Behbal Kalan goli kand – D5 News https://punjabi.newsd5.in Truth Seeking News Network. Fri, 14 Oct 2022 07:21:02 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Behbal Kalan goli kand – D5 News https://punjabi.newsd5.in 32 32 ਬੇਅਦਬੀ ਦੇ ਸੱਤ ਸਾਲ : ਹਾਲੇ ਵੀ ਬਵਾਲ਼ https://punjabi.newsd5.in/%e0%a8%ac%e0%a9%87%e0%a8%85%e0%a8%a6%e0%a8%ac%e0%a9%80-%e0%a8%a6%e0%a9%87-%e0%a8%b8%e0%a9%b1%e0%a8%a4-%e0%a8%b8%e0%a8%be%e0%a8%b2-%e0%a8%b9%e0%a8%be%e0%a8%b2%e0%a9%87-%e0%a8%b5%e0%a9%80-%e0%a8%ac/ Fri, 14 Oct 2022 07:21:02 +0000 https://punjabi.newsd5.in/?p=180517 ਲੋਕ ਪ੍ਰੇਸ਼ਾਨ, ਨੇਤਾਵਾਂ ਦੇ ਜਸ਼ਨ

ਅਮਰਜੀਤ ਸਿੰਘ ਵੜੈਚ (9417801988)

ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਹੱਦ ਦੁਖਦਾਇਕ ਬੇਅਦਬੀ ਦੀ ਘਟਨਾ  ਮਗਰੋਂ ਹੋਏ ਵਿਰੋਧ ਪ੍ਰਦਰਸ਼ਨਾ ਦੌਰਾਨ 14 ਅਕਤੂਬਰ 2015 ਨੂੰ  ਬਹਿਬਲ ਕਲਾਂ ਦੇ ਗੋਲ਼ੀਕਾਂਡ ‘ਚ ਮਰਨ ਵਾਲ਼ਿਆਂ ਨੂੰ ਸੱਤ ਸਾਲ ਹੋ ਗਏ ਹਨ ਪਰ ਇਸ ਸਮੁੱਚੇ ਦੁੱਖਦਾਈ ਵਰਤਾਰੇ ਲਈ ਲੋਕ ਹਾਲੇ ਵੀ ਇਨਸਾਫ਼ ਦੇ ਇੰਤਜ਼ਾਰ ‘ਚ ਹਨ। ਤਿੰਨ ਸਰਕਾਰਾਂ, ਚਾਰ ਮੁੱਖ ਮੰਤਰੀ, ਚਾਰ ਗ੍ਰਹਿ ਮੰਤਰੀ, ਦੋ ਕਮਿਸ਼ਨ, ਸੀਬੀਆਈ ਕਈ ਡੀਜੀਪੀ, ਕਈ ਜਾਂਚ ਕਮੇਟੀਆਂ, 80 ਹਜ਼ਾਰ ਪੁਲਿਸ ਕਰਮੀ, ਸੁਹੀਆ ਵਿਭਾਗ ….ਪਰ 2015 ‘ਚ ਹੋਈ ਬੇਅਦਬੀ ਦੀ ਘਟਨਾ ਤੇ ਇਸ ਮਗਰੋਂ ਹੋਈਆਂ ਘਟਨਾਵਾਂ ; ਕੋਟਕਪੂਰਾ ਪੁਲਿਸ ਗੋਲ਼ਕਾਂਡ ਤੇ ਬਹਿਬਲ ਕਲਾਂ ਪੁਲਿਸ ਗੋਲ਼ੀਕਾਂਡ ‘ਚ ਦੋ ਮੌਤਾਂ ਦਾ ਅੱਜੇ ਤੱਕ ਕੋਈ ਸਿਰਾ ਨਹੀਂ ਫੜਿਆ ਗਿਆ : ਨਾ ਬੇਅਦਬੀ  ਕਰਨ ਤੇ  ਨਾ ਹੀ ਗੋਲ਼ੀ ਚਲਾਉਣ ਵਾਲ਼ਿਆਂ ਦਾ ਪਤਾ ਲੱਗਿਆ ! ਇਹ ਹੈ ਸਾਡੀਆਂ ਸਰਕਾਰਾਂ ਤੇ ਸਰਕਾਰੀ ਮਸ਼ੀਨਰੀ ਦੀ ਕਾਰਗੁਜ਼ਾਰੀ !

ਹੁਣ ਸੱਤ ਸਾਲਾਂ ਮਗਰੋਂ ਉਸ ਘਟਨਾ ‘ਤੇ ਇਨਸਾਫ਼ ਮਿਲਣ ਦੀਆਂ ਸੰਭਾਵਨਾਵਾਂ ‘ਤੇ ਵੀ ਸਵਾਲ ਉੱਠਣ ਲੱਗ ਪਏ ਹਨ : ਇਨਸਾਫ਼ ‘ਚ ਦੇਰੀ ਮਤਲਬ ਇਨਸਾਫ਼ ਤੋਂ ਇਨਕਾਰ । ਯੂਪੀ ਦੇ ਅਲਾਹਾਬਾਦ ਜ਼ਿਲ੍ਹੇ ਦੀ ਅਦਾਲਤ ਨੇ 1968 ‘ਚ ਰਜਿਸਟਰਡ ਹੋਏ ਕੇਸ ਨੂੰ ਪਿਛਲੇ ਸਾਲ 53 ਸਾਲਾਂ ਮਗਰੋਂ ਬੰਦ ਕਰ ਦਿਤਾ ਸੀ ਕਿਉਂਕਿ ਉਸ ਕੇਸ ‘ਚ ਯੂਪੀ ਪੁਲਿਸ, ਦੋ ਭਗੌੜਿਆਂ ਨੂੰ 53 ਸਾਲਾਂ ਤੱਕ ਵੀ ਨਹੀਂ ਫੜ ਸਕੀ ਸੀ। ਸਮੇਂ  ਦੇ ਬੀਤਣ ਨਾਲ ਸਬੂਤ ਵੀ ਮੇਟੇ ਤੇ ਸਮੇਟੇ ਜਾਣ ਦੇ ਡਰ ਵਧ ਜਾਂਦੇ ਹਨ ; ਬੇਅਦਬੀ ਦੇ ਮਾਮਲੇ ਵਿੱਚ ਨਾਭਾ ਜੇਲ੍ਹ ‘ਚ ਕੈਦ ਕੱਟ ਰਹੇ ਮਹਿੰਦਰਪਾਲ ਬਿੱਟੂ ਦਾ ਜੂਨ 2019 ‘ਚ ਜੇਲ੍ਹ ‘ਚ ਹੀ ਕਤਲ ਕਰ ਦਿਤਾ ਗਿਆ ਸੀ ਤੇ ਬੇਅਦਬੀ ਦੇ ਕੇਸ ਵਿਚਲੇ ਤਿੰਨ ਦੋਸ਼ੀ ਹੁਣ ਤੱਕ ਭਗੌੜੇ ਵੀ ਹਨ।

ਅੱਜ  ਬਹਿਬਲ ਕਲਾਂ ‘ਚ ਹੋਣ ਵਾਲ਼ੇ ਸ਼ਹੀਦੀ ਮਾਗਮ ਦੇ ਦਬਾਅ ਨੂੰ ਵੇਖਦਿਆਂ ਅਚਾਨਕ ਪਰਸੋਂ ਜਾਂਚ ਟੀਮ  ਕੋਟਕਪੂਰੇ ਦੇ ਗੋਲ਼ੀਕਾਂਡ ਵਾਲ਼ੇ ਚੌਂਕ ‘ਚ ਪੈਮਾਇਸ਼ਾਂ ਕਰਨ ਪਹੁੰਚ ਗਈ, ਪਰਸੋਂ ਹੀ ਜਾਂਚ ਟੀਮ ਪਰਕਾਸ਼ ਸਿੰਘ ਬਾਦਲ  ਦੇ ਚੰਡੀਗੜ੍ਹ ਵਾਲ਼ੇ ਘਰ ‘ਚ ਜਾ ਪਹੁੰਚੀ ਤੇ ਕੱਲ੍ਹ ਸੁਖਬੀਰ ਸਿੰਘ ਬਾਦਲ ਨੂੰ ਵੀ ਜਾਂਚ ਟੀਮ ਨੇ ਜਾ ਘੇਰਿਆ …..ਪਰ  ਬੇਅਦਬੀ ਵਾਲ਼ੇ ਕਾਂਡ ‘ਤੇ ‘ਆਪ ‘ ਦੇ ਅੰਮ੍ਰਿਤਸਰ ਉਤਰੀ ਦੇ ਵਿਧਾਇਕ ਤੇ ਸਾਬਕਾ ਆਈਜੀਪੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਗੱਲ ‘ਤੇ ਸਰਕਾਰ ਕੰਨ ਕਿਉਂ ਨਹੀਂ ਧਰਦੀ ? ਉਹ ਕਹਿੰਦੇ ਨੇ ਕਿ ਉਨ੍ਹਾਂ ਦੀ ਰਿਪੋਰਟ ਵਿੱਚ ਦੋਸ਼ੀਆਂ ਦੇ ਨਾਮ ਸ਼ਾਮਿਲ ਹਨ। ਇਸ ਰਿਪੋਰਟ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਰੱਦ ਕਰਕੇ ਪਿਛਲੇ ਵਰ੍ਹੇ ਨਵੀਂ ਸਿਟ ਬਣਾਉਣ ਦੇ ਹੁਕਮ ਦਿਤੇ ਗਏ ਸਨ ਤੇ ਕਿਹਾ ਗਿਆ ਸੀ ਕਿ ਸਿਟ ਛੇ ਮਹੀਨਿਆਂ ਦੇ ਵਿੱਚ ਰਿਪੋਰਟ ਦੇਵੇ।

ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲ਼ਾ ‘ਚ 2015 ‘ਚ ਹੋਈ  ਬੇਅਦਬੀ ਦੀ ਘਟਨਾ ‘ਤੇ  ਪਿਛਲੇ ਵਰ੍ਹੇ ਕੁੰਵਰ ਵਿਜੇ ਪ੍ਰਤਾਪ ਦੀ  ਹਾਈਕੋਰਟ ਵੱਲੋਂ ਰਿਪੋਰਟ ਰੱਦ ਕਰਨ ਮਗਰੋਂ ਹਾਈਕੋਰਟ ਦੇ ਹੁਕਮਾਂ ‘ਤੇ ਬਣੀ ਸਿਟ ਨੇ ਆਈਜੀ ਐੱਸਪੀਐੱਸ ਪਰਮਾਰ ਦੀ ਅਗਵਾਈ ‘ਚ ਭਗਵੰਤ ਮਾਨ, ਮੁੱਖ ਮੰਤਰੀ ਪੰਜਾਬ ਨੂੰ ਸਾਢੇ ਚਾਰ ਸੌ ਤੋਂ ਵੱਧ  ਪੰਨਿਆਂ ਦੀ ਰਿਪੋਰਟ ਇਸੇ ਵਰ੍ਹੇ ਜੁਲਾਈ ‘ਚ ਸੌਂਪ ਦਿਤੀ ਸੀ। ਇਸ ਰਿਪੋਰਟ ਵਿੱਚ ਸਪੱਸ਼ਟ ਤੌਰ ‘ਤੇ ਡੇਰਾ ਸੱਚਾ ਸੌਦਾ ਦੇ ਮੁੱਖੀ ਗੁਰਮੀਤ ਰਾਮ ਰਹੀਮ ‘ਤੇ ਦੋਸ਼ ਲਾਏ ਗਏ ਸਨ ਕਿ ਇਨ੍ਹਾ  ਸਾਰੀਆਂ ਘਟਨਾਵਾਂ  ਦੇ ਪਿਛੇ ਡੇਰੇ ਦੇ ਮੁੱਖੀ  ਦਾ ਹੱਥ ਸੀ। ਮੁੱਖੀ ਤੇ ਡੇਰਾ ਪ੍ਰੇਮੀਆਂ ਨੂੰ  ਰਾਮ ਰਹੀਮ ਦੀ ਫਿਲਮ  ਪੰਜਾਬ ‘ਚ ਨਾ ਚੱਲਣ ਦੇਣ ਦਾ ਬਹੁਤ ਗੁੱਸਾ ਸੀ। ਇਸ ਰਿਪੋਰਟ ਵਿੱਚ ਅਕਾਲੀ ਦਲ ਨੂੰ ਕਲੀਨ ਚਿੱਟ ਦਿਤੀ ਗਈ ਸੀ ਜੋ ਹੁਣ ਤੱਕ ਬੇਅਦਬੀ ਦਾ ਸਾਰਾ ਗੁੱਸਾ ਝੱਲਦਾ ਆ ਰਿਹਾ ਸੀ ਤੇ ਹਾਲੇ ਵੀ  ਪਹਿਲੇ ਨਿਸ਼ਾਨੇ ਤੇ ਹੈ ਕਿਉਂਕਿ ਉਸ ਵਕਤ ਪੰਜਾਬ ‘ਚ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲ਼ੀ ਅਕਾਲੀ ਦਲ ਦੀ ਸਰਕਾਰ ਸੀ ਅਤੇ ਸੁਖਬੀਰ ਬਾਦਲ  ਗ੍ਰਹਿ ਮੰਤਰੀ ਸਨ। ਉਸ ਵਕਤ ਸੁਮੇਧ ਸੈਣੀ, ਡੀਜੀਪੀ ਪੰਜਾਬ ਸਨ।  ਕਥਿਤ ਦੋਸ਼ੀਆਂ ਬਾਰੇ  ਅੰਤਿਮ ਫ਼ੈਸਲਾ ਤਾਂ ਅਦਾਲਤ ਹੀ ਕਰੇਗੀ ਜਿਸ ਦੀ ਪੇਸ਼ ਕਦਮੀ ਲਈ ਹਾਲੇ ਤੱਕ ਸਰਕਾਰ ਚੁੱਪ ਹੈ।

ਬੇਅਦਬੀ ਦੀਆਂ ਘਟਨਾਵਾਂ ਇੰਜ ਹੋਈਆਂ ਸਨ :

ਇਕ ਜੂਨ 2015 :  ਬੁਰਜ ਜਵਾਹਰ ਸਿੰਘ ਵਾਲ਼ਾ (ਨੇੜੇ ਬਰਗਾੜੀ) ‘ਚੋਂ  ਦੁਪਿਹਰ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕੀਤਾ ਗਿਆ  ਜਿਸ ਕਾਰਨ ਲੋਕਾਂ ‘ਚ ਤਕੜਾ ਰੋਸ ਜਾਗਿਆ ।

25 ਸਿਤੰਬਰ 2015 : ਬੁਰਜ ਜਵਾਹਰ ਸਿੰਘ ਦੇ ਮੇਨ ਗੇਟ ਦੇ ਬਾਹਰ ਸਿਖਾਂ, ਸਿਖ ਪ੍ਰਚਾਰਕਾਂ ਤੇ ਗੁਰੂ ਗ੍ਰੰਥ ਸਾਹਿਬ ਬਾਰੇ ਇਤਰਾਜ਼ਯੋਗ ਭਾਸ਼ਾ ਵਾਲ਼ੇ ਪੋਸਟਰ ਲਾਏ ਗਏ। ਇਸੇ ਦੌਰਾਨ ਲੋਕਾਂ ਦਾ ਗੁੱਸਾ ਵੱਧਦਾ ਗਿਆ ਜੋ ਇਸ ਘਟਨਾ ਦੇ ਦੋਸ਼ੀ ਨਾ ਫੜੇ ਜਾਣ ਕਰਕੇ ਰੋਸ ਕਰ ਰਹੇ ਸਨ। ਇਸ ਤੋਂ ਬਾਅਦ ਪੂਰੇ ਪੰਜਾਬ ‘ਚ ਬੇਅਦਬੀ ਦੀਆਂ ਹੋਰ ਵੀ ਘਟਨਾਵਾਂ ਹੋਈਆਂ ਤੇ ਸਾਰੇ ਪੰਜਾਬ ‘ਚ  ਬਾਦਲ ਸਰਕਾਰ ਪ੍ਰਤੀ ਗੁੱਸਾ ਜ਼ੋਰ ਫੜ ਗਿਆ।

12 ਅਕਤੂਬਰ 2015 : ਇਸ ਦਿਨ ਬਰਗਾੜੀ ਗੁਰਦੁਆਰਾ ਸਾਹਿਬ ਦੀ ਗਲ਼ੀ ਵਿੱਚ ਗੁਰੂ ਗ੍ਰੰਥ ਸਾਹਿਬ ਦੇ 100  ਤੋਂ ਵੱਧ ਅੰਗ ਪਾੜਕੇ ਖਿਲਾਰੇ ਗਏ।

14 ਅਕਤੂਬਰ 2015  : ਇਸ ਦਿਨ ਬਰਗਾੜੀ, ਬਹਿਬਲ ਕਲਾਂ ਤੇ ਕੋਟਕਪੂਰਾ ਵਿੱਚ ਉਪਰੋਕਤ ਘਟਨਾਵਾਂ ਦਾ ਵਿਰੋਧ ਕਰਨ ਲਈ ਭਾਰੀ ਇਕੱਠ ਹੋਇਆ । ਭੀੜ ਨਾਲ਼ ਪੁਲਿਸ ਦੀਆਂ ਝੜੱਪਾਂ ਹੋ ਗਈਆਂ ; ਪੁਲਿਸ ਅਨੁਸਾਰ ਲੋਕਾਂ ਕੋਲ਼ ਹਥਿਆਰ ਤੇ ਕਿਰਪਾਨਾਂ ਸਨ । ਇਨ੍ਹਾਂ ਝੜੱਪਾਂ ‘ਚ 161 ਲੋਕ ਤੇ ਆਈਜੀ ,ਬਠਿੰਡਾ ਜਤਿੰਦਰ ਜੈਨ ਸਮੇਤ 21 ਪੁਲਿਸ ਵਾਲ਼ੇ ਵੀ ਜ਼ਖ਼ਮੀ ਹੋ ਗਏ ਤੇ ਪੁਲਿਸ ਦੀਆਂ ਗੱਡੀਆਂ ਸਮੇਤ ਕਈ ਵਾਹਨਾਂ ਨੂੰ ਅੱਗ ਦੀ ਭੇਂਟ ਕਰ ਦਿਤਾ ਗਿਆ : ਇਸ ‘ਤੇ ਪੁਲਿਸ ਨੇ ਅੱਥਰੂ ਗੈਸ ਦੇ ਗੋਲ਼ੇ ਵਰ੍ਹਾਏ, ਡਾਂਗਾਂ ਚੱਲੀਆਂ , ਪਾਣੀ ਦੀਆਂ ਤੋਪਾਂ ਨਾਲ਼ ਪਾਣੀ ਛੱਡਿਆ ਗਿਆ ਤੇ ਫਿਰ ਕੋਟਕਪੂਰਾ ਤੇ ਬਹਿਬਲ ਕਲਾਂ ‘ਚ ਪੁਲਿਸ ਨੇ ਗੋਲ਼ੀ ਚਲਾ ਦਿਤੀ : ਬਹਿਬਲ ਕਲਾਂ ‘ਚ ਪੁਲਿਸ ਦੀ ਗੋਲ਼ੀ ਨਾਲ਼  ਸਰਾਵਾਂ ਬੋਦਲਾ ਦੇ ਹਰਜੀਤ ਸਿੰਘ ਪੁਤਰ ਸਾਧੂ ਸਿੰਘ ਅਤੇ ਨਿਆਮੀਆਂ  ਦੇ  ਸੁਖਰਾਜ ਸਿੰਘ ਦੇ ਪਿਤਾ ਕਿਸ਼ਨ ਭਗਵਾਨ ਸਿੰਘ ਮੌਤ ਹੋ ਗਈ।

