bibi jagir kaur – D5 News https://punjabi.newsd5.in Truth Seeking News Network. Mon, 26 Jun 2023 09:03:36 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png bibi jagir kaur – D5 News https://punjabi.newsd5.in 32 32 Bibi Jagir Kaur ਵੱਲੋਂ ਸਮਾਜ ਤੇ ਰਾਜਨੀਤੀ ਵਿੱਚ ਆਏ ਨਿਘਾਰ ਨੂੰ ਦੂਰ ਕਰਨ ਲਈ ਔਰਤਾਂ ਨੂੰ ਅੱਗੇ ਆਉਣ ਦਾ ਸੱਦਾ https://punjabi.newsd5.in/bibi-jagir-kaur-2/ Mon, 26 Jun 2023 09:03:36 +0000 https://punjabi.newsd5.in/?p=212291 Bibi Jagir Kaur: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਡਾਇਮੰਡ ਵੈਲਫੇਅਰ ਸੁਸਾਇਟੀ ਬਠਿੰਡਾ ਵੱਲੋਂ ਕਰਵਾਏ ਇਸਤਰੀ ਸੰਮੇਲਨ ਦਾ ਉਦਘਾਟਨ ਕਰਦਿਆ ਔਰਤਾਂ ਨੂੰ ਸੱਦਾ ਦਿੱਤਾ ਕਿ ਉਹ ਸਮਾਜ ਵਿੱਚ ਅਤੇ ਰਾਜਨੀਤੀ ਵਿੱਚ ਆਏ ਨਿਘਾਰ ਨੂੰ ਸੁਧਾਰਨ ਲਈ ਅੱਗੇ ਆਉਣ।ਸਰਕਾਰ ਵਲੋਂ ਇਸਤਰੀਆਂ ਲਈ ਵੱਖ ਵੱਖ ਸਕੀਮਾਂ ਰਾਹੀ ਲੋਕਾਂ ਨੂੰ ਦਿੱਤੇ ਜਾਣ ਬਾਰੇ ਲਾਭਾਂ ਬਾਰੇ ਡਾਇਮੰਡ ਵੈਲਫੇਅਰ ਸੁਸਾਇਟੀ ਬਠਿੰਡਾ ਦੀ ਪ੍ਰਧਾਨ ਬੀਬੀ ਵੀਨੂੰ ਗੋਇਲ ਨੇ ਕਿਹਾ ਕਿ ਇੰਨ੍ਹਾਂ ਸਕੀਮਾਂ ਦਾ ਲਾਭ ਲੈਕੇ ਇਸਤਰੀਆਂ ਆਤਮ ਨਿਰਭਰ ਹੋ ਸਕਦੀਆਂ ਹਨ।ਬੀਬੀ ਜਗੀਰ ਕੌਰ ਨੇ ਅੱਜ ਦੇ ਦਿਨ ਜਨਮ ਪੰਥ ਰਤਨ ਮਾਸਟਰ ਤਾਰਾ ਸਿੰਘ ਨੂੰ ਯਾਦ ਕਰਦਿਆ ਕਿਹਾ ਕਿ ਉਹ ਇੱਕ ਹਿੰਦੂ ਪਰਿਵਾਰ ਵਿੱਚ ਜਨਮੇ ਸਨ ਪਰ ਸਿੱਖੀ ਸਰੂਪ ਵਿੱਚ ਆ ਕੇ ਉਨ੍ਹਾਂ ਨੇ ਵੱਡੀਆਂ ਲੜਾਈਆਂ ਲੜੀਆ ਸਨ ਕਿਉਂਕਿ ਗੁਰਬਾਣੀ ਮਨੁੱਖ ਨੂੰ ਨਿਵੇਕਲੀ ਜੀਵਨ ਜਾਚ ਸਿਖਾਉਂਦੀ ਹੈ।

Gurdwara Amendment Bill ਰੱਦ ਹੋਣ ‘ਤੇ ਛਿੜਿਆ ਵਿਵਾਦ, ਅਕਾਲੀ ਆਗੂ ਦਾ ਬਿਆਨ | D5 Channel Punjabi

ਉਨ੍ਹਾਂ ਕਿਹਾ ਕਿ ਗੁਰਬਾਣੀ ਬਾਬੇ ਨਾਨਕ ਦੇ ਕਿਰਤ ਦੇ ਫਲਸਫੇ ਤੋਂ ਸ਼ਰੂ ਹੋ ਕੇ ਮਨੁੱਖ ਦੀ ਬਰਾਬਰੀ ਅਤੇ ਜਾਤਪਾਤ ਤੋਂ ਰਹਿਤ ਸਮਾਜ ਦੀ ਸਿਰਜਣਾ ਕਰਨ ਦਾ ਰਸਤਾ ਦਿਖਾਉਂਦੀ ਹੈ। ਇਸਤਰੀ ਸੰਮੇਲਨ ਵਿੱਚ ਵੱਡੀ ਗਿਣਤੀ ਵਿੱਚ ਹਾਜ਼ਰ ਹੋਈਆਂ ਔਰਤਾਂ ਨੂੰ ਮੁਖਾਤਿਬ ਹੁੰਦਿਆ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਔਰਤ ਵਰਗ ਨੂੰ ਸਭ ਤੋਂ ਵੱਡਾ ਸਨਮਾਨ ਦਿੱਤਾ ਸੀ।ਬੇਬੇ ਨਾਨਕੀ ਤੋਂ ਲੈਕੇ ਬੀਬੀ ਭਾਨੀ,ਬੀਬੀ ਖੀਵੀ , ਮਾਤਾ ਗੁਜਰੀ ਅਤੇ ਮਾਈ ਭਾਗੋ ਸਮੇਤ ਸਿੱਖ ਇਤਿਹਾਸ ਦੀ ਸੁਨਹਿਰੀ ਇਬਾਰਤ ਲਿਖਣ ਵਾਲੀਆਂ ਬੀਬੀਆਂ ਦਾ ਜ਼ਿਕਰ ਕਰਦਿਆ ਬੀਬੀ ਜਗੀਰ ਕੌਰ ਨੇ ਕਿਹਾ ਕਿ ਇੰਨ੍ਹਾਂ ਬੀਬੀਆਂ ਨੇ ਸਿਦਕ,ਸਬਰ,ਸੰਤੋਖ ਤੇ ਸਿਰੜ ਨਾਲ ਜੋ ਮਹਾਨ ਕੰਮ ਕੀਤੇ ਹਨ ਉਸ ਨੇ ਸਿੱਖ ਇਤਿਹਾਸ ਨੂੰ ਯਾਦਗਾਰੀ ਬਣਾਉਣ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਜਿੱਥੇ ਬੀਬੀ ਭਾਨੀ ਤੇ ਬੀਬੀ ਖੀਵੀ ਨੇ ਸੇਵਾ ਕਰਕੇ ਲਾਮਿਸਾਲ ਇਤਿਹਾਸ ਸਿਰਜਿਆ ਸੀ ਉਥੇ ਹੀ ਮਾਤਾ ਗੁਜਰੀ ਤੇ ਮਾਈ ਭਾਗੋ ਨੇ ਸਿੱਖ ਇਤਿਹਾਸ ਵਿੱਚ ਜ਼ੁਲਮ ਵਿਰੁੱਧ ਲੜਦਿਆ ਕੁਰਬਾਨ ਹੋ ਜਾਣ ਦਾ ਜ਼ਜ਼ਬਾ ਪੈਦਾ ਕੀਤਾ ਸੀ।

