chamoli district – D5 News https://punjabi.newsd5.in Truth Seeking News Network. Mon, 10 Oct 2022 05:21:40 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png chamoli district – D5 News https://punjabi.newsd5.in 32 32 ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਅੱਜ ਹੋਣਗੇ ਬੰਦ https://punjabi.newsd5.in/%e0%a8%b8%e0%a9%8d%e0%a8%b0%e0%a9%80-%e0%a8%b9%e0%a9%87%e0%a8%ae%e0%a8%95%e0%a9%81%e0%a9%b0%e0%a8%9f-%e0%a8%b8%e0%a8%be%e0%a8%b9%e0%a8%bf%e0%a8%ac-%e0%a8%a6%e0%a9%87-%e0%a8%95%e0%a8%bf%e0%a8%b5/ Mon, 10 Oct 2022 05:21:40 +0000 https://punjabi.newsd5.in/?p=179869 ਦੇਹਰਾਦੂਨ : ਉੱਤਰਾਖੰਡ ਦੇ ਚਮੋਲੀ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਅੱਜ ਯਾਨੀ ਕਿ 10 ਅਕਤੂਬਰ ਦੁਪਹਿਰ 1.30 ਵਜੇ ਸਰਦ ਰੁੱਤ ਲਈ ਬੰਦ ਕਰ ਦਿੱਤੇ ਜਾਣਗੇ। ਦੱਸ ਦਈਏ ਕਿ ਸ੍ਰੀ ਹੇਮਕੁੰਟ ਸਾਹਿਬ ਵਿਖੇ ਰੁੱਕ-ਰੁੱਕ ਕੇ ਬਰਫ਼ਬਾਰੀ ਹੋ ਰਹੀ ਹੈ, ਜਿਸ ਕਾਰਨ ਬਰਫ਼ ਦੀ ਮੋਟੀ ਪਰਤ ਜੰਮ ਚੁੱਕੀ ਹੈ। ਇਨ੍ਹਾਂ ਹਲਾਤਾਂ ਨੂੰ ਵੇਖਦੇ ਹੋਏ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਨੇ ਕਿਵਾੜ ਬੰਦ ਕਰਨ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ।

Tinu ਦੀ Girlfriend ਨੇ ਦੱਸਿਆ ਅਸਲ ਟਿਕਾਣਾ ! Jenny Johan ਦੇ ਹੱਕ ‘ਚ ਆਈਆ ਮੂਸੇਵਾਲਾ ਦਾ ਪਰਿਵਾਰ

ਦੱਸਣਯੋਗ ਹੈ ਕਿ ਸਮੁੰਦਰ ਤਲ ਤੋਂ 15,225 ਫੁੱਟ ਦੀ ਉੱਚਾਈ ’ਤੇ ਚਮੋਲੀ ਜ਼ਿਲ੍ਹੇ ’ਚ ਸਥਿਤ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਇਸ ਸਾਲ 22 ਮਈ ਨੂੰ ਖੋਲ੍ਹੇ ਗਏ ਸਨ। ਕਿਵਾੜ ਖੋਲ੍ਹੇ ਜਾਣ ਮਗਰੋਂ 2 ਲੱਖ ਤੋਂ ਵੱਧ ਸ਼ਰਧਾਲੂ ਗੁਰਦੁਆਰਾ ਸਾਹਿਬ ਨਤਮਸਤਕ ਹੋਏ। ਸ੍ਰੀ ਹੇਮਕੁੰਟ ਸਾਹਿਬ ਦੇ ਉੱਪ ਪ੍ਰਧਾਨ ਨਰਿੰਦਰ ਜੀਤ ਬਿੰਦਰਾ ਨੇ 7 ਸਤੰਬਰ ਨੂੰ ਜਾਣਕਾਰੀ ਦਿੱਤੀ ਸੀ ਕਿ 10 ਅਕਤੂਬਰ ਨੂੰ ਕਿਵਾੜ ਬੰਦ ਕਰ ਦਿੱਤੇ ਜਾਣਗੇ। ਸ੍ਰੀ ਹੇਮਕੁੰਟ ਸਾਹਿਬ ਨੂੰ ਉੱਤਰਾਖੰਡ ਦਾ 5ਵਾਂ ਧਾਮ ਮੰਨਿਆ ਜਾਂਦਾ ਹੈ। ਹਰ ਗਰਮੀਆਂ ’ਚ ਦੁਨੀਆ ਭਰ ਤੋਂ ਹਜ਼ਾਰਾਂ ਸ਼ਰਧਾਲੂ ਇੱਥੇ ਨਤਮਸਤਕ ਹੋਣ ਲਈ ਆਉਂਦੇ ਹਨ। ਗੁਰਦੁਆਰਾ ਸਾਹਿਬ ਇਕ ਝੀਲ ਦੇ ਕਿਨਾਰੇ ਸਥਿਤ ਹੈ।

]]>