Bhagwant Mann met with MLAs – D5 News https://punjabi.newsd5.in Truth Seeking News Network. Fri, 11 Mar 2022 15:48:07 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Bhagwant Mann met with MLAs – D5 News https://punjabi.newsd5.in 32 32 ਭਗਵੰਤ ਮਾਨ ਨੇ ਵਿਧਾਇਕਾਂ ਨਾਲ ਕੀਤੀ ਮੀਟਿੰਗ https://punjabi.newsd5.in/%e0%a8%ad%e0%a8%97%e0%a8%b5%e0%a9%b0%e0%a8%a4-%e0%a8%ae%e0%a8%be%e0%a8%a8-%e0%a8%a8%e0%a9%87-%e0%a8%b5%e0%a8%bf%e0%a8%a7%e0%a8%be%e0%a8%87%e0%a8%95%e0%a8%be%e0%a8%82-%e0%a8%a8%e0%a8%be%e0%a8%b2/ Fri, 11 Mar 2022 15:08:42 +0000 https://punjabi.newsd5.in/?p=148814 ਮੋਹਾਲੀ: ਮੋਹਾਲੀ ਦੇ ਨਿੱਜੀ ਹੋਟਲ ਵਿੱਚ ਵਿਧਾਇਕ ਦਲ ਦੀ ਮੀਟਿੰਗ ਹੋਈ, ਜਿਸ ਵਿੱਚ ਭਗਵੰਤ ਮਾਨ ਨੇ ਹਿੱਸਾ ਲਿਆ। ਵਿਧਾਇਕ ਦਲ ਦੀ ਇਸ ਬੈਠਕ ਵਿੱਚ ‘ਆਪ’ ਦੇ ਵਿਧਾਇਕਾਂ ਨੇ ਭਗਵੰਤ ਮਾਨ ਨੂੰੰ ਰਸਮੀ ਤੌਰ ’ਤੇ ਵਿਧਾਇਕ ਦਲ ਦਾ ਨੇਤਾ ਚੁਣਿਆ। ਭਗਵੰਤ ਮਾਨ ਨੇ ਸਾਰੇ ਵਿਧਾਇਕਾਂ ਦਾ ਧੰਨਵਾਦ ਕੀਤਾ ਅਤੇ ਵਿਧਾਇਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਹੁੰ ਚੁੱਕ ਸਮਾਗਮ ਲਈ ਮੈਂ ਪਾਰਟੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੱਦਾ ਦਿੱਤਾ ਹੈ।

Bhagwant Mann ਨੂੰ ਚੁਣ ਲਿਆ ਵਿਧਾਇਕ ਦਲ ਦਾ ਲੀਡਰ, ‘AAP’ ਦੇ 91 MLA’s ਨੇ ਲਿਆ ਫੈਸਲਾ | D5 Channel Punjabi

ਦੱਸ ਦਈਏ ਕਿ ਭਲਕੇ ਭਗਵੰਤ ਮਾਨ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰਨਗੇ ਅਤੇ ਰਾਜਪਾਲ ਨੂੰ ਮਿਲ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ। ਭਗਵੰਤ ਮਾਨ ਨੇ ਭਾਸ਼ਣ ਦਿੰਦਿਆਂ ਕਿਹਾ ਕਿ ਤੁਸੀਂ ਮੇਰੇ ਕੋਲੋਂ ਆਈਡੀਏ ਲੈ ਕੇ ਆਓ ਅਤੇ ਲੋਕਾਂ ਕੋਲੋਂ ਵੀ ਲਓ, ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਪ੍ਰਕਾਸ਼ ਬਾਦਲ, ਸੁਖਬੀਰ ਬਾਦਲ ਅਤੇ ਕੈਪਟਨ ਸਣੇ ਸਾਰਿਆਂ ਨੂੰ ਲੋਕਾਂ ਨੇ ਹਰਾਇਆ।

Ik Meri vi Suno : ਲਓ ਜੀ! ਇਕ ਦਮ ਬਦਲੀ ਪੰਜਾਬ ਦੀ ਸਿਆਸਤ, Bhagwant Mann ’ਤੇ ਭੜਕਿਆ BJP ਲੀਡਰ

ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਸਰਕਾਰ ਪਿੰਡਾਂ ਮੁਹੱਲਿਆਂ ਵਿਚੋਂ ਚੱਲੇਗੀ , ਮੰਜਿਆਂ ‘ਤੇ ਬੈਠ ਕੇ ਸਰਕਾਰ ਚਲਾਈ ਜਾਵੇ, ਭਗਵੰਤ ਮਾਨ ਨੇ ਕਿਹਾ ਕਿ ਜਿੱਥੇ ਜਾ ਕੇ ਚੋਣ ਕੈਂਪੇਨ ਦੌਰਾਨ ਵੋਟਾਂ ਮੰਗੀਆਂ ਹਨ ਉਥੇ ਜਾ ਕੇ ਹੀ ਕੰਮ ਕਰਨੇ ਹਨ ਅਤੇ ਜਿਨ੍ਹਾਂ ਹੋ ਸਕੇ ਚੰਡੀਗਡ਼੍ਹ ਵਿੱਚ ਘੱਟ ਤੋਂ ਘੱਟ ਰਿਹਾ ਜਾਵੇ। ਭਗਵੰਤ ਮਾਨ ਨੇ ਇਨਕਲਾਬ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਆਪਣਾ ਭਾਸ਼ਣ ਖਤਮ ਕੀਤਾ ।

]]>