SGPC ਨੇ ਕਰਤਾ ਬਿੱਲ ਰੱਦ , Mann Government ਖਿਲਾਫ਼ ਮਤਾ ਪਾਸ! | D5 Channel Punjabi

ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਚਲਾਉਣ ਲਈ 1925 ਦੇ ਬਣੇ ਐਕਟ ਵਿੱਚ ਸਿੱਖ ਬੀਬੀਆਂ ਨੂੰ ਵੋਟ ਪਾਉਣ ਦਾ ਅਧਿਕਾਰ ਵੀ ਇਤਿਹਾਸ ਦੀ ਇੱਕ ਵੱਡੀ ਘਟਨਾ ਹੈ। ਉਨ੍ਹਾਂ ਕਿਹਾ ਕਿ ਦੁਨੀਆਂ ਵਿੱਚ ਕਈ ਮੁਲਕਾਂ `ਤੇ ਆਪਣਾ ਸਿੱਕਾ ਚਲਾਉਣ ਵਾਲੇ ਇੰਗਲੈਂਡ ਵਿੱਚ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ 1925 ਤੋਂ ਬਾਅਦ ਮਿਲਿਆ ਸੀ।ਬੀਬੀ ਜਗੀਰ ਕੌਰ ਨੇ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਅਤੇ ਪਰਿਵਾਰਾਂ ਨੂੰ ਧਰਮ ਦੀ ਸਿੱਖਿਆ ਦੇਣ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਸਮਾਜ ਨੂੰ ਸੁਧਾਰਨ ਲਈ ਵੱਡੇ ਨਿਸ਼ਾਨੇ ਮਿੱਥ ਸਕਣ।ਬੀਬੀ ਜਗੀਰ ਕੌਰ ਨੇ ਕਿਹਾ ਕਿ ਔਰਤਾਂ ਹੀ ਸਮਾਜ ਦਾ ਅਸਲ ਸ਼ੀਸ਼ਾ ਹੁੰਦੀਆ ਹਨ।

CM Mann ‘ਤੇ ‘Bibi Jagir Kaur’ ਦਾ ਨਿਸ਼ਾਨਾ, SGPC ਨੇ ਸ਼ੁਰੂ ਕੀਤਾ Channel? | D5 Channel Punjabi

ਬੀਬੀ ਜਗੀਰ ਕੌਰ ਨੇ ਮੌਜੂਦਾਂ ਹਲਾਤਾਂ ਦਾ ਜ਼ਿਕਰ ਕਰਦਿਆ ਕਿਹਾ ਕਿ ਅੱਜ ਪੰਜਾਬ ਦਾ ਹਰ ਪਿੰਡ ਨਸ਼ਿਆਂ ਤੋਂ ਪੀੜਤ ਹੈ।ਨਸ਼ਿਆਂ ਕਾਰਨ ਜਿੱਥੇ ਔਰਤਾਂ ਨੂੰ ਸਭ ਤੋਂ ਵੱਧ ਸੰਤਾਪ ਹੰਢਾਉਣਾ ਪੈਦਾ ਹੈ।ਸ਼ਰਾਬੀ ਪਤੀ ਨੂੰ ਜਦੋਂ ਗੁੱਸਾ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਉਹ ਆਪਣੀ ਪਤਨੀ ਦੀ ਕੁੱਟਮਾਰ ਕਰਦਾ ਹੈ।ਨਸ਼ਿਆਂ ਕਾਰਨ ਭਰ ਜਵਾਨੀ ਵਿੱਚ ਨੌਜਵਾਨਾਂ ਦੀ ਮੌਤ ਹੋਣ ਕਾਰਨ ਵਿਧਵਾ ਹੋਣ ਵਾਲੀਆਂ ਔਰਤਾਂ ਦਾ ਜੀਵਨ ਨਰਕ ਬਣ ਜਾਂਦਾ ਹੈ।ਬੀਬੀ ਜਗੀਰ ਕੌਰ ਨੇ ਕਿਹਾ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਦੋਂ -ਜਦੋਂ ਵੀ ਦੇਸ਼ ਜਾਂ ਸਮਾਜ ਨੂੰ ਸੰਕਟਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਤਾਂ ਉਦੋਂ-ਉਦੋਂ ਔਰਤਾਂ ਨੇ ਹੀ ਅਗਵਾਈ ਕਰਕੇ ਵੱਡੇ ਸੁਧਾਰਾਂ ਲਿਆਉਣ ਲਈ ਦਲੇਰੀ ਵਾਲੇ ਕੰਮ ਕੀਤੇ ਹਨ। ਰਾਜਨੀਤੀ ਅਤੇ ਸਮਾਜ ਵਿੱਚ ਜੋ ਵੱਖਰੇਵੇਂ ਵੱਧ ਰਹੇ ਹਨ ਉਨ੍ਹਾਂ ਨੂੰ ਠੱਲ ਪਾਉਣ ਵਿੱਚ ਔਰਤਾਂ ਅੱਜ ਵੀ ਸਮਰੱਥ ਹਨ।

Virsa Singh Valtoha ਨੇ Jathedar ਤੋਂ ਮੰਗੀ ਮੁਆਫ਼ੀ || D5 Channel Punjabi

ਬੀਬੀ ਜਗੀਰ ਕੌਰ ਨੇ ਡਾਇਮੰਡ ਵੈਲਫੇਅਰ ਸੁਸਾਇਟੀ ਬਠਿੰਡਾ ਦੀ ਪ੍ਰਧਾਨ ਵੀਨੂੰ ਗੋਇਲ ਦੀ ਪ੍ਰਸੰਸਾ ਕਰਦਿਆ ਕਿਹਾ ਕਿ ਉਨ੍ਹਾਂ ਨੇ ਔਰਤਾਂ ਨੂੰ ਆਤਮ-ਨਿਰਭਰ ਬਣਾਉਣ ਲਈ ਬਹੁਤ ਸਾਰੇ ਕੰਮਾਂ ਦੀ ਸਿਖਲਾਈ ਦੇਣ ਦਾ ਜੋ ਪ੍ਰਬੰਧ ਕੀਤਾ ਹੋਇਆ ਹੈ ਉਹ ਬਹੁਤ ਹੀ ਸਲਾਂਘਾ ਯੋਗ ਹੈ।ਇਸ ਮੌਕੇ ਸੁਸਾਇਟੀ ਵੱਲੋਂ ਬੀਬੀ ਜਗੀਰ ਕੌਰ ਦਾ ਸਨਮਾਨ ਵੀ ਕੀਤਾ ਤੇ ਉਨ੍ਹਾਂ ਨੂੰ ਆਪਣਾ ਆਦਰਸ਼ ਵੀ ਮੰਨਿਆ ਕਿ ਕਿਵੇਂ ਉਨ੍ਹਾਂ ਨੇ 1999 ਵਿੱਚ ਸ਼੍ਰੋਮਣੀ ਕਮੇਟੀ ਦੀ ਪਹਿਲੀ ਸਿੱਖ ਔਰਤ ਵੱਜੋਂ ਪ੍ਰਧਾਨਗੀ ਸੰਭਾਲ ਕੇ ਸਮੁੱਚੀਆਂ ਔਰਤਾਂ ਦਾ ਸਿਰ ਉਚਾ ਕੀਤਾ ਸੀ।ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਹੁੰਦਿਆ ਹੋਇਆ ਕਿਵੇਂ ਉਨ੍ਹਾਂ ਨੇ ਵਿਦਿਆਕ ਅਦਾਰਿਆਂ ਵਿੱਚ ਵੱਡੇ ਸੁਧਾਰ ਕੀਤੇ ਸਨ ਅਤੇ ਸਿੱਖ ਇਤਿਹਾਸ ਨੂੰ ਸੰਭਾਲਣ ਲਈ ਪੁਰਾਤਨ ਕਿਤਾਬਾਂ ਨੂੰ ਮੁੜ ਛਪਵਾਉਣ ਦੇ ਕਾਰਜ ਕੀਤੇ ਸਨ।

