congress leaders – D5 News https://punjabi.newsd5.in Truth Seeking News Network. Thu, 03 Nov 2022 07:54:11 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png congress leaders – D5 News https://punjabi.newsd5.in 32 32 Enforcement Directorate Punjab : ਵਿਜੀਲੈਂਸ ਤੋਂ ਬਾਅਦ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ (ED) ਤਿੰਨ ਸਾਬਕਾ ਮੰਤਰੀਆਂ ‘ਤੇ ਕਸੂ ਸ਼ਿੰਕਜਾ https://punjabi.newsd5.in/enforcement-directorate-punjab-%e0%a8%b5%e0%a8%bf%e0%a8%9c%e0%a9%80%e0%a8%b2%e0%a9%88%e0%a8%82%e0%a8%b8-%e0%a8%a4%e0%a9%8b%e0%a8%82-%e0%a8%ac%e0%a8%be%e0%a8%85%e0%a8%a6-%e0%a8%b9%e0%a9%81%e0%a8%a3/ Thu, 03 Nov 2022 07:54:11 +0000 https://punjabi.newsd5.in/?p=183591 ਚੰਡੀਗੜ੍ਹ : ਪੰਜਾਬ ਦੇ ਤਿੰਨ ਸਾਬਕਾ ਮੰਤਰੀਆਂ ‘ਤੇ ਮਨੀ ਲਾਂਡਰਿੰਗ ਮਾਮਲੇ ‘ਚ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਤਲਵਾਰ ਲਟਕਦੀ ਨਜ਼ਰ ਆ ਰਹੀ ਹੈ। ਵਿਜੀਲੈਂਸ ਨੇ ਸਾਬਕਾ ਮੰਤਰੀਆਂ ਭਾਰਤ ਭੂਸ਼ਣ ਆਸ਼ੂ, ਸਾਧੂ ਸਿੰਘ ਧਰਮਸੋਤ ਅਤੇ ਸੰਗਤ ਸਿੰਘ ਗਿਲਜੀਆਂ ਨਾਲ ਸਬੰਧਤ ਫਾਈਲਾਂ ਈਡੀ ਨੂੰ ਸੌਂਪ ਦਿੱਤੀਆਂ ਹਨ। ਸੂਤਰਾਂ ਅਨੁਸਾਰ ਉਪਰੋਕਤ ਤਿੰਨਾਂ ਮੰਤਰੀਆਂ ਦੇ ਦੇਸ਼-ਵਿਦੇਸ਼ ਵਿੱਚ ਪੈਸੇ ਦੇ ਲੈਣ-ਦੇਣ ਅਤੇ ਜਾਇਦਾਦਾਂ ਦੀ ਖਰੀਦ-ਵੇਚ ਦੀ ਜਾਂਚ ਕੀਤੀ ਜਾਵੇਗੀ।

Amritpal ਨੇ ਕੀਤਾ SGPC ਦਾ ਕੰਮ, ਹੁਣ ਘੱਟ ਗਿਣਤੀਆਂ ’ਚ ਹੋਊ ਵਾਧਾ, ਸਰਕਾਰਾਂ ਨੂੰ ਛਿੜੂ ਬਿਪਤਾ!

ਈਡੀ ਨੇ ਵਿਜੀਲੈਂਸ ਬਿਊਰੋ ਦੇ ਮੁਖੀ ਨੂੰ ਉਨ੍ਹਾਂ ਕੇਸਾਂ ਦੀਆਂ ਫਾਈਲਾਂ ਮੁਹੱਈਆ ਕਰਵਾਉਣ ਲਈ ਵੀ ਕਿਹਾ ਹੈ, ਜਿਨ੍ਹਾਂ ਵਿੱਚ ਮੁਲਜ਼ਮਾਂ ‘ਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਦੋਸ਼ ਲਾਇਆ ਗਿਆ ਹੈ। ਵਿਜੀਲੈਂਸ ਬਿਊਰੋ ਨੇ ਪਹਿਲਾਂ ਈਡੀ ਨੂੰ ਕਰੋੜਾਂ ਰੁਪਏ ਦੇ ਜੰਗਲਾਤ ਘੁਟਾਲੇ ਦੇ ਦਸਤਾਵੇਜ਼ ਉਪਲਬਧ ਕਰਵਾਏ ਸਨ।

Tarn Taran News : ‘AAP’ ਦਾ MLA ਟੰਗਿਆ, ਅਦਾਲਤ ਨੇ ਸੁਣਾਤਾ ਫੈਸਲਾ, ਬਾਕੀ ਮੰਤਰੀਆਂ ਨੂੰ ਪਈਆਂ ਭਾਜੜਾਂ?

ਵਿਜੀਲੈਂਸ ਬਿਊਰੋ ਈਡੀ ਨਾਲ ਮਿਲ ਕੇ ਭ੍ਰਿਸ਼ਟਾਚਾਰ ਅਤੇ ਹੋਰ ਅਪਰਾਧਿਕ ਮਾਮਲਿਆਂ ਦੇ ਨਾਲ-ਨਾਲ ਵਿੱਤੀ ਬੇਨਿਯਮੀਆਂ ਦੇ ਵੀ ਮਾਮਲਿਆਂ ‘ਚ ਸਿਆਸੀ ਆਗੂਆਂ ਅਤੇ ਸਰਕਾਰੀ ਅਧਿਕਾਰੀਆਂ ਦੇ ਨਾਵਾਂ ਦੀ ਸੂਚੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਤੋਂ ਇਲਾਵਾ ਈਡੀ ਨੇ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਸਾਹਮਣੇ ਆਏ ਲੁਧਿਆਣਾ ਅਤੇ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਘੁਟਾਲਿਆਂ ਦੀਆਂ ਫਾਈਲਾਂ ਵੀ ਮੰਗੀਆਂ ਹਨ।

