chowk – D5 News https://punjabi.newsd5.in Truth Seeking News Network. Mon, 26 Nov 2018 11:31:40 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png chowk – D5 News https://punjabi.newsd5.in 32 32 ਸੁੱਖੀ ਰੰਧਾਵਾ ਨੇ ਲਾਇਆ ਮੌਕੇ ਤੇ ਚੌਕਾ, ਕਿਹਾ ਬੀਬੀ ਬਾਦਲ ਹੁਣ ਦੱਸੇ ਕਿਸ ਮੂੰਹ ਨਾਲ ਜਾਵੇਗੀ ਪਾਕਿਸਤਾਨ? https://punjabi.newsd5.in/%e0%a8%b8%e0%a9%81%e0%a9%b1%e0%a8%96%e0%a9%80-%e0%a8%b0%e0%a9%b0%e0%a8%a7%e0%a8%be%e0%a8%b5%e0%a8%be-%e0%a8%a8%e0%a9%87-%e0%a8%b2%e0%a8%be%e0%a8%87%e0%a8%86-%e0%a8%ae%e0%a9%8c%e0%a8%95%e0%a9%87/ Mon, 26 Nov 2018 11:31:40 +0000 https://punjabi.newsd5.in/?p=36139 ਬਟਾਲਾ : ਗੁਰੂ ਨਾਨਕ ਸਾਹਿਬ ਨੇ ਕਿਹਾ ਹੈ ਕਿ, “ਬਹੁਤਾ ਬੋਲਣੁ ਝਖਣੁ ਹੋਇ” ਯਾਨੀ ਕਿ ਮਨੁੱਖ ਨੂੰ ਸੋਚ ਸਮਝ ਕੇ ਤੇ ਘੱਟ ਬੋਲਣਾ ਚਾਹੀਦਾ ਹੈ ਕਿਉਂਕਿ ਜ਼ਿਆਦਾ ਬੋਲਣਾ ਝੱਖ ਯਾਨੀ ਬੇਮਤਲਬੀਆਂ ਗੱਲਾਂ ਕਰਨ ਦੇ ਬਰਾਬਰ ਹੁੰਦਾ ਹੈ। ਇਹੋ ਕੁਝ ਹੋ ਰਿਹਾ ਹੈ ਅੱਜ ਬੀਬੀ ਹਰਸਿਮਰਤ ਕੌਰ ਬਾਦਲ ਦੇ ਉਸ ਬਿਆਨ ਨਾਲ ਜਿਨ੍ਹਾਂ ਨੇ ਜਦੋਂ ਨਵਜੋਤ ਸਿੰਘ ਸਿੱਧੂ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿਚ ਪਾਕਿਸਤਾਨ ਗਏ ਸੀ ਤਾਂ ਉਨ੍ਹਾਂ ਉਦੋਂ ਕਿਹਾ ਸੀ ਕਿ ਸਿੱਧੂ ਨੇ ਪਾਕਿਸਤਾਨ ਵਰਗੇ ਦੁਸ਼ਮਣ ਦੇਸ਼ ਨਾਲ ਦੋਸਤੀ ਨਿਭਾਉਣ ਲਈ ਆਪਣੇ ਦੇਸ਼ ਪ੍ਰੇਮ ਦੀ ਭਾਵਨਾ ਨੂੰ ਪਿੱਛੇ ਛੱਡ ਗਏ ਹਨ। ਉਨ੍ਹਾਂ ਕਿਹਾ ਸੀ ਕਿ ਸਿੱਧੂ ਉਸ ਪਾਕਿਸਤਾਨੀ ਜਨਰਲ ਦੇ ਗਲੇ ਮਿਲੇ ਹਨ ਜੋ ਰੋਜ਼ ਭਾਰਤੀ ਫੌਜੀਆਂ ਦੇ ਗਲੇ ਵੱਢ ਕੇ ਉਨ੍ਹਾਂ ਨੂੰ ਮਾਰਨ ਦੇ ਹੁਕਮ ਦਿੰਦਾ ਹੈ। ਉਸ ਵੇਲੇ ਸ਼ਾਇਦ ਹਰਸਿਮਰਤ ਬਾਦਲ ਦੇ ਇਹ ਚਿੱਤ ਚੇਤੇ ਵੀ ਨਹੀਂ ਸੀ ਕਿ ਕਿਸਮਤ ਉਨ੍ਹਾਂ ਨੂੰ ਬਹੁਤ ਜਲਦ ਉਸੇ ਦੇਸ਼ ਵਿੱਚ ਆਪਣੇ ਆਪ ਭੇਜਣ ਜਾ ਰਹੀ ਹੈ ਜਿਸ ਦੇਸ਼ ਦੀ ਉਹ ਮੀਡੀਆ ਵਿੱਚ ਬਦਖੋਈ ਕਰਦਿਆਂ ਨਹੀਂ ਸੀ ਥੱਕਦੀ।

