Bhai Ranjit Singh – D5 News https://punjabi.newsd5.in Truth Seeking News Network. Fri, 30 Jul 2021 08:40:11 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Bhai Ranjit Singh – D5 News https://punjabi.newsd5.in 32 32 ਕੋਟਕਪੁਰਾ ਮਾਮਲੇ ਦੀ ਜਾਂਚ : ਸਿੱਟ ਬਾਰੇ ਹਾਈਕੋਰਟ ਦੇ ਫ਼ੈਸਲੇ ਦੀਆਂ ਕਾਪੀਆਂ ਸਾੜਨ ਦਾ ਸੱਦਾ https://punjabi.newsd5.in/%e0%a8%95%e0%a9%8b%e0%a8%9f%e0%a8%95%e0%a8%aa%e0%a9%81%e0%a8%b0%e0%a8%be-%e0%a8%ae%e0%a8%be%e0%a8%ae%e0%a8%b2%e0%a9%87-%e0%a8%a6%e0%a9%80-%e0%a8%9c%e0%a8%be%e0%a8%82%e0%a8%9a-%e0%a8%b8%e0%a8%bf/ Tue, 27 Apr 2021 07:10:46 +0000 https://punjabi.newsd5.in/?p=102083 ਚੰਡੀਗੜ੍ਹ :  ਬਰਗਾੜੀ ਮੋਰਚਾ ਫਿਰ ਤੋਂ ਲਗਾਉਣ ਸਬੰਧੀ ਪੰਥਕ ਜਥੇਬੰਦੀਆਂ ਦੀ ਮੀਟਿੰਗ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਪ੍ਰੈੱਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਾਈ ਕੋਰਟ ਨੇ ਕੋਟਕਪੂਰਾ ਗੋਲੀ ਕਾਂਡ ਦੀ ਸਿੱਟ ਬਾਰੇ ਫ਼ੈਸਲਾ ਸਹੀ ਨਹੀਂ ਦਿੱਤਾ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਇਸ ਫ਼ੈਸਲੇ ਤੋਂ ਬਾਅਦ ਬਾਦਲ ਕੇ ਖੁਸ਼ੀਆਂ ਮਨਾ ਰਹੇ ਹਨ। ਪਰ ਸਵਾਲ ਇਹ ਹੈ ਕਿ ਬਹਿਬਲ ਕਲਾਂ ਤੇ ਕੋਟਕਪੂਰਾ- ਗੋਲੀਕਾਂਡ ਅਤੇ ਬੇਅਦਬੀ ਦੇ ਮਾਮਲੇ ਬਾਰੇ ਇਨਸਾਫ ਸਿੱਖ ਕੌਮ ਨੂੰ ਕਦੋਂ ਮਿਲੇਗਾ।

ਚਿੱਟੇ ਕੱਪੜੇ ਵਾਲਿਆਂ ਨੇ ਘੇਰਿਆ ਕੈਪਟਨ ਦਾ ਮਾਹੌਲ,ਫੇਰ ਪੁਲਿਸ ਨਾਲ ਹੋਏ ਸਿੱਧੇ ਟਾਕਰੇ!

ਉਨ੍ਹਾਂ ਕਿਹਾ ਕਿ ਹਾਈ ਕੋਰਟ ਦੀ ਸਿੱਟ ਬਾਰੇ ਆਈ ਸਟੇਟਮੈਂਟ ਨੂੰ ਕਾਲਾ ਲੇਖ ਕਿਹਾ ਜਾ ਸਕਦਾ ਹੈ। ਇਨਸਾਫ਼ ਦਾ ਦਸਤਾਵੇਜ਼ ਨਹੀਂ। ਉਨ੍ਹਾਂ ਐਲਾਨ ਕੀਤਾ ਕਿ ਤੀਹ ਮਈ ਨੂੰ ਕੋਟਕਪੂਰਾ ਜਿਥੇ ਗੋਲੀ ਕਾਂਡ ਹੋਇਆ ਸੀ ਉਸ ਥਾਂ ਤੇ ਇਸ ਸਟੇਟਮੈਂਟ ਦੀ ਕਾਪੀ ਹੋ ਸਭ ਤੋਂ ਪਹਿਲਾਂ ਉਹ ਸਾੜਨਗੇ ਅਤੇ ਉਸ ਤੋਂ ਬਾਅਦ ਪੂਰੀ ਕੌਮ ਇਸ ਦੀਆਂ ਕਾਪੀਆਂ ਸਾੜੇਗੀ। ਉਨ੍ਹਾਂ ਕਿਹਾ ਕਿ ਇਸ ਫੈਸਲੇ ਦੀਆਂ ਕਾਪੀਆਂ ਸਾੜ ਕੇ ਸਿੱਖ ਕੌਮ ਹਾਈ ਕੋਰਟ ਅਤੇ ਸਰਕਾਰ ਨੂੰ ਇਹ ਦੱਸੇ ਕਿ ਇਹ ਫੈਸਲਾ ਸਿੱਖ ਕੌਮ ਨੂੰ ਮਨਜ਼ੂਰ ਨਹੀਂ।