ਇਸ ਮਗਰੋਂ  ਜੋ ਕੁਝ ਹੋਇਆ ਉਹ ਸੱਭ ਕੁਝ ਰਲ਼ਗੱਡ ਹੋ ਗਿਆ : ਰਾਜਨੀਤੀ ਭਾਰੂ ਹੋ ਗਈ ਤੇ ਵੱਖ ਵੱਖ ਸੰਸਥਾਵਾਂ ਤੇ ਆਗੂਆਂ ਨੇ ਇਨ੍ਹਾਂ ਘਟਨਾਵਾਂ ਨੂੰ ਆਪੋ ਆਪਣੇ ‘ਵੱਕਾਰ’ ਲਈ ਵਰਤਿਆ ।ਲੋਕਾਂ ਦਾ ਦੋਸ਼ ਹੈ ਕਿ ਪਾਰਟੀਆਂ ਵੱਲੋਂ  ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਚੋਣਾਂ ਦੌਰਾਨ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ : ਇਨ੍ਹਾਂ ਚਾਲਾਂ ਤੋਂ ਲੋਕ ਸੁਚੇਤ ਹੋ ਗਏ ,ਪਹਿਲਾਂ 2017 ‘ਚ ਲੋਕਾਂ ਨੇ ਅਕਾਲੀ ਦਲ ਨੂੰ ਨਕਾਰ ਦਿਤਾ ਜਿਸ ‘ਤੇ ਇਨ੍ਹਾਂ ਘਟਨਾਵਾਂ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਸੀ , ਫਿਰ ਇਸੇ ਵਰ੍ਹੇ ਕਾਂਗਰਸ ਨੂੰ ਵੀ ਲੋਕਾਂ ਨੇ ਘਰੇ ਤੋਰ ਦਿਤਾ ਜੋ ਇਨ੍ਹਾਂ ਘਟਨਾਵਾਂ ‘ਤੇ 2017 ਤੋਂ 2022 ਤੱਕ ਸਿਰਫ਼ ਬਿਆਨਬਾਜ਼ੀ ਕਰਕੇ ਹੀ ਡੰਗ ਟਪਾਉਂਦੀ ਰਹੀ ਤੇ ਹੁਣ  ‘ਆਪ’ ਦੀ ਪੰਜਾਬ ਸਰਕਾਰ ਨੂੰ ਵੀ ਲੋਕਾਂ ਨੇ ਸੰਗਰੂਰ ਲੋਕਸਭਾ ਦੀ  ਜ਼ਿਮਨੀ  ਚੋਣ ਵਿੱਚ ਇਹ ਸੰਦੇਸ਼ ਦੇ ਦਿਤਾ ਹੈ ਕਿ ਲੋਕ ਸਰਕਾਰ ਤੋਂ ਇਸ ਮਸਲੇ ਦਾ ਨਬੇੜਾ ਚਾਹੁੰਦੇ ਹਨ  ਨਾਕੇ ਸਿਰਫ਼ ਡੰਗ ਟਪਾਈ। ਪਿਛਲੇ ਸਾਲ 16 ਦਿਸੰਬਰ  ਤੋਂ ‘ਇਨਸਾਫ਼ ਮੋਰਚਾ’ ਬਹਿਬਲ ਕਲਾਂ ਵਿਖੇ  ਡਟਿਆ ਹੋਇਆ ਹੈ  ਤੇ ਜਿਸ ਬਾਰੇ ਖ਼ਬਰਾਂ ਹਨ ਕਿ ਉਸ ਮੋਰਚੇ ਵਿੱਚ ਵੀ ਦਰਾੜ ਪੈ ਗਈ ਹੈ । ਇਸੇ ਤਰ੍ਹਾਂ ਦਾ ਇਕ ਮੋਰਚਾ 2019 ‘ਚ ਵੀ ਲੱਗਿਆ ਸੀ।

ਪਿਛਲੇ ਤਜਰਬੇ ਤੋਂ ਦਾਅਵੇ ਨਾਲ਼ ਕਿਹਾ ਜਾ ਸਕਦਾ ਹੈ ਕਿ ਇਸ ਮਸਲੇ ‘ਤੇ ਕੋਈ ਵੀ ਸਰਕਾਰ ਕਿਸੇ ਨਿਰਣੇ ‘ਤੇ ਪਹੁੰਚਣ ਦਾ ਹੀਆ ਨਹੀਂ ਕਰੇਗੀ ਤੇ ਇਸ ਮਸਲੇ ਨੂੰ ਲਮਕਾਉਣ ਲਈ ਹਰ ਹਰਬਾ ਵਰਤਿਆਂ ਜਾਵੇਗਾ ਤਾਂ ਕੇ ਇਸ ਮਸਲੇ ‘ਤੇ ਸਿਰਫ਼ ਵੋਟਾਂ ਹੀ ਬਟੋਰੀਆਂ ਜਾਣ । ਕੀ ਮਾਨ ਸਰਕਾਰ ਆਪਣੇ ਵਾਅਦੇ ਅਨੁਸਾਰ ਬੇਅਦਬੀ ਦੇ ਦੋਸ਼ੀਆਂ ਨੂੰ ਬੇਨਕਾਬ ਕਰਨ ਵਿੱਚ ਸਫ਼ਲ ਹੋਵੇਗੀ ?  ਇਸ ਸਵਾਲ ਦਾ ਜਵਾਬ ਮਿਲਣ ‘ਚ ਹਾਲੇ ਪਤਾ ਨਹੀਂ ਪੰਜਾਬ ਨੂੰ ਹੋਰ ਕਿਨਾ ਇੰਤਜ਼ਾਰ ਕਰਨਾ ਪਵੇਗਾ…. ਕੋਈ ਕੁਝ ਨਹੀਂ ਕਹਿ ਸਕਦਾ !  ਸਰਕਾਰ ਤਾਂ ਬਿਲਕੁਲ ਹੀ ਕੋਈ ਸਮਾਂ ਨਿਸ਼ਚਿਤ ਨਹੀਂ ਕਰੇਗੀ।

 

 

]]>
ਬਹਿਬਲ ਕਲਾਂ ਗੋਲੀਕਾਂਡ: SIT ਅੱਜ ਪੰਜਾਬ ਐਂਡ ਹਰਿਆਣਾ ਹਾਈਕੋਰਟ ‘ਚ ਜਾਂਚ ਸਬੰਧੀ ਦੇਵੇਗੀ ਜਵਾਬ https://punjabi.newsd5.in/%e0%a8%ac%e0%a8%b9%e0%a8%bf%e0%a8%ac%e0%a8%b2-%e0%a8%95%e0%a8%b2%e0%a8%be%e0%a8%82-%e0%a8%97%e0%a9%8b%e0%a8%b2%e0%a9%80%e0%a8%95%e0%a8%be%e0%a8%82%e0%a8%a1-sit-%e0%a8%85%e0%a9%b1%e0%a8%9c-%e0%a8%aa/ Fri, 20 May 2022 02:14:36 +0000 https://punjabi.newsd5.in/?p=158786 ਚੰਡੀਗੜ੍ਹ : ਬਹਿਬਲ ਕਲਾਂ ਗੋਲੀਕਾਂਡ ਮਾਮਲੇ ‘ਚ ਬੇਅਦਬੀ ਮਾਮਲੇ ਮਗਰੋਂ ਨਵੀਂ ਬਣਾਈ SIT ਅੱਜ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਜਵਾਬ ਦੇਵੇਗੀ। ਦਸ ਦਈਏ ਕਿ ਮਾਮਲੇ ਦੀ ਜਾਂਚ ਲਈ ਨਵੀਂ ਸਿਟ ਦਾ ਗਠਨ ਕੀਤਾ ਗਿਆ ਸੀ। ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਨਵੀਂ ਸਿਟ ਤੋਂ ਜਵਾਬ ਮੰਗਿਆ ਹੈ ਕਿ ਮਾਮਲੇ ਦੀ ਜਾਂਚ ਕਿੱਥੇ ਤੱਕ ਪਹੁੰਚੀ ਹੈ।