]]>
SGPC Poll : ਐੱਸਜੀਪੀਸੀ ਚੋਣਾਂ ‘ਚ ਐਡਵੋਕੇਟ ਧਾਮੀ ‘ਤੇ ਬੀਬੀ ਜਗੀਰ ਕੌਰ ਆਹਮੋ-ਸਾਹਮਣੇ https://punjabi.newsd5.in/sgpc-poll-%e0%a8%90%e0%a9%b1%e0%a8%b8%e0%a8%9c%e0%a9%80%e0%a8%aa%e0%a9%80%e0%a8%b8%e0%a9%80-%e0%a8%9a%e0%a9%8b%e0%a8%a3%e0%a8%be%e0%a8%82-%e0%a8%9a-%e0%a8%90%e0%a8%a1%e0%a8%b5%e0%a9%8b%e0%a8%95/ Wed, 09 Nov 2022 05:50:12 +0000 https://punjabi.newsd5.in/?p=184366 ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਪ੍ਰਧਾਨ ਦੇ ਅਹੁਦੇ ਲਈ ਹੋਣ ਵਾਲੀਆਂ ਚੋਣਾਂ ਲਈ ਜਿੱਥੇ ਲੜਾਈ ਦੀਆਂ ਲੀਹਾਂ ਖਿੱਚੀਆਂ ਗਈਆਂ ਹਨ। ਪ੍ਰਧਾਨ ਦੇ ਅਹੁਦੇ ਲਈ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਐੱਸਜੀਪੀਸੀ ਦੀ ਤਿੰਨ ਵਾਰ ਪ੍ਰਧਾਨ ਰਹੀ ਬੀਬੀ ਜਗੀਰ ਕੌਰ ਚੋਣ ਮੈਦਾਨ ’ਚ ਹਨ। ਐੱਸਜੀਪੀਸੀ ਦੇ 157 ਮੈਂਬਰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਵੋਟਿੰਗ ਸਿਰਫ਼ ਪ੍ਰਧਾਨ ਦੇ ਅਹੁਦੇ ਲਈ ਹੋਵੇਗੀ। ਉਸ ਤੋਂ ਬਾਅਦ ਸੀਨੀਅਰ ਮੀਤ ਪ੍ਰਧਾਨ, ਮੀਤ ਪ੍ਰਧਾਨ, ਜਨਰਲ ਸਕੱਤਰ ਤੇ ਅੰਤ੍ਰਿੰਗ ਕਮੇਟੀ ਦੇ 11 ਮੈਂਬਰ ਵੀ ਚੁਣੇ ਜਾਣਗੇ।

ਕੀਰਤਨ ਦਰਬਾਰ ‘ਚ ਵਿਵਾਦ, ਸਿੱਖ ਨਸਲਕੁਸ਼ੀ ਦੇ ਦੋਸ਼ੀ ਦਾ ਸਨਮਾਨ, ਭੜਕਿਆ ਰਾਗੀ ਸਿੰਘ, ਕੀਤਾ ਵੱਡਾ ਐਲਾਨ

ਜ਼ਿਕਰਯੋਗ ਹੈ ਕਿ ਐੱਸਜੀਪੀਸੀ ਚੋਣਾਂ ’ਚ ਲਿਫ਼ਾਫ਼ੇ ਤੋਂ ਪ੍ਰਧਾਨ ਦਾ ਨਾਂ ਨਿਕਲਣ ਦੀ ਪ੍ਰਕਿਰਿਆ ਲੰਬੇ ਸਮੇਂ ਤੋਂ ਜਾਰੀ ਸੀ। ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਆਪਣੀ ਜਿੱਤ ਦਾ ਪੂਰਾ ਭਰੋਸਾ ਹੈ। ਉਹ ਕਹਿੰਦੀ ਹੈ ਕਿ ਲਗਭਗ 90 ਮੈਂਬਰ ਪਹਿਲਾਂ ਹੀ ਉਸ ਨਾਲ ਇਕਜੁੱਟਤਾ ਦਿਖਾ ਚੁੱਕੇ ਹਨ। “ਇਹ ਗਿਣਤੀ ਸਵੇਰ ਤੱਕ ਹੋਰ ਵੀ ਹੋ ਸਕਦੀ ਹੈ। ਇਨ੍ਹਾਂ ਵਿੱਚੋਂ ਬਹੁਤੇ ਪਾਰਟੀ ਲੀਡਰਸ਼ਿਪ ਤੋਂ ‘ਪ੍ਰਤੀਕਿਰਿਆ’ ਦੇ ਡਰੋਂ ਖੁੱਲ੍ਹ ਕੇ ਸਾਹਮਣੇ ਆਉਣ ਤੋਂ ਝਿਜਕਦੇ ਹਨ।

Bibi Jagir Kaur ਲਈ ਮੁਸੀਬਤ, ਚੋਣ ਤੋਂ ਪਹਲਿਾਂ ਅਕਾਲੀਆਂ ਨੇ ਲਾਈ ਸਕੀ, ਮਸਾਰੀਆਂ ਧਰਿਾਂ ਹੋਈਆਂ ਇਕਜੁੱਟ

ਇਹ ਇੱਕ ਰੁਟੀਨ ਰਿਹਾ ਹੈ ਕਿ ਕੋਈ ਵੀ ਮੈਂਬਰ ਜੋ ਆਵਾਜ਼ ਉਠਾਉਂਦਾ ਹੈ ਜਾਂ ਪਾਰਟੀ ਦੀਆਂ ਗਲਤ ਹਰਕਤਾਂ ਵੱਲ ਇਸ਼ਾਰਾ ਕਰਦਾ ਹੈ, ਉਸ ਨੂੰ ਬਰਖਾਸਤ ਕੀਤਾ ਜਾਂਦਾ ਹੈ। ਉਥੇ ਹੀ ਦੂਜੇ ਪਾਸੇ, ਧਾਮੀ ਨੇ ਕਿਹਾ, “ਮੈਨੂੰ ਪੂਰਾ ਯਕੀਨ ਹੈ ਕਿ ਇਹ ਮੁਕਾਬਲਾ ਮੇਰੇ ਹੱਕ ਵਿੱਚ ਇੱਕ ਤਰਫਾ ਹੋਵੇਗਾ।” 2021-2022 ਵਿੱਚ, ਧਾਮੀ ਨੇ ਬੀਬੀ ਜਗੀਰ ਕੌਰ ਦੀ ਥਾਂ ਐਸਜੀਪੀਸੀ ਪ੍ਰਧਾਨ ਨਿਯੁਕਤ ਕੀਤਾ ਸੀ ਅਤੇ ਸਿੱਖ ਸੰਸਥਾ ਦੇ 44ਵੇਂ ਪ੍ਰਧਾਨ ਵਜੋਂ ਉਨ੍ਹਾਂ ਦਾ ਕਾਰਜਕਾਲ ਗੈਰ-ਵਿਵਾਦ ਰਹਿਤ ਰਿਹਾ।

]]>
ਲਿਫ਼ਾਫ਼ੇ ਕਲਚਰ ਨੂੰ ਲੈ ਕੇ ਬੀਬੀ ਜਾਗੀਰ ਕੌਰ ਦੀ ਦੋ-ਟੁੱਕ https://punjabi.newsd5.in/%e0%a8%b2%e0%a8%bf%e0%a9%9e%e0%a8%be%e0%a9%9e%e0%a9%87-%e0%a8%95%e0%a8%b2%e0%a8%9a%e0%a8%b0-%e0%a8%a8%e0%a9%82%e0%a9%b0-%e0%a8%b2%e0%a9%88-%e0%a8%95%e0%a9%87-%e0%a8%ac%e0%a9%80%e0%a8%ac%e0%a9%80/ Tue, 01 Nov 2022 09:46:23 +0000 https://punjabi.newsd5.in/?p=183320 ਪਟਿਆਲਾ : SGPC ਦੀਆਂ ਚੋਣਾਂ ਨੂੰ ਲੈ ਕੇ ਲਗਾਤਾਰ ਮਾਮਲਾ ਗਰਮਾਉਂਦਾ ਜਾ ਰਿਹਾ ਹੈ। : ਦੁਆਬੇ ਦੀ ਸਿਰ ਕੱਢ ਆਗੂ ਅਤੇ ਸਾਬਕਾ ਮੰਤਰੀ,  ਵਿਧਾਨ ਸਭਾ ਹਲਕਾ ਭੁੱਲਥ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬੀਬੀ ਜਗੀਰ ਕੌਰ ਲਿਫ਼ਾਫ਼ੇ ਕਲਚਰ ਦੇ ਬਿਲਕੁੱਲ ਵਿਰੁੱਧ ਹਨ। ਉਥੇ ਹੀ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਬੀਬੀ ਜਗੀਰ ਕੌਰ ਨਾਲ ਲਗਾਤਾਰ ਮੁਲਾਕਤਾਂ ਕੀਤੀਆਂ ਜਾ ਰਹੀਆ ਹਨ।  ਅੱਜ ਜਦੋ ਡੀ5 ਚੈਨਲ ਨੇ ਬੀਬੀ ਜਗੀਰ ਕੌਰ ਨਾਲ ਕੀਤੀ ਤਾਂ ਉਹ ਲਿਫ਼ਾਫ਼ੇ ਕਲਚਰ ਦਾ ਵਿਰੋਧ ਕਰਦੇ ਨਜ਼ਰ ਆਏ।

