Bhagwant Singh – D5 News https://punjabi.newsd5.in Truth Seeking News Network. Sat, 19 Feb 2022 15:53:29 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Bhagwant Singh – D5 News https://punjabi.newsd5.in 32 32 ਬਿਨਾਂ ਕਿਸੇ ਭਰਮ ਜਾਂ ਦਬਾਅ ਦੇ ਪਾਓ ਵੋਟ – ਭਗਵੰਤ ਮਾਨ https://punjabi.newsd5.in/%e0%a8%ac%e0%a8%bf%e0%a8%a8%e0%a8%be%e0%a8%82-%e0%a8%95%e0%a8%bf%e0%a8%b8%e0%a9%87-%e0%a8%ad%e0%a8%b0%e0%a8%ae-%e0%a8%9c%e0%a8%be%e0%a8%82-%e0%a8%a6%e0%a8%ac%e0%a8%be%e0%a8%85-%e0%a8%a6%e0%a9%87/ Sat, 19 Feb 2022 15:53:29 +0000 https://punjabi.newsd5.in/?p=146404 ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਪੂਰੀ ਆਜ਼ਾਦੀ ਨਾਲ ਵੋਟ ਪਾਓ। ਆਪਣੀ ਵੋਟ ਜਿਸ ਮਰਜੀ ਨੂੰ ਪਾਓ, ਪਰ ਬਿਨਾਂ ਕਿਸੇ ਦਬਾਅ, ਭਰਮ ਅਤੇ ਲਾਲਚ ‘ਚ ਪਏ ਵੋਟ ਪਾਓ। ਮਾਨ ਨੇ ਮਤਦਾਨ ਦਾ ਮਤਲਬ ਦੱਸਦਿਆਂ ਕਿਹਾ ਕਿ ਮਤ ਦਾ ਮਤਲਬ ਹੈ ਅਕਲ (ਬੁੱਧੀ ) ਦਾਨ ਦਾ ਮਤਲਬ ਦੇਣਾ ਹੈ। ਬੁੱਧੀ ਦਾ ਦਾਨ ਕਰਨਾ ਮਤਦਾਨ ਹੁੰਦਾ ਹੈ। ਇਸ ਲਈ ਸਮਝਦਾਰੀ ਅਤੇ ਸੁਤੰਤਰਤਾ ਨਾਲ ਪੰਜਾਬ ਅਤੇ ਦੇਸ਼ ਦੇ ਲੋਕਤੰਤਰ ਨੂੰ ਮਜ਼ਬੂਤ ​​ਕਰਨ ਲਈ ਵੋਟ ਪਾਓ।

Punjab Election : ਚੋਣਾਂ ਤੋਂ ਪਹਿਲਾਂ ਖੱਟਰ ਸਰਕਾਰ ਨੂੰ ਝਟਕਾ! PM Modi ਨੇ ਸੱਦੀ ਮੀਟਿੰਗ | D5 Channel Punjabi

ਸ਼ਨੀਵਾਰ ਨੂੰ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਹੋਏ ਇਕ ਵੀਡੀਓ ਜਾਰੀ ਕਰਕੇ ਕਿਹਾ ਕਿ ਵੋਟ ਪਾਉਣ ਦਾ ਸਾਡਾ ਜਮਹੂਰੀ ਅਧਿਕਾਰ ਭਗਤ ਸਿੰਘ, ਚੰਦਰਸ਼ੇਖਰ ਆਜ਼ਾਦ, ਕਰਤਾਰ ਸਿੰਘ ਸਰਾਭਾ ਵਰਗੇ ਸ਼ਹੀਦਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਸਾਨੂੰ ਦਿੱਤਾ ਹੈ। ਇਸ ਲਈ ਵੋਟਿੰਗ ਨੂੰ ਗੰਭੀਰਤਾ ਨਾਲ ਲਓ ਅਤੇ ਹਰ ਹਾਲਤ ਵਿੱਚ ਵੋਟ ਪਾਓ। ਵੋਟ ਪਾਕੇ ਹੀ ਸਾਡੇ ਸ਼ਹੀਦਾਂ ਦੀ ਕੁਰਬਾਨੀ ਸਫਲ ਹੋਵੇਗੀ।

Punjab Election : Congress ਹਾਈਕਮਾਨ ਦਾ ਵੱਡਾ ਐਕਸ਼ਨ, ਮਹਿਲਾ ਵਿਧਾਇਕਾ ਨਾਲ ਜੱਗੋ ਤੇਰਵੀਂ | D5 Channel Punjabi

ਮਾਨ ਨੇ ਲੋਕਾਂ ਨੂੰ ਕਿਹਾ ਕਿ ਉਹ ਆਪਣੇ ਪਰਿਵਾਰ ਦੇ ਸਾਰੇ ਮੈਂਬਰਾਂ, ਰਿਸ਼ਤੇਦਾਰਾਂ ਅਤੇ ਨਜ਼ਦੀਕੀਆਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰੋ ਅਤੇ ਘਰ ਦੇ ਵੱਡੇ-ਬਜ਼ੁਰਗਾਂ ਨੂੰ ਪੋਲਿੰਗ ਬੂਥ ‘ਤੇ ਲੈ ਕੇ ਜਾ ਕੇ ਵੋਟ ਪਾਉਣ। ਇਸ ਵਾਰ ਇੰਨੀ ਵੱਡੀ ਗਿਣਤੀ ਵਿਚ ਵੋਟਾਂ ਪਾਉਣੀਆਂ ਹਨ ਕਿ ਆਜ਼ਾਦ ਭਾਰਤ ਵਿਚ ਸਭ ਤੋਂ ਵੱਧ ਵੋਟ ਪ੍ਰਤੀਸ਼ਤਤਾ ਲਈ ਪੰਜਾਬ ਦਾ ਨਾਂ ਇਤਿਹਾਸ ਵਿਚ ਦਰਜ ਹੋ ਜਾਵੇ।