]]> ਬਹਿਬਲ ਕਲਾਂ ਗੋਲੀਕਾਂਡ ‘ਚ ਆਇਆ ਵੱਡਾ ਮੋੜ,ਦੇਖੋ ਆਹ ਅਫਸਰਾਂ ਦੇ ਕਹਿਣ ‘ਤੇ ਚੱਲੀ ਗੋਲੀ? https://punjabi.newsd5.in/%e0%a8%ac%e0%a8%b9%e0%a8%bf%e0%a8%ac%e0%a8%b2-%e0%a8%95%e0%a8%b2%e0%a8%be%e0%a8%82-%e0%a8%97%e0%a9%8b%e0%a8%b2%e0%a9%80%e0%a8%95%e0%a8%be%e0%a8%82%e0%a8%a1-%e0%a8%9a-%e0%a8%86%e0%a8%87%e0%a8%86/ Fri, 11 Sep 2020 07:17:42 +0000 https://punjabi.newsd5.in/?p=74994 ਫਰੀਦਕੋਟ : ਬਹਿਬਲ ਕਲਾਂ ਗੋਲੀਕਾਂਡ ‘ਚ ਮਾਰੇ ਗਏ ਕਿਸ਼ਨ ਭਗਵਾਨ ਸਿੰਘ ਦੇ ਭਰਾ ਰੇਸ਼ਮ ਸਿੰਘ ਨੇ ਜ਼ਿਲ੍ਹਾ ਅਦਾਲਤ ਵਿੱਚ ਇਕ ਅਰਜ਼ੀ ਦਾਖਲ ਕੀਤੀ ਸੀ ਕਿ ਐਸਆਈਟੀ ਦੁਆਰਾ ਦੋਸ਼ੀ ਇੰਸਪੈਕਟਰ ਪਰਦੀਪ ਸਿੰਘ ਨੂੰ ਸਰਕਾਰੀ ਗਵਾਹ ਨਾ ਬਣਾਇਆ ਜਾਵੇ ਜਿਸ ‘ਤੇ ਅਦਾਲਤ ‘ਚ ਸੁਣਵਾਈ ਹੋਈ। ਅਦਾਲਤ ਨੇ ਐਸਆਈਟੀ ਮੈਂਬਰ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਨਿੱਜੀ ਤੌਰ ‘ਤੇ ਪੇਸ਼ ਹੋਕੇ ਪਰਦੀਪ ਸਿੰਘ ਨੂੰ ਸਰਕਾਰੀ ਗੁਆਹ ਬਣਾਉਣ ਤੇ ਆਪਣਾ ਪੱਖ ਰੱਖਣ ਦੀਆਂ ਹਿਦਾਇਤਾਂ ਕੀਤੀਆਂ ਸਨ।

BIG BREAKING-ਸੁਮੇਧ ਸੈਣੀ ਦੇ ਪਰਿਵਾਰ ਦੀ ਪੁੱਛ-ਗਿੱਛ ਤੋਂ ਬਾਅਦ ਪੁਲਿਸ ਪਹੁੰਚੀ ਸੈਣੀ ਦੇ ਘਰ! ਹੋ ਸਕਦੀ ਗ੍ਰਿਫਤਾਰੀ

ਆਈ ਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਵੀ ਸੁਣਵਾਈ ਦੌਰਾਨ ਹਾਜ਼ਰ ਰਹੇ।ਅਦਾਲਤ ਦੀ ਕਾਰਵਾਈ ਸਬੰਧੀ ਵਕੀਲ ਹਰਪਾਲ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਹੈ। ਕਿਸ਼ਨ ਭਗਵਾਨ ਸਿੰਘ ਦੇ ਭਰਾ ਰੇਸ਼ਮ ਸਿੰਘ ਦੇ ਵਕੀਲ ਅਮਿਤ ਮਿੱਤਲ ਨੇ ਦੱਸਿਆ ਕਿ ਇਸ ਮਾਮਲੇ ‘ਚ ਅਸੀਂ ਇਤਰਾਜ਼ ਲਗਾਇਆ ਹੈ ਕਿ ਇੰਸਪੈਕਟਰ ਪਰਦੀਪ ਸਿੰਘ ਨੂੰ ਸਰਕਾਰੀ ਗਵਾਹ ਨਹੀਂ ਬਣਾਇਆ ਜਾ ਸਕਦਾ।

🔴LIVE🔴ਕੈਪਟਨ ਦੀ ਸਿਆਸਤ ਨੇ ਸਿੱਧੂ ਦੇ ਮੂੰਹ ‘ਤੇ ਜੜੇ ਤਾਲੇ! ਸੁਮੇਧ ਸੈਣੀ ਦਾ ਪਰਿਵਾਰ ਲੱਗਿਆ SIT ਦੇ ਹੱਥ,

ਬਲਕਿ ਇੰਸਪੈਕਟਰ ਪਰਦੀਪ ਸਿੰਘ ਨੂੰ ਸਜ਼ਾ ਹੋਣੀ ਚਾਹੀਦੀ ਹੈ। ਫਿਲਹਾਲ ਇਸ ਮਾਮਲੇ ‘ਚ ਅਦਾਲਤ ਨੇ 15 ਸਤੰਬਰ ਤੱਕ ਫੈਸਲਾ ਸੁਰੱਖਿਅਤ ਰੱਖਿਆ ਹੈ। ਹੁਣ ਦੇਖਣਾ ਹੋਵੇਗਾ ਕਿ ਅਦਾਲਤ ਵਲੋਂ ਇਸ ਮਾਮਲੇ ‘ਚ ਕੀ ਫੈਸਲਾ ਸੁਣਾਇਆ ਜਾਂਦਾ ਹੈ।

]]>
BIG BREAKING- ਬਹਿਬਲ ਕਲਾਂ ਮਾਮਲੇ ‘ਚ ਆਇਆ ਵੱਡਾ ਮੋੜ, SIT ਨੇ ਪੱਟ ਲਿਆ ਵੱਡਾ ਅਫਸਰ https://punjabi.newsd5.in/big-breaking-%e0%a8%ac%e0%a8%b9%e0%a8%bf%e0%a8%ac%e0%a8%b2-%e0%a8%95%e0%a8%b2%e0%a8%be%e0%a8%82-%e0%a8%ae%e0%a8%be%e0%a8%ae%e0%a8%b2%e0%a9%87-%e0%a8%9a-%e0%a8%86%e0%a8%87%e0%a8%86-%e0%a8%b5/ Thu, 03 Sep 2020 05:00:39 +0000 https://punjabi.newsd5.in/?p=74362 ਫਰੀਦਕੋਟ : ਇਸ ਵੇਲੇ ਦੀ ਵੱਡੀ ਖਬਰ ਫਰੀਦਕੋਟ ਤੋਂ ਸਾਹਮਣੇ ਆ ਰਹੀ ਹੈ ਜੋ ਬਹਿਬਲ ਕਲਾਂ ਗੋਲੀਕਾਡ ਨਾਲ ਜੁੜੀ ਹੋਈ ਹੈ। ਦੱਸ ਦਈਏ ਕਿ ਮਿਲੀ ਜਾਣਕਾਰੀ ਅਨੁਸਾਰ ਬਹਿਬਲ ਕਲਾਂ ਗੋਲੀਕਾਡ ਮਾਮਲੇ ਦੀ ਜਾਂਚ ਕਰ ਰਹੀ ਐਸ.ਆਈ.ਟੀ ਵਲੋਂ ਫਰੀਦਕੋਟ ਅਦਾਲਤ ‘ਚ ਅਰਜੀ ਦਾਇਰ ਕਰ ਬਹਿਬਲ ਕਲਾਂ ਮਾਮਲੇ ‘ਚ ਨਾਮਜਦ ਸਾਬਕਾ ਇਸੰਪੈਕਟਰ ਪਰਦੀਪ ਸਿੰਘ ਨੂੰ ਸਰਕਾਰੀ ਗਵਾਹ ਬਣਾ ਲਿਆ ਗਿਆ ਹੈ।

🔴 LIVE 🔴 ਬਾਦਲਾਂ ਦੀ ਕੋਠੀ ਬਾਹਰ ਇਕੱਠੇ ਹੋਏ ਸਿੱਖ,ਪਾਇਆ ਘੇਰਾ! ਨੁਕਸਾਨੇ ਗਏ 80 ਪਾਵਨ ਸਰੂਪ!

