congress general secretary – D5 News https://punjabi.newsd5.in Truth Seeking News Network. Thu, 20 Jan 2022 08:06:19 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png congress general secretary – D5 News https://punjabi.newsd5.in 32 32 ਕਾਂਗਰਸ ਵੱਲੋਂ ਯੂ.ਪੀ. ‘ਚ ਚੋਣਾਂ ਲਈ ਦੂਜੀ ਸੂਚੀ ਜਾਰੀ https://punjabi.newsd5.in/%e0%a8%95%e0%a8%be%e0%a8%82%e0%a8%97%e0%a8%b0%e0%a8%b8-%e0%a8%b5%e0%a9%b1%e0%a8%b2%e0%a9%8b%e0%a8%82-%e0%a8%af%e0%a9%82-%e0%a8%aa%e0%a9%80-%e0%a8%9a-%e0%a8%9a%e0%a9%8b%e0%a8%a3%e0%a8%be/ Thu, 20 Jan 2022 08:06:19 +0000 https://punjabi.newsd5.in/?p=142331 ਨਵੀਂ ਦਿੱਲੀ: ਯੂ.ਪੀ. ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਨੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਹੈ। ਕਾਂਗਰਸ ਵੱਲੋਂ ਜਾਰੀ ਸੂਚੀ ਵਿੱਚ 41 ਉਮੀਦਵਾਰਾਂ ਦੇ ਨਾਮ ਸ਼ਾਮਿਲ ਹਨ। ਦੂਜੀ ਸੂਚੀ ਵਿੱਚ 16 ਔਰਤਾਂ ਉਮੀਦਵਾਰ ਵੀ ਸ਼ਾਮਲ ਹਨ। ਕਾਂਗਰਸ ਵੱਲੋਂ ਜਾਰੀ ਪਹਿਲੀ ਸੂਚੀ ਵਿੱਚ 125 ਉਮੀਦਵਾਰਾਂ ਦੇ ਨਾਮ ਸਾਹਮਣੇ ਆਏ ਸਨ ਜਿਸ ਵਿੱਚ ਕਾਂਗਰਸ ਨੇ 50 ਔਰਤਾਂ ਨੂੰ ਚੋਣ ਲੜਨ ਲਈ ਮੌਕਾ ਦਿੱਤਾ ਹੈ।

UP Elections 2022 : ਲੋਕਾਂ ਨੇ ਅੱਗੇ-ਅੱਗੇ ਭਜਾਇਆ MLA, ਵੋਟਾਂ ਮੰਗਣ ਆਇਆ ਸੀ, ਹੱਥ ਜੋੜ ਕੇ ਬਚਾਈ ਜਾਨ

ਕਾਂਗਰਸ ਪਾਰਟੀ ਯੂ.ਪੀ. ਵਿੱਚ ‘ਲੜਕੀ ਹਾਂ, ਲੜ ਸਕਦੀ ਹਾਂ’ ਨਾਮ ਤੋਂ ਇੱਕ ਮੁਹਿੰਮ ਕਾਫੀ ਸਮੇਂ ਤੋਂ ਚਲਾ ਰਹੀ ਹੈ। ਦੱਸ ਦਈਏ ਕਿ ਕਾਂਗਰਸ ਦੀ ਮਹਾ-ਸਕੱਤਰ ਪ੍ਰਿਯੰਕਾ ਗਾਂਧੀ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਚੋਣਾਂ ਲਈ ਉਹ 40 ਫੀਸਦੀ ਔਰਤਾਂ ਨੂੰ ਟਿਕਟ ਦੇ ਕੇ ਮੈਦਾਨ ਵਿੱਚ ਉਤਾਰੇਗੀ। ਯੂ.ਪੀ. ਚੋਣਾਂ ਲਈ ਕਾਂਗਰਸ ਹੁਣ ਤੱਕ 166 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ।