]]>
ਝਾੜੂ ਦਾ ਬਟਨ ਦਬਾਓ, ਹੋਵੇਗਾ ਅਕਾਲੀ-ਕਾਂਗਰਸ-ਭਾਜਪਾ ਦੀ ਗੰਦੀ ਰਾਜਨੀਤੀ ਦਾ ਸਫਾਇਆ-ਭਗਵੰਤ ਮਾਨ https://punjabi.newsd5.in/%e0%a8%9d%e0%a8%be%e0%a9%9c%e0%a9%82-%e0%a8%a6%e0%a8%be-%e0%a8%ac%e0%a8%9f%e0%a8%a8-%e0%a8%a6%e0%a8%ac%e0%a8%be%e0%a8%93-%e0%a8%b9%e0%a9%8b%e0%a8%b5%e0%a9%87%e0%a8%97%e0%a8%be-%e0%a8%85%e0%a8%95/ Mon, 14 Feb 2022 14:58:20 +0000 https://punjabi.newsd5.in/?p=145610 ਭਗਵੰਤ ਮਾਨ ਨੇ ਸੁਲਤਾਨਪੁਰ ਲੋਧੀ ‘ਚ ‘ਆਪ’ ਉਮੀਦਵਾਰ ਸੱਜਣ ਸਿੰਘ ਚੀਮਾ ਲਈ ਕੀਤਾ ਚੋਣ ਪ੍ਰਚਾਰ, ਲੋਕਾਂ ਨੂੰ ਕੀਤੀ ਝਾੜੂ ਦਾ ਬਟਨ ਦਬਾ ਕੇ ‘ਆਪ’ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ

ਸੁਲਤਾਨਪੁਰ ਲੋਧੀ (ਕਪੂਰਥਲਾ): ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਜ਼ੋਰਦਾਰ ਪ੍ਰਚਾਰ ਕਰ ਰਹੇ ਹਨ। ਮਾਨ ਇੱਕ ਦਿਨ ਵਿੱਚ ਪੰਜ-ਛੇ ਹਲਕਿਆਂ ਨੂੰ ਕਵਰ ਕਰ ਰਹੇ ਹਨ ਅਤੇ ਲੋਕਾਂ ਵਿੱਚ ਆਮ ਆਦਮੀ ਪਾਰਟੀ ਦੀ ਲੋਕਪ੍ਰਿਅਤਾ ਵਧਾ ਰਹੇ ਹਨ। ਮਾਨ ਨੇ ਸੋਮਵਾਰ ਨੂੰ ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕੇ ‘ਚ ਵੱਖ-ਵੱਖ ਥਾਵਾਂ ‘ਤੇ ‘ਆਪ’ ਉਮੀਦਵਾਰ ਸੱਜਣ ਸਿੰਘ ਚੀਮਾ ਲਈ ਚੋਣ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਝਾੜੂ ਦਾ ਬਟਨ ਦਬਾਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਅਪੀਲ ਕੀਤੀ।

Kejriwal ਨੇ ਖ਼ੁਸ਼ ਕੀਤੇ ਲੋਕ, Modi ਤੋਂ ਵੀ ਵੱਡਾ ਤੋਹਫ਼ਾ ਦਿੱਤਾ! ਹਿੱਲੀ ਸਿਆਸਤ! | D5 Channel Punjabi

ਭਗਵੰਤ ਮਾਨ ਪ੍ਰਤੀ ਲੋਕਾਂ ਵਿੱਚ ਭਾਰੀ ਉਤਸ਼ਾਹ ਦਾ ਮਾਹੌਲ ਸੀ। ਮਾਨ ਨੂੰ ਦੇਖਣ ਲਈ ਵੱਡੀ ਗਿਣਤੀ ‘ਚ ਲੋਕ ਪਹੁੰਚ ਰਹੇ ਸਨ ਅਤੇ ਥਾਂ-ਥਾਂ ਤੋਂ ਉਨ੍ਹਾਂ ਦਾ ਸਵਾਗਤ ਕਰ ਰਹੇ ਸਨ। ਮਾਨ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਤੁਹਾਡੇ, ਤੁਹਾਡੇ ਬੱਚਿਆਂ ਅਤੇ ਪੰਜਾਬ ਦੇ ਭਵਿੱਖ ਦਾ ਫੈਸਲਾ 20 ਫਰਵਰੀ ਨੂੰ ਹੋਣਾ ਹੈ। ਸੋ ਇਸ ਵਾਰ ਪੰਜਾਬ ਅਤੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਬਚਾਉਣ ਲਈ ਵੋਟ ਪਾਓ, ਬਿਨਾਂ ਕਿਸੇ ਦੇ ਭੁਲੇਖੇ ਵਿੱਚ।

Akali Dal BSP Manifesto : Akali Dal – BSP ਨੇ ਖੋਲ੍ਹਿਆ ਵਾਅਦਿਆਂ ਦਾ ਪਿਟਾਰਾ, ਜਾਰੀ ਕੀਤਾ ਚੋਣ ਮੈਨੀਫੈਸਟੋ,