ਜਿਸ ਤੋਂ ਬਾਅਦ ਅਦਾਲਤ ਨੇ ਸਾਬਕਾ ਇਸੰਪੈਕਟਰ ਪਰਦੀਪ ਸਿੰਘ ਦੀ ਸੁਣਵਾਈ 24 ਤਾਰੀਕ ਤੱਕ ਅੱਗੇ ਕਰ ਦਿੱਤੀ। ਦੱਸ ਦਈਏ ਪਰਦੀਪ ਸਿੰਘ ਮੋਗਾ ਦੇ ਐਸ.ਐਸ.ਪੀ ਚਰਨਜੀਤ ਸ਼ਰਮਾ ਦੇ ਰੀਡਰ ਵੀ ਰਹਿ ਚੁੱਕੇ ਸਨ। ਸੂਤਰਾ ਦੇ ਹਵਾਲੇ ਤੋਂ ਇਹ ਵੀ ਜਾਣਕਾਰੀ ਮਿਲ ਰਹੀ ਹੈ ਇੰਸਪੈਕਟਰ ਪਰਦੀਪ ਸਿੰਘ ਨੇ ਐਸ.ਆਈ ਟੀ ਨੂੰ ਸਰਕਾਰੀ ਗਵਾਹ ਬਣਨ ਦੀ ਇੰਛਾ ਜਤਾਈ ਸੀ ਅਤੇ ਜਿਸ ਤੋਂ ਬਾਅਦ ਐਸ.ਆਈ ਟੀ ਨੇ ਅਦਾਲਤ ‘ਚ ਅਰਜੀ ਦਾਇਰ ਕੀਤੀ ਸੀ।

]]>
Exclusive | ਬਹਿਬਲ ਕਲਾਂ ਮਾਮਲੇ ‘ਚ ਹੁਣੇ ਹੁਣੇ ਵਕੀਲ ਨੇ ਕੀਤਾ ਵੱਡਾ ਖ਼ੁਲਾਸਾ, ਸੁਣੋ ਅੱਜ ਅਦਾਲਤ ‘ਚ ਕੀ ਹੋਇਆ https://punjabi.newsd5.in/exclusive-%e0%a8%ac%e0%a8%b9%e0%a8%bf%e0%a8%ac%e0%a8%b2-%e0%a8%95%e0%a8%b2%e0%a8%be%e0%a8%82-%e0%a8%ae%e0%a8%be%e0%a8%ae%e0%a8%b2%e0%a9%87-%e0%a8%9a-%e0%a8%b9%e0%a9%81%e0%a8%a3%e0%a9%87-%e0%a8%b9/ Wed, 24 Jun 2020 09:46:28 +0000 https://punjabi.newsd5.in/?p=69718 ਫਰੀਦਕੋਟ : ਬਹਿਬਲ ਗੋਲੀਕਾਂਡ ਮਾਮਲੇ ‘ਚ ਮੁਲਜ਼ਮ ਸੋਹੇਲ ਬਰਾਡ਼ ਅਤੇ ਪੰਕਜ ਬਾਂਸਲ ਦਾ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਫ਼ਰੀਦਕੋਟ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿਥੇ ਅਦਾਲਤ ਵੱਲੋਂ ਦੋਹਾਂ ਮੁਲਜ਼ਮਾਂ ਨੂੰ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ।ਓਧਰ ਵਕੀਲ ਗੁਰਸਾਹਿਬ ਸਿੰਘ ਬਰਾੜ ਨੇ ਦੱਸਿਆ ਕਿ ਸਿੱਟ ਵੱਲੋਂ ਜੋ ਵੀ ਪੁੱਛ ਪੜਤਾਲ ਕਰਨੀ ਸੀ ਉਹ ਰਿਮਾਂਡ ਦੌਰਾਨ ਮੁਕੰਮਲ ਹੋ ਚੁੱਕੀ ਹੈ ਅਤੇ ਹੁਣ 8 ਜੁਲਾਈ ਨੂੰ ਅਗਲੀ ਪੇਸ਼ੀ ਹੋਵੇਗੀ।

ਕਾਂਗਰਸ ਦੇ MP ਨੇ ਕੀਤਾ ਨਵਾਂ ਕਾਰਨਾਮਾ, ਮੌਕੇ ਦੀ Live ਵੀਡੀਓ ਹੋਈ ਵਾਇਰਲ, ਹੁਣ ਕੀ ਕਹਿਣਗੇ ਕੈਪਟਨ?

ਜ਼ਿਕਰਯੋਗ ਹੈ ਕਿ ਐਸ.ਆਈ.ਟੀ. ਦੀ ਜਾਂਚ ਅਨੁਸਾਰ ਬਰਗਾੜੀ ਅਤੇ ਹੋਰ ਥਾਵਾਂ ‘ਤੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਹੁਰਮਤੀ ਹੋਣ ਦੀਆਂ ਕਈ ਘਟਨਾਵਾਂ ਤੋਂ ਬਾਅਦ ਜਦੋਂ 14.10.2015 ਨੂੰ ਬਹਿਬਲ ਕਲਾਂ ਵਿਖੇ ਬਾਅਦ ਸਾਂਤਮਈ ਢੰਗ ਨਾਲ ਧਰਨੇ ‘ਤੇ ਬੈਠੇ ਨਿਰਦੋਸ਼ ਪ੍ਰਦਰਸਨਕਾਰੀਆਂ ‘ਤੇ ਫਾਇਰਿੰਗ ਹੋਈ ਤਾਂ ਇਸ ਫਾਇਰਿੰਗ ਲਈ ਜਿੰਮੇਵਾਰ ਪੁਲਿਸ ਟੀਮ ਨੇ ਆਪਣੀ ਸਵੈ-ਰੱਖਿਆ ਲਈ ਇੱਕ ਸਾਜ਼ਿਸੀ ਕਹਾਣੀ ਘੜੀ।

SIDHU ਦਾ Ravneet Bittu ਨੂੰ ਠੋਕਵਾਂ ਜਵਾਬ, Diljit Dosanjh ਤੇ Jazzy B ਦੀ ਕੀਤੀ ਸੁਪੋਰਟ

ਆਪਣੇ ਹੱਕ ਵਿੱਚ ਸਵੈ-ਰੱਖਿਆ ਦੀ ਕਹਾਣੀ ਨੂੰ ਸਾਬਤ ਕਰਨ ਲਈ ਉਸ ਸਮੇਂ ਦੇ ਮੋਗਾ ਦੇ ਐਸਐਸਪੀ ਚਰਨਜੀਤ ਸਿੰਘ ਸ਼ਰਮਾ ਦੀ ਪਾਇਲਟ ਜਿਪਸੀ ‘ਤੇ ਮੁਲਜਮਾਂ ਨੇ ਖੁਦ ਗੋਲੀਆਂ ਮਾਰਕੇ ਝੂਠੇ ਸਬੂਤ ਬਣਾਏ। ਮਾਮਲੇ ਦੀ ਜਾਂਚ ਕਰ ਰਹੀ ਐਸਆਈ ਟੀ ਨੇ ਏਸੇ ਸਿਲਸਿਲੇ ‘ਚ ਸੋਹੇਲ ਬਰਾੜ ਤੇ ਪੰਕਜ ਬਾਂਸਲ ਨੂੰ ਪਿਛਲੇ ਦਿਨੀ ਗ੍ਰਿਫ਼ਤਾਰ ਕਰਕੇ ਰਿਮਾਂਡ ‘ਤੇ ਲਿਆ ਸੀ।

]]>
ਬਹਿਬਲ ਕਲਾਂ ਗੋਲੀਕਾਂਡ ਦੇ ਮੁੱਖ ਗਵਾਹ ਦਾ ਪਰਿਵਾਰ ਪਹੁੰਚਿਆ ਪੰਜਾਬ ਭਵਨ, ਮੀਟਿੰਗ ‘ਚ ਉਠ ਸਕਦੈ ਮੁੱਦਾ https://punjabi.newsd5.in/%e0%a8%ac%e0%a8%b9%e0%a8%bf%e0%a8%ac%e0%a8%b2-%e0%a8%95%e0%a8%b2%e0%a8%be%e0%a8%82-%e0%a8%97%e0%a9%8b%e0%a8%b2%e0%a9%80%e0%a8%95%e0%a8%be%e0%a8%82%e0%a8%a1-%e0%a8%a6%e0%a9%87-%e0%a8%ae%e0%a9%81/ Wed, 29 Jan 2020 07:19:30 +0000 https://punjabi.newsd5.in/?p=59867 ਚੰਡੀਗੜ੍ਹ : ਬਹਿਬਲ ਕਲਾਂ ਗੋਲੀਕਾਂਡ ਦੇ ਮੁੱਖ ਗਵਾਹ ਸੁਰਜੀਤ ਸਿੰਘ ਦਾ ਪਰਿਵਾਰ ਅੱਜ ਚੰਡੀਗੜ੍ਹ ਪਹੁੰਚਿਆ ਹੈ। ਇੱਥੋਂ ਪੰਜਾਬ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਪਰਿਵਾਰ ਨੂੰ ਲੈ ਕੇ ਪੰਜਾਬ ਭਵਨ ਪਹੁੰਚੇ ਹਨ। ਦੱਸਿਆ ਜਾ ਰਿਹਾ ਹੈ ਕਿ ਰਾਣਾ ਗੁਰਮੀਤ ਸਿੰਘ ਸੋਢੀ ਅੱਜ ਪੰਜਾਬ ਭਵਨ ‘ਚ ਹੋਣ ਵਾਲੀ ਸੰਸਦਾਂ ਦੀ ਬੈਠਕ ‘ਚ ਬਹਿਬਲ ਕਲਾਂ ਗੋਲੀਕਾਂਡ ਦੇ ਮੁੱਖ ਗਵਾਹ ਦੀ ਮੌਤ ਦਾ ਮੁੱਦਾ ਉਠਾ ਸਕਦੇ ਹਨ।

ਬੱਚੇ ‘ਤੇ ਪਿੱਟਬੁਲ ਦਾ ਕਹਿਰ, ਅੱਗੋਂ ਬੱਚੇ ਨੇ ਵੀ ਦਿਖਾਈ ਦਲੇਰੀ, ਤਸਵੀਰਾਂ ਦੇਖ ਹੋ ਜਾਓਗੇ ਹੈਰਾਨ