Sanyukt Samaj Morcha: ਕਿਸਾਨ ਜਥੇਬੰਦੀਆਂ ਨੇ ਕਰਤਾ ਐਲਾਨ!ਹੁਣ ਲੋਕ ਦੇਣਗੇ ਮੋਰਚੇ ਵਾਂਗ ਸਾਥ | D5 Channel Punjabi

ਕਾਂਗਰਸ ਦੇ ‘ਲੜਕੀ ਹਾਂ, ਲੜ ਸਕਦੀ ਹਾਂ’ ਮੁਹਿੰਮ ਦੀ ਪੋਸਟਰ ਗਰਲ ਜਿਸ ਦਾ ਨਾਮ ਪ੍ਰ੍ਰਿਯੰਕਾ ਮੋਰਿਆ ਹੈ ਉਹ ਟਿਕਟ ਨਾ ਮਿਲਣ ਤੋਂ ਨਾਰਾਜ਼ ਹੈ। ਇਸ ਤੋਂ ਇਲਾਵਾ ਪ੍ਰਿਅੰਕਾ ਮੋਰਿਆ ਨੇ ਟਿਕਟ ਵੰਡ ਵਿੱਚ ਕਾਂਗਰਸ ‘ਤੇ ਘੁਟਾਲੇ ਦਾ ਦੋਸ਼ ਲਗਾਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਉਹ ਭਾਜਪਾ ਵਿੱਚ ਜਲਦੀ ਸ਼ਾਮਿਲ ਹੋ ਸਕਦੀ ਹੈ। ਅਦਿਤੀ ਸਿੰਘ ਨੇ ਵੀ ਕਾਂਗਰਸ ਤੋਂ ਆਪਣਾ ਅਸਤੀਫਾ ਦੇ ਦਿੱਤਾ ਹੈ। ਉੁਨ੍ਹਾਂ ਵੱਲੋਂ ਸੋਨੀਆ ਗਾਂਧੀ ਨੂੰ ਪੱਤਰ ਲਿਖ ਕੇ ਇਸ ਦੀ ਜਾਣਕਾਰੀ ਦਿੱਤੀ ਗਈ ਹੈ।

 

]]>
ਕਾਂਗਰਸ ਆਈ ਤਾਂ ਕਿਸਾਨਾਂ, ਕਾਰੋਬਾਰੀਆਂ ਦੇ ਕਰਜ਼ ਮੁਆਫ਼ ਕਰੇਗੀ: Priyanka Gandhi Vadra https://punjabi.newsd5.in/%e0%a8%95%e0%a8%be%e0%a8%82%e0%a8%97%e0%a8%b0%e0%a8%b8-%e0%a8%86%e0%a8%88-%e0%a8%a4%e0%a8%be%e0%a8%82-%e0%a8%95%e0%a8%bf%e0%a8%b8%e0%a8%be%e0%a8%a8%e0%a8%be%e0%a8%82-%e0%a8%95%e0%a8%be%e0%a8%b0/ Sat, 18 Dec 2021 13:21:22 +0000 https://punjabi.newsd5.in/?p=138201 ਅਮੇਠੀ: ਅਮੇਠੀ ਵਿੱਚ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ Priyanka Gandhi Vadra ਨੇ ਅੱਜ ਵੱਡਾ ਬਿਆਨ ਦਿੱਤਾ ਹੈ। Priyanka Gandhi Vadra ਨੇ ਆਪਣੇ ਬਿਆਨ ਵਿੱਚ ਕਿਹਾ ਕਿ ਕਾਂਗਰਸ ਪਾਰਟੀ ਸਾਰੇ ਕਿਸਾਨਾਂ ਅਤੇ ਛੋਟੇ ਵਪਾਰੀਆਂ ਦਾ ਕਰਜ਼ਾ ਮੁਆਫ਼ ਕਰੇਗੀ।

