banjara – D5 News https://punjabi.newsd5.in Truth Seeking News Network. Wed, 05 Dec 2018 10:39:26 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png banjara – D5 News https://punjabi.newsd5.in 32 32 Banjara – The Truck Driver | Punjabi Movie 2018 | Exclusive Interview https://punjabi.newsd5.in/banjara-the-truck-driver-punjabi-movie-2018-exclusive-interview/ Wed, 05 Dec 2018 10:39:26 +0000 https://punjabi.newsd5.in/?p=37284

]]>
ਤਿੰਨ ਸਾਲ ਬਾਅਦ ਇਸ ਫਿਲਮ ਨਾਲ ਪਾਲੀਵੁਡ ‘ਚ ਵਾਪਸੀ ਕਰਨਗੇ ਬੱਬੂ ਮਾਨ https://punjabi.newsd5.in/%e0%a8%a4%e0%a8%bf%e0%a9%b0%e0%a8%a8-%e0%a8%b8%e0%a8%be%e0%a8%b2-%e0%a8%ac%e0%a8%be%e0%a8%85%e0%a8%a6-%e0%a8%87%e0%a8%b8-%e0%a8%ab%e0%a8%bf%e0%a8%b2%e0%a8%ae-%e0%a8%a8%e0%a8%be%e0%a8%b2-%e0%a8%aa/ Tue, 20 Nov 2018 08:17:18 +0000 https://punjabi.newsd5.in/?p=35698 ‘ਪਿੰਡ ਪਹਿਰਾ ਲੱਗਦਾ’ ਤੋਂ ਲੋਕਪ੍ਰਿਯਤਾ ਹਾਸਿਲ ਕਰਨ ਵਾਲੇ ਬੱਬੂ ਮਾਨ ਨੇ ਆਪਣੇ ਗੀਤਾਂ ਦੇ ਜ਼ਰੀਏ ਲੋਕਾਂ ਦੇ ਦਿਲਾਂ ‘ਚ ਬਹੁਤ ਹੀ ਖਾਸ ਜਗ੍ਹਾ ਬਣਾਈ ਹੈ। ਬੱਬੂ ਮਾਨ ਅਜਿਹੇ ਗਾਇਕ ਹਨ ਜਿਨ੍ਹਾਂ ਦੇ ਸੋਚਣ ਦਾ ਅੰਦਾਜ਼ ਬਿਲਕੁਲ ਹੀ ਵੱਖਰਾ ਹੈ। ਜਾਣਕਾਰੀ ਮੁਤਾਬਿਕ ਗਾਇਕ, ਅਦਾਕਾਰ, ਲੇਖਕ ਅਤੇ ਸੰਗੀਤਕਾਰ ਬੱਬੂ ਮਾਨ ਫਿਲਮ ‘ਬਾਜ’ ਤੋਂ ਬਾਅਦ ਚਾਰ ਸਾਲਾਂ ਬਾਅਦ ਫ਼ਿਲਮੀ ਪਰਦੇ ‘ਤੇ ਵਾਪਸੀ ਕਰਨ ਵਾਲੇ ਹਨ। ਉਹਨਾਂ ਦੀ ਫਿਲਮ ‘ਬਣਜਾਰਾ’ 7 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ‘ਚ ਉਹ ਤਿੰਨ ਵੱਖ ਵੱਖ ਕਿਰਦਾਰਾਂ ‘ਚ ਨਜ਼ਰ ਆਉਣ ਵਾਲੇ ਹਨ।

Read Also ਬੱਬੂ ਮਾਨ ਨੇ ‘ਖਹਿਰਾ’ ਕੀਤਾ ਖ਼ੁਸ਼, ਭਗਵੰਤ ਮਾਨ ਦੀ ਬਣੀ ਰੇਲ!