ਤੁਹਾਨੂੰ ਦੱਸ ਦਈਏ ਕਿ ਬਜਟ ਸੈਸ਼ਨ ਤੋਂ ਪਹਿਲਾਂ ਹੋਣ ਵਾਲੀ ਅੱਜ ਸੰਸਦਾਂ ਦੀ ਮੀਟਿੰਗ ਵਿੱਚ ਪੰਜਾਬ ਸੀਐਮ ਅਮਰਿੰਦਰ ਸਿੰਘ ,ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਦੁੱਲੋ, ਮੁਹੰਮਦ ਸਦੀਕ, ਬ੍ਰਹਮਾ ਮਹਿੰਦਰਾ, ਗੁਰਜੀਤ ਔਜਲਾ, ਮਨੀਸ਼ ਤਿਵਾਰੀ ਸਮੇਤ ਕਈ ਵੱਡੇ ਆਗੂ ਮੀਟਿੰਗ ਵਿੱਚ ਮੌਜੂਦ ਹਨ।

]]>
ਬਹਿਬਲ ਕਾਂਡ ਦੇ ਮੁੱਖ ਗਵਾਹ ਦੀ ਮੌਤ, ਪਰਿਵਾਰ ਨੇ ਕੀਤੇ ਸਨਸਨੀਖੇਜ਼ ਖ਼ੁਲਾਸੇ https://punjabi.newsd5.in/%e0%a8%ac%e0%a8%b9%e0%a8%bf%e0%a8%ac%e0%a8%b2-%e0%a8%95%e0%a8%be%e0%a8%82%e0%a8%a1-%e0%a8%a6%e0%a9%87-%e0%a8%ae%e0%a9%81%e0%a9%b1%e0%a8%96-%e0%a8%97%e0%a8%b5%e0%a8%be%e0%a8%b9-%e0%a8%a6%e0%a9%80/ Sat, 18 Jan 2020 10:06:09 +0000 https://punjabi.newsd5.in/?p=59355 ਫਰੀਦਕੋਟ : ਕੋਟਕਪੂਰਾ ਅਤੇ ਬਹਿਬਲ ਗੋਲੀ ਕਾਂਡ ਦੇ ਮੁੱਖ ਗਵਾਹ ਵਜੋਂ ਨਾਮਜ਼ਦ ਪਿੰਡ ਬਹਿਬਲ ਕਲਾਂ ਦੇ ਸਾਬਕਾ ਸਰਪੰਚ ਸੁਰਜੀਤ ਸਿੰਘ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਨੇ D5 ਚੈੱਨਲ ਪੰਜਾਬੀ ਨਾਲ ਗੱਲਬਾਤ ਕਰਕੇ ਸਨਸਨੀਖੇਜ਼ ਖ਼ੁਲਾਸੇ ਕੀਤੇ ਹਨ। ਇਸ ਗਵਾਹ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਬਹਿਬਲ ਕਾਂਡ ਦਾ ਗਵਾਹ ਹੋਣ ਕਾਰਨ ਸੁਰਜੀਤ ਸਿੰਘ ਉੱਪਰ ਕਾਫ਼ੀ ਮਾਨਸਿਕ ਦਬਾਅ ਸੀ ਅਤੇ ਪੰਥਕ ਧਿਰਾਂ ਨੇ ਉਸ ਦੀ ਕੋਈ ਸਾਰ ਨਹੀਂ ਲਈ।

ਬਹਿਬਲ ਕਾਂਡ ਦੇ ਮੁੱਖ ਗਵਾਹ ਦੀ ਹੋਈ ਮੌਤ, ਪਰਿਵਾਰ ਨੇ ਕੀਤੇ ਸਨਸੀਖੇਜ਼ ਖੁਲਾਸੇ, ਕੈਪਟਨ ਦੇ ਮੰਤਰੀ ‘ਤੇ ਲਾਏ ਇਲਜ਼ਾਮ

ਪਰਿਵਾਰ ਨੇ ਕੈਪਟਨ ਸਰਕਾਰ ਦੇ ਇਕ ਮੰਤਰੀ ਅਤੇ ਪੁਲਿਸ ਦੇ ਆਲਾ ਅਧਿਕਾਰੀਆਂ ‘ਤੇ ਇਲਜ਼ਾਮ ਲਗਾਏ ਹਨ। ਜ਼ਿਕਰਯੋਗ ਹੈ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਸਾਹਮਣੇ ਸੁਰਜੀਤ ਸਿੰਘ ਮੁੱਖ ਗਵਾਹ ਵਜੋਂ ਪੇਸ਼ ਹੋਇਆ ਸੀ। ਇਸ ਪਿੰਡ ਦੇ ਬਾਹਰਵਾਰ ਬਹਿਬਲ ਗੋਲੀ ਕਾਂਡ ਵਾਪਰਿਆ ਸੀ, ਜਿਸ ਵਿੱਚ ਦੋ ਸਿੱਖ ਨੌਜਵਾਨ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਸਨ।

ਕੋਟਕਪੂਰਾ ਗੋਲੀ ਕਾਂਡ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਅਤੇ ਉਸ ਵੇਲੇ ਦੇ ਐੱਸਐੱਚਓ ਗੁਰਦੀਪ ਸਿੰਘ ਪੰਧੇਰ ਨੂੰ ਚੱਲਦੇ ਮੁਕੱਦਮੇ ਤੱਕ ਗ੍ਰਿਫ਼ਤਾਰ ਨਾ ਕਰਨ ਦੇ ਆਦੇਸ਼ ਦਿੱਤੇ ਹਨ ਅਤੇ ਉਸ ਨੂੰ ਇਸ ਮਾਮਲੇ ਵਿੱਚ ਪੱਕੀ ਜ਼ਮਾਨਤ ਦੇ ਦਿੱਤੀ ਹੈ। ਕੋਟਕਪੂਰਾ ਗੋਲੀ ਕਾਂਡ ਮਾਮਲੇ ਵਿੱਚ ਮੁਅੱਤਲ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਅਤੇ ਸਾਬਕਾ ਐੱਸਐੱਸਪੀ ਚਰਨਜੀਤ ਸ਼ਰਮਾ ਨੂੰ ਪਹਿਲਾਂ ਹੀ ਜ਼ਮਾਨਤ ਮਿਲ ਚੁੱਕੀ ਹੈ। ਚਲਾਨ ਪੇਸ਼ ਹੋਣ ਤੋਂ ਅੱਠ ਮਹੀਨੇ ਬਾਅਦ ਵੀ ਦੋਵੇਂ ਮਾਮਲਿਆਂ ਵਿੱਚ ਨਾਮਜ਼ਦ ਮੁਲਜ਼ਮਾਂ ਖ਼ਿਲਾਫ਼ ਅਜੇ ਤੱਕ ਦੋਸ਼ ਆਇਦ ਨਹੀਂ ਹੋ ਸਕੇ।

]]>
ਬਹਿਬਲ ਕਲਾਂ ‘ਚ ਕਿਵੇਂ ਮਾਰੇ ਸੀ ਪੁਲਿਸ ਵਾਲਿਆਂ ਨੇ ਸਿੰਘ, ਪੋਸਟਮਾਰਟਮ ਰਿਪੋਰਟ ‘ਚ ਅਸਲ ਸੱਚ ਆਇਆ ਸਾਹਮਣੇ (ਵੀਡੀਓ) https://punjabi.newsd5.in/%e0%a8%ac%e0%a8%b9%e0%a8%bf%e0%a8%ac%e0%a8%b2-%e0%a8%95%e0%a8%b2%e0%a8%be%e0%a8%82-%e0%a8%9a-%e0%a8%95%e0%a8%bf%e0%a8%b5%e0%a9%87%e0%a8%82-%e0%a8%ae%e0%a8%be%e0%a8%b0%e0%a9%87-%e0%a8%b8%e0%a9%80/ Fri, 22 Mar 2019 04:59:57 +0000 https://punjabi.newsd5.in/?p=45954 ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਬੇਅਦਬੀ ਤੇ ਗੋਲੀ ਕਾਂਡ ਨਾਲ ਸਬੰਧਤ ਕੇਸਾਂ ਦੀ ਜਾਂਚ ਕਰਨ ਲਈ ਬਣਾਈ ਗਈ ਐਸ ਆਈ ਟੀ ਨੇ ਮੋਗਾ ਦੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਦੀ ਜ਼ਮਾਨਤ ਅਰਜ਼ੀ ਦਾ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਵਿਰੋਧ ਕਰਦਿਆਂ ਇੱਕ ਅਜਿਹਾ ਸੱਚ ਉਜਾਗਰ ਕੀਤਾ ਹੈ ਜਿਸ ਨੂੰ ਸੁਣ ਕੇ ਸਾਰਿਆਂ ਨੇ ਦੰਦਾਂ ਥੱਲੇ ਉਂਗਲਾਂ ਲੈ ਲਈਆਂ ਹਨ। ਇਸ ਜਾਂਚ ਟੀਮ ਦੇ ਮੈਂਬਰ ਤੇ ਕਪੂਰਥਲਾ ਦੇ ਐਸਐਸਪੀ ਸਤਿੰਦਰ ਸਿੰਘ ਨੇ ਅਦਾਲਤ ‘ਚ ਇੱਕ ਹਲਫ਼ਨਾਮਾ ਦੇ ਕੇ ਬਿਆਨ ਦਿੱਤਾ ਹੈ ਕਿ ਭਾਈ ਕ੍ਰਿਸ਼ਨ ਭਗਵਾਨ ਤੇ ਭਾਈ ਗੁਰਜੀਤ ਸਿੰਘ ਨਾਮ ਦੇ ਜੋ ਦੋ ਸਿੰਘ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਵਿੱਚ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਸਨ, ਉਨ੍ਹਾਂ ਮ੍ਰਿਤਕਾਂ ਦੀ ਪੋਸਟ ਮਾਰਟਮ ਰਿਪੋਟਾਂ ਵਿੱਚੋਂ ਇਹ ਸਾਫ ਹੋ ਗਿਆ ਹੈ ਕਿ ਪੁਲਿਸ ਨੇ ਇਨ੍ਹਾਂ ਦੋਵਾਂ ਨੌਜਵਾਨਾਂ ਨੂੰ ਇੰਨੀ ਨੇੜੇ ਤੋਂ ਖਲੋ ਕੇ ਉਦੋਂ ਗੋਲੀਆਂ ਮਾਰੀਆਂ ਸਨ ਜਦੋਂ ਉਹ ਬੈਠੇ ਹੋਏ ਸਨ ਤੇ ਇਸ ਦਾ ਨਤੀਜਾ ਇਹ ਨਿੱਕਲਿਆ ਕਿ ਗੋਲੀਆਂ ਦੋਵਾਂ ਦੇ ਸ਼ਰੀਰਾਂ ‘ਚੋਂ ਆਰ ਪਾਰ ਹੋ ਗਈਆਂ। ਇਸ ਹਲਫ਼ਨਾਮੇ ਵਿੱਚ ਪੁਲਿਸ ਨੇ ਇਹ ਵੀ ਸਾਫ ਕੀਤਾ ਕਿ ਘਟਨਾ ਸਬੰਧੀ ਮੋਗਾ ਦੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾਂ ਵੱਲੋਂ ਆਤਮ ਰੱਖਿਆ ਵਿੱਚ ਗੋਲੀ ਚਲਾਏ ਜਾਣ ਦਾ ਦਾਅਵਾ ਬਿਲਕੁਲ ਝੂਠਾ ਹੈ।