Bibi Jagir Kaur ਦਾ ਐਲਾਨ, ਬਾਦਲਾਂ ਦੇ ਹੱਥੋਂ ਜਾਊ SGPC? ਲਿਫ਼ਾਫ਼ਾ ਕਲਚਰ ਦਾ ਪਿਆ ਭੋਗ! | D5 Channel Punjabi

ਉਨ੍ਹਾਂ ਕਿਹਾ ਕਿ ਚੋਣ ਤਾਂ ਹਰ ਸਾਲ ਹੁੰਦੀ ਹੈ। ਲੋਕਾਂ ਦੇ ਦਿਲ ‘ਚ ਚੋਣਾਂ ‘ਤੇ ਲਿਫ਼ਾਫ਼ੇ ਕਲਚਰ ਨੂੰ ਲੈ ਕੇ ਬਹੁਤ ਚਰਚਾਂਵਾਂ ਹਨ। SGPC ਨੂੰ ਚੋਣ ਖੁਲ੍ਹੇਆਮ ਲੜਨੀ ਚਾਹੀਦੀ ਹੈ। ।  ਜਦੋਂ ਬੀਬੀ ਜਗੀਰ ਕੌਰ ਨੂੰ ਪੁੱਛਿਆ ਗਿਆ ਕਿ ਅਕਾਲੀ ਦਲ ਵੱਲੋਂ ਲਗਾਤਾਰ ਉਨ੍ਹਾਂ ਨੂੰ ਮਨਾਉਣ ਦਾ ਸਿਲਸਿਲਾ ਜਾਰੀ ਹੈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਮੈਂ ਪਾਰਟੀ ਤੋਂ ਬਾਹਰ ਨਹੀਂ ਹਾਂ। ਹਰ ਕਿਸੇ ਨੂੰ ਚੋਣ ਲੜਣ ਦਾ ਹੱਕ ਹੈ। ਬੀਬੀ ਜਗੀਰ ਕੌਰ ਦਾ ਕਹਿਣਾ ਸੀ ਕਿ ਪਹਿਲਾ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਐਲਾਨ ਕਰੋ ਉਸ ਤੋਂ ਬਾਅਦ ਮੈਂ ਫ਼ੈਸਲਾਂ ਕਰਾਗੀ।

]]>
ਸੁਖਪਾਲ ਖਹਿਰਾ ਨੇ SGPC ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਪੁੱਛੇ 2 ਸਵਾਲ https://punjabi.newsd5.in/%e0%a8%b8%e0%a9%81%e0%a8%96%e0%a8%aa%e0%a8%be%e0%a8%b2-%e0%a8%96%e0%a8%b9%e0%a8%bf%e0%a8%b0%e0%a8%be-%e0%a8%a8%e0%a9%87-sgpc-%e0%a8%a6%e0%a9%80-%e0%a8%b8%e0%a8%be%e0%a8%ac%e0%a8%95%e0%a8%be-%e0%a8%aa/ Thu, 27 Oct 2022 07:15:49 +0000 https://punjabi.newsd5.in/?p=182368 ਚੰਡੀਗੜ੍ਹ : ਭੁਲੱਥ ਤੋਂ ਕਾਂਗਰਸੀ ਵਿਧਾਇਕ ‘ਤੇ ਆਲ ਇੰਡੀਆ ਕਿਸਾਨ ਕਾਂਗਰਸ ਦੇ ਚੇਅਰਮੈਨ ਸੁਖਪਾਲ ਸਿੰਘ ਖਹਿਰਾ ਨੇ SGPC ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ‘ਤੇ SGPC ਦੀਆਂ ਚੋਣਾਂ ਲੜਨ ਨੂੰ ਲੈ ਕੇ ਤੰਜ ਕਸਿਆ ਹੈ। ਖਹਿਰਾ ਨੇ ਟਵੀਟ ਕਰਦਿਆਂ ਕਿਹਾ ਕਿ “ਹਾਲਾਂਕਿ ਐਸਜੀਪੀਸੀ ਦੇ ਸਾਰੇ ਮੈਂਬਰਾਂ ਨੂੰ ਪ੍ਰਧਾਨਗੀ ਦੀ ਚੋਣ ਲੜਨ ਦਾ ਅਧਿਕਾਰ ਹੈ ਪਰ ਬੀਬੀ ਜੰਗੀਰ ਕੌਰ ਨੂੰ ਮੇਰੇ ਦੋ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਬਾਦਲਾਂ ਦੇ ਲਿਫਾਫੇ ਕਲਚਰ ਦੀ ਨਿਖੇਧੀ ਕਰਨ ਲਈ ਉਸ ਨੂੰ 25 ਸਾਲ ਕਿਉਂ ਲੱਗ ਗਏ ? ਦੂਜਾ ਕੀ ਉਹ ਐਸਜੀਪੀਸੀ ਨੂੰ ਅਸਿੱਧੇ ਤੌਰ ‘ਤੇ ਉਨ੍ਹਾਂ ਨੂੰ ਸੌਂਪਣ ਲਈ ਬੀਜੇਪੀ ਦੀ ਖੇਡ ਖੇਡ ਰਹੀ ਹੈ ?”

Tarn Taran News : ਅਚਾਨਕ ਹੋਇਆ ਵੱਡਾ ਹਾਦਸਾ, ਮਿੱਟੀ ਹੇਠ ਦਬੀਆਂ ਜਾਨਾਂ, ਪਿਆ ਚੀਕ-ਚਿਹਾੜਾ | D5 Channel Punjabi

ਦਰਅਸਲ ‘ਚ SGPC ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਬੀਤੇ ਦਿਨੀਂ ਚੋਣ ਲੜਨ ਦੀ ਗੱਲ ਕਹੀ ਸੀ। ਬੀਬੀ ਜਗੀਰ ਕੌਰ ਦਾ ਕਹਿਣਾ ਹੈ ਕਿ ਇਸ ਵਾਰ ਲਿਫਾਫਾ ਕਲਚਰ ਦੀ ਬਜਾਏ ਮੈਂਬਰਾਂ ਦੀ ਰਾਇ ਜਾਣਨੀ ਚਾਹੀਦੀ ਹੈ। ਉਨ੍ਹਾਂ ਸੁਖਬੀਰ ਸਿੰਘ ਬਾਦਲ ਨੂੰ ਸਲਾਹ ਦਿੱਤੀ ਸੀ ਕਿ ਇਸ ਵਾਰ ਐੱਸ.ਜੀ.ਪੀ.ਸੀ. ਦਾ ਪ੍ਰਧਾਨ ਲਿਫ਼ਾਫੇ ‘ਚੋਂ ਨਹੀਂ ਨਿਕਲਣਾ ਚਾਹੀਦਾ, ਸਗੋਂ ਮੈਂਬਰਾਂ ਨੂੰ ਚੋਣ ਲੜਣ ਦਾ ਸੱਦਾ ਦਿੱਤਾ ਜਾਣਾ ਚਾਹੀਦਾ ਹੈ।

