colombo – D5 News https://punjabi.newsd5.in Truth Seeking News Network. Sun, 21 Apr 2019 08:47:22 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png colombo – D5 News https://punjabi.newsd5.in 32 32 ਸ਼੍ਰੀਲੰਕਾ : ਕੋਲੰਬੋ ਦੇ ਚਰਚ ਘਰ ‘ਚ ਧਮਾਕੇ ਦਾ ਮੰਜ਼ਰ, ਮੌਤਾਂ ਦੀ ਗਿਣਤੀ 160 ਤੋਂ ਪਾਰ 350 ਤੋਂ ਵੱਧ ਜ਼ਖਮੀ https://punjabi.newsd5.in/%e0%a8%b6%e0%a9%8d%e0%a8%b0%e0%a9%80%e0%a8%b2%e0%a9%b0%e0%a8%95%e0%a8%be-%e0%a8%95%e0%a9%8b%e0%a8%b2%e0%a9%b0%e0%a8%ac%e0%a9%8b-%e0%a8%a6%e0%a9%87-%e0%a8%9a%e0%a8%b0%e0%a8%9a-%e0%a8%98%e0%a8%b0/ Sun, 21 Apr 2019 08:47:22 +0000 https://punjabi.newsd5.in/?p=47477 ਕੋਲੰਬੋ: ਈਸਾਈ ਧਰਮ ਦੇ ਪ੍ਰਸਿੱਧ ਤਿਉਹਾਰ ਈਸਟਰ ਮੌਕੇ ਸ੍ਰੀਲੰਕਾ ਵਿੱਚ ਲੜੀਵਾਰ ਧਮਾਕੇ ਹੋਏ ਹਨ। ਪਹਿਲਾਂ ਖ਼ਬਰਾਂ ਸਨ ਕਿ 52 ਜਣਿਆਂ ਤੋਂ ਵੱਧ ਦੀ ਮੌਤ ਹੋਈ ਹੈ ਤੇ 500 ਜ਼ਖ਼ਮੀ ਹਨ ਪਰ ਤਾਜ਼ਾ ਜਾਣਕਾਰੀ ਮੁਤਾਬਕ ਮੌਤਾਂ ਦੀ ਗਿਣਤੀ 160 ਤੋਂ ਪਾਰ ਹੋ ਚੁੱਕੀ ਹੈ ਅਤੇ 350 ਲੋਕ ਜ਼ਖ਼ਮੀ ਦੱਸੇ ਜਾਂਦੇ ਹਨ।

ਇਹ ਧਮਾਕੇ ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਅਤੇ ਬੱਟੀਕੋਲਾ ਵਿੱਚ ਵਾਪਰੇ। ਸ੍ਰੀਲੰਕਾਈ ਮੀਡੀਆ ਰਿਪੋਰਟਾਂ ਮੁਤਾਬਕ ਗਿਰਜਾਘਰਾਂ ਵਿੱਚ ਈਸਟਰ ਪ੍ਰਾਰਥਨਾ ਸਭਾ ਹੋ ਰਹੀ ਸੀ ਜਦੋਂ ਇਹ ਧਮਾਕੇ ਹੋਏ। ਤਿੰਨ ਚਰਚ ਤੋਂ ਇਲਾਵਾ ਤਿੰਨ ਪੰਜ ਸਿਤਾਰਾ ਹੋਟਲਾਂ ‘ਚ ਵੀ ਧਮਾਕੇ ਹੋਏ ਹਨ।

Read Aaaaaaaso ਨਿਊਜੀਲੈਂਡ ਹਮਲਾ : ਹਮਲਾਵਰ ਫੇਸਬੁਕ ‘ਤੇ 17 ਮਿੰਟ ਤੱਕ ਦਿਖਾਉਂਦਾ ਰਿਹਾ ਦਹਿਸ਼ਤ ਦਾ ਮੰਜ਼ਰ

ਪਹਿਲਾ ਧਮਾਕਾ ਸਵੇਰੇ ਪੌਣੇ ਨੌਂ ਵਜੇ ਹੋਇਆ ਅਤੇ ਅੱਧੇ ਘੰਟੇ ਦੇ ਅੰਦਰ ਬਾਕੀ ਸਾਰੇ ਧਮਾਕੇ ਵੀ ਹੋ ਗਏ। ਜ਼ਖ਼ਮੀਆਂ ਦੀ ਗਿਣਤੀ ਕਾਫੀ ਹੋਣ ਕਾਰਨ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ।

ਭਾਰਤ ਨੇ ਇਨ੍ਹਾਂ ਧਮਾਕਿਆਂ ‘ਤੇ ਨਿਗ੍ਹਾ ਰੱਖੀ ਹੋਈ ਹੈ ਅਤੇ ਵਿਦੇਸ਼ ਮੰਤਰੀ ਨੇ ਦੱਸਿਆ ਕਿ ਸ਼੍ਰੀਲੰਕਾ ਵਿੱਚ ਭਾਰਤੀ ਦੂਤ ਘਰ ਨੇ ਹੈਲਪਲਾਈਨ ਨੰਬਰ (+94777903082 +94112422788 +94112422789) ਜਾਰੀ ਕੀਤੇ ਹਨ।

ਇਸ ਘਟਨਾ ਦੀ ਪੂਰੀ ਦੁਨੀਆ ਵਿੱਚ ਨਿੰਦਾ ਹੋ ਰਹੀ ਹੈ। ਛੇ ਥਾਵਾਂ ‘ਤੇ ਹੋਏ ਧਮਾਕਿਆਂ ਦੀ ਹਾਲੇ ਤਕ ਕਿਸੇ ਵੀ ਦਹਿਸ਼ਤੀ ਜਥੇਬੰਦੀ ਨੇ ਜ਼ਿੰਮੇਵਾਰੀ ਨਹੀਂ ਲਈ ਹੈ। ਉੱਧਰ, ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਵਿਕਰਮਸਿੰਘੇ ਨੇ ਹੰਗਾਮੀ ਬੈਠਕ ਸੱਦੀ ਹੈ।

]]>