cache of arms – D5 News https://punjabi.newsd5.in Truth Seeking News Network. Wed, 09 Sep 2020 07:48:08 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png cache of arms – D5 News https://punjabi.newsd5.in 32 32 ਜਿਹੜੇ ਖਾਲਿਸਤਾਨੀਆਂ ਨੂੰ ਕੀਤਾ ਸੀ ਦਿਲੀ ਪੁਲਿਸ ਨੇ ਕਾਬੂ!ਹੁਣ ਉਨਾਂ ਦੇ ਪਰਿਵਾਰ ਨੇ ਕੀਤੇ ਵੱਡੇ ਖੁਲਾਸੇ? https://punjabi.newsd5.in/%e0%a8%9c%e0%a8%bf%e0%a8%b9%e0%a9%9c%e0%a9%87-%e0%a8%96%e0%a8%be%e0%a8%b2%e0%a8%bf%e0%a8%b8%e0%a8%a4%e0%a8%be%e0%a8%a8%e0%a9%80%e0%a8%86%e0%a8%82-%e0%a8%a8%e0%a9%82%e0%a9%b0-%e0%a8%95%e0%a9%80-2/ Wed, 09 Sep 2020 07:48:08 +0000 https://punjabi.newsd5.in/?p=74840

]]>
ਜਿਹੜੇ ਖਾਲਿਸਤਾਨੀਆਂ ਨੂੰ ਕੀਤਾ ਸੀ ਦਿੱਲੀ ਪੁਲਿਸ ਨੇ ਕਾਬੂ ! ਹੁਣ ਉਨਾਂ ਦੇ ਪਰਿਵਾਰ ਨੇ ਕੀਤੇ ਵੱਡੇ ਖੁਲਾਸੇ? https://punjabi.newsd5.in/%e0%a8%9c%e0%a8%bf%e0%a8%b9%e0%a9%9c%e0%a9%87-%e0%a8%96%e0%a8%be%e0%a8%b2%e0%a8%bf%e0%a8%b8%e0%a8%a4%e0%a8%be%e0%a8%a8%e0%a9%80%e0%a8%86%e0%a8%82-%e0%a8%a8%e0%a9%82%e0%a9%b0-%e0%a8%95%e0%a9%80/ Wed, 09 Sep 2020 07:30:58 +0000 https://punjabi.newsd5.in/?p=74807 ਲੁਧਿਆਣਾ : ਬੀਤੇ ਕੁਝ ਦਿਨ ਪਹਿਲਾ ਦਿੱਲੀ ਪੁਲਿਸ ਨੇ ਹਥਿਆਰਾਂ ਸਮੇਤ ਫੜੇ ਪੰਜਾਬੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਜਿਨ੍ਹਾਂ ਦਾ ਸਬੰਧ ਬੱਬਰ ਖਾਲਸਾ ਨਾਲ ਦੱਸਿਆ ਜਾ ਰਿਹਾ ਸੀ ਪਰ ਹੁਣ ਇਸ ਮਾਮਲੇ ਨੂੰ ਲੈ ਭੁਪਿੰਦਰ ਸਿੰਘ ਦੀ ਪਤਨੀ ਆਪਣੇ ਪਤੀ ਨੂੰ ਹਥਿਆਰਾਂ ਸਮੇਤ ਫੜੇ ਜਾਣ ‘ਤੇ ਬਹੁਤ ਹੈਰਾਨ ਹੈ ਅਤੇ ਇਹ ਸੋਚ ਰਹੀ ਹੈ ਆਖਰਕਾਰ ਉਸ ਕੋਲ ਹਥਿਆਰ ਆਏ ਤਾਂ ਆਏ ਕਿਥੋਂ। ਪੀੜਿਤ ਪਤਨੀ ਦਾ ਕਹਿਣਾ ਹੈ ਉਸ ਦੇ ਪਤੀ ਨੂੰ ਝੂਠੇ ਦੋਸ਼ਾਂ ਤਹਿਤ ਫਸਾਇਆ ਗਿਆ ਹੈ।

ਲਓ ਜੀ! ਬਾਜਵਾ ਨੇ ਖੋਲ੍ਹ ‘ਤੇ ਸੁਮੇਧ ਸੈਣੀ ਦੇ ਅੰਦਰਲੇ ਭੇਦ,ਦੱਸਿਆ ਸੈਣੀ ਨੇ ਕਿਵੇਂ ਢਾਹੇ ‘ਚ ਤਸ਼ੱਦਦ!