Sangrur News : ‘ਆਜ਼ਾਦੀ ਤੋਂ ਬਾਅਦ ਨਹੀਂ ਹੋਇਆ ਕਦੇ ਆਹ ਕੰਮ’ ਸਾਰਾ ਕੰਮ-ਕਾਜ ਹੋਇਆ ਠੱਪ, ਸਰਕਾਰ ਨੂੰ ਤਿੱਖੀ ਚੇਤਾਵਨੀ

ਦੱਸ ਦੇਈਏ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬੀਤੇ ਦਿਨੀਂ ਐਲਾਨ ਕੀਤਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਅਤੇ ਕਾਰਜਕਾਰਨੀ ਕਮੇਟੀ ਦੀ ਚੋਣ ਸਬੰਧੀ ਸਾਲਾਨਾ ਜਨਰਲ ਇਜਲਾਸ 9 ਨਵੰਬਰ ਨੂੰ ਹੋਵੇਗਾ।  ਜਿਸ ਵਿਚ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ 11 ਅੰਤਿ੍ਰੰਗ ਕਮੇਟੀ ਮੈਂਬਰ ਚੁਣੇ ਜਾਣਗੇ।

]]> SAD-BSP ਗਠਜੋੜ ਦੀ ਉਮੀਦਵਾਰ ਬੀਬੀ ਜਗੀਰ ਕੌਰ ਨੇ ਪਾਈ ਵੋਟ https://punjabi.newsd5.in/sad-bsp-%e0%a8%97%e0%a8%a0%e0%a8%9c%e0%a9%8b%e0%a9%9c-%e0%a8%a6%e0%a9%80-%e0%a8%89%e0%a8%ae%e0%a9%80%e0%a8%a6%e0%a8%b5%e0%a8%be%e0%a8%b0-%e0%a8%ac%e0%a9%80%e0%a8%ac%e0%a9%80-%e0%a8%9c%e0%a8%97/ Sun, 20 Feb 2022 05:50:57 +0000 https://punjabi.newsd5.in/?p=146484 ਕਪੂਰਥਲਾ : ਅੱਜ ਪੂਰੇ ਪੰਜਾਬ ‘ਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ। ਲੋਕ ਸਵੇਰੇ 8 ਵਜੇ ਤੋਂ ਪਹਿਲਾਂ ਹੀ ਲਾਈਨਾਂ ‘ਚ ਲੱਗਣਗੇ ਸ਼ੁਰੂ ਹੋ ਗਏ ਸਨ। ਸੂਬੇ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ਲਈ ਅੱਜ ਇਕੋ ਪੜਾਅ ਵਿੱਚ ਵੋਟਾਂ ਪੈਣਗੀਆਂ। ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਸੂਬੇ ਦੇ 2.14 ਕਰੋੜ ਵੋਟਰ ਕੁੱਲ 1304 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ।

Punjab Election 2022 : ਪੰਜਾਬ ‘ਚ EVM ਮਸ਼ੀਨਾਂ ਹੋਈਆਂ ਖ਼ਰਾਬ, ਦੁਬਾਰਾ ਹੋਣਗੀਆਂ ਵੋਟਾਂ ? || D5 Channel Punjabi

ਜ਼ਿਲ੍ਹਾ ਕਪੂਰਥਲਾ ਦੀ ਗੱਲ ਕਰੀਏ ਤਾਂ ਇਥੋਂ ਦੇ ਵਿਧਾਨ ਸਭਾ ਹਲਕਾ ਭੁਲੱਥ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗਠਜੋੜ ਦੀ ਉਮੀਦਵਾਰ ਬੀਬੀ ਜਗੀਰ ਕੌਰ ਨੇ ਆਪਣੀ ਵੋਟ ਪਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਵਾਰ ਅਕਾਲੀ ਦਲ-ਬਸਪਾ ਗਠਜੋੜ ਦੀ ਸਰਕਾਰ ਬਣਾਏਗੀ। ਉਨ੍ਹਾਂ ਲੋਕਾਂ ਨੂੰ ਗਠਜੋੜ ਦੇ ਹੱਕ ‘ਚ ਵੋਟ ਪਾਉਣ ਲਈ ਕਿਹਾ ਤਾਂ ਕਿ ਅਕਾਲੀ ਦਲ-ਬਸਪਾ ਗਠਜੋੜ ਦੀ ਸਰਕਾਰ ਬਣਾਈ ਜਾ ਸਕੇ।

 

