bike – D5 News https://punjabi.newsd5.in Truth Seeking News Network. Tue, 22 Jun 2021 06:45:50 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png bike – D5 News https://punjabi.newsd5.in 32 32 ਸੁਪਰਫਾਸਟ ਸਪੀਡ ਲਈ Zomato ਬੁਆਏ ਨੂੰ ਇਨਾਮ ‘ਚ ਮਿਲੀ ਬਾਇਕ, ਇੰਨ੍ਹੇ ਘੱਟ ਸਮੇਂ ‘ਚ ਪਹੁੰਚਾਇਆ ਸੀ ਆਰਡਰ https://punjabi.newsd5.in/%e0%a8%b8%e0%a9%81%e0%a8%aa%e0%a8%b0%e0%a8%ab%e0%a8%be%e0%a8%b8%e0%a8%9f-%e0%a8%b8%e0%a8%aa%e0%a9%80%e0%a8%a1-%e0%a8%b2%e0%a8%88-zomato-%e0%a8%ac%e0%a9%81%e0%a8%86%e0%a8%8f-%e0%a8%a8%e0%a9%82%e0%a9%b0/ Tue, 22 Jun 2021 06:45:50 +0000 https://punjabi.newsd5.in/?p=109134 ਹੈਦਰਾਬਾਦ : ਤੇਲੰਗਾਨਾ (Telangana) ਦੇ ਹੈਦਰਾਬਾਦ (Hyderabad) ਤੋਂ ਦਰਿਆਦਿਲੀ ਦੀ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਦਰਅਸਲ ਇੱਥੇ ਇੱਕ ਸ਼ਖਸ ਨੇ ਜ਼ੋਮੈਟੋ ਡਿਲੀਵਰੀ ਬੁਆਏ ਨੂੰ ਬਾਈਕ ਦਵਾਉਣ ਲਈ 73 ਹਜ਼ਾਰ ਰੁਪਏ ਦਾ ਫੰਡ ਇਕੱਠਾ ਕੀਤਾ ਅਤੇ ਤੋਹਫੇ ‘ਚ ਉਸਨੂੰ ਬਾਇਕ ਦਿੱਤੀ। ਹੁਣ ਇਹ ਮਾਮਲਾ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ( Viral News) ਬਣਿਆ ਹੋਇਆ ਹੈ।

ਹੁਣੇ-ਹੁਣੇ ਆਈ ਮੰਦਭਾਗੀ ਖ਼ਬਰ, ਕਿਸਾਨ ਨਾਲ ਵਾਪਰਿਆ ਭਾਣਾ, ਕੇਂਦਰ ‘ਤੇ ਭੜਕੇ ਕਿਸਾਨ!

ਸੁਪਰਫਾਸਟ ਸਪੀਡ ਨਾਲ ਪਹੁੰਚਾਇਆ ਚਾਹ ਦਾ ਆਰਡਰ
ਦੱਸ ਦਈਏ ਕਿ ਹੈਦਰਾਬਾਦ ਦੇ ਕੋਟੀ ਇਲਾਕੇ ‘ਚ ਰਹਿਣ ਵਾਲੇ ਰਾਬਿਨ ਮੁਕੇਸ਼ ਨੇ ਬੀਤੀ 14 ਜੂਨ ਨੂੰ ਫੂਡ ਡਿਲੀਵਰੀ ਐਪ ਜ਼ੋਮੈਟੋ ਦੇ ਜ਼ਰੀਏ ਇੱਕ ਚਾਹ ਆਰਡਰ ਕੀਤੀ ਸੀ। ਇਹ ਆਰਡਰ ਡਿਲੀਵਰੀ ਬੁਆਏ ਮੋਹੰਮਦ ਅਕੀਲ ਨੂੰ ਮਿਲਿਆ ਸੀ। ਦੱਸ ਦਈਏ ਕਿ ਰਾਬਿਨ ਮੁਕੇਸ਼ ਇੱਕ ਆਈਟੀ ਕੰਪਨੀ ‘ਚ ਕੰਮ ਕਰਦੇ ਹਨ।