Read Also ਹਰਸਿਮਰਤ ਨੇ ਮਿਲਣ ਪਹੁੰਚੇ ‘ਆਪ’ ਆਗੂ, ਬੀਬੀ ਬਾਦਲ ਨੇ ਕੀਤਾ ਅਣਦੇਖਿਆ

ਜੀ ਹਾਂ, ਸਮੇਂ ਨੇ ਅੱਜ ਅਜਿਹਾ ਪਲਟਾ ਮਾਰਿਆ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਇਮਰਾਨ ਖਾਨ ਵਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇ ਜਾਣ ਮੌਕੇ ਪਾਕਿਸਤਾਨ ਵਿੱਚ ਰੱਖੇ ਗਏ ਸਮਾਗਮ ਦੌਰਾਨ ਸ਼ਾਮਲ ਹੋਣ ਦਾ ਸੱਦਾ ਮਿਲਣ ਤੋਂ ਬਾਅਦ ਉਨ੍ਹਾਂ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਵੀ ਸੱਦਾ ਭੇਜਿਆ ਸੀ ਪਰ ਸੁਸ਼ਮਾ ਸਵਰਾਜ ਨੇ ਸ਼ਾਇਦ ਇਸਦਾ ਅਕਾਲੀਆਂ ਨੂੰ ਸਿਆਸੀ ਲਾਹਾ ਦੇਣ ਲਈ ਹਰਸਿਮਰਤ ਕੌਰ ਬਾਦਲ ਅਤੇ ਹਰਦੀਪ ਸਿੰਘ ਪੁਰੀ ਨੂੰ ਪਾਕਿਸਤਾਨ ਭੇਜਣ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਲੋਕ ਹੁਣ ਇੱਕ ਵਾਰ ਫਿਰ ਸੋਸ਼ਲ ਮੀਡੀਆ ਤੇ ਪਏ ਹਰਸਿਮਰਤ ਕੌਰ ਬਾਦਲ ਦੇ ਉਸ ਬਿਆਨ ਨੂੰ ਦੁਬਾਰਾ ਚਲਾ-ਚਲਾ ਕੇ ਸੁਣ ਰਹੇ ਹਨ ਜਿਸ ਵਿਚ ਉਹ ਸਿੱਧੂ ਦੀ ਪਾਕਿਸਤਾਨ ਜਾਣ ’ਤੇ ਨਿੰਦਿਆ ਕਰ ਰਹੇ ਹਨ।

ਭਾਵੇਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਇਹ ਕਹਿ ਕੇ ਹਰਸਿਮਰਤ ਬਾਦਲ ਦਾ ਬਚਾਅ ਕਰ ਰਹੇ ਹਨ ਕਿ ਉਸ ਵੇਲੇ ਦੇ ਪਾਕਿਸਤਾਨੀ ਸੱਦੇ ਤੇ ਹੁਣ ਵਾਲੇ ਸੱਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਪਰ ਇਸ ਸਬੰਧ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਹੁਣ ਮੌਕੇ ਤੇ ਚੌਕਾ ਮਾਰਦਿਆਂ ਕਿਹਾ ਕਿ ਹੁਣ ਬੀਬੀ ਹਰਸਿਮਰਤ ਕੌਰ ਬਾਦਲ ਦੱਸੇ ਕਿ ਉਹ ਕਿਸ ਮੂੰਹ ਨਾਲ ਪਾਕਿਸਤਾਨ ਜਾਵੇਗੀ? ਕਿਉਂਕਿ ਇਸ ਨੇ ਨਵਜੋਤ ਸਿੱਧੂ ਦੀ ਸਭ ਤੋਂ ਵੱਧ ਨਿੰਦਿਆ ਕੀਤੀ ਸੀ ਤੇ ਕਿਹਾ ਸੀ ਕਿ ਸਿੱਧੂ ਨੇ ਪਾਕਿਸਤਾਨ ਜਾ ਕੇ ਭਾਰਤੀ ਸਰਹੱਦਾਂ ਤੇ ਸ਼ਹੀਦ ਹੁੰਦੇ ਸੈਨਿਕਾਂ ਦੀ ਸ਼ਹਾਦਤ ਦਾ ਅਪਮਾਨ ਕੀਤਾ ਹੈ।