]]>
ਕਾਂਗਰਸ ਨੇਤਾਵਾਂ ਵੱਲੋਂ ‘ਭਾਰਤ ਜੋੜੋ ਯਾਤਰਾ’ ਦੇ ਦੂਜੇ ਦਿਨ ਦੀ ਸ਼ੁਰੂਆਤ https://punjabi.newsd5.in/%e0%a8%95%e0%a8%be%e0%a8%82%e0%a8%97%e0%a8%b0%e0%a8%b8-%e0%a8%a8%e0%a9%87%e0%a8%a4%e0%a8%be%e0%a8%b5%e0%a8%be%e0%a8%82-%e0%a8%b5%e0%a9%b1%e0%a8%b2%e0%a9%8b%e0%a8%82-%e0%a8%ad%e0%a8%be%e0%a8%b0/ Thu, 08 Sep 2022 04:22:13 +0000 https://punjabi.newsd5.in/?p=174908 ਨਵੀਂ ਦਿੱਲੀ : ਕਾਂਗਰਸ ਨੇਤਾਵਾਂ ਨੇ ਪਾਰਟੀ ਦੀ ‘ਭਾਰਤ ਜੋੜੋ ਯਾਤਰਾ’ ਦੇ ਦੂਜੇ ਦਿਨ ਦੀ ਸ਼ੁਰੂਆਤ ਕੀਤੀ। ਪਾਰਟੀ ਦੇ ਸੰਸਦ ਮੈਂਬਰ ਰਾਹੁਲ ਗਾਂਧੀ, ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਪੀ. ਚਿਦੰਬਰਮ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਹੋਰਨਾਂ ਦੇ ਨਾਲ, ਅਗਸਤੇਸ਼ਵਰਮ, ਕੰਨਿਆਕੁਮਾਰੀ ਵਿਚ ਪਦਯਾਤਰਾ ਸ਼ੁਰੂ ਕੀਤੀ।

]]>
ਕਾਂਗਰਸੀ ਆਗੂਆਂ ਦੇ ਧਰਨਾ ਲਗਾਏ ਜਾਣ ਤੋਂ ਬਾਅਦ CM ਮਾਨ ਦਾ ਪਹਿਲਾ ਬਿਆਨ https://punjabi.newsd5.in/%e0%a8%95%e0%a8%be%e0%a8%82%e0%a8%97%e0%a8%b0%e0%a8%b8%e0%a9%80-%e0%a8%86%e0%a8%97%e0%a9%82%e0%a8%86%e0%a8%82-%e0%a8%a6%e0%a9%87-%e0%a8%a7%e0%a8%b0%e0%a8%a8%e0%a8%be-%e0%a8%b2%e0%a8%97%e0%a8%be/ Thu, 09 Jun 2022 07:48:12 +0000 https://punjabi.newsd5.in/?p=162189 ਚੰਡੀਗੜ੍ਹ : ਕਾਂਗਰਸੀ ਆਗੂਆਂ ਵੱਲੋਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦੇ ਅੰਦਰ ਹੀ ਧਰਨਾ ਲਗਾਏ ਜਾਣ ਤੋਂ ਬਾਅਦ ਮੁੱਖ ਮੰਤਰੀ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ “ਮੈਨੂੰ ਦੁੱਖ ਹੈ ਕਿ ਬਿਨਾਂ ਸਮਾਂ ਲਏ ਪੰਜਾਬ ਦੀ ਬਚੀ ਖੁਚੀ ਕਾਂਗਰਸ ਅੱਜ ਰਿਸ਼ਵਤ ਦੇ ਕੇਸਾਂ ਦਾ ਸਾਹਮਣਾ ਕਰ ਰਹੇ ਆਪਣੇ ਲੀਡਰਾਂ ਦੇ ਹੱਕ ਵਿੱਚ ਮੇਰੇ ਘਰ ਧਰਨਾ ਦੇਣ ਆਈ ਪੰਜਾਬ ਲੁੱਟਣ ਵਾਲਿਆਂ ਦਾ ਸਾਥ ਦੇਣਾ ਇਹ ਸਬੂਤ ਹੈ ਕਿ ਰਿਸ਼ਵਤ ਇਹਨਾਂ ਦੇ ਖੂਨ ਵਿੱਚ ਹੈ.ਨਾਅਰੇ ਲਾ ਰਹੇ ਸਨ ਕਿ ਸਾਡੇ ਹੱਕ ਐਥੇ ਰੱਖ ਮਤਲਬ ਰਿਸ਼ਵਤਖੋਰੀ ਕਾਂਗਰਸ ਦਾ ਹੱਕ ਹੈ ?”

 

]]>
CM ਦੀ ਰਿਹਾਇਸ਼ ਅੱਗੇ ਧਰਨੇ ਤੇ ਬੈਠੇ ਕਾਂਗਰਸੀ ਆਗੂਆਂ ਨੂੰ ਪੁਲਿਸ ਨੇ ਲਿਆ ਹਿਰਾਸਤ ‘ਚ https://punjabi.newsd5.in/cm-%e0%a8%a6%e0%a9%80-%e0%a8%b0%e0%a8%bf%e0%a8%b9%e0%a8%be%e0%a8%87%e0%a8%b6-%e0%a8%85%e0%a9%b1%e0%a8%97%e0%a9%87-%e0%a8%a7%e0%a8%b0%e0%a8%a8%e0%a9%87-%e0%a8%a4%e0%a9%87-%e0%a8%ac%e0%a9%88%e0%a8%a0/ Thu, 09 Jun 2022 07:33:11 +0000 https://punjabi.newsd5.in/?p=162185 ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਵਿੱਚ ਅੱਜ ਪੰਜਾਬ ਕਾਂਗਰਸ ਦੇ ਨੁਮਾਇੰਦਿਆਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਨਾ ਹੋਣ ਤੇ ਮੁੱਖ ਮੰਤਰੀ ਰਿਹਾਇਸ਼ ਦੇ ਅੰਦਰ ਹੀ ਧਰਨਾ ਲਗਾ ਦਿੱਤਾ ਗਿਆ ਹੈ।

CM ਮਾਨ ਦੀ ਕੋਠੀ ‘ਚ ਰਾਜਾ ਵੜਿੰਗ ਦੀ ਖੜਕੀ, ਪੁਲਿਸ ਨੂੰ ਮਾਰੇ ਸਿੱਧੇ ਧੱਕੇ! D5 Channel Punjabi

