%a8%b8%e0%a8%bf%e0%a9%b1%e0%a8%a7%e0%a9%82-%e0%a8%a6%e0%a9%80-%e0%a8%95%e0%a8%be%e0%a8%82%e0%a8%97%e0%a8%b0%e0%a8%b8-%e0%a8%aa%e0%a9%8d%e0%a8%b0/ Thu, 07 Apr 2022 08:48:24 +0000 https://punjabi.newsd5.in/?p=151981 ਚੰਡੀਗੜ੍ਹ : ਚੰਡੀਗੜ੍ਹ ‘ਚ ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੀ ਕਾਂਗਰਸ ਆਪਸ ਵਿਚ ਹੀ ਬਹਿਸ ਪਈ। ਇਸ ਮੌਕੇ ਨਵਜੋਤ ਸਿੰਘ ਸਿੱਧੂ ਅਤੇ ਬਰਿੰਦਰ ਸਿੰਘ ਢਿੱਲੋਂ ਆਪਸ ‘ਚ ਹੀ ਬਹਿਸ ਕਰਦੇ ਹੋਏ ਨਜ਼ਰ ਆਏ।

ਨਵਜੋਤ ਸਿੱਧੂ ਦੀ ਕਾਂਗਰਸ ਪ੍ਰਧਾਨ ਨਾਲ ਖੜ੍ਹਕੀ, ਛੱਡੂ ਪਾਰਟੀ? ਮਾਫੀਆ ‘ਤੇ ਮਾਨ ਦਾ ਐਕਸ਼ਨ | D5 Channel Punjabi

ਕੇਂਦਰ ਨੂੰ ਘੇਰਨ ਬੈਠੀ ਕਾਂਗਰਸ ਦੇ ਆਗੂ ਇਸ ਮੌਕੇ ਇਕ ਦੂਜੇ ਨਾਲ ਹੀ ਉਲਝ ਗਏ। ਸਿੱਧੂ ਨੇ ਇਸ ਮੌਕੇ ਕਿਹਾ ਸੀ ਕਿ ਮੈਂ ਇਮਾਨਦਾਰ ਹੈ ਪਰ ਕੁਝ ਲੋਕ ਬੇਈਮਾਨ ਹਨ, ਜਿਸ ‘ਤੇ ਬਰਿੰਦਰ ਸਿੰਘ ਢਿੱਲੋਂ ਵਲੋਂ ਸਵਾਲ ਚੁੱਕਦੇ ਹੋਏ ਕਿਹਾ ਗਿਆ ਕਿ, ਤੁਸੀਂ ਦਸੋ ਬੇਈਮਾਨ ਕੌਣ ਹੈ ?

 

]]>
ਵਿਧਾਇਕ ਦਲ ਨੇ ਆਖਰੀ ਫੈਸਲਾ ਸੋਨੀਆ ਗਾਂਧੀ ਤੇ ਛੱਡਿਆ https://punjabi.newsd5.in/%e0%a8%b5%e0%a8%bf%e0%a8%a7%e0%a8%be%e0%a8%87%e0%a8%95-%e0%a8%a6%e0%a8%b2-%e0%a8%a8%e0%a9%87-%e0%a8%86%e0%a8%96%e0%a8%b0%e0%a9%80-%e0%a8%ab%e0%a9%88%e0%a8%b8%e0%a8%b2%e0%a8%be%e0%a8%82-%e0%a8%b8/ Sat, 18 Sep 2021 13:24:49 +0000 https://punjabi.newsd5.in/?p=122420 ਚੰਡੀਗੜ੍ਹ:ਅੱਜ ਸਵੇਰੇ ਤੋਂ ਚੱਲ ਰਹੇ ਸਿਆਸੀ ਭੁੱਚਾਲ ‘ਚ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਰਾਜਪਾਲ ਨੂੰ ਆਂਪਣਾ ਅਸਤੀਫਾ ਸੌਂਪ ਦਿਤਾ ਹੈ।ਇਸ ਤੋਂ ਬਾਅਦ ਹੁਣ ਵਿਧਾਇਕ ਦਲ ਦੀ ਬੈਠਕ ਹੋਈ ।ਜਿਸ ਵਿੱਚ ਹਰੀਸ਼ ਰਾਵਤ,ਅਜੈ ਮਾਣਕ ਸਮੇਤ 78 ਵਿਧਾਇਕ ਮੋਜ਼ੂਦ ਸਨ।

🔴LIVE : ਕੈਪਟਨ ਤੋਂ ਬਾਅਦ ਹੁਣ ਕੌਣ ਹੋਵੇਗਾ ਪੰਜਾਬ ਦਾ ਮੁੱਖ ਮੰਤਰੀ ? ਜਾਖੜ, ਨਵਜੋਤ ਸਿੱਧੂ, ਸੁਖੀ ਰੰਧਾਵਾ ?