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਭੁਪਿੰਦਰ ਸਿੰਘ ਉਰਫ ਦਿਲਾਵਰ ਦੀ ਪਤਨੀ ਬਲਜਿੰਦਰ ਕੌਰ ਨੇ ਆਖਿਆ ਕਿ ਉਸ ਦਾ ਪਤੀ ਪਿਛਲੇ ਸ਼ੁੱਕਰਵਾਰ ਨੂੰ 12 ਵਜੇ ਦੇ ਕਰੀਬ ਪਿੰਡ ਬਿੰਜਲ ਦੇ ਵਸਨੀਕ ਕੁਲਵੰਤ ਸਿੰਘ ਨਾਲ ਲੁਧਿਆਣਾ ਜਾਣ ਬਾਰੇ ਕਹਿ ਕੇ ਗਿਆ ਸੀ ਅਤੇ ਉਸਨੇ ਸ਼ਾਮ 5 ਵਜੇ ਤੱਕ ਘਰ ਵਾਪਸ ਆਉਣਾ ਸੀ ਪ੍ਰੰਤੂ ਸ਼ਾਮ 6 ਵਜੇ ਤੋਂ ਬਾਅਦ ਉਸ ਦਾ ਫੋਨ ਬੰਦ ਆਉਣ ਲੱਗ ਗਿਆ ਅਤੇ ਦੂਜੇ ਦਿਨ ਦਿੱਲੀ ਪੁਲਿਸ ਦਾ ਫੋਨ ਆਇਆ ਕਿ ਤੁਹਾਡੇ ਪਤੀ ਨੂੰ ਦਿੱਲੀ ਪੁਲਿਸ ਨੇ ਭਾਰੀ ਮਾਤਰਾ ‘ਚ ਹਥਿਆਰਾਂ ਸਮੇਤ ਕਾਬੂ ਕੀਤਾ ਹੈ।

🔴 Live 🔴 ਖਾਲਿਸਤਾਨੀਆਂ ‘ਤੇ ਸਰਕਾਰ ਦੀ ਵੱਡੀ ਕਾਰਵਾਈ,ਪਾਕਿਸਤਾਨ ਨੇ ਦਿੱਤੀ ਭਾਰਤ ਨੂੰ ਵੱਡੀ ਧਮਕੀ

ਦੱਸਣਯੋਗ ਹੈ ਕਿ ਭੁਪਿੰਦਰ ਸਿੰਘ ਉਰਫ ਦਿਲਾਵਰ ਪਿਛਲੇ ਸਾਲ ਖ਼ਾਲਿਸਤਾਨੀਆਂ ਨੂੰ ਫੰਡਿੰਗ ਮਾਮਲੇ ‘ਚ ਮੋਹਾਲੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਬਲਕਿ 2016 ਵਿਚ ਦਿਲਾਵਰ ‘ਤੇ ਇੱਕ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਤੋਂ ਬਾਅਦ ਉਸ ਦੇ ਖਿਲਾਫ਼ ਰੈੱਡ ਅਲਰਟ ਜ਼ਾਰੀ ਕੀਤਾ ਹੋਇਆ ਸੀ। ਜਿਸ ਦੇ ਚੱਲਦਿਆਂ ਉਸਨੂੰ ਦੁਬਈ ਤੋਂ ਡਿਪੋਰਟ ਕਰਵਾਇਆ ਗਿਆ ਅਤੇ ਜਦੋਂ ਦਿਲਾਵਰ ਇੰਡੀਆ ਵਾਪਸ ਆਇਆ ਤਾਂ ਉਸ ਨੂੰ ਮੋਹਾਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਉਸ ਮਾਮਲੇ ‘ਚ ਜਮਾਨਤ ‘ਤੇ ਬਾਹਰ ਆਉਣ ਤੋਂ ਬਾਅਦ ਆਪਣੇ ਪਿੰਡ ਰਹਿ ਰਿਹਾ ਸੀ ਤੇ ਡਰਾਇਵਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸਣ ਕਰ ਰਿਹਾ ਸੀ।

]]>