ਜਿਸ ਤੋਂ ਬਾਅਦ ਉੱਥੇ ਮੌਜੂਦ ਸੁਰੱਖਿਆ ਕਰਮਚਾਰੀਆਂ ਅਤੇ ਕਾਂਗਰਸੀ ਆਗੂਆਂ ਵਿਚਾਲੇ ਕਾਫੀ ਬਹਿਸ ਹੋਈ ਅਤੇ ਹੋਰ ਜਾਣਕਾਰੀ ਅਨੁਸਾਰ ਚੰਡੀਗੜ੍ਹ ਪੁਲਿਸ ਦੀਆਂ 2 ਬੱਸਾਂ ਵੀ ਬੁਲਾ ਲਈਆਂ ਗਈਆਂ ਹਨ। ਜਿਸ ਤੋਂ ਧਰਨੇ ਤੇ ਬੈਠੇ ਆਗੂਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।

]]>
CM ਦੀ ਰਿਹਾਇਸ਼ ਦੇ ਬਾਹਰ ਧਰਨੇ ’ਤੇ ਬੈਠੇ ਕਾਂਗਰਸੀ ਆਗੂ https://punjabi.newsd5.in/cm-%e0%a8%a6%e0%a9%80-%e0%a8%b0%e0%a8%bf%e0%a8%b9%e0%a8%be%e0%a8%87%e0%a8%b8%e0%a8%bc-%e0%a8%a6%e0%a9%87-%e0%a8%ac%e0%a8%be%e0%a8%b9%e0%a8%b0-%e0%a8%a7%e0%a8%b0%e0%a8%a8%e0%a9%87-%e0%a8%a4/ Thu, 09 Jun 2022 06:31:08 +0000 https://punjabi.newsd5.in/?p=162174 ਚੰਡੀਗੜ੍ਹ : ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫ਼ਤਾਰ ਕਰਨ ਅਤੇ ਸਾਬਕਾ ਮੰਤਰੀ ਸੰਗਤ ਸਿੰਘ ਗਿਲਜ਼ੀਆਂ ਖ਼ਿਲਾਫ਼ ਕੇਸ ਦਰਜ ਕਰਨ ਦੇ ਮਾਮਲੇ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਲਈ ਪਹੁੰਚੇ ਕਾਂਗਰਸੀ ਆਗੂਆਂ ਨਾਲ ਮੁਲਾਕਾਤ ਕਰਨ ਤੋਂ ਇਨਕਾਰ ਕਰਨ ‘ਤੇ ਇਹਨਾਂ ਆਗੂਆਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ ਮਾਰ ਲਿਆ ਹੈ।

ਫੜਿਆ ਗਿਆ Moose Wala ਦਾ ਕਾਤਲ? Goldy Brar ਨੂੰ ਲਿਆਉਣਗੇ ਪੰਜਾਬ | D5 Channel Punjabi

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਲੱਗ ਰਹੇ ਧਰਨੇ ਵਿਚ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਹੋਰ ਆਗੂ ਸ਼ਾਮਲ ਹਨ।

]]>
ਅਮਿਤ ਸ਼ਾਹ ਦੀ ਅਗਵਾਈ ‘ਚ ਕਾਂਗਰਸ ਦੇ 4 ਸਾਬਕਾ ਮੰਤਰੀ ਭਾਜਪਾ ‘ਚ ਸ਼ਾਮਲ https://punjabi.newsd5.in/%e0%a8%85%e0%a8%ae%e0%a8%bf%e0%a8%a4-%e0%a8%b6%e0%a8%be%e0%a8%b9-%e0%a8%a6%e0%a9%80-%e0%a8%85%e0%a8%97%e0%a8%b5%e0%a8%be%e0%a8%88-%e0%a8%9a-%e0%a8%95%e0%a8%be%e0%a8%82%e0%a8%97%e0%a8%b0%e0%a8%b8/ Sat, 04 Jun 2022 10:46:09 +0000 https://punjabi.newsd5.in/?p=161450 ਚੰਡੀਗੜ੍ਹ/ਨਵੀਂ ਦਿੱਲੀ : ਚੰਡੀਗੜ੍ਹ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਹਾਜ਼ਰੀ ਵਿੱਚ ਪੰਜਾਬ ਕਾਂਗਰਸ ਦੇ ਚਾਰ ਆਗੂ ਅਤੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ, ਰਾਜ ਕੁਮਾਰ ਵੇਰਕਾ, ਗੁਰਪ੍ਰੀਤ ਕਾਂਗੜ ਅਤੇ ਸੁੰਦਰ ਸ਼ਾਮ, ਕੇਵਲ ਸਿੰਘ ਢਿੱਲੋਂ ਭਾਜਪਾ ਵਿੱਚ ਸ਼ਾਮਲ ਹੋ ਗਏ।

 

]]>
ਲੁਧਿਆਣਾ ‘ਚ ਅਕਾਲੀ ਵਰਕਰਾਂ ਵੱਲੋਂ ਕਾਂਗਰਸੀ ਆਗੂ ਦਾ ਕਤਲ https://punjabi.newsd5.in/%e0%a8%b2%e0%a9%81%e0%a8%a7%e0%a8%bf%e0%a8%86%e0%a8%a3%e0%a8%be-%e0%a8%9a-%e0%a8%85%e0%a8%95%e0%a8%be%e0%a8%b2%e0%a9%80-%e0%a8%b5%e0%a8%b0%e0%a8%95%e0%a8%b0%e0%a8%be%e0%a8%82-%e0%a8%b5%e0%a9%b1/ Sun, 03 Apr 2022 15:23:46 +0000 https://punjabi.newsd5.in/?p=151504 ਲੁਧਿਆਣਾ : ਟਿੱਬਾ ਦੇ ਸਵਤੰਤਰ ਨਗਰ ਵਿੱਚ ਅਕਾਲੀ ਵਰਕਰਾਂ ਨੇ ਇੱਕ ਕਾਂਗਰਸੀ ਆਗੂ ਦਾ ਬਹੁਤ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਦੀ ਪਹਿਛਾਣ ਮੰਗਤ ਰਾਮ ਵਜੋਂ ਕੀਤੀ ਹੈ।

ਭਗਵੰਤ ਮਾਨ ਦੇ ਜਿਲ੍ਹੇ ਤੋਂ SSP ਮਨਦੀਪ ਸਿੰਘ ਸਿੱਧੂ ਦੀ ਚਿਤਾਵਨੀ, ਕਰਤਾ ਵੱਡਾ ਐਲਾਨ D5 Channel Punjabi

