clat 2019 – D5 News https://punjabi.newsd5.in Truth Seeking News Network. Sat, 15 Dec 2018 05:44:44 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png clat 2019 – D5 News https://punjabi.newsd5.in 32 32 ਬਰਗਾੜੀ ‘ਚ ਫੇਰ ਬਣੇ ਕਰਫ਼ਿਊ ਵਰਗੇ ਹਾਲਾਤ ! (ਵੀਡੀਓ) https://punjabi.newsd5.in/%e0%a8%ac%e0%a8%b0%e0%a8%97%e0%a8%be%e0%a9%9c%e0%a9%80-%e0%a8%9a-%e0%a8%ab%e0%a9%87%e0%a8%b0-%e0%a8%ac%e0%a8%a3%e0%a9%87-%e0%a8%95%e0%a8%b0%e0%a8%ab%e0%a8%bc%e0%a8%bf%e0%a8%8a-%e0%a8%b5%e0%a8%b0/ Sat, 15 Dec 2018 05:39:38 +0000 https://punjabi.newsd5.in/?p=38207 ਬਰਗਾੜੀ : ਅਕਾਲੀ ਦਲ 1920 ਦੇ ਜਰਨਲ ਸੱਕਤਰ ਬੂਟਾ ਸਿੰਘ ਰਣਸੀਂਕੇ ਵਲੋਂ 18 ਦਸੰਬਰ ਨੂੰ ਮੁੜ ਬਰਗਾੜੀ ਦੀ ਧਰਤੀ ਤੇ ਇਕੱਠੇ ਹੋਣ ਦੇ ਸੱਦੇ ਮਗਰੋ ਪ੍ਰਸ਼ਾਸ਼ਨ ਨੇ ਵੀ ਕਮਰ ਕਸ ਲਈ ਹੈ ਅਤੇ ਬਰਗਾੜੀ ਦੀ ਦਾਣਾ ਮੰਡੀ ਵਾਲੀ ਜਗ੍ਹਾ ਤੇ ਜਿਥੇ ਇਨਸਾਫ ਮੋਰਚਾ ਚਲ ਰਿਹਾ ਸੀ। ਹੁਣ ਉਸ ਜਗ੍ਹਾ ਤੇ ਕੰਡਿਆਲੀ ਤਾਰ ਨਾਲ ਤਾਰਬੰਦੀ ਕਰ ਦਿੱਤੀ ਗਈ ਹੈ ਅਤੇ ਪੁਲਿਸ ਪੂਰੀ ਤਰਾਂ ਮੁਸਤੈਦ ਹੋ ਗਈ ਹੈ ਅਤੇ ਧਾਰਾ 144 ਲਗਾ ਦਿਤੀ ਗਈ ਹੈ। ਇਸ ਦੌਰਾਨ ਕੋਟਕਪੂਰਾ ਦੇ ਡੀ ਐਸ ਪੀ ਕੁਲਦੀਪ ਸਿੰਘ ਸੋਹੀ ਨੇ ਦਸਿਆ ਕਿ ਬਰਗਾੜੀ ਦੀ ਅਨਾਜ ਮੰਡੀ ਵਾਲੀ ਇਸ ਜਗ੍ਹਾ ਤੇ ਜਿਲਾ ਮੈਜਿਸਟਰੇਟ ਵਲੋਂ ਧਾਰਾ 144 ਦੇ ਫੌਜਦਾਰੀ ਹੁਕਮ ਲਾਗੂ ਕਰ ਦਿੱਤੇ ਗਏ ਹਨ।

Read Also ਪਾਰਲੀਮੈਂਟ ‘ਚ ਬਰਗਾੜੀ ਤੇ ਬੇਅਦਬੀ ਦੀ ਗੂੰਜ (ਵੀਡੀਓ)

ਉਹਨਾਂ ਦੱਸਿਆ ਕਿ ਇਥੇ ਵਿਸ਼ੇਸ਼ ਤੌਰ ਤੇ ਪੁਲਿਸ ਦੀ ਟੁਕੜੀ ਤਾਇਨਾਤ ਕੀਤੀ ਗਈ ਹੈ। ਅਕਾਲੀ ਦਲ 1920 ਦੇ ਜਰਨਲ ਸੱਕਤਰ ਬੂਟਾ ਸਿੰਘ ਰਣਸੀਂਕੇ ਵਲੋਂ 18 ਦਸੰਬਰ ਨੂੰ ਮੁੜ ਬਰਗਾੜੀ ਦੀ ਧਰਤੀ ਤੇ ਇਕੱਠੇ ਹੋਣ ਦਾ ਸੱਦਾ ਦਿੱਤਾ ਗਿਆ ਹੈ ਤਾਂ ਜੋ ਇਨਸਾਫ ਮੋਰਚੇ ਨੂੰ ਜਥੇਦਾਰ ਮੰਡ ਕਰਕੇ ਧਰਤੀ ਤੇ ਡਿਗਣ ਨਾਲ ਜੋ ਠੇਸ ਪਹੁੰਚੀ ਹੈ। ਉਸ ਬਾਰੇ ਵਿਚਾਰਾਂ ਕੀਤੀਆਂ ਜਾ ਸਕਣ ਅਤੇ ਕੋਈ ਰਣਨੀਤੀ ਤੈਅ ਕੀਤੀ ਜਾ ਸਕੇ। ਇਸ ਮੌਕੇ ਪ੍ਰਸ਼ਾਸ਼ਨ ਨੇ ਵੀ ਕਮਰ ਕਸ ਲਈ ਹੈ।ਜਿਲਾ ਮੈਜਿਸਟਰੇਟ ਵਲੋਂ ਬਰਗਾੜੀ ‘ਚ ਧਾਰਾ 144 ਦੇ ਫੌਜਦਾਰੀ ਹੁਕਮ ਲਾਗੂ ਕਰ ਦਿੱਤੇ ਹਨ।

]]>