BJP MP Kiran Kher – D5 News https://punjabi.newsd5.in Truth Seeking News Network. Tue, 24 Dec 2019 04:11:07 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png BJP MP Kiran Kher – D5 News https://punjabi.newsd5.in 32 32 ਪੰਜਾਬ ਖਿਲਾਫ਼ ਵੱਡੀ ਸਾਜਿਸ਼, ਕੇਂਦਰ ਨੇ ਜੜ੍ਹਾਂ ਨੂੰ ਹੱਥ ਪਾਇਆ https://punjabi.newsd5.in/%e0%a8%aa%e0%a9%b0%e0%a8%9c%e0%a8%be%e0%a8%ac-%e0%a8%96%e0%a8%bf%e0%a8%b2%e0%a8%be%e0%a8%ab%e0%a8%bc-%e0%a8%b5%e0%a9%b1%e0%a8%a1%e0%a9%80-%e0%a8%b8%e0%a8%be%e0%a8%9c%e0%a8%bf%e0%a8%b8%e0%a8%bc/ Tue, 24 Dec 2019 04:11:07 +0000 https://punjabi.newsd5.in/?p=58232 ਮੋਹਾਲੀ : ਮੋਹਾਲੀ ਦੀ ਜ਼ਮੀਨ ‘ਤੇ ਬਣੇ ਏਅਰਪੋਰਟ ਨੂੰ ਲੈ ਕੇ ਇਕ ਵਾਰ ਫੇਰ ਸਿਆਸੀ ਜੰਗ ਸ਼ੁਰੂ ਹੋ ਗਈ ਹੈ। ਜਿਸ ‘ਚ ਚੰਡੀਗੜ੍ਹ ਤੋਂ ਭਾਜਪਾ ਦੀ ਸੰਸਦ ਮੈਂਬਰ ਕਿਰਨ ਖੇਰ ਨੇ ਬਿਆਨ ਦੇ ਕੇ ਬਲਦੀ ਅੱਗ ‘ਚ ਘਿਓ ਪਾਉਣ ਦਾ ਕੰਮ ਕੀਤਾ ਹੈ। ਸਭ ਤੋਂ ਪਹਿਲਾਂ ਵਿਵਾਦ ਦੀ ਜੜ੍ਹ ਦੱਸਦੇ ਹਾਂ ਦਰਅਸਲ ਮੋਹਾਲੀ ‘ਚ ਬਣੇ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਮ ਚੰਡੀਗੜ੍ਹ ਏਅਰਪੋਰਟ ਰੱਖਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਬਾਰੇ ਪਿਛਲੇ ਦਿਨੀਂ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇਕ ਪੱਤਰ ਪੰਜਾਬ ਸਰਕਾਰ ਦੇ ਸਿਵਲ ਐਵੀਏਸ਼ਨ ਵਿਭਾਗ ਨੂੰ ਲਿਖਿਆ ਗਿਆ ਸੀ।

Big news | ਪੰਜਾਬ ਖਿਲਾਫ਼ ਵੱਡੀ ਸਾਜਿਸ਼ | ਕੇਂਦਰ ਨੇ ਜੜ੍ਹਾਂ ਨੂੰ ਹੱਥ ਪਾਇਆ

ਇਤਰਾਜ਼ ਸੀ ਕਿ ਏਅਰਪੋਰਟ ਦੇ ਨਾਮ ਅੱਗੋਂ ਚੰਡੀਗੜ੍ਹ ਹਟਾ ਕੇ ਮੋਹਾਲੀ ਨਾ ਕੀਤਾ ਜਾਵੇ। ਪੱਤਰ ‘ਚ ਇਹ ਵੀ ਲਿਖਿਆ ਕਿ ਚੰਡੀਗੜ੍ਹ ‘ਚ ‘ਚੰਡੀ’ ਸ਼ਬਦ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੈ। ਇਸ ‘ਤੇ ਜਦੋਂ ਸਵਾਲ ਮੈਂਬਰ ਪਾਰਲੀਮੈਂਟ ਕਿਰਨ ਖੇਰ ਨੂੰ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਮੋਹਾਲੀ ਨੂੰ ਕੌਣ ਜਾਣਦਾ ਹੈ। ਕਿਰਨ ਖੇਰ ਦੇ ਬਿਆਨ ‘ਤੇ ਵਿਵਾਦ ਛਿੜਨਾ ਲਾਜ਼ਮੀ ਸੀ ਕਿਉਂਕਿ ਇਕ ਪਾਸੇ ਪੰਜਾਬ ਦੇ ਹਿੱਸੇ ਮੁਹਾਲੀ ਦੀ ਜ਼ਮੀਨ ‘ਤੇ ਬਣੇ ਏਅਰਪੋਰਟ ਦਾ ਮਸਲਾ ਤੇ ਦੂਜੇ ਪਾਸੇ ਕਿਰਨ ਖੇਰ ਦਾ ਮੋਹਾਲੀ ਬਾਰੇ ਵਿਵਾਦਿਤ ਬਿਆਨ ਕਾਂਗਰਸੀ ਮੰਤਰੀਆਂ ਤੇ ਲੀਡਰਾਂ ਨੂੰ ਰਾਸ ਨਹੀਂ ਆਇਆ।