ਮੰਗਤ ਰਾਮ ਉਰਫ ਮੰਗਾਂ ਦੀ ਉਮਰ ਤਕਰੀਬਨ 58 ਸਾਲਾਂ ਦੀ ਦੱਸੀ ਜਾ ਰਹੀ ਹੈ। ਮੰਗਤ ਰਾਮ 12 ਨੰਬਰ ਵਾਰਡ ਦਾ ਕਾਂਗਰਸ ਪਾਰਟੀ ਦਾ ਪ੍ਰਧਾਨ ਸੀ । ਪੁਲਿਸ ਵੱਲੋਂ ਮਾਮਲੇ ਵਿੱਚ ਅਕਾਲੀ ਵਰਕਰਾਂ ਨੂੰ ਨਾਮਜ਼ਦ ਕੀਤਾ ਗਿਆ ਹੈ।

]]>
ਨਵਜੋਤ ਸਿੱਧੂ ਨਾਲ ਕਾਂਗਰਸੀ ਆਗੂਆਂ ਦੀ ਚੱਲ ਰਹੀ ਹੈ ਬੰਦ ਕਮਰਾ ਮੀਟਿੰਗ https://punjabi.newsd5.in/%e0%a8%a8%e0%a8%b5%e0%a8%9c%e0%a9%8b%e0%a8%a4-%e0%a8%b8%e0%a8%bf%e0%a9%b1%e0%a8%a7%e0%a9%82-%e0%a8%a8%e0%a8%be%e0%a8%b2-%e0%a8%95%e0%a8%be%e0%a8%82%e0%a8%97%e0%a8%b0%e0%a8%b8%e0%a9%80-%e0%a8%86/ Tue, 29 Mar 2022 09:05:14 +0000 https://punjabi.newsd5.in/?p=150878 ਲੁਧਿਆਣਾ : ਲੁਧਿਆਣਾ ਸਥਿਤ ਸਾਊਥ ਸਿਟੀ ਵਿਖੇ ਸਾਬਕਾ ਵਿਧਾਇਕ ਰਾਕੇਸ਼ ਪਾਂਡੇ ਦੇ ਗ੍ਰਹਿ ਵਿਖੇ ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਕਾਂਗਰਸੀ ਆਗੂਆਂ ਵਿਧਾਇਕ ਸੁਖਪਾਲ ਸਿੰਘ ਖਹਿਰਾ, ਸ਼ੇਰ ਸਿੰਘ ਘੁਬਾਇਆ, ਸਾਬਕਾ ਵਿਧਾਇਕ ਸੁਰਿੰਦਰ ਡਾਵਰ, ਸਾਬਕਾ ਵਿਧਾਇਕ ਪਿਰਮਲ ਸਿੰਘ, ਸਾਬਕਾ ਵਿਧਾਇਕ ਤਰਲੋਚਨ ਸਿੰਘ ਬੰਗਾ, ਸਾਬਕਾ ਵਿਧਾਇਕ ਜਗਦੇਵ ਸਿੰਘ ਕਮਾਲੂ, ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸਾ, ਮਹਿੰਦਰ ਸਿੰਘ ਕੇ.ਪੀ. ਜਲੰਧਰ, ਬੁਲਾਰਾ ਕਾਂਗਰਸ ਪਾਰਟੀ ਕਮਲਜੀਤ ਸਿੰਘ ਬਰਾੜ ਤੇ ਹੋਰ ਆਗੂਆਂ ਨਾਲ ਬੰਦ ਕਮਰਾ ਮੀਟਿੰਗ ਚੱਲ ਰਹੀ ਹੈ। ਮੀਟਿੰਗ ਤੋਂ ਬਾਅਦ ਇਹ ਆਗੂ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਨਗੇ।

]]>
ਸ਼ਮਸ਼ੇਰ ਸਿੰਘ ਦੂਲੋਂ ਵੱਲੋਂ ਟਿਕਟਾਂ ਵੇਚਣ ਦੇ ਲਾਏ ਦੋਸ਼ਾਂ ਬਾਰੇ ਸਪੱਸ਼ਟੀਕਰਨ ਦੇਵੇ ਕਾਂਗਰਸ: ਹਰਪਾਲ ਸਿੰਘ ਚੀਮਾ https://punjabi.newsd5.in/%e0%a8%b6%e0%a8%ae%e0%a8%b6%e0%a9%87%e0%a8%b0-%e0%a8%b8%e0%a8%bf%e0%a9%b0%e0%a8%98-%e0%a8%a6%e0%a9%82%e0%a8%b2%e0%a9%8b%e0%a8%82-%e0%a8%b5%e0%a9%b1%e0%a8%b2%e0%a9%8b%e0%a8%82-%e0%a8%9f%e0%a8%bf/ Mon, 07 Mar 2022 13:45:52 +0000 https://punjabi.newsd5.in/?p=148234 ਪੰਜਾਬ ਦੇ ਲੋਕਾਂ ਨੇ ਕਾਂਗਰਸ, ਭਾਜਪਾ ਅਤੇ ਬਾਦਲਾਂ ਦੇ ਪੰਜਾਬ ਵਿਰੋਧੀ ਮਨਸੂਬਿਆਂ ‘ਤੇ ਪਾਣੀ ਫੇਰ ਦਿੱਤਾ, ਸੱਤਾ ਤਬਦੀਲੀ ਦੀ ਲਹਿਰ ਨੂੰ ਰਲਮਿਲ ਕੇ ਰੋਕਣਾ ਚਾਹੁੰਦੀਆਂ ਸਨ ਰਿਵਾਇਤੀ ਪਾਰਟੀਆਂ : ਹਰਪਾਲ ਸਿੰਘ ਚੀਮਾ

