clerk – D5 News https://punjabi.newsd5.in Truth Seeking News Network. Thu, 06 Oct 2022 11:19:32 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png clerk – D5 News https://punjabi.newsd5.in 32 32 ਸਿੱਖਿਆ ਮੰਤਰੀ ਦੇ ਹੁਕਮਾਂ ‘ਤੇ ਰਿਸ਼ਵਤ ਦੀ ਮੰਗ ਕਰਨ ਵਾਲਾ ਵਿਭਾਗੀ ਕਲਰਕ ਮੁਅੱਤਲ https://punjabi.newsd5.in/%e0%a8%b8%e0%a8%bf%e0%a9%b1%e0%a8%96%e0%a8%bf%e0%a8%86-%e0%a8%ae%e0%a9%b0%e0%a8%a4%e0%a8%b0%e0%a9%80-%e0%a8%a6%e0%a9%87-%e0%a8%b9%e0%a9%81%e0%a8%95%e0%a8%ae%e0%a8%be%e0%a8%82-%e0%a8%a4%e0%a9%87/ Thu, 06 Oct 2022 11:19:32 +0000 https://punjabi.newsd5.in/?p=179300 ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਭ੍ਰਿਸ਼ਟਾਚਾਰ ਰਹਿਤ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਦੀ ਦਿਸ਼ਾ ਵਿਚ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਅੱਜ ਸਵੇਰੇ ਕਿਸੇ ਵਿਅਕਤੀ ਨੇ ਉਨ੍ਹਾਂ ਨੂੰ ਸ਼ਿਕਾਇਤ ਕੀਤੀ ਸੀ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਸੀ.ਸੈ. ਪਠਾਨਕੋਟ ਦੇ ਦਫ਼ਤਰ ਵਿਖੇ ਤਾਇਨਾਤ ਕਲਰਕ ਅਰੁਣ ਕੁਮਾਰ ਜਾਇਜ਼ ਕੰਮ ਕਰਨ ਬਦਲੇ ਵੀ 20 ਹਜ਼ਾਰ ਰੁਪਏ ਰਿਸ਼ਵਤ ਦੀ  ਮੰਗ ਕਰ ਰਿਹਾ ਸੀ।
ਸ਼ਿਕਾਇਤਕਰਤਾ ਨੇ ਸਬੂਤ ਵਜੋਂ ਨਾਲ ਕਾਲ ਰਿਕਾਰਡਿੰਗ ਵੀ ਉਪਲਬਧ ਕਰਵਾਈ ਸੀ। ਬੈਂਸ ਨੇ ਦੱਸਿਆ ਕਿ ਉਨ੍ਹਾਂ ਨੇ ਸ਼ਿਕਾਇਤ ਸਬੰਧੀ ਤੁਰੰਤ ਮੁਢਲੀ ਜਾਂਚ ਕਰਵਾਈ ਅਤੇ ਦੋਸ਼ ਸਹੀ ਪਾਏ ਗਏ। ਜਿਸ ਤੇ ਉਨ੍ਹਾਂ ਡੀ.ਪੀ.ਆਈ. ਸੈਕੰਡਰੀ ਸਿੱਖਿਆ ਨੂੰ ਹੁਕਮ ਦਿੱਤੇ ਕਿ ਅਰੁਣ ਕੁਮਾਰ ਕਲਰਕ ਨੂੰ ਤੁਰੰਤ ਮੁਅੱਤਲ ਕੀਤਾ ਜਾਵੇ। ਜਿਸ ਸਬੰਧੀ ਵਿਭਾਗੀ ਹੁਕਮ ਜਾਰੀ ਕਰ ਦਿੱਤੇ ਗਏ ਹਨ।
