Congress ministers – D5 News https://punjabi.newsd5.in Truth Seeking News Network. Fri, 26 Oct 2018 11:02:57 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Congress ministers – D5 News https://punjabi.newsd5.in 32 32 ਕਾਂਗਰਸੀ ਮੰਤਰੀਆਂ ‘ਤੇ ਜਲ ਤੋਪਾਂ ਨਾਲ ਹਮਲਾ https://punjabi.newsd5.in/%e0%a8%95%e0%a8%be%e0%a8%82%e0%a8%97%e0%a8%b0%e0%a8%b8%e0%a9%80-%e0%a8%ae%e0%a9%b0%e0%a8%a4%e0%a8%b0%e0%a9%80%e0%a8%86%e0%a8%82-%e0%a8%a4%e0%a9%87-%e0%a8%9c%e0%a8%b2-%e0%a8%a4%e0%a9%8b/ Fri, 26 Oct 2018 11:02:57 +0000 https://punjabi.newsd5.in/?p=33102 ਚੰਡੀਗੜ੍ਹ : ਦੇਸ਼ ਦੀ ਸਰਵ ਉੱਚ ਜਾਂਚ ਏਜੰਸੀ ਸੀ. ਬੀ. ਆਈ. ਦੀ ਸੱਚਾਈ ‘ਤੇ ਸਵਾਲ ਚੁੱਕੇ ਜਾ ਰਹੇ ਹਨ। ਜਿਸ ਕਾਰਨ ਸੀ. ਬੀ. ਆਈ ਸ਼ੱਕ ਦੇ ਘੇਰੇ ‘ਚ ਹੈ। ਇਸ ਗੱਲ ਨੂੰ ਲੈ ਕੇ ਸੂਬੇ ਦੀ ਕਾਂਗਰਸ ਸਰਕਾਰ ਵੱਲੋਂ ਚੰਡੀਗੜ੍ਹ ‘ਚ ਸੀ. ਬੀ. ਆਈ. ਦਫਤਰ ਦੇ ਸਾਹਮਣੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਹੈ। ਚੰਡੀਗੜ੍ਹ ਦੇ ਸੈਕਟਰ-30 ‘ਚ ਸੀ. ਬੀ. ਆਈ. ਦੇ ਦਫਤਰ ਬਾਹਰ ਚੰਡੀਗੜ੍ਹ,ਹਰਿਆਣਾ ਅਤੇ ਪੰਜਾਬ ਕਾਂਗਰਸ ਦੇ ਵਰਕਰਾਂ ਵਲੋਂ ਦਿੱਤੇ ਧਰਨੇ ‘ਤੇ ਚੰਡੀਗੜ੍ਹ ਪੁਲਿਸ ਦੀ ਮਾਰ ਪਈ। ਜਦੋਂ ਪੁਲਿਸ ਨੇ ਇਹਨਾਂ ‘ਤੇ ਪਾਣੀ ਦੀਆਂ ਬੁਛਾੜਾਂ ਨਾਲ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਕਈ ਪ੍ਰਦਰਸ਼ਨਕਾਰੀ ਤਾਂ ਮੌਕੇ ਤੋਂ ਤਿੱਤਰ ਬਿੱਤਰ ਹੋ ਗਏ ਅਤੇ ਕਈਆਂ ਨੂੰ ਜਲ ਤੋਪਾਂ ਦੀ ਮਾਰ ਝੱਲਣੀ ਪਈ। ਇਸ ਧਰਨੇ ਦੌਰਾਨ ਮੰਗ ਕੀਤੀ ਗਈ ਕਿ ਸੀ. ਬੀ. ਆਈ. ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕੀਤਾ ਜਾਵੇ ਅਤੇ ਇਸ ਨੂੰ ਸਿਆਸੀ ਹਥਿਆਰ ਦੇ ਤੌਰ ‘ਤੇ ਇਸਤੇਮਾਲ ਨਾ ਕੀਤਾ ਜਾਵੇ।

Read Also ਕਾਂਗਰਸੀਆਂ ਦੀ ਗੁੰਡਾਗਰਦੀਆਂ ਦੀਆਂ LIVE ਤਸਵੀਰਾਂ

ਸੁਪਰੀਮ ਕੋਰਟ ‘ਚ ਸੀ.ਬੀ.ਆਈ. ਡਾਇਰੈਕਟਰ ਅਲੋਕ ਵਰਮਾ ਦੀ ਪਟੀਸ਼ਨ ‘ਤੇ ਸੁਣਵਾਈ ਹੋਈ। ਸੀ.ਬੀ.ਆਈ. ਮਾਮਲੇ ‘ਤੇ ਸੁਣਵਾਈ ਕਰਦੇ ਹੋਏ ਚੀਫ਼ ਜਸਟਿਸ ਰੰਜਨ ਗੰਗੋਈ ਨੇ ਸੀ.ਵੀ.ਸੀ. ਨੂੰ 10 ਦਿਨਾਂ ‘ਚ ਇਹ ਜਾਂਚ ਪੂਰੀ ਕਰਨ ਦੇ ਹੁਕਮ ਦਿੱਤੇ ਹਨ। ਸੁਣਵਾਈ ਕਰਦਿਆਂ ਚੀਫ਼ ਜਸਟਿਸ ਰੰਜਨ ਗੰਗੋਈ ਨੇ ਕਿਹਾ ਕਿ ਇਸ ਮਾਮਲੇ ਦੀ ਅਗਲੀ ਸੁਣਵਾਈ ਤੱਕ ਸੀ.ਬੀ.ਆਈ. ਦੇ ਨਵੇਂ ਡਾਇਰੈਕਟਰ ਨੀਤੀਆਂ ਨਾਲ ਸੰਬੰਧਿਤ ਕੋਈ ਫ਼ੈਸਲਾ ਨਹੀਂ ਲੈਣਗੇ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਸੀ.ਵੀ.ਸੀ. ਕੇਂਦਰ ਸਰਕਾਰ ਅਤੇ ਸੀ.ਬੀ.ਆਈ. ਦੇ ਸਪੈਸ਼ਲ ਡਾਇਰੈਕਟਰ ਰਾਕੇਸ਼ ਅਸਥਾਨਾ ਨੂੰ ਵੀ ਨੋਟਿਸ ਜਾਰੀ ਕੀਤਾ ਹੈ। ਅਦਾਲਤ ‘ਚ ਇਸ ਮਾਮਲੇ ਦੀ ਅਗਲੀ ਸੁਣਵਾਈ 12 ਨਵੰਬਰ ਨੂੰ ਹੋਵੇਗੀ।

]]>