ਚੰਡੀਗੜ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਾਂਗਰਸ ਨੂੰ ਰਾਜ ਸਭਾ ਮੈਂਬਰ ਤੇ ਸੀਨੀਅਰ ਕਾਂਗਰਸੀ ਆਗੂ ਸ਼ਮਸ਼ੇਰ ਸਿੰਘ ਦੂਲੋਂ ਵੱਲੋਂ ਟਿਕਟਾਂ ਵੇਚਣ ਦੇ ਲਾਏ ਦੋਸ਼ਾਂ ਬਾਰੇ ਸਪੱਸ਼ਟੀਕਰਨ ਦੇਣ ਲਈ ਵੰਗਾਰਿਆ ਹੈ। ਚੀਮਾ ਨੇ ਸ਼ਮਸ਼ੇਰ ਸਿੰਘ ਦੂਲੋਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਦੀਆਂ ਟਿੱਕਟਾਂ ਖਰੀਦ ਦੇ ਚੋਣ ਲੜਨ ਵਾਲੇ ਆਗੂਆਂ ਦੇ ਨਾਂ ਲੋਕਾਂ ਦੀ ਕਚਿਹਰੀ ਵਿੱਚ ਰੱਖਣ, ਤਾਂ ਜੋ ਪੰਜਾਬ ਵਾਸੀਆਂ ਨੂੰ ਟਿੱਕਟਾਂ ਵੇਚਣ ਅਤੇ ਖਰੀਦਣ ਵਾਲਿਆਂ ਬਾਰੇ ਜਾਣਕਾਰੀ ਮਿਲ ਜਾਵੇ।

Registry, ਵਸੀਅਤ ਪੜ੍ਹਨ ਦਾ ਸੌਖਾ ਤਰੀਕਾ, ਕੋਰਟ-ਤਹਿਸੀਲ ਦੇ ਬਚਣਗੇ ਗੇੜੇ | Naib Tehsildar | D5 Channel Punjabi

ਸ਼ੋਮਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ, ”ਆਖ਼ਰ ਕਾਂਗਰਸ ਦਾ ਕਾਲ਼ਾ ਚਿੱਠਾ ਲੋਕਾਂ ਸਾਹਮਣੇ ਖੁੱਲ ਹੀ ਗਿਆ ਕਿ ਕਾਂਗਰਸ ਨੇ ਮਾਫੀਆ ਅਤੇ ਘੋਟਾਲੇਬਾਜ਼ਾਂ ਨੂੰ ਟਿੱਕਟਾਂ ਵੇਚੀਆਂ ਹਨ। ਇਹ ਚਿੱਠਾ ਕਿਸੇ ਹੋਰ ਨੇ ਨਹੀਂ, ਸਗੋਂ ਕਾਂਗਰਸ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋਂ ਵੱਲੋਂ ਹੀ ਖੋਲਿਆ ਗਿਆ ਹੈ। ਦੂਲੋਂ ਦਾ ਦਾਅਵਾ ਕਿ ਹਰੀਸ਼ ਚੌਧਰੀ (ਕਾਂਗਰਸ ਦੇ ਪੰਜਾਬ ਪ੍ਰਭਾਰੀ) ਨੇ ਪੰਜਾਬ ‘ਚ ਟਿਕਟਾਂ ਵੇਚਣ ਦੀ ਦੁਕਾਨ ਚਲਾਈ ਹੈ ਅਤੇ ਉਸ ਨੇ ਟਿਕਟਾਂ ਘੋਟਾਲੇਬਾਜ਼ਾਂ, ਮਾਫੀਆ ਅਤੇ ਕੋਰੜਪਤੀਆਂ ਨੂੰ ਵੇਚੀਆਂ ਹਨ।”

Punjab Election 2022 : ਨਹੀਂ ਬਣੇਗੀ Congress ਦੀ ਸਰਕਾਰ? Ravneet Bittu ਦਾ ਵੱਡਾ ਬਿਆਨ | D5 Channel Punjabi

ਚੀਮਾ ਨੇ ਕਿਹਾ ਕਿ ਕਾਂਗਰਸ ਨੇ ਟਿਕਟਾਂ ਵੇਚਣ ਦੀ ਰਿਵਾਇਤ ਨੂੰ ਕਾਇਮ ਰੱਖਿਆ ਅਤੇ ਅੱਗੇ ਵਧਾਇਆ ਹੈ। ਪੈਸੇ ਦੇ ਕੇ ਕਾਂਗਰਸ ਦੀਆਂ ਟਿਕਟਾਂ ‘ਤੇ ਚੋਣ ਲੜਨ ਵਾਲੇ ਘੋਟਾਲੇਬਾਜ, ਮਾਫੀਆ ਸਰਗਣੇ ਆਪਣੇ ਖਰਚੇ ਪੈਸੇ ਵਸੂਲਣ ਦੀਆਂ ਤਰਕੀਬਾਂ ਲਾ ਰਹੇ ਹਨ, ਜਿਸ ਕਾਰਨ ਕਾਂਗਰਸ ਨੇ ਆਪਣੇ ਉਮੀਦਵਾਰਾਂ ਨੂੰ ਪੰਜਾਬ ਤੋਂ ਬਾਹਰ ਬਿਠਾ ਰੱਖਿਆ ਹੈ। ਚੀਮਾ ਨੇ ਸ਼ਮਸ਼ੇਰ ਸਿੰਘ ਦੂਲੋਂ ਨੂੰ ਅਪੀਲ ਕੀਤੀ ਕਿ ਉਨਾਂ ਆਗੂਆਂ ਦੇ ਨਾਂਅ ਜਨਤਕ ਕਰਨ, ਜਿਨਾਂ ਨੂੰ ਕਾਂਗਰਸ ਨੇ ਟਿਕਟਾਂ ਵੇਚੀਆਂ ਹਨ, ਕਿਉਂਕਿ ਮੁੱਲ ਦੀਆਂ ਟਿਕਟਾਂ ਲੈ ਕੇ ਚੋਣ ਲੜਨ ਵਾਲੇ ਆਗੂ ਪੈਸੇ ਲੈ ਕੇ ਆਪਣਾ ਸਮਰਥਨ ਦੂਜੀ ਰਿਵਾਇਤੀ ਪਾਰਟੀ ਨੂੰ ਪਾਰਟੀ ਨੂੰ ਜ਼ਰੂਰ ਦੇਣਗੇ ਅਤੇ ਅਜਿਹੇ ਲੋਕਾਂ ਬਾਰੇ ਪੰਜਾਬ ਵਾਸੀਆਂ ਨੂੰ ਜਾਣਕਾਰੀ ਹੋਣੀ ਸਮੇਂ ਦੀ ਅਹਿਮ ਲੋੜ ਹੈ।