]]>
ਪੰਥਕ ਕਾਰਜਾਂ ‘ਚ ਸਿੱਖ ਜਥੇਬੰਦੀਆਂ ਅਤੇ ਦੇਸ਼ ਵਿਦੇਸ਼ ਦੀ ਸੰਗਤ ਦਾ ਸਹਿਯੋਗ ਲਵਾਂਗੇ – ਐਡਵੋਕੇਟ ਧਾਮੀ https://punjabi.newsd5.in/%e0%a8%aa%e0%a9%b0%e0%a8%a5%e0%a8%95-%e0%a8%95%e0%a8%be%e0%a8%b0%e0%a8%9c%e0%a8%be%e0%a8%82-%e0%a8%9a-%e0%a8%b8%e0%a8%bf%e0%a9%b1%e0%a8%96-%e0%a8%9c%e0%a8%a5%e0%a9%87%e0%a8%ac%e0%a9%b0%e0%a8%a6/ Wed, 01 Dec 2021 11:39:33 +0000 https://punjabi.newsd5.in/?p=135312 ਸ਼੍ਰੋਮਣੀ ਕਮੇਟੀ ਦੇ ਨਵ-ਨਿਯੁਕਤ ਪ੍ਰਧਾਨ ਦਾ ਸ਼੍ਰੋਮਣੀ ਕਮੇਟੀ ਦਫ਼ਤਰ ਪੁੱਜਣ ’ਤੇ ਭਰਵਾਂ ਸਵਾਗਤ
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵ-ਨਿਯੁਕਤ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਚੋਣ ਉਪਰੰਤ ਅੱਜ ਪਹਿਲੀ ਵਾਰ ਸ਼੍ਰੋਮਣੀ ਕਮੇਟੀ ਦਫ਼ਤਰ ਪੁੱਜਣ ਸਮੇਂ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਆਰੰਭਕ ਸਮੇਂ ਦੌਰਾਨ ਪ੍ਰਧਾਨ ਰਹੀਆਂ ਸਿੱਖ ਪੰਥ ਦੀਆਂ ਅਹਿਮ ਸ਼ਖ਼ਸੀਅਤਾਂ ਕੌਮੀ ਸੇਵਾ ਲਈ ਮਾਰਗ-ਦਰਸ਼ਨ ਕਰਦੀਆਂ ਹਨ ਅਤੇ ਉਹ ਯਤਨ ਕਰਨਗੇ ਕਿ ਸਿੱਖ ਸੰਸਥਾ ਦੀ ਸੇਵਾ ਇਸ ਦੇ ਸੁਨਹਿਰੇ ਇਤਿਹਾਸ ਅਤੇ ਰਵਾਇਤਾਂ ਦੀ ਸੇਧ ਵਿਚ ਕਰ ਸਕਣ। ਉਨ੍ਹਾਂ ਕਿਹਾ ਕਿ ਕੌਮ ਦੀ ਇਸ ਮਹਾਨ ਜ਼ੁੰਮੇਵਾਰੀ ਦੀ ਖੁਸ਼ੀ ਤੋਂ ਜ਼ਿਆਦਾ ਵੱਡੀ ਚਿੰਤਾ ਕੌਮੀ ਸੇਵਾ ਨਿਭਾਉਂਦਿਆਂ ਖਰਾ ਉਤਰਨ ਦੀ ਹੈ। ਕਿਉਂਕਿ ਵਰਤਮਾਨ ਸਮੇਂ ਦੀਆਂ ਤਰਜੀਹਾਂ ਪਹਿਲਾਂ ਨਾਲੋਂ ਵੱਖਰੀਆਂ ਹਨ ਅਤੇ ਕੌਮ ਦੀ ਆਸਾਂ ਦਾ ਵੀ ਖਿਆਲ ਰੱਖਣਾ ਜ਼ਰੂਰੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖ ਕੌਮ ਦੀ ਨੁਮਾਇੰਦਾ ਧਾਰਮਿਕ ਜਥੇਬੰਦੀ ਹੈ, ਜਿਸ ਦਾ 101 ਸਾਲ ਦਾ ਸੁਨਹਿਰੀ ਇਤਿਹਾਸ ਹੈ। ਇਸ ਸਦੀ ਦੌਰਾਨ ਸ਼੍ਰੋਮਣੀ ਕਮੇਟੀ ਦੀ ਅਗਵਾਈ ਉਹ ਸ਼ਖ਼ਸੀਅਤਾਂ ਵੀ ਕਰਦੀਆਂ ਰਹੀਆਂ, ਜੋ ਤਿਆਗੀ ਸੁਭਾਅ ਦੀਆਂ ਸਨ।
ਭਾਵੇਂ ਕਿ ਮੌਜੂਦਾ ਹਾਲਾਤ ਇਸ ਦੀ ਸਥਾਪਨਾ ਦੇ ਸਮੇਂ ਤੋਂ ਵੱਖਰੇ ਹਨ, ਪਰ ਪੁਰਾਤਨ ਸ਼ਖ਼ਸੀਅਤਾਂ ਨੂੰ ਆਦਰਸ਼ ਮੰਨ ਕੇ ਅੱਜ ਵੀ ਬੇਹਤਰ ਨਤੀਜੇ ਹਾਸਲ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਆਪਣੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਗੁਰਦੁਆਰਾ ਸਾਹਿਬਾਨ ਦੇ ਸੁਚਾਰੂ ਪ੍ਰਬੰਧ ਦੇ ਨਾਲ-ਨਾਲ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਹਮੇਸ਼ਾ ਯਤਨ ਕੀਤਾ ਹੈ ਅਤੇ ਸਮਾਜਿਕ ਕਾਰਜਾਂ ਵਿਚ ਵੀ ਅਹਿਮ ਭੂਮਿਕਾ ਨਿਭਾਈ ਹੈ। ਭਵਿੱਖ ਵਿਚ ਵੀ ਇਨ੍ਹਾਂ ਸਾਰੇ ਖੇਤਰਾਂ ਵਿਚ ਸਰਗਰਮ ਤੌਰ ’ਤੇ ਅੱਗੇ ਵਧਿਆ ਜਾਵੇਗਾ। ਸ਼੍ਰੋਮਣੀ ਕਮੇਟੀ ਦੇ ਕਾਰਜਾਂ ਵਿਚ ਹਰ ਸਿੱਖ ਜਥੇਬੰਦੀ ਅਤੇ ਦੇਸ਼ ਵਿਦੇਸ਼ ਦੀ ਸੰਗਤ ਦਾ ਸਹਿਯੋਗ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੌਜੂਦਾ ਸਮਾਂ ਸੰਵਾਦ ਦਾ ਸਮਾਂ ਹੈ ਅਤੇ ਸਿੱਖ ਨੌਜੁਆਨੀ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਵਿਚਾਰ ਨੂੰ ਪ੍ਰਮੁੱਖਤਾ ਦਿੱਤੀ ਜਾਵੇਗੀ।
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦਫ਼ਤਰ ਪੁੱਜਣ ’ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਅਤੇ ਅਧਿਕਾਰੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਸੀਨੀਅਰ ਪ੍ਰਧਾਨ ਸ. ਸੁਰਜੀਤ ਸਿੰਘ ਭਿੱਟੇਵੱਡ, ਭਾਈ ਰਾਜਿੰਦਰ ਸਿੰਘ ਮਹਿਤਾ, ਸਾਬਕਾ ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਨਵੇਂ ਚੁਣੇ ਗਏ ਅੰਤ੍ਰਿੰਗ ਕਮੇਟੀ ਮੈਂਬਰ ਸ. ਹਰਜਾਪ ਸਿੰਘ ਸੁਲਤਾਨਵਿੰਡ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਮ ਸਿੰਘ, ਸ. ਮੰਗਵਿੰਦਰ ਸਿੰਘ ਖਾਪੜਖੇੜੀ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਮਹਿੰਦਰ ਸਿੰਘ ਆਹਲੀ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ, ਸ. ਪ੍ਰਤਾਪ ਸਿੰਘ, ਸ. ਬਿਜੈ ਸਿੰਘ, ਸਾਬਕਾ ਸਕੱਤਰ ਸ. ਸਤਬੀਰ ਸਿੰਘ ਧਾਮੀ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਹਰਜੀਤ ਸਿੰਘ ਲਾਲੂਘੁੰਮਣ, ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਤੇਜਿੰਦਰ ਸਿੰਘ ਪੱਡਾ, ਸ. ਸਕੱਤਰ ਸਿੰਘ, ਸ. ਸੁਲੱਖਣ ਸਿੰਘ ਭੰਗਾਲੀ, ਸ. ਗੁਰਮੀਤ ਸਿੰਘ ਬੁੱਟਰ, ਸ. ਮੁਖਤਾਰ ਸਿੰਘ, ਸ. ਸੁਖਬੀਰ ਸਿੰਘ, ਸ. ਹਰਜਿੰਦਰ ਸਿੰਘ ਕੈਰੋਂਵਾਲ, ਸ. ਨਿਰਵੈਲ ਸਿੰਘ, ਬੀਬੀ ਸਤਵੰਤ ਕੌਰ ਡਿਪਟੀ ਡਾਇਰੈਕਟਰ, ਗਿਆਨੀ ਜਸਵੰਤ ਸਿੰਘ ਕਥਾਵਾਚਕ, ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ ਆਦਿ ਹਾਜ਼ਰ ਸਨ।
]]>
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ Sukhbir Badal ਨੇ ਐਲਾਨੇ 2 ਹੋਰ ਉਮੀਦਵਾਰ https://punjabi.newsd5.in/%e0%a8%b6%e0%a9%8d%e0%a8%b0%e0%a9%8b%e0%a8%ae%e0%a8%a3%e0%a9%80-%e0%a8%85%e0%a8%95%e0%a8%be%e0%a8%b2%e0%a9%80-%e0%a8%a6%e0%a8%b2-%e0%a8%a6%e0%a9%87-%e0%a8%aa%e0%a9%8d%e0%a8%b0%e0%a8%a7%e0%a8%be/ Mon, 29 Nov 2021 09:57:40 +0000 https://punjabi.newsd5.in/?p=134955 ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਵਿਧਾਨ ਸਭਾ ਚੋਣਾਂ ਲਈ ਆਪਣੇ 2 ਹੋਰ ਉਮਦੀਵਾਰਾਂ ਦਾ ਐਲਾਨ ਕੀਤਾ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਭੁਲੱਥ ਤੋਂ ਬੀਬੀ ਜਾਗੀਰ ਕੌਰ ਅਤੇ ਮਜੀਠਾ ਤੋਂ ਬਿਕਰਮ ਸਿੰਘ ਮਜੀਠੀਆ ਦਾ ਨਾਮ ਐਲਾਨਿਆ ਹੈ।

ਕੰਗਨਾ ਤੋਂ ਬਾਅਦ ਇਸ ਮਾਡਲ ਨੇ ਲਿਆ ਸਿੱਖਾਂ ਨਾਲ ਪੰਗਾ, ਵਿਦੇਸ਼ਾਂ ਤੱਕ ਗੂੰਜਿਆ ਮਾਮਲਾ D5 Channel Punjabi