ਵਿਧਾਇਕ ਦਲ ਦੀ ਬੈਠਕ ‘ਵ ਪੰਜਾਬ ਦੇ ਅੱਗਲੇ ਮੁੱਖ ਮੰਤਰੀ ਦੇ ਨਵੇ ਚਹਿਰੇ ਦੀ ਜ਼ਿੰਮੇਵਾਰੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਛੱਡ ਦਿਤੀ ਹੈ।ਸੁਤਰਾਂ ਤੋਂ ਮਿਲੀ ਖਬਰਾਂ ਮੁਤਾਬਕ ਪੰਜਾਬ ਦੇ ਨਵੇਂ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਸੋਮਵਾਰ ਨੂੰ ਚੰਡੀਗੜ੍ਹ ਵਿਖੇ ਕੀਤਾ ਜਾਵੇਗਾ।

]]>
ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਦੀਪ ਛਾਬੜਾ AAP ‘ਚ ਹੋਏ ਸ਼ਾਮਿਲ https://punjabi.newsd5.in/%e0%a8%95%e0%a8%be%e0%a8%82%e0%a8%97%e0%a8%b0%e0%a8%b8-%e0%a8%a6%e0%a9%87-%e0%a8%b8%e0%a8%be%e0%a8%ac%e0%a8%95%e0%a8%be-%e0%a8%aa%e0%a9%8d%e0%a8%b0%e0%a8%a7%e0%a8%be%e0%a8%a8-%e0%a8%aa%e0%a9%8d/ Fri, 13 Aug 2021 09:10:29 +0000 https://punjabi.newsd5.in/?p=116684 ਚੰਡੀਗੜ੍ਹ : ਚੰਡੀਗੜ੍ਹ ਕਾਂਗਰਸ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਪ੍ਰਦੀਪ ਛਾਬੜਾ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋ ਗਏ ਹਨ। ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਨੂੰ ਪਾਰਟੀ ਦੀ ਮੈਂਬਰੀ ਦਵਾਈ ਹੈ।

]]>
CM ਕੈਪਟਨ ਨੇ ਪੰਜਾਬ ਕਾਂਗਰਸ ਪ੍ਰਧਾਨ ਅਹੁਦੇ ਲਈ ਹਾਈਕਮਾਨ ਨੂੰ ਭੇਜੇ ਪ੍ਰਸਤਾਵਿਤ ਨਾਮ https://punjabi.newsd5.in/cm-%e0%a8%95%e0%a9%88%e0%a8%aa%e0%a8%9f%e0%a8%a8-%e0%a8%a8%e0%a9%87-%e0%a8%aa%e0%a9%b0%e0%a8%9c%e0%a8%be%e0%a8%ac-%e0%a8%95%e0%a8%be%e0%a8%82%e0%a8%97%e0%a8%b0%e0%a8%b8-%e0%a8%aa%e0%a9%8d%e0%a8%b0/ Wed, 16 Jun 2021 05:26:03 +0000 https://punjabi.newsd5.in/?p=108535 ਚੰਡੀਗੜ੍ਹ  : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਹੁਦੇ ਲਈ ਹਾਈਕਮਾਨ ਨੂੰ 3 ਨਾਮ ਸੁਝਾਏ ਹਨ। ਦੱਸਿਆ ਜਾਂਦਾ ਹੈ ਕਿ ਆਉਣ ਵਾਲੇ ਦਿਨਾਂ ‘ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਮੁਲਾਕਾਤ ਦੌਰਾਨ ਪ੍ਰਦੇਸ਼ ਪ੍ਰਧਾਨ ਦੇ ਨਾਮ ਦਾ ਫੈਸਲਾ ਹੋ ਜਾਵੇਗਾ।

ਹਾਏ ਸਰਕਾਰੇ ਤੈਨੂੰ ਦਰਦ ਨਾ ਆਇਆ ! ਗੋਲਡ ਮੈਡਲ ਜਿੱਤਣ ਵਾਲੀ ਖਿਡਾਰਨ ਦਾ ਹੋਇਆ ਆਹ ਹਾਲ ! ਅੱਖਾਂ ‘ਚ ਆ ਜਾਣਗੇ ਹੰਝੂ