Punjab Politics : Congress ‘ਚ ਪਿਆ ਕਲੇਸ਼, Jakhar ਨੇ ਕਿਸਾਨ ਜਥੇਬੰਦੀਆਂ ਨੂੰ ਲੈਕੇ ਦਿੱਤਾ ਵੱਡਾ ਬਿਆਨ |

ਇਸ ਤੋਂ ਇਲਾਵਾ Priyanka Gandhi Vadra ਨੇ ਬਿਜਲੀ ਦਾ ਬਿੱਲ ਅੱਧਾ ਕਰਨ ਦਾ ਵੀ ਐਲਾਨ ਕੀਤਾ।ਕਾਂਗਰਸ ਪਾਰਟੀ 20 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਦੇਵੇਗੀ। ਇਸ ਤੋਂ ਇਲਾਵਾ ਮਹਾਂਮਾਰੀ ਕਾਰਨ ਪੀੜ੍ਹਤਾਂ ਨੂੰ 25,000 ਰੁਪਏ ਦੇਵੇਗੀ।

]]>
Lakhimpur Violence : ਲਖਨਊ ਪਹੁੰਚ ਰਹੇ ਪ੍ਰਧਾਨ ਮੰਤਰੀ ਮੋਦੀ ‘ਤੇ ਪ੍ਰਿਅੰਕਾ ਗਾਂਧੀ ਦਾ ਤਿੱਖਾ ਹਮਲਾ, ਕੀਤੇ ਇਹ ਵੱਡੇ ਸਵਾਲ https://punjabi.newsd5.in/lakhimpur-violence-%e0%a8%b2%e0%a8%96%e0%a8%a8%e0%a8%8a-%e0%a8%aa%e0%a8%b9%e0%a9%81%e0%a9%b0%e0%a8%9a-%e0%a8%b0%e0%a8%b9%e0%a9%87-%e0%a8%aa%e0%a9%8d%e0%a8%b0%e0%a8%a7%e0%a8%be%e0%a8%a8-%e0%a8%ae/ Tue, 05 Oct 2021 05:36:01 +0000 https://punjabi.newsd5.in/?p=125519 ਲਖਨਊ : ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ 28 ਘੰਟਿਆਂ ਬਾਅਦ ਵੀ ਰਸਮੀ ਰੂਪ ਨਾਲ ਗ੍ਰਿਫ਼ਤਾਰ ਕੀਤੇ ਬਿਨ੍ਹਾਂ ਪੁਲਿਸ ਹਿਰਾਸਤ ‘ਚ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੀ ਹਿਰਾਸਤ ਦੇ ਬਾਰੇ ‘ਚ ਟਵੀਟ ਕੀਤਾ ਹੈ। ਉਨ੍ਹਾਂ ਨੇ ਹਿੰਦੀ ‘ਚ ਟਵੀਟ ਕੀਤਾ, ‘‘ਮੋਦੀ ਜੀ, ਤੁਹਾਡੀ ਸਰਕਾਰ ਨੇ ਬਿਨ੍ਹਾਂ ਕਿਸੇ ਆਦੇਸ਼ ਜਾਂ ਐਫਆਈਆਰ ਦੇ ਮੈਨੂੰ 28 ਘੰਟਿਆਂ ਤੋਂ ਹਿਰਾਸਤ ‘ਚ ਰੱਖਿਆ ਹੋਇਆ ਹੈ ਪਰ ਕਿਸਾਨਾਂ ਨੂੰ ਕੁਚਲਣ ਵਾਲਿਆਂ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਕਿਉਂ ? ’’

Khabran Da Sira🔴LIVE : ਬੁਰਾ ਫਸਿਆ ਮੋਦੀ ਕਿਵੇਂ ਬਚੇਗਾ ? ਅਮਰਿੰਦਰ ਸ੍ਰੀ ਅਕਾਲ ਤਖ਼ਤ ‘ਤੇ ਤਲਬ, ਭਾਜਪਾ ‘ਚ ਬਗ਼ਾਵਤ