ਦੱਸ ਦਈਏ ਕਿ ਹੁਣ ਤੱਕ ਅਕਾਲੀ ਦਲ ਆਪਣੇ 89 ਉਮੀਦਵਾਰਾਂ ਦਾ ਐਲਾਨ ਕਰ ਚੁੱਕਾ ਹੈ। ਇਸ ਗੱਲ ਦੀ ਜਾਣਕਾਰੀ ਅਕਾਲੀ ਦਲ ਦੇ ਸੀਨੀਅਰ ਨੇਤਾ ਦਲਜੀਤ ਚੀਮਾ ਨੇ ਟਵੀਟ ਕਰ ਦਿੱਤੀ।

 

]]>
SGPC ਦਾ ਜਨਰਲ ਇਜਲਾਸ ਅੱਜ, ਚੁਣਿਆ ਜਾਵੇਗਾ ਅਗਲਾ ਪ੍ਰਧਾਨ https://punjabi.newsd5.in/sgpc-%e0%a8%a6%e0%a8%be-%e0%a8%9c%e0%a8%a8%e0%a8%b0%e0%a8%b2-%e0%a8%87%e0%a8%9c%e0%a8%b2%e0%a8%be%e0%a8%b8-%e0%a8%85%e0%a9%b1%e0%a8%9c-%e0%a8%9a%e0%a9%81%e0%a8%a3%e0%a8%bf%e0%a8%86-%e0%a8%9c%e0%a8%be/ Mon, 29 Nov 2021 05:00:57 +0000 https://punjabi.newsd5.in/?p=134908 ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦਾ ਜਨਰਲ ਇਜਲਾਸ ਅੱਜ ਹੋਵੇਗਾ, ਜਿਸ ‘ਚ 44 ਵਾਂ ਪ੍ਰਧਾਨ ਚੁਣਿਆ ਜਾਵੇਗਾ। ਐਸਜੀਪੀਸੀ ਨੇ ਇਸ ਦੀਆਂ ਤਿਆਰੀਆਂ ਵੀ ਪੂਰੀਆਂ ਕਰ ਲਈਆਂ ਹਨ।

Kisan Bill 2020 : ਸੰਸਦ ਤੋਂ ਖੇਤੀ ਕਾਨੂੰਨਾਂ ਨਾਲ ਜੁੜੀ ਵੱਡੀ ਖ਼ਬਰ, ਖੁਸ਼ ਹੋਏ ਕਿਸਾਨ || D5 Channel Punjabi

ਜਨਰਲ ਇਜਲਾਸ ਤੇਜਾ ਸਿੰਘ ਸਮੁੰਦਰੀ ਹਾਲ ‘ਚ ਹੋਣ ਜਾ ਰਿਹਾ ਹੈ। ਦੱਸ ਦਈਏ ਕਿ ਵਿਧਾਨ ਸਭਾ ਚੋਣਾਂ ਵੀ ਅਗਲੇ ਸਾਲ ਸ਼ੁਰੂਆਤ ‘ਚ ਹੋਣ ਵਾਲੀਆਂ ਹਨ। ਇਸ ਦੇ ਚੱਲਦਿਆਂ ਅਕਾਲੀ ਦਲ ਅਜਿਹੇ ਵਿਅਕਤੀ ਦੀ ਚੋਣ ਕਰੇਗਾ, ਜਿਸਦਾ ਫਾਇਦਾ ਆਉਣ ਵਾਲੀਆਂ ਚੋਣਾਂ ‘ਚ ਵੀ ਹੋਵੇ।

]]>
ਧਾਰਮਿਕ ਪ੍ਰੀਖਿਆ ਵਿੱਚੋਂ ਮੈਰਿਟ ’ਚ ਆਏ ਵਿਦਿਆਰਥੀਆਂ ਦਾ ਬੀਬੀ ਜਗੀਰ ਕੌਰ ਨੇ ਕੀਤਾ ਸਨਮਾਨ https://punjabi.newsd5.in/%e0%a8%a7%e0%a8%be%e0%a8%b0%e0%a8%ae%e0%a8%bf%e0%a8%95-%e0%a8%aa%e0%a9%8d%e0%a8%b0%e0%a9%80%e0%a8%96%e0%a8%bf%e0%a8%86-%e0%a8%b5%e0%a8%bf%e0%a9%b1%e0%a8%9a%e0%a9%8b%e0%a8%82-%e0%a8%ae%e0%a9%88/ Thu, 25 Nov 2021 11:22:55 +0000 https://punjabi.newsd5.in/?p=134171 ਅੰਮ੍ਰਿਤਸਰ :  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਫ਼ਰਵਰੀ 2021 ’ਚ ਲਈ ਗਈ ਧਾਰਮਿਕ ਪ੍ਰੀਖਿਆ ਦੇ ਮੈਰਿਟ ਵਿਚ ਆਏ 20 ਵਿਦਿਆਰਥੀਆਂ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਵਿਸ਼ੇਸ਼ ਇਨਾਮੀ ਰਾਸ਼ੀ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਸਿੱਖ ਧਰਮ ਅਧਿਐਨ ਪੱਤਰ ਵਿਹਾਰ ਕੋਰਸ ਦੇ ਤਿੰਨ ਅਵੱਲ ਆਏ ਸਿਖਿਆਰਥੀਆਂ ਨੂੰ ਵੀ ਵਿਸ਼ੇਸ਼ ਰਾਸ਼ੀ ਨਾਲ ਸਨਮਾਨਿਤ ਕੀਤਾ। ਬੀਬੀ ਜਗੀਰ ਕੌਰ ਨੇ ਪਹਿਲੇ ਸਥਾਨ ਵਾਲਿਆਂ ਨੂੰ 5100, ਦੂਸਰੇ ਸਥਾਨ ’ਤੇ ਆਉਣ ਵਾਲਿਆਂ ਨੂੰ 4100 ਅਤੇ ਤੀਜੇ ਸਥਾਨ ਲਈ 3100 ਰੁਪਏ ਦੀ ਰਾਸ਼ੀ ਦੇ ਚੈੱਕ ਦਿੱਤੇ। ਇਸੇ ਦੌਰਾਨ ਉਨ੍ਹਾਂ ਧਾਰਮਿਕ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਵੀ ਸਨਮਾਨਿਤ ਕੀਤਾ।