Read Also ਬਹਿਬਲ ਕਲਾਂ ਗੋਲੀਕਾਂਡ ਮਾਮਲੇ ‘ਚ ਆਈਜੀ ਉਮਰਾਨੰਗਲ ਗ੍ਰਿਫ਼ਤਾਰ

ਐਸਆਈਟੀ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਇਹ ਵੀ ਦੱਸਿਆ ਕਿ 14 ਅਕਤੂਬਰ 2015 ਨੂੰ ਵਾਪਰੀ ਇਸ ਘਟਨਾ ਮੌਕੇ ਵੀ ਪੁਲਿਸ ਵੱਲੋਂ ਗੋਲੀ ਚਲਾਉਣ ਤੋਂ ਪਹਿਲਾਂ ਡਿਊਟੀ ਮੈਜਿਸ਼ਟ੍ਰੇਟ ਤੋਂ ਇਜਾਜ਼ਤ ਨਹੀਂ ਲਈ ਸੀ। ਸਰਕਾਰੀ ਪੱਖ ਨੇ ਅਦਾਲਤ ਨੂੰ ਦੱਸਿਆ ਕਿ ਉਸ ਮੰਦਭਾਗੇ ਦਿਨ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਤਿਤਰ ਬਿਤਰ ਕਰਨ ਲਈ ਜਿਹੜਾ ਲਾਠੀਚਾਰਜ਼ ਕੀਤਾ ਸੀ ਉਸ ਸਬੰਧੀ ਮੌਕੇ ‘ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਨਹੀਂ ਕੀਤੀ ਜਦਕਿ ਡਿਊਟੀ ਮੈਜ਼ਿਸ਼ਟ੍ਰੇਟ, ਜੈਤੋ ਦੇ ਨਾਇਬ ਤਹਿਸੀਲਦਾਲ ਪ੍ਰਿਤਪਾਲ ਸਿੰਘ ਮੌਕੇ ‘ਤੇ ਮੌਜੂਦ ਸਨ। ਐਸਆਈਟੀ ਅਨੁਸਾਰ ਪ੍ਰਿਤਪਾਲ ਸਿੰਘ ਨੇ ਇਹ ਖੁਲਾਸਾ ਜਾਂਚ ਦੌਰਾਨ ਆਪਣੇ ਬਿਆਨਾਂ ਵਿੱਚ ਕੀਤਾ ਹੈ। ਅਦਾਲਤ ਵਿੱਚ ਸਿੱਟ ਅਧਿਕਾਰੀ ਨੇ ਦੱਸਿਆ ਕਿ ਪ੍ਰਿਤਪਾਲ ਸਿੰਘ ਨਾਇਬ ਤਹਿਸੀਲਦਾਰ ਜੈਤੋ ਵੱਲੋਂ ਉਨ੍ਹਾਂ ਨੂੰ ਦਿੱਤੇ ਗਏ ਆਪਣੇ ਬਿਆਨਾਂ ਵਿੱਚ ਇਸ ਗੱਲ ‘ਤੇ ਵਿਸ਼ੇਸ਼ ਤੌਰ ‘ਤੇ ਜੋਰ ਦਿੱਤਾ ਹੈ ਕਿ ਘਟਨਾ ਮੌਕੇ ਲਾਠੀਚਾਰਜ਼ ਕਰਨ ਤੋਂ ਪਹਿਲਾਂ ਪੁਲਿਸ ਨੇ ਕਿਸੇ ਕਿਸਮ ਦੀ ਇਜਾਜ਼ਤ ਪਹਿਲਾਂ ਨਹੀਂ ਲਈ ਸੀ, ਤੇ ਇਹੋ ਕਾਰਨ ਹੈ ਕਿ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਪਾਰਟੀ ਦੇ ਬਿਆਨ ਆਪਾ ਵਿਰੋਧੀ ਹਨ।

ਇਸ ਹਲਫ਼ਨਾਮੇ ਅਨੁਸਾਰ ਡਿਊਟੀ ਮੈਜਿਸਟ੍ਰੇਟ ਤੋਂ ਇਜਾਜ਼ਤ ਲਏ ਬਿਨਾਂ ਪੁਲਿਸ ਨੇ ਪ੍ਰਦਰਸ਼ਨਕਾਰੀਆਂ ‘ਤੇ ਗੋਲੀ ਚਲਾਈ ਸੀ, ਜਿਸ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਬਾਜਾਖਾਨਾਂ ਥਾਣੇ ਅੰਦਰ ਪਰਚਾ ਦਰਜ਼ ਕੀਤਾ ਗਿਆ ਤੇ ਇਸ ਪਰਚੇ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਉਣ ਤੋਂ ਬਾਅਦ ਚਰਨਜੀਤ ਸ਼ਰਮਾ, ਬਿਕਰਮ ਸਿੰਘ, ਪ੍ਰਦੀਪ ਸਿੰਘ ਤੇ ਅਮਰਜੀਤ ਸਿੰਘ ਕੁਲਾਰ ਦੇ ਨਾਮ ਸ਼ਾਮਲ ਕੀਤੇ ਗਏ। ਅਦਾਲਤ ਨੂੰ ਦੱਸਿਆ ਗਿਆ ਕਿ ਝੂਠੇ ਸਬੂਤ ਪੈਦਾ ਕਰਨ ਲਈ ਚਰਨਜੀਤ ਸ਼ਰਮਾਂ ਦੀ ਜਿਪਸੀ ‘ਤੇ ਬਠਿੰਡਾ ‘ਚ ਗੋਲੀਆਂ ਚਲਾਈਆਂ ਗਈਆਂ ਤੇ ਦਾਅਵਾ ਇਹ ਕੀਤਾ ਗਿਆ ਕਿ ਇਹ ਗੋਲੀਆਂ ਘਟਨਾ ਮੌਕੇ ਪ੍ਰਦਰਸ਼ਨਕਾਰੀਆਂ ਨੇ ਚਲਾਈਆਂ ਸਨ। ਅੰਤ ਵਿੱਚ ਐਸਆਈਟੀ ਨੇ ਚਰਨਜੀਤ ਸ਼ਰਮਾਂ ਦੀ ਜ਼ਮਾਨਤ ਅਰਜ਼ੀ ਦਾ ਵਿਰੋਧ ਕਰਦਿਆਂ ਐਸਆਈਟੀ ਨੇ ਕਿਹਾ ਕਿ ਜੇਕਰ ਇਸ ਸਾਬਕਾ ਪੁਲਿਸ ਅਧਿਕਾਰੀ ਨੂੰ ਜ਼ਮਾਨਤ ਦਿੱਤੀ ਗਈ ਤਾਂ ਇਹ ਬਾਹਰ ਜਾ ਕੇ ਜਾਂਚ ਨੂੰ ਪ੍ਰਭਾਵਿਤ ਕਰ ਸਕਦਾ ਹੈ। ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਆਉਂਦੀ 7 ਮਈ ‘ਤੇ ਪਾ ਦਿੱਤੀ ਹੈ।

