Canadian Ministers and MLAs – D5 News https://punjabi.newsd5.in Truth Seeking News Network. Fri, 08 Apr 2022 19:06:25 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Canadian Ministers and MLAs – D5 News https://punjabi.newsd5.in 32 32 ਕਨੇਡਾ ਦੇ ਸੂਬੇ ਓਨਟਾਰੀਓ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੈੱਬ ਮੁਲਾਕਾਤ https://punjabi.newsd5.in/ministers-and-mlas-of-ontario-state-hold-a-meeting-with-cm-bhagwant-mann-through-video-conferencing/ Fri, 08 Apr 2022 18:02:52 +0000 https://punjabi.newsd5.in/?p=152237 ਟੋਰਾਟੋ – ਕਨੇਡਾ ਦੇ ਵੱਡੇ ਸੂਬੇ ਓਨਟਾਰੀਓ ਦੇ ਮੰਤਰੀਆਂ ਤੇ ਵਿਧਾਇਕਾਂ ਨੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਹ ਜ਼ਿੰਮੇਵਾਰੀ ਸੰਭਾਲਣ ‘ਤੇ ਸ਼ੁਭਕਾਮਨਾਵਾਂ ਦਿੱਤੀਆਂ ।

ਇਸ ਮੌਕੇ ਕਨੇਡਾ ਦੇ ਸੂਬੇ ਓਨਟਾਰੀਓ ਦੇ ਵਿਧਾਇਕਾਂ ਨੇ ਸੂਬੇ ਦੇ ਪ੍ਰੀਮੀਅਰ ਡੱਗ ਫੋਰਡ ਸਰਕਾਰ ਵੱਲੋਂ ਕਿਹਾ ਕਿ ਆਪਣੇ ਸਾਥੀਆਂ ਨਾਲ ਮਿਲ ਕੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਜੁੜ ਕੇ ਬਹੁਤ ਖੁਸ਼ੀ ਹੋਈ। ਪਰਮ ਗਿੱਲ, ਐਮਪੀਪੀ, ਮੰਤਰੀ ਪ੍ਰਭਮੀਤ ਸਿੰਘ ਸਰਕਾਰੀਆ, ਨੀਨਾ ਤਾਂਗੜੀ ਅਤੇ ਦੀਪਕ ਆਨੰਦ , ਅਮਰਜੀਤ ਸੰਧੂ ਵਿਧਾਇਕਾਂ ਨੇ ਕਿਹਾ ਕਿ ਸਾਂਝੇ ਆਧਾਰਾਂ ਦੀ ਪੜਚੋਲ ਕਰਨ ਲਈ ਦੋਵੇਂ ਸਰਕਾਰਾਂ ਭਵਿੱਖ ਵਿੱਚ ਸਹਿਯੋਗ ਵਧਾ ਸਕਦੀਆਂ ਹਨ ਅਤੇ ਲੋਕਾਂ ਦੀ ਬਿਹਤਰ ਸੇਵਾ ਲਈ ਮਿਲ ਕੇ ਕੰਮ ਕਰ ਸਕਦੀਆਂ ਹਨ।ਇਸ ਮੁਲਾਕਾਤ ਦਾ ਆਪ ਆਗੂ ਸੁਦੀਪ  ਸਿੰਗਲਾਂ ਨੇ ਪ੍ਰਬੰਧ ਕੀਤਾ।

ਦੱਸ ਦਈਏ ਕਿ  ਕੈਨੇਡਾ ਵਿੱਚ ਵਸਦੇ ਪੰਜਾਬੀਆਂ ਨੇ  ਨਵੀਂ ਸਰਕਾਰ ਆਉਣ ‘ਤੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਉਮੀਦ ਵੀ ਜਤਾਈ ਹੈ ਕਿ  ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਬਿਹਤਰ ਪੈੜਾਂ ਪਾਵੇਗੀ ਅਤੇ ਇਸਦੇ ਨਾਲ ਹੀ  ਪੰਜਾਬ ਦੇ ਹਾਲਾਤਾਂ ਵਿੱਚ ਆਉਣ ਵਾਲੇ ਸਮੇਂ ਵਿੱਚ  ਸੁਧਾਰ  ਵੇਖਣ ਨੂੰ ਮਿਲੇਗਾ।

