Bulldozer – D5 News https://punjabi.newsd5.in Truth Seeking News Network. Sat, 23 Apr 2022 06:32:03 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Bulldozer – D5 News https://punjabi.newsd5.in 32 32 ‘ਸੰਵਿਧਾਨ ਅਲਮਾਰੀ ‘ਚ ਬੰਦ, ਬੁਲਡੋਜ਼ਰ ‘ਤੇ ਟਰੈਕਟਰ ਕਰਨਗੇ ਮੁਕਾਬਲਾ’ https://punjabi.newsd5.in/%e0%a8%b8%e0%a9%b0%e0%a8%b5%e0%a8%bf%e0%a8%a7%e0%a8%be%e0%a8%a8-%e0%a8%85%e0%a8%b2%e0%a8%ae%e0%a8%be%e0%a8%b0%e0%a9%80-%e0%a8%9a-%e0%a8%ac%e0%a9%b0%e0%a8%a6-%e0%a8%ac%e0%a9%81%e0%a8%b2%e0%a8%a1/ Sat, 23 Apr 2022 06:32:03 +0000 https://punjabi.newsd5.in/?p=154239 ਨਵੀਂ ਦਿੱਲੀ : ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਬੁਲਡੋਜ਼ਰ ਕਾਰਵਾਈ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਇਕ ਵਿਸ਼ੇਸ਼ ਧਰਮ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਉਸ ਨਾਲ ਕੌਮਾਂਤਰੀ ਪੱਧਰ ਤੇ ਗਲਤ ਸੰਦੇਸ਼ ਜਾ ਰਿਹਾ ਹੈ।ਇਸ ਦੇ ਨਾਲ ਹੀ ਟਿਕੈਤ ਨੇ ਕਿਸਾਨਾਂ ਦੇ 10 ਸਾਲ ਪੁਰਾਣੇ ਟਰੈਕਟਰਾਂ ਨੂੰ ਤਿੰਨ ਮਹੀਨਿਆਂ ਅੰਦਰ ਬੰਦ ਕਰਨ ਦੇ ਹੁਕਮਾਂ ਤੇ ਵੀ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ‘ਚ 10 ਸਾਲ ਪੁਰਾਣੇ ਲੋਕ ਹਨ, ਪਹਿਲਾਂ ਉਨ੍ਹਾਂ ਨੂੰ ਆਤਮ ਸਮਰਪਣ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਕਿਹਾ ਕਿ ਸਿਰਫ ਇੱਕ ਬੁਲਡੋਜ਼ਰ ਚਲਾ ਹੈ ਪਰ ਦਿੱਲੀ ਵਿੱਚ 4 ਲੱਖ ਟਰੈਕਟਰ ਚੱਲੇ ਹਨ ਅਤੇ ਲੋਕ ਘਬਰਾ ਗਏ ਹਨ।

ਲਓ ਜੀ! ਸਿੱਧੂ ਦੀ ਹੋ ਗਈ ਛੁੱਟੀ ? ਹਾਈਕਮਾਨ ਦਾ ਵੱਡਾ ਐਕਸ਼ਨ, ਭਾਜਪਾ ’ਚ ਹੋ ਸਕਦਾ ਹੈ ਸ਼ਾਮਿਲ?

ਇਸ ਦੇ ਨਾਲ ਹੀ ਟਿਕੈਤ ਨੇ ਕਿਹਾ ਕਿ ਸਰਕਾਰ 10 ਸਾਲ ਪੁਰਾਣੇ ਟਰੈਕਟਰਾਂ ਨੂੰ ਬੰਦ ਕਰਨ ਦੀ ਗੱਲ ਕਰ ਰਹੀ ਹੈ ਪਰ ਬਹੁਤ ਜਲਦੀ ਟਰੈਕਟਰ ਸੜਕਾਂ ਤੇ ਆ ਜਾਣਗੇ ਅਤੇ ਬੁਲਡੋਜ਼ਰਾਂ ਨਾਲ ਮੁਕਾਬਲਾ ਹੋਵੇਗਾ। ਦਰਅਸਲ ਸ਼ੁੱਕਰਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਮਿਲਣ ਲਈ ਜ਼ਿਲ੍ਹਾ ਕਲੈਕਟਰ ਦਫ਼ਤਰ ਪੁੱਜੇ ਸਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਬੈਂਕਾਂ ਵੱਲੋਂ ਕੁਝ ਕਿਸਾਨਾਂ ਨੂੰ ਬਕਾਇਆ ਕਰਜ਼ੀਆਂ ਵਜੋਂ ਡਿਫਾਲਟਰ ਕਰਾਰ ਦਿੰਦੀਆਂ ਉਨ੍ਹਾਂ ਦੀ ਜ਼ਮੀਨ ਦੀ ਨਿਲਾਮੀ ਲਈ ਨੋਟਿਸ ਭੇਜੇ ਗਏ ਹਨ। ਰਾਕੇਸ਼ ਟਿਕੈਤ ਨੇ ਡੀ . ਐਮ ਚੰਦਰਭੂਸ਼ਨ ਸਿੰਘ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦੀ ਸਮੱਸਿਆ ਨੂੰ ਸਮਝਦੇ ਹੋਏ ਬੈਂਕਾਂ ਨੂੰ ਕਾਰਵਾਈ ਰੋਕਣ ਅਤੇ ਸਮਝੌਤੇ ਦੇ ਆਧਾਰ ਤੇ ਮਾਮਲਾ ਨਿਪਟਾਉਣ ਦੇ ਆਦੇਸ਼ ਦੇਣ।

 

]]>