ਮਾਨ ਨੇ ਅਕਾਲੀ-ਕਾਂਗਰਸ ‘ਤੇ ਮਿਲੀਭੁਗਤ ਦਾ ਦੋਸ਼ ਲਾਉਂਦਿਆਂ ਕਿਹਾ ਕਿ ਪਿਛਲੇ 50 ਸਾਲਾਂ ਤੋਂ ਅਕਾਲੀ-ਕਾਂਗਰਸੀ ਮਿਲ ਕੇ ਪੰਜਾਬ ਨੂੰ ਲੁੱਟ ਰਹੇ ਹਨ। ਆਮ ਆਦਮੀ ਗਰੀਬ ਹੁੰਦਾ ਜਾ ਰਿਹਾ ਹੈ, ਪਰ ਇਨ੍ਹਾਂ ਪਾਰਟੀਆਂ ਦੇ ਨੇਤਾਵਾਂ ਦਾ ਖਜ਼ਾਨਾ ਦਿਨੋ-ਦਿਨ ਭਰਦਾ ਜਾ ਰਿਹਾ ਹੈ। ਦੋਵਾਂ ਪਾਰਟੀਆਂ ਨੇ ਮਿਲ ਕੇ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਇਆ ਅਤੇ ਆਪਸੀ ਸਮਝੌਤਾ ਕਰਕੇ ਸੱਤਾ ਵਿੱਚ ਆਈਆਂ। ਪਿਛਲੀਆਂ ਚੋਣਾਂ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਦੋਵੇਂ ਪਾਰਟੀਆਂ ਇੱਕਜੁੱਟ ਹੋਈਆਂ ਸਨ। ਹੁਣ ਦੋਵੇਂ ਫਿਰ ਤੋਂ ਇਕੱਠੇ ਹੋ ਗਏ ਹਨ।

ਹੋਰਾਂ ਉਮੀਦਵਾਰਾਂ ਨੂੰ ਤੋਲਦੇ ਲੱਡੂ-ਸਿੱਕਿਆਂ ਨਾਲ,ਆਹ ਉਮੀਦਵਾਰ ਨੂੰ ਸੋਨੇ ਨਾਲ ਕਰਤਾ ਮਾਲੋ-ਮਾਲ |D5 Channel Punjabi

ਸਾਨੂੰ ਉਨ੍ਹਾਂ ਦੀਆਂ ਸਾਜ਼ਿਸ਼ਾਂ ਨੂੰ ਸਮਝਣਾ ਹੋਵੇਗਾ ਅਤੇ ਸਾਵਧਾਨ ਰਹਿਣਾ ਹੋਵੇਗਾ। ਇਸ ਵਾਰ ਝਾੜੂ ਦਾ ਬਟਨ ਦਬਾ ਕੇ ਅਕਾਲੀ-ਕਾਂਗਰਸ ਦਾ ਸਫਾਇਆ ਕਰਨਾ ਪਵੇਗਾ ਅਤੇ ਗੰਦੀ ਰਾਜਨੀਤੀ ਨੂੰ ਪੰਜਾਬ ਵਿਚੋਂ ਖਤਮ ਕਰਨਾ ਹੋਵੇਗਾ। ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ। ਸਾਡੇ ਉਮੀਦਵਾਰ ਵੀ ਸਾਧਾਰਨ ਪਰਿਵਾਰਾਂ ਦੇ ਲੋਕ ਹਨ। ਉਹ ਆਮ ਲੋਕਾਂ ਦੀ ਦੁਰਦਸ਼ਾ ਤੋਂ ਜਾਣੂ ਹੈ। ਜਿੱਤਣ ਤੋਂ ਬਾਅਦ ਵੀ ਉਹ ਤੁਹਾਡੇ ਵਿਚਕਾਰ ਹੀ ਰਹਿਣਗੇ ਅਤੇ ਤੁਹਾਡੀ ਖੁਸ਼ੀ-ਗਮੀ ਵਿੱਚ ਤੁਹਾਡਾ ਸਾਥ ਦੇਣਗੇ। ਆਮ ਆਦਮੀ ਪਾਰਟੀ ਦੀ ਸਰਕਾਰ ਵੀ ਆਮ ਲੋਕਾਂ ਦੀ ਸਰਕਾਰ ਹੋਵੇਗੀ। ਗਰੀਬ ਅਤੇ ਦੱਬੇ-ਕੁਚਲੇ ਲੋਕਾਂ ਸਮੇਤ ਹਰ ਵਰਗ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ ਅਤੇ ਉਨ੍ਹਾਂ ਨੂੰ ਤੁਰੰਤ ਹੱਲ ਕੀਤਾ ਜਾਵੇਗਾ। ਸਾਡਾ ਮਕਸਦ ਪੰਜਾਬ ਦੇ ਹਰ ਆਮ ਆਦਮੀ ਦੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਉਣਾ ਹੈ।

