Bhupinder Singh Mann – D5 News https://punjabi.newsd5.in Truth Seeking News Network. Mon, 18 Jan 2021 08:39:14 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Bhupinder Singh Mann – D5 News https://punjabi.newsd5.in 32 32 ਭੂਪਿੰਦਰ ਸਿੰਘ ਮਾਨ ਕਿਸਾਨ ਯੂਨੀਅਨ (ਰਾਜੇਵਾਲ) ‘ਚ ਹੋਣਗੇ ਸ਼ਾਮਿਲ https://punjabi.newsd5.in/%e0%a8%ad%e0%a9%82%e0%a8%aa%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%ae%e0%a8%be%e0%a8%a8-%e0%a8%95%e0%a8%bf%e0%a8%b8%e0%a8%be%e0%a8%a8-%e0%a8%af%e0%a9%82/ Mon, 18 Jan 2021 06:15:19 +0000 https://punjabi.newsd5.in/?p=87210 ਚੰਡੀਗੜ੍ਹ :  ਸੁਪ੍ਰੀਮ ਕੋਰਟ ਦੀ ਕਮੇਟੀ ਤੋਂ ਆਪਣਾ ਨਾਮ ਵਾਪਸ ਲੈਣ ਵਾਲੇ ਭੂਪਿੰਦਰ ਸਿੰਘ ਮਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ  ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਦੀ ਪ੍ਰਧਾਨਤਾ ‘ਚ ਕਿਸਾਨ ਯੂਨੀਅਨ ‘ਚ ਸ਼ਾਮਿਲ ਹੋਣਗੇ। ਦੱਸ ਦਈਏ ਕਿ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਸੁਪ੍ਰੀਮ ਕੋਰਟ ਵੱਲੋਂ ਬਣਾਈ ਗਈ 4 ਮੈਂਬਰੀ ਕਮੇਟੀ ‘ਚੋਂ ਭੁਪਿੰਦਰ ਸਿੰਘ ਮਾਨ ਨੇ ਆਪਣਾ ਨਾਮ ਵਾਪਸ ਲੈ ਲਿਆ ਸੀ।

🔴LIVE | ਸਿਆਸੀ ਪਾਰਟੀਆਂ ਨੇ ਕਰਤਾ ਵੱਡਾ ਐਲਾਨ!ਮੋਦੀ ਸਰਕਾਰ ਨੂੰ ਵੱਡਾ ਝਟਕਾ, ਟੁੱਟੂ ਹੰਕਾਰ!ਕਾਨੂੰਨ ਹੋ ਸਕਦੇ ਨੇ ਰੱਦ?

ਭੁਪਿੰਦਰ ਸਿੰਘ  ਨੇ ਕਿਸਾਨਾਂ  ਦੇ ਹਿੱਤ ‘ਚ ਫੈਸਲਾ ਲੈਂਦੇ ਹੋਏ ਕਮੇਟੀ ਦਾ ਮੈਂਬਰ ਬਣਨ ਤੋਂ ਇਨਕਾਰ ਕਰ ਦਿੱਤਾ ਸੀ। ਮਾਨ ਨੇ ਪੱਤਰ ਲਿਖ ਕੇ ਕਿਹਾ ਸੀ ਕਿ ਕਿਸਾਨ ਯੂਨੀਅਨ ਦਾ ਲੀਡਰ ਅਤੇ ਇੱਕ ਕਿਸਾਨ ਹੋਣ ਦੇ ਨਾਤੇ ਮੈਂ ਇਸ ਕਮੇਟੀ ਦਾ ਮੈਂਬਰ ਬਣਨ ਤੋਂ ਪਿੱਛੇ ਹੱਟ ਰਿਹਾ ਹਾਂ ਅਤੇ ਹਮੇਸ਼ਾ ਆਪਣੇ ਕਿਸਾਨ ਭਰਾਵਾਂ  ਦੇ ਨਾਲ ਖੜ੍ਹਾ ਹਾਂ ।