ਹਾਈਕਮਾਨ ਨੇ ਭੇਜਿਆ ਫਰਮਾਨ,ਕੋਲ ਸੱਦੇ 6 ਮੰਤਰੀ ਤੇ 5 MLA,ਕਾਂਗਰਸ ‘ਚ ਵੱਡਾ ਫੇਰਬਦਲ

ਡਿਲੀਵਰੀ ਬੁਆਏ ਦੀ ਸਪੀਡ ਤੋਂ ਹੈਰਾਨ ਰਹਿ ਗਿਆ ਗ੍ਰਾਹਕ
ਰਾਬਿਨ ਮੁਕੇਸ਼ ਨੇ ਦੱਸਿਆ ਕਿ ਉਹ ਇਸ ਸਮੇਂ ਘਰ ਤੋਂ ਕੰਮ ਕਰ ਰਹੇ ਹਨ। ਰਾਤ ਕਰੀਬ 10 ਵਜੇ ਉਨ੍ਹਾਂ ਨੇ ਇੱਕ ਚਾਹ ਦਾ ਆਰਡਰ ਦਿੱਤਾ ਸੀ। ਇਹ ਆਰਡਰ ਡਿਲੀਵਰੀ ਬੁਆਏ ਮੋਹੰਮਦ ਅਕੀਲ ਨੂੰ ਮਿਲਿਆ ਸੀ, ਜੋ ਆਰਡਰ ਦੇਣ ਤੋਂ 15 ਮਿੰਟ ਦੇ ਅੰਦਰ ਮੇਰੇ ਅਪਾਰਟਮੈਂਟ ਦੇ ਹੇਠਾਂ ਸੀ। ਉਸਨੇ ਮੈਨੂੰ ਕਾਲ ਕੀਤਾ ਕਿ ਸਰ ਮੈਂ ਪਹੁੰਚ ਗਿਆ ਹਾਂ। ਮੈਂ ਉਸਦੇ ਆਰਡਰ ਪਹੁੰਚਾਉਣ ਦੀ ਸਪੀਡ ਤੋਂ ਹੈਰਾਨ ਹੋ ਗਿਆ।

🔴LIVE|| ਕੁੰਵਰ ਵਿਜੇ ਪ੍ਰਤਾਪ ਦੀ ‘ਆਪ’ ‘ਚ ਐਂਟਰੀ ‘ਤੇ ਭੜਕੇ ਵਿਰੋਧੀ!ਸੱਦ ਲਈਆਂ ਮੀਟਿੰਗਾਂ! ਮੋਦੀ ਸਰਕਾਰ ਵੀ ਹੈਰਾਨ!

ਬਾਰਿਸ਼ ‘ਚ ਸਾਈਕਲ ਤੇ ਆਇਆ ਸੀ ਡਿਲੀਵਰੀ ਬੁਆਏ
ਉਨ੍ਹਾਂ ਨੇ ਅੱਗੇ ਕਿਹਾ ਕਿ ਫਿਰ ਮੈਂ ਪੌੜੀਆਂ ਤੋਂ ਹੇਠਾਂ ਗਿਆ ਅਤੇ ਉੱਥੇ ਇੱਕ ਜਵਾਨ ਡਿਲੀਵਰੀ ਬੁਆਏ ਨੂੰ ਦੇਖਿਆ। ਉਸਦਾ ਨਾਮ ਮੋਹੰਮਦ ਅਕੀਲ ਸੀ। ਮੈਂ ਦੇਖਿਆ ਕਿ ਉਹ ਇੱਕ ਸਾਈਕਲ ਤੇ ਆਇਆ ਸੀ। ਉਸ ਸਮੇਂ ਬਾਰਿਸ਼ ਵੀ ਹੋ ਰਹੀ ਸੀ ਪਰ ਭਿੱਜਣ ਦੀ ਪਰਵਾਹ ਕੀਤੇ ਬਿਨ੍ਹਾਂ ਅਕੀਲ 15 ਮਿੰਟ ਦੇ ਅੰਦਰ ਮੇਰਾ ਆਰਡਰ ਲੈ ਆਇਆ। ਮੇਰਾ ਆਰਡਰ ਸਮੇਂ ਤੇ ਲਿਆਉਣ ਲਈ ਉਸਨੇ ਬਹੁਤ ਤੇਜ਼ੀ ਨਾਲ ਆਪਣੀ ਸਾਈਕਲ ਚਲਾਈ।

ਆਹ ਚੀਜ਼ ਬਣਾਉਂਦੀ ਹੈ ਬੰਦੇ ਨੂੰ ਲੀਡਰ ! ਕਾਮਯਾਬ ਹੋਣ ਦਾ ਤਰੀਕਾ! ਦੇਖੋ ਵੀਡੀਓ !