]]>
ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਸਮਰਥਕ ਦੇ ਘਰ ‘ਤੇ ਗੋਲੀਆਂ ਚਲਾਉਣ ਵਾਲੇ ਚਾਰ ਦੋਸ਼ੀ ਗ੍ਰਿਫਤਾਰ, ਦੋ ਦੀ ਭਾਲ ਜਾਰੀ https://punjabi.newsd5.in/%e0%a8%ad%e0%a8%be%e0%a8%88-%e0%a8%b0%e0%a8%a3%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98-%e0%a8%a2%e0%a9%b1%e0%a8%a1%e0%a8%b0%e0%a9%80%e0%a8%86%e0%a8%82-%e0%a8%b5%e0%a8%be/ Wed, 14 Nov 2018 16:32:12 +0000 https://punjabi.newsd5.in/?p=35098 ਅੰਮ੍ਰਿਤਸਰ : ਅੰਮ੍ਰਿਤਸਰ ਪੁਲਿਸ ਨੇ ਵਿਸ਼ਵ ਪ੍ਰਸਿੱਧ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਸਮਰਥਕ ਸਤਨਾਮ ਸਿੰਘ ਦੇ ਘਰ ‘ਤੇ ਦੀਵਾਲੀ ਦੀ ਰਾਤ ਗੋਲੀਆਂ ਚਲਾ ਕੇ ਦਹਿਸ਼ਤ ਫੈਲਾਉਣ ਦੇ ਦੋਸ਼ ਤਹਿਤ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਾਰਨ ਦਾ ਦਾਅਵਾ ਕੀਤਾ ਹੈ । ਪੁਲਿਸ ਅਨੁਸਾਰ ਇਸ ਕੇਸ ਵਿਚ ਹਾਲੇ ਵੀ ਦੋ ਵਿਅਕਤੀ ਫਰਾਰ ਹਨ ਜਿਹਨਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ । ਸਤਨਾਮ ਸਿੰਘ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਦਲ ਦਾ ਵਰਕਰ ਦੱਸਿਆ ਜਾਂਦਾ ਹੈ ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਕੇਸ ਦੇ ਜਾਂਚ ਅਧਿਕਾਰੀ ਏ ਐਸ ਆਈ ਗੁਰਸ਼ਾਬ ਸਿੰਘ ਨੇ ਦੱਸਿਆ ਕਿ 7 ਨਵੰਬਰ ਦੀਵਾਲੀ ਦੀ ਰਾਤ ਨੂੰ ਵਾਪਰੀ ਇਸ ਘਟਨਾ ਦੇ ਸਬੰਧ ਵਿੱਚ ਅੰਮ੍ਰਿਤਸਰ ਦੇ ਰਾਜਿੰਦਰ ਨਗਰ ਵਾਸੀ ਵਿਸ਼ਾਲ ਸਿੰਘ ਅਤੇ ਪੱਟੀ ਵਾਸੀ ਕਮਲਦੀਪ ਸਿੰਘ, ਰਾਜਿੰਦਰ ਸਿੰਘ ਤੇ ਇੰਦਰਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ

Read Also ਪੰਜਾਬ ‘ਚ ਵੀ ਬੰਦ ਹੋਣਗੇ ਭਾਈ ਢੱਡਰੀਆਂ ਵਾਲਿਆਂ ਦੇ ਦੀਵਾਨ? ਆਹਮੋ-ਸਾਹਮਣੇ ਹੋਏ ਸਿੰਘ