]]>
ਭਾਰਤੀ ਕਿਸਾਨ ਯੂਨੀਅਨ ਨੇ ਰਾਸ਼ਟਰੀ ਪ੍ਰਧਾਨ ਭੂਪਿੰਦਰ ਸਿੰਘ ਮਾਨ ਨਾਲੋਂ ਤੋੜਿਆ ਨਾਤਾ https://punjabi.newsd5.in/%e0%a8%ad%e0%a8%be%e0%a8%b0%e0%a8%a4%e0%a9%80-%e0%a8%95%e0%a8%bf%e0%a8%b8%e0%a8%be%e0%a8%a8-%e0%a8%af%e0%a9%82%e0%a8%a8%e0%a9%80%e0%a8%85%e0%a8%a8-%e0%a8%a8%e0%a9%87-%e0%a8%b0%e0%a8%be%e0%a8%b6/ Fri, 15 Jan 2021 08:07:20 +0000 https://punjabi.newsd5.in/?p=86753 ਪਟਿਆਲਾ :  ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਪ੍ਰਧਾਨ ਭੂਪਿੰਦਰ ਸਿੰਘ ਮਾਨ ਲਈ ਇੱਕ ਨਵੀਂ ਮੁਸੀਬਤ ਖੜੀ ਹੋ ਗਈ ਹੈ। ਮਾਨ ਤੋਂ ਉਨ੍ਹਾਂ ਦੀ ਯੂਨੀਅਨ ਦੀ ਪੰਜਾਬ ਇਕਾਈ ਨੇ ਨਾਤਾ ਤੋੜ ਲਿਆ ਹੈ। ਸੁਪ੍ਰੀਮ ਕੋਰਟ ਵੱਲੋਂ ਬਣਾਈ ਗਈ ਚਾਰ ਮੈਂਬਰੀ ਕਮੇਟੀ ‘ਚ ਸ਼ਾਮਿਲ ਹੋਣ ‘ਤੇ ਯੂਨੀਅਨ ਦੇ ਨੇਤਾ ਉਨ੍ਹਾਂ ਤੋਂ ਖਫਾ ਹੋ ਗਏ। ਯੂਨੀਅਨ ਨੇਤਾਵਾਂ ਨੇ ਵੀਰਵਾਰ ਨੂੰ ਖੰਨਾ ‘ਚ ਕੋਰ ਕਮੇਟੀ ਦੀ ਬੈਠਕ ਬੁਲਾ ਕੇ ਫੈਸਲਾ ਲਿਆ ਹੈ। ਇਹ ਫੈਸਲਾ ਯੂਨੀਅਨ ਦੇ ਪ੍ਰਦੇਸ਼ ਪ੍ਰਧਾਨ ਬਲਦੇਵ ਸਿੰਘ ਮਿਆਂਪੁਰ ਦੀ ਅਗਵਾਈ ਵਿੱਚ ਹੋਈ ਬੈਠਕ ‘ਚ ਲਿਆ ਗਿਆ। ਬਲਦੇਵ ਸਿੰਘ ਨੇ ਕਿਹਾ ਕਿ ਯੂਨੀਅਨ ਦੇਸ਼ ਦੀਆਂ 40 ਕਿਸਾਨ ਜਥੇਬੰਦੀਆਂ ਵੱਲੋਂ ਲੜੀ ਜਾ ਰਹੀ ਲੜਾਈ ਦਾ ਸਮਰਥਨ ਕਰਦੀ ਹੈ।

ਚੱਲਦੀ ਬੱਸ ‘ਚੋਂ ਲਾਈਵ ਹੋਏ ਕਿਸਾਨ, ਮੀਟਿੰਗ ਤੋਂ ਪਹਿਲਾਂ ਕੇਂਦਰ ਨੂੰ ਦਿੱਤਾ ਝਟਕਾ !

