bharatiya kisan union – D5 News https://punjabi.newsd5.in Truth Seeking News Network. Sat, 30 Jan 2021 07:44:54 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png bharatiya kisan union – D5 News https://punjabi.newsd5.in 32 32 ਟਿਕਰੀ ਬਾਰਡਰ ਤੋਂ ਕੁੰਡਲੀ ਬਾਰਡਰ ਜਾ ਕੇ ਡਟਣਗੇ ਕਿਸਾਨ https://punjabi.newsd5.in/%e0%a8%9f%e0%a8%bf%e0%a8%95%e0%a8%b0%e0%a9%80-%e0%a8%ac%e0%a8%be%e0%a8%b0%e0%a8%a1%e0%a8%b0-%e0%a8%a4%e0%a9%8b%e0%a8%82-%e0%a8%95%e0%a9%81%e0%a9%b0%e0%a8%a1%e0%a8%b2%e0%a9%80-%e0%a8%ac%e0%a8%be/ Sat, 30 Jan 2021 07:44:54 +0000 https://punjabi.newsd5.in/?p=89136 ਪਟਿਆਲਾ : ਬੀਕੇਯੂ ਏਕਤਾ (ਉਗਰਾਹਾਂ) ਨੇ ਕੁੰਡਲੀ ਬਾਰਡਰ ਵਾਲੇ ਕਿਸਾਨਾਂ ਦੀ ਹਮਾਇਤ ਵਿਚ ਡਟਣ ਦਾ ਫ਼ੈਸਲਾ ਕੀਤਾ ਹੈ। ਸਰਕਾਰ ਵੱਲੋਂ ਆਰਐਸਐਸ ਦੇ ਗੁੰਡਿਆਂ ਰਾਹੀਂ ਕਰਵਾਏ ਜਾ ਰਹੇ ਹਮਲਿਆਂ ਅੱਗੇ ਡਟੇ ਬੈਠੇ ਕਿਸਾਨਾਂ ਦੀ ਤਾਕਤ ਵਧਾਉਣ ਲਈ ਇਹ ਜੱਥਾ ਅੱਜ ਦੁਪਹਿਰ ਵੇਲੇ ਰਵਾਨਾ ਹੋਵੇਗਾ। ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਦੀ ਅਗਵਾਈ ਵਿਚ ਸੈਂਕੜੇ ਕਿਸਾਨਾਂ ਦਾ ਜਥਾ ਟਿਕਰੀ ਬਾਰਡਰ ਤੋਂ ਕੁਝ ਘੰਟਿਆਂ ਵਿੱਚ  ਰਵਾਨਾ ਹੋਣ ਜਾ ਰਿਹਾ ਹੈ। ਜਥੇਬੰਦੀ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ 26 ਜਨਵਰੀ ਵਾਲੇ ਦਿਨ ਰਿੰਗ ਰੋਡ ‘ਤੇ ਹੀ ਮਾਰਚ ਕਰਨ ਦਾ ਫ਼ੈਸਲਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਲੀਡਰਸ਼ਿਪ ਦਾ ਗ਼ਲਤ ਫ਼ੈਸਲਾ ਸੀ।

🔴LIVE| ਅੰਦੋਲਨ ‘ਚ ਆਇਆ ਨਵਾਂ ਮੋੜ ਕਿਸਾਨਾਂ ਦੇ ਇਕੱਠ ਨੇ ਹਿਲਾਈ ਦਿੱਲੀ ਜਿੱਤ ਵੱਲ ਵਧਿਆ ਕੰਮ!ਜਥਬੰਦੀਆਂ ਦਾ ਵੱਡਾ ਐਲਾਨ