]]> ਸਾਰੀਆਂ ਸਮੱਸਿਆਵਾਂ ਦੀ ਜੜ ਮਾਫੀਆ ਅਤੇ ਭ੍ਰਿਸ਼ਟਾਚਾਰ: ਭਗਵੰਤ ਮਾਨ https://punjabi.newsd5.in/%e0%a8%b8%e0%a8%be%e0%a8%b0%e0%a9%80%e0%a8%86%e0%a8%82-%e0%a8%b8%e0%a8%ae%e0%a9%b1%e0%a8%b8%e0%a8%bf%e0%a8%86%e0%a8%b5%e0%a8%be%e0%a8%82-%e0%a8%a6%e0%a9%80-%e0%a8%9c%e0%a9%9c-%e0%a8%ae%e0%a8%be/ Thu, 10 Feb 2022 15:29:03 +0000 https://punjabi.newsd5.in/?p=145051 ਬਾਬਾ ਬਕਾਲਾ (ਅੰਮ੍ਰਿਤਸਰ): ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਕਿਹਾ ਕਿ ਭ੍ਰਿਸ਼ਟਾਚਾਰ ਅਤੇ ਮਾਫੀਆ ਪੰਜਾਬ ਦੀ ਸਾਰੀਆਂ ਸਮੱਸਿਆਵਾਂ ਦੀ ਜੜ ਹੈ। ਰਿਵਾਇਤੀ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਮਿਲ ਕੇ ਪੰਜਾਬ ਨੂੰ ਲੁੱਟਿਆ ਹੈ। ਜਿਸ ਕਾਰਨ ਆਮ ਆਦਮੀ ਦਿਨ ਪ੍ਰਤੀ ਦਿਨ ਗਰੀਬ ਹੁੰਦਾ ਜਾ ਰਿਹਾ ਹੈ, ਅਤੇ ਭ੍ਰਿਸ਼ਟਾਚਾਰੀ ਆਗੂਆਂ ਦੀ ਸੰਪਤੀ ਦੁਗਣੀ ਹੁੰਦੀ ਜਾ ਰਹੀ ਹੈ।

Bhagwant Mann ਨੇ ਛੱਡਿਆ ਚੋਣ ਪ੍ਰਚਾਰ, ਗਰਜਿਆ ਲੋਕ ਸਭਾ ’ਚ, ਕਿਸਾਨਾਂ ਦਾ ਹੁਣ ਮਿਲੂ ਬਕਾਇਆ | D5 Channel Punjabi

ਪੰਜਾਬ ਨੂੰ ਬਚਾਉਣ ਲਈ ਸਭ ਤੋਂ ਪਹਿਲਾ ਭ੍ਰਿਸ਼ਟ ਅਤੇ ਮਾਫੀਆ ਆਗੂਆਂ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਦਿਖਾਉਣਾ ਪਵੇਗਾ, ਅਤੇ ਇਹ ਕੰਮ ਇਸ ਵਾਰ ਪੰਜਾਬ ਦੀ ਜਨਤਾ ਚੋਣਾਂ ਵਿਚ ਕਰਕੇ ਦਿਖਾਵੇਗੀ। ਵੀਰਵਾਰ ਨੂੰ ਭਗਵੰਤ ਮਾਨ ਨੇ ਬਾਬਾ ਬਕਾਲਾ ਵਿਧਾਨ ਸਭਾ ਦੇ ਵੱਖ-ਵੱਖ ਪਿੰਡਾਂ ‘ਚ ਚੋਣ ਪ੍ਰਚਾਰ ਕੀਤਾ ਅਤੇ ਲੋਕਾਂ ਤੋਂ ‘ਆਪ’ ਦੇ ਉਮੀਦਵਾਰ ਦਲਬੀਰ ਸਿੰਘ ਟੌਂਗ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ। ਇਸ ਦੌਰਾਨ ਲੋਕਾਂ ਵਿੱਚ ਮਾਨ ਦੇ ਪ੍ਰਤੀ ਭਾਰੀ ਉਤਸ਼ਾਹ ਸੀ ਅਤੇ ਫੁੱਲ ਦੀ ਵਰਖਾ ਕਰਕੇ ਮਾਨ ਦਾ ਸਵਾਗਤ ਕੀਤਾ ਗਿਆ।

Punjab ਫੇਰੀ ਤੋਂ ਪਹਿਲਾਂ Modi ਹੋਇਆ Live, ਵੇਖੋ ਕੀ ਦਿੱਤੀ ਲੋਕਾਂ ਨੂੰ ਸੌਗਾਤ | D5 Channel Punjabi

ਇਸ ਮੌਕੇ ਮਾਨ ਦੇ ਨਾਲ ਪਾਰਟੀ ਦੇ ਉਮੀਦਵਾਰ, ਸੂਬੇ ਪੱਧਰੀ ਅਤੇ ਸਥਾਨਕ ਆਗੂ ਮੌਜੂਦ ਸਨ। ਲੋਕਾਂ ਨੂੰ ਸੰਬੋਧਨ ਕਰਦਿਆਂ ਮਾਨ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਦੀ ਅਲੋਚਨਾ ਕਰਦਿਆਂ ਬਿਨਾਂ ਕਿਸੇ ਦਾ ਨਾਂਅ ਲਏ ਕਿਹਾ ਕਿ ਗਰੀਬ ਅਤੇ ਆਮ ਆਦਮੀ ਦਾ ਚਾਹੇ ਜਿੰਨਾ ਡਰਾਮਾ ਕਰ ਲੈਣ, ਪੰਜਾਬ ਦੇ ਲੋਕ ਇਸ ਵਾਰ ਭ੍ਰਿਸ਼ਟ ਅਤੇ ਮਾਫੀਆ ਆਗੂਆਂ ਨੂੰ ਨਹੀਂ ਚੁਣਨਗੇ। ਪੰਜਾਬ ਨੂੰ ਮਾਫੀਆ ਸਰਕਾਰ ਦੀ ਨਹੀਂ, ਇੱਕ ਇਮਾਨਦਾਰ ਸਰਕਾਰ ਦੀ ਜ਼ਰੂਰਤ ਹੈ। ਇਸ ਲਈ ਪੰਜਾਬ ਦੀ ਜਨਤਾ ਚੰਗੇ ਅਤੇ ਇਮਾਨਦਾਰ ਲੋਕਾਂ ਨੂੰ ਹੀ ਚੁਣੇਗੀ।