Punjab Election 2022 | Exit Polls Live | Punjab Polls 2022 Live | D5 Channel Punjabi

ਉਨਾਂ ਕਿਹਾ ਕਿ ਰਿਵਾਇਤੀ ਸਿਆਸੀ ਪਾਰਟੀਆਂ ਨੇ ਘੋਟਾਲੇਬਾਜਾਂ, ਡਰੱਗ ਮਾਫੀਆ ਅਤੇ ਕਰੋੜਪਤੀਆਂ ਨਾਲ ਗੱਠਜੋੜ ਕੀਤੇ ਹੋਏ ਹਨ ਅਤੇ ਇਹ ਪਾਰਟੀਆਂ ਸੱਤਾ ਵਿੱਚ ਆ ਕੇ ਘੋਟਾਲੇਬਾਜ਼ਾਂ ਅਤੇ ਮਾਫੀਆ ਨੂੰ ਸਰਪ੍ਰਸਤੀ ਦਿੰਦੀਆਂ ਹਨ। ਜਿਸ ਦੀ ਉਦਾਹਰਨ ਅਕਾਲੀ ਦਲ ਬਾਦਲ ਨੇ 2017 ਦੀਆਂ ਚੋਣਾ ਵੇਲੇ ਕਾਂਗਰਸ ਪਾਰਟੀ ਨੂੰ ਵੋਟਾਂ ਪਾ ਕੇ ਪੇਸ਼ ਕੀਤੀ ਸੀ ਅਤੇ ਕਾਂਗਰਸ ਨੇ ਮਾਫੀਆ ਖਿਲਾਫ਼ ਕਾਰਵਾਈ ਨਾ ਕਰਕੇ ਪੇਸ਼ ਕੀਤੀ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਸਲ ਵਿੱਚ ਅਕਾਲੀ ਦਲ ਬਾਦਲ ਦੀ ਤਰਾਂ ਹੀ ਕਾਂਗਰਸ, ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਬੀ ਟੀਮ ਹੈ ਅਤੇ ਕਾਂਗਰਸ ਭਾਜਪਾ ਨਾਲ ਮਿਲ ਕੇ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਰੋਕਣ ਲਈ ਯਤਨਸ਼ੀਲ ਹੈ।

ਕੈਪਟਨ ਤੋਂ ਬਆਦ ਅਮਿਤ ਸ਼ਾਹ ਨੂੰ ਮਿਲੇਗਾ ਚੰਨੀ, ਸਿਆਸਤ ’ਚ ਹੋ ਸਕਦਾ ਹੈ ਵੱਡਾ ਬਦਲਾਅ! D5 Channel Punjabi

ਕਾਂਗਰਸ, ਭਾਜਪਾ ਅਤੇ ਆਕਲੀ ਦਲ ਬਾਦਲ ਦਾ ਉਦੇਸ਼ ਪੰਜਾਬ ਸਮੇਤ ਦੇਸ਼ ਵਿੱਚ ਸੱਤਾ ਤਬਦੀਲੀ ਦੀ ਲਹਿਰ ਨੂੰ ਖ਼ਤਮ ਕਰਨਾ ਹੈ। ਇਸ ਲਈ ਕਾਂਗਰਸ ਦੇ ਉਮੀਦਵਾਰ ਮੋਟੇ ਲਾਭ ਲੈ ਕੇ ਭਾਜਪਾ ਨਾਲ ਜਾਣ ਲਈ ਤੱਤਪਰ ਹਨ। ਉਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕਾਂਗਰਸ, ਭਾਜਪਾ ਅਤੇ ਬਾਦਲਾਂ ਦੇ ਪੰਜਾਬ ਵਿਰੋਧੀ ਮਨਸੂਬਿਆਂ ‘ਤੇ ਪਾਣੀ ਫੇਰ ਦਿੱਤਾ, ਜੋ ਸੱਤਾ ਤਬਦੀਲੀ ਦੀ ਲਹਿਰ ਨੂੰ ਰਲਮਿਲ ਕੇ ਰੋਕਣਾ ਚਾਹੁੰਦੇ ਸਨ। ਪੰਜਾਬ ਦੇ ਲੋਕਾਂ ਨੇ ਇੱਕ ਤਰਫ਼ਾ ਵੋਟ ਪਾ ਕੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਫ਼ੈਸਲਾ ਦਿੱਤਾ ਹੈ ਅਤੇ ਇਸ ਦੀ ਪੁਸ਼ਟੀ ਸਾਰੇ ਚੋਣ ਸਰਵੇਖਣ ਕਰ ਰਹੇ ਹਨ। ਪਰ 10 ਮਾਰਚ ਨੂੰ ਆਉਣ ਵਾਲੇ ਨਤੀਜੇ ਹੋਰ ਵੀ ਹੈਰਾਨੀਜ਼ਨਕ ਹੋਣਗੇ, ਜੋ ‘ਆਪ’ ਦਾ ਝੰਡਾ ਬੁਲੰਦ ਕਰਨਗੇ।

]]>
ਕਾਂਗਰਸ ਦੇ ਦਿੱਗਜ ਆਗੂ ਐਚ.ਐਸ. ਹੰਸਪਾਲ ਅਤੇ ਅਕਾਲੀ ਆਗੂ ਬੱਬੀ ਬਾਦਲ ਸਮੇਤ ਮੁਲਾਜ਼ਮ ਆਗੂ ਸਹਿਗਲ ਹੋਏ ‘ਆਪ’ ਵਿੱਚ ਸ਼ਾਮਲ https://punjabi.newsd5.in/%e0%a8%95%e0%a8%be%e0%a8%82%e0%a8%97%e0%a8%b0%e0%a8%b8-%e0%a8%a6%e0%a9%87-%e0%a8%a6%e0%a8%bf%e0%a9%b1%e0%a8%97%e0%a8%9c-%e0%a8%86%e0%a8%97%e0%a9%82-%e0%a8%90%e0%a8%9a-%e0%a8%90%e0%a8%b8-%e0%a8%b9/ Thu, 03 Feb 2022 15:29:53 +0000 https://punjabi.newsd5.in/?p=144121 ਪੰਜਾਬ ਨੂੰ ਬਚਾਉਣ ਲਈ ਚੱਲੀ ਲਾਮਬੰਦੀ ਵਿੱਚ ਹਰ ਇਮਾਨਦਾਰ ਆਗੂ ਆਪਣਾ ਯੋਗਦਾਨ ਪਾ ਰਿਹਾ : ਭਗਵੰਤ ਮਾਨ