]]>
ਆਹ ਹੁੰਦਾ ਪੁਲਿਸ ਦਾ ਖ਼ੌਫ! ਪਹਿਲਾਂ ਚੁੱਕੀ ਸੀ ਪਾਰਲਰ ਚੋਂ ਲਾੜੀ, ਹੁਣ ਲੈ ਰਿਹਾ ਅਦਾਲਤ ਦਾ ਸਹਾਰਾ ? (ਵੀਡੀਓ) https://punjabi.newsd5.in/%e0%a8%86%e0%a8%b9-%e0%a8%b9%e0%a9%81%e0%a9%b0%e0%a8%a6%e0%a8%be-%e0%a8%aa%e0%a9%81%e0%a8%b2%e0%a8%bf%e0%a8%b8-%e0%a8%a6%e0%a8%be-%e0%a8%96%e0%a8%bc%e0%a9%8c%e0%a8%ab-%e0%a8%aa%e0%a8%b9%e0%a8%bf/ Sat, 02 Feb 2019 06:40:45 +0000 https://punjabi.newsd5.in/?p=42602 ਬਹਿਬਲ ਕਲਾਂ ਗੋਲੀਕਾਂਡ ਮਾਮਲਾ, ਫਰੀਦਕੋਟ ਦੀ ਅਦਾਲਤ ਨਾਮਜ਼ਦ ਕੀਤੇ 3 ਪੁਲਿਸ ਅਧਿਕਾਰੀਆਂ ਦੀ ਅਗਾਊਂ ਜ਼ਮਾਨਤ ‘ਤੇ ਅੱਜ ਕਰੇਗੀ ਫੈਸਲਾ, ਬਹਿਸ ਪੁਰੀ ਹੋਣ ਤੋਂ ਬਾਅਦ ਅਦਾਲਤ ਨੇ ਸੁਰੱਖਿਤ ਰੱਖਿਆ ਸੀ ਫੈਸਲਾ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਰਿਆਈ ਡੌਲਫਿਨ ਨੂੰ ਐਲਾਨਿਆ ਪੰਜਾਬ ਦਾ ਸੂਬਾਈ ਜਲ ਜੀਵ, ਟਵੀਟ ਕਰਕੇ ਜਾਣਕਾਰੀ ਕੀਤੀ ਸਾਂਝੀ,ਸਤਲੁਜ ਅਤੇ ਬਿਆਸ ਦਰਿਆ ‘ਚ ਪਾਈ ਜਾਂਦੀ ਹੈ ਦਰਿਆਈ ਡੌਲਫਿਨ।

Read Also ਪਾਰਲਰ ‘ਚੋਂ ਲਾੜੀ ਚੁੱਕਣ ਦਾ ਮਾਮਲਾ, ਪੁਲਿਸ ਨੇ ਜਦੋਂ ਆਹ ਮੁੰਡਾ ਚੱਕਿਆ

ਕੇਂਦਰੀ ਅੰਤਰਿਮ ਬਜਟ ‘ਚ ਕੀਤੇ ਗਏ ਐਲਾਨਾਂ ‘ਤੇ ਆਮ ਲੋਕਾਂ ਦੀ ਮਿਲੀ-ਜੁਲੀ ਪ੍ਰਤੀਕਿਰਿਆ, ਕਿਸਾਨਾਂ ਨੇ ਕੀਤੇ ਐਲਾਨਾਂ ਨੂੰ ਦੱਸਿਆ ਨਾਕਾਫ਼ੀ, ਕਿਹਾ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰੇ ਕੇਂਦਰ ਸਰਕਾਰ।

ਭਾਜਪਾ ਅਤੇ ਅਕਾਲੀ ਦਲ ਦੇ ਰਿਸ਼ਤੇ ‘ਚ ਪਈ ਦਰਾਰ ‘ਤੇ ਟਕਸਾਲੀਆਂ ਨੇ ਕਸੇ ਤੰਜ, ਕਿਹਾ ਲੋਕਸਭਾ ਚੋਣਾਂ ਤੋਂ ਪਹਿਲਾਂ ਦੋਹਾਂ ਪਾਰਟੀਆਂ ਦਾ ਰਾਹ ਹੋਵੇਗਾ ਵੱਖਰਾ, ਡਾ. ਦਲਜੀਤ ਚੀਮਾ ਨੇ ਕਿਹਾ ਸਬਕੁਝ ਠੀਕ, ਕੋਰ ਕਮੇਟੀ ‘ਚ ਮੁੱਦੇ ‘ਤੇ ਹੋਵੇਗਾ ਵਿਚਾਰ।

]]>
Breaking : ਬਹਿਬਲ ਕਲਾਂ ਗੋਲੀ ਕਾਂਡ ‘ਚ ਐੱਸ.ਪੀ. ਅਤੇ ਇੰਸਪੈਕਟਰ ਦੀ ਪੇਸ਼ੀ (ਵੀਡੀਓ) https://punjabi.newsd5.in/breaking-%e0%a8%ac%e0%a8%b9%e0%a8%bf%e0%a8%ac%e0%a8%b2-%e0%a8%95%e0%a8%b2%e0%a8%be%e0%a8%82-%e0%a8%97%e0%a9%8b%e0%a8%b2%e0%a9%80-%e0%a8%95%e0%a8%be%e0%a8%82%e0%a8%a1-%e0%a8%9a-%e0%a8%90%e0%a9%b1/ Tue, 29 Jan 2019 08:30:53 +0000 https://punjabi.newsd5.in/?p=42307 ਬਰਗਾੜੀ ਤੇ ਬਹਿਬਲ ਕਲਾਂ ਗੋਲੀ ਕਾਂਡ ‘ਚ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸਾਬਕਾ ਐੱਸਐੱਸਪੀ ਚਰਨਜੀਤ ਸਿੰਘ ਸ਼ਰਮਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਅੱਜ ਐਸਪੀ ਬਿਕਰਮਜੀਤ ਸਿੰਘ ਤੇ ਇੰਸਪੈਕਟਰ ਅਮਰਜੀਤ ਸਿੰਘ ਦੀ ਪੇਸ਼ੀ ਹੈ। ਸੂਤਰਾਂ ਮੁਤਾਬਕ ਦੋਹਾਂ ਪੁਲਿਸ ਅਧਿਕਾਰੀਆਂ ਨੂੰ ਗ੍ਰਿਫ਼ਤਾਰੀ ਦਾ ਡਰ ਸਤਾ ਰਿਹਾ ਹੈ। ਇਕ ਪਾਸੇ ਐਸਆਈਟੀ ਵੱਲੋਂ ਡੀਐੱਸਪੀ ਵਿਭੋਰ ਕੁਮਾਰ 82 ਬਟਾਲੀਅਨ ਦੀ ਜੀਓ ਮੈੱਸ ‘ਚ ਇੰਤਜ਼ਾਰ ਕਰਦੇ ਨਜ਼ਰ ਆਏ। ਦੂਜੇ ਪਾਸੇ ਐਸਪੀ ਤੇ ਇੰਸਪੈਕਟਰ ਗ਼ੈਰ-ਹਾਜ਼ਰ ਰਹੇ, ਪੇਸ਼ੀ ਦਾ ਸਮਾਂ ਸਵੇਰੇ 11 ਵਜੇ ਦਾ ਰੱਖਿਆ ਗਿਆ ਸੀ। ਸੰਮਨ ਕਰਨ ਦੇ ਬਾਵਜੂਦ ਦੋਹਾਂ ਅਧਿਕਾਰੀਆਂ ਨੇ ਪੇਸ਼ ਹੋਣ ਤੋਂ ਪਾਸਾ ਵੱਟਿਆ।

Read Also ਬਹਿਬਲ ਕਲਾਂ ਤੇ ਬਰਗਾੜੀ ਘਟਨਾਵਾਂ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ

ਅਦਾਲਤ ‘ਚ ਅਗਾਊਂ ਜ਼ਮਾਨਤ ਦੀ ਅਰਜ਼ੀ ਵੀ ਲਾਈ ਹੋਈ ਹੈ, ਅਦਾਲਤ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਹੈ। ਲਿਹਾਜ਼ਾ ਫ਼ੈਸਲਾ ਆਉਣਾ ਬਾਕੀ ਹੈ। ਜ਼ਿਕਰ ਏ ਖ਼ਾਸ ਹੈ ਕਿ ਚਰਨਜੀਤ ਸ਼ਰਮਾ ਦੇ ਵਿਦੇਸ਼ ਭੱਜਣ ਦਾ ਖ਼ਦਸ਼ਾ ਸੀ ਇਸ ਲਈ ਗ੍ਰਿਫ਼ਤਾਰ ਕੀਤਾ ਗਿਆ ਪਰ ਉਸ ਦਾ ਪਰਿਵਾਰ ਪੁਲਿਸ ਦੀ ਕਾਰਵਾਈ ਦਾ ਵਿਰੋਧ ਕਰ ਰਿਹਾ ਹੈ ਤੇ ਵਿਦੇਸ਼ ਜਾਣ ਦੀ ਖ਼ਬਰ ਨੂੰ ਮਨਘੜਤ ਕਰਾਰ ਦੇ ਰਿਹਾ ਹੈ। ਐਸਆਈਟੀ ਐਸਪੀ ਬਿਕਰਮਜੀਤ ਸਿੰਘ ਅਤੇ ਇੰਸਪੈਕਟਰ ਅਮਰਜੀਤ ਸਿੰਘ ਨੂੰ ਸੰਮਨ ਕਰਨ ਦੇ ਨਾਲ ਦੋਹਾਂ ਦੀ ਪੈੜ ਨੱਪਣ ਦੀ ਕੋਸ਼ਿਸ਼ ਵਿੱਚ ਜੁਟੀ ਹੋਈ ਹੈ। ਹੁਣ ਇਹ ਪੈੜ ਕਦੋਂ ਤੱਕ ਨੱਪੀ ਜਾਂਦੀ ਹੈ, ਇਸ ‘ਤੇ ਨਜ਼ਰ ਰਹੇਗੀ।

]]>