Bhagwant Mann ਨੇ ਖੇਡਿਆ ਸਿਆਸੀ ਦਾਅ, ਸ਼ੁਰੂ ਕੀਤੀ ਨਵੀਂ ਕੈਂਪੇਨ, ਲੋਕ ਕੀਤੇ ਬਾਗੋ-ਬਾਗ | D5 Channel Punjabi

ਮਾਨ ਨੇ ਕਿਹਾ ਕਿ ਆਗੂਆਂ ਅਤੇ ਨਸ਼ਾ ਮਾਫੀਆਂ ਨਾਲ ਗੱਠਜੋੜ ਕਾਰਨ ਪੂਰੇ ਪੰਜਾਬ ਵਿੱਚ ਹਰ ਜਗਾ ਧੜੱਲੇ ਨਾਲ ਚਿੱਟਾ ਵਿਕਦਾ ਹੈ। ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਦੇ ਅੰਦਰ ਪੁਲਿਸ ਪ੍ਰਸ਼ਾਸਨ ਦਾ ਕੋਈ ਡਰ ਨਹੀਂ ਹੈ, ਕਿਉਂਕਿ ਉਨਾਂ ਨੂੰ ਸੱਤਾ ਦੀ ਸੁਰੱਖਿਆ ਪ੍ਰਾਪਤ ਹੈ। ਨਸ਼ਾ ਮਾਫੀਆ ਅਤੇ ਸੱਤਾਧਾਰੀ ਆਗੂਆਂ ਨੇ ਮਿਲ ਕੇ ਪੰਜਾਬ ਦੇ ਨੌਜਵਾਨਾਂ ਨੂੰ ਬਰਬਾਦੀ ਦੀ ਕਗਾਰ ‘ਤੇ ਖੜਾ ਕਰ ਦਿੱਤਾ ਹੈ। ਇਸ ਗੱਠਜੋੜ ਨੂੰ ਤੋੜਾਂਗੇ ਅਤੇ ਪੰਜਾਬ ਤੋਂ ਨਸ਼ਾ ਮਾਫੀਆ ਖ਼ਤਮ ਕਰਾਂਗੇ। ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਬਚਾਵਾਂਗੇ ਅਤੇ ਉਨਾਂ ਨੂੰ ਨਸ਼ੇ ਦੀ ਦਲਦਲ ਵਿੱਚੋਂ ਕੱਢਾਂਗੇੇ। ਚੰਗੀ ਸਿੱਖਿਆ ਅਤੇ ਰੁਜ਼ਗਾਰ ਵੀ ਦੇਵਾਂਗੇ।

Dhuri Seat : Kejriwal ਦੀ ਪਤਨੀ ਤੇ ਬੇਟੀ ਦਾ ਧਮਾਕਾ! ਹੁਣ ਧੂਰੀ ’ਚ ਪੱਟਣਗੇ ਧੂੜਾਂ, ਕਰਤਾ ਦਿੱਲੀ ਤੋਂ ਵੱਡਾ ਐਲਾਨ

ਮਾਨ ਨੇ ਕਿਹਾ ਕਿ ਸਰਕਾਰੀ ਲੁੱਟ ਅਤੇ ਭ੍ਰਿਸ਼ਟਾਚਾਰ ਤੋਂ ਪੰਜਾਬ ਦੀ ਜਨਤਾ ਹੁਣ ਤੰਗ ਆ ਚੁੱਕੀ ਹੈ। ਸਰਕਾਰੀ ਦਫ਼ਤਰਾਂ ਵਿੱਚ ਬਿਨਾਂ ਪੈਸੇ ਤੋਂ ਕੋਈ ਕੰਮ ਨਹੀਂ ਹੁੰਦਾ। ਪੈਸੇ ਦੇਣ ‘ਤੇ ਵੀ ਸਮੇਂ ਸਿਰ ਕੰਮ ਨਹੀਂ ਹੁੰਦਾ। ਆਮ ਆਦਮੀ ਪਾਰਟੀ ਦੀ ਸਰਕਾਰ ਦਫਤਰਾਂ ਦੀ ਵਿਵਸਥਾ ਬਦਲੇਗੀ ਅਤੇ ਉਸ ਨੂੰ ਰਿਸ਼ਵਤ ਦਾ ਕੈਸ਼ ਕੁਲੈਕਸ਼ਨ ਕੇਂਦਰ ਦੀ ਥਾਂ ਆਮ ਲੋਕਾਂ ਨੂੰ ਸਹੂਲਤਾਂ ਦੇਣ ਵਾਲੀ ਥਾਂ ਬਣਾਵਾਂਗੇ। ਅਸੀਂ ਪੰਜਾਬ ਵਿੱਚੋਂ ਮਾਫੀਆ ਅਤੇ ਭ੍ਰਿਸ਼ਟਾਚਾਰ ਪੂਰੀ ਤਰਾਂ ਖ਼ਤਮ ਕਰਾਂਗੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੂਰ ਕਰਾਂਗੇ।