ਲੋਕ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਜੋੜੀ ਨੂੰ ਕਰਦੇ ਨੇ ਬਹੁਤ ਪਸੰਦ : ਰਾਘਵ ਚੱਢਾ

ਮੁੱਖ ਮੰਤਰੀ ਚੰਨੀ ਖ਼ਿਲਾਫ਼ ਸ੍ਰੀ ਚਮਕੌਰ ਸਾਹਿਬ ਅਤੇ ਭਦੌੜ ਵਿੱਚ ਕਰਾਂਗਾ ਪ੍ਰਚਾਰ: ਜਗਮੋਹਨ ਸਿੰਘ ਕੰਗ

ਚੰਡੀਗੜ੍ਹ: ਪੰਜਾਬ ਦੀ ਰਾਜਨੀਤੀ ਵਿੱਚ ਵੱਡਾ ਧਮਾਕਾ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਆਗੂ ਜਗਮੋਹਨ ਸਿੰਘ ਕੰਗ, ਸਾਬਕਾ ਸੂਬਾ ਕਾਂਗਰਸ ਪ੍ਰਧਾਨ ਹਰਵਿੰਦਰ ਸਿੰਘ ਹੰਸਪਾਲ (ਐਚ.ਐਸ. ਹੰਸਪਾਲ), ਅਕਾਲੀ ਦਲ ਸੰਯੁਕਤ (ਢੀਡਸਾ) ਦੇ ਆਗੂ ਹਰਸੁਖਇੰਦਰ ਸਿੰਘ ਬੱਬੀ ਬਾਦਲ ਆਪਣੇ ਸਾਥੀਆਂ ਸਮੇਤ ਅਤੇ ਬੈਂਕ ਮੁਲਾਜ਼ਮ ਯੂਨੀਅਨ ਦੇ ਕੌਮੀ ਆਗੂ ਕੇ.ਕੇ. ਸਹਿਗਲ ਅੱਜ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਗਏ।

‘ਆਪ’ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਇਨਾਂ ਆਗੂਆਂ ਦਾ ਰਸਮੀ ਤੌਰ ‘ਤੇ ਪਾਰਟੀ ਵਿੱਚ ਸਵਾਗਤ ਕੀਤਾ। ਵੀਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਵਿੱਚ ਕਾਂਗਰਸ ਅਤੇ ਅਕਾਲੀ ਦਲ ਸੰਯੁਕਤ ਦੇ ਆਗੂਆਂ ਨੂੰ ਸ਼ਾਮਲ ਕਰਨ ਲਈ ਕਰਵਾਏ ਸਮਾਗਮ ਦੌਰਾਨ ਭਗਵੰਤ ਮਾਨ ਨੇ ਕਿਹਾ, ”ਆਮ ਆਦਮੀ ਪਾਰਟੀ ਵਿੱਚ ਪੰਜਾਬ ਦੇ ਹਿਤੈਸ਼ੀ ਅਤੇ ਰਾਜਨੀਤਿਕ ਦਿੱਗਜਾਂ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ, ਐਚ.ਐਸ. ਹੰਸਪਾਲ (ਸਾਬਕਾ ਰਾਜ ਸਭਾ ਮੈਂਬਰ ਅਤੇ ਨਾਮਧਾਰੀ ਸੰਪਰਦਾ ਦੇ ਆਗੂ), ਅਕਾਲੀ ਆਗੂ ਹਰਸੁਖਇੰਦਰ ਸਿੰਘ ਬੱਬੀ ਬਾਦਲ ਅਤੇ ਮੁਲਾਜ਼ਮ ਆਗੂ ਕੇ. ਕੇ. ਸਹਿਗਲ ਆਦਿ ਦਾ ‘ਆਪ’ ਵਿੱਚ ਸ਼ਾਮਲ ਹੋਣਾ ਸਿੱਧ ਕਰਦਾ ਹੈ ਕਿ ਪੰਜਾਬ ਵਿੱਚ ਰਾਜਨੀਤਿਕ ਤਬਦੀਲੀ ਦੀ ਹਵਾ ਨਹੀਂ, ਸਗੋਂ ਹਨੇਰੀ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਚੱਲ ਰਹੀ ਹੈ।

ਪੰਜਾਬ ਨੂੰ ਬਚਾਉਣ ਦੀ ਚੱਲੀ ਲਾਮਬੰਦੀ ਵਿੱਚ ਹਰ ਇਮਾਨਦਾਰ ਆਗੂ ਆਪਣਾ ਯੋਗਦਾਨ ਪਾ ਰਿਹਾ ਹੈ ਅਤੇ ਮਾਰਚ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪਰਚੰਮ ਲਹਿਰਾਏਗਾ। ”ਆਮ ਆਦਮੀ ਪਾਰਟੀ ਦੇ ਦਿੱਲੀ ਦੇ ਵਿਧਾਇਕ ਅਤੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਕਾਂਗਰਸੀ ਅਤੇ ਅਕਾਲੀ ਆਗੂਆਂ ਦਾ ਸਵਾਗਤ ਕਰਦਿਆਂ ਆਸ ਪ੍ਰਗਟ ਕੀਤੀ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ, ਕਿਉਂਕਿ ਪੰਜਾਬ ਦੇ ਲੋਕ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਜੋੜੀ ਨੂੰ ਬਹੁਤ ਪਸੰਦ ਕਰਦੇ ਹਨ ਅਤੇ ਉਨਾਂ ‘ਤੇ ਪੰਜਾਬ ਨੂੰ ਬਚਾਉਣ ਲਈ ਵਿਸ਼ਵਾਸ਼ ਪ੍ਰਗਟ ਕਰਦੇ ਹਨ।