ਜਿਹੜਾ ਖ਼ਾਲਿਸਤਾਨੀ ਫਿਰਕੂ ਤੱਤਾਂ ਲਈ ਸਰਕਾਰ ਦੀ ਲਾਲ ਕਿਲੇ ਵਾਲੀ ਸਾਜ਼ਿਸ਼ ਨੂੰ ਲਾਗੂ ਕਰਨ ਦਾ ਸਾਧਨ ਬਣ ਗਿਆ ਪਰ ਇਸ ਵਜ੍ਹਾ ਕਾਰਨ ਹੀ ਕਿਸਾਨਾਂ ‘ਤੇ ਹਮਲੇ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਖੇਤੀ ਕਾਨੂੰਨ ਰੱਦ ਕਰਾਉਣ ਲਈ ਕੁੰਡਲੀ ਬਾਰਡਰ ‘ਤੇ ਡਟੇ ਕਿਸਾਨ ਇਸ ਅੰਦੋਲਨ ਦਾ ਹਿੱਸਾ ਹਨ ਤੇ ਜਥੇਬੰਦੀ ਉਨ੍ਹਾਂ ਦੀ ਸਹਾਇਤਾ  ਲਈ ਆਪਣੀ ਪੂਰੀ ਤਾਕਤ ਨਾਲ ਡਟੇਗੀ। ਉਨ੍ਹਾਂ ਕਿਹਾ ਕਿ ਦਿੱਲੀ ਦੇ ਆਲੇ ਦੁਆਲੇ ਲੱਗੇ ਕਿਸੇ ਵੀ ਮੋਰਚੇ ‘ਤੇ ਕਿਸਾਨਾਂ ਦੀ ਸਹਾਇਤਾ ਲਈ ਉਨ੍ਹਾਂ ਦੀ ਜਥੇਬੰਦੀ ਅਜਿਹੇ ਜਥੇ ਭੇਜਣ ਵਾਸਤੇ ਤਿਆਰ ਬਰ ਤਿਆਰ ਹੈ।

]]>
ਭਾਰਤੀ ਕਿਸਾਨ ਯੂਨੀਅਨ ਨੇ ਰਾਸ਼ਟਰੀ ਪ੍ਰਧਾਨ ਭੂਪਿੰਦਰ ਸਿੰਘ ਮਾਨ ਨਾਲੋਂ ਤੋੜਿਆ ਨਾਤਾ https://punjabi.newsd5.in/%e0%a8%ad%e0%a8%be%e0%a8%b0%e0%a8%a4%e0%a9%80-%e0%a8%95%e0%a8%bf%e0%a8%b8%e0%a8%be%e0%a8%a8-%e0%a8%af%e0%a9%82%e0%a8%a8%e0%a9%80%e0%a8%85%e0%a8%a8-%e0%a8%a8%e0%a9%87-%e0%a8%b0%e0%a8%be%e0%a8%b6/ Fri, 15 Jan 2021 08:07:20 +0000 https://punjabi.newsd5.in/?p=86753 ਪਟਿਆਲਾ :  ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਪ੍ਰਧਾਨ ਭੂਪਿੰਦਰ ਸਿੰਘ ਮਾਨ ਲਈ ਇੱਕ ਨਵੀਂ ਮੁਸੀਬਤ ਖੜੀ ਹੋ ਗਈ ਹੈ। ਮਾਨ ਤੋਂ ਉਨ੍ਹਾਂ ਦੀ ਯੂਨੀਅਨ ਦੀ ਪੰਜਾਬ ਇਕਾਈ ਨੇ ਨਾਤਾ ਤੋੜ ਲਿਆ ਹੈ। ਸੁਪ੍ਰੀਮ ਕੋਰਟ ਵੱਲੋਂ ਬਣਾਈ ਗਈ ਚਾਰ ਮੈਂਬਰੀ ਕਮੇਟੀ ‘ਚ ਸ਼ਾਮਿਲ ਹੋਣ ‘ਤੇ ਯੂਨੀਅਨ ਦੇ ਨੇਤਾ ਉਨ੍ਹਾਂ ਤੋਂ ਖਫਾ ਹੋ ਗਏ। ਯੂਨੀਅਨ ਨੇਤਾਵਾਂ ਨੇ ਵੀਰਵਾਰ ਨੂੰ ਖੰਨਾ ‘ਚ ਕੋਰ ਕਮੇਟੀ ਦੀ ਬੈਠਕ ਬੁਲਾ ਕੇ ਫੈਸਲਾ ਲਿਆ ਹੈ। ਇਹ ਫੈਸਲਾ ਯੂਨੀਅਨ ਦੇ ਪ੍ਰਦੇਸ਼ ਪ੍ਰਧਾਨ ਬਲਦੇਵ ਸਿੰਘ ਮਿਆਂਪੁਰ ਦੀ ਅਗਵਾਈ ਵਿੱਚ ਹੋਈ ਬੈਠਕ ‘ਚ ਲਿਆ ਗਿਆ। ਬਲਦੇਵ ਸਿੰਘ ਨੇ ਕਿਹਾ ਕਿ ਯੂਨੀਅਨ ਦੇਸ਼ ਦੀਆਂ 40 ਕਿਸਾਨ ਜਥੇਬੰਦੀਆਂ ਵੱਲੋਂ ਲੜੀ ਜਾ ਰਹੀ ਲੜਾਈ ਦਾ ਸਮਰਥਨ ਕਰਦੀ ਹੈ।