]]> ਨਵੀਂ ਪੀੜੀ ਨੂੰ ਮੌਕਾ ਦੇਣ ਦੀ ਥਾਂ ਸੱਤਾ ਦੇ ਲਾਲਚ ਵਿੱਚ ਪਏ ਹਨ ਵੱਡੇ ਬਾਦਲ: ਭਗਵੰਤ ਮਾਨ https://punjabi.newsd5.in/%e0%a8%a8%e0%a8%b5%e0%a9%80%e0%a8%82-%e0%a8%aa%e0%a9%80%e0%a9%9c%e0%a9%80-%e0%a8%a8%e0%a9%82%e0%a9%b0-%e0%a8%ae%e0%a9%8c%e0%a8%95%e0%a8%be-%e0%a8%a6%e0%a9%87%e0%a8%a3-%e0%a8%a6%e0%a9%80-%e0%a8%a5/ Mon, 07 Feb 2022 12:43:47 +0000 https://punjabi.newsd5.in/?p=144628 ਬਾਦਲ ਪਰਿਵਾਰ ਨੇ ਖੁੱਡੀਆ ਪਰਿਵਾਰ ‘ਤੇ ਬਹੁਤ ਜ਼ੁਲਮ ਕੀਤੇ, ਇਸ ਵਾਰ ਸਿਖਾਵਾਂਗੇ ਸਬਕ: ਭਗਵੰਤ ਮਾਨ

ਲੰਬੀ, ਗਿੱਦੜਬਾਹਾ, ਮਲੋਟ (ਮੁਕਤਸਰ): ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਅਕਾਲੀ ਦਲ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਗੜ ਲੰਬੀ ਵਿੱਚ ਬਾਦਲ ਪਰਿਵਾਰ ‘ਤੇ ਤਿੱਖੇ ਹਮਲੇ ਕੀਤੇ। ਮਾਨ ਨੇ ਕਿਹਾ ਕਿ ਪੰਜਾਬ ਦੀ ਹਵਾ ਹੁਣ ਬਦਲ ਚੁੱਕੀ ਹੈ। ਇਸ ਵਾਰ ਬਾਦਲ ਪਰਿਵਾਰ ਦੀ ਰਾਜਨੀਤੀ ਦਾ ਅੰਤ  ਹੋਣ ਵਾਲਾ ਹੈ। ਸੱਤਾ ਦੇ ਲਾਲਚ ਕਾਰਨ ਵੱਡੇ ਬਾਦਲ ਸੇਵਾ ਕਰਵਾਉਣ ਦੀ ਉਮਰ ਵਿੱਚ ਲੋਕਾਂ ਕੋਲੋਂ ਸੇਵਾ ਕਰਨ ਦਾ ਇੱਕ ਹੋਰ ਮੌਕਾ ਮੰਗ ਰਹੇ ਹਨ। 94 ਸਾਲ ਦੀ ਉਮਰ ਵਿੱਚ ਲੋਕ ਭਗਵਾਨ ਦਾ ਨਾਂਅ ਲੈਂਦੇ ਹਨ ਅਤੇ ਘਰ ਦੇ ਛੋਟੇ ਬੱਚਿਆਂ ਦੇ ਨਾਲ ਹੱਸਦੇ- ਖੇਡਦੇ ਹਨ। ਪਰ ਸੱਤਾ ਅਤੇ ਪਰਿਵਾਰ ਦੇ ਮੋਹ ਵਿੱਚ ਭਗਵਾਨ ਦਾ ਨਾਂਅ ਲੈਣ ਦੀ ਥਾਂ ਪ੍ਰਕਾਸ਼ ਸਿੰਘ ਬਾਦਲ ਬੁਢਾਪੇ ਵਿੱਚ ਵੀ ਚੋਣ ਲੜ ਰਹੇ ਹਨ।

Parkash Badal ਦਾ ਪੋਤਾ ਕੁੱਦਿਆ ਮੈਦਾਨ ’ਚ, ਆਪਣੇ ਦਾਦੇ ਲਈ ਕੀਤਾ ਪ੍ਰਚਾਰ, ਦੇਖੋ ਕਿਵੇ ਲਿਆਂਦੀ ਹਨ੍ਹੇਰੀ

