behbal kalan firing case – D5 News https://punjabi.newsd5.in Truth Seeking News Network. Fri, 20 May 2022 16:03:27 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png behbal kalan firing case – D5 News https://punjabi.newsd5.in 32 32 ਬਹਿਬਲ ਕਲਾਂ ਗੋਲੀਕਾਂਡ: SIT ਅੱਜ ਪੰਜਾਬ ਐਂਡ ਹਰਿਆਣਾ ਹਾਈਕੋਰਟ ‘ਚ ਜਾਂਚ ਸਬੰਧੀ ਦੇਵੇਗੀ ਜਵਾਬ https://punjabi.newsd5.in/%e0%a8%ac%e0%a8%b9%e0%a8%bf%e0%a8%ac%e0%a8%b2-%e0%a8%95%e0%a8%b2%e0%a8%be%e0%a8%82-%e0%a8%97%e0%a9%8b%e0%a8%b2%e0%a9%80%e0%a8%95%e0%a8%be%e0%a8%82%e0%a8%a1-sit-%e0%a8%85%e0%a9%b1%e0%a8%9c-%e0%a8%aa/ Fri, 20 May 2022 02:14:36 +0000 https://punjabi.newsd5.in/?p=158786 ਚੰਡੀਗੜ੍ਹ : ਬਹਿਬਲ ਕਲਾਂ ਗੋਲੀਕਾਂਡ ਮਾਮਲੇ ‘ਚ ਬੇਅਦਬੀ ਮਾਮਲੇ ਮਗਰੋਂ ਨਵੀਂ ਬਣਾਈ SIT ਅੱਜ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਜਵਾਬ ਦੇਵੇਗੀ। ਦਸ ਦਈਏ ਕਿ ਮਾਮਲੇ ਦੀ ਜਾਂਚ ਲਈ ਨਵੀਂ ਸਿਟ ਦਾ ਗਠਨ ਕੀਤਾ ਗਿਆ ਸੀ। ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਨਵੀਂ ਸਿਟ ਤੋਂ ਜਵਾਬ ਮੰਗਿਆ ਹੈ ਕਿ ਮਾਮਲੇ ਦੀ ਜਾਂਚ ਕਿੱਥੇ ਤੱਕ ਪਹੁੰਚੀ ਹੈ।

]]> IG ਉਮਰਾਨੰਗਲ ਦੀ ਜ਼ਮਾਨਤ ਮਨਜ਼ੂਰ https://punjabi.newsd5.in/ig-%e0%a8%89%e0%a8%ae%e0%a8%b0%e0%a8%be%e0%a8%a8%e0%a9%b0%e0%a8%97%e0%a8%b2-%e0%a8%a6%e0%a9%80-%e0%a9%9b%e0%a8%ae%e0%a8%be%e0%a8%a8%e0%a8%a4-%e0%a8%ae%e0%a8%a8%e0%a9%9b%e0%a9%82%e0%a8%b0/ Mon, 11 Mar 2019 10:10:38 +0000 https://punjabi.newsd5.in/?p=45434 ਫਰੀਦਕੋਟ : ਬਹਿਬਲ ਕਲਾਂ ਗੋਲੀਕਾਂਡ ਵਿਚ ਗ੍ਰਿਫ਼ਤਾਰ ਅਤੇ ਮੁੱਅਤਲ ਕੀਤੇ ਗਏ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਅਦਾਲਤ ਵਲੋਂ ਵੱਡੀ ਰਾਹਤ ਮਿਲ ਗਈ ਹੈ। ਫਰੀਦਕੋਟ ਦੀ ਅਦਾਲਤ ਨੇ ਬਹਿਬਲ ਕਲਾਂ ਗੋਲੀਕਾਂਡ ਵਿਚ ਪਰਮਰਾਜ ਸਿੰਘ ਉਮਰਾਨੰਗਲ ਨੂੰ ਜਮਾਨਤ ਦੇ ਦਿੱਤੀ ਹੈ। ਬਹਿਬਲ ਕਲਾਂ-ਕੋਟਕਪੂਰਾ ਗੋਲੀ ਕਾਂਡ ਮਾਮਲੇ ਵਿਚ ਐੱਸ. ਆਈ. ਟੀ. ਵਲੋਂ ਗ੍ਰਿਫਤਾਰ ਕੀਤੇ ਗਏ ਸਾਬਕਾ ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ ਵਲੋਂ ਲਗਾਈ ਗਈ ਜ਼ਮਾਨਤ ਦੀ ਅਰਜ਼ੀ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ ਹੈ। ਉਮਰਾਨੰਗਲ ਵਲੋਂ ਫਰੀਦਕੋਟ ਦੀ ਸੈਸ਼ਨ ਕੋਰਟ ਵਿਚ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਗਈ ਸੀ, ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ ਹੈ।