ਇਸ ਮੌਕੇ ਜਗਮੋਹਨ ਸਿੰਘ ਕੰਗ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਕੇ ਖੁਸ਼ੀ ਮਹਿਸੂਸ ਕਰ ਰਹੇ ਹਨ ਅਤੇ ਪਾਰਟੀ ਉਮੀਦਵਾਰਾਂ ਨੂੰ ਜਿਤਾਉਣ ਲਈ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਨਾਲ ਨਾਲ ਹਲਕਾ ਭਦੌੜ ਅਤੇ ਖਰੜ ਵਿੱਚ ਆਪਣੇ ਸਮਰਥਕਾਂ ਨਾਲ ਚੋਣ ਮੁਹਿੰਮ ਚਲਾਉਣਗੇ ਤਾਂ ਜੋ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸ਼ਰਾਬ ਦੇ ਕਾਰੋਬਾਰੀ ਟਿੰਕੂ ਸ਼ਰਮਾ ਨੂੰ ਹਰਾਇਆ ਜਾ ਸਕੇ।

ਚੱਢਾ ਨੇ ਦੱਸਿਆ ਕਿ ਅੱਜ ਜਗਮੋਹਨ ਸਿੰਘ ਕੰਗ ਨਾਲ ਉਨਾਂ ਦੇ ਦੋਵੇਂ ਪੁੱਤਰ ਜ਼ਿਲਾ ਪ੍ਰੀਸ਼ਦ ਮੈਂਬਰ ਯਾਦਵਿੰਦਰ ਸਿੰਘ ਕੰਗ ਅਤੇ ਅਮਰਿੰਦਰ ਸਿੰਘ ਕੰਗ ਵੀ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਸ਼ਾਮਲ ਹੋਏ ਹਨ, ਜਦੋਂ ਕਿ ਅਕਾਲੀ ਆਗੂ ਹਰਸੁਖਇੰਦਰ ਸਿੰਘ ਬੱਬੀ ਬਾਦਲ ਨਾਲ ਉਨਾਂ ਦੇ ਸਾਥੀ ਤੇ ਅਕਾਲੀ ਦਲ ਢੀਂਡਸਾ ਦੇ ਆਗੂ ਜਗਤਾਰ ਸਿੰਘ ਘੜੂੰਆਂ ਜ਼ਿਲਾ ਪ੍ਰਧਾਨ ਯੂਥ ਵਿੰਗ, ਰਣਜੀਤ ਸਿੰਘ ਬਰਾੜ ਕੌਮੀ ਸੀਨੀਅਰ ਮੀਤ ਪ੍ਰਧਾਨ, ਕਮਲਜੀਤ ਸਿੰਘ ਪੱਤੋਂ ਸਰਕਲ ਪ੍ਰਧਾਨ ਯੂਥ ਵਿੰਗ, ਤਰਲੋਕ ਸਿੰਘ ਸੀਨੀਅਰ ਮੀਤ ਪ੍ਰਧਾਨ, ਬਲਬੀਰ ਸਿੰਘ ਝਾਂਮਪੁਰ ਸਰਕਲ ਪ੍ਰਧਾਨ ਬਲੌਗੀ, ਰਣਧੀਰ ਸਿੰਘ ਸਰਕਲ ਪ੍ਰਧਾਨ ਸੋਹਾਣਾ, ਸੁਰਿੰਦਰ ਸਿੰਘ ਕੰਡਾਲਾ ਜਨਰਲ ਸਕੱਤਰ, ਤਿਲਕ ਰਾਜ ਸਰਕਲ ਪ੍ਰਧਾਨ ਸ਼ਹਿਰੀ, ਹਰਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਜਰਨੈਲ ਸਿੰਘ ਹੇਮਕੁੰਡ ਜਨਰਲ ਸਕੱਤਰ, ਹਰਪਾਲ ਸਿੰਘ ਸਮਾਜ ਸੇਵੀ, ਇਕਬਾਲ ਸਿੰਘ ਮੀਤ ਪ੍ਰਧਾਨ, ਨਰਿੰਦਰ ਸਿੰਘ ਮੋਨੀ ਮੀਤ ਪ੍ਰਧਾਨ, ਹਰਜੀਤ ਸਿੰਘ ਜੀਤੀ ਮੀਤ ਪ੍ਰਧਾਨ, ਬਲਵਿੰਦਰ ਸਿੰਘ ਬਿੰਦਰ ਸਰਕਲ ਪ੍ਰਧਾਨ, ਕਰਤਾਰ ਸਿੰਘ ਜਨਰਲ ਸਕੱਤਰ, ਸੁਰਿੰਦਰ ਸਿੰਘ ਝਿਊਰਹੇੜੀ, ਲਖਵੀਰ ਸਿੰਘ ਸੰਯੁਕਤ ਸਕੱਤਰ, ਬੀਬੀ ਇੰਦਰਜੀਤ ਕੌਰ ਸਾਬਕਾ ਕੌਂਸਲਰ, ਬੀਬੀ ਮਨਜੀਤ ਕੌਰ ਪ੍ਰਧਾਨ ਇਸਤਰੀ ਵਿੰਗ, ਜਵਾਲਾ ਸਿੰਘ ਬੁਲਾਰਾ ਯੂਥ ਵਿੰਗ, ਰਵਿੰਦਰ ਸਿੰਘ ਸਰਕਲ ਪ੍ਰਧਾਨ ਖਰੜ, ਕਮਲਜੀਤ ਸਿੰਘ ਅਤੇ ਮਨਜੋਤ ਸਿੰਘ ਵੀ ‘ਆਪ’ ਵਿੱਚ ਸ਼ਾਮਲ  ਹੋਏ ਹਨ।

ਇਸ ਮੌਕੇ ‘ਆਪ’ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਮੋਹਾਲੀ ਤੋਂ ਉਮੀਦਵਾਰ ਕੁਲਵੰਤ ਸਿੰਘ, ਖਰੜ ਤੋਂ ਉਮੀਦਵਾਰ ਅਨਮੋਲ ਗਗਨ ਮਾਨ, ਬੁਲਾਰਾ ਮਾਲਵਿੰਦਰ ਸਿੰਘ ਕੰਗ ਅਤੇ ਹੋਰ ਸੀਨੀਅਰ ਆਗੂ ਵੀ ਹਾਜ਼ਰ ਸਨ।

 

 

]]>