bibi paramjit kaur khalra – D5 News https://punjabi.newsd5.in Truth Seeking News Network. Mon, 06 May 2019 05:26:04 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png bibi paramjit kaur khalra – D5 News https://punjabi.newsd5.in 32 32 ਹੁਣ ਬੀਬੀ ਖਾਲੜਾ ਦੀ ਵੀਡੀਓ ਹੋਈ ਵਾਇਰਲ, ਵਿਰੋਧੀਆਂ ਨੇ ਵੀਡੀਓ ਪਾਈ ਗਰੁੱਪਾਂ ‘ਚ ! (ਵੀਡੀਓ) https://punjabi.newsd5.in/%e0%a8%b9%e0%a9%81%e0%a8%a3-%e0%a8%ac%e0%a9%80%e0%a8%ac%e0%a9%80-%e0%a8%96%e0%a8%be%e0%a8%b2%e0%a9%9c%e0%a8%be-%e0%a8%a6%e0%a9%80-%e0%a8%b5%e0%a9%80%e0%a8%a1%e0%a9%80%e0%a8%93-%e0%a8%b9%e0%a9%8b/ Mon, 06 May 2019 05:25:37 +0000 https://punjabi.newsd5.in/?p=48601 ਤਰਨ ਤਾਰਨ : ਪੰਜਾਬ ਦੀ ਤਰਨ ਤਾਰਨ ਸਾਹਿਬ ਲੋਕ ਸਭਾ ਸੀਟ ਇਸ ਵਾਰ ਪੰਜਾਬ ‘ਚ ਹੀ ਨਹੀਂ ਪੂਰੇ ਦੇਸ਼ ‘ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।ਇਸ ਚਰਚਾ ਦਾ ਮੁੱਖ ਕਾਰਨ ਪੀ.ਡੀ.ਏ ਵਲੋਂ ਚੋਣ ਮੈਦਾਨ ‘ਚ ਮਨੁੱਖੀ ਅਧਿਕਾਰਾਂ ਦੀ ਕਾਰਕੁੰਨ ਬੀਬੀ ਪਰਮਜੀਤ ਕੌਰ ਖਾਲੜਾ ਹੈ ਪਰ ਬੀਬੀ ਖਾਲੜਾ ਵਲੋਂ ਪੰਜਾਬ ‘ਚ ਨਸ਼ੇ ਦੀ ਵਕਾਲਤ ਕਰਦਿਆਂ ਨਵੀਂ ਬਹਿਸ ਸ਼ੁਰੂ ਕਰਕੇ ਆਪਣੇ ਵਿਰੋਧੀਆਂ ਦੇ ਹੱਥ ਤੁਰਕ ਦਾ ਪੱਤਾ ਫੜਾ ਦਿੱਤਾ ਹੈ।

Read Also ਬੀਬੀ ਖਾਲੜਾ ਦੇ ਨਾਂ ‘ਤੇ ਇੱਕਠਾ ਹੋ ਰਿਹਾ ਫੰਡ ? ਖਹਿਰਾ ਦਾ ਜਵਾਬ ਸੁਣੋ

ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਬੀਬੀ ਖਾਲੜਾ ਤਰਨ ਤਾਰਨ ਦੇ ਨਜ਼ਦੀਕੀ ਪਿੰਡ ਮੁੰਡਾ ਪਿੰਡ ਇੱਕ ਚੋਣ ਸਭਾ ਨੂੰ ਸੰਬੋਧਨ ਕਰ ਰਹੇ ਸਨ ਤਾਂ ਉਨ੍ਹਾਂ ਦੇ ਬੋਲ ਕੁਝ ਇਸ ਤਰ੍ਹਾਂ ਵਿਗੜੇ ਕੇ ਬੀਬੀ ਖਾਲੜਾ ਨੇ ਸਮਥੈਟਿਕਿ ਡਰੱਗ ਦੇ ਨੁਕਸਾਨ ਗਿਣਾਉਦੇ ਗਿਣਾਉਦਿਆਂ ਧਰਤੀ ‘ਚ ਬੀਜੇ ਜਾਣ ਵਾਲੇ ਨਸ਼ਿਆਂ ਨੂੰ ਸਿਹਤ ਲਈ ਸਹੀ ਕਰਾਰ ਦੇ ਦਿੱਤਾ।

ਇਨ੍ਹਾਂ ਨਸ਼ਿਆਂ ਨੂੰ ਬੀਜਣ ਦੀ ਦੀ ਖੁੱਲ ਦੇਣ ਦੀ ਗੱਲ ਆਖ ਦਿੱਤੀ। ਆਪਣੀ ਗੱਲ ਕਰਦੇ ਹੋਏ ਬੀਬੀ ਖਾਲੜਾ ਨੇ ਪਟਿਆਲੇ ਤੋਂ ਪੀ.ਡੀ.ਏ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਦਾ ਵੀ ਹਵਾਲਾ ਦਿੰਦੇ ਹੋਏ ਦਿਖਾਈ ਦਿੰਦੇ ਹਨ। ਪੀ.ਡੀ.ਏ ਦੇ ਉਮੀਦਵਾਰਾਂ ਵਲੋਂ ਆਪਣੀਆਂ ਰੈਲੀਆਂ ਅਤੇ ਚੋਣ ਸਭਾਵਾਂ ‘ਚ ਰਿਵਾਇਤੀ ਨਸ਼ਿਆਂ ਦੀ ਇਸ ਤਰ੍ਹਾਂ ਖੁੱਲੇ ਆਮ ਹਮਾਇਤ ਕਰਨਾ ਕਿੰਨਾ ਕੁ ਜਾਇਜ ਹੈ?

]]>