ਮਾਨ ਨੇ ਪ੍ਰਕਾਸ਼ ਸਿੰਘ ਬਾਦਲ ‘ਤੇ ਪ੍ਰਸਿੱਧ ਕਵੀ ਸੁਰਜੀਤ ਪਾਤਰ ਦੀਆਂ ਸਤਰਾਂ ਰਾਹੀਂ ਤੰਜ ਕਰਦਿਆਂ ਕਿਹਾ, ”ਪਿੱਪਲ ਦੇ ਪੱਤਿਆ ਕਾਅਦੀ ਖੜ- ਖੜ ਲਾਈ ਹੈ, ਪੱਤ ਝੜ ਗਏ .. .. .. ਰੁੱਤ ਨਵਿਆਂ ਦੀ ਆਈ ਹੈ।” ਉਨਾਂ ਕਿਹਾ ਕਿ ਇਹ ਸਮਾਂ ਪੰਜਾਬ ਦੇ ਨੌਜਵਾਨਾਂ ਦਾ ਹੈ, ਪੰਜਾਬ ਦੀ ਨਵੀਂ ਪੀੜੀ ਦਾ ਹੈ। ਨੌਜਵਾਨ ਹੀ ਹੁਣ ਪੰਜਾਬ ਦਾ ਭਵਿੱਖ ਤੈਅ ਕਰਨਗੇ। ਪਰ ਨਵੇਂ ਲੋਕਾਂ ਨੂੰ ਮੌਕਾ ਦੇਣ ਦੀ ਥਾਂ ਵੱਡੇ ਬਾਦਲ ਪਿਛਲੇ ਤਿੰਨ ਚੋਣਾ ਤੋਂ ਆਖਰੀ ਬਾਰ ਬੋਲਕਾਰ ਚੋਣਾ ਲੜਦੇ ਆ ਰਹੇ ਹਨ। ਉਨਾਂ ਦੋਸ਼ ਲਾਇਆ ਕਿ ਬਾਦਲ ਪਰਿਵਾਰ ਨੇ ਸੱਤਾ ਵਿੱਚ ਰਹਿੰਦਿਆਂ ‘ਆਪ’ ਉਮੀਦਵਾਰ ਗੁਰਮੀਤ ਸਿੰਘ ਖੁੱਡੀਆ ਦੇ ਪਰਿਵਾਰ ‘ਤੇ ਬਹੁਤ ਜ਼ੁਲਮ ਕੀਤੇ ਸਨ। ਪਰ ਖੁੱਡੀਆ ਪਰਿਵਾਰ ਨੇ ਕਦੇ ਵੀ ਲੋਕਾਂ ਦਾ ਸਾਥ ਨਹੀਂ ਛੱਡਿਆ।

Ram Rahim ਦੇ ਬਾਹਰ ਆਉਣ ਨਾਲ ਮਾਹੌਲ ਖ਼ਰਾਬ! ਸਿੱਖਾਂ ਦਾ ਭੜਕਿਆ ਗੁੱਸਾ | D5 Channel Punjabi

ਹਮੇਸ਼ਾਂ ਲੋਕਾਂ ਦੇ ਨਾਲ ਖੜੇ ਰਹੇ। ਇਸ ਵਾਰ ਲੰਬੀ ਦੇ ਲੋਕ ਬਾਦਲ ਪਰਿਵਾਰ ਨੂੰ ਉਨਾਂ ਦੇ ਸਾਰੇ ਜ਼ੁਲਮਾਂ ਦਾ ਸਬਕ ਸਿਖਾਉਣਗੇ। ਸੋਮਵਾਰ ਨੂੰ ਭਗਵੰਤ ਮਾਨ ਨੇ ਲੰਬੀ, ਗਿੱਦੜਬਾਹਾ ਅਤੇ ਮਲੋਟ ਵਿਧਾਨ ਸਭਾ ਖੇਤਰਾਂ ਦੇ ਵੱਖ- ਵੱਖ ਇਲਾਕਿਆਂ ਵਿੱਚ ‘ਆਪ’ ਉਮੀਦਵਾਰਾਂ ਦੇ ਪੱਖ ਵਿੱਚ ਪ੍ਰਚਾਰ ਕੀਤਾ। ਇਸ ਦੌਰਾਨ ਉਨਾਂ ਲੋਕਾਂ ਨੂੰ ਲੰਬੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆ, ਗਿੱਦੜਬਾਹਾ ਦੇ ਉਮੀਦਵਾਰ ਪ੍ਰੀਤਪਾਲ ਸ਼ਰਮਾ ਅਤੇ ਮਲੋਟ ਦੇ ਉਮੀਦਵਾਰ ਡਾ. ਬਲਜੀਤ ਕੌਰ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਚੋਣ ਪ੍ਰਚਾਰ ਦੌਰਾਨ ਮਾਨ ਨੇ ਕਈ ਥਾਵਾਂ ‘ਤੇ ਲੋਕਾਂ ਨੂੰ ਸੰਬੋਧਨ ਕੀਤਾ। ਲੋਕਾਂ ਵਿੱਚ ਮਾਨ ਦੇ ਪ੍ਰਤੀ ਭਾਰੀ ਉਤਸ਼ਾਹ ਸੀ। ਭਾਰੀ ਸੰਖਿਆਂ ਵਿੱਚ ਲੋਕ ਮਾਨ ਨੂੰ ਸੁਣਨ ਲਈ ਆਪਣੇ ਘਰਾਂ ਤੋਂ ਨਿਕਲੇ। ਥਾਂ -ਥਾਂ ਫੁੱਲ ਬਰਸਾ ਕੇ ਅਤੇ ਹਾਰ ਪਹਿਨਾ ਕੇ ਲੋਕਾਂ ਨੇ ਮਾਨ ਦਾ ਸਵਾਗਤ ਕੀਤਾ ਅਤੇ ਜਿੱਤ ਲਈ ਸ਼ੁੱਭਕਾਮਨਾਵਾਂ ਦਿੱਤੀਆਂ।

Punjab Politics : Sukhbir Badal ‘ਤੇ ਕੇਸ ਦਰਜ , CM Channi ਦੇ ਭਾਣਜੇ ਹਨੀ ਦਾ ਵੱਡਾ ਖੁਲਾਸਾ

