Blasphemy in Sri Keshgarh Sahib: – D5 News https://punjabi.newsd5.in Truth Seeking News Network. Fri, 21 Jul 2023 05:48:45 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Blasphemy in Sri Keshgarh Sahib: – D5 News https://punjabi.newsd5.in 32 32 Blasphemy in Sri Keshgarh Sahib: ਸ੍ਰੀ ਅਨੰਦਪੁਰ ਸਾਹਿਬ ਵਿਖੇ ਤਖ਼ਤ ਸ੍ਰੀ ਕੇਸ਼ਗੜ੍ਹ ਸਾਹਿਬ ‘ਚ ਬੇਅਦਬੀ ਕਰਨ ਵਾਲੇ ਨੂੰ ਰੋਪੜ ਦੀ ਅਦਾਲਤ ਨੇ ਸੁਣਾਈ ਪੰਜ ਸਾਲ ਦੀ ਸਜ਼ਾ https://punjabi.newsd5.in/blasphemy-in-sri-keshgarh-sahib-the-court-of-ropar-sentenced-five-years-imprisonment-to-the-person-who-insulted-takht-sri-keshgarh-sahib-at-sri-anandpur-sahib/ Thu, 20 Jul 2023 14:36:27 +0000 https://punjabi.newsd5.in/?p=214316
Blasphemy in Sri Keshgarh Sahib: ਤਖ਼ਤ ਸ੍ਰੀ ਕੇਸਗੜ ਸਾਹਿਬ ਵਿਖੇ 13 ਸਤੰਬਰ 2021 ਨੂੰ ਬੇਅਦਬੀ ਕਰਨ ਵਾਲੇ ਦੋਸ਼ੀ ਪਰਮਜੀਤ ਸਿੰਘ ਵਾਸੀ ਮੁਹੱਲਾ ਮੁਹਾਰਾਜ ਨਗਰ ਲੁਧਿਆਣਾ ਨੂੰ ਰੋਪੜ ਦੀ ਅਦਾਲਤ ਨੇ ਪੰਜ ਸਾਲ ਸਜ਼ਾ ਦੀ ਸੁਣਾਈ ਹੈ। ਦੋਸ਼ੀ ਪਰਮਜੀਤ ਸਿੰਘ ਨੇ 13 ਸਤੰਬਰ 2021 ਨੂੰ ਖ਼ਾਲਸੇ ਦੀ ਜਨਮ ਭੂਮੀ ਤਖ਼ਤ ਸ੍ਰੀ ਕੇਸਗੜ ਸਾਹਿਬ ਵਿਖੇ ਸਵੇਰੇ ਪੁੱਜ ਕੇ ਸਿਗਰਟਨੋਸ਼ੀ ਰਾਹੀਂ ਬੇਅਦਬੀ ਕੀਤੀ ਸੀ।

ਦੋਸ਼ੀ ਪਰਮਜੀਤ ਨੂੰ ਦਿੱਤੀ ਗਈ ਸਜ਼ਾ ਦਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਵਾਗਤ ਕੀਤਾ ਹੈ, ਪਰ ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਅਦਾਲਤ ਵਲੋਂ ਸੁਣਾਈ ਗਈ ਪੰਜ ਸਾਲ ਦੀ ਸਜ਼ਾ ਨਾਕਾਫ਼ੀ ਹੈ । ਐਡਵੋਕੇਟ ਧਾਮੀ ਨੇ ਕਿਹਾ ਕਿ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਅਤੇ ਬੇਅਦਬੀ ਦੇ ਮਾਮਲਿਆਂ ਵਿਚ ਸਰਕਾਰਾਂ ਨੂੰ ਸਖ਼ਤ ਅਤੇ ਮਿਸਾਲੀ ਸਜ਼ਾ ਯਕੀਨੀ ਬਣਾਉਣੀ ਚਾਹੀਦੀ ਹੈ ।

]]>