ਇਸ ਮੌਕੇ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਅਰਸੇ ਤੋਂ ਸ਼੍ਰੋਮਣੀ ਕਮੇਟੀ ਵੱਲੋਂ ਲਈ ਜਾਂਦੀ ਧਾਰਮਿਕ ਪ੍ਰੀਖਿਆ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਅੰਦਰ ਸਿੱਖੀ ਚੇਤਨਤਾ ਫੈਲਾਅ ਰਹੀ ਹੈ ਅਤੇ ਹਰ ਸਾਲ ਇਸ ਪ੍ਰੀਖਿਆ ਵਿਚ ਹਜ਼ਾਰਾਂ ਵਿਦਿਆਰਥੀ ਬੈਠਦੇ ਹਨ। ਇਸ ਦੇ ਨਾਲ ਹੀ ਦੋ ਸਾਲਾ ਸਿੱਖ ਧਰਮ ਅਧਿਐਨ ਪੱਤਰ ਵਿਹਾਰ ਕੋਰਸ ਵੀ ਆਮ ਸ਼ਰਧਾਲੂਆਂ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਨਾਲ ਜੋੜ ਰਿਹਾ ਹੈ। ਇਨ੍ਹਾਂ ਵਿੱਚੋਂ ਮੈਰਿਟ ਹਾਸਲ ਕਰਨ ਵਾਲਿਆਂ ਨੂੰ ਸ਼੍ਰੋਮਣੀ ਕਮੇਟੀ ਵਿਸ਼ੇਸ਼ ਰਾਸ਼ੀ ਦੇ ਕੇ ਸਨਮਾਨਿਤ ਕਰਦੀ ਹੈ, ਜਿਸ ਤਹਿਤ ਅੱਜ 23 ਵਿਦਿਆਰਥੀਆਂ ਨੂੰ ਸਨਮਾਨਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਮੰਤਵ ਵੱਧ ਤੋਂ ਵੱਧ ਵਿਦਿਆਰਥੀਆਂ ਅਤੇ ਸੰਗਤਾਂ ਨੂੰ ਸਿੱਖੀ ਨਾਲ ਜੋੜਨਾ ਹੈ, ਜਿਸ ਲਈ ਇਹ ਦੋਵੇਂ ਪ੍ਰੀਖਿਆਵਾਂ ਕਾਰਗਰ ਸਾਬਤ ਹੋ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਫ਼ਰਵਰੀ 2021 ’ਚ ਲਈ ਗਈ ਧਾਰਮਿਕ ਪ੍ਰੀਖਿਆ ਦੌਰਾਨ 1093 ਵਿਦਿਆਰਥੀਆਂ ਨੇ ਵਜੀਫਾ ਹਾਸਲ ਕੀਤਾ ਹੈ, ਜਦਕਿ 20 ਵਿਦਿਆਰਥੀ ਮੈਰਿਟ ਵਿਚ ਆਏ ਹਨ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਗੁਰਪ੍ਰੀਤ ਸਿੰਘ ਝੱਬਰ, ਬੀਬੀ ਜੋਗਿੰਦਰ ਕੌਰ ਧਰਮਕੋਟ, ਮੀਤ ਸਕੱਤਰ ਸ. ਸਿਮਰਜੀਤ ਸਿੰਘ, ਸ. ਕੁਲਵਿੰਦਰ ਸਿੰਘ ਰਮਦਾਸ, ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਓਐਸਡੀ ਡਾ. ਸੁਖਬੀਰ ਸਿੰਘ, ਸ. ਪਲਵਿੰਦਰ ਸਿੰਘ ਸੁਪ੍ਰਿੰਟੈਂਡੈਂਟ ਪ੍ਰਚਾਰ, ਪ੍ਰੋ. ਸੁਖਦੇਵ ਸਿੰਘ ਇੰਚਾਰਜ, ਸ. ਕਰਤਾਰ ਸਿੰਘ, ਭਾਈ ਸਰਬਜੀਤ ਸਿੰਘ ਹੈੱਡ ਪ੍ਰਚਾਰਕ, ਪ੍ਰਿੰਸੀਪਲ ਸਵਰਨ ਸਿੰਘ ਆਦਿ ਮੌਜੂਦ ਸਨ।
]]>
ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੰਗਣਾ ਰਣੌਤ ਦੀ ਗ੍ਰਿਫ਼ਤਾਰੀ ਮੰਗੀ https://punjabi.newsd5.in/%e0%a8%b6%e0%a9%8d%e0%a8%b0%e0%a9%8b%e0%a8%ae%e0%a8%a3%e0%a9%80-%e0%a8%95%e0%a8%ae%e0%a9%87%e0%a8%9f%e0%a9%80-%e0%a8%aa%e0%a9%8d%e0%a8%b0%e0%a8%a7%e0%a8%be%e0%a8%a8-%e0%a8%ac%e0%a9%80%e0%a8%ac-5/ Mon, 22 Nov 2021 11:32:49 +0000 https://punjabi.newsd5.in/?p=133652 ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੰਗਣਾ ਰਣੌਤ ਵੱਲੋਂ ਸਿੱਖਾਂ ਵਿਰੁੱਧ ਨਫ਼ਰਤ ਭਰੀਆਂ ਟਿੱਪਣੀਆਂ ਦੀ ਸਖ਼ਤ ਨਿਖੇਧੀ ਕਰਦਿਆਂ ਉਸ ਦੀ ਗ੍ਰਿਫ਼ਤਾਰੀ ਮੰਗੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਖਿਆ ਕਿ ਕੰਗਣਾ ਰਣੌਤ ਜਾਣਬੁੱਝ ਕੇ ਸਿੱਖਾਂ ਪ੍ਰਤੀ ਜ਼ਹਿਰ ਭਰੀਆਂ ਪੋਸਟਾਂ ਪਾ ਰਹੀ ਹੈ ਜਿਸ ਦੇ ਨਤੀਜੇ ਘਾਤਕ ਹੋ ਸਕਦੇ ਹਨ। ਕੰਗਣਾ ਵੱਲੋਂ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਨਿੰਦਾ ਕਰਕੇ ਸਿੱਖਾਂ ਨੂੰ ਅੱਤਵਾਦੀ ਕਹਿਣਾ ਅਤੇ 1984 ਵਿਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਸਿੱਖਾਂ ਖ਼ਿਲਾਫ਼ ਕੀਤੀ ਮੰਦਭਾਗੀ ਕਾਰਵਾਈ ਦੀ ਤਰਫਦਾਰੀ ਕਰਨੀ ਉਸ ਦੀ ਬਿਮਾਰ ਮਾਨਸਿਕਤਾ ਦਾ ਪ੍ਰਗਟਾਵਾ ਹੈ।

ਪੰਜਾਬ ਪਹੁੰਚਦੇ ਮਨੀਸ਼ ਸਿਸੋਦੀਆ ਦਾ CM ਚਿਰਹੇ ਬਾਰੇ ਵੱਡਾ ਬਿਆਨ || D5 Channel Punjabi

ਬੀਬੀ ਜਗੀਰ ਕੌਰ ਨੇ ਆਖਿਆ ਕਿ ਕੰਗਣਾ ਨੇ ਸ਼ਾਇਦ ਸਿੱਖਾਂ ਦਾ ਇਤਿਹਾਸ ਨਹੀਂ ਪੜ੍ਹਿਆ, ਜੇਕਰ ਪੜ੍ਹਿਆ ਹੁੰਦਾ ਤਾਂ ਉਸ ਨੂੰ ਇਸ ਗੱਲ ਦੀ ਸਮਝ ਹੁੰਦੀ ਕਿ ਇਨ੍ਹਾਂ ਸਿੱਖਾਂ ਦੀ ਬਦੌਲਤ ਹੀ ਦੇਸ਼ ਅਜ਼ਾਦੀ ਦਾ ਨਿੱਘ ਮਾਣ ਰਿਹਾ ਹੈ। ਦੇਸ਼ ਦੀ ਅਜ਼ਾਦੀ ਲਈ 80 ਫੀਸਦੀ ਤੋਂ ਵੱਧ ਕੁਰਬਾਨੀਆਂ ਸਿੱਖਾਂ ਨੇ ਹੀ ਦਿੱਤੀਆਂ ਹਨ। ਕੰਗਣਾ ਨੂੰ ਆਪਣੀ ਬੌਧਿਕ ਕੰਗਾਲੀ ਦੀ ਪੇਸ਼ਕਾਰੀ ਕਰਕੇ ਦੇਸ਼ ਦੇ ਹਾਲਾਤਾਂ ਨੂੰ ਖਰਾਬ ਨਹੀਂ ਕਰਨਾ ਚਾਹੀਦਾ।ਬੀਬੀ ਜਗੀਰ ਕੌਰ ਨੇ ਕਿਹਾ ਕਿ ਇਸ ਅਦਾਕਾਰਾ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਹੋਵੇ। ਉਨ੍ਹਾਂ ਕਿਹਾ ਕਿ ਕੰਗਣਾ ਵਿਰੁੱਧ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਰਵਾਈ ਆਰੰਭੀ ਗਈ ਹੈ, ਜਿਸ ਦਾ ਸ਼੍ਰੋਮਣੀ ਕਮੇਟੀ ਹਰ ਪੱਧਰ ’ਤੇ ਸਹਿਯੋਗ ਕਰੇਗੀ।

]]>