ਖੇਤੀਬਾੜੀ ਕਾਨੂੰਨਾਂ ਦੇ ਰੱਦ ਹੋਣ ਤੱਕ ਯੂਨੀਅਨ ਇਸ ਸੰਘਰਸ਼ ‘ਚ ਸ਼ਾਮਿਲ ਰਹੇਗੀ। ਸੁਪ੍ਰੀਮ ਕੋਰਟ ਦੇ ਵੱਲੋਂ ਇਸ ਮਸਲੇ ਦੇ ਹੱਲ ਲਈ ਬਣਾਈ ਚਾਰ ਮੈਂਬਰੀ ਕਮੇਟੀ ‘ਚ ਮਾਨ ਸ਼ਾਮਿਲ ਕੀਤੇ ਗਏ ਸਨ। ਮਾਨ ਨੇ ਇਸਨੂੰ ਲੈ ਕੇ ਯੂਨੀਅਨ ਦੇ ਨਾਲ ਕੋਈ ਸਲਾਹ – ਮਸ਼ਵਰਾ ਨਹੀਂ ਕੀਤਾ। ਇਹ ਉਨ੍ਹਾਂ ਦਾ ਆਪਣਾ ਨਿੱਜੀ ਫੈਸਲਾ ਹੈ। ਇਸ ਤੋਂ ਉਨ੍ਹਾਂ ਦੀ ਕੇਂਦਰ ਸਰਕਾਰ ਦੇ ਨਾਲ ਮਿਲੀਭੁਗਤ ਦਾ ਪ੍ਰਮਾਣ ਮਿਲਦਾ ਹੈ। ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਇਕਾਈ ਨੇ ਉਨ੍ਹਾਂ ਤੋਂ ਨਾਤਾ ਤੋੜ ਲਿਆ ਹੈ। ਬਲਦੇਵ ਸਿੰਘ ਅਨੁਸਾਰ ਯੂਨੀਅਨ ਨੇ ਫੈਸਲਾ ਕੀਤਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਤਿੰਨੇ ਖੇਤੀ ਕਨੂੰਨ ਵਾਪਸ ਨਹੀਂ ਲੈਂਦੀ, ਉਨ੍ਹਾਂ ਦਾ ਸੰਗਠਨ ਸੰਘਰਸ਼ਸ਼ੀਲ ਸੰਗਠਨਾਂ  ਦੇ ਨਾਲ ਰਹੇਗਾ।

]]>
ਕਿਸਾਨਾਂ ਦੇ ਹਿੱਤ ‘ਚ ਭੁਪਿੰਦਰ ਸਿੰਘ ਮਾਨ ਦਾ ਵੱਡਾ ਫੈਸਲਾ https://punjabi.newsd5.in/%e0%a8%95%e0%a8%bf%e0%a8%b8%e0%a8%be%e0%a8%a8%e0%a8%be%e0%a8%82-%e0%a8%a6%e0%a9%87-%e0%a8%b9%e0%a8%bf%e0%a9%b1%e0%a8%a4-%e0%a8%9a-%e0%a8%ad%e0%a9%81%e0%a8%aa%e0%a8%bf%e0%a9%b0%e0%a8%a6%e0%a8%b0/ Thu, 14 Jan 2021 09:41:22 +0000 https://punjabi.newsd5.in/?p=86640 ਚੰਡੀਗੜ੍ਹ : ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਸੁਪਰੀਮ ਕੋਰਟ ਵਲੋਂ ਬਣਾਈ ਗਈ 4 ਮੈਂਬਰ ਕਮੇਟੀ ਤੋਂ ਭੁਪਿੰਦਰ ਸਿੰਘ ਮਾਨ ਨੇ ਆਪਣਾ ਨਾਮ ਵਾਪਸ ਲੈ ਲਿਆ ਹੈ। ਭੁਪਿੰਦਰ ਸਿੰਘ ਨੇ ਕਿਸਾਨਾਂ ਦੇ ਹਿੱਤ ‘ਚ ਫੈਸਲੇ ਲੈਂਦੇ ਹੋਏ ਕਮੇਟੀ ਦਾ ਮੈਂਬਰ ਬਣਨ ਤੋਂ ਇਨਕਾਰ ਕਰ ਦਿੱਤਾ ਹੈ। ਮਾਨ ਨੇ ਪੱਤਰ ਲਿਖ ਕੇ ਕਿਹਾ ਹੈ ਕਿ ਕਿਸਾਨ ਯੂਨੀਅਨ ਦਾ ਆਗੂ ਅਤੇ ਇੱਕ ਕਿਸਾਨ ਹੋਣ ਦੇ ਨਾਤੇ ਮੈਂ ਇਸ ਕਮੇਟੀ ਦਾ ਮੈਂਬਰ ਬਣਨ ਤੋਂ ਪਿੱਛੇ ਹਟ ਰਿਹਾ ਹਾਂ ਅਤੇ ਹਮੇਸ਼ਾ ਆਪਣੇ ਕਿਸਾਨ ਭਰਾਵਾਂ ਦੇ ਨਾਲ ਖੜਾ ਹਾਂ।