ਉਨ੍ਹਾਂ ਕਿਹਾ ਕਿ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਇਹ ਸਾਫ ਕਰਨਾ ਚਾਹੀਦਾ ਹੈ ਕਿ ਪਿਛਲੇ 10 ਸਾਲਾਂ ਦੀ ਅਕਾਲੀ-ਭਾਜਪਾ ਸਰਕਾਰ ਦੇ ਦੌਰਾਨ ਉਹ ਕਿੰਨੀ ਵਾਰ ਪਾਕਿਸਤਾਨ ਜਾ ਕੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਆਏ ਹਨ? ਇਸ ਮੌਕੇ ਰੰਧਾਵਾ ਨੇ ਕਿਹਾ ਕਿ ਅਕਾਲੀਆਂ ਵਿੱਚੋਂ ਜੇਕਰ ਕੋਈ ਸਭ ਤੋਂ ਵੱਧ ਪ੍ਰਸ਼ੰਸਾ ਅਤੇ ਵਧਾਈ ਦਾ ਪਾਤਰ ਹੈ ਉਹ ਹਨ ਸਵਰਗਵਾਸੀ ਜੱਥੇਦਾਰ ਕੁਲਦੀਪ ਸਿੰਘ ਵਡਾਲਾ ਜਿਨ੍ਹਾਂ ਨੇ ਉਸ ਵੇਲੇ ਇਹ ਲਾਂਘਾ ਖੋਲ੍ਹੇ ਜਾਣ ਲਈ ਅਰਦਾਸ ਸਮਾਗਮਾਂ ਦੀ ਸ਼ੁਰੂਆਤ ਕੀਤੀ ਸੀ ਜਿਸ ਵੇਲੇ ਲਾਂਘਾ ਖੋਲ੍ਹੇ ਜਾਣ ਦੀ ਅਜੇ ਉਮੀਦ ਵੀ ਨਹੀਂ ਸੀ।

ਇੱਧਰ ਦੂਜੇ ਪਾਸੇ ਇਸ ਸਾਰੇ ਵਰਤਾਰੇ ਨੂੰ ਦੂਰ ਬੈਠੇ ਵੇਖ ਰਹੇ ਸਿਆਸੀ ਚੂੰਢੀ ਵੱਢ ਵੀ ਹਰਸਿਮਰਤ ਬਾਦਲ ਦੇ ਉਸ ਬਿਆਨ ਨੂੰ ਮੁੜ-ਮੁੜ ਸੁਣ ਕੇ ਕਹਿੰਦੇ ਹਨ ਕਿ ਦੁਸ਼ਮਣ ਮੁਲਕ ਤਾਂ ਪਾਕਿਸਤਾਨ ਅੱਜ ਵੀ ਹੈ, ਹਰਸਿਮਰਤ ਨੇ ਨਿੰਦਿਆ ਦੁਸ਼ਮਣ ਮੁਲਕ ’ਚ ਜਾਣ ਦੀ ਕੀਤੀ ਸੀ ਨਾ ਕਿ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਦੀ। ਕੁੱਲ ਮਿਲਾ ਕੇ ਦੋਵੇਂ ਕੁਝ ਵੀ ਕਹੀ ਜਾਣ ਪਰ ਅੰਤ ਵਿੱਚ ਇਹ ਕਹਿਣਾ ਜਰੂਰ ਬਣਦਾ ਹੈ ਕਿ ਕਰੀ ਜਾਓ ਬਚਾਅ ਤੇ ਕਰੀ ਜਾਓ ਇੱਕ ਦੂਜੇ ਤੇ ਸਿਆਸੀ ਹਮਲੇ ਪਰ ਭੁੱਲਿਓ ਨਾ! ਕਿ ਇਹ ਪਬਲਿਕ ਹੈ, ਇਹ ਸਭ ਜਾਣਦੀ ਹੈ।

]]>