ਇਸਦੇ ਨਾਲ ਹੀ ਇਹ ਜਾਣਕਾਰੀ ਵੀ ਮਿਲ ਰਹੀ ਹੈ ਕਿ ਐਨਆਰਆਈ ਹੁਣ ਪੰਜਾਬ ਵਿੱਚ ਨਿਵੇਸ਼ ਕਰਨ ਨੂੰ ਲੈ ਕੇ ਵਿਚਾਰਾਂ ਕਰ ਰਹੇ ਹਨ। ਇਨ੍ਹਾਂ ਵਿੱਚੋਂ ਕੁਝ ਨਿਵੇਸ਼ਕ ਆਪਣੇ ਪਿਛੋਕੜ ਵਾਲੇ ਸੂਬੇ ਪੰਜਾਬ ‘ਚ ਬਿਹਤਰ ਮੌਕਿਆਂ ਦੀ ਤਲਾਸ਼ ‘ਚ ਹਨ ਤਾਂ ਜੋ ਉਹ ਇੱਥੇ ਆਪਣਾ ਵਿਉਪਾਰ ਅਤੇ ਕੰਮਕਾਜ ਸ਼ੁਰੂ ਕਰ ਸਕਣ। ਪਰ ਵਿਦੇਸ਼ ‘ਚ ਰਹਿੰਦੇ ਭਾਰਤੀਆਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਪੰਜਾਬ ‘ਚ ਨਿਵੇਸ਼ ਕਰਨ ਵਾਲਿਆਂ  ਲਈ ਨਿਯਮਾਂ ਨੂੰ ਲਚੀਲਾ ਅਤੇ ਲੋਕ ਪੱਖੀ ਬਣਾਉਣ ਦੀ ਲੋੜ ਹੈ ।

ਇੱਕ ਵਿਉਪਾਰੀ ਸੁਦੀਪ ਸਿੰਗਲਾ, ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਲੰਮੇ ਸਮੇਂ ਤੱਕ ਯਾਨੀ ਅਗਲੇ ਦੋ ਦਹਾਕਿਆਂ ਤੱਕ ਵੀ ਸੱਤਾ ਤੇ ਕਾਬਜ਼ ਰਹਿ ਸਕਦੀ ਹੈ ਅਤੇ ਇਸ ਦੇ ਨਾਲ ਇਹ ਵੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਵੀ ਆਮ ਆਦਮੀ ਪਾਰਟੀ ਦਾ ਪ੍ਰਦਰਸ਼ਨ ਵਧੀਆ ਰਹੇਗਾ ਅਤੇ ਉੱਥੇ ਵੀ ਉਨ੍ਹਾਂ ਦੀ ਸਰਕਾਰ ਬਣ ਸਕਦੀ ਹੈ।

D5 ਚੈਨਲ ਦੀ ਟੀਮ ਨਾਲ ਗੱਲਬਾਤ ਕਰਦਿਆਂ ਸੁਦੀਪ ਸਿੰਗਲਾ ਨੇ ਦੱਸਿਆ ਕਿ ਪਰਵਾਸੀ ਭਾਰਤੀਆਂ ਲਈ ਇਸ ਵੇਲੇ ਪੰਜਾਬ ਵਿੱਚ ਨਿਵੇਸ਼ ਕਰਨ ਲਈ ਕਾਫ਼ੀ ਵਾਜਬ ਕਾਰਨ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ‘ਚ ਟਿਕਵਾਂ ਮਾਹੌਲ ਦੇਣ ਨੂੰ ਯਕੀਨੀ ਬਣਾਏਗੀ ਅਤੇ ਇਸ ਗੱਲ ਦੇ ਉਦਾਹਰਣ ਵਜੋਂ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਨਮੂਨਾ ‘ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ’ ਵਾਲੀ ਗੱਲ ਕਹੀ ਜਾ ਸਕਦੀ ਹੈ।

]]>