ਸੁਣੋ ਆਹ ਜਵਾਕ ਦੀ ਫਰਾਟੇਦਾਰ ਅੰਗਰੇਜ਼ੀ, ਅੰਗਰੇਜ਼ੀ ‘ਚ ਮੋਦੀ ਸਰਕਾਰ ਨੂੰ ਕਹੀ ਅਜਿਹੀ ਗੱਲ, ਕਿਸਾਨ ਹੋਏ ਹੈਰਾਨ

ਮਹੱਤਵਪੂਰਣ ਗੱਲ ਇਹ ਹੈ ਕਿ 12 ਜਨਵਰੀ ਨੂੰ ਸੁਪਰੀਮ ਕੋਰਟ ਨੇ ਫੈਸਲਾ ਸੁਣਾਉਂਦਿਆਂ ਖੇਤੀ ਕਾਨੂੰਨਾਂ ‘ਤੇ ਅੰਤਰਿਮ ਪਾਬੰਦੀ ਲਗਾ ਦਿੱਤੀ ਸੀ ਪਰ ਇਸ ਮਾਮਲੇ ਦਾ ਹੱਲ ਕਰਨ ਲਈ ਇੱਕ ਕਮੇਟੀ ਬਣਾਈ ਗਈ ਜਿਸ ‘ਚ 4 ਮੈਂਬਰ ਬਣਾਏ ਗਏ ਸਨ। ਉਨ੍ਹਾਂ ਵਿੱਚੋਂ ਇੱਕ ਭੁਪਿੰਦਰ ਸਿੰਘ ਮਾਨ ਵੀ ਸਨ। ਪਰ ਭੁਪਿੰਦਰ ਸਿੰਘ ‘ਤੇ ਖੇਤੀਬਾੜੀ ਕਾਨੂੰਨਾਂ ਦਾ ਸਮਰਥਨ ਕਰਨ ਦੇ ਇਲਜ਼ਾਮ ਲੱਗਦੇ ਰਹੇ ਹਨ। ਇਸ ਦੇ ਨਾਲ ਹੀ ਅਕਾਲੀ ਦਲ ਨੇ ਕਿਹਾ ਹੈ ਕਿ ਇਸ ਕਮੇਟੀ ਦੇ ਸਾਰੇ ਮੈਂਬਰ ਉਹ ਹਨ ਜੋ ਪਹਿਲਾਂ ਤੋਂ ਹੀ ਖੇਤੀਬਾੜੀ ਕਾਨੂੰਨਾਂ ਦੇ ਹੱਕ ‘ਚ ਹਨ।

ਮਹਿਲਾ ਵਕੀਲ ਦੀਆਂ ਦਲੀਲਾਂ ਨੇ ਹਿਲਾਈ ਮੋਦੀ ਸਰਕਾਰ ! ਦੱਸਿਆ ਕਮੇਟੀ ਬਣਾਉਣ ਦਾ ਅਸਲ ਸੱਚ!

ਅਕਾਲੀ ਦਲ ਵੱਲੋ ਵੀ ਉਸ ਸਮੇਂ ਤੋਂ ਹੀ ਭੁਪਿੰਦਰ ਸਿੰਘ ਨੂੰ ਕਮੇਟੀ ਦਾ ਮੈਂਬਰ ਬਣਾਏ ਜਾਣ ‘ਤੇ ਇਤਰਾਜ਼ ਜਤਾਇਆ ਜਾ ਰਿਹਾ ਸੀ। ਦਰਅਸਲ, ਅਕਾਲੀ ਦਲ ਨੇ ਇਲਜ਼ਾਮ ਲਗਾਇਆ ਸੀ ਕਿ ਭੁਪਿੰਦਰ ਸਿੰਘ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਕਰੀਬੀ ਹਨ ਅਤੇ ਕੈਪਟਨ ਅਤੇ ਮੋਦੀ ਸਰਕਾਰ ਦੇ ਵਿੱਚ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਗੱਠਜੋੜ ਹੈ ਅਤੇ ਪੰਜਾਬ ਸਰਕਾਰ ਇਨ੍ਹਾਂ ਕਾਨੂੰਨਾਂ ਦਾ ਸਮਰਥਨ ਹੀ ਕਰ ਰਹੀ ਹੈ।

]]>