Read Also ਅਦਾਲਤ ਨੇ ਆਈ.ਜੀ ਉਮਰਾਨੰਗਲ ਨੂੰ ਭੇਜਿਆ ਜੇਲ੍ਹ

ਫਰੀਦਕੋਟ ਦੇ ਜਿਲ੍ਹਾ ਅਤੇ ਸ਼ੈਸ਼ਨ ਜੱਜ ਹਰਪਾਲ ਸਿੰਘ ਦੀ ਅਦਾਲਤ ਨੇ ਉਮਰਾਨੰਗਲ ਦੀ ਜਮਾਨਤ ਮਨਜੂਰ ਕੀਤੀ ਹੈ। ਇਸ ਤੋਂ ਪਹਿਲਾਂ 6 ਮਾਰਚ ਨੂੰ ਇਸ ਮਾਮਲੇ ‘ਤੇ ਸੁਣਵਾਈ ਹੋਈ ਸੀ, ਜਿਸ ‘ਤੇ ਅਦਾਲਤ ਨੇ ਫੈਸਲਾ ਰਾਖਵਾਂ ਲੱਖ ਲਿਆ ਸੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਹਰਿਆਣਾ ਹਾਈਕੋਰਟ ਨੇ ਵੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਬਲੈਂਕੇਟ ਬੇਲ ਦਿੱਤੀ ਸੀ। ਅਦਾਲਤ ਨੇ ਸਾਫ ਕੀਤਾ ਸੀ ਕਿ ਜੇਕਰ ਐੱਸ. ਆਈ. ਟੀ. ਉਮਰਾਨੰਗਲ ਨੂੰ ਕਿਸੇ ਹੋਰ ਮਾਮਲੇ ਵਿਚ ਗ੍ਰਿਫਤਾਰ ਕਰਦੀ ਹੈ ਤਾਂ ਉਸ ਨੂੰ 7 ਦਿਨ ਪਹਿਲਾਂ ਗ੍ਰਿਫਤਾਰੀ ਦੀ ਜਾਣਕਾਰੀ ਦੇਣੀ ਹੋਵੇਗੀ।ਉਮਰਾਨੰਗਲ ਨੂੰ ਪਟਿਆਲਾ ਕੇਂਦਰੀ ਜੇਲ੍ਹ `ਚ ਰੱਖਿਆ ਗਿਆ ਸੀ।