ਚੱਲਦੀ ਬੱਸ ‘ਚੋਂ ਲਾਈਵ ਹੋਏ ਕਿਸਾਨ, ਮੀਟਿੰਗ ਤੋਂ ਪਹਿਲਾਂ ਕੇਂਦਰ ਨੂੰ ਦਿੱਤਾ ਝਟਕਾ !

ਖੇਤੀਬਾੜੀ ਕਾਨੂੰਨਾਂ ਦੇ ਰੱਦ ਹੋਣ ਤੱਕ ਯੂਨੀਅਨ ਇਸ ਸੰਘਰਸ਼ ‘ਚ ਸ਼ਾਮਿਲ ਰਹੇਗੀ। ਸੁਪ੍ਰੀਮ ਕੋਰਟ ਦੇ ਵੱਲੋਂ ਇਸ ਮਸਲੇ ਦੇ ਹੱਲ ਲਈ ਬਣਾਈ ਚਾਰ ਮੈਂਬਰੀ ਕਮੇਟੀ ‘ਚ ਮਾਨ ਸ਼ਾਮਿਲ ਕੀਤੇ ਗਏ ਸਨ। ਮਾਨ ਨੇ ਇਸਨੂੰ ਲੈ ਕੇ ਯੂਨੀਅਨ ਦੇ ਨਾਲ ਕੋਈ ਸਲਾਹ – ਮਸ਼ਵਰਾ ਨਹੀਂ ਕੀਤਾ। ਇਹ ਉਨ੍ਹਾਂ ਦਾ ਆਪਣਾ ਨਿੱਜੀ ਫੈਸਲਾ ਹੈ। ਇਸ ਤੋਂ ਉਨ੍ਹਾਂ ਦੀ ਕੇਂਦਰ ਸਰਕਾਰ ਦੇ ਨਾਲ ਮਿਲੀਭੁਗਤ ਦਾ ਪ੍ਰਮਾਣ ਮਿਲਦਾ ਹੈ। ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਇਕਾਈ ਨੇ ਉਨ੍ਹਾਂ ਤੋਂ ਨਾਤਾ ਤੋੜ ਲਿਆ ਹੈ। ਬਲਦੇਵ ਸਿੰਘ ਅਨੁਸਾਰ ਯੂਨੀਅਨ ਨੇ ਫੈਸਲਾ ਕੀਤਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਤਿੰਨੇ ਖੇਤੀ ਕਨੂੰਨ ਵਾਪਸ ਨਹੀਂ ਲੈਂਦੀ, ਉਨ੍ਹਾਂ ਦਾ ਸੰਗਠਨ ਸੰਘਰਸ਼ਸ਼ੀਲ ਸੰਗਠਨਾਂ  ਦੇ ਨਾਲ ਰਹੇਗਾ।

]]>