‘ਓਹਰੀ ਪ੍ਰੋਡਕਸ਼ਨ’ ਦੀ ਪੇਸ਼ਕਸ਼ ਅਤੇ ਨਿਰਮਾਤਾ ਰਾਣਾ ਅਹਲੂਵਾਲੀਆ, ਬਾਬੂ ਸਿੰਘ ਮਾਨ ਅਤੇ ਹਰਜੀਤ ਮੰਦਰ ਦੀ ਇਸ ਫ਼ਿਲਮ ਨੂੰ ਨਿਰਦੇਸ਼ਕ ਮੁਸਤਾਖ ਨੇ ਕੀਤਾ ਹੈ। ਇਹ ਫ਼ਿਲਮ ਲੇਖਕ ਧੀਰਜ ਰਤਨ ਦੁਆਰਾ ਲਿਖੀ ਗਈ ਹੈ ਅਤੇ ਸੁਰਮੀਤ ਮਾਵੀ ਦੇ ਲਿਖੇ ਡਾਇਲਾਗਾਂ ਵਾਲੀ ਇਸ ਫ਼ਿਲਮ ਵਿੱਚ ਬੱਬੂ ਮਾਨ ਦੇ ਨਾਲ ਰਾਣਾ ਰਣਬੀਰ, ਰਾਣਾ ਅਹਲੂਵਾਲੀਆ, ਸ਼ਰਧਾ ਆਰੀਆ, ਸਾਰਾ ਖੱਤਰੀ ਅਤੇ ਜੀਆ ਮੁਸਤਫ਼ਾ ਨੇ ਅਹਿਮ ਭੂਮਿਕਾ ਨਿਭਾਈ ਹੈ।

ਕੈਨੇਡਾ, ਪੰਜਾਬ ਅਤੇ ਰਾਜਸਥਾਨ ‘ਚ ਫ਼ਿਲਮਾਈ ਗਈ ਇਹ ਫ਼ਿਲਮ ਤਿੰਨ ਪੀੜੀਆਂ ਦੀ ਕਹਾਣੀ ਹੈ। ਜਿਸ ‘ਚ ਆਜ਼ਾਦੀ ਤੋਂ ਪਹਿਲਾਂ, ਆਜ਼ਾਦੀ ਤੋਂ ਬਾਅਦ ਅਤੇ ਅਜੌਕੇ ਦੌਰ ਨੂੰ ਦਿਖਾਇਆ ਜਾਵੇਗਾ। ਇਸ ਫਿਲਮ ‘ਚ ਉਹਨਾਂ ਦਾ ਕਿਰਦਾਰ ਬਹੁਤ ਹੀ ਵੱਖਰਾ ਹੋਵੇਗਾ। ਬੱਬੂ ਮਾਨ ਇਸ ਫਿਲਮ ‘ਚ ਤਿੰਨ – ਤਿੰਨ ਕਿਰਦਾਰ ਨਿਭਾਉਣਗੇ। ਬੱਬੂ ਮਾਨ ਇਸ ‘ਚ ਪਹਿਲਾਂ ਦਾਦਾ ਫਿਰ ਪੁੱਤਰ ਅਤੇ ਪੋਤੇ ਦੀ ਭੂਮਿਕਾ ਨਿਭਾਉਣਗੇ। ਕਿਸੇ ਫ਼ਿਲਮ ‘ਚ ਇਸ ਤਰ੍ਹਾਂ ਤੀਹਰੀ ਭੂਮਿਕਾ ਨਿਭਾਉਣ ਵਾਲੇ ਬੱਬੂ ਮਾਨ ਪਹਿਲੇ ਪੰਜਾਬੀ ਅਦਾਕਾਰ ਹਨ।

ਇਹ ਫ਼ਿਲਮ ਆਜ਼ਾਦੀ ਤੋਂ ਪਹਿਲਾਂ ਦੇ ਦੌਰ ਤੋਂ ਸ਼ੁਰੂ ਹੁੰਦੀ ਹੈ ਅਤੇ ਅਜੌਕੇ ਦੌਰ ‘ਤੇ ਸਮਾਪਤ। ਦਰਅਸਲ ਇਹ ਫ਼ਿਲਮ ਇਕ ਟਰੱਕ ਡਰਾਈਵਰ ਦੀ ਯਾਤਰਾ ਦੀ ਕਹਾਣੀ ਹੈ। ਟਰੱਕ ਡਰਾਈਵਰ ਆਪਣੀ ਜ਼ਿੰਦਗੀ ‘ਚ ਸਭ ਤੋਂ ਵੱਧ ਘੁੰਮਦੇ ਹਨ। ਉਹਨਾਂ ਦਾ ਆਮ ਲੋਕਾਂ ਨਾਲੋਂ ਜ਼ਿੰਦਗੀ ਦਾ ਤਜ਼ਰਬਾ ਵੀ ਬਹੁਤ ਜ਼ਿਆਦਾ ਹੁੰਦਾ ਹੈ।

]]>