ਰਾਬਿਨ ਨੇ ਕਿਹਾ ਕਿ ਅਕੀਲ ਨੇ ਉਸਨੂੰ ਦੱਸਿਆ ਕਿ ਉਹ ਪਿਛਲੇ ਇੱਕ ਸਾਲ ਤੋਂ ਡਿਲੀਵਰੀ ਬੁਆਏ ਦਾ ਕੰਮ ਕਰ ਰਿਹਾ ਹੈ। ਉਹ ਆਪਣੀ ਸਾਈਕਲ ‘ਤੇ ਸਵਾਰ ਹੋ ਕੇ ਲੋਕਾਂ ਦੇ ਆਰਡਰ ਪਹੁੰਚਾਉਂਦਾ ਹੈ। ਇਸ ਤੋਂ ਬਾਅਦ ਰਾਬਿਨ ਨੇ ਅਕੀਲ ਦੀ ਇੱਕ ਫੋਟੋ ਖਿੱਚੀ ਅਤੇ ਉਸਨੂੰ ਫੇਸਬੁਕ ‘ਤੇ ਅਪਲੋਡ ਕਰ ਦਿੱਤਾ। ਰਾਬਿਨ ਨੇ ਲੋਕਾਂ ਤੋਂ ਅਕੀਲ ਦੀ ਲਈ ਬਾਇਕ ਖਰੀਦਣ ਦੀ ਮਦਦ ਮੰਗੀ।

ਮੁੱਖ ਮੰਤਰੀ ਫਸਿਆ ਕਸੂਤਾ,ਅਕਾਲੀ ਲੀਡਰ ਦੇ ਸਿੱਧੇ ਸਵਾਲ, | D5 Punjabi Channel

ਦੇਖਦੇ ਹੀ ਦੇਖਦੇ 12 ਘੰਟਿਆਂ ਦੇ ਅੰਦਰ ਅਕੀਲ ਦੀ ਬਾਇਕ ਖਰੀਦਣ ਲਈ 73 ਹਜ਼ਾਰ ਰੁਪਏ ਇਕੱਠੇ ਹੋ ਗਏ। ਫਿਰ ਉਨ੍ਹਾਂ ਪੈਸਿਆਂ ਨਾਲ ਰਾਬਿਨ ਨੇ ਅਕੀਲ ਲਈ ਇੱਕ ਟੀਵੀਐਸ ਐਕਸਐਲ ਬਾਇਕ ਖਰੀਦੀ। ਫੰਡ ‘ਚੋ ਬਚੇ 5 ਹਜ਼ਾਰ ਰੁਪਏ ਵੀ ਰਾਬਿਨ ਨੇ ਅਕੀਲ ਨੂੰ ਉਸਦੀ ਕਾਲਜ਼ ਫੀਸ ਲਈ ਦੇ ਦਿੱਤੇ।

]]>
ਕੱਪੜੇ ਧੋਣ ਦੇ ਨਾਲ- ਨਾਲ ਤੁਹਾਡਾ ਮੋਟਾਪਾ ਵੀ ਘੱਟ ਕਰੇਗੀ ਇਹ ਬਾਇਕ https://punjabi.newsd5.in/%e0%a8%95%e0%a9%b1%e0%a8%aa%e0%a9%9c%e0%a9%87-%e0%a8%a7%e0%a9%8b%e0%a8%a3-%e0%a8%a6%e0%a9%87-%e0%a8%a8%e0%a8%be%e0%a8%b2-%e0%a8%a8%e0%a8%be%e0%a8%b2-%e0%a8%a4%e0%a9%81%e0%a8%b9%e0%a8%be%e0%a8%a1/ Mon, 11 Feb 2019 08:45:36 +0000 https://punjabi.newsd5.in/?p=43292 ਨਵੀਂ ਦਿੱਲੀ : ਭਾਰ ਘੱਟ ਕਰਨ ਲਈ ਤੁਸੀ ਕੀ ਕੁਝ ਨਹੀਂ ਕਰਦੇ ਹਨ। ਜਿਮ ਜਾਂਦੇ ਹੋ, ਡਾਇਟਿੰਗ ਕਰਦੇ ਹੋ, ਦਵਾਈਆਂ ਲੈਂਦੇ ਹੋ ਅਤੇ ਨਾ ਜਾਣੇ ਕੀ – ਕੀ ਕਰਦੇ ਹੋ। ਜੇਕਰ ਤੁਸੀ ਵੀ ਆਪਣੇ ਵਧੇ ਹੋਏ ਭਾਰ ਅਤੇ ਬਾਹਰ ਨਿਕਲੇ ਹੋਏ ਪੇਟ ਤੋਂ ਪ੍ਰੇਸ਼ਾਨ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਕਿਉਂਕਿ ਹੁਣ ਅਜਿਹੀ ਬਾਈਕ ਵੀ ਆ ਚੁੱਕੀ ਹੈ ਜੋ ਤੁਹਾਡੇ ਕੱਪੜੇ ਧੋਣ ਨਾਲ-ਨਾਲ ਤੁਹਾਡਾ ਮੋਟਾਪਾ ਵੀ ਦੂਰ ਕਰ ਸਕਦੀ ਹੈ। ਇਸ ਦਾ ਫਾਇਦਾ ਉਨ੍ਹਾਂ ਲੋਕਾ ਨੂੰ ਸਭ ਤੋਂ ਜਿਆਦਾ ਹੈ ਜਿਨ੍ਹਾ ਨੂੰ ਕੱਪੜੇ ਧੋਣ ਦਾ ਕੰਮ ਬਹੁਤ ਤਣਾਅ ਭਰਿਆ ਲੱਗਦਾ ਹੈ।

