British Columbia – D5 News https://punjabi.newsd5.in Truth Seeking News Network. Fri, 12 Apr 2019 07:48:56 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png British Columbia – D5 News https://punjabi.newsd5.in 32 32 ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ‘ਚ ਪਹਿਲੀ ਵਾਰ ਮਨਾਈ ‘ਵਿਸਾਖੀ’ https://punjabi.newsd5.in/%e0%a8%ac%e0%a9%8d%e0%a8%b0%e0%a8%bf%e0%a8%9f%e0%a8%bf%e0%a8%b6-%e0%a8%95%e0%a9%8b%e0%a8%b2%e0%a9%b0%e0%a8%ac%e0%a9%80%e0%a8%86-%e0%a8%b5%e0%a8%bf%e0%a8%a7%e0%a8%be%e0%a8%a8-%e0%a8%b8%e0%a8%ad/ Fri, 12 Apr 2019 07:48:56 +0000 https://punjabi.newsd5.in/?p=47060 ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਵੱਲੋਂ ਵਿਸਾਖੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਕੈਨੇਡਾ ਦੀ ਪਾਰਲੀਮੈਂਟ ‘ਚ ਇਤਿਹਾਸ ਵਿਚ ਪਹਿਲੀ ਵਾਰ ਖ਼ਾਲਸਾ ਦੀ ਸਾਜਨਾ ਦਿਹਾੜੇ ਮੌਕੇ ਸਮਾਗਮਾਂ ਦਾ ਪ੍ਰਬੰਧ ਕੀਤਾ ਗਿਆ। ਸਮਾਗਮ ਮੌਕੇ ਮੌਜੂਦ ਪ੍ਰੀਮੀਅਰ ਜੌਹਨ ਹੌਰਗਨ ਨੇ ਵਿਸਾਖੀ ਦੀ ਵਧਾਈਆਂ ਦਿੰਦਿਆਂ ਸਿੱਖ ਭਾਈਚਾਰੇ ਵੱਲੋਂ ਬ੍ਰਿਟਿਸ਼ ਕੋਲੰਬੀਆ ਦੀ ਤਰੱਕੀ ਵਿਚ 125 ਸਾਲ ਤੋਂ ਪਾਏ ਜਾ ਰਹੇ ਵਡਮੁੱਲੇ ਯੋਗਦਾਨ ਦਾ ਜ਼ਿਕਰ ਕੀਤਾ।

Read Also ਬ੍ਰਿਟਿਸ਼ ਕੋਲੰਬੀਆਂ ਯੂਨੀਵਰਸਿਟੀ ਜ਼ਲਦ ਕੈਂਪਸ ‘ਚ ਭੰਗ ਪੀਣ ਦੀ ਦੇਵੇਗੀ ਖੁੱਲ

ਉਨਾਂ ਕਿਹਾ ਕਿ ਸਿੱਖ ਧਰਮ, ਸਹਿਣਸ਼ੀਲਤਾ, ਸਮਾਜਿਕ ਨਿਆਂ, ਸਮੁੱਚਤਾ ਅਤੇ ਮਨੁੱਖੀ ਅਧਿਕਾਰਾਂ ਦਾ ਹੋਕਾ ਦਿੰਦਾ ਹੈ ਜੋ ਕਿਸੇ ਵੀ ਸਮਾਜ ਦੇ ਵਧਣ-ਫੁੱਲਣ ਲਈ ਲਾਜ਼ਮੀ ਤੱਤ ਹਨ। ਜੌਹਨ ਹੌਰਗਨ ਨੇ ਕਿਹਾ ਕਿ ਸਾਡੇ ਸੂਬੇ ਨੂੰ ਮਹਾਨ ਬਣਾਉਣ ਵਾਲੀ ਸਭਿਆਚਾਰਕ ਵੰਨ-ਸੁਵੰਨਤਾ ਨੂੰ ਕਾਇਮ ਰੱਖਣਾ ਅਤੇ ਇਸ ਨੂੰ ਅੱਗੇ ਵਧਾਉਣਾ ਸਾਡਾ ਪਹਿਲਾ ਫ਼ਰਜ਼ ਹੈ।

