betterment – D5 News https://punjabi.newsd5.in Truth Seeking News Network. Mon, 25 Apr 2022 13:03:45 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png betterment – D5 News https://punjabi.newsd5.in 32 32 ਸੁਖਦੇਵ ਸਿੰਘ ਢੀਂਡਸਾ ਵੱਲੋਂ ਸਮੁੱਚੇ ਸਿੱਖ ਪੰਥ ਨੂੰ ਕੌਮ ਅਤੇ ਸਮਾਜ ਦੀ ਬਿਹਤਰੀ ਲਈ ਇਕਜੁੱਟ ਹੋ ਕੇ ਯਤਨਸ਼ੀਲ ਹੋਣ ਦੀ ਅਪੀਲ  https://punjabi.newsd5.in/%e0%a8%b8%e0%a9%81%e0%a8%96%e0%a8%a6%e0%a9%87%e0%a8%b5-%e0%a8%b8%e0%a8%bf%e0%a9%b0%e0%a8%98-%e0%a8%a2%e0%a9%80%e0%a8%82%e0%a8%a1%e0%a8%b8%e0%a8%be-%e0%a8%b5%e0%a9%b1%e0%a8%b2%e0%a9%8b%e0%a8%82/ Mon, 25 Apr 2022 13:03:45 +0000 https://punjabi.newsd5.in/?p=154598 ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ( ਸੰਯੁਕਤ) ਦੇ ਪ੍ਰਧਾਨ ਸ. ਸੁਖਦੇਵ ਸਿੰਘ ਢੀਂਡਸਾ ਨੇ ਸਮੁੱਚੇ ਪੰਥਕ ਹਾਲਾਤ ਵਿੱਚ ਪੈਦਾ ਹੋਏ ਵੱਡੇ ਬਿਖਰਾਅ ਨੂੰ ਦੇਖਦਿਆਂ ਡੂੰਘੀ ਚਿੰਤਾ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਨੇ ਸਮੁਚੇ ਸਿੱਖ ਪੰਥ ਨੂੰ ਕੌਮ ਅਤੇ ਸਮਾਜ ਦੀ ਬਿਹਤਰੀ ਲਈ ਇਕਜੁੱਟ ਹੋ ਕੇ ਯਤਨਸ਼ੀਲ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕੌਮ ਨੂੰ ਪਹਿਲਾਂ ਵੀ ਕਈ ਵਾਰ ਅਜਿਹੇ ਬਿਖੜੇ ਸਮਿਆਂ ‘ਚੋਂ ਗੁਜ਼ਰਨਾ ਪਿਆ ਹੈ।

Bhagwant Mann ਦਾ ਹੋਇਆ ਇਲਾਕਾ ਸੀਲ? ਮਾਹੌਲ ਹੋਇਆ ਤੱਤਾ | D5 Channel Punjabi

ਪਰ ਸਭ ਦੇ ਸਾਂਝੇ ਯਤਨਾਂ ਨਾਲ ਇਹ ਮੁੜ ਆਪਣੇ ਪੈਰਾਂ ‘ਤੇ ਖੜ੍ਹੀ ਹੀ ਨਹੀਂ ਹੋਈ, ਸਗੋਂ ਇਸ ਨੇ ਮਜ਼ਬੂਤੀ ਨਾਲ ਹਮੇਸ਼ਾ ਅਗਾਂਹ ਵੱਲ ਕਦਮ ਉਠਾਏ ਹਨ। ਅੱਜ ਵੀ ਜੇਕਰ  ਕੌਮ ਦੇ ਰਹਿਨੁਮਾ ਇਕੱਠੇ ਹੋ ਕੇ ਯਤਨਸ਼ੀਲ ਹੁੰਦੇ ਹਨ ਤਾਂ ਨਾ ਸਿਰਫ਼ ਅਜਿਹੇ ਔਖੇ ਸਮੇਂ ਪਾਰ ਹੀ ਕੀਤਾ ਜਾ ਸਕਦਾ ਹੈ ਸਗੋਂ ਆਪਣੇ ਨਿਸ਼ਾਨਿਆਂ ਵੱਲ ਵੀ ਦ੍ਰਿੜ੍ਹਤਾ ਨਾਲ ਵਧਿਆ ਜਾ ਸਕਦਾ ਹੈ।

BIG News : Delhi ਪਹੁੰਚ CM Bhagwant Mann ਦਾ ਧਮਾਕਾ! ਦਿੱਤੀ ਵੱਡੀ ਖੁਸ਼ਖਬਰੀ | D5 Channel Punjabi

ਉਨ੍ਹਾਂ ਹਮੇਸ਼ਾ ਕੌਮ ਲਈ ਧਾਰ ਬਣੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਪ੍ਰੇਰਨਾ ਦਿੱਤੀ ਹੈ। ਉਨ੍ਹਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ ਇਸ ਮਹਾਨ ਜਥੇਬੰਦੀ ਨੂੰ ਮਜ਼ਬੂਤੀ ਬਖਸ਼ਣ ਵਿੱਚ ਸਹਾਈ ਹੋਣ । ਅੱਜ ਦੁਨੀਆਂ ਭਰ ਵਿੱਚ ਬੈਠਾ ਅਕਾਲੀ ਪਰੰਪਰਾਵਾਂ ਪ੍ਰਤੀ ਚਿੰਤਾਵਾਨ ਹੋਇਆ ਵਿਅਕਤੀ ਸਭ ਪੰਥ ਦਰਦੀਆਂ ਨੂੰ ਇੱਕ ਸਟੇਜ ‘ਤੇ ਖੜ੍ਹਾ ਹੋਇਆ ਵੇਖਣਾ ਚਾਹੁੰਦਾ ਹੈ।

CM Mann ਦਾ ਵੱਡਾ ਐਕਸ਼ਨ! ਵੱਡੇ ਅਫ਼ਸਰ ਕਰਾਤੇ ਚੁੱਪ | D5 Channel Punjabi

ਉਨ੍ਹਾਂ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਹ ਅਪੀਲ ਕੀਤੀ ਕਿ ਉਹ ਕੌਮ ਦੇ ਬਿਹਤਰੀ ਲਈ ਆਪਣੀ ਨਿਮਰਤਾ ਵਿਖਾਉਂਦੇ ਹੋਏ ਸਰਗਰਮ ਸਿਆਸਤ ਤੋਂ ਪਿੱਛੇ ਹਟ ਜਾਣ ਤਾਂ ਜੋ ਇਸ ਪੰਥ ਦੀ ਪ੍ਰਤੀਨਿਧ ਜਮਾਤ ਨੂੰ ਸਵਾਲਾਂ ਦੇ ਘੇਰੇ ‘ਚੋਂ ਕੱਢ ਕੇ ਮੁੜ ਕੌਮ ਦੀ ਸੇਵਾ ਲਈ ਇੱਕ ਉੱਤਮ ਸੰਸਥਾ ਬਣਾਉਣ ਵਿੱਚ ਸਹਾਈ ਹੋਇਆ ਜਾਏ।

]]>