ਇਸ ਮੌਕੇ ਮਾਨ ਦੇ ਨਾਲ ਉਮੀਦਵਾਰਾਂ ਤੋਂ ਇਲਾਵਾ ਪਾਰਟੀ ਦੇ ਕਈ ਸੂਬਾ ਪੱਧਰੀ ਅਤੇ ਸਥਾਨਕ ਆਗੁ ਵੀ ਮੌਜ਼ੂਦ ਸਨ। ਮਾਨ ਨੇ ਬਾਦਲ ਅਤੇ ਕਾਂਗਰਸ ਦੀ ਅਲੋਚਨਾ ਕਰਦਿਆਂ ਕਿਹਾ ਕਿ ਦੋਨਾਂ ਪਾਰਟੀਆਂ ਨੇ ਪੰਜਾਬ ਦੇ ਨੌਜਵਾਨਾਂ ਨਾਲ ਧੋਖ਼ਾ ਕੀਤਾ ਅਤੇ ਉਨਾਂ ਦੇ ਜੀਵਨ ਦੇ ਨਾਲ ਖਿਲਵਾੜ ਕੀਤਾ। ਪਿਛਲੇ ਇੱਕ ਦਸਕ ਤੋਂ ਪੰਜਾਬ ਦੇ ਨੌਜਵਾਨ ਰੋਜ਼ਗਾਰ ਲਈ ਸੜਕਾਂ ‘ਤੇ ਸੰਘਰਸ਼ ਕਰ ਰਹੇ ਹਨ। ਲੱਖਾਂ ਨੌਜਵਾਨਾਂ ਦੀ ਸਰਕਾਰੀ ਨੌਕਰੀ ਪਾਉਣ ਦੀ ਉਮਰ ਖ਼ਤਮ ਹੋ ਗਈ। ਪਰ ਨਾ ਤਾਂ ਬਾਦਲ, ਭਾਜਪਾ ਅਤੇ ਨਾ ਹੀ ਕਾਂਗਰਸ ਸਰਕਾਰ ਨੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਕੋਈ ਠੋਸ ਕਦਮ ਚੁੱਕੇ। ਕਾਂਗਰਸ ਦੀ ਸਰਕਾਰ ਨੇ ਘਰ- ਘਰ ਨੌਕਰੀ ਦੇਣ ਦਾ ਵਾਅਦਾ ਕਰਕੇ ਪੰਜ ਸਾਲਾਂ ਤੱਕ ਪੰਜਾਬ ਦੇ ਨੌਜਵਾਨਾਂ ‘ਤੇ ਪੁਲੀਸ ਦੀਆਂ ਡਾਂਗਾਂ ਚਲਾਈਆਂ ਅਤੇ ਰੋਜ਼ਗਾਰ ਦੇ ਝੂਠੇ ਮੇਲੇ ਲਗਾ ਕੇ ਨੌਜਵਾਨਾਂ ਨੂੰ ਬੇਵਕੂਫ਼ ਬਣਾਇਆ ਗਿਆ।

Punjab Election : ਫਿਰ ਗਰਜਿਆ Navjot Sidhu, ਚੜ੍ਹਿਆ ਪਾਰਾ, ਪਹਿਲੀ ਵਾਰ ਹੋਇਆ ਏਨਾ ਤੱਤਾ, | D5 Channel Punjabi

ਮਾਨ ਨੇ ਵਾਅਦਾ ਕੀਤਾ ਕਿ ਉਹ ਪੰਜਾਬ ਦੇ ਨੌਜਵਾਨਾਂ ਦੀਆਂ ਸਮੱਸਿਆਵਾਂ ਦੂਰ ਕਰਨਗੇ। ਬੇਰੁਜ਼ਗਾਰ ਨੌਜਵਾਨਾਂ ਨੂੰ ਚੰਗੀ ਨੌਕਰੀ ਦੇ ਮੌਕੇ ਪ੍ਰਦਾਨ ਕਰਨਗੇ ਅਤੇ ਖੁੱਦ ਦਾ ਵਪਾਰ ਕਰਨ ਲਈ ਸਰਕਾਰੀ ਮਦਦ ਦੇਣਗੇ। ਸਾਡਾ ਉਦੇਸ਼ ਬੇਰੁਜ਼ਗਾਰਾਂ ਨੂੰ ਸਿਰਫ਼ ਰੋਜ਼ਗਾਰ ਦੇਣਾ ਹੀ ਨਹੀਂ, ਉਨਾਂ ਨੂੰ ਰੋਜ਼ਗਾਰ ਦੇਣ ਵਾਲਾ ਬਣਾਉਣਾ ਹੈ। ਨੌਜਵਾਨਾਂ ਦੇ ਵਿਦੇਸ਼ ਜਾਣ ਦੀ ਕਿਰਿਆ ਨੂੰ ਰੋਕਾਂਗੇ ਅਤੇ ਉਨਾਂ ਨੂੰ ਪੰਜਾਬ ਵਿੱਚ ਹੀ ਭਰਪੂਰ ਮੌਕੇ ਅਤੇ ਸਾਧਨ ਪ੍ਰਦਾਨ ਕਰਨਗੇ। ਮਾਨ ਨੇ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਵੋਟ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਵਾਰ ਸਭ ਨੇ ਮਿਲ ਕੇ ਪੰਜਾਬ ਦੀ ਕਿਸਮਤ ਬਦਲਣੀ ਹੈ। ਬੱਚਿਆਂ ਅਤੇ ਪੰਜਾਬ ਨੂੰ ਸੁਰੱਖਿਅਤ ਭਵਿੱਖ ਲਈ ਇਸ ਵਾਰ ਝਾੜੂ ਵਾਲਾ ਬਟਨ ਦੱਬ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਜਾਵੇ।

]]>