BS Yediyurappa – D5 News https://punjabi.newsd5.in Truth Seeking News Network. Mon, 26 Jul 2021 07:24:48 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png BS Yediyurappa – D5 News https://punjabi.newsd5.in 32 32 Karnataka : BS Yediyurappa ਨੇ ਕੀਤਾ ਮੁੱਖਮੰਤਰੀ ਅਹੁਦੇ ਤੋਂ ਅਸਤੀਫੇ ਦਾ ਐਲਾਨ  https://punjabi.newsd5.in/karnataka-bs-yediyurappa-%e0%a8%a8%e0%a9%87-%e0%a8%95%e0%a9%80%e0%a8%a4%e0%a8%be-%e0%a8%ae%e0%a9%81%e0%a9%b1%e0%a8%96%e0%a8%ae%e0%a9%b0%e0%a8%a4%e0%a8%b0%e0%a9%80-%e0%a8%85%e0%a8%b9%e0%a9%81/ Mon, 26 Jul 2021 07:24:21 +0000 https://punjabi.newsd5.in/?p=113930 ਕਰਨਾਟਕ : ਕਰਨਾਟਕ ਦੀ ਸਿਆਸਤ ‘ਚ ਇੱਕ ਵਾਰ ਫਿਰ ਹਲਚਲ ਤੇਜ਼ ਹੋ ਗਈ ਹੈ। ਸੋਮਵਾਰ ਨੂੰ ਬੀ.ਐਸ. ਯੇਦੀਯੁਰੱਪਾ ਨੇ ਕਰਨਾਟਕ ਦੇ ਮੁੱਖਮੰਤਰੀ ਅਹੁਦੇ ਤੋਂ ਅਸਤੀਫੇ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਲੰਚ ਤੋਂ  ਬਾਅਦ ਮੈਂ ਗਵਰਨਰ ਨਾਲ ਮਿਲਾਂਗਾ ਅਤੇ ਉਨ੍ਹਾਂ ਨੂੰ ਆਪਣਾ ਅਸਤੀਫਾ ਸੌਂਪ ਦੇਵਾਂਗਾ। ਅੱਜ ਹੀ ਕਰਨਾਟਕ ਦੀ ਬੀਜੇਪੀ ਸਰਕਾਰ ਨੂੰ ਦੋ ਸਾਲ ਪੂਰੇ ਹੋਏ ਹਨ। ਆਪਣੇ ਅਸਤੀਫੇ ਦਾ ਐਲਾਨ ਕਰਦੇ ਹੋਏ ਬੀ.ਐਸ. ਯੇਦੀਯੁਰੱਪਾ ਨੇ ਕਿਹਾ ਕਿ ਉਨ੍ਹਾਂ ਨੇ ਕਰਨਾਟਕ ਦੇ ਲੋਕਾਂ ਲਈ ਕਾਫ਼ੀ ਕੰਮ ਕਰਨਾ ਹੈ। ਸਾਨੂੰ ਸਾਰਿਆਂ ਨੂੰ ਮਿਹਨਤ ਨਾਲ ਕੰਮ ਕਰਨਾ ਚਾਹੀਦਾ ਹੈ।

ਲਓ ਕਿਸਾਨਾਂ ਨੇ ਲੈ ਲਿਆ ਬਦਲਾ….! D5 Channel Punjabi

ਦੱਸ ਦਈਏ ਕਿ ਬੀਤੇ ਹਫ਼ਤੇ ਹੀ ਬੀ.ਐਸ. ਯੇਦੀਯੁਰੱਪਾ ਦਿੱਲੀ ਦੌਰੇ ‘ਤੇ ਗਏ ਸਨ ਅਤੇ ਪੀਐਮ ਨਰਿੰਦਰ ਮੋਦੀ ਸਮੇਤ ਕਈ ਨੇਤਾਵਾਂ ਨਾਲ ਮੁਲਾਕਾਤ ਕੀਤੀ ਸੀ। ਇਸ ਤੋਂ ਬਾਅਦ ਤੋਂ ਹੀ ਇਹ ਮੰਨਿਆ ਜਾ ਰਿਹਾ ਸੀ ਕਿ ਉਨ੍ਹਾਂ ਨੂੰ ਸੈਂਟਰਲ ਲੀਡਰਸ਼ਿਪ ਨੇ ਸੀਐਮ ਅਹੁਦੇ ਤੋਂ ਹੱਟਣ ਨੂੰ ਕਹਿ ਦਿੱਤਾ ਹੈ। ਹਾਲਾਂਕਿ ਬੈਂਗਲੁਰੂ ਪਰਤਣ ‘ਤੇ ਯੇਦੀਯੁਰੱਪਾ ਨੇ ਅਜਿਹੀਆਂ ਅਟਕਲਾਂ ਨੂੰ ਖਾਰਿਜ ਕਰਦੇ ਹੋਏ ਕਿਹਾ ਸੀ ਕਿ ਲੀਡਰਸ਼ਿਪ ਵਲੋਂ ਉਨ੍ਹਾਂ ਨੂੰ ਅਹੁਦੇ ‘ਤੇ ਬਣੇ ਰਹਿਣ ਨੂੰ ਕਿਹਾ ਗਿਆ ਹੈ।

]]>