ਰੇੜਕਾ ਸ਼ਹੀਦ ਭਗਤ ਸਿੰਘ ਦੇ ਨਾਮ ‘ਤੇ ਏਅਰਪੋਰਟ ਦਾ ਨਾਮ ਰੱਖਣ ਦਾ ਵੀ ਨਾਲੋ ਨਾਲ ਚੱਲਦਾ ਆ ਰਿਹਾ ਹੈ। ਦੂਜੇ ਪਾਸੇ ਕਾਂਗਰਸੀ ਆਗੂ ਪਵਨ ਬਾਂਸਲ ਕਿਰਨ ਖੇਰ ਦੇ ਬਿਆਨ ਦੀ ਹਮਾਇਤ ਕਰ ਰਹੇ ਹਨ ਪਰ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਕਹਿਣਾ ਹੈ ਕਿ ਇਸ ਏਅਰਪੋਰਟ ਨੂੰ ਪੰਜਾਬ ਦੀ ਪਹਿਚਾਣ ਦਿੱਤੀ ਜਾਵੇ।ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੇ ਕੇਂਦਰ ਦੀ ਨੀਅਤ ‘ਤੇ ਸਵਾਲ ਚੁੱਕੇ ਹਨ। ਸੋ ਹੁਣ ਇਕ ਵਾਰ ਫੇਰ ਮਸਲਾ ਏਅਰਪੋਰਟ ਦੇ ਨਾਮ ‘ਤੇ ਆ ਕੇ ਟਿਕ ਜਾਂਦਾ ਹੈ।

ਇੰਝ ਲਿਆਊ ਹਨੀਪ੍ਰੀਤ ਡੇਰਾ ਮੁਖੀ ਨੂੰ ਬਾਹਰ!, ਕੈਪਟਨ ਅਮਰਿੰਦਰ ਸਿੰਘ ਨੇ ਵੀ ਦਿੱਤਾ ਸਾਥ

ਗੱਲ ਫੇਰ ਤੋਂ ਪੰਜਾਬ ਦੇ ਹੱਕ ਦੀ ਹੁੰਦੀ ਹੈ ਨਾ ਤਾਂ ਚੰਡੀਗੜ੍ਹ ‘ਤੇ ਪੰਜਾਬ ਦਾ ਹੱਕ ਲੈਣ ਲਈ ਸਿਆਸੀ ਇੱਛਾ ਸ਼ਕਤੀ ਨਾਲ ਹੰਭਲਾ ਮਾਰਿਆ ਗਿਆ ਤੇ ਨਾ ਹੀ ਪੰਜਾਬ ਦੇ ਹੱਕਾਂ ਦੀ ਪੂਰਤੀ ਲਈ ਕੇਂਦਰ ਨਾਲ ਮੱਥਾ ਲਾਇਆ ਗਿਆ। ਸੋ ਹੁਣ ਕੈਪਟਨ ਸਰਕਾਰ ਆਪਣੇ ਸਟੈਂਡ ‘ਤੇ ਕਾਇਮ ਰਹਿੰਦੀ ਹੈ ਜਾਂ ਨਹੀਂ ਜਾਂ ਫੇਰ ਕੇਂਦਰ ਦੀ ਦਖ਼ਲਅੰਦਾਜ਼ੀ ਇਕ ਵਾਰ ਫੇਰ ਪੰਜਾਬ ਦੇ ਹੱਕਾਂ ‘ਤੇ ਭਾਰੀ ਪਵੇਗੀ ਇਹ ਵੇਖਣਾ ਲਾਜ਼ਮੀ ਹੋਵੇਗਾ।

]]>