children fight – D5 News https://punjabi.newsd5.in Truth Seeking News Network. Thu, 05 May 2022 09:08:38 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png children fight – D5 News https://punjabi.newsd5.in 32 32 ਬੱਚਿਆਂ ਦੀ ਲੜਾਈ ਕਾਰਨ ਦੋ ਭਾਈਚਾਰਿਆਂ ‘ਚ ਝੜਪ, 3 ਗ੍ਰਿਫ਼ਤਾਰ, 37 ਹਿਰਾਸਤ ‘ਚ https://punjabi.newsd5.in/%e0%a8%ac%e0%a9%b1%e0%a8%9a%e0%a8%bf%e0%a8%86%e0%a8%82-%e0%a8%a6%e0%a9%80-%e0%a8%b2%e0%a9%9c%e0%a8%be%e0%a8%88-%e0%a8%95%e0%a8%be%e0%a8%b0%e0%a8%a8-%e0%a8%a6%e0%a9%8b-%e0%a8%ad%e0%a8%be%e0%a8%88/ Thu, 05 May 2022 09:07:21 +0000 https://punjabi.newsd5.in/?p=156001 ਨਵੀਂ ਦਿੱਲੀ . ਰਾਜਧਾਨੀ ਦਿੱਲੀ ਦੇ ਵੈਲਕਮ ਇਲਾਕੇ ‘ਚ ਦੇਰ ਰਾਤ ਦੋ ਭਾਈਚਾਰਿਆਂ ‘ਚ ਝੜਪ ਹੋ ਗਈ। ਨੌਬਤ ਪੱਥਰਬਾਜ਼ੀ ਤੱਕ ਪਹੁੰਚ ਗਈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਿਲਸਿਲੇ ‘ਚ 37 ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਅਤੇ 3 ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਸਵੇਰੇ 9 ਵਜ ਕੇ 50 ਮਿੰਟ ‘ਤੇ ਪੁਲਿਸ ਨੂੰ ਵੈਲਕਮ ਪੁਲਿਸ ਥਾਣੇ ਅਧੀਨ ਖੇਤਰ ‘ਚ ਫੋਟੋ ਚੌਂਕ ਨੇੜੇ ਝਗੜੇ ਦੀ ਸੂਚਨਾ ਮਿਲੀ।

Terrorist Arrest : ਲਓ ਟੁੱਟੂ ਸਰਕਾਰ? ਹਥਿ+ਆਰਾਂ ਦਾ ਟਰੱਕ, ਫੜ੍ਹੇ ਗਏ ਅੱਤ+ਵਾਦੀ | D5 Channel Punjabi

ਅਧਿਕਾਰੀਆਂ ਨੇ ਕਿਹਾ ਕਿ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਵਧੇਰੇ ਫੋਰਸ ਤਾਇਨਾਤ ਕੀਤੀ ਗਈ। ਸ਼ੁਰੂਆਤੀ ਜਾਂਚ ‘ਚ ਪਤਾ ਲੱਗਾ ਕਿ ਵੈਲਕਮ ਦੇ ਐਕਸ ਅਤੇ ਵਾਈ ਬਲਾਕ ਦੇ ਪਾਰਕ ‘ਚ ਬੱਚੀਆਂ ਦਰਮਿਆਨ ਝਗੜਾ ਹੋਇਆ ਸੀ। ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਵਿਵਾਦ ਇੰਨਾ ਵੱਧ ਗਿਆ ਕਿ ਇਸ ਨੇ ਦੋ ਭਾਈਚਾਰੇ ਵਿਚਾਲੇ ਝਗੜੇ ਦਾ ਰੂਪ ਲੈ ਲਿਆ। ਪਾਰਕ ‘ਚ ਹੋਰ ਲੋਕਾਂ ਦੇ ਇਕੱਠੇ ਹੋਣ ਮਗਰੋਂ ਸਥਾਨਕ ਲੋਕਾਂ ਨੇ ਫਿਰਕੂ ਹਿੰਸੇ ਦੇ ਡਰ ਤੋਂ ਪੁਲਿਸ ਨੂੰ ਸੂਚਨਾ ਦਿੱਤੀ ਸੀ। ਪੁਲਿਸ ਨੇ ਕਿਹਾ ਕਿ ਸਥਿਤੀ ਕੰਟਰੋਲ ਵਿਚ ਹੈ ਅਤੇ ਸੀ.ਆਰ.ਪੀ.ਐੱਫ. ਦੀ ਧਾਰਾ – 108 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਦੋਸ਼ੀਆਂ ਦੀ ਪਛਾਣ ਕਰਨ ਲਈ ਨਾਗਰਿਕ ਭਾਈਚਾਰਾ ਕਮੇਟੀ ਦੇ ਮੈਂਬਰਾਂ ਨੂੰ ਬੁਲਾਇਆ ਗਿਆ ਹੈ।

]]>