Read Also ਰੈੱਡ ਟੀ ਪੀਣ ਦੇ ਸਰੀਰ ਨੂੰ ਹੁੰਦੇ ਹਨ ਇਹ ਬੇਮਿਸਾਲ ਫਾਇਦੇ

ਦੱਸ ਦਈਏ ਕਿ ਕੱਪੜੇ ਧੋਣ ਦੇ ਕੰਮ ਤੋਂ ਬਚਣ ਲਈ ਲੋਕਾਂ ਕੋਲ ਬਹੁਤ ਸਾਰੇ ਬਹਾਨੇ ਹੁੰਦੇ ਹਨ ਪਰ ਇਸ ਬਾਈਕ ਨਾਲ ਕੱਪੜੇ ਧੋਣ ਦੇ ਨਾਲ-ਨਾਲ ਕਸਰਤ ਵੀ ਹੋਵੇਗੀ ਜਿਸ ਨਾਲ ਆਲਸ ਬਿਲਕੁਲ ਵੀ ਮਹਿਸੂਸ ਨਹੀਂ ਹੋਵੇਗੀ ਇਸ ਅਨੌਖੀ ਕਾਡ ਕੱਢੀ ਹੈ ਚੀਨ ਦੇ ਕਾਲਜ ਦੇ ਵਿਦਿਆਰਥੀਆਂ ਨੇ। ਇਨ੍ਹਾਂ ਵਿਦਿਆਰਥੀਆਂ ਨੇ ਇਕ ਅਜਿਹੀ ਸਟੇਸ਼ਨਰੀ ਬਾਈਕ ਨੂੰ ਬਣਾਇਆ ਹੈ ਜਿਸ ਦੇ ਨਾਲ ਤੁਸੀ ਅਪਣੇ ਸਾਰੇ ਕਪੜੇ ਧੋਣ ਦੇ ਨਾਲ-ਨਾਲ ਕੱਪੜੇ ਸੁਖਾ ਵੀ ਸਕਦੇ ਹੋ। ਇਹ ਬਾਈਕ ਕੱਪੜੇ ਧੋਣ ਦੇ ਨਾਲ ਤੁਹਾਨੂੰ ਆਰਾਮ ਵੀ ਦੇਵੇਗੀ। ਇਸ ਅਨੋਖੇ ਢਾਂਚੇ ਦਾ ਨਾਮ ਬਾਈਕ ਵਾਸ਼ਿੰਗ ਮਸ਼ੀਨ ਹੈ।

ਤੁਸੀ ਜਦੋਂ ਵੀ ਇਸ ਬਾਈਕ ਦੀ ਵਰਤੋਂ ਕਰੋਗੇ ਤਾਂ ਇਸ ‘ਚ ਪੈਡਲ ਮਾਰਨਾ ਪਵੇਗਾ ਅਤੇ ਪੈਡਲ ਮਾਰਨ ਨਾਲ ਇਸ ਦਾ ਡਰੱਮ ਘੁੰਮੇਗਾ ਅਤੇ ਡਰਮ ਘੁੰਮਣ ਨਾਲ ਜ਼ਿਆਦਾ ਬਿਜਲੀ ਪੈਦਾ ਹੋਵੇਗੀ। ਦੱਸ ਦਈਏ ਕਿ ਇਸ ਨਾਲ ਪੈਦਾ ਹੋਈ ਬਿਜਲੀ ਦੀ ਵਰਤੋਂ ਡਿਸਪਲੇਅ ਸਕ੍ਰੀਨ ਲਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਹ ਬਾਈਕ ਵਾਸ਼ਿੰਗ ਮਸ਼ੀਨ ਲੋਕਾਂ ਨੂੰ ਆਪਣੇ ਵੱਲ ਖਿੱਚ ਰਹੀ ਹੈ ਅਤੇ ਇਸ ਵਾਸ਼ਿੰਗ ਮਸ਼ੀਨ ਨਾਲ ਬਹੁਤ ਸਾਰੇ ਕੰਮ ਕਰ ਸਕਦੇ ਹਨ।

]]>