ਵਿਸਾਖੀ ਸਮਾਗਮ ਵਿਚ ਭਾਰਤ ਦੀ ਕੌਂਸਲ ਜਨਰਲ ਅਭਿਲਾਸ਼ਾ ਜੋਸ਼ੀ ਵੀ ਸ਼ਾਮਲ ਹੋਏ ਅਤੇ ਗੁਰਬਾਣੀ ਕੀਰਤਨ ਸਰਵਣ ਕੀਤਾ। ਵਿਕਟੋਰੀਆ ਦੀ ਮੇਅਰ ਲਿਜ਼ਾ ਹੈਲਪਸ ਨੇ ਕਿਹਾ ਕਿ ਆਉਣ ਵਾਲੇ ਵਰਿਆਂ ਦੌਰਾਨ ਵਿਸਾਖੀ ਦਾ ਤਿਉਹਾਰ ਵਧੇਰੇ ਉਤਸ਼ਾਹ ਨਾਲ ਮਨਾਉਂਦਿਆਂ ਅਸੀਂ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਾਂਗੇ ਕਿ ਵਿਕਟੋਰੀਆ ਸ਼ਹਿਰ ਦੀ ਪਛਾਣ ਵੰਨ-ਸੁਵੰਨੇ ਸਭਿਆਚਾਰਕ ਪਿਛੋਕੜ ਵਾਲੇ ਪ੍ਰਵਾਸੀਆਂ ਦਾ ਨਿੱਘਾ ਸਵਾਗਤ ਕਰਨ ਵਾਲਿਆਂ ਵਜੋਂ ਹੋਵੇ।

ਇਸ ਸਮਾਗਮਾਂ ਦੌਰਾਨ ਸਿਟੀ ਹਾਲ ਵਿਖੇ ਸਿੱਖ ਵਿਰਾਸਤ ਨਾਲ ਸਬੰਧਤ ਪ੍ਰਦਰਸ਼ਨੀ ਵੀ ਲਗਾਈ ਗਈ ਦੱਸ ਦੇਈਏ ਕਿ ਵਿਕਟੋਰੀਆ ਦੇ ਪਹਿਲੇ ਗੁਰੂ ਘਰ ਦੀ ਸਥਾਪਨਾ 1912 ਵਿਚ ਕੀਤੀ ਗਈ ਸੀ ।

]]>
ਐਨਡੀਪੀ ਜਗਮੀਤ ਸਿੰਘ ਖਿਲਾਫ ਖੜ੍ਹੀ ਫੈਡਰਲ ਲਿਬਰਲ ਉਮੀਦਵਾਰ ਕੈਰਨ ਹੋਈ ਪਾਸੇ, ਮੰਗੀ ਮੁਆਫੀ https://punjabi.newsd5.in/%e0%a8%90%e0%a8%a8%e0%a8%a1%e0%a9%80%e0%a8%aa%e0%a9%80-%e0%a8%9c%e0%a8%97%e0%a8%ae%e0%a9%80%e0%a8%a4-%e0%a8%b8%e0%a8%bf%e0%a9%b0%e0%a8%98-%e0%a8%96%e0%a8%bf%e0%a8%b2%e0%a8%be%e0%a8%ab-%e0%a8%96/ Fri, 18 Jan 2019 06:08:10 +0000 https://punjabi.newsd5.in/?p=41377 ਓਟਾਵਾ : ਐਨਡੀਪੀ ਆਗੂ ਜਗਮੀਤ ਸਿੰਘ ਖਿਲਾਫ ਬਰਨਾਬੀ ਸਾਊਥ ਵਿੱਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਦੌਰਾਨ ਖੜ੍ਹੀ ਫੈਡਰਲ ਲਿਬਰਲ ਉਮੀਦਵਾਰ ਪਾਸੇ ਹੋ ਗਈ ਹੈ ਤੇ ਆਪਣੇ ਵਿਰੋਧੀ ਖਿਲਾਫ ਟਿੱਪਣੀਆਂ ਕਰਨ ਦੇ ਸਬੰਧ ਵਿੱਚ ਉਸ ਵੱਲੋਂ ਮੁਆਫੀ ਵੀ ਮੰਗੀ ਹੈ। ਸੋਸ਼ਲ ਮੀਡੀਆ ਪੋਸਟ ਵਿੱਚ ਜਗਮੀਤ ਸਿੰਘ ਨੂੰ ਭਾਰਤੀ ਮੂਲ ਦਾ ਦੱਸ ਕੇ ਉਨ੍ਹਾਂ ਖਿਲਾਫ ਭੜਾਸ ਕੱਢਣ ਵਾਲੀ ਕੈਰਨ ਵਾਂਗ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਲਿਬਰਲ ਉਮੀਦਵਾਰ ਵਜੋਂ ਉਸ ਨੇ ਪਾਸੇ ਹੋਣ ਦਾ ਫੈਸਲਾ ਕਰ ਲਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਵਾਂਗ ਨੇ ਚੀਨ ‘ਚ ਸਥਿਤ ਪਲੇਟ ਫੌਰਮ ਵੁਈ ਚੈਟ ਉੱਤੇ ਜਗਮੀਤ ਸਿੰਘ ਖਿਲਾਫ ਬਿਆਨਬਾਜ਼ੀ ਵਾਲੀ ਪੋਸਟ ਚੀਨੀ ਭਾਈਚਾਰੇ ਦਾ ਸਮਰਥਨ ਹਾਸਲ ਕਰਨ ਲਈ ਪਾਈ ਸੀ। ਉਹ ਖੁਦ ਨੂੰ ਇਸ ਸੀਟ ਲਈ ਲੜਨ ਵਾਲੀ ਇੱਕਮਾਤਰ ਚੀਨੀ ਉਮੀਦਵਾਰ ਦੱਸ ਕੇ ਆਪਣੀ ਕਮਿਊਨਿਟੀ ਦੇ ਲੋਕਾਂ ਨੂੰ ਆਪਣੇ ਨਾਲ ਜੋੜਨਾ ਚਾਹੁੰਦੀ ਸੀ। ਉਸ ਨੇ ਬਾਅਦ ਵਿੱਚ ਜਾਰੀ ਕੀਤੇ ਬਿਆਨ ਵਿੱਚ ਕਿਹਾ ਕਿ ਆਪਣੀ ਕਹਾਣੀ ਕਹਿਣ ਦੇ ਨਾਲ ਤੇ ਸਾਰੇ ਪਿਛੋਕੜਾਂ ਨਾਲ ਸਬੰਧਤ ਲੋਕਾਂ ਨੂੰ ਇਸ ਅਹਿਮ ਜ਼ਿਮਨੀ ਚੋਣ ਵਿੱਚ ਨਾਲ ਜੋੜਨ ਲਈ ਹੀ ਆਨਲਾਈਨ ਅਜਿਹੀਆਂ ਟਿੱਪਣੀਆਂ ਕੀਤੀਆਂ ਜਿਸ ਵਿੱਚ ਜਗਮੀਤ ਸਿੰਘ ਦੇ ਸੱਭਿਆਚਾਰਕ ਪਿਛੋਕੜ ਨੂੰ ਵੀ ਉਛਾਲਿਆ ਗਿਆ।