ਸੂਤਰਾਂ ਮੁਤਾਬਕ ਮੁੱਖਮੰਤਰੀ ਨੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਹੁਦੇ ਲਈ 3 ਨਾਮ ਸੁਝਾਏ ਹਨ,ਇਸ ‘ਚ ਸ਼੍ਰੀ ਆਨੰਦਪੁਰ ਸਾਹਿਬ ਤੋਂ ਪਾਰਟੀ ਦੇ ਸੰਸਦ ਮੈਂਬਰ ਅਤੇ ਸਾਬਕਾ ਕੈਬਨਿਟ ਮੰਤਰੀ ਮਨੀਸ਼ ਤਿਵਾਰੀ ਤੋਂ ਇਲਾਵਾ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਵਿਧਾਇਕ ਡਾ.ਰਾਜ ਕੁਮਾਰ ਵੇਰਕਾ ਦਾ ਨਾਮ ਪ੍ਰਮੁੱਖ ਹੈ। ਮੁੱਖ ਮੰਤਰੀ ਇਸ ਅਹੁਦੇ ‘ਤੇ ਆਪਣੇ ਖਾਸ ਲਾਲ ਸਿੰਘ ਦਾ ਨਾਮ ਵੀ ਪ੍ਰਸਤਾਵਿਤ ਕਰਨਾ ਚਾਹੁੰਦੇ ਸਨ ਪਰ ਜ਼ਿਆਦਾ ਉਮਰ ਦੇ ਕਾਰਨ ਉਨ੍ਹਾਂ ਦਾ ਨਾਮ ਪ੍ਰਸਤਾਵਿਤ ਨਹੀਂ ਕੀਤਾ ਗਿਆ।

 

]]>
23 June ਨੂੰ ਹੋਣ ਵਾਲੀਆਂ Congress ਪ੍ਰਧਾਨ ਅਹੁਦੇ ਦੀਆਂ ਟਲੀਆਂ ਚੋਣਾਂ, Corona ਦੇ ਚਲਦਿਆਂ ਅੱਜ CWC ਦੀ ਬੈਠਕ ‘ਚ ਲਿਆ ਫੈਸਲਾ https://punjabi.newsd5.in/23-june-%e0%a8%a8%e0%a9%82%e0%a9%b0-%e0%a8%b9%e0%a9%8b%e0%a8%a3-%e0%a8%b5%e0%a8%be%e0%a8%b2%e0%a9%87-congress-%e0%a8%aa%e0%a9%8d%e0%a8%b0%e0%a8%a7%e0%a8%be%e0%a8%a8-%e0%a8%aa%e0%a8%a6-%e0%a8%a6/ Mon, 10 May 2021 10:39:44 +0000 https://punjabi.newsd5.in/?p=103922 ਨਵੀਂ ਦਿੱਲੀ : ਕਾਂਗਰਸ ਪਾਰਟੀ ਦੇ ਪ੍ਰਧਾਨ ਅਹੁਦੇ ਦੀਆਂ ਚੋਣਾਂ ਇੱਕ ਵਾਰ ਫਿਰ ਤੋ ਟਲ ਗਈਆਂ ਹਨ। ਕੋਰੋਨਾ ਦੀ ਦਲੀਲ ਦੇ ਕੇ ਕਾਂਗਰਸ ਵਰਕਿੰਗ ਕਮੇਟੀ ਨੇ ਚੋਣਾਂ ਨੂੰ ਟਾਲਣ ਦਾ ਫੈਸਲਾ ਕੀਤਾ ਹੈ। ਪਿਛਲੀ ਵਰਕਿੰਗ ਕਮੇਟੀ ‘ਚ ਸੈਂਟਰਲ ਇਲੈਕਸ਼ਨ ਅਥਾਰਿਟੀ ਨੇ 23 ਜੂਨ ਨੂੰ ਚੋਣਾਂ ਕਰਾਉਣ ਦਾ ਫੈਸਲਾ ਲਿਆ ਸੀ ।

ਹੁਣੇ ਹੁਣੇ ਆਈ ਦਿੱਲੀ ਤੋਂ ਵੱਡੀ ਖ਼ਬਰ !ਹੋ ਗਿਆ ਆਹ ਬੰਦੇ ‘ਤੇ ਲੁੱਕ ਆਊਟ ਨੋਟਿਸ ਜਾਰੀ !ਪੈ ਗਿਆ ਸਾਰੇ ਪਾਸੇ ਗਾਹ !

ਅੱਜ CWC ਦੀ ਬੈਠਕ ਵਿੱਚ ਕਿਹਾ ਗਿਆ ਕਿ ਕੋਰੋਨਾ ਮਹਾਮਾਰੀ ਦੀ ਮੌਜੂਦਾ ਹਾਲਤ ਵਿੱਚ ਚੋਣਾਂ ਕਰਵਾਉਣਾ ਠੀਕ ਨਹੀਂ ਹੋਵੇਗਾ ਅਤੇ ਇਸ ਲਈ ਇਸਨੂੰ ਮੁਲਤਵੀ ਕਰਨ ਦਾ ਫੈਸਲਾ ਲਿਆ ਗਿਆ ਹੈ।

]]>