]]>
Breaking : ਬਹਿਬਲ ਕਲਾਂ ਗੋਲੀ ਕਾਂਡ ‘ਚ ਐੱਸ.ਪੀ. ਅਤੇ ਇੰਸਪੈਕਟਰ ਦੀ ਪੇਸ਼ੀ (ਵੀਡੀਓ) https://punjabi.newsd5.in/breaking-%e0%a8%ac%e0%a8%b9%e0%a8%bf%e0%a8%ac%e0%a8%b2-%e0%a8%95%e0%a8%b2%e0%a8%be%e0%a8%82-%e0%a8%97%e0%a9%8b%e0%a8%b2%e0%a9%80-%e0%a8%95%e0%a8%be%e0%a8%82%e0%a8%a1-%e0%a8%9a-%e0%a8%90%e0%a9%b1/ Tue, 29 Jan 2019 08:30:53 +0000 https://punjabi.newsd5.in/?p=42307 ਬਰਗਾੜੀ ਤੇ ਬਹਿਬਲ ਕਲਾਂ ਗੋਲੀ ਕਾਂਡ ‘ਚ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸਾਬਕਾ ਐੱਸਐੱਸਪੀ ਚਰਨਜੀਤ ਸਿੰਘ ਸ਼ਰਮਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਅੱਜ ਐਸਪੀ ਬਿਕਰਮਜੀਤ ਸਿੰਘ ਤੇ ਇੰਸਪੈਕਟਰ ਅਮਰਜੀਤ ਸਿੰਘ ਦੀ ਪੇਸ਼ੀ ਹੈ। ਸੂਤਰਾਂ ਮੁਤਾਬਕ ਦੋਹਾਂ ਪੁਲਿਸ ਅਧਿਕਾਰੀਆਂ ਨੂੰ ਗ੍ਰਿਫ਼ਤਾਰੀ ਦਾ ਡਰ ਸਤਾ ਰਿਹਾ ਹੈ। ਇਕ ਪਾਸੇ ਐਸਆਈਟੀ ਵੱਲੋਂ ਡੀਐੱਸਪੀ ਵਿਭੋਰ ਕੁਮਾਰ 82 ਬਟਾਲੀਅਨ ਦੀ ਜੀਓ ਮੈੱਸ ‘ਚ ਇੰਤਜ਼ਾਰ ਕਰਦੇ ਨਜ਼ਰ ਆਏ। ਦੂਜੇ ਪਾਸੇ ਐਸਪੀ ਤੇ ਇੰਸਪੈਕਟਰ ਗ਼ੈਰ-ਹਾਜ਼ਰ ਰਹੇ, ਪੇਸ਼ੀ ਦਾ ਸਮਾਂ ਸਵੇਰੇ 11 ਵਜੇ ਦਾ ਰੱਖਿਆ ਗਿਆ ਸੀ। ਸੰਮਨ ਕਰਨ ਦੇ ਬਾਵਜੂਦ ਦੋਹਾਂ ਅਧਿਕਾਰੀਆਂ ਨੇ ਪੇਸ਼ ਹੋਣ ਤੋਂ ਪਾਸਾ ਵੱਟਿਆ।

Read Also ਬਹਿਬਲ ਕਲਾਂ ਤੇ ਬਰਗਾੜੀ ਘਟਨਾਵਾਂ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ

ਅਦਾਲਤ ‘ਚ ਅਗਾਊਂ ਜ਼ਮਾਨਤ ਦੀ ਅਰਜ਼ੀ ਵੀ ਲਾਈ ਹੋਈ ਹੈ, ਅਦਾਲਤ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਹੈ। ਲਿਹਾਜ਼ਾ ਫ਼ੈਸਲਾ ਆਉਣਾ ਬਾਕੀ ਹੈ। ਜ਼ਿਕਰ ਏ ਖ਼ਾਸ ਹੈ ਕਿ ਚਰਨਜੀਤ ਸ਼ਰਮਾ ਦੇ ਵਿਦੇਸ਼ ਭੱਜਣ ਦਾ ਖ਼ਦਸ਼ਾ ਸੀ ਇਸ ਲਈ ਗ੍ਰਿਫ਼ਤਾਰ ਕੀਤਾ ਗਿਆ ਪਰ ਉਸ ਦਾ ਪਰਿਵਾਰ ਪੁਲਿਸ ਦੀ ਕਾਰਵਾਈ ਦਾ ਵਿਰੋਧ ਕਰ ਰਿਹਾ ਹੈ ਤੇ ਵਿਦੇਸ਼ ਜਾਣ ਦੀ ਖ਼ਬਰ ਨੂੰ ਮਨਘੜਤ ਕਰਾਰ ਦੇ ਰਿਹਾ ਹੈ। ਐਸਆਈਟੀ ਐਸਪੀ ਬਿਕਰਮਜੀਤ ਸਿੰਘ ਅਤੇ ਇੰਸਪੈਕਟਰ ਅਮਰਜੀਤ ਸਿੰਘ ਨੂੰ ਸੰਮਨ ਕਰਨ ਦੇ ਨਾਲ ਦੋਹਾਂ ਦੀ ਪੈੜ ਨੱਪਣ ਦੀ ਕੋਸ਼ਿਸ਼ ਵਿੱਚ ਜੁਟੀ ਹੋਈ ਹੈ। ਹੁਣ ਇਹ ਪੈੜ ਕਦੋਂ ਤੱਕ ਨੱਪੀ ਜਾਂਦੀ ਹੈ, ਇਸ ‘ਤੇ ਨਜ਼ਰ ਰਹੇਗੀ।

]]>