Read Also ਗਰਮਖਿਆਲੀ ਸਬੰਧਾਂ ਨੂੰ ਲੈ ਕੇ ਜਗਮੀਤ ਸਿੰਘ ਦਾ ਕੈਨੇਡਾ ‘ਚ ਵਿਰੋਧ

ਉਸ ਨੇ ਜਗਮੀਤ ਸਿੰਘ ਤੋਂ ਮੁਆਫੀ ਮੰਗਦਿਆਂ ਆਖਿਆ ਕਿ ਇਸ ਦੌਰਾਨ ਸ਼ਬਦਾਂ ਦੀ ਕੀਤੀ ਚੋਣ ਸਹੀ ਨਹੀਂ ਸੀ ਤੇ ਉਸ ਦੇ ਅਸਲ ਮਤਲਬ ਨੂੰ ਨਹੀਂ ਸੀ ਦਰਸਾਉਂਦੀ। ਕੁੱਝ ਹਫਤਿਆਂ ਲਈ ਉਮੀਦਵਾਰ ਰਹੀ ਵਾਂਗ 2017 ਦੀਆਂ ਪ੍ਰੋਵਿੰਸ਼ੀਅਲ ਚੋਣਾਂ ਦੌਰਾਨ ਬੀਸੀ ਦੇ ਲਿਬਰਲਾਂ ਲਈ ਅਸਫਲਤਾਪੂਰਵਕ ਲੜ ਚੁੱਕੀ ਹੈ। ਵਾਂਗ ਨੇ ਆਖਿਆ ਕਿ ਆਪਣੇ ਸਮਰਥਕਾਂ ਨਾਲ ਗੱਲ ਕਰਨ ਤੋਂ ਬਾਅਦ ਹੀ ਉਸ ਨੇ ਪਾਸੇ ਹੋਣ ਦਾ ਫੈਸਲਾ ਕੀਤਾ ਹੈ।

ਉਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਪਾਰਟੀ ਜਿਹੜਾ ਕੰਮ ਕਰ ਰਹੀ ਹੈ ਉਹ ਨਹੀਂ ਚਾਹੁੰਦੀ ਕਿ ਉਸ ਦੀਆਂ ਟਿੱਪਣੀਆਂ ਨਾਲ ਉਸ ਤੋਂ ਕੈਨੇਡੀਅਨਾਂ ਦਾ ਧਿਆਨ ਹਟੇ। ਲਿਬਰਲ ਪਾਰਟੀ ਵੱਲੋਂ ਵਾਂਗ ਦਾ ਅਸਤੀਫਾ ਸਵੀਕਾਰ ਕਰ ਲਿਆ ਗਿਆ ਹੈ। ਪਾਰਟੀ ਨੇ ਇਹ ਵੀ ਆਖਿਆ ਹੈ ਕਿ ਵਾਂਗ ਦੀਆਂ ਤਾਜ਼ਾ ਟਿੱਪਣੀਆਂ ਕੈਨੇਡਾ ਦੀ ਲਿਬਰਲ ਪਾਰਟੀ ਦੀਆਂ ਕਦਰਾਂ ਕੀਮਤਾਂ ਨਾਲ ਮੇਲ ਨਹੀਂ ਖਾਂਦੀਆ।

]]>