ਜਦਕਿ ਮਨਿੰਦਰ ਸਿੰਘ ਤੇ ਹਰਜੋਤ ਸਿੰਘ ਅਜੇ ਫਰਾਰ ਹਨ ਜਿਹਨਾਂ ਨੂੰ ਜਲਦ ਫੜ ਲਿਆ ਜਾਵੇਗਾ । ਗੁਰਸ਼ਾਬ ਸਿੰਘ ਅਨੁਸਾਰ ਫੜੇ ਗਏ ਲੋਕਾਂ ਤੋਂ ਕੀਤੀ ਗਈ ਮੁਢਲੀ ਪੁੱਛਗਿਛ ‘ਚ ਪਤਾ ਲੱਗਾ ਹੈ ਕਿ ਦੀਵਾਲੀ ਵਾਲੀ ਰਾਤ ਵਿਸ਼ਾਲ ਅਤੇ ਉਸਦੇ ਦੋਸਤ ਹਰਪਾਲ ਸਿੰਘ ਉਰਫ ਸੰਨੀ ਤੇ ਰਾਹੁਲ ਚੌਧਰੀ ਸ਼ਰਾਬ ਪੀ ਰਹੇ ਸਨ ਕਿ ਕਿਸੇ ਗੱਲ ਨੂੰ ਲੈਕੇ ਵਿਸ਼ਾਲ ਤੇ ਹਰਪਾਲ ਸਿੰਘ ਉਰਫ ਸੰਨੀ ਦਾ ਝਗੜਾ ਹੋ ਗਿਆ । ਇਸ ਝਗੜੇ ਦੌਰਾਨ ਵਿਸ਼ਾਲ ਨੇ ਪੱਟੀ ਵਾਸੀ ਆਪਣੇ ਦੋਸਤ ਰਾਜਿੰਦਰ ਸਿੰਘ ਨੂੰ ਬੁਲਾ ਲਿਆ ਜੋ ਆਪਣੇ ਨਾਲ ਕਮਲਦੀਪ ਸਿੰਘ, ਇੰਦਰਜੀਤ ਸਿੰਘ ਮਨਿੰਦਰ ਸਿੰਘ ਤੇ ਹਰਜੋਤ ਸਿੰਘ ਨੂੰ ਵੀ ਲੈ ਆਇਆ । ਅੰਮ੍ਰਿਤਸਰ ਪਹੁੰਚ ਕੇ ਇਨ੍ਹਾਂ ਲੋਕਾਂ ਨੇ ਸੰਨੀ ਦਾ ਘਰ ਲੱਭਿਆ ਪਰ ਇਸ ਦੌਰਾਨ ਉਨਾਂ ਨੇ ਉਲਝਣ ਵਿੱਚ ਆ ਕੇ ਸਤਨਾਮ ਸਿੰਘ ਦੇ ਘਰ ਦੇ ਬਾਹਰ ਆਕੇ ਨਾ ਸਿਰਫ ਗੰਦੀਆਂ ਗੰਦੀਆਂ ਗਾਲਾਂ ਕੱਢੀਆਂ ਬਲਕਿ ਉਸਦੇ ਘਰ ਦੇ ਗੇਟ ‘ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਅਨੂੰਸਾਰ ਜਾਂਚ ਅਜੇ ਜਾਰੀ ਹੈ ਤੇ ਫਰਾਰ ਲੋਕਾਂ ਦੇ ਫੜੇ ਜਾਣ ‘ਤੇ ਅੱਗੇ ਕਈ ਹੋਰ ਖੁਲਾਸੇ ਹੋਣ ਦੀ ਉਮੀਦ ਹੈ ।

ਇੱਥੇ ਦੱਸ ਦਈਏ ਕਿ ਬੀਤੇ ਦਿਨੀ ਪ੍ਰਸਿੱਧ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਮਾਝੇ ਦੇ ਇਲਾਕੇ ਵਿੱਚ ਦੀਵਾਨ ਸਜਾਏ ਜਾਣ ਦਾ ਐਲਾਨ ਕੀਤਾ ਸੀ ਤੇ ਦੀਨਾਨਗਰ ਬਾਈ ਪਾਸ ਤੇ ਸਥਿਤ 10 ਪਿੰਡਾਂ ਦੀ ਪੰਚਾਇਤ ਕਮੇਟੀ ਨੇ ਜਿਲਾਹ ਪ੍ਰਸ਼ਾਸਨ ਕੋਲ ਇਹ ਤਿੰਨ ਦਿਨਾਂ ਦੀਵਾਨ ਸਜਾਏ ਜਾਣ ਲਈ ਇਜਾਜ਼ਤ ਮੰਗੀ ਸੀ । ਜਿਸ ਦਾ ਦਮਦਮੀ ਟਕਸਾਲ ਤੇ ਕੁਝ ਹੋਰ ਸਿੱਖ ਜਥੇਬੰਦੀਆਂ ਨੇ ਵਿਰੋਧ ਕਰਦਿਆਂ ਜਿਲਾਹ ਪ੍ਰਸ਼ਾਸ਼ਨ ਕੋਲ ਇਹ ਦੀਵਾਨ ਨਾ ਕਰਵਾਏ ਜਾਣ ਸਬੰਧੀ ਲਿਖਤੀ ਬੇਨਤੀ ਕੀਤੀ ਸੀ ਤੇ ਕਿਹਾ ਸੀ ਕਿ ਜੇਕਰ ਪ੍ਰਸ਼ਾਸ਼ਨ ਨੇ ਉਹਨਾਂ ਦੀ ਮੰਗ ਨਾ ਮੰਨੀ ਤੈਂ ਉਹ ਹਰ ਕੁਰਬਾਨੀ ਦੇਣ ਲਈ ਤਿਆਰ ਹਨ ।

]]>