ਪ੍ਰਿਅੰਕਾ ਗਾਂਧੀ ਵਾਡਰਾ ਨੂੰ ਸੋਮਵਾਰ ਸਵੇਰੇ ਸੀਤਾਪੁਰ ਦੇ ਹਰਗਾਓ ਇਲਾਕੇ ‘ਚ ਪੁਲਿਸ ਹਿਰਾਸਤ ‘ਚ ਲਿਆ ਗਿਆ ਸੀ, ਜਦੋਂ ਉਹ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨਾਲ ਮਿਲਣ ਲਖੀਮਪੁਰ ਖੀਰੀ ਜਾ ਰਹੇ ਸਨ। ਪੁਲਿਸ ਕਰਮਚਾਰੀਆਂ ਦੇ ਨਾਲ ਇੱਕ ਵਿਵਾਦ ਤੋਂ ਬਾਅਦ ਪ੍ਰਿਅੰਕਾ ਨੂੰ ਪੀਐਸੀ ਗੈਸਟ ਹਾਊਸ ਲਿਜਾਇਆ ਗਿਆ ਅਤੇ ਹੁਣ ਤੱਕ ਉਥੇ ਹੀ ਹੈ। ਕਾਂਗਰਸ ਦੇ ਅਣਗਿਣਤ ਕਰਮਚਾਰੀ ਗੈਸਟ ਹਾਊਸ ਦੇ ਬਾਹਰ ਬੈਠੇ ਹਨ ਅਤੇ ਆਪਣੇ ਨੇਤਾ ਦੀ ਰਿਹਾਈ ਦਾ ਇੰਤਜ਼ਾਰ ਕਰ ਰਹੇ ਹਨ।

ਲਖੀਮਪੁਰ ਮਾਮਲੇ ਦੀ ਅਸਲ ਵੀਡੀਓ, ਅੱਧੇ ਮਿੰਟ ਦੀ ਵੀਡੀਓ ਨੇ ਖੋਲ੍ਹੀ ਪੋਲ, ਕਿਵੇਂ ਵਾਪਰੀ ਘਟਨਾ D5 Channel Punjabi

ਪ੍ਰਿਅੰਕਾ ਨੇ ਕਿਹਾ ਹੈ ਕਿ ਰਿਹਾਅ ਹੁੰਦਿਆਂ ਹੀ ਉਹ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮਿਲਣ ਲਖੀਮਪੁਰ ਖੀਰੀ ਜਾਣਗੇ। ਸਬੰਧਿਤ ਵਿਕਾਸ ਵਿੱਚ, ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਰਕਾਰ ਨੇ ਇਸ ਸਚਾਈ ‘ਤੇ ਧਿਆਨ ਦਿੱਤਾ ਹੈ ਕਿ ਪ੍ਰਿਅੰਕਾ ਨੇ ਹਿਰਾਸਤ ‘ਚ ਰਹਿਣ ਦੇ ਦੌਰਾਨ ਕੁਝ ਨਿਊਜ਼ ਚੈਨਲਾਂ ਨਾਲ ਫੋਨ ‘ਤੇ ਗੱਲਬਾਤ ਕੀਤੀ ਸੀ। ਅਧਿਕਾਰੀ ਨੇ ਕਿਹਾ, ‘‘ਅਸੀ ਮਾਮਲੇ ਦੀ ਜਾਂਚ ਕਰ ਰਹੇ ਹਾਂ ਅਤੇ ਜ਼ਲਦ ਹੀ ਚੈਨਲਾਂ ਅਤੇ ਗੱਲਬਾਤ ਦੀ ਵਿਵਸਥਾ ਲਈ ਜ਼ਿੰਮੇਵਾਰ ਲੋਕਾਂ ਦੇ ਖਿਲਾਫ ਕਾਰਵਾਈ ਕਰਨਗੇ।’’

]]>