]]>
ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਸਮਰਥਕ ਦੇ ਘਰ ‘ਤੇ ਗੋਲੀਆਂ ਚਲਾਉਣ ਵਾਲੇ ਚਾਰ ਦੋਸ਼ੀ ਗ੍ਰਿਫਤਾਰ, ਦੋ ਦੀ ਭਾਲ ਜਾਰੀ https://punjabi.newsd5.in/%e0%a8%ad%e0%a8%be%e0%a8%88-%e0%a8%b0%e0%a8%a3%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98-%e0%a8%a2%e0%a9%b1%e0%a8%a1%e0%a8%b0%e0%a9%80%e0%a8%86%e0%a8%82-%e0%a8%b5%e0%a8%be/ Wed, 14 Nov 2018 16:32:12 +0000 https://punjabi.newsd5.in/?p=35098 ਅੰਮ੍ਰਿਤਸਰ : ਅੰਮ੍ਰਿਤਸਰ ਪੁਲਿਸ ਨੇ ਵਿਸ਼ਵ ਪ੍ਰਸਿੱਧ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਸਮਰਥਕ ਸਤਨਾਮ ਸਿੰਘ ਦੇ ਘਰ ‘ਤੇ ਦੀਵਾਲੀ ਦੀ ਰਾਤ ਗੋਲੀਆਂ ਚਲਾ ਕੇ ਦਹਿਸ਼ਤ ਫੈਲਾਉਣ ਦੇ ਦੋਸ਼ ਤਹਿਤ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਾਰਨ ਦਾ ਦਾਅਵਾ ਕੀਤਾ ਹੈ । ਪੁਲਿਸ ਅਨੁਸਾਰ ਇਸ ਕੇਸ ਵਿਚ ਹਾਲੇ ਵੀ ਦੋ ਵਿਅਕਤੀ ਫਰਾਰ ਹਨ ਜਿਹਨਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ । ਸਤਨਾਮ ਸਿੰਘ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਦਲ ਦਾ ਵਰਕਰ ਦੱਸਿਆ ਜਾਂਦਾ ਹੈ ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਕੇਸ ਦੇ ਜਾਂਚ ਅਧਿਕਾਰੀ ਏ ਐਸ ਆਈ ਗੁਰਸ਼ਾਬ ਸਿੰਘ ਨੇ ਦੱਸਿਆ ਕਿ 7 ਨਵੰਬਰ ਦੀਵਾਲੀ ਦੀ ਰਾਤ ਨੂੰ ਵਾਪਰੀ ਇਸ ਘਟਨਾ ਦੇ ਸਬੰਧ ਵਿੱਚ ਅੰਮ੍ਰਿਤਸਰ ਦੇ ਰਾਜਿੰਦਰ ਨਗਰ ਵਾਸੀ ਵਿਸ਼ਾਲ ਸਿੰਘ ਅਤੇ ਪੱਟੀ ਵਾਸੀ ਕਮਲਦੀਪ ਸਿੰਘ, ਰਾਜਿੰਦਰ ਸਿੰਘ ਤੇ ਇੰਦਰਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ

Read Also ਪੰਜਾਬ ‘ਚ ਵੀ ਬੰਦ ਹੋਣਗੇ ਭਾਈ ਢੱਡਰੀਆਂ ਵਾਲਿਆਂ ਦੇ ਦੀਵਾਨ? ਆਹਮੋ-ਸਾਹਮਣੇ ਹੋਏ ਸਿੰਘ

ਜਦਕਿ ਮਨਿੰਦਰ ਸਿੰਘ ਤੇ ਹਰਜੋਤ ਸਿੰਘ ਅਜੇ ਫਰਾਰ ਹਨ ਜਿਹਨਾਂ ਨੂੰ ਜਲਦ ਫੜ ਲਿਆ ਜਾਵੇਗਾ । ਗੁਰਸ਼ਾਬ ਸਿੰਘ ਅਨੁਸਾਰ ਫੜੇ ਗਏ ਲੋਕਾਂ ਤੋਂ ਕੀਤੀ ਗਈ ਮੁਢਲੀ ਪੁੱਛਗਿਛ ‘ਚ ਪਤਾ ਲੱਗਾ ਹੈ ਕਿ ਦੀਵਾਲੀ ਵਾਲੀ ਰਾਤ ਵਿਸ਼ਾਲ ਅਤੇ ਉਸਦੇ ਦੋਸਤ ਹਰਪਾਲ ਸਿੰਘ ਉਰਫ ਸੰਨੀ ਤੇ ਰਾਹੁਲ ਚੌਧਰੀ ਸ਼ਰਾਬ ਪੀ ਰਹੇ ਸਨ ਕਿ ਕਿਸੇ ਗੱਲ ਨੂੰ ਲੈਕੇ ਵਿਸ਼ਾਲ ਤੇ ਹਰਪਾਲ ਸਿੰਘ ਉਰਫ ਸੰਨੀ ਦਾ ਝਗੜਾ ਹੋ ਗਿਆ । ਇਸ ਝਗੜੇ ਦੌਰਾਨ ਵਿਸ਼ਾਲ ਨੇ ਪੱਟੀ ਵਾਸੀ ਆਪਣੇ ਦੋਸਤ ਰਾਜਿੰਦਰ ਸਿੰਘ ਨੂੰ ਬੁਲਾ ਲਿਆ ਜੋ ਆਪਣੇ ਨਾਲ ਕਮਲਦੀਪ ਸਿੰਘ, ਇੰਦਰਜੀਤ ਸਿੰਘ ਮਨਿੰਦਰ ਸਿੰਘ ਤੇ ਹਰਜੋਤ ਸਿੰਘ ਨੂੰ ਵੀ ਲੈ ਆਇਆ । ਅੰਮ੍ਰਿਤਸਰ ਪਹੁੰਚ ਕੇ ਇਨ੍ਹਾਂ ਲੋਕਾਂ ਨੇ ਸੰਨੀ ਦਾ ਘਰ ਲੱਭਿਆ ਪਰ ਇਸ ਦੌਰਾਨ ਉਨਾਂ ਨੇ ਉਲਝਣ ਵਿੱਚ ਆ ਕੇ ਸਤਨਾਮ ਸਿੰਘ ਦੇ ਘਰ ਦੇ ਬਾਹਰ ਆਕੇ ਨਾ ਸਿਰਫ ਗੰਦੀਆਂ ਗੰਦੀਆਂ ਗਾਲਾਂ ਕੱਢੀਆਂ ਬਲਕਿ ਉਸਦੇ ਘਰ ਦੇ ਗੇਟ ‘ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਅਨੂੰਸਾਰ ਜਾਂਚ ਅਜੇ ਜਾਰੀ ਹੈ ਤੇ ਫਰਾਰ ਲੋਕਾਂ ਦੇ ਫੜੇ ਜਾਣ ‘ਤੇ ਅੱਗੇ ਕਈ ਹੋਰ ਖੁਲਾਸੇ ਹੋਣ ਦੀ ਉਮੀਦ ਹੈ ।

ਇੱਥੇ ਦੱਸ ਦਈਏ ਕਿ ਬੀਤੇ ਦਿਨੀ ਪ੍ਰਸਿੱਧ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਮਾਝੇ ਦੇ ਇਲਾਕੇ ਵਿੱਚ ਦੀਵਾਨ ਸਜਾਏ ਜਾਣ ਦਾ ਐਲਾਨ ਕੀਤਾ ਸੀ ਤੇ ਦੀਨਾਨਗਰ ਬਾਈ ਪਾਸ ਤੇ ਸਥਿਤ 10 ਪਿੰਡਾਂ ਦੀ ਪੰਚਾਇਤ ਕਮੇਟੀ ਨੇ ਜਿਲਾਹ ਪ੍ਰਸ਼ਾਸਨ ਕੋਲ ਇਹ ਤਿੰਨ ਦਿਨਾਂ ਦੀਵਾਨ ਸਜਾਏ ਜਾਣ ਲਈ ਇਜਾਜ਼ਤ ਮੰਗੀ ਸੀ । ਜਿਸ ਦਾ ਦਮਦਮੀ ਟਕਸਾਲ ਤੇ ਕੁਝ ਹੋਰ ਸਿੱਖ ਜਥੇਬੰਦੀਆਂ ਨੇ ਵਿਰੋਧ ਕਰਦਿਆਂ ਜਿਲਾਹ ਪ੍ਰਸ਼ਾਸ਼ਨ ਕੋਲ ਇਹ ਦੀਵਾਨ ਨਾ ਕਰਵਾਏ ਜਾਣ ਸਬੰਧੀ ਲਿਖਤੀ ਬੇਨਤੀ ਕੀਤੀ ਸੀ ਤੇ ਕਿਹਾ ਸੀ ਕਿ ਜੇਕਰ ਪ੍ਰਸ਼ਾਸ਼ਨ ਨੇ ਉਹਨਾਂ ਦੀ ਮੰਗ ਨਾ ਮੰਨੀ ਤੈਂ ਉਹ ਹਰ ਕੁਰਬਾਨੀ ਦੇਣ ਲਈ